Entertainment News LIVE: 'ਪੁਸ਼ਪਾ 2' ਦੀ ਤਿਆਰੀ ਕਰ ਰਹੀ ਰਸ਼ਮਿਕਾ ਮੰਡਾਨਾ, ਬੱਬੂ ਮਾਨ ਨੇ G Khan ਨੂੰ ਸਮਝਾਈਆਂ ਖਾਸ ਗੱਲਾਂ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
Year Ender 2023: ਇਹ ਸਾਲ ਜਿੱਥੇ ਕਈ ਲੋਕਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਇਆ, ਉੱਥੇ ਹੀ ਟੀਵੀ ਇੰਡਸਟਰੀ ਲਈ ਕੁਝ ਖਾਸ ਨਹੀਂ ਰਿਹਾ। ਇਸ ਸਾਲ ਟੀਵੀ ਜਗਤ ਦੇ ਕਈ ਸਿਤਾਰਿਆਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
Read More: Year Ender 2023: ਇਸ ਸਾਲ ਦੁਨੀਆ ਨੂੰ ਅਲਵਿਦਾ ਕਹਿ ਗਏ ਇਹ ਸਿਤਾਰੇ, ਇੱਕ ਅਨੁਪਮਾ ਦੇ ਸੀ ਬੇਹੱਦ ਕਰੀਬ
Vidyut Jammwal naked images: ਬਾਲੀਵੁੱਡ ਅਭਿਨੇਤਾ ਵਿਦਯੁਤ ਜਾਮਵਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਦਮਦਾਰ ਅਦਾਕਾਰੀ ਦਾ ਜਲਵਾ ਦੁਨੀਆ ਭਰ ਵਿੱਚ ਵਿਖਾਇਆ ਹੈ। ਉਨ੍ਹਾਂ ਵੱਡੇ ਪਰਦੇ 'ਤੇ ਆਪਣੇ ਦਮਦਾਰ ਐਕਸ਼ਨ ਨਾਲ ਦਰਸ਼ਕਾਂ ਵਿੱਚ ਖੂਬ ਵਾਹੋ ਵਾਹੀ ਖੱਟੀ ਹੈ। ਇਸ ਤੋਂ ਇਲਾਵਾ ਵਿਦਯੁਤ ਆਫ-ਸਕਰੀਨ ਵੀ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਵਿਦਯੁਤ ਜਾਮਵਾਲ ਆਪਣੀ ਫਿਟਨੈੱਸ ਅਤੇ ਦੇਸੀ ਸਟਾਈਲ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਇਸ ਦੌਰਾਨ ਇਕ ਵਾਰ ਫਿਰ ਵਿਦਯੁਤ ਜਾਮਵਾਲ ਨੇ ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਕੀਤਾ ਹੈ, ਜਿਸ ਕਾਰਨ ਉਹ ਸੁਰਖੀਆਂ 'ਚ ਹਨ।
Read More: Vidyut Jammwal: ਵਿਦਯੁਤ ਜਾਮਵਾਲ ਦੀਆਂ ਨਿਊਡ ਤਸਵੀਰਾਂ ਨੇ ਮਚਾਈ ਹਲਚਲ, ਯੂਜ਼ਰਸ ਨੂੰ ਆਈ ਰਣਵੀਰ ਸਿੰਘ ਦੀ ਯਾਦ
Aaamir khan Attends Award Show: ਆਮਿਰ ਖਾਨ ਦੇ ਘਰ 'ਚ ਬਹੁਤ ਜਲਦ ਸ਼ਹਿਨਾਈਆਂ ਵੱਜਣ ਵਾਲੀਆਂ ਹਨ। ਜੀ ਹਾਂ, ਅਗਲੇ ਸਾਲ ਜਨਵਰੀ ਮਹੀਨੇ 'ਚ ਉਨ੍ਹਾਂ ਦੀ ਲਾਡਲੀ ਬੇਟੀ ਈਰਾ ਖਾਨ ਵਿਆਹ ਕਰਨ ਜਾ ਰਹੀ ਹੈ। ਈਰਾ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਵਿਆਹ ਕਰਨ ਜਾ ਰਹੀ ਹੈ। ਇਨ੍ਹੀਂ ਦਿਨੀਂ ਉਹ ਵਿਆਹ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ।
Read More: Video: ਸਾਬਕਾ ਪਤਨੀ ਰੀਨਾ ਨਾਲ ਧੀ ਈਰਾ ਦੇ ਇਵੈਂਟ 'ਚ ਪੁੱਜੇ ਆਮਿਰ ਖਾਨ, ਹੋਣ ਵਾਲੇ ਜਵਾਈ ਨਾਲ ਦਿਖਾਈ ਦਿੱਤੀ ਖਾਸ ਬਾਂਡਿੰਗ
Sukhan Verma Wedding Pics: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਹਾਲ ਹੀ ਵਿੱਚ 2 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਿਆ।
Read More: Sukhan Verma: ਸੁਖਨ ਵਰਮਾ ਦੀ ਪਤਨੀ ਤਰਨ ਨਾਲ ਰੋਮਾਂਟਿਕ ਝਲਕ ਮੋਹ ਰਹੀ ਦਿਲ, ਵੇਖੋ ਵਾਇਰਲ ਤਸਵੀਰਾਂ...
Babbu Maan G Khan On Stage: ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ।
Read More: Babbu Maan: ਬੱਬੂ ਮਾਨ ਨੇ G Khan ਨੂੰ ਭਰੀ ਮਹਿਫਲ 'ਚ ਦਿੱਤੀ ਇਹ ਨਸੀਹਤ, ਯੂਜ਼ਰਸ ਬੋਲੇ- 'ਸਲਾਹ ਵੀ ਕਿਹੜਾ ਦੇ ਰਿਹਾ...'
Allahabad High Court Notice: ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਪਾਨ ਮਸਾਲਾ ਕੰਪਨੀਆਂ ਦੀ ਇਸ਼ਤਿਹਾਰਬਾਜ਼ੀ ਦੇ ਮਾਮਲੇ 'ਚ ਜਾਰੀ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਵਕੀਲ ਨੇ ਇਸ ਮਾਣਹਾਨੀ ਪਟੀਸ਼ਨ 'ਤੇ ਇਸ ਅਪੀਲ ਨੂੰ ਖਾਰਜ ਕਰਨ ਲਈ ਲਖਨਊ ਬੈਂਚ ਨੂੰ ਵੀ ਅਰਜ਼ੀ ਦਿੱਤੀ ਸੀ।
Read More: Shah Rukh-Akshay-Ajay: ਸ਼ਾਹਰੁਖ-ਅਕਸ਼ੇ-ਅਜੇ ਦੇਵਗਨ ਉੱਪਰ ਡਿੱਗੀ ਗਾਜ਼, ਇਸ ਮਾਮਲੇ 'ਚ HC ਨੇ ਭੇਜਿਆ ਨੋਟਿਸ
Pushpa 2: ਇਨ੍ਹੀਂ ਦਿਨੀਂ ਰਸ਼ਮਿਕਾ ਮੰਡਾਨਾ ਰਣਬੀਰ ਕਪੂਰ ਨਾਲ ਆਪਣੀ ਫਿਲਮ 'ਐਨੀਮਲ' ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਫਿਲਮ 'ਚ ਰਸ਼ਮਿਕਾ ਦੇ ਕੰਮ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।
Babbu Maan G Khan On Stage: ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਕਲਾਕਾਰ 3 ਦਹਾਕਿਆਂ ਤੋਂ ਸੰਗੀਤ ਜਗਤ 'ਤੇ ਰਾਜ ਕਰਦਾ ਆ ਰਿਹਾ ਹੈ। ਉਨ੍ਹਾਂ ਆਪਣੇ ਕਰੀਅਰ 'ਚ ਬੇਸ਼ੁਮਾਰ ਸੁਪਰਹਿੱਟ ਗਾਣਿਆਂ ਤੇ ਐਲਬਮਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਉਹ ਹਾਲੇ ਤੱਕ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਹਨ। ਕਲਾਕਾਰ ਨੂੰ ਕਈ ਸਟੇਜ ਸ਼ੋਅ ਦੌਰਾਨ ਆਪਣੇ ਗੀਤਾਂ ਦਾ ਜਾਦੂ ਬਿਖੇਰਦੇ ਹੋਏ ਦੇਖਿਆ ਜਾਂਦਾ ਹੈ। ਇਸ ਵਿਚਾਲੇ ਹਾਲ ਹੀ ਵਿੱਚ ਬੱਬੂ ਮਾਨ, ਸਿੱਪੀ ਗਿੱਲ ਅਤੇ ਜੀ ਖਾਨ ਵਰਗੇ ਪੰਜਾਬੀ ਕਲਾਕਾਰਾਂ ਨੂੰ ਇੱਕ ਹੀ ਸਟੇਜ ਉੱਪਰ ਵੇਖਿਆ ਗਿਆ। ਜਿਨ੍ਹਾਂ ਦਾ ਵੀਡੀਓ ਤੇਜ਼ੀ ਨਾਲ ਸ਼ੋਸਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ। ਆਖਿਰ ਵਿੱਚ ਬੱਬੂ ਮਾਨ ਨੇ ਜੀ ਖਾਨ ਨੂੰ ਕਿਹੜੀਆਂ ਗੱਲਾਂ ਸਮਝਾਈਆਂ ਤੁਸੀ ਖੁਦ ਸੁਣੋ...
Read More: Babbu Maan: ਬੱਬੂ ਮਾਨ ਨੇ G Khan ਨੂੰ ਸਮਝਾਈਆਂ ਕੰਮ ਦੀਆਂ ਗੱਲਾਂ, ਗਾਇਕ ਦੀ ਸਟੇਜ ਤੇ ਹੀ ਲਗਾ ਦਿੱਤੀ ਕਲਾਸ
Pushpa 2: ਇਨ੍ਹੀਂ ਦਿਨੀਂ ਰਸ਼ਮਿਕਾ ਮੰਡਾਨਾ ਰਣਬੀਰ ਕਪੂਰ ਨਾਲ ਆਪਣੀ ਫਿਲਮ 'ਐਨੀਮਲ' ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਫਿਲਮ ਲਗਾਤਾਰ ਬਾਕਸ ਆਫਿਸ ਦੇ ਵੱਡੇ ਰਿਕਾਰਡ ਤੋੜ ਰਹੀ ਹੈ। ਫਿਲਮ 'ਚ ਰਸ਼ਮਿਕਾ ਦੇ ਕੰਮ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।
Read More: Animal ਦੀ ਜ਼ਬਰਦਸਤ ਸਫਲਤਾ ਤੋਂ ਬਾਅਦ 'ਪੁਸ਼ਪਾ 2' ਦੀ ਤਿਆਰੀ ਕਰ ਰਹੀ ਰਸ਼ਮਿਕਾ ਮੰਡਾਨਾ, ਇਸ ਦਿਨ ਸ਼ੁਰੂ ਕਰੇਗੀ ਸ਼ੂਟਿੰਗ
Asim Riaz Post: ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੀ ਪ੍ਰੇਮ ਕਹਾਣੀ ਰਿਐਲਿਟੀ ਸ਼ੋਅ ਬਿੱਗ ਬੌਸ 13 ਦੇ ਘਰ ਤੋਂ ਸ਼ੁਰੂ ਹੋਈ ਸੀ। ਹੁਣ 4 ਸਾਲ ਬਾਅਦ ਉਹ ਵੱਖ-ਵੱਖ ਧਰਮਾਂ ਨਾਲ ਸਬੰਧਤ ਹੋਣ ਕਾਰਨ ਵੱਖ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਹਿਮਾਂਸ਼ੀ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਦਿੱਤੀ ਸੀ।
Read More: Himanshi Khurana: ਹਿਮਾਂਸ਼ੀ ਖੁਰਾਣਾ ਨਾਲ ਬ੍ਰੇਕਅੱਪ ਤੋਂ ਬਾਅਦ ਆਸਿਮ ਰਿਆਜ਼ ਪੋਸਟ ਸ਼ੇਅਰ ਕਰ ਹੋਏ ਟ੍ਰੋਲ, ਯੂਜ਼ਰਸ ਨੇ ਇੰਝ ਲਗਾਈ ਕਲਾਸ
ਪਿਛੋਕੜ
Pushpa 2: ਇਨ੍ਹੀਂ ਦਿਨੀਂ ਰਸ਼ਮਿਕਾ ਮੰਡਾਨਾ ਰਣਬੀਰ ਕਪੂਰ ਨਾਲ ਆਪਣੀ ਫਿਲਮ 'ਐਨੀਮਲ' ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਫਿਲਮ ਲਗਾਤਾਰ ਬਾਕਸ ਆਫਿਸ ਦੇ ਵੱਡੇ ਰਿਕਾਰਡ ਤੋੜ ਰਹੀ ਹੈ। ਫਿਲਮ 'ਚ ਰਸ਼ਮਿਕਾ ਦੇ ਕੰਮ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।
ਰਸ਼ਮਿਕਾ 'ਪੁਸ਼ਪਾ 2' ਦੀ ਤਿਆਰੀ 'ਚ ਜੁੱਟੀ
ਰਣਬੀਰ ਕਪੂਰ ਨਾਲ ਸੁਪਰਹਿੱਟ ਫਿਲਮ ਦੇਣ ਤੋਂ ਬਾਅਦ ਰਸ਼ਮਿਕਾ ਨੇ ਹੁਣ ਆਪਣੀ ਅਗਲੀ ਫਿਲਮ ਲਈ ਤਿਆਰੀ ਕਰ ਲਈ ਹੈ। ਜੀ ਹਾਂ, ਖਬਰ ਆਈ ਹੈ ਕਿ ਅਭਿਨੇਤਰੀ ਹੁਣ ਆਪਣੀ ਬਲਾਕਬਸਟਰ ਫਰੈਂਚਾਇਜ਼ੀ 'ਪੁਸ਼ਪਾ 2: ਦ ਰੂਲ' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ। ਅਦਾਕਾਰਾ ਇਸ ਫਿਲਮ ਦੀ ਸ਼ੂਟਿੰਗ 13 ਦਸੰਬਰ ਤੋਂ ਸ਼ੁਰੂ ਕਰੇਗੀ।
ਇਸ ਦਿਨ ਤੋਂ ਸ਼ੂਟਿੰਗ ਸ਼ੁਰੂ ਹੋ ਜਾਵੇਗੀ
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਇੰਡਸਟਰੀ ਦੇ ਇੱਕ ਸੂਤਰ ਨੇ ਕਿਹਾ ਹੈ ਕਿ "ਰਸ਼ਮਿਕਾ ਐਨੀਮਲ ਲਈ ਮਿਲ ਰਹੇ ਪਿਆਰ ਅਤੇ ਤਾਰੀਫ ਤੋਂ ਬਹੁਤ ਖੁਸ਼ ਹੈ। ਐਨੀਮਲ ਦੀ ਜ਼ਬਰਦਸਤ ਸਫਲਤਾ ਤੋਂ ਤੁਰੰਤ ਬਾਅਦ, ਰਸ਼ਮਿਕਾ ਹੁਣ 13 ਦਸੰਬਰ ਤੋਂ ਹੈਦਰਾਬਾਦ ਵਿੱਚ ਆਪਣੀ ਬਲਾਕਬਸਟਰ ਫਰੈਂਚਾਇਜ਼ੀ ਪੁਸ਼ਪਾ 2: ਦ ਰੂਲ ਦੀ ਸ਼ੁਰੂਆਤ ਕਰੇਗੀ। ਉਹ ਫਿਲਮ ਵਿੱਚ ਅੱਲੂ ਅਰਜੁਨ ਦੇ ਨਾਲ ਸ਼੍ਰੀਵੱਲੀ ਦੀ ਆਪਣੀ ਸ਼ਾਨਦਾਰ ਭੂਮਿਕਾ ਨੂੰ ਦੁਹਰਾਏਗੀ।
ਅੱਲੂ ਅਰਜੁਨ ਨੇ ਐਨੀਮਲ ਦੀ ਤਾਰੀਫ਼ ਕੀਤੀ
ਦੱਸ ਦੇਈਏ ਕਿ ਰਸ਼ਮਿਕਾ ਨੇ ਐਨੀਮਲ ਵਿੱਚ ਗੀਤਾਂਜਲੀ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਅੱਲੂ ਅਰਜੁਨ ਨੂੰ ਵੀ ਐਨੀਮਲ ਬਹੁਤ ਪਸੰਦ ਸੀ।ਹਾਲ ਹੀ ਵਿੱਚ ਉਨ੍ਹਾਂ ਨੇ ਫਿਲਮ ਦੀ ਸਮੀਖਿਆ ਕੀਤੀ, ਜਿੱਥੇ ਉਨ੍ਹਾਂ ਨੇ ਫਿਲਮ ਦੇ ਸਾਰੇ ਕਿਰਦਾਰਾਂ ਦੀ ਤਾਰੀਫ ਕੀਤੀ। ਰਸ਼ਮਿਕਾ ਬਾਰੇ ਉਨ੍ਹਾਂ ਨੇ ਕਿਹਾ, 'ਇਹ ਤੁਹਾਡਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ। ਫਿਲਮ ਵਿੱਚ ਤੁਸੀਂ ਸ਼ਾਨਦਾਰ ਅਤੇ ਬਹੁਤ ਆਕਰਸ਼ਕ ਲੱਗ ਰਹੇ ਹੋ। ਪੁਸ਼ਪਾ 2: ਦ ਰੂਲ ਤੋਂ ਇਲਾਵਾ ਰਸ਼ਮਿਕਾ ਵੀ ਮਹਿਲਾ-ਮੁਖੀ ਫਿਲਮ 'ਦਿ ਗਰਲਫ੍ਰੈਂਡ' 'ਚ ਨਜ਼ਰ ਆਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
- - - - - - - - - Advertisement - - - - - - - - -