Entertainment News Live: ਰਣਵੀਰ ਸਿੰਘ ਨੇ ਕੀਤਾ ਖੁਲਾਸਾ- 'ਪੁੱਤਰ ਚਾਹੀਦਾ ਜਾਂ ਧੀ...', ਪਾਕਿਸਤਾਨੀ ਅਦਾਕਾਰਾ ਹਾਨੀਆ ਤੋਂ ਨਹੀਂ ਹਟਾ ਸਕੋਗੇ ਨਜ਼ਰਾਂ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 02 Mar 2024 02:03 PM
Entertainment News Live: Diljit Dosanjh: ਦਿਲਜੀਤ ਦੋਸਾਂਝ ਨੇ ਅਨੰਤ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਖਿੱਚੀ ਤਿਆਰੀ, ਰਿਹਾਨਾ ਤੋਂ ਬਾਅਦ ਲਗਾਉਣ ਪੁੱਜੇ ਰੌਣਕਾਂ

Diljit Dosanjh On Anant-Radhika Pre-wedding: ਮੁਕੇਸ਼ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਗੁਜਰਾਤ ਦੇ ਜਾਮਨਗਰ 'ਚ 1 ਮਾਰਚ ਤੋਂ ਸ਼ੁਰੂ ਹੋ ਗਏ ਹਨ।

Read More: Diljit Dosanjh: ਦਿਲਜੀਤ ਦੋਸਾਂਝ ਨੇ ਅਨੰਤ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਖਿੱਚੀ ਤਿਆਰੀ, ਰਿਹਾਨਾ ਤੋਂ ਬਾਅਦ ਲਗਾਉਣ ਪੁੱਜੇ ਰੌਣਕਾਂ

Entertainment News Live Today: Dharmendra: ਧਰਮਿੰਦਰ ਨੂੰ ਅੱਧੀ ਰਾਤ ਬਾਸੀ ਰੋਟੀ ਕਿਉਂ ਖਾਣੀ ਪਈ ? 'ਹੀ-ਮੈਨ' ਦੀ ਹਾਲਤ ਨੇ ਫੈਨਜ਼ ਦੀ ਵਧਾਈ ਚਿੰਤਾ

Dharmendra Eat Baasi Roti: ਦਿੱਗਜ ਅਭਿਨੇਤਾ ਧਰਮਿੰਦਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਉਹ ਨਾ ਸਿਰਫ਼ ਆਪਣੀ ਸ਼ਾਨਦਾਰ ਅਦਾਕਾਰੀ ਲਏ ਜਾਣੇ ਜਾਂਦੇ ਹਨ, ਸਗੋਂ ਮਸਤੀ ਭਰੇ ਅੰਦਾਜ਼ ਦੇ ਚੱਲਦੇ ਵੀ ਹਰ ਪਾਸੇ ਛਾਏ ਰਹਿੰਦੇ ਹਨ। 88 ਸਾਲ ਦੇ ਧਰਮਿੰਦਰ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਬਾਲੀਵੁੱਡ ਦੇ ਹੀਰੋ ਧਰਮਿੰਦਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜੋ ਆਉਂਦੇ ਹੀ ਵਾਇਰਲ ਹੋ ਗਈ ਹੈ।

Read MOre: Dharmendra: ਧਰਮਿੰਦਰ ਨੂੰ ਅੱਧੀ ਰਾਤ ਬਾਸੀ ਰੋਟੀ ਕਿਉਂ ਖਾਣੀ ਪਈ ? 'ਹੀ-ਮੈਨ' ਦੀ ਹਾਲਤ ਨੇ ਫੈਨਜ਼ ਦੀ ਵਧਾਈ ਚਿੰਤਾ

Entertainment News Live: Hania Aamir: ਹਾਨੀਆ ਆਮਿਰ ਦੀਆਂ ਅਦਾਵਾਂ ਨੇ ਫੈਨਜ਼ ਬਣਾਏ ਦੀਵਾਨੇ, ਗੀਤਕਾਰ ਬੰਟੀ ਬੈਂਸ ਇੰਝ ਹਾਰੇ ਦਿਲ

Hania Aamir Pics: ਪਾਕਿਸਤਾਨੀ ਅਭਿਨੇਤਰੀ ਹਾਨੀਆ ਆਮਿਰ ਅਕਸਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤ ਅਦਾਵਾਂ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਹੈ।

Read More: Hania Aamir: ਹਾਨੀਆ ਆਮਿਰ ਦੀਆਂ ਅਦਾਵਾਂ ਨੇ ਫੈਨਜ਼ ਬਣਾਏ ਦੀਵਾਨੇ, ਗੀਤਕਾਰ ਬੰਟੀ ਬੈਂਸ ਇੰਝ ਹਾਰੇ ਦਿਲ

Entertainment News Live Today: Anant-Radhika Pre Wedding: ਰਿਹਾਨਾ ਦੇ ਕੰਸਰਟ 'ਚ ਦੀਪਿਕਾ-ਰਣਵੀਰ ਨੇ ਢਾਇਆ ਕਹਿਰ, ਜੋੜੇ ਦੀ ਕੈਮਿਸਟ੍ਰੀ ਨੇ ਜਿੱਤਿਆ ਦਿਲ

Anant Ambani Radhika Merchant: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ 'ਤੇ 1 ਮਾਰਚ ਨੂੰ ਰਿਹਾਨਾ ਦਾ ਸ਼ਾਨਦਾਰ ਕੰਸਰਟ ਹੋਇਆ। ਜਿਸ 'ਚ ਦੀਪਿਕਾ ਪਾਦੂਕੋਣ ਨੇ ਬਲੈਕ ਆਊਟਫਿਟ 'ਚ ਧਮਾਲ ਮਚਾਇਆ।

Read More: Anant-Radhika Pre Wedding: ਰਿਹਾਨਾ ਦੇ ਕੰਸਰਟ 'ਚ ਦੀਪਿਕਾ-ਰਣਵੀਰ ਨੇ ਢਾਇਆ ਕਹਿਰ, ਜੋੜੇ ਦੀ ਕੈਮਿਸਟ੍ਰੀ ਨੇ ਜਿੱਤਿਆ ਦਿਲ

Entertainment News Live: Ranveer Singh: ਰਣਵੀਰ ਸਿੰਘ ਨੇ ਕਈ ਸਾਲ ਪਹਿਲਾਂ ਕੀਤੀ ਫਿਊਚਰ ਪਲੈਨਿੰਗ, ਬੋਲੇ- 'ਬੇਟਾ ਚਾਹੀਦਾ ਜਾਂ ਧੀ...'

Deepika-Ranveer Expecting Baby: ਬਾਲੀਵੁੱਡ ਦੇ 'ਦੀਪਵੀਰ' ਯਾਨੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਇਸ ਸਮੇਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਵਿੱਚ, ਜੋੜੇ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਕਿ 'ਅਸੀਂ ਸਤੰਬਰ 2024 ਵਿੱਚ ਮਾਤਾ-ਪਿਤਾ ਬਣਨ ਜਾ ਰਹੇ ਹਾਂ।' ਇਸ ਲਈ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਹਰ ਕੋਈ ਇਸ ਜੋੜੇ ਨੂੰ ਵੱਖ-ਵੱਖ ਤਰੀਕਿਆਂ ਨਾਲ ਵਧਾਈਆਂ ਦੇਣ ਲੱਗਾ ਹੋਇਆ ਹੈ। ਦੀਪਿਕਾ ਦਾ ਏਅਰਪੋਰਟ ਲੁੱਕ ਜਿਸ ਬਾਰੇ ਪਾਪਰਾਜ਼ੀ ਨੇ ਖਬਰ ਦਿੱਤੀ ਸੀ ਉਹ ਕੁਝ ਹੱਦ ਤੱਕ ਸਹੀ ਵੀ ਸਾਬਤ ਹੋਈ ਹੈ। ਹਾਲਾਂਕਿ, ਹੁਣ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਜੋੜੇ ਨੂੰ ਬੇਟੇ ਅਤੇ ਬੇਟੀ ਦੋਵਾਂ ਦੇ ਨਾਮ ਸੁਝਾਉਣ ਲੱਗੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਿੰਘ ਨੇ ਕਈ ਸਾਲ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਉਹ ਬੇਟਾ ਚਾਹੁੰਦੇ ਹਨ ਜਾਂ ਬੇਟੀ।

Read More: Ranveer Singh: ਰਣਵੀਰ ਸਿੰਘ ਨੇ ਕਈ ਸਾਲ ਪਹਿਲਾਂ ਕੀਤੀ ਫਿਊਚਰ ਪਲੈਨਿੰਗ, ਬੋਲੇ- 'ਬੇਟਾ ਚਾਹੀਦਾ ਜਾਂ ਧੀ...'

Entertainment News Live Today: Diljit Dosanjh: ਦਿਲਜੀਤ-ਇਮਤਿਆਜ਼ ਸਣੇ ਪਰਿਣੀਤੀ 'ਚਮਕੀਲਾ' ਦੀ ਪ੍ਰਮੋਸ਼ਨ 'ਚ ਹੋਈ ਸ਼ਾਮਲ, ਪਰ ਦੋਸਾਂਝਾਵਾਲਾ ਬਣਿਆ ਖਿੱਚ ਦਾ ਕੇਂਦਰ

Parineeti Chopra Diljit Dosanjh on Chamkila Promotion: ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਇਮਤਿਆਜ਼ ਅਲੀ ਦੀ ਫਿਲਮ 'ਅਮਰ ਸਿੰਘ ਚਮਕੀਲਾ' ਦੀ ਰਿਲੀਜ਼ ਲਈ ਤਿਆਰ ਹਨ।

Read More: Diljit Dosanjh: ਦਿਲਜੀਤ-ਇਮਤਿਆਜ਼ ਸਣੇ ਪਰਿਣੀਤੀ 'ਚਮਕੀਲਾ' ਦੀ ਪ੍ਰਮੋਸ਼ਨ 'ਚ ਹੋਈ ਸ਼ਾਮਲ, ਪਰ ਦੋਸਾਂਝਾਵਾਲਾ ਬਣਿਆ ਖਿੱਚ ਦਾ ਕੇਂਦਰ

Entertainment News Live: Karan Aujla: ਕਰਨ ਔਜਲਾ ਨੇ 15 ਸਾਲ ਦੀ ਉਮਰ 'ਚ ਜੱਸੀ ਗਿੱਲ ਲਈ ਲਿਖਿਆ ਸੀ ਪਹਿਲਾ ਗੀਤ, ਜੱਸੀ ਗਿੱਲ ਵੱਲੋਂ ਦਿਲਚਸਪ ਖੁਲਾਸਾ

Jassi Gill On Karan Aujla: ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਚੱਲਦੇ ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਵੀ ਖੂਬ ਨਾਂਅ ਕਮਾਇਆ ਹੈ। ਇਨ੍ਹੀਂ ਦਿਨੀਂ ਜੱਸੀ ਗਿੱਲ ਆਪਣੇ ਇੱਕ ਖਾਸ ਇੰਟਰਵਿਊ ਦੇ ਚੱਲਦੇ ਸੁਰਖੀਆਂ ਬਟੋਰ ਰਿਹਾ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਲਾਕਾਰ ਵੱਲੋਂ ਗਾਇਕ ਕਰਨ ਔਜਲਾ ਲਈ ਇੱਕ ਦਿਲਚਸਪ ਖੁਲਾਸਾ ਕੀਤਾ ਗਿਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। 

Read More: Karan Aujla: ਕਰਨ ਔਜਲਾ ਨੇ 15 ਸਾਲ ਦੀ ਉਮਰ 'ਚ ਜੱਸੀ ਗਿੱਲ ਲਈ ਲਿਖਿਆ ਸੀ ਪਹਿਲਾ ਗੀਤ, ਜੱਸੀ ਗਿੱਲ ਵੱਲੋਂ ਦਿਲਚਸਪ ਖੁਲਾਸਾ

ਪਿਛੋਕੜ

Entertainment News Live Today : ਬਾਲੀਵੁੱਡ ਦੇ 'ਦੀਪਵੀਰ' ਯਾਨੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਇਸ ਸਮੇਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਵਿੱਚ, ਜੋੜੇ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਕਿ 'ਅਸੀਂ ਸਤੰਬਰ 2024 ਵਿੱਚ ਮਾਤਾ-ਪਿਤਾ ਬਣਨ ਜਾ ਰਹੇ ਹਾਂ।' ਇਸ ਲਈ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਹਰ ਕੋਈ ਇਸ ਜੋੜੇ ਨੂੰ ਵੱਖ-ਵੱਖ ਤਰੀਕਿਆਂ ਨਾਲ ਵਧਾਈਆਂ ਦੇਣ ਲੱਗਾ ਹੋਇਆ ਹੈ। ਦੀਪਿਕਾ ਦਾ ਏਅਰਪੋਰਟ ਲੁੱਕ ਜਿਸ ਬਾਰੇ ਪਾਪਰਾਜ਼ੀ ਨੇ ਖਬਰ ਦਿੱਤੀ ਸੀ ਉਹ ਕੁਝ ਹੱਦ ਤੱਕ ਸਹੀ ਵੀ ਸਾਬਤ ਹੋਈ ਹੈ। ਹਾਲਾਂਕਿ, ਹੁਣ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਜੋੜੇ ਨੂੰ ਬੇਟੇ ਅਤੇ ਬੇਟੀ ਦੋਵਾਂ ਦੇ ਨਾਮ ਸੁਝਾਉਣ ਲੱਗੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਿੰਘ ਨੇ ਕਈ ਸਾਲ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਉਹ ਬੇਟਾ ਚਾਹੁੰਦੇ ਹਨ ਜਾਂ ਬੇਟੀ।


ਰਣਵੀਰ ਚਾਹੁੰਦੇ ਹਨ ਬੇਟੀ


ਦਰਅਸਲ 'ਦਿ ਬਿਗ ਪਿਕਚਰ' ਸ਼ੋਅ 'ਚ ਪ੍ਰਸ਼ੰਸਕਾਂ ਨੂੰ ਆਪਣੀ ਭਵਿੱਖ ਦੀ ਯੋਜਨਾ ਬਾਰੇ ਦੱਸਦੇ ਹੋਏ ਰਣਵੀਰ ਸਿੰਘ ਨੇ ਕਿਹਾ ਸੀ ਕਿ ਮੇਰੇ ਵਿਆਹ ਨੂੰ ਤਿੰਨ ਸਾਲ ਹੋ ਗਏ ਹਨ ਅਤੇ ਆਉਣ ਵਾਲੇ ਕੁਝ ਸਾਲਾਂ 'ਚ ਸਾਡੇ ਬੱਚੇ ਹੋਣਗੇ। ਮੈਨੂੰ ਆਪਣੀ ਪਤਨੀ ਦੀਪਿਕਾ ਬਹੁਤ ਪਿਆਰੀ ਲੱਗਦੀ ਹੈ ਅਤੇ ਦੀਪਿਕਾ ਦਾ ਬਚਪਨ ਹੁਣ ਨਾਲੋਂ ਵੀ ਵੱਧ ਪਿਆਰਾ ਸੀ। ਤਾਂ, ਇਸ ਲਈ ਮੈਨੂੰ ਆਪਣੀ ਪਤਨੀ ਦੀਪਿਕਾ ਵਰਗੀ ਪਿਆਰੀ ਬੇਟੀ ਚਾਹੀਦੀ ਹੈ। ਇਸ ਦੇ ਲਈ ਮੈਂ ਹਰ ਰੋਜ਼ ਦੀਪਿਕਾ ਦੇ ਬਚਪਨ ਦੀ ਤਸਵੀਰ ਦੇਖਦਾ ਹਾਂ। ਇਸ ਦਾ ਸਾਫ਼ ਮਤਲਬ ਹੈ ਕਿ ਰਣਵੀਰ ਸਿੰਘ ਇੱਕ ਪਿਆਰੀ ਬੇਟੀ ਦੀ ਉਡੀਕ ਕਰ ਰਹੇ ਹਨ। ਹੁਣ ਸਮਾਂ ਆਉਣ 'ਤੇ ਹੀ ਪਤਾ ਲੱਗੇਗਾ ਕਿ ਰਣਵੀਰ-ਦੀਪਿਕਾ ਦੇ ਘਰ ਕਿਸ ਦੀ ਕਿਲਕਾਰੀ ਗੂੰਜਦੀ ਹੈ, ਬੇਟਾ ਜਾਂ ਬੇਟੀ। ਅਸੀਂ ਤਾਂ ਇਹੀ ਚਾਹਾਂਗੇ ਕਿ ਬੇਟਾ ਹੋਵੇ ਜਾਂ ਧੀ, ਜੋੜੇ ਦਾ ਬੱਚਾ ਸਿਹਤਮੰਦ ਹੋਵੇ।



ਇਸ ਫਿਲਮ ਵਿੱਚ ਹੋਈ ਸੀ ਮੁਲਕਾਤ 


ਤੁਹਾਨੂੰ ਦੱਸ ਦੇਈਏ ਕਿ ਇਹ ਜੋੜਾ ਗੋਲੀਆਂ ਕੀ ਰਾਸਲੀਲਾ ਰਾਮਲੀਲਾ ਦੇ ਸੈੱਟ 'ਤੇ ਮਿਲਿਆ ਸੀ। ਕੁਝ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ, ਜੋੜੇ ਨੇ ਸਾਲ 2018 ਵਿੱਚ ਇੱਕ ਦੂਜੇ ਨਾਲ ਵਿਆਹ ਕਰ ਲਿਆ। ਹੁਣ ਵਿਆਹ ਦੇ 6 ਸਾਲ ਬਾਅਦ ਇਹ ਜੋੜਾ ਮਾਤਾ-ਪਿਤਾ ਬਣਨ ਜਾ ਰਿਹਾ ਹੈ। ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ ਸਿੰਘਮ ਅਗੇਨ ਦੀ ਗੱਲ ਕਰੀਏ ਤਾਂ ਇਹ ਫਿਲਮ 15 ਅਗਸਤ 2024 ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਟ੍ਰੇਲਰ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਟ੍ਰੇਲਰ 'ਚ ਰਣਵੀਰ ਸਿੰਘ ਦੀ ਸ਼ਖਸੀਅਤ ਨੂੰ ਦੇਖ ਕੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਰਣਵੀਰ ਇੱਕ ਵਾਰ ਫਿਰ ਤੋਂ ਵੱਡੇ ਪਰਦੇ 'ਤੇ ਹਲਚਲ ਮਚਾਉਣ ਜਾ ਰਹੇ ਹਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.