Gippy Grewal: ਪੰਜਾਬੀ ਗਾਇਕ ਗਿੱਪੀ ਗਰੇਵਾਲ ਖਿਲਾਫ਼ ਵਾਰੰਟ ਜਾਰੀ, ਜਾਣੋ ਕਿਸ ਗੱਲ ਨੂੰ ਲੈ ਭੱਖਿਆ ਮਾਮਲਾ
Gippy Grewal Warrants: ਪੰਜਾਬੀ ਗਾਇਕ ਗਿੱਪੀ ਗਰੇਵਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਲੋਹਾ ਮਨਵਾਇਆ ਹੈ। ਦੱਸ ਦੇਈਏ ਕਿ ਗਾਇਕ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ।
Gippy Grewal Warrants: ਪੰਜਾਬੀ ਗਾਇਕ ਗਿੱਪੀ ਗਰੇਵਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਲੋਹਾ ਮਨਵਾਇਆ ਹੈ। ਦੱਸ ਦੇਈਏ ਕਿ ਗਾਇਕ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਗਾਇਕ ਗਿੱਪੀ ਗਰੇਵਾਲ ਖਿਲਾਫ਼ ਵਾਰੰਟ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਗਾਇਕ ਨੇ ਰੰਗਦਾਰੀ ਮਾਮਲੇ ਵਿੱਚ ਗੈਂਗਸਟਰ ਦਿਲਪ੍ਰੀਤ ਬਾਬਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਵਾਰ-ਵਾਰ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਉਹ ਗਿੱਪੀ ਗਰੇਵਾਲ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਇਸ ਕਾਰਨ ਹੁਣ ਮੋਹਾਲੀ ਅਦਾਲਤ ਨੇ ਪੰਜਾਬੀ ਗਾਇਕ ਖਿਲਾਫ਼ ਵਾਰੰਟ ਜਾਰੀ ਕਰ ਦਿੱਤੇ ਹਨ।
ਦੱਸ ਦੇਈਏ ਕਿ ਮੁਹਾਲੀ ਅਦਾਲਤ ਨੇ ਉਸ ਨੂੰ 24 ਜੁਲਾਈ ਨੂੰ ਪੇਸ਼ ਹੋਣ ਲਈ 5000 ਰੁਪਏ ਦੀ ਜ਼ਮਾਨਤ ਦੇ ਨਾਲ ਸੰਮਨ ਵੀ ਭੇਜੇ ਸਨ। ਜੋ ਅਦਾਲਤ ਵਿੱਚ ਵਾਪਸ ਆ ਗਿਆ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ। ਗਿੱਪੀ ਗਰੇਵਾਲ ਨੇ ਅਦਾਲਤ 'ਚ ਗਵਾਹੀ ਦੇਣੀ ਹੈ।
ਜਾਣੋ ਕਿਉਂ ਭੱਖਿਆ ਪੂਰਾ ਮਾਮਲਾ ?
ਜਾਣਕਾਰੀ ਮੁਤਾਬਕ ਗਿੱਪੀ ਗਰੇਵਾਲ ਨੂੰ 31 ਮਈ, 2018 ਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ 'ਤੇ ਵੌਇਸ ਅਤੇ ਟੈਕਸਟ ਮੈਸੇਜ ਪ੍ਰਾਪਤ ਹੋਇਆ। ਇਸ ਮੈਸੇਜ ਵਿੱਚ ਉਸਨੂੰ ਇੱਕ ਨੰਬਰ ਦਿੱਤਾ ਗਿਆ ਸੀ। ਇਸ ਨੰਬਰ 'ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ। ਇਸ ਵਿੱਚ ਲਿਖਿਆ ਗਿਆ ਸੀ ਕਿ ਇਹ ਮੈਸੇਜ ਜਬਰੀ ਵਸੂਲੀ ਦੀ ਮੰਗ ਲਈ ਭੇਜਿਆ ਗਿਆ ਸੀ। ਇਸ ਵਿੱਚ ਉਨ੍ਹਾਂ ਤੁਸੀਂ ਗੱਲ ਕਰੋ ਨਹੀਂ ਤਾਂ ਤੁਹਾਡੀ ਹਾਲਤ ਪਰਮੀਸ਼ ਵਰਮਾ ਅਤੇ ਚਮਕੀਲਾ ਵਰਗੀ ਹੋ ਜਾਵੇਗੀ। ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਕੀਤੀ।
ਮੁਹਾਲੀ ਪੁਲਿਸ ਨੇ ਗਿੱਪੀ ਗਰੇਵਾਲ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਹੁਣ ਗਿੱਪੀ ਗਰੇਵਾਲ ਨੂੰ ਗਵਾਹੀ ਲਈ ਬੁਲਾਇਆ ਜਾ ਰਿਹਾ ਹੈ, ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਜਦੋਂ ਉਨ੍ਹਾਂ ਨੂੰ ਇਹ ਧਮਕੀ ਮਿਲੀ ਸੀ ਤਾਂ ਉਹ ਆਪਣੀ ਫਿਲਮ ਕੈਰੀ ਆਨ ਜੱਟਾ 2 ਦੇ ਪ੍ਰਮੋਸ਼ਨ ਲਈ ਪੰਜਾਬ ਤੋਂ ਬਾਹਰ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।