Entertainment News Live: ਸਲਮਾਨ ਨੇ ਧੋਖੇਬਾਜ਼ਾਂ ਨੂੰ ਦਿੱਤੀ ਇਹ ਚੇਤਾਵਨੀ, ਗਾਇਕ ਸਿੰਗਾ ਬੋਲਿਆ- ਗਾਣੇ ਦੇਖ ਨਸ਼ਾ ਤੇ ਲੜਾਈਆਂ ਕਰ ਸਕਦੈ, ਹੁਣ... 

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 01 Feb 2024 01:20 PM
Entertainment News Live Today: Singer Singga: ਗਾਣੇ ਦੇਖ ਨਸ਼ਾ ਤੇ ਲੜਾਈਆਂ ਕਰ ਸਕਦੈ, ਹੁਣ... ਪੰਜਾਬੀ ਗਾਇਕ ਸਿੰਗਾ ਨੇ ਇੰਝ ਘੇਰੇ ਫੈਨਜ਼

Singer Singga Challenge To Fans: ਪੰਜਾਬੀ ਗਾਇਕ ਸਿੰਗਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੇ ਗੀਤਾਂ ਦਾ ਲੋਹਾ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਮਨਵਾਇਆ ਹੈ। ਸਿੰਗਾ ਆਪਣੇ ਗੀਤਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦਿਆਂ ਵੀ ਸੁਰਖੀਆਂ ਵਿੱਚ ਰਹਿੰਦਾ ਹੈ। ਇਸ ਤੋਂ ਇਲਾਵਾ ਸਿੰਗਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦਾ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸ਼ੇਅਰ ਕਰਦਾ ਰਹਿੰਦਾ ਹੈ। ਪਰ ਇਸ ਵਾਰ ਪੰਜਾਬੀ ਕਲਾਕਾਰ ਨੇ ਫੈਨਜ਼ ਮੋਹਰੇ ਅਜਿਹੀ ਚੁਣੌਤੀ ਰੱਖੀ ਹੈ, ਜਿਸ ਨੂੰ ਸੁਣ ਤੁਸੀ ਵੀ ਹੈਰਾਨ ਰਹਿ ਜਾਵੋਗੇ। 

Read More: Singer Singga: ਗਾਣੇ ਦੇਖ ਨਸ਼ਾ ਤੇ ਲੜਾਈਆਂ ਕਰ ਸਕਦੈ, ਹੁਣ... ਪੰਜਾਬੀ ਗਾਇਕ ਸਿੰਗਾ ਨੇ ਇੰਝ ਘੇਰੇ ਫੈਨਜ਼

Entertainment News Live: Isha Malviya: 'ਬਾਥਰੂਮ 'ਚ ਮਾਈਕ ਹਨ...', ਈਸ਼ਾ ਮਾਲਵੀਆ ਨੇ ਬਿੱਗ ਬੌਸ 17 ਬਾਰੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

Isha Malviya On Bigg Boss 17: 'ਬਿੱਗ ਬੌਸ 17' ਵਿੱਚ ਜੇਤੂ ਦਾ ਖਿਤਾਬ ਮੁਨੱਵਰ ਫਾਰੂਕੀ ਨੇ ਆਪਣੇ ਨਾਂਅ ਕੀਤਾ। ਹੁਣ ਵਿਜੇਤਾ ਸਮੇਤ ਮੁਕਾਬਲੇਬਾਜ਼ ਸ਼ੋਅ ਤੋਂ ਬਾਹਰ ਆ ਰਹੇ ਹਨ ਅਤੇ ਇੰਟਰਵਿਊ ਦੇ ਰਹੇ ਹਨ ਅਤੇ ਸ਼ੋਅ ਦੇ ਨਾਲ-ਨਾਲ ਹਾਊਸਮੇਟਸ ਬਾਰੇ ਖੁਲਾਸੇ ਕਰ ਰਹੇ ਹਨ। ਹਾਲ ਹੀ 'ਚ ਈਸ਼ਾ ਮਾਲਵੀਆ ਨੇ ਵੀ ਬਿੱਗ ਬੌਸ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

Read More: Isha Malviya: 'ਬਾਥਰੂਮ 'ਚ ਮਾਈਕ ਹਨ...', ਈਸ਼ਾ ਮਾਲਵੀਆ ਨੇ ਬਿੱਗ ਬੌਸ 17 ਬਾਰੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

Entertainment News Live Today: Salman Khan: ਸਲਮਾਨ ਖਾਨ ਦੇ ਪ੍ਰੋਡਕਸ਼ਨ ਹਾਊਸ ਨੇ ਕਾਸਟਿੰਗ ਦੇ ਨਾਂ 'ਤੇ ਘਪਲੇ ਨੂੰ ਲੈ ਜਾਰੀ ਕੀਤਾ ਅਲਰਟ, ਧੋਖੇਬਾਜ਼ਾਂ ਨੂੰ ਦਿੱਤੀ ਇਹ ਚੇਤਾਵਨੀ

Salman Khan Production House: ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਅਤੇ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ SKF ਨੇ ਇੱਕ ਵਾਰ ਫਿਰ ਇੱਕ ਬਿਆਨ ਜਾਰੀ ਕਰਕੇ ਆਪਣੇ ਪ੍ਰਸ਼ੰਸਕਾਂ ਅਤੇ ਨਵੇਂ ਕਲਾਕਾਰਾਂ ਨੂੰ ਜਾਅਲੀ ਕਾਸਟਿੰਗ ਕਾਲਾਂ ਬਾਰੇ ਚੇਤਾਵਨੀ ਦਿੱਤੀ ਹੈ। ਇਸ ਬਿਆਨ 'ਚ ਉਨ੍ਹਾਂ ਦੱਸਿਆ ਕਿ ਫਿਲਹਾਲ ਉਹ ਫਿਲਮਾਂ ਦੀ ਕਾਸਟਿੰਗ ਲਈ ਕਿਸੇ ਤੀਜੀ ਧਿਰ 'ਤੇ ਨਿਰਭਰ ਨਹੀਂ ਹਨ। ਇਸ ਦੇ ਨਾਲ ਹੀ ਧੋਖਾਧੜੀ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ।

Read More: Salman Khan: ਸਲਮਾਨ ਖਾਨ ਦੇ ਪ੍ਰੋਡਕਸ਼ਨ ਹਾਊਸ ਨੇ ਕਾਸਟਿੰਗ ਦੇ ਨਾਂ 'ਤੇ ਘਪਲੇ ਨੂੰ ਲੈ ਜਾਰੀ ਕੀਤਾ ਅਲਰਟ, ਧੋਖੇਬਾਜ਼ਾਂ ਨੂੰ ਦਿੱਤੀ ਇਹ ਚੇਤਾਵਨੀ

Entertainment News Live: Sania Mirza: ਸਾਨੀਆ ਮਿਰਜ਼ਾ ਨਾਲ ਤਲਾਕ 'ਤੇ ਸ਼ੋਏਬ ਮਲਿਕ ਨੇ ਤੋੜੀ ਚੁੱਪੀ, ਸਨਾ ਜਾਵੇਦ ਨਾਲ ਰਿਸ਼ਤੇ ਨੂੰ ਲੈ ਕਹੀ ਇਹ ਗੱਲ

Shoaib Malik On Third Marriage: ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨੇ 18 ਜਨਵਰੀ ਨੂੰ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਤੀਜੀ ਵਾਰ ਵਿਆਹ ਕੀਤਾ ਸੀ। ਵਿਆਹ ਦੇ ਦੋ ਦਿਨ ਬਾਅਦ ਜੋੜੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਸਨਾ ਨਾਲ ਵਿਆਹ ਦੇ ਐਲਾਨ ਤੋਂ ਬਾਅਦ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਸ਼ੋਏਬ ਨੇ ਆਪਣੀ ਦੂਜੀ ਪਤਨੀ ਸਾਨੀਆ ਮਿਰਜ਼ਾ ਨੂੰ ਤਲਾਕ ਦੇ ਦਿੱਤਾ ਹੈ।

Read MOre: Sania Mirza: ਸਾਨੀਆ ਮਿਰਜ਼ਾ ਨਾਲ ਤਲਾਕ 'ਤੇ ਸ਼ੋਏਬ ਮਲਿਕ ਨੇ ਤੋੜੀ ਚੁੱਪੀ, ਸਨਾ ਜਾਵੇਦ ਨਾਲ ਰਿਸ਼ਤੇ ਨੂੰ ਲੈ ਕਹੀ ਇਹ ਗੱਲ 

Entertainment News Live Today: Khatron Ke Khiladi 14: ਮੁਨੱਵਰ ਫਾਰੂਕੀ ਤੋਂ ਲੈ ਕੇ ਮਨੀਸ਼ਾ ਰਾਣੀ ਤੱਕ, ਇਹ ਸੈਲੇਬਸ ਖਤਰਿਆਂ ਨਾਲ ਖੇਡਦੇ ਆਉਣਗੇ ਨਜ਼ਰ

Khatron Ke Khiladi 14: ਰੋਹਿਤ ਸ਼ੈੱਟੀ ਦੇ ਸਟੰਟ ਆਧਾਰਿਤ ਸ਼ੋਅ 'ਖਤਰੋਂ ਕੇ ਖਿਲਾੜੀ' ਲਈ ਕਾਸਟਿੰਗ ਸ਼ੁਰੂ ਹੋ ਗਈ ਹੈ। ਇਸ ਦੇ ਲਈ ਰੋਹਿਤ BB 17 ਘਰ ਪਹੁੰਚੇ ਸਨ। ਆਓ ਅੱਜ ਜਾਣਦੇ ਹਾਂ ਕਿ ਇਸ ਸ਼ੋਅ ਵਿੱਚ ਕੌਣ-ਕੌਣ ਨਜ਼ਰ ਆ ਸਕਦੇ ਹਨ।

Read MOre: Khatron Ke Khiladi 14: ਮੁਨੱਵਰ ਫਾਰੂਕੀ ਤੋਂ ਲੈ ਕੇ ਮਨੀਸ਼ਾ ਰਾਣੀ ਤੱਕ, ਇਹ ਸੈਲੇਬਸ ਖਤਰਿਆਂ ਨਾਲ ਖੇਡਦੇ ਆਉਣਗੇ ਨਜ਼ਰ

Entertainment News Live: Ammy Virk: ਐਮੀ ਵਿਰਕ ਨੇ ਨਵੇਂ ਗਾਣੇ 'ਹੈੱਪੀਨੈਸ' 'ਚ ਕਰਵਾਈ ਬੱਲੇ-ਬੱਲੇ, ਗਾਇਕ ਦਾ ਲੁੱਕ ਬਟੋਰ ਰਿਹਾ ਸੁਰਖੀਆਂ

Ammy Virk New Song Happiness look: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਦੀ ਗਾਇਕੀ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਖੂਬ ਪਿਆਰ ਮਿਲਦਾ ਹੈ।

Read More: Ammy Virk: ਐਮੀ ਵਿਰਕ ਨੇ ਨਵੇਂ ਗਾਣੇ 'ਹੈੱਪੀਨੈਸ' 'ਚ ਕਰਵਾਈ ਬੱਲੇ-ਬੱਲੇ, ਗਾਇਕ ਦਾ ਲੁੱਕ ਬਟੋਰ ਰਿਹਾ ਸੁਰਖੀਆਂ

Entertainment News Live Today: Amar Noori: ਸਰਦੂਲ ਸਿਕੰਦਰ ਦੀਆਂ ਯਾਦਾਂ 'ਚ ਡੁੱਬੀ ਅਮਰ ਨੂਰੀ, ਸ਼ੇਅਰ ਕੀਤੀ ਪਿਆਰ ਭਰੀ ਝਲਕ

Amar Noorie Shared Video With Sardool Sikander: ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਜੋੜੀ ਅਮਰ ਨੂਰੀ (Amar Noori) ਅਤੇ ਸਰਦੂਲ ਸਿਕੰਦਰ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਇਸ ਦੋਗਾਣਾ ਜੋੜੀ ਦੇ ਗੀਤਾਂ ਨੂੰ ਅੱਜ ਵੀ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਦਾ ਹੈ। ਦੱਸ ਦੇਈਏ ਕਿ ਸਰਦੂਲ ਸਿਕੰਦਰ ਦੇ ਦੇਹਾਂਤ ਤੋਂ ਬਾਅਦ ਗਾਇਕਾ ਅਤੇ ਅਦਾਕਾਰਾ ਅਮਨ ਨੂਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਕਸਰ ਮਰਹੂਮ ਗਾਇਕ ਨਾਲ ਯਾਦਾਂ ਸ਼ੇਅਰ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਵੇਖ ਪ੍ਰਸ਼ੰਸਕ ਵੀ ਭਾਵੁਕ ਹੋ ਜਾਂਦੇ ਹਨ। ਹਾਲ ਹੀ ਵਿੱਚ ਗਾਇਕਾ ਵੱਲੋਂ ਇੱਕ ਖਾਸ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਦੋਗਾਣਾ ਜੋੜੀ ਦੀ ਪਿਆਰ ਭਰੀ ਝਲਕ ਦੇਖਣ ਨੂੰ ਮਿਲ ਰਹੀ ਹੈ। 

Read More: Amar Noori: ਸਰਦੂਲ ਸਿਕੰਦਰ ਦੀਆਂ ਯਾਦਾਂ 'ਚ ਡੁੱਬੀ ਅਮਰ ਨੂਰੀ, ਸ਼ੇਅਰ ਕੀਤੀ ਪਿਆਰ ਭਰੀ ਝਲਕ  

ਪਿਛੋਕੜ

Entertainment News Live Today: ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਅਤੇ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ SKF ਨੇ ਇੱਕ ਵਾਰ ਫਿਰ ਇੱਕ ਬਿਆਨ ਜਾਰੀ ਕਰਕੇ ਆਪਣੇ ਪ੍ਰਸ਼ੰਸਕਾਂ ਅਤੇ ਨਵੇਂ ਕਲਾਕਾਰਾਂ ਨੂੰ ਜਾਅਲੀ ਕਾਸਟਿੰਗ ਕਾਲਾਂ ਬਾਰੇ ਚੇਤਾਵਨੀ ਦਿੱਤੀ ਹੈ। ਇਸ ਬਿਆਨ 'ਚ ਉਨ੍ਹਾਂ ਦੱਸਿਆ ਕਿ ਫਿਲਹਾਲ ਉਹ ਫਿਲਮਾਂ ਦੀ ਕਾਸਟਿੰਗ ਲਈ ਕਿਸੇ ਤੀਜੀ ਧਿਰ 'ਤੇ ਨਿਰਭਰ ਨਹੀਂ ਹਨ। ਇਸ ਦੇ ਨਾਲ ਹੀ ਧੋਖਾਧੜੀ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ।


SKF ਨੇ ਕਿਸੇ ਕਾਸਟਿੰਗ ਏਜੰਟ ਨੂੰ ਨਿਯੁਕਤ ਨਹੀਂ ਕੀਤਾ


'ਬਜਰੰਗੀ ਭਾਈਜਾਨ', 'ਭਾਰਤ' ਅਤੇ 'ਰਾਧੇ' ਵਰਗੀਆਂ ਫਿਲਮਾਂ ਬਣਾਉਣ ਵਾਲੇ ਪ੍ਰੋਡਕਸ਼ਨ ਬੈਨਰ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਫਿਲਹਾਲ ਉਸ ਨੇ ਆਪਣੀਆਂ ਆਉਣ ਵਾਲੀਆਂ ਫਿਲਮਾਂ ਲਈ ਕਿਸੇ 'ਕਾਸਟਿੰਗ ਏਜੰਟ' ਦੀ ਨਿਯੁਕਤੀ ਨਹੀਂ ਕੀਤੀ ਹੈ। ਇਸ ਲਈ, ਹਰ ਕਿਸੇ ਨੂੰ ਕਾਸਟਿੰਗ ਲਈ ਜਾਅਲੀ ਕਾਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ।


ਸਲਮਾਨ ਖਾਨ ਦੇ ਪ੍ਰੋਡਕਸ਼ਨ ਹਾਊਸ SKF ਨੇ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਇਹ ਬਿਆਨ ਜਾਰੀ ਕੀਤਾ। ਜਿਸ ਵਿੱਚ ਉਸਨੇ ਇਹ ਵੀ ਸਪੱਸ਼ਟ ਕੀਤਾ ਕਿ, “ਕਿਰਪਾ ਕਰਕੇ ਇਸ ਮਾਮਲੇ ਵਿੱਚ ਪ੍ਰਾਪਤ ਕਿਸੇ ਵੀ ਈਮੇਲ ਜਾਂ ਸੰਦੇਸ਼ 'ਤੇ ਭਰੋਸਾ ਨਾ ਕਰੋ। ਜੇਕਰ ਕੋਈ ਕਿਸੇ ਵੀ ਤਰੀਕੇ ਨਾਲ ਖਾਨ ਜਾਂ SKF ਦੇ ਨਾਂ ਦੀ ਦੁਰਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


'ਫਰੇ' SKF ਦੀ ਆਖਰੀ ਫਿਲਮ ਸੀ


ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਦੇ ਪ੍ਰੋਡਕਸ਼ਨ ਹਾਊਸ ਦੀ ਆਖਰੀ ਫਿਲਮ ਸਾਲ 2023 'ਚ ਰਿਲੀਜ਼ ਹੋਈ 'ਫਰੇ' ਸੀ। ਸਲਮਾਨ ਖਾਨ ਦੀ ਭਤੀਜੀ ਅਲੀਜ਼ਾ ਅਗਨੀਹੋਤਰੀ ਨੇ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਦੀ ਵੀ ਕਾਫੀ ਤਾਰੀਫ ਹੋਈ ਸੀ।


ਇਹ SKF ਦੀ ਪਹਿਲੀ ਫਿਲਮ ਸੀ


ਤੁਹਾਨੂੰ ਦੱਸ ਦੇਈਏ ਕਿ ਸਲਮਾਨ ਦਾ ਇਹ ਪ੍ਰੋਡਕਸ਼ਨ ਹਾਊਸ ਸਾਲ 2011 ਵਿੱਚ ਸ਼ੁਰੂ ਹੋਇਆ ਸੀ। ਰਿਪੋਰਟਾਂ ਮੁਤਾਬਕ ਇਸ ਤੋਂ ਜੋ ਵੀ ਕਮਾਈ ਹੁੰਦੀ ਹੈ, ਉਹ ਬੀਇੰਗ ਹਿਊਮਨ ਆਰਗੇਨਾਈਜ਼ੇਸ਼ਨ ਨੂੰ ਦਾਨ ਕਰ ਦਿੱਤੀ ਜਾਂਦੀ ਹੈ। ਇਸ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ 'ਚਿੱਲਰ ਪਾਰਟੀ' ਸੀ। ਇਸ ਤੋਂ ਇਲਾਵਾ 'ਬਜਰੰਗੀ ਭਾਈਜਾਨ', 'ਹੀਰੋ', 'ਟਿਊਬਲਾਈਟ, 'ਰੇਸ-3', 'ਦਬੰਗ-3' ਅਤੇ 'ਰਾਧੇ' ਵਰਗੀਆਂ ਕਈ ਫਿਲਮਾਂ ਬਣ ਚੁੱਕੀਆਂ ਹਨ।



ਕਰਨ ਜੌਹਰ ਦੀ ਇਸ ਫਿਲਮ 'ਚ ਸਲਮਾਨ ਖਾਨ ਨਜ਼ਰ ਆਉਣਗੇ


ਸਲਮਾਨ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਨੂੰ ਆਖਰੀ ਵਾਰ ਫਿਲਮ 'ਟਾਈਗਰ 3' 'ਚ ਦੇਖਿਆ ਗਿਆ ਸੀ। ਜਿਸ ਨੇ ਬਾਕਸ ਆਫਿਸ 'ਤੇ ਚੰਗਾ ਕਲੈਕਸ਼ਨ ਕੀਤਾ ਸੀ। ਹੁਣ ਇਹ ਅਭਿਨੇਤਾ ਜਲਦ ਹੀ ਫਿਲਮ 'ਦਿ ਬੁੱਲ' 'ਚ ਨਜ਼ਰ ਆਉਣਗੇ। ਵਿਸ਼ਨੂੰਵਰਧਨ ਇਸ ਅਦਾਕਾਰ ਦੀ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਅਤੇ ਇਸ ਦੇ ਨਿਰਮਾਤਾ ਕਰਨ ਜੌਹਰ ਹਨ। ਸਲਮਾਨ ਅਤੇ ਕਰਨ 25 ਸਾਲ ਬਾਅਦ ਫਿਲਮ ਰਾਹੀਂ ਇਕੱਠੇ ਕੰਮ ਕਰਨਗੇ। ਇਸ ਤੋਂ ਪਹਿਲਾਂ ਦੋਵਾਂ ਨੇ 1998 ਦੀ ਬਲਾਕਬਸਟਰ ਫਿਲਮ 'ਕੁਛ ਕੁਛ ਹੋਤਾ ਹੈ' 'ਚ ਕੰਮ ਕੀਤਾ ਸੀ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.