Entertainment Live: ਪੰਜਾਬੀ ਗਾਇਕ ਦੀ ਗੱਡੀ ਦੀ ਟਰੈਕਟਰ-ਟਰਾਲੀ ਨਾਲ ਭਿਆਨਕ ਟੱਕਰ, ਜੋਤਸ਼ੀ 'ਚ ਵਿਸ਼ਵਾਸ ਕਰਦਾ ਸੀ ਮੂਸੇਵਾਲਾ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 08 Oct 2024 07:15 PM
Entertainment Live Today: Shocking Revelation: 'ਬੱਚੇ ਅੱਤਵਾਦੀ ਪੈਦਾ ਹੋਣਗੇ...'; ਦੂਜੇ ਧਰਮ 'ਚ ਵਿਆਹ ਕਰ ਟ੍ਰੋਲ ਹੋਈ ਮਸ਼ਹੂਰ ਅਦਾਕਾਰਾ, ਹੁਣ ਝਲਕਿਆ ਦਰਦ...

Shocking Revelation: ਮਸ਼ਹੂਰ ਅਦਾਕਾਰਾ ਪ੍ਰਿਯਾਮਣੀ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਸਾਊਥ ਅਦਾਕਾਰਾ ਨੇ ਆਪਣੇ ਅੰਤਰਜਾਤੀ ਵਿਆਹ ਨੂੰ ਲੈ ਕੇ ਮਿਲੀ ਨਫ਼ਰਤ 'ਤੇ ਆਖਰਕਾਰ ਆਪਣੀ ਚੁੱਪੀ ਤੋੜ ਦਿੱਤੀ ਹੈ। ਦਰਅਸਲ, ਜਦੋਂ ਅਦਾਕਾਰਾ ਨੇ 2016 ਵਿੱਚ ਮੁਸਤਫਾ ਰਾਜ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ ਤਾਂ ਉਸ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ।

Read MOre: Shocking Revelation: 'ਬੱਚੇ ਅੱਤਵਾਦੀ ਪੈਦਾ ਹੋਣਗੇ...'; ਦੂਜੇ ਧਰਮ 'ਚ ਵਿਆਹ ਕਰ ਟ੍ਰੋਲ ਹੋਈ ਮਸ਼ਹੂਰ ਅਦਾਕਾਰਾ, ਹੁਣ ਝਲਕਿਆ ਦਰਦ...

Entertainment Live: Actress on Kidney Failure: ਮਸ਼ਹੂਰ ਅਦਾਕਾਰਾ ਦੀ ਕਿਡਨੀ ਹੋਈ ਫੇਲ੍ਹ, ਪਰਿਵਾਰ ਮਦਦ ਲਈ ਨਹੀਂ ਆਇਆ ਅੱਗੇ, ਫਿਰ...

Actress on Kidney Failure: ਮਸ਼ਹੂਰ ਅਦਾਕਾਰਾ ਵੱਲੋਂ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਗਿਆ ਹੈ। ਜਿਸ ਨੇ ਇੰਡਸਟਰੀ ਵਿੱਚ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਅਸੀ ਸ਼ਰਲਿਨ ਚੋਪੜਾ ਦੀ ਗੱਲ ਕਰ ਰਹੇ ਹਾਂ। ਉਹ ਆਪਣੀ ਫਿਲਮਾਂ ਦੇ ਬਜਾਏ ਵਿਵਾਦਾਂ ਦੇ ਚੱਲਦੇ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਉਹ ਰਾਖੀ ਸਾਵੰਤ ਨਾਲ ਲੜਾਈ ਅਤੇ ਪੈਚ ਅੱਪ ਦੀਆਂ ਖਬਰਾਂ ਨੂੰ ਲੈ ਸੁਰਖੀਆਂ 'ਚ ਰਹੀ। ਸ਼ਰਲਿਨ ਚੋਪੜਾ ਅਕਸਰ ਆਪਣੇ ਬਿਆਨਾਂ ਅਤੇ ਨਿੱਜੀ ਗੱਲਾਂ ਨੂੰ ਲੈ ਵਿਵਾਦਾਂ 'ਚ ਘਿਰ ਜਾਂਦੀ ਹੈ।

Read MOre: Actress on Kidney Failure: ਮਸ਼ਹੂਰ ਅਦਾਕਾਰਾ ਦੀ ਕਿਡਨੀ ਹੋਈ ਫੇਲ੍ਹ, ਪਰਿਵਾਰ ਮਦਦ ਲਈ ਨਹੀਂ ਆਇਆ ਅੱਗੇ, ਫਿਰ...

Entertainment Live Today: Breaking: ਸ਼ੋਏਬ ਮਲਿਕ ਦੀ ਪਤਨੀ ਸਨਾ ਜਾਵੇਦ ਦੇ ਸਾਬਕਾ ਪਤੀ ਉਮੈਰ ਨੇ ਸਾਨੀਆ ਮਿਰਜ਼ਾ ਨਾਲ ਕੀਤਾ ਵਿਆਹ? ਜਾਣੋ ਦਾਅਵਿਆਂ ਦੀ ਸੱਚਾਈ

Sana Javed Ex husband Umair Jaswal Marriage: ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਸ਼ੋਏਬ ਮਲਿਕ ਨੇ ਜਨਵਰੀ 2024 ਵਿੱਚ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕੀਤਾ ਸੀ। ਇਸ ਵਿਆਹ ਨਾਲ ਸ਼ੋਏਬ ਅਤੇ ਸਾਬਕਾ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਵੱਖ ਹੋ ਗਏ। ਸ਼ੋਏਬ ਦਾ ਇਹ ਤੀਜਾ ਅਤੇ ਸਨਾ ਜਾਵੇਦ ਦਾ ਦੂਜਾ ਵਿਆਹ ਸੀ। ਸ਼ੋਏਬ ਮਲਿਕ ਨਾਲ ਵਿਆਹ ਕਰਨ ਤੋਂ ਪਹਿਲਾਂ ਸਨਾ ਜਾਵੇਦ ਨੇ ਪਾਕਿਸਤਾਨੀ ਗਾਇਕ ਉਮੈਰ ਜਸਵਾਲ ਨਾਲ ਵਿਆਹ ਕੀਤਾ ਸੀ। ਹਾਲਾਂਕਿ ਸਨਾ ਅਤੇ ਉਮੈਰ ਦਾ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਦੋਹਾਂ ਦਾ ਤਲਾਕ ਹੋ ਗਿਆ ਅਤੇ ਵੱਖ ਹੋ ਗਏ।

Read More: Sports Breaking: ਸ਼ੋਏਬ ਮਲਿਕ ਦੀ ਪਤਨੀ ਸਨਾ ਜਾਵੇਦ ਦੇ ਸਾਬਕਾ ਪਤੀ ਉਮੈਰ ਨੇ ਸਾਨੀਆ ਮਿਰਜ਼ਾ ਨਾਲ ਕੀਤਾ ਵਿਆਹ? ਜਾਣੋ ਦਾਅਵਿਆਂ ਦੀ ਸੱਚਾਈ

Entertainment Live: Ammy Virk: ਪੰਜਾਬੀ ਗਾਇਕ ਐਮੀ ਵਿਰਕ ਦੇ ਪਿਤਾ ਚੁਣੇ ਗਏ ਸਰਪੰਚ, ਨਾਭਾ ਦੇ ਲੁਹਾਰ ਮਾਜਰਾ ਬਲਾਕ ਤੋਂ ਇੰਝ ਮਾਰੀ ਜਿੱਤ ਦੀ ਬਾਜ਼ੀ, ਜਿੱਤਣ ਤੋਂ ਬਾਅਦ ਬੋਲੇ...

Punjabi Singer Ammy Virk's father was elected Sarpanch: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਖੂਬ ਨਾਂਅ ਕਮਾਇਆ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਗਾਇਕ ਆਪਣੇ ਪਿਤਾ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਪੰਜਾਬੀ ਗਾਇਕ ਦੇ ਪਿਤਾ ਕੁਲਜੀਤ ਸਿੰਘ ਨੂੰ ਪਟਿਆਲਾ ਦੇ ਨਾਭਾ ਸਥਿਤ ਲੋਹਾਰ ਮਾਜਰਾ ਬਲਾਕ ਦਾ ਸਰਪੰਚ ਚੁਣਿਆ ਗਿਆ ਹੈ।

Read MOre: Ammy Virk: ਪੰਜਾਬੀ ਗਾਇਕ ਐਮੀ ਵਿਰਕ ਦੇ ਪਿਤਾ ਚੁਣੇ ਗਏ ਸਰਪੰਚ, ਨਾਭਾ ਦੇ ਲੁਹਾਰ ਮਾਜਰਾ ਬਲਾਕ ਤੋਂ ਇੰਝ ਮਾਰੀ ਜਿੱਤ ਦੀ ਬਾਜ਼ੀ, ਜਿੱਤਣ ਤੋਂ ਬਾਅਦ ਬੋਲੇ...

Entertainment Live Today: Shocking Revelation By Celebs: ਇਨ੍ਹਾਂ ਮਸ਼ਹੂਰ ਹਸਤੀਆਂ ਨੇ ਖ਼ੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼, ਹਾਲਾਤਾਂ ਤੋਂ ਮਜ਼ਬੂਰ ਚੁੱਕਣ ਵਾਲੇ ਸੀ ਖੌਫਨਾਕ ਕਦਮ

Shocking Revelation By Celebs: ਮਨੋਰੰਜਨ ਉਦਯੋਗ ਓਨਾ ਗਲੈਮਰਸ ਨਹੀਂ ਹੈ ਜਿੰਨਾ ਇਹ ਬਾਹਰੋਂ ਦਿਖਾਈ ਦਿੰਦਾ ਹੈ। ਸੈਲੇਬਸ ਬੇਸ਼ੱਕ ਬਾਹਰੋਂ ਖੁਸ਼ ਦਿਖਾਈ ਦਿੰਦੇ ਹਨ ਪਰ ਅੰਦਰੋਂ ਵੀ ਓਨੇ ਹੀ ਦੁਖੀ ਹੁੰਦੇ ਹਨ, ਉਹ ਆਪਣੀਆਂ ਸਮੱਸਿਆਵਾਂ ਨੂੰ ਆਪਣੇ ਚਿਹਰਿਆਂ 'ਤੇ ਦਿਖਾਉਣ ਨਹੀਂ ਦਿੰਦੇ ਹਨ। ਸੰਘਰਸ਼ ਦੇ ਦਿਨਾਂ ਦੌਰਾਨ ਸੈਲੇਬ੍ਰਿਟੀਜ਼ ਨੂੰ ਕਈ ਮੁਸ਼ਕਿਲ ਹਾਲਾਤਾਂ 'ਚੋਂ ਗੁਜ਼ਰਨਾ ਪੈਂਦਾ ਹੈ। ਅਜਿਹੇ ਵਿੱਚ ਕਈ ਵਾਰ ਕਲਾਕਾਰਾਂ ਦੇ ਮਨ ਵਿੱਚ ਆਤਮਹੱਤਿਆ ਦੇ ਖ਼ਿਆਲ ਆਉਂਦੇ ਹਨ। ਅਜਿਹੇ ਕਈ ਕਲਾਕਾਰ ਹਨ ਜਿਨ੍ਹਾਂ ਨੇ ਸੰਘਰਸ਼ ਦੇ ਦਿਨਾਂ ਦੌਰਾਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਜਦੋਂ ਹਾਲਾਤ ਸੁਧਰ ਗਏ ਹਨ ਤਾਂ ਉਹ ਇੰਡਸਟਰੀ ਦੇ ਸਟਾਰ ਬਣ ਗਏ ਹਨ। ਅੱਜ ਅਸੀ ਤੁਹਾਨੂੰ ਉਨ੍ਹਾਂ ਬਾਰੇ ਦੱਸਾਂਗੇ।

Read MOre: Shocking Revelation By Celebs: ਇਨ੍ਹਾਂ ਮਸ਼ਹੂਰ ਹਸਤੀਆਂ ਨੇ ਖ਼ੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼, ਹਾਲਾਤਾਂ ਤੋਂ ਮਜ਼ਬੂਰ ਚੁੱਕਣ ਵਾਲੇ ਸੀ ਖੌਫਨਾਕ ਕਦਮ

Entertainment Live: Sidhu Moose Wala: ਤੈਅ ਸੀ ਸਿੱਧੂ ਮੂਸੇਵਾਲਾ ਦੀ ਮੌਤ! ਬਿੱਗ ਬੌਸ 18 ਦੇ ਤਜਿੰਦਰ ਬੱਗਾ ਨੇ ਪੰਜਾਬੀ ਗਾਇਕ ਨੂੰ ਲੈ ਕੀਤੇ ਹੈਰਾਨੀਜਨਕ ਖੁਲਾਸੇ

Bigg Boss 18: ਬਿੱਗ ਬੌਸ 18 ਇਸ ਸਮੇਂ ਪ੍ਰਸ਼ੰਸਕਾਂ ਵਿਚਾਲੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਸ਼ੋਅ ਦਾ ਪ੍ਰਤੀਯੋਗੀ ਤਜਿੰਦਰ ਪਾਲ ਸਿੰਘ ਬੱਗਾ ਇਨ੍ਹੀਂ ਦਿਨੀਂ ਘਰ 'ਚ ਆਉਣ ਨੂੰ ਲੈ ਕੇ ਚਰਚਾ 'ਚ ਹੈ। ਪਹਿਲੇ ਐਪੀਸੋਡ ਵਿੱਚ, ਉਨ੍ਹਾਂ ਰਜਤ ਦਲਾਲ ਨਾਲ ਬਾਈਕ ਵਿਵਾਦ ਬਾਰੇ ਗੱਲ ਕੀਤੀ ਜੋ ਜਲਦੀ ਹੀ ਝਗੜੇ ਵਿੱਚ ਬਦਲ ਗਈ। ਦੋਵਾਂ ਵਿਚਾਲੇ ਗੱਲਬਾਤ ਤੇਜ਼ੀ ਨਾਲ ਵਧ ਗਈ ਅਤੇ ਰਜਤ ਦਲਾਲ ਨੇ ਗੱਲਬਾਤ ਖਤਮ ਕਰਦੇ ਹੋਏ ਤਜਿੰਦਰ ਨੂੰ ਕਿਹਾ, 'ਭੂਤ ਬਣਾ ਦਿਆਂਗਾ।'


Read More: Sidhu Moose Wala: ਤੈਅ ਸੀ ਸਿੱਧੂ ਮੂਸੇਵਾਲਾ ਦੀ ਮੌਤ! ਬਿੱਗ ਬੌਸ 18 ਦੇ ਤਜਿੰਦਰ ਬੱਗਾ ਨੇ ਪੰਜਾਬੀ ਗਾਇਕ ਨੂੰ ਲੈ ਕੀਤੇ ਹੈਰਾਨੀਜਨਕ ਖੁਲਾਸੇ

ਪਿਛੋਕੜ

Entertainment News Live Today: ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਪੰਜਾਬ ਤੋਂ ਭਿਆਨਕ ਸੜਕ ਹਾਦਸੇ ਦੀ ਖਬਰ ਨੇ ਸਾਹਮਣੇ ਆਉਂਦੇ ਹੀ ਤਰਥੱਲੀ ਮਚਾ ਦਿੱਤੀ ਹੈ। ਦੱਸ ਦੇਈਏ ਕਿ ਹਰਿਆਣਾ-ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਪਿੰਡ ਬਾਗਪੁਰ ਨੇੜੇ ਗਾਇਕ ਭੁਪਿੰਦਰ ਬੱਬਲ ਦੇ ਸੰਗੀਤ ਗਰੁੱਪ ਦੀ ਟੈਂਪੂ-ਟਰੈਵਲ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਨੇ ਮਨੋਰੰਜਨ ਜਗਤ ਨੂੰ ਅੰਦਰ ਤੱਕ ਹਿੱਲਾ ਕੇ ਰੱਖ ਦਿੱਤਾ ਹੈ। 


ਜਾਣਕਾਰੀ ਲਈ ਦੱਸ ਦੇਈਏ ਕਿ ਉਕਤ ਦਰਦਨਾਕ ਹਾਦਸਾ ਇੱਕ ਟੈਂਪੂ-ਟਰੈਵਲ ਵਾਹਨ ਦੇ ਟਰੈਕਟਰ-ਟਰਾਲੀ ਨਾਲ ਟਕਰਾਉਣ ਕਾਰਨ ਵਾਪਰਿਆ। ਇਸ ਹਾਦਸੇ ‘ਚ ਗੱਡੀ ‘ਚ ਸਵਾਰ 12 ਲੋਕਾਂ ‘ਚੋਂ 2 ਲੋਕਾਂ ਦੀ ਮੌਤ ਹੋ ਗਈ। ਜਦਕਿ 4 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿੱਚੋਂ ਦੋ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਇੱਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।


Read More: Sidhu Moose Wala: ਤੈਅ ਸੀ ਸਿੱਧੂ ਮੂਸੇਵਾਲਾ ਦੀ ਮੌਤ! ਬਿੱਗ ਬੌਸ 18 ਦੇ ਤਜਿੰਦਰ ਬੱਗਾ ਨੇ ਪੰਜਾਬੀ ਗਾਇਕ ਨੂੰ ਲੈ ਕੀਤੇ ਹੈਰਾਨੀਜਨਕ ਖੁਲਾਸੇ



ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਟੈਂਪੂ ਟਰੈਵਲ ਗੱਡੀ ਜੋ ਕਿ ਕਲਾਕਾਰ ਭੁਪਿੰਦਰ ਬੱਬਲ ਨਾਲ ਜਗਰਾਤਾ ਕਰਕੇ ਜੰਮੂ ਤੋਂ ਚੰਡੀਗੜ੍ਹ ਪਰਤ ਰਹੀ ਸੀ। ਜਦੋਂ ਅੱਡਾ ਬਾਗਪੁਰ ਤੋਂ ਥੋੜ੍ਹਾ ਅੱਗੇ ਪਹੁੰਚੀ ਤਾਂ ਦੂਜੇ ਪਾਸੇ ਤੋਂ ਆ ਰਹੇ ਲੱਕੜਾਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਟਰੈਵਲਰ ਬੁਰੀ ਤਰ੍ਹਾਂ ਪਲਟ ਗਈ ਅਤੇ ਨੁਕਸਾਨੀ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ। ਹਰਿਆਣਾ ਥਾਣੇ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹੁਸ਼ਿਆਰਪੁਰ ਦੇ ਮੁਰਦਾਘਰ ‘ਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕਲਾਕਾਰ ਨੂੰ ਲੈ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਿਸ ਨੂੰ ਲੈ ਪ੍ਰਸ਼ੰਸਕ ਚਿੰਤਾ ਜ਼ਾਹਿਰ ਕਰ ਰਹੇ ਹਨ।






ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.