ਪੜਚੋਲ ਕਰੋ
Diljit Dosanjh: ਦਿਲਜੀਤ-ਇਮਤਿਆਜ਼ ਸਣੇ ਪਰਿਣੀਤੀ 'ਚਮਕੀਲਾ' ਦੀ ਪ੍ਰਮੋਸ਼ਨ 'ਚ ਹੋਈ ਸ਼ਾਮਲ, ਪਰ ਦੋਸਾਂਝਾਵਾਲਾ ਬਣਿਆ ਖਿੱਚ ਦਾ ਕੇਂਦਰ
Parineeti Chopra Diljit Dosanjh on Chamkila Promotion: ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਇਮਤਿਆਜ਼ ਅਲੀ ਦੀ ਫਿਲਮ 'ਅਮਰ ਸਿੰਘ ਚਮਕੀਲਾ' ਦੀ ਰਿਲੀਜ਼ ਲਈ ਤਿਆਰ ਹਨ।

Parineeti Chopra Diljit Dosanjh on Chamkila Promotion
1/8

ਇਸ ਵਿਚਾਲੇ ਫਿਲਮ ਦੀ ਸਟਾਰ ਕਾਸਟ ਆਪਣੀ ਫਿਲਮ ਚਮਕੀਲਾ ਦੇ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ। ਇਸ ਦੌਰਾਨ ਉਨ੍ਹਾਂ ਦੀਆਂ ਕਈ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ।
2/8

ਖਾਸ ਗੱਲ ਇਹ ਹੈ ਕਿ ਫਿਲਮ ਦੇ ਪ੍ਰਮੋਸ਼ਨ ਦੌਰਾਨ ਇਮਤਿਆਜ਼ ਅਤੇ ਪਰਿਣੀਤੀ ਨੂੰ ਛੱਡ ਦੋਸਾਂਝਾਵਾਲਾ ਆਪਣੇ ਲੁੱਕ ਦੇ ਚਲਦੇ ਖਿੱਚ ਦਾ ਕੇਂਦਰ ਬਣਿਆ। ਦਰਅਸਲ, ਦਿਲਜੀਤ ਦਾ ਅੰਦਾਜ਼ ਕਾਬਿਲੇ ਤਾਰੀਫ ਹੈ।
3/8

ਜਾਣਕਾਰੀ ਲਈ ਦੱਸ ਦੇਈਏ ਕਿ ‘ਅਮਰ ਸਿੰਘ ਚਮਕੀਲਾ’ ਨੂੰ ਸਿਨੇਮਾਘਰਾਂ ਦੀ ਬਜਾਏ ਸਿੱਧੇ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਕੀਤਾ ਜਾਏਗਾ।
4/8

ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਤ, ਇਹ ਫਿਲਮ 12 ਅਪ੍ਰੈਲ, 2024 ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।
5/8

ਇਹ ਫਿਲਮ ਪੰਜਾਬੀ ਰੌਕਸਟਾਰ ਅਮਰ ਸਿੰਘ ਚਮਕੀਲਾ ਦੀ ਅਣਕਹੀ ਸੱਚੀ ਕਹਾਣੀ ਪੇਸ਼ ਕਰਦੀ ਹੈ। ਜੋ 80 ਦੇ ਦਹਾਕੇ ਵਿੱਚ ਗਰੀਬੀ ਵਿੱਚੋਂ ਨਿਕਲ ਕੇ ਸੰਗੀਤ ਦੀ ਬਦੌਲਤ ਪ੍ਰਸਿੱਧੀ ਦੀਆਂ ਬੁਲੰਦੀਆਂ 'ਤੇ ਪਹੁੰਚ ਗਿਆ ਸੀ।
6/8

ਹਾਲਾਂਕਿ ਚਮਕੀਲਾ ਦੀ ਇਸ ਕਾਮਯਾਬੀ ਨੂੰ ਦੇਖ ਕੇ ਕਈ ਲੋਕ ਉਸ ਨਾਲ ਨਾਰਾਜ਼ ਹੋ ਗਏ, ਜਿਸ ਕਾਰਨ ਉਸ ਦਾ ਸੜਕ ਵਿਚਾਲੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੇ ਸਮੇਂ ਉਸਦੀ ਉਮਰ ਮਹਿਜ਼ 27 ਸਾਲ ਸੀ ਅਤੇ ਉਸਨੂੰ ਪੰਜਾਬ ਦੇ ਐਲਵਿਸ ਪ੍ਰੈਸਲੇ ਵਜੋਂ ਵੀ ਜਾਣਿਆ ਜਾਂਦਾ ਹੈ।
7/8

ਫਿਲਮ 'ਅਮਰ ਸਿੰਘ ਚਮਕੀਲਾ' 'ਚ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਮੁੱਖ ਭੂਮਿਕਾਵਾਂ 'ਚ ਹਨ। ਫਿਲਮ ਵਿੱਚ ਪਰਿਣੀਤੀ ਚਮਕੀਲਾ ਦੀ ਪਤਨੀ ਅਤੇ ਗਾਇਕ ਸਾਥੀ ਅਮਰਜੋਤ ਦੀ ਭੂਮਿਕਾ ਨਿਭਾਅ ਰਹੀ ਹੈ।
8/8

ਇਸ ਫਿਲਮ ਦੀ ਕਹਾਣੀ ਇਮਤਿਆਲ ਅਲੀ ਅਤੇ ਸਾਜਿਦ ਅਲੀ ਨੇ ਲਿਖੀ ਹੈ। ਇਸ ਦੇ ਨਾਲ ਹੀ ਇਸ ਦਾ ਨਿਰਦੇਸ਼ਨ ਇਮਤਿਆਲ ਅਲੀ ਕਰ ਰਹੇ ਹਨ। 'ਅਮਰ ਸਿੰਘ ਚਮਕੀਲਾ' ਗੀਤ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਹਨ। ਜਦੋਂਕਿ ਆਵਾਜ਼ ਏ.ਆਰ ਰਹਿਮਾਨ ਨੇ ਦਿੱਤੀ ਹੈ। ਫਿਲਹਾਲ ਇਸ ਫਿਲਮ ਦੇ ਰਿਲੀਜ਼ ਹੋਣ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Published at : 01 Mar 2024 09:36 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
