Entertainment Live: ਮਸ਼ਹੂਰ ਹਿੰਦੂ ਗਾਇਕ ਦੇ ਘਰ ਨੂੰ ਲੋਕਾਂ ਨੇ ਲਗਾਈ ਅੱਗ, ਕੁੱਲ੍ਹੜ ਪੀਜ਼ਾ ਵਾਲੀ ਗੁਰਪ੍ਰੀਤ ਬਣੀ ਮਾਡਲ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Shocking: 90 ਦੇ ਦਹਾਕੇ 'ਚ ਕਈ ਅਜਿਹੀਆਂ ਫਿਲਮਾਂ ਆਈਆਂ ਜਿਨ੍ਹਾਂ ਨੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਜਗ੍ਹਾ ਬਣਾਈ।
Read More: Shocking: ਮਸ਼ਹੂਰ ਅਦਾਕਾਰਾ ਦੀ ਸੜਕ ਹਾਦਸੇ ਤੋਂ ਬਾਅਦ ਵਿਗੜੀ ਸ਼ਕਲ, ਡਾਕਟਰ ਬੋਲੇ- 'ਤਿੰਨ ਸਾਲ ਤੋਂ ਵੱਧ ਨਹੀਂ...'
Gippy Grewal Warrants: ਪੰਜਾਬੀ ਗਾਇਕ ਗਿੱਪੀ ਗਰੇਵਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਲੋਹਾ ਮਨਵਾਇਆ ਹੈ। ਦੱਸ ਦੇਈਏ ਕਿ ਗਾਇਕ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਗਾਇਕ ਗਿੱਪੀ ਗਰੇਵਾਲ ਖਿਲਾਫ਼ ਵਾਰੰਟ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਗਾਇਕ ਨੇ ਰੰਗਦਾਰੀ ਮਾਮਲੇ ਵਿੱਚ ਗੈਂਗਸਟਰ ਦਿਲਪ੍ਰੀਤ ਬਾਬਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਵਾਰ-ਵਾਰ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਉਹ ਗਿੱਪੀ ਗਰੇਵਾਲ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਇਸ ਕਾਰਨ ਹੁਣ ਮੋਹਾਲੀ ਅਦਾਲਤ ਨੇ ਪੰਜਾਬੀ ਗਾਇਕ ਖਿਲਾਫ਼ ਵਾਰੰਟ ਜਾਰੀ ਕਰ ਦਿੱਤੇ ਹਨ।
Read MOre: Gippy Grewal: ਪੰਜਾਬੀ ਗਾਇਕ ਗਿੱਪੀ ਗਰੇਵਾਲ ਖਿਲਾਫ਼ ਵਾਰੰਟ ਜਾਰੀ, ਜਾਣੋ ਕਿਸ ਗੱਲ ਨੂੰ ਲੈ ਭੱਖਿਆ ਮਾਮਲਾ
Pet Saffa Churan: ਦਿਵਿਸਾ ਹਰਬਲਜ਼ ਪ੍ਰਾਈਵੇਟ ਲਿਮਟਿਡ ਨੇ ਲੈਕਸੇਟਿਵ ਸ਼੍ਰੇਣੀ 'ਚ ਆਪਣੇ ਮਸ਼ਹੂਰ ਬ੍ਰਾਂਡ 'ਪੇਟ ਸਫਾ' ਦਾ ਇੱਕ ਨਵਾਂ ਇਸ਼ਤਿਹਾਰ ਸ਼ੂਟ ਕੀਤਾ ਹੈ। ਇਸ ਲਈ ਮਸ਼ਹੂਰ ਐਕਟਰ ਤੇ ਕਾਮੇਡੀਅਨ ਜੌਨੀ ਲੀਵਰ ਤੇ ਰਾਜਪਾਲ ਯਾਦਵ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਸ਼ੂਟਿੰਗ ਦੌਰਾਨ ਸੈੱਟ 'ਤੇ ਸਾਰਿਆਂ ਨੇ ਖੂਬ ਮਸਤੀ ਕੀਤੀ, ਉੱਥੇ ਹੀ ਜੌਨੀ ਲੀਵਰ ਨੇ ਹੱਸਦੇ ਹੋਏ ਕਿਹਾ ਕਿ ਜ਼ਿੰਦਗੀ 'ਚ ਪੇਟ ਸਫਾ ਬਹੁਤ ਜ਼ਰੂਰੀ ਹੈ।
Read MOre: Pet Saffa Churan: 'ਪੇਟ ਸਫਾ' ਦੇ ਬ੍ਰਾਂਡ ਅੰਬੈਸਡਰ ਬਣੇ ਜੌਨੀ ਲੀਵਰ ਤੇ ਰਾਜਪਾਲ ਯਾਦਵ
Bangladesh Violence: ਬੰਗਲਾਦੇਸ਼ 'ਚ ਸਿਆਸੀ ਉਥਲ-ਪੁਥਲ ਤੋਂ ਬਾਅਦ ਫੌਜ ਨੇ ਸੱਤਾ 'ਤੇ ਕਬਜ਼ਾ ਕਰ ਲਿਆ ਹੈ। ਇਸਦੇ ਨਾਲ ਹੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਅਸਤੀਫਾ ਦੇਣ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਈ ਹੈ। ਫਿਲਹਾਲ ਬੰਗਲਾਦੇਸ਼ 'ਚ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਕਈ ਥਾਵਾਂ 'ਤੇ ਜਗ੍ਹਾ-ਜਗ੍ਹਾ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੌਰਾਨ, ਬੰਗਲਾਦੇਸ਼ ਵਿੱਚ ਚੱਲ ਰਹੀ ਅਸ਼ਾਂਤੀ ਦੇ ਵਿਚਾਲੇ ਇੱਥੇ ਹਿੰਦੂਆਂ ਅਤੇ ਘੱਟ ਗਿਣਤੀਆਂ ਦੇ ਕਤਲ ਅਤੇ ਘਰਾਂ ਨੂੰ ਅੱਗ ਲਗਾਉਣ ਦੀਆਂ ਕਈ ਦਿਲ ਦਹਿਲਾ ਦੇਣ ਵਾਲੀਆਂ ਖਬਰਾਂ ਆ ਰਹੀਆਂ ਹਨ।
Read More: Bangladesh Violence: ਮਸ਼ਹੂਰ ਹਿੰਦੂ ਗਾਇਕ ਦੇ ਘਰ ਨੂੰ ਲੋਕਾਂ ਨੇ ਲਗਾਈ ਅੱਗ, 3000 ਮਿਊਜ਼ਿਕ ਇੰਸਟਰੂਮੈਂਟ ਨੂੰ ਕੀਤਾ ਬਰਬਾਦ
Kangana Ranaut on Wrestler Vinesh Phogat: ਪਹਿਲਵਾਨ ਵਿਨੇਸ਼ ਫੋਗਾਟ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਇਤਿਹਾਸ ਰਚ ਦਿੱਤਾ। ਦਰਅਸਲ, 6 ਅਗਸਤ ਨੂੰ ਉਨ੍ਹਾਂ ਇੱਕ ਰਿਕਾਰਡ ਬਣਾਇਆ ਅਤੇ ਓਲੰਪਿਕ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ। ਹੁਣ ਉਹ ਗੋਲਡ ਲਈ ਜੰਗ ਲੜੇਗੀ।
Read MOre: Kangana Ranaut: 'ਮੋਦੀ ਤੇਰੀ ਕਬਰ...', ਕੰਗਨਾ ਰਣੌਤ ਨੇ ਵਿਨੇਸ਼ ਫੋਗਾਟ 'ਤੇ ਕੱਸਿਆ ਤੰਜ, ਯਾਦ ਕਰਵਾਈ ਪੀਐਮ ਖਿਲਾਫ ਨਾਅਰੇਬਾਜ਼ੀ
Kulhad Pizza Gurpreet Kaur in Sada Chalda Song: ਜਲੰਧਰ ਦੇ ਕੁੱਲ੍ਹੜ ਪੀਜ਼ਾ ਕਪਲ ਤੋਂ ਹਰ ਕੋਈ ਜਾਣੂ ਹੈ। ਉਹ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ। ਦੱਸ ਦੇਈਏ ਕਿ ਆਪਣੀ ਜ਼ਿੰਦਗੀ ਦੇ ਬੁਰੇ ਦੌਰ ਵਿੱਚੋਂ ਨਿਕਲਣ ਤੋਂ ਬਾਅਦ ਇਹ ਜੋੜਾ ਵਾਪਸ ਆਮ ਦਿਨਾਂ ਵਾਂਗ ਜੀਵਨ ਬਤੀਤ ਕਰ ਰਿਹਾ ਹੈ। ਇਸ ਵਿਚਾਲੇ ਹੁਣ ਹੌਲੀ-ਹੌਲੀ ਉਨ੍ਹਾਂ ਦੇ ਘਰ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਕੁੱਲ੍ਹੜ ਪੀਜ਼ਾ ਵਾਲੀ ਗੁਰਪ੍ਰੀਤ ਕੌਰ ਨ ਬਤੌਰ ਮਾਡਲ ਇੱਕ ਪੰਜਾਬੀ ਗਾਣੇ ਵਿੱਚ ਐਂਟਰੀ ਕੀਤੀ ਹੈ। ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ। ਜਿਸਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Read MOre: Kulhad Pizza Couple: ਕੁੱਲ੍ਹੜ ਪੀਜ਼ਾ ਵਾਲੀ ਗੁਰਪ੍ਰੀਤ ਕੌਰ ਦੀ ਇਸ ਗਾਣੇ ‘ਚ ਬਤੌਰ ਮਾਡਲ ਐਂਟਰੀ, ਯੂਜ਼ਰਸ ਬੋਲੇ-'ਹਾਲੀਵੁੱਡ 'ਚ ਜਾਏਗੀ'
ਪਿਛੋਕੜ
Entertainment News Live Today: ਬੰਗਲਾਦੇਸ਼ 'ਚ ਸਿਆਸੀ ਉਥਲ-ਪੁਥਲ ਤੋਂ ਬਾਅਦ ਫੌਜ ਨੇ ਸੱਤਾ 'ਤੇ ਕਬਜ਼ਾ ਕਰ ਲਿਆ ਹੈ। ਇਸਦੇ ਨਾਲ ਹੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਅਸਤੀਫਾ ਦੇਣ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਈ ਹੈ। ਫਿਲਹਾਲ ਬੰਗਲਾਦੇਸ਼ 'ਚ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਕਈ ਥਾਵਾਂ 'ਤੇ ਜਗ੍ਹਾ-ਜਗ੍ਹਾ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੌਰਾਨ, ਬੰਗਲਾਦੇਸ਼ ਵਿੱਚ ਚੱਲ ਰਹੀ ਅਸ਼ਾਂਤੀ ਦੇ ਵਿਚਾਲੇ ਇੱਥੇ ਹਿੰਦੂਆਂ ਅਤੇ ਘੱਟ ਗਿਣਤੀਆਂ ਦੇ ਕਤਲ ਅਤੇ ਘਰਾਂ ਨੂੰ ਅੱਗ ਲਗਾਉਣ ਦੀਆਂ ਕਈ ਦਿਲ ਦਹਿਲਾ ਦੇਣ ਵਾਲੀਆਂ ਖਬਰਾਂ ਆ ਰਹੀਆਂ ਹਨ।
ਹੁਣ ਢਾਕਾ ਵਿੱਚ ਇੱਕ ਹਿੰਦੂ ਗਾਇਕ ਰਾਹੁਲ ਆਨੰਦ ਦੇ ਘਰ ਨੂੰ ਅੱਗ ਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਖੁਸ਼ਕਿਸਮਤੀ ਹੈ ਕਿ ਇਸ ਘਟਨਾ ਤੋਂ ਪਹਿਲਾਂ ਰਾਹੁਲ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ ਸੀ।
ਆਨੰਦ ਦਾ ਘਰ ਭੀੜ ਨੇ ਲੁੱਟ ਲਿਆ
ਖਬਰਾਂ ਮੁਤਾਬਕ ਆਨੰਦ, ਉਨ੍ਹਾਂ ਦੀ ਪਤਨੀ ਅਤੇ ਬੇਟਾ ਇਸ ਹਮਲੇ ਤੋਂ ਸੁਰੱਖਿਅਤ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ ਪਰ ਹਮਲਾਵਰਾਂ ਨੇ ਕਲਾਕਾਰ ਦੇ ਘਰ ਵਿੱਚ ਜੋ ਵੀ ਮਿਲਿਆ, ਲੁੱਟ ਲਿਆ। ਭੀੜ ਨੇ ਕੀਮਤੀ ਸਮਾਨ ਚੋਰੀ ਕਰ ਲਿਆ ਅਤੇ ਘਰ ਨੂੰ ਤਬਾਹ ਕਰ ਦਿੱਤਾ, ਜਿਸ ਵਿੱਚ ਆਨੰਦ ਦੇ 3,000 ਤੋਂ ਵੱਧ ਹੱਥ ਨਾਲ ਬਣੇ ਸੰਗੀਤ ਯੰਤਰਾਂ ਦਾ ਸੰਗ੍ਰਹਿ ਵੀ ਸ਼ਾਮਲ ਹੈ।
ਇੱਕ ਯੂਜ਼ਰ ਨੇ ਸ਼ੇਅਰ ਕੀਤੀਆਂ ਬੰਗਲਾਦੇਸ਼ ਵਿੱਚ ਆਨੰਦ ਦੇ ਘਰ ਦੀਆਂ ਤਸਵੀਰਾਂ
ਐਕਸ ਉੱਪਰ ਇੱਕ ਯੂਜ਼ਰ ਨੇ ਬੰਗਲਾਦੇਸ਼ ਵਿੱਚ ਆਨੰਦ ਦੇ ਘਰ ਦੀਆਂ ਤਸਵੀਰਾਂ ਅਤੇ ਵੀਡੀਓ ਦੀ ਇੱਕ ਸੀਰੀਜ਼ ਸ਼ੇਅਰ ਕੀਤੀ ਹੈ। ਸੂਤਰ ਨੇ ਕਿਹਾ ਕਿ ਹਮਲਾਵਰਾਂ ਨੇ ਪਹਿਲਾਂ ਗੇਟ ਤੋੜਿਆ ਅਤੇ ਫਿਰ ਘਰ ਵਿੱਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇੱਕ ਪਰਿਵਾਰਕ ਸੂਤਰ ਨੇ ਅਖਬਾਰ ਨੂੰ ਦੱਸਿਆ, "ਉਹ ਫਰਨੀਚਰ ਅਤੇ ਸ਼ੀਸ਼ੇ ਤੋਂ ਲੈ ਕੇ ਕੀਮਤੀ ਸਮਾਨ ਤੱਕ ਸਭ ਕੁਝ ਲੈ ਗਏ। ਇਸ ਤੋਂ ਬਾਅਦ, ਉਹਨਾਂ ਨੇ ਰਾਹੁਲ ਦੇ ਸੰਗੀਤਕ ਸਾਜ਼ਾਂ ਦੇ ਨਾਲ-ਨਾਲ ਪੂਰੇ ਘਰ ਨੂੰ ਅੱਗ ਲਗਾ ਦਿੱਤੀ।" ਤੁਹਾਨੂੰ ਦੱਸ ਦੇਈਏ ਕਿ ਸੰਗੀਤਕਾਰ, ਗੀਤਕਾਰ ਅਤੇ ਗਾਇਕ ਰਾਹੁਲ ਆਨੰਦ ਢਾਕਾ ਵਿੱਚ ਜੋਲਰ ਗਾਨ ਨਾਮ ਦਾ ਇੱਕ ਪ੍ਰਸਿੱਧ ਸਥਾਨਕ ਬੈਂਡ ਚਲਾਉਂਦੇ ਹਨ।
- - - - - - - - - Advertisement - - - - - - - - -