Entertainment Live: ਮਸ਼ਹੂਰ ਅਦਾਕਾਰਾ ਦੇ ਦੇਹਾਂਤ ਨਾਲ ਪਰਿਵਾਰ ਸਣੇ ਸਦਮੇ 'ਚ ਫੈਨਜ਼, ਪੰਜਾਬੀ ਗਾਇਕ ਨੇ ਕੰਗਨਾ ਰਣੌਤ ਨੂੰ ਕਿਹਾ ਬਿੱਲੀ ਸਣੇ ਅਹਿਮ ਖਬਰਾਂ...

Entertainment News Live Today: ਮਸ਼ਹੂਰ ਅਦਾਕਾਰਾ ਆਭਾ ਪਾਲ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਦੱਸ ਦੇਈਏ ਕਿ ਆਭਾ ਕਈ ਵੈੱਬ ਸੀਰੀਜ਼ ਵਿੱਚ ਆਪਣਾ ਜਲਵਾ ਦਿਖਾ ਚੁੱਕੀ ਹੈ। ਹਾਲ ਹੀ ਵਿੱਚ ਆਭਾ ਪਾਲ ਨੇ ਆਪਣੇ ਸੋਸ਼ਲ ਮੀਡੀਆ

ਰੁਪਿੰਦਰ ਕੌਰ ਸੱਭਰਵਾਲ Last Updated: 26 Aug 2024 08:52 PM
Entertainment Live Today: Kangana Ranaut: 'ਸਿਰ ਵੱਢ ਸਕਦੇ ਹਾਂ...', ਕੰਗਨਾ ਰਣੌਤ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ

Kangana Ranaut Threatened: ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਲਗਾਤਾਰ ਵਿਵਾਦਾਂ ਵਿਚਾਲੇ ਘਿਰਦੇ ਹੋਏ ਨਜ਼ਰ ਆ ਰਹੀ ਹੈ। ਇਸ ਵਿਚਾਲੇ ਸੋਸ਼ਲ ਮੀਡੀਆ ਹੈਂਡਲ ਐਕਸ ਉੱਪਰ ਇੱਕ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਅਦਾਕਾਰਾ ਨੂੰ ਧਮਕੀ ਦਿੱਤੀ ਜਾ ਰਹੀ ਹੈ। ਇਹ ਧਮਕੀ ਉਸ ਨੂੰ ਫਿਲਮ 'ਐਮਰਜੈਂਸੀ' ਨੂੰ ਲੈ ਕੇ ਮਿਲੀ ਹੈ। 

Read MOre: Kangana Ranaut: 'ਸਿਰ ਵੱਢ ਸਕਦੇ ਹਾਂ...', ਕੰਗਨਾ ਰਣੌਤ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ

Entertainment Live: BJP Slams Kangana Ranaut: ਕੰਗਨਾ ਰਣੌਤ ਨੂੰ ਕਿਸਾਨ ਅੰਦੋਲਨ 'ਤੇ ਬਿਆਨ ਦੇਣਾ ਪਿਆ ਮਹਿੰਗਾ, ਅਦਾਕਾਰਾ ਨੂੰ BJP ਨੇ ਦਿੱਤੀ ਸਖਤ ਨਸੀਹਤ

BJP slams Kangana Ranaut: ਕਿਸਾਨ ਅੰਦੋਲਨ 'ਤੇ ਮੰਡੀ ਤੋਂ ਲੋਕ ਸਭਾ ਮੈਂਬਰ ਕੰਗਨਾ ਰਣੌਤ ਦੇ ਬਿਆਨ 'ਤੇ ਭਾਜਪਾ ਨੇ ਅਸਹਿਮਤੀ ਪ੍ਰਗਟਾਈ ਹੈ। ਭਾਜਪਾ ਨੇ ਇੱਕ ਬਿਆਨ ਜਾਰੀ ਕਰਕੇ ਕੰਗਨਾ ਨੂੰ ਭਵਿੱਖ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ ਦੀ ਸਲਾਹ ਦਿੱਤੀ ਹੈ। ਕੰਗਨਾ ਰਣੌਤ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਕਿਸਾਨ ਅੰਦੋਲਨ ਵਿੱਚ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਸੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ ਹਿੰਸਾ ਹੋ ਰਹੀ ਸੀ। ਇਸ ਬਿਆਨ ਤੋਂ ਬਾਅਦ ਕੰਗਨਾ ਰਣੌਤ ਲਗਾਤਾਰ ਨਿਸ਼ਾਨੇ 'ਤੇ ਬਣੀ ਹੋਈ ਹੈ।

Read MOre: BJP Slams Kangana Ranaut: ਕੰਗਨਾ ਰਣੌਤ ਨੂੰ ਕਿਸਾਨ ਅੰਦੋਲਨ 'ਤੇ ਬਿਆਨ ਦੇਣਾ ਪਿਆ ਮਹਿੰਗਾ, ਅਦਾਕਾਰਾ ਨੂੰ BJP ਨੇ ਦਿੱਤੀ ਸਖਤ ਨਸੀਹਤ

Entertainment Live: Shraddha Kapoor: ਸ਼ਰਧਾ ਕਪੂਰ ਨੇ PM ਮੋਦੀ ਨੂੰ ਪਛਾੜਿਆ, ਜਾਣੋ ਇੰਸਟਾਗ੍ਰਾਮ 'ਤੇ ਫਾਲੋਅਰਜ਼ ਦਾ ਬਾਦਸ਼ਾਹ ਕੌਣ ?

Shraddha Kapoor: ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਇਨ੍ਹੀਂ ਦਿਨੀ ਆਪਣੀ ਫਿਲਮ 'ਸਤ੍ਰੀ 2' ਨੂੰ ਲੈ ਦੁਨੀਆ ਭਰ ਵਿੱਚ ਵਾਹੋ-ਵਾਹੀ ਖੱਟ ਰਹੀ ਹੈ। ਇਸਦੇ ਨਾਲ ਹੀ ਅਦਾਕਾਰਾ ਨੇ ਇੱਕ ਹੋਰ ਉਪਲੱਬਧੀ ਆਪਣੇ ਨਾਂਅ ਕੀਤੀ ਹੈ। ਵਿਰਾਟ ਕੋਹਲੀ ਤੋਂ ਬਾਅਦ ਭਾਰਤ ਵਿੱਚ ਸ਼ਰਧਾ ਕਪੂਰ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕਰਨ ਵਾਲੀ ਸ਼ਖਸੀਅਤ ਬਣ ਗਈ ਹੈ। 

Read MOre: Shraddha Kapoor: ਸ਼ਰਧਾ ਕਪੂਰ ਨੇ PM ਮੋਦੀ ਨੂੰ ਪਛਾੜਿਆ, ਜਾਣੋ ਇੰਸਟਾਗ੍ਰਾਮ 'ਤੇ ਫਾਲੋਅਰਜ਼ ਦਾ ਬਾਦਸ਼ਾਹ ਕੌਣ ?

Entertainment Live Today: Resham Singh Anmol: ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕੰਗਨਾ ਰਣੌਤ 'ਤੇ ਕੱਸਿਆ ਤੰਜ, ਬੋਲੇ- 'ਬਿੱਲੀ ਮਿਆਉ-ਮਿਆਉ ਕਰ ਰਹੀ...'

Resham Singh Anmol on Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਤੋਂ ਆਪਣੇ ਵਿਵਾਦਿਤ ਬਿਆਨ ਦੇ ਚਲਦਿਆਂ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਦਾਕਾਰਾ ਦੀ ਫਿਲਮ 'ਐਮਰਜੈਂਸੀ ਨੂੰ ਲੈ ਕੇ ਵਿਵਾਦ ਭੱਖਿਆ ਹੋਇਆ ਹੈ। ਇਸ ਦੌਰਾਨ ਕੰਗਨਾ ਨੇ ਪੰਜਾਬ ਤੇ ਕਿਸਾਨੀ ਅੰਦੋਲਨ (Farmer Protest) ਵਿਚਾਲੇ ਇੱਕ ਹੋਰ ਭੜਕਾਊ ਬਿਆਨ ਦਿੱਤਾ ਹੈ। ਉਸ ਦੇ ਪੰਜਾਬ ਦੀ ਬੰਗਲਾਦੇਸ਼ (Bangladesh) ਨਾਲ ਤੁਲਨਾ ਕਰ ਦਿੱਤੀ ਹੈ। ਜਿਸ ਕਾਰਨ ਹਰ ਪਾਸੇ ਉਸਦੀ ਆਲੋਚਨਾ ਕੀਤੀ ਜਾ ਰਹੀ ਹੈ। 

Read MOre: Resham Singh Anmol: ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕੰਗਨਾ ਰਣੌਤ 'ਤੇ ਕੱਸਿਆ ਤੰਜ, ਬੋਲੇ- 'ਬਿੱਲੀ ਮਿਆਉ-ਮਿਆਉ ਕਰ ਰਹੀ...'

Entertainment Live: Entertainment Breaking: ਅੱਸੀ ਘਾਟ ਤੋਂ ਇਸ ਹਾਲਤ 'ਚ ਮਿਲਿਆ ਲਾਪਤਾ ਹੋਇਆ ਮਸ਼ਹੂਰ ਨਿਰਦੇਸ਼ਕ, ਮਿਲ ਰਹੀਆਂ ਸੀ ਧਮਕੀਆਂ

Sanoj Mishra Found in Varanasi: 'ਦਿ ਡਾਇਰੀ ਆਫ ਵੈਸਟ ਬੰਗਾਲ' ਦੇ ਨਿਰਦੇਸ਼ਕ ਸਨੋਜ ਮਿਸ਼ਰਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਮਸ਼ਹੂਰ ਨਿਰਦੇਸ਼ਕ ਕੋਲਕਾਤਾ 'ਚ ਲਾਪਤਾ ਹੋ ਗਏ ਸਨ। ਜਿਸ ਤੋਂ ਬਾਅਦ ਮਨੋਰੰਜਨ ਜਗਤ ਵਿੱਚ ਤਹਿਲਕਾ ਮੱਚ ਗਿਆ। ਫਿਲਹਾਲ ਹੁਣ ਉਹ ਲੱਭ ਲਿਆ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਉਨ੍ਹਾਂ ਨੂੰ ਬਨਾਰਸ ਦੇ ਇੱਕ ਘਾਟ 'ਤੇ ਵਿਗੜੀ ਹੋਈ ਹਾਲਤ 'ਚ ਦੇਖਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਦਵਾਤੀ ਮਿਸ਼ਰਾ ਅਤੇ ਲਖਨਊ ਪੁਲਿਸ ਨੇ ਉਸ ਨੂੰ ਕੋਲਕਾਤਾ ਤੋਂ ਲਾਪਤਾ ਹੋਣ ਤੋਂ ਲੈ ਕੇ ਬਨਾਰਸ ਪਹੁੰਚਣ ਤੱਕ ਸਾਰੀ ਘਟਨਾ ਦੱਸੀ।

Read More: Entertainment Breaking: ਅੱਸੀ ਘਾਟ ਤੋਂ ਇਸ ਹਾਲਤ 'ਚ ਮਿਲਿਆ ਲਾਪਤਾ ਹੋਇਆ ਮਸ਼ਹੂਰ ਨਿਰਦੇਸ਼ਕ, ਮਿਲ ਰਹੀਆਂ ਸੀ ਧਮਕੀਆਂ

Entertainment Live Today: Shocking: 'ਮੈਨੂੰ ਬੈੱਡਰੂਮ 'ਚ ਲੈ ਗਿਆ, ਮੇਰੇ ਵਾਲਾਂ ਅਤੇ ਗਰਦਨ ਨੂੰ...', ਮਸ਼ਹੂਰ ਅਦਾਕਾਰਾ ਨੇ ਦੱਸੀ ਨਿਰਦੇਸ਼ਕ ਦੀ ਗੰਦੀ ਕਰਤੂਤ

Actress Sreelekha Mitra: ਮਨੋਰੰਜਨ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦਰਅਸਲ, ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇੰਡਸਟਰੀ 'ਚ ਵਿਵਾਦ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਸ ਰਿਪੋਰਟ ਨੇ ਮਲਿਆਲਮ ਫਿਲਮ ਇੰਡਸਟਰੀ ਦੇ ਕਾਲੇ ਸੱਚ ਦਾ ਪਰਦਾਫਾਸ਼ ਕੀਤਾ ਹੈ ਅਤੇ ਔਰਤਾਂ ਦੇ ਉਤਪੀੜਨ ਅਤੇ ਸ਼ੋਸ਼ਣ ਦੇ ਮਾਮਲਿਆਂ ਦਾ ਪਰਦਾਫਾਸ਼ ਕੀਤਾ ਹੈ। ਜਿਸ ਨੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਉੱਪਰ ਤਹਿਲਕਾ ਮਚਾ ਦਿੱਤਾ ਹੈ। 

Read MOre: Shocking: 'ਮੈਨੂੰ ਬੈੱਡਰੂਮ 'ਚ ਲੈ ਗਿਆ, ਮੇਰੇ ਵਾਲਾਂ ਅਤੇ ਗਰਦਨ ਨੂੰ...', ਮਸ਼ਹੂਰ ਅਦਾਕਾਰਾ ਨੇ ਦੱਸੀ ਨਿਰਦੇਸ਼ਕ ਦੀ ਗੰਦੀ ਕਰਤੂਤ

Entertainment Live: Resham Singh Anmol: ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕੰਗਨਾ ਰਣੌਤ 'ਤੇ ਕੱਸਿਆ ਤੰਜ, ਬੋਲੇ- 'ਬਿੱਲੀ ਮਿਆਉ-ਮਿਆਉ ਰਹੀ...'

Resham Singh Anmol on Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਤੋਂ ਆਪਣੇ ਵਿਵਾਦਿਤ ਬਿਆਨ ਦੇ ਚਲਦਿਆਂ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਦਾਕਾਰਾ ਦੀ ਫਿਲਮ 'ਐਮਰਜੈਂਸੀ ਨੂੰ ਲੈ ਕੇ ਵਿਵਾਦ ਭੱਖਿਆ ਹੋਇਆ ਹੈ। ਇਸ ਦੌਰਾਨ ਕੰਗਨਾ ਨੇ ਪੰਜਾਬ ਤੇ ਕਿਸਾਨੀ ਅੰਦੋਲਨ (Farmer Protest) ਵਿਚਾਲੇ ਇੱਕ ਹੋਰ ਭੜਕਾਊ ਬਿਆਨ ਦਿੱਤਾ ਹੈ। ਉਸ ਦੇ ਪੰਜਾਬ ਦੀ ਬੰਗਲਾਦੇਸ਼ (Bangladesh) ਨਾਲ ਤੁਲਨਾ ਕਰ ਦਿੱਤੀ ਹੈ। ਜਿਸ ਕਾਰਨ ਹਰ ਪਾਸੇ ਉਸਦੀ ਆਲੋਚਨਾ ਕੀਤੀ ਜਾ ਰਹੀ ਹੈ। 

Read MOre: Resham Singh Anmol: ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕੰਗਨਾ ਰਣੌਤ 'ਤੇ ਕੱਸਿਆ ਤੰਜ, ਬੋਲੇ- 'ਬਿੱਲੀ ਮਿਆਉ-ਮਿਆਉ ਰਹੀ...'

ਪਿਛੋਕੜ

Entertainment News Live Today: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਦਿੱਗਜ ਅਦਾਕਾਰਾ ਆਸ਼ਾ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ। ਆਸ਼ਾ ਸ਼ਰਮਾ ਕਈ ਹਿੱਟ ਟੈਲੀਵਿਜ਼ਨ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ। ਉਨ੍ਹਾਂ ਨੇ 88 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਹਾਲਾਂਕਿ ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 



ਆਸ਼ਾ ਸ਼ਰਮਾ ਦੇ ਦੇਹਾਂਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਮਨੋਰੰਜਨ ਜਗਤ 'ਚ ਸੋਗ ਦੀ ਲਹਿਰ ਹੈ, ਉੱਥੇ ਹੀ ਉਨ੍ਹਾਂ ਨਾਲ ਕੰਮ ਕਰਨ ਵਾਲੇ ਸਿਤਾਰੇ ਉਨ੍ਹਾਂ ਨੂੰ ਯਾਦ ਕਰਕੇ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਹੇ ਹਨ। ਆਸ਼ਾ ਸ਼ਰਮਾ ਨੇ ਕਈ ਟੀਵੀ ਸ਼ੋਅ ਅਤੇ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੂੰ ਜ਼ਿਆਦਾਤਰ ਔਨਸਕਰੀਨ 'ਤੇ ਮਾਂ ਅਤੇ ਦਾਦੀ ਦੀ ਭੂਮਿਕਾ ਨਿਭਾਉਂਦੇ ਹੋਏ ਦੇਖਿਆ ਜਾਂਦਾ ਸੀ। 



ਆਸ਼ਾ ਸ਼ਰਮਾ ਨੂੰ ਧਰਮਿੰਦਰ ਅਤੇ ਹੇਮਾ ਮਾਲਿਨੀ ਸਟਾਰਰ ਫਿਲਮ 'ਦੋ ਦਿਸ਼ਾਂਏ' 'ਚ ਕਾਫੀ ਪਸੰਦ ਕੀਤਾ ਗਿਆ ਸੀ। ਆਸ਼ਾ ਸ਼ਰਮਾ 'ਚ 'ਮੁਝੇ ਕੁਛ ਕਹਿਨਾ ਹੈ', 'ਪਿਆਰ ਤੋ ਹੋਨਾ ਹੀ ਥਾ' ਅਤੇ 'ਹਮ ਤੁਮਹਾਰੇ ਹੈ ਸਨਮ' ਸ਼ਾਮਲ ਹਨ। ਉਹ ਆਖਰੀ ਵਾਰ ਪ੍ਰਭਾਸ ਅਤੇ ਕ੍ਰਿਤੀ ਸੈਨਨ ਦੀ ਫਿਲਮ 'ਆਦਿਪੁਰਸ਼' 'ਚ ਨਜ਼ਰ ਆਏ ਸਨ। ਉਹ 'ਕੁਮਕੁਮ ਭਾਗਿਆ', 'ਮਨ ਕੀ ਆਵਾਜ਼ ਪ੍ਰਤੀਗਿਆ' ਅਤੇ 'ਏਕ ਔਰ ਮਹਾਭਾਰਤ' ਵਰਗੇ ਟੀਵੀ ਸ਼ੋਅਜ਼ ਦਾ ਵੀ ਹਿੱਸਾ ਸੀ।



ਆਸ਼ਾ ਸ਼ਰਮਾ ਦੀ ਆਖਰੀ ਫਿਲਮ ਸੀ 'ਆਦਿਪੁਰਸ਼'  


ਫਿਲਹਾਲ, ਨਾ ਤਾਂ ਇਹ ਪਤਾ ਲੱਗਾ ਹੈ ਕਿ ਆਸ਼ਾ ਸ਼ਰਮਾ ਦੀ ਮੌਤ ਕਿਵੇਂ ਹੋਈ ਅਤੇ ਨਾ ਹੀ ਅੰਤਿਮ ਸੰਸਕਾਰ ਅਤੇ ਪ੍ਰਾਰਥਨਾ ਸਭਾ ਸਬੰਧੀ ਕੋਈ ਜਾਣਕਾਰੀ ਸਾਹਮਣੇ ਆਈ ਹੈ। ਪ੍ਰਸ਼ੰਸਕ ਸਦਮੇ 'ਚ ਹਨ ਅਤੇ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਹੇ ਹਨ। ਆਸ਼ਾ ਸ਼ਰਮਾ ਆਖਰੀ ਵਾਰ ਪ੍ਰਭਾਸ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਆਦਿਪੁਰਸ਼' 'ਚ ਨਜ਼ਰ ਆਈ ਸੀ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.