Entertainment News LIVE: ਐਸ਼ਵਰਿਆ ਰਾਏ ਦਾ 50ਵਾਂ ਜਨਮਦਿਨ, ਕੰਗਨਾ ਰਣੌਤ ਨੇ ਗਾਇਕ ਸ਼ੁਭ 'ਤੇ ਕੱਸੇ ਤੰਜ, ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ABP Sanjha Last Updated: 01 Nov 2023 03:21 PM
Entertainment News Live: ਸ਼ੁਭ ਨੇ ਨਹੀਂ ਕੀਤਾ ਸੀ ਇੰਦਰਾ ਗਾਂਧੀ ਦੇ ਕਤਲ ਵਾਲੀ ਹੁੱਡੀ ਦਾ ਪ੍ਰਚਾਰ, ਵੀਡੀਓ ਨਾਲ ਸੱਚਾਈ ਆਈ ਸਾਹਮਣੇ, ਦੇਖੋ

Shubh UK Controversy: ਪੰਜਾਬੀ ਗਾਇਕ ਸ਼ੁਭ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ 'ਚ ਸ਼ੁਭ ਨੇ ਜਦੋਂ ਭਾਰਤ ਦਾ ਵਿਵਾਦਤ ਨਕਸ਼ਾ ਸ਼ੇਅਰ ਕੀਤਾ ਸੀ ਤਾਂ ਉਸ ਤੋਂ ਬਾਅਦ ਗਾਇਕ ਦਾ ਮੁੰਬਈ ਲਾਈਵ ਸ਼ੋਅ ਰੱਦ ਹੋ ਗਿਆ ਸੀ। ਇਸ ਤੋਂ ਬਾਅਦ ਹੁਣ ਫਿਰ ਤੋਂ ਸ਼ੁਭ ਦਾ ਨਾਮ ਨਵੇਂ ਵਿਵਾਦ ਨਾਲ ਜੁੜਦਾ ਨਜ਼ਰ ਆ ਰਿਹਾ ਹੈ।  


Shubh: ਸ਼ੁਭ ਨੇ ਨਹੀਂ ਕੀਤਾ ਸੀ ਇੰਦਰਾ ਗਾਂਧੀ ਦੇ ਕਤਲ ਵਾਲੀ ਹੁੱਡੀ ਦਾ ਪ੍ਰਚਾਰ, ਵੀਡੀਓ ਨਾਲ ਸੱਚਾਈ ਆਈ ਸਾਹਮਣੇ, ਦੇਖੋ

Entertainment News Live Today: ਬਾਹੂਬਲੀ ਸਟਾਰ ਦਾ ਵਿਆਹ ਅਨੁਸ਼ਕਾ ਸ਼ੈਟੀ ਨਾਲ ਕਰਾਉਣਾ ਚਾਹੁੰਦਾ ਹੈ ਪਰਿਵਾਰ, ਪਰ ਐਕਟਰ ਦੀ ਇਹ ਆਦਤ ਬਣ ਰਹੀ ਰੁਕਾਵਟ

Pabhas Marriage: ਬਾਹੂਬਲੀ ਸਟਾਰ ਪ੍ਰਭਾਸ ਨੇ ਹਾਲ ਹੀ ਵਿੱਚ ਆਪਣਾ 44ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਜਦੋਂ ਕਿ ਹਰ ਕਿਸੇ ਦੇ ਦਿਲ 'ਤੇ ਰਾਜ ਕਰਨ ਵਾਲੇ ਪ੍ਰਭਾਸ ਦੇ ਦਿਲ 'ਤੇ ਕਿਸੇ ਦਾ ਰਾਜ ਨਹੀਂ ਹੈ। 44 ਸਾਲ ਦੀ ਉਮਰ ਵਿੱਚ ਵੀ ਉਹ ਸਿੰਗਲ ਹੈ ਅਤੇ ਵਿਆਹ ਨਹੀਂ ਕਰਨਾ ਚਾਹੁੰਦਾ। ਪਰ ਪਰਿਵਾਰ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਾਫੀ ਚਿੰਤਤ ਹੈ। 


Prabhas: ਬਾਹੂਬਲੀ ਸਟਾਰ ਦਾ ਵਿਆਹ ਅਨੁਸ਼ਕਾ ਸ਼ੈਟੀ ਨਾਲ ਕਰਾਉਣਾ ਚਾਹੁੰਦਾ ਹੈ ਪਰਿਵਾਰ, ਪਰ ਐਕਟਰ ਦੀ ਇਹ ਆਦਤ ਬਣ ਰਹੀ ਰੁਕਾਵਟ

Entertainment News Live: ਸਲਮਾਨ ਖਾਨ ਨਾਲ ਪਿਆਰ, ਵਿਵੇਕ ਓਬਰਾਏ ਨਾਲ ਧੋਖਾ ਤੇ ਅਭਿਸ਼ੇਕ ਨਾਲ ਵਿਆਹ, ਵਿਵਾਦਾਂ ਨਾਲ ਭਰੀ ਰਹੀ ਹੈ ਐਸ਼ ਦੀ ਜ਼ਿੰਦਗੀ

Happy Birthday Aishwarya Rai: ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਸਿਰਫ਼ ਦੇਸ਼ ਵਿੱਚ ਹੀ ਨਹੀਂ, ਬਲਕਿ ਵਿਦੇਸ਼ ਵਿੱਚ ਵੀ ਖ਼ੂਬ ਨਾਂਅ ਕਮਾਇਆ ਹੈ। ਦੁਨੀਆ ਦੇ ਕੋਨੇ-ਕੋਨੇ ‘ਚ ਉਨ੍ਹਾਂ ਦੇ ਫ਼ੈਨਜ਼ ਹਨ। ਆਪਣੀ ਖ਼ੂਬਸੂਰਤੀ ਅਤੇ ਦਮਦਾਰ ਐਕਟਿੰਗ ਨਾਲ ਉਨ੍ਹਾਂ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾਇਆ। ਅੱਜ ਯਾਨਿ 1 ਨਵੰਬਰ ਨੂੰ ਐਸ਼ਵਰਿਆ ਆਪਣਾ 50ਵਾਂ ਜਨਮਦਿਨ ਮਨਾ ਰਹੀ ਹੈ। 


Aishwarya Rai: ਸਲਮਾਨ ਖਾਨ ਨਾਲ ਪਿਆਰ, ਵਿਵੇਕ ਓਬਰਾਏ ਨਾਲ ਧੋਖਾ ਤੇ ਅਭਿਸ਼ੇਕ ਨਾਲ ਵਿਆਹ, ਵਿਵਾਦਾਂ ਨਾਲ ਭਰੀ ਰਹੀ ਹੈ ਐਸ਼ ਦੀ ਜ਼ਿੰਦਗੀ

ਪਿਛੋਕੜ

Entertainment News Today Latest Updates 1 November: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


ਸਲਮਾਨ ਖਾਨ ਨਾਲ ਪਿਆਰ, ਵਿਵੇਕ ਓਬਰਾਏ ਨਾਲ ਧੋਖਾ ਤੇ ਅਭਿਸ਼ੇਕ ਨਾਲ ਵਿਆਹ, ਵਿਵਾਦਾਂ ਨਾਲ ਭਰੀ ਰਹੀ ਹੈ ਐਸ਼ ਦੀ ਜ਼ਿੰਦਗੀ


Happy Birthday Aishwarya Rai: ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਸਿਰਫ਼ ਦੇਸ਼ ਵਿੱਚ ਹੀ ਨਹੀਂ, ਬਲਕਿ ਵਿਦੇਸ਼ ਵਿੱਚ ਵੀ ਖ਼ੂਬ ਨਾਂਅ ਕਮਾਇਆ ਹੈ। ਦੁਨੀਆ ਦੇ ਕੋਨੇ-ਕੋਨੇ ‘ਚ ਉਨ੍ਹਾਂ ਦੇ ਫ਼ੈਨਜ਼ ਹਨ। ਆਪਣੀ ਖ਼ੂਬਸੂਰਤੀ ਅਤੇ ਦਮਦਾਰ ਐਕਟਿੰਗ ਨਾਲ ਉਨ੍ਹਾਂ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾਇਆ। ਅੱਜ ਯਾਨਿ 1 ਨਵੰਬਰ ਨੂੰ ਐਸ਼ਵਰਿਆ ਆਪਣਾ 50ਵਾਂ ਜਨਮਦਿਨ ਮਨਾ ਰਹੀ ਹੈ।


ਦੱਸ ਦਈਏ ਕਿ ਐਸ਼ਵਰਿਆ ਦਾ ਜਨਮ 1 ਨਵੰਬਰ 1973 ਨੂੰ ਕਰਨਾਟਕਾ ਦੇ ਮੈਂਗਲੋਰ ਵਿੱਚ ਹੋਇਆ ਸੀ, ਪਰ ਜਦੋਂ ਐਸ਼ ਬਹੁਤ ਛੋਟੀ ਹੀ ਸੀ, ਉਦੋਂ ਉਨ੍ਹਾਂ ਦਾ ਪਰਿਵਾਰ ਮੁੰਬਈ ਸ਼ਿਫ਼ਟ ਹੋ ਗਿਆ ਅਤੇ ਇੱਥੇ ਹੀ ਉਨ੍ਹਾਂ ਦਾ ਬਚਪਨ ਬੀਤਿਆ ਅਤੇ ਪੜ੍ਹਾਈ-ਲਿਖਾਈ ਵੀ ਮੁੰਬਈ ‘ਚ ਹੀ ਹੋਈ। ਤਾਂ ਚੱਲੋ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਐਸ਼ਵਰਿਆ ਦੀ ਜ਼ਿੰਦਗੀ ਨਾਲ ਜੁੜੀਆਂ ਕੁੱਝ ਦਿਲਚਸਪ ਕਹਾਣੀਆਂ:


ਕੀ ਤੁਹਾਨੂੰ ਪਤਾ ਹੈ ਐਸ਼ਵਰਿਆ ਨੂੰ ਮਾਡਲਿੰਗ ਦਾ ਪਹਿਲਾ ਬ੍ਰੇਕ ਕਦੋਂ ਮਿਲਿਆ ਸੀ? ਐਸ਼ਵਰਿਆ ਜਦੋਂ ਨੌਵੀਂ ਕਲਾਸ ‘ਚ ਪੜ੍ਹਦੀ ਸੀ, ਉਦੋਂ ਉਨ੍ਹਾਂ ਨੂੰ ਪੈਂਸਿਲ ਬ੍ਰਾਂਡ ਕੈਮਲਿਨ ਵਿੱਚ ਪਹਿਲੀ ਵਾਰ ਮਾਡਲਿੰਗ ਕਰਨ ਦਾ ਮੌਕਾ ਮਿਲਿਆ ਸੀ। ਉਦੋਂ ਤੋਂ ਹੀ ਐਸ਼ ਦੇ ਦਿਲ ‘ਚ ਮਾਡਲ ਬਣਨ ਦੇ ਸੁਪਨੇ ਨੇ ਜਨਮ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ 1993 ‘ਚ ਆਮਿਰ ਖ਼ਾਨ ਨਾਲ ਪੈਪਸੀ ਦੀ ਐਡ ਵਿੱਚ ਕੰਮ ਕਰਨ ਦਾ ਮੌਕਾ ਵੀ ਮਿਲਿਆ।


ਕੀ ਤੁਹਾਨੂੰ ਪਤਾ ਹੈ ਕਿ ਐਸ਼ਵਰਿਆ ਰਾਏ ਦਾ ਸੁਪਨਾ ਸ਼ੁਰੂ ਤੋਂ ਹੀ ਫ਼ਿਲਮਾਂ ‘ਚ ਕੰਮ ਕਰਨਾ ਜਾਂ ਮਾਡਲ ਬਣਨਾ ਨਹੀਂ ਸੀ। ਆਪਣੇ ਇੱਕ ਇੰਟਰਵਿਊ ‘ਚ ਐਸ਼ ਨੇ ਦੱਸਿਆ ਸੀ ਕਿ ਉਹ ਡਾਕਟਰ ਬਣਨਾ ਚਾਹੁੰਦੀ ਸੀ, ਪਰ ਸ਼ਾਇਦ ਕਿਸਮਤ ਨੇ ਉਨ੍ਹਾਂ ਲਈ ਕੁੱਝ ਹੋਰ ਸੋਚ ਕੇ ਰੱਖਿਆ ਸੀ।


ਤੁਹਾਨੂੰ ਦੱਸ ਦਈਏ ਕਿ 1994 ;ਚ ਐਸ਼ਵਰਿਆ ਮਿਸ ਇੰਡੀਆ ਫ਼ਾਈਨਲਿਸਟ ਬਣੀ ਸੀ, ਪਰ ਉਹ ਸੁਸ਼ਮਿਤਾ ਸੇਨ ਤੋਂ ਮੁਕਾਬਲਾ ਹਾਰ ਗਈ ਸੀ ਅਤੇ ਉਸ ਸਾਲ ਮਿਸ ਇੰਡੀਆ ਖ਼ਿਤਾਬ ਸੁਸ਼ਮਿਤਾ ਸੇਨ ਨੇ ਆਪਣੇ ਨਾਂਅ ਕੀਤਾ ਸੀ। ਦਰਅਸਲ ਜੱਜਾਂ ਨੇ ਸੁਸ਼ਮਿਤਾ ਤੇ ਐਸ਼ਵਰਿਆ ਨੂੰ ਇੱਕ ਸਵਾਲ ਪੁੱਛਿਆ, ਜਿਸ ਦਾ ਦੋਵਾਂ ਨੇ ਬਹੁਤ ਵਧੀਆ ਜਵਾਬ ਦਿਤਾ, ਪਰ ਜੱਜ ਸੁਸ਼ਮਿਤਾ ਦੇ ਜਵਾਬ ਤੋਂ ਜ਼ਿਆਦਾ ਪ੍ਰਭਾਵਤ ਹੋਏ ਅਤੇ ਮਿਸ ਇੰਡੀਆ ਦਾ ਤਾਜ ਸੁਸ਼ਮਿਤਾ ਨੂੰ ਪਹਿਨਾਇਆ ਗਿਆ।


ਉਸੇ ਸਾਲ 1994 ‘ਚ ਐਸ਼ਵਰਿਆ ਨੂੰ ਵਿਸ਼ਵ ਸੁੰਦਰੀ ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਉਨ੍ਹਾਂ ਨੇ ਮਿਸ ਵਰਲਡ ਦਾ ਖ਼ਿਤਾਬ ਜਿੱਤ ਕੇ ਪੂਰੀ ਦੁਨੀਆ ‘ਚ ਹਿੰਦੁਸਤਾਨ ਦਾ ਨਾਂਅ ਰੌਸ਼ਨ ਕੀਤਾ।


ਮਿਸ ਵਰਲਡ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਐਸ਼ਵਰਿਆ ਨੂੰ 3 ਸਾਲਾਂ ਤੱਕ ਕੰਮ ਦਾ ਕੋਈ ਆਫ਼ਰ ਨਹੀਂ ਆਇਆ, ਜਦਕਿ ਮਿਸ ਵਰਲਡ ਬਣਨ ਤੋਂ ਪਹਿਲਾਂ ਉਨ੍ਹਾਂ ਕੋਲ ਬਹੁਤ ਕੰਮ ਸੀ, ਪਰ ਖ਼ਿਤਾਬ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ 3 ਸਾਲ ਸੰਘਰਸ਼ ਕਰਨਾ ਪਿਆ।


3 ਸਾਲ ਬਾਅਦ 1997 ‘ਚ ਐਸ਼ ਨੂੰ ਤਾਮਿਲ ਫ਼ਿਲਮ ਇਰੁਵਰ ‘ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਨਾਲ ਹੀ ਉਨ੍ਹਾਂ ਦੀ ਇੱਕ ਹੋਰ ਫ਼ਿਲਮ ‘ਜੀਨਜ਼’ ਵੀ ਆਈ, ਪਰ ਇਹ ਦੋਵੇਂ ਫ਼ਿਲਮਾਂ ਬਾਕਸ ਆਫ਼ਿਸ ‘ਤੇ ਖ਼ਾਸ ਕਮਾਲ ਨਹੀਂ ਕਰ ਸਕੀਆਂ, ਜਿਸ ਤੋਂ ਬਾਅਦ ਐਸ਼ਵਰਿਆ ਦੀ ਚਿੰਤਾ ਵਧ ਗਈ।


ਪਰ 1998 ‘ਚ ਐਸ਼ ਦੀ ਜ਼ਿੰਦਗੀ ‘ਚ ਅਜਿਹਾ ਮੋੜ ਆਇਆ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਅਤੇ ਉਨ੍ਹਾਂ ਨੂੰ ਇੱਕ ਕਲਾਸਿਕਲ ਅਦਾਕਾਰਾ ਵਜੋਂ ਦੇਖਿਆ ਜਾਣ ਲੱਗ ਪਿਆ। ਜੀ ਹਾਂ, ਸਾਲ 1998 ‘ਚ ਐਸ਼ਵਰਿਆ ਨੇ ਸਲਮਾਨ ਖ਼ਾਨ ਤੇ ਅਜੇ ਦੇਵਗਨ ਨਾਲ ਫ਼ਿਲਮ ‘ਹਮ ਦਿਲ ਦੇ ਚੁਕੇ ਸਨਮ’ ਵਿੱਚ ਕੰਮ ਕੀਤਾ। ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਲੋਕਾਂ ਦੇ ਦਿਲਾਂ ‘ਚ ਅਜਿਹੀ ਜਗ੍ਹਾ ਬਣਾਈ ਕਿ ਐਸ਼ਵਰਿਆ ਰਾਤੋ ਰਾਤ ਸਟਾਰ ਬਣ ਗਈ।


ਹਮ ਦਿਲ ਦੇ ਚੁਕੇ ਸਨਮ ਫ਼ਿਲਮ ਨਾਲ ਐਸ਼ ਦੇ ਕਰੀਅਰ ਨੇ ਖ਼ਾਸ ਮੋੜ ਤਾਂ ਲਿਆ ਹੀ ਸੀ, ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਵੀ ਇਸ ਫ਼ਿਲਮ ਨਾਲ ਵੱਡਾ ਬਦਲਾਅ ਆਇਆ। ਇਸ ਫ਼ਿਲਮ ਦੇ ਸੈੱਟ ‘ਤੇ ਐਸ਼ਵਰਿਆ ਤੇ ਸਲਮਾਨ ਦਾ ਪਿਆ ਪਰਵਾਨ ਚੜ੍ਹਿਆ। ਦੋਵਾਂ ਦੇ ਮੀਡੀਆ ਤੇ ਫ਼ਿਲਮ ਇੰਡਸਟਰੀ ‘ਚ ਖ਼ੂਬ ਚਰਚੇ ਹੋਣ ਲੱਗੇ। ਹਰ ਕਿਸੇ ਦੀ ਜ਼ੁਬਾਨ ‘ਤੇ ਬੱਸ ਇਨ੍ਹਾਂ ਦੋਵਾਂ ਦੇ ਪਿਆਰ ਦੀ ਕਹਾਣੀ ਸੀ। ਸਲਮਾਨ ਤੇ ਐਸ਼ਵਰਿਆ ਦਾ ਪਿਆਰ 90 ਦੇ ਦਹਾਕਿਆਂ ਦਾ ਸਭ ਤੋਂ ਮਸ਼ਹੂਰ ਕਿੱਸਾ ਸੀ। ਹਾਲਾਂਕਿ ਸਲਮਾਨ ਤੇ ਐਸ਼ਵਰਿਆ ਦੇ ਦਰਮਿਆ ਬਹੁਤ ਗੂੜ੍ਹਾ ਪਿਆਰ ਸੀ। ਸ ਭਲੋਕ ਇਹੀ ਕਹਿੰਦੇ ਸਨ ਕਿ ਇਹ ਜੋੜਾ ਬਹੁਤ ਹੀ ਜਲਦ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ। ਪਰ ਸ਼ਾਇਦ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ। ਇਨ੍ਹਾਂ ਦੋਵਾਂ ਦਾ ਪਿਆਰ ਵਿਆਹ ਦੇ ਰਿਸ਼ਤੇ ਤੱਕ ਨਹੀਂ ਪਹੁੰਚ ਸਕਿਆ। 3 ਸਾਲਾਂ ਵਿੱਚ ਹੀ ਦੋਵਾਂ ਦਾ ਰਿਸ਼ਤਾ ਖ਼ਤਮ ਹੋ ਗਿਆ।


ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜਦੋਂ ਇਨ੍ਹਾਂ ਦੋਵਾਂ ਦੇ ਦਰਮਿਆਨ ਇਨ੍ਹਾਂ ਗੂੜ੍ਹਾ ਰਿਸ਼ਤਾ ਸੀ, ਤਾਂ ਆਖ਼ਰ ਰਿਸ਼ਤਾ ਕਿਵੇਂ ਖ਼ਤਮ ਹੋਇਆ। ਦਰਅਸਲ ਸਲਮਾਨ ਐਸ਼ਵਰਿਆ ਨੂੰ ਲੈ ਕੇ ਬਹੁਤ ਜਨੂੰਨੀ ਹੋ ਗਏ ਸੀ। ਉਨ੍ਹਾਂ ਦਾ ਪਿਆਰ ਤਾਂ ਐਸ਼ ਲਈ ਜਨੂੰਨ ਦੀ ਹੱਦ ਤੋਂ ਵੀ ਬਹੁਤ ਅੱਗੇ ਲੰਘ ਚੁੱਕਿਆ ਸੀ। ਸਲਮਾਨ ਦੇ ਇਸ ਜਨੂੰਨ ਦੀ ਵਜ੍ਹਾ ਕਰਕੇ ਐਸ਼ ਦਾ ਦਮ ਘੁਟਣ ਲੱਗ ਪਿਆ ਸੀ। ਐਸ਼ ਦੇ ਕਰੀਬੀ ਸੂਤਰ ਦੱਸਦੇ ਹਨ ਕਿ ਸਲਮਾਨ ਅਕਸਰ ਐਸ਼ਵਰਿਆ ਨਾਲ ਉੱਚੀ ਅਵਾਜ਼ ਵਿੱਚ ਗੱਲ ਕਰਦੇ, ਉਨ੍ਹਾਂ ਨਾਲ ਕੁੱਟਮਾਰ ਕਰਦੇ, ਉਨ੍ਹਾਂ ਨੂੰ ਸ਼ਰਾਬ ਪੀ ਕੇ ਗਾਲਾਂ ਕੱਢਦੇ, ਇੱਥੋਂ ਤੱਕ ਕਿ ਇੱਕ ਵਾਰ ਤਾਂ ਸਲਮਾਨ ਐਸ਼ ਦੀ ਬਿਲਡਿੰਗ ‘ਚ ਜਾ ਕੇ ਖ਼ੂਬ ਤਮਾਸ਼ਾ ਕਰਕੇ ਆਏ। ਇਹ ਸਾਰੀਆਂ ਗੱਲਾਂ ਕਰਕੇ ਐਸ਼ ਦਾ ਕਰੀਅਰ ਤਾਂ ਪ੍ਰਭਾਵਤ ਹੋ ਹੀ ਰਿਹਾ ਸੀ, ਨਾਲ ਹੀ ਨਿੱਜੀ ਜ਼ਿੰਦਗੀ ‘ਚ ਉਹ ਤਣਾਅ ਦਾ ਸ਼ਿਕਾਰ ਹੋ ਰਹੀ ਸੀ।


ਸਲਮਾਨ ਦੇ ਬੁਰੇ ਵਤੀਰੇ ਕਰਕੇ ਐਸ਼ ਨੂੰ 2 ਫ਼ਿਲਮਾਂ ਵੀ ਗਵਾਉੇਣੀਆਂ ਪਈਆਂ ਸੀ। ਕਿਹਾ ਜਾਂਦਾ ਹੈ ਕਿ ਸਲਮਾਨ ਐਸ਼ਵਰਿਆ ‘ਤੇ ਆਪਣੀ ਮਰਜ਼ੀ ਚਲਾਉਣ ਦੀ ਕੋਸ਼ਿਸ਼ ਕਰਦੇ ਸੀ। ਉਹ ਕਿਹੜੀ ਫ਼ਿਲਮ ‘ਚ ਕੰਮ ਕਰੇਗੀ, ਕੰਮ ਕਰੇਗੀ ਵੀ ਜਾਂ ਨਹੀਂ, ਇਹ ਸਾਰੇ ਫ਼ੈਸਲੇ ਵੀ ਸਲਮਾਨ ਨੇ ਲੈਣੇ ਸ਼ੁਰੂ ਕਰ ਦਿੱਤੇ ਸੀ।


ਉਸ ਸਮੇਂ ਐਸ਼ਵਰਿਆ ਦਾ ਕਰੀਅਰ ਬੱਸ ਸ਼ੁਰੂ ਹੀ ਹੋਇਆ ਸੀ। ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਐਸ਼ਵਰਿਆ ਨੂੰ ਇਹ ਹਰਗਿਜ਼ ਮਨਜ਼ੂਰ ਨਹੀਂ ਸੀ ਕਿ ਉਨ੍ਹਾਂ ਦਾ ਕਰੀਅਰ ਇਸ ਤਰ੍ਹਾਂ ਖ਼ਤਮ ਹੋ ਜਾਵੇ, ਜਾਂ ਫ਼ਿਰ ਉਹ ਫ਼ਿਲਮ ਇੰਡਸਟਰੀ ‘ਚ ਨਾਂਅ ਕਮਾਏ ਬਿਨਾਂ ਹੀ ਵਿਆਹ ਦੇ ਬੰਧਨ ਵਿੱਚ ਬੱਝ ਜਾਵੇ। ਇਹ ਵੀ ਦੱਸਿਆ ਜਾਂਦਾ ਹੈ ਕਿ ਸਲਮਾਨ ਦਾ ਬੁਰੇ ਵਤੀਰੇ ਕਾਰਨ ਐਸ਼ ਦੇ ਮਾਤਾ ਪਿਤਾ ਵੀ ਉਨ੍ਹਾਂ ਨੂੰ ਕੁੱਝ ਖ਼ਾਸ ਪਸੰਦ ਨਹੀਂ ਕਰਦੇ ਸੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਐਸ਼ ਨੇ ਆਖ਼ਰ ਸਲਮਾਨ ਤੋਂ ਦੂਰੀ ਬਣਾਉਣ ਦਾ ਫ਼ੈਸਲਾ ਕਰ ਲਿਆ ਸੀ। ਪਰ ਸਲਮਾਨ ਨੂੰ ਐਸ਼ਵਰਿਆ ਤੋਂ ਦੂਰੀ ਬਰਦਾਸ਼ਤ ਨਹੀਂ ਸੀ। ਬੱਸ ਇਸੇ ਗੱਲ ਦਾ ਬਦਲਾ ਲੈਣ ਲਈ ਉਹ ਐਸ਼ ਦੇ ਫ਼ਿਲਮ ਸ਼ੂਟਿੰਗ ਦੇ ਸੈੱਟ ਤੇ ਜਾ ਕੇ ਖ਼ੂਬ ਹੰਗਾਮਾ ਕਰਦੇ ਸੀ, ਜਿਸ ਕਾਰਨ ਐਸ਼ ਨੂੰ 2 ਫ਼ਿਲਮਾਂ ਵੀ ਗਵਾਉਣੀਆਂ ਪਈਆਂ ਸੀ।


ਆਖ਼ਰਕਾਰ ਐਸ਼ਵਰਿਆ ਨੂੰ ਸਲਮਾਨ ਨੂੰ ਛੱਡਣ ਦਾ ਮੌਕਾ ਮਿਲ ਹੀ ਗਿਆ, ਜਦੋਂ ਸਲਮਾਨ ਦਾ ਨਾਂਅ ਚਿੰਕਾਰਾ ਹਿਰਨ ਮਾਮਲੇ ਅਤੇ ਹਿੱਟ ਐਂਡ ਰਨ ਕੇਸ ਵਿੱਚ ਬਦਨਾਮ ਹੋਇਆ। ਉਸ ਤੋਂ ਬਾਅਦ ਐਸ਼ਵਰਿਆ ਨੇ ਕਦੇ ਵੀ ਸਲਮਾਨ ਵੱਲ ਨਾ ਪਲਟ ਕੇ ਦੇਖਣ ਦਾ ਫ਼ੈਸਲਾ ਕੀਤਾ। ਅਤੇ 3 ਸਾਲ ਦਾ ਪਿਆਰ ਇਸ ਤਰ੍ਹਾਂ ਖ਼ਤਮ ਹੋਇਆ।


ਇਸ ਤੋਂ ਬਾਅਦ ਐਸ਼ਵਰਿਆ ਆਪਣੇ ਤਣਾਅ ਨਾਲ ਨਜਿੱਠ ਰਹੀ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਵਿਵੇਕ ਓਬਰਾਏ ਦੀ ਐਂਟਰੀ ਹੋਈ, ਜਿਸ ਤੋਂ ਵੀ ਸਲਮਾਨ ਨੂੰ ਦਿੱਕਤ ਹੋਈ, ਅਤੇ ਇਹ ਮਾਮਲਾ ਵੀ ਪੂਰੇ ਦੇਸ਼ ‘ਚ ਖ਼ੂਬ ਉਛਾਲਿਆ ਗਿਆ ਸੀ। ਕਿਉਂਕਿ ਵਿਵੇਕ ਤੇ ਐਸ਼ਵਰਿਆ ਦੇ ਦਰਮਿਆਨ ਸਲਮਾਨ ਖ਼ਾਨ ਆ ਗਏ ਸੀ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਐਸ਼ ਦਾ ਵਿਵੇਕ ਨਾਲ ਰਿਸ਼ਤਾ ਬਹੁਤ ਲੰਮਾ ਨਹੀਂ ਚੱਲ ਸਕਿਆ।


ਇਸ ਤੋਂ ਬਾਅਦ ਐਸ਼ ਦੀ ਜ਼ਿੰਦਗੀ ‘ਚ ਜੂਨੀਅਰ ਬੱਚਨ ਅਭਿਸ਼ੇਕ ਦੀ ਐਂਟਰੀ ਹੋਈ। ਹਾਲਾਂਕਿ ਸਾਲ 2000 ਵਿੱਚ ਅਭਿਸ਼ੇਕ ਤੇ ਐਸ਼ ਨੇ ਫ਼ਿਲਮ ‘ਢਾਈ ਅਕਸ਼ਰ ਪ੍ਰੇਮ ਕੇ’ ਵਿੱਚ ਕੰਮ ਕੀਤਾ ਸੀ। ਪਰ ਉਸ ਵਕਤ ਉਨ੍ਹਾਂ ਦਰਮਿਆਨ ਕੋਈ ਰਿਸ਼ਤਾ ਨਹੀਂ ਸੀ। ਇਨ੍ਹਾਂ ਦਾ ਰਿਸ਼ਤਾ ਪਰਵਾਨ ਚੜ੍ਹਿਆ 2005 ਦੀ ਫ਼ਿਲਮ ਬੰਟੀ ਔਰ ਬਬਲੀ ਤੋਂ।


ਐਸ਼ਵਰਿਆ ਨੇ ਇਸ ਫ਼ਿਲਮ ‘ਚ ਗੈਸਟ ਰੋਲ ਨਿਭਾਇਆ ਸੀ, ਦਰਅਸਲ ਇਸ ਫ਼ਿਲਮ ‘ਚ ਉਨ੍ਹਾਂ ਦਾ ਆਈਟਮ ਨੰਬਰ ਕਜਰਾਰੇ ਕਜਰਾਰੇ ਸੀ, ਜਿਸ ਨੇ ਖ਼ੂਬ ਧਮਾਲ ਮਚਾਇਆ ਸੀ। ਇਹ ਗੀਤ ਸੁਪਰਹਿੱਟ ਰਿਹਾ ਸੀ ਅਤੇ ਉਸ ਸਮੇਂ ਇਹ ਗੀਤ ਬੱਚੇ ਬੱਚੇ ਦੀ ਜ਼ੁਬਾਨ ‘ਤੇ ਚੜ੍ਹ ਗਿਆ ਸੀ। ਬੱਸ ਇੱਥੋਂ ਹੀ ਅਭਿਸ਼ੇਕ ਤੇ ਐਸ਼ ਦੀ ਦੋਸਤੀ ਹੋਈ।


ਇਸ ਤੋਂ ਬਾਅਦ ਦੋਵਾਂ ਨੇ ਇੱਕ ਹੋਰ ਫ਼ਿਲਮ ਉਮਰਾਓ ਜਾਨ (2006) ‘ਚ ਇਕੱਠੇ ਕੰਮ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਨੇ ਕੁਛ ਨਾ ਕਹੋ ਅਤੇ ਗੁਰੁ ਵਰਗੀਆਂ ਫ਼ਿਲਮਾਂ ਵਿੱਚ ਇਕੱਠੇ ਕੰਮ ਕੀਤਾ ਅਤੇ 2-3 ਸਾਲ ਦੇ ਪਿਆਰ ਤੋਂ ਬਾਅਦ ਦੋਵਾਂ ਨੇ 2007 ‘ਚ ਵਿਆਹ ਕਰ ਲਿਆ।


ਇੱਕ ਇੰਟਰਵਿਊ ;ਚ ਐਸ਼ਵਰਿਆ ਨੇ ਖ਼ੁਲਾਸਾ ਕੀਤਾ ਕਿ ਅਭਿਸ਼ੇਸ਼ ਬੱਚਨ ਨੇ ਬੇਹੱਦ ਰੁਮਾਂਟਿਕ ਅੰਦਾਜ਼ ਵਿੱਚ ਉਨ੍ਹਾਂ ਨੂੰ ਪ੍ਰਪੋਜ਼ ਕੀਤਾ ਸੀ। ਅਭਿਸ਼ੇਕ ਨੇ ਟੋਰਾਂਟੋ ਫ਼ਿਲਮ ਫ਼ੈਸਟੀਵਲ ‘ਚ ਗੁਰੁ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਨਕਲੀ ਅੰਗੂਠੀ ਪਹਿਨਾ ਕੇ ਐਸ਼ਵਰਿਆ ਨੂੰ ਪ੍ਰਪੋਜ਼ ਕੀਤਾ ਸੀ ਅਤੇ ਉਨ੍ਹਾਂ ਨੇ ਫ਼ਿਰ ਵੀ ਇਸ ਰਿਸ਼ਤੇ ਲਈ ਹਾਮੀ ਭਰ ਦਿੱਤੀ ਸੀ। 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.