Entertainment Live: ਆਮਿਰ ਖਾਨ 59 ਦੀ ਉਮਰ 'ਚ ਕਰਵਾਉਣਗੇ ਤੀਜਾ ਵਿਆਹ ? ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ ਸਣੇ ਅਹਿਮ ਖਬਰਾਂ
Entertainment News Live Today: ਮਸ਼ਹੂਰ ਅਦਾਕਾਰਾ ਆਭਾ ਪਾਲ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਦੱਸ ਦੇਈਏ ਕਿ ਆਭਾ ਕਈ ਵੈੱਬ ਸੀਰੀਜ਼ ਵਿੱਚ ਆਪਣਾ ਜਲਵਾ ਦਿਖਾ ਚੁੱਕੀ ਹੈ। ਹਾਲ ਹੀ ਵਿੱਚ ਆਭਾ ਪਾਲ ਨੇ ਆਪਣੇ ਸੋਸ਼ਲ ਮੀਡੀਆ
Kangana Ranaut Movie Emergency Controversy: ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੇ ਬਿਆਨਾਂ ਤੋਂ ਬਾਅਦ ਫਿਲਮ ਐਮਰਜੈਂਸੀ ਨੂੰ ਲੈ ਵਿਵਾਦ ਭੱਖਿਆ ਹੋਇਆ ਹੈ। ਦੱਸ ਦੇਈਏ ਕਿ ਇਸ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਹੋਣ ਤੋਂ ਰੋਕਣ ਦੀ ਮੰਗ ਕੀਤੀ ਗਈ ਹੈ। ਐਡਵੋਕੇਟ ਇਮਾਨ ਸਿੰਘ ਖਾਰਾ ਨੇ ਪਟੀਸ਼ਨ ਦਾਇਰ ਕੀਤੀ ਹੈ।
Read MOre: Kangana Ranaut: ਕੰਗਨਾ ਰਣੌਤ ਦੀ ਫਿਲਮ ਖਿਲਾਫ ਸਿੱਖਾਂ ਵੱਲੋਂ ਸਖਤ ਵਿਰੋਧ, ਅੰਮ੍ਰਿਤਪਾਲ ਦੇ ਵਕੀਲ ਨੇ ਦਾਇਰ ਕੀਤੀ ਪਟੀਸ਼ਨ
Neha Dhupia Movies on OTT: ਅਦਾਕਾਰਾ ਨੇਹਾ ਧੂਪੀਆ ਇਸ ਸਾਲ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਨੇਹਾ ਨੂੰ ਫਿਲਮ ਇੰਡਸਟਰੀ 'ਚ ਆਏ 20 ਸਾਲ ਹੋ ਗਏ ਹਨ ਅਤੇ ਇਨ੍ਹਾਂ ਸਾਲਾਂ 'ਚ ਉਨ੍ਹਾਂ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ।
Read MOre: Movies on OTT: ਇਨ੍ਹਾਂ ਫਿਲਮਾਂ 'ਚ ਅਦਾਕਾਰਾ ਨੇ ਦਿਖਾਈ ਅਸ਼ਲੀਲਤਾਂ, ਇਕੱਲੇ 'ਚ ਵੇਖੋ ਫੈਮਿਲੀ ਸਾਹਮਣੇ ਹੋ ਜਾਓਗੇ ਸ਼ਰਮਸਾਰ
BJP leader Namita: ਮਸ਼ਹੂਰ ਅਦਾਕਾਰਾ ਅਤੇ ਭਾਜਪਾ ਨੇਤਾ ਨਮਿਤਾ ਨੇ ਹਾਲ ਹੀ ਵਿੱਚ ਹੈਰਾਨੀਜਨਕ ਖੁਲਾਸਾ ਕੀਤਾ ਹੈ। ਜਿਸ ਨੂੰ ਲੈ ਸੋਸ਼ਲ ਮੀਡੀਆ ਉੱਪਰ ਹੰਗਾਮਾ ਮੱਚ ਗਿਆ ਹੈ। ਦਰਅਸਲ, ਅਦਾਕਾਰਾ ਨੇ ਹਾਲ ਹੀ ਵਿੱਚ ਦੱਸਿਆ ਹੈ ਕਿ ਮੀਨਾਕਸ਼ੀ ਸੁੰਦਰੇਸ਼ਵਰ ਮੰਦਰ 'ਚ ਉਸ ਨਾਲ ਕੀ ਹੋਇਆ ਸੀ। ਹਾਲਾਂਕਿ ਮੰਦਰ ਦੇ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਦਾਕਾਰਾ ਅਤੇ ਉਸ ਦੇ ਪਤੀ ਨੇ ਮਾਸਕ ਪਾਇਆ ਹੋਇਆ ਸੀ। ਬਸ ਇਸ ਲਈ ਪੁੱਛਿਆ ਗਿਆ।
Read MOre: Shocking: 'ਹਿੰਦੂ ਹੋਣ ਦਾ ਸਬੂਤ ਦਿਖਾਓ', ਮੰਦਰ ਦੇ ਬਾਹਰ ਰੋਕੀ ਗਈ ਮਸ਼ਹੂਰ ਅਦਾਕਾਰਾ, ਅਧਿਕਾਰੀਆਂ 'ਤੇ ਲਗਾਏ ਬਦਸਲੂਕੀ ਦੇ ਦੋਸ਼
Bijili Ramesh Passed Away: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਨੇ 46 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਦਰਅਸਲ, ਅਸੀ ਦੱਖਣ ਦੀ ਮਸ਼ਹੂਰ ਹਸਤੀ ਬਿਜਲੀ ਰਮੇਸ਼ ਦੀ ਗੱਲ ਕਰ ਰਹੇ ਹਾਂ। ਉਨ੍ਹਾਂ ਨੇ ਸੋਮਵਾਰ ਰਾਤ ਕਰੀਬ 9.45 ਵਜੇ ਚੇਨਈ ਵਿੱਚ ਆਖਰੀ ਸਾਹ ਲਏ। ਉਹ ਲੰਬੇ ਸਮੇਂ ਤੋਂ ਬੀਮਾਰੀ ਤੋਂ ਪੀੜਤ ਸਨ। ਉਹ 26 ਅਗਸਤ 2024 ਨੂੰ ਸੰਸਾਰ ਤੋਂ ਰੁਖਸਤ ਹੋਏ।
Read More: Death: ਮਸ਼ਹੂਰ ਅਦਾਕਾਰ ਦੇ ਦੇਹਾਂਤ ਨਾਲ ਮਨੋਰੰਜਨ ਜਗਤ 'ਚ ਛਾਇਆ ਮਾਤਮ, ਪਰਿਵਾਰ ਸਣੇ ਗਮ 'ਚ ਡੁੱਬੇ ਫੈਨਜ਼
Kangana Ranaut Controversy: ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਕੰਗਨਾ ਰਣੌਤ ਨੇ ਮੀਡੀਆ ਨੂੰ ਇੱਕ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਬਲਾਤਕਾਰ ਤੇ ਕਤਲ ਹੋਏ ਸਨ ਤੇ ਕਿਸਾਨਾਂ ਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ। ਇਸ ਬਿਆਨ ਨੂੰ ਲੈ ਕੇ ਕੰਗਨਾ ਦੀ ਖੂਬ ਅਲੋਚਨਾ ਹੋ ਰਹੀ ਹੈ। ਪੰਜਾਬ ਦੇ ਨਾਲ ਹੀ ਹਰਿਆਣਾ ਵਿੱਚ ਵੀ ਕੰਗਨਾ ਦਾ ਖੂਬ ਵਿਰੋਧ ਹੋ ਰਿਹਾ ਹੈ।
Read MOre: Kangana Ranaut: ਕੰਗਨਾ ਮਾਨਸਿਕ ਤੌਰ 'ਤੇ ਅਪਾਹਜ ਕਰਾਰ, ਹਰਿਆਣਾ 'ਚ ਵੀ ਉੱਠ ਖੜ੍ਹਾ ਵਿਰੋਧ
Aamir Khan Third Wedding: ਬਾਲੀਵੁੱਡ ਅਦਾਕਾਰਾ ਆਮਿਰ ਖਾਨ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਅਦਾਕਾਰ ਨੇ ਹਾਲ ਹੀ ਵਿੱਚ ਅਜਿਹਾ ਬਿਆਨ ਦਿੱਤਾ ਜਿਸ ਨੂੰ ਲੈ ਸੋਸ਼ਲ ਮੀਡੀਆ ਉੱਪਰ ਤਰਥੱਲੀ ਮੱਚ ਗਈ ਹੈ। ਦਰਅਸਲ, ਆਮਿਰ ਖਾਨ ਨੇ ਕੁਝ ਅਜਿਹਾ ਕਿਹਾ ਜਿਸ ਕਾਰਨ ਉਨ੍ਹਾਂ ਦੇ ਤੀਜੇ ਵਿਆਹ ਨੂੰ ਲੈ ਚਰਚਾ ਛਿੜ ਗਈ ਹੈ।
Read MOre: Aamir Khan: ਆਮਿਰ ਖਾਨ 59 ਸਾਲ ਦੀ ਉਮਰ 'ਚ ਫਿਰ ਕਰਵਾਉਣਗੇ ਵਿਆਹ, ਅਦਾਕਾਰ ਨੇ ਕੀਤਾ ਹੈਰਾਨੀਜਨਕ ਖੁਲਾਸਾ
ਪਿਛੋਕੜ
Entertainment News Live Today: ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਲਗਾਤਾਰ ਵਿਵਾਦਾਂ ਵਿਚਾਲੇ ਘਿਰਦੇ ਹੋਏ ਨਜ਼ਰ ਆ ਰਹੀ ਹੈ। ਇਸ ਵਿਚਾਲੇ ਸੋਸ਼ਲ ਮੀਡੀਆ ਹੈਂਡਲ ਐਕਸ ਉੱਪਰ ਇੱਕ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਅਦਾਕਾਰਾ ਨੂੰ ਧਮਕੀ ਦਿੱਤੀ ਜਾ ਰਹੀ ਹੈ। ਇਹ ਧਮਕੀ ਉਸ ਨੂੰ ਫਿਲਮ 'ਐਮਰਜੈਂਸੀ' ਨੂੰ ਲੈ ਕੇ ਮਿਲੀ ਹੈ।
ਅਦਾਕਾਰਾ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਧਮਕੀ ਦਿੱਤੀ ਗਈ ਹੈ। ਇਸ ਵੀਡੀਓ ਸੰਦੇਸ਼ ਵਿੱਚ ਸਿੱਖਾਂ ਦਾ ਇੱਕ ਸਮੂਹ ਬੈਠਾ ਦਿਖਾਈ ਦੇ ਰਿਹਾ ਹੈ ਅਤੇ ਅਦਾਕਾਰਾ ਨੂੰ ਚੱਪਲਾਂ ਨਾਲ ਮਾਰਨ ਦੀ ਧਮਕੀ ਦਿੰਦਾ ਨਜ਼ਰ ਆ ਰਿਹਾ ਹੈ। ਕੰਗਨਾ ਨੂੰ ਧਮਕੀ ਦੇਣ ਵਾਲਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਤੇ ਹੁਣ ਅਦਾਕਾਰਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਚੱਪਲਾਂ ਨਾਲ ਮਾਰਿਆ ਜਾਵੇਗਾ
ਵਾਇਰਲ ਵੀਡੀਓ ਵਿੱਚ ਇੱਕ ਸਿੱਖ ਭਾਈਚਾਰਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਇਹ ਲੋਕ ਕਹਿ ਰਹੇ ਹਨ - 'ਜੇਕਰ ਤੁਸੀਂ ਇਹ ਫਿਲਮ ਰਿਲੀਜ਼ ਕੀਤੀ ਤਾਂ ਸਰਦਾਰਾਂ ਨੇ ਤੁਹਾਨੂੰ ਚੱਪਲਾ ਮਾਰਨੀਆਂ ਹਨ, ਤੁਸੀਂ ਪਹਿਲਾਂ ਹੀ ਲਾਫਾ ਖਾ ਚੁੱਕੇ ਹੋ। ਮੈਨੂੰ ਆਪਣੇ ਦੇਸ਼ ਉੱਪਰ ਵਿਸ਼ਵਾਸ ਹੈ। ਮੈਂ ਇੱਕ ਮਾਣਮੱਤਾ ਸਿੱਖ ਹਾਂ ਅਤੇ ਇੱਕ ਮਾਣਮੱਤਾ ਮਰਾਠੀ ਵੀ ਹਾਂ। ਮੈਨੂੰ ਇੰਨਾ ਪਤਾ ਹੈ ਕਿ ਸਿੱਖ ਹੀ ਨਹੀਂ, ਮਰਾਠੀ, ਈਸਾਈ ਅਤੇ ਇੱਥੋਂ ਤੱਕ ਕਿ ਹਿੰਦੂ ਵੀ ਤੁਹਾਨੂੰ ਚੱਪਲ ਮਾਰਨਗੇ। ਜਦੋਂ ਅਸੀਂ ਸਿਰ ਕੱਟਵਾ ਵੀ ਸਕਦੇ ਹਾਂ, ਤਾਂ ਕੱਟ ਵੀ ਸਕਦੇ ਹਾਂ। ਸੋਸ਼ਲ ਮੀਡੀਆ 'ਤੇ ਕੰਗਨਾ ਰਣੌਤ ਨੂੰ ਧਮਕੀ ਦੇਣ ਵਾਲਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
- - - - - - - - - Advertisement - - - - - - - - -