Entertainment News LIVE: ਅਨੁਸ਼ਕਾ ਸ਼ਰਮਾ ਦੀ ਪ੍ਰੈਗਨੈਂਸੀ ਹੋਈ ਕਨਫਰਮ, ਸਲਮਾਨ ਦੀ ਟਾਈਗਰ 3 ਤੋੜੇਗੀ ਕਈ ਰਿਕਾਰਡ, ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
Sangrad Movie Poster Out Now: ਪੰਜਾਬੀ ਸਿਨੇਮਾ ਦੇ ਸ਼ੌਕੀਨੋ, ਆਪਣੇ ਕੈਲੰਡਰ 'ਤੇ ਮਾਰਕ ਕਰ ਲਵੋ! ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਸੰਗਰਾਂਦ" ਰਿਲੀਜ਼ ਹੋਣ ਲਈ ਤਿਆਰ ਹੈ ਜਿਸ ਕਾਰਨ ਇੰਡਸਟਰੀ ਵਿੱਚ ਉਤਸ਼ਾਹ ਦੀ ਇੱਕ ਨਵੀਂ ਲਹਿਰ ਆਉਣ ਵਾਲੀ ਹੈ। ਪ੍ਰਤਿਭਾਸ਼ਾਲੀ ਇੰਦਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਅਤੇ ਰੀਠੂ ਸਿੰਘ ਚੀਮਾ, ਵੀਪੀ ਸਿੰਘ ਦੁਆਰਾ ਨਿਰਮਿਤ ਇਸ ਫਿਲਮ ਦੇ ਪੋਸਟਰ ਲਾਂਚ ਨੇ ਪੰਜਾਬੀ ਫਿਲਮ ਭਾਈਚਾਰੇ ਅਤੇ ਇਸਦੇ ਉਤਸੁਕ ਪ੍ਰਸ਼ੰਸਕਾਂ ਵਿੱਚ ਉਮੀਦਾਂ ਦੀਆਂ ਲਹਿਰਾਂ ਪੈਦਾ ਦਿੱਤੀਆਂ ਹਨ।
Dhanteras 2023: ਇਸ ਸਮੇਂ ਹਰ ਪਾਸੇ ਦੀਵਾਲੀ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਗਲੀਆਂ ਲਾਈਟਾਂ ਨਾਲ ਚਮਕ ਰਹੀਆਂ ਹਨ। ਧਨਤੇਰਸ ਦਾ ਤਿਉਹਾਰ ਅੱਜ 10 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਹਰ ਤਿਉਹਾਰ ਦੀ ਤਰ੍ਹਾਂ ਫਿਲਮੀ ਸਿਤਾਰੇ ਵੀ ਇਸ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾ ਰਹੇ ਹਨ।
Karan Aujla Shifted To Dubai: ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਛੋਟੀ ਜਿਹੀ ਉਮਰ ਵਿੱਚ ਹੀ ਗਾਇਕ ਨੇ ਆਪਣੇ ਲਈ ਕਾਫੀ ਵੱਡਾ ਨਾਮ ਤੇ ਸ਼ੋਹਰਤ ਕਮਾ ਲਿਆ ਹੈ। ਇਸ ਦੇ ਨਾਲ ਨਾਲ ਕਰਨ ਔਜਲਾ ਆਪਣੀ ਪਰਸਨਲ ਲਾਈਫ ਕਰਕੇ ਵੀ ਸੁਰਖੀਆਂ 'ਚ ਰਹਿੰਦਾ ਹੈ। ਹਾਲ ਹੀ 'ਚ ਕਰਨ ਔਜਲਾ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।
Diljit Dosanjh Rana Ranbir Video: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਇਸ ਦੇ ਨਾਲ ਨਾਲ ਉਹ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਵੀ ਬਣ ਗਏ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ 'ਜੱਟ ਐਂਡ ਜੂਲੀਅਟ 3' ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਹੀ ਫੈਨਜ਼ ਬੜੇ ਉਤਸ਼ਾਹ ਦੇ ਨਾਲ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ।
Anushka Sharma Pregnancy: ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਸਨ ਕਿ ਅਦਾਕਾਰਾ ਅਨੁਸ਼ਕਾ ਸ਼ਰਮਾ ਦੂਜੀ ਵਾਰ ਗਰਭਵਤੀ ਹੈ। ਹਾਲਾਂਕਿ ਇਨ੍ਹਾਂ ਖਬਰਾਂ ਨੂੰ ਮਹਿਜ਼ ਅਫਵਾਹ ਦੱਸਿਆ ਜਾ ਰਿਹਾ ਹੈ। ਪਰ ਹੁਣ ਇਨ੍ਹਾਂ ਸਾਰੀਆਂ ਅਫਵਾਹਾਂ 'ਤੇ ਪੂਰਾ ਵਿਰਾਮ ਲੱਗ ਰਿਹਾ ਹੈ ਅਤੇ ਇਹ ਪੁਸ਼ਟੀ ਹੁੰਦੀ ਨਜ਼ਰ ਆ ਰਹੀ ਹੈ ਕਿ ਅਨੁਸ਼ਕਾ ਅਤੇ ਵਿਰਾਟ ਸੱਚਮੁੱਚ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਅਨੁਸ਼ਕਾ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ।
Elvish Yadav Snake Controversy: 'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ, ਜਿਸ 'ਤੇ ਰੇਵ ਪਾਰਟੀਆਂ ਨੂੰ ਸੱਪ ਦਾ ਜ਼ਹਿਰ ਸਪਲਾਈ ਕਰਨ ਦਾ ਦੋਸ਼ ਹੈ, ਪਿਛਲੇ ਕੁਝ ਦਿਨਾਂ ਤੋਂ ਕਾਫੀ ਸੁਰਖੀਆਂ 'ਚ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਖਬਰ ਆਈ ਹੈ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਰਾਹੁਲ ਅਤੇ ਉਸ ਦੇ ਸਾਥੀਆਂ ਕੋਲੋਂ 20 ਮਿਲੀਲੀਟਰ ਸੱਪ ਦਾ ਜ਼ਹਿਰ ਬਰਾਮਦ ਹੋਇਆ ਹੈ, ਜਿਸ ਨੂੰ ਜਾਂਚ ਲਈ ਜੈਪੁਰ ਦੀ ਲੈਬ 'ਚ ਭੇਜਿਆ ਗਿਆ ਹੈ।
Elvish Yadav: ਐਲਵਿਸ਼ ਯਾਦਵ ਕੇਸ 'ਚ ਵੱਡਾ ਅਪਡੇਟ, ਦੋਸ਼ੀ ਕੋਲੋਂ ਮਿਲਿਆ 20 ML ਸੱਪ ਦਾ ਜ਼ਹਿਰ, ਹੋਵੇਗੀ ਜਾਂਚ
Anushka Virat Video: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਆਏ ਦਿਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਫੈਨਜ਼ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ। ਸੋਸ਼ਲ ਮੀਡੀਆ ਹੋਵੇ ਜਾਂ ਕ੍ਰਿਕਟ ਦਾ ਮੈਦਾਨ, ਦੋਵੇਂ ਇਕ-ਦੂਜੇ 'ਤੇ ਆਪਣਾ ਪਿਆਰ ਦਿਖਾਉਣ ਦਾ ਇਕ ਵੀ ਮੌਕਾ ਨਹੀਂ ਛੱਡਦੇ।
Tiger 3 Release Date: ਇਸ ਵਾਰ ਸਲਮਾਨ ਖਾਨ ਦੀਵਾਲੀ 'ਤੇ ਹਲਚਲ ਮਚਾਉਣ ਲਈ ਤਿਆਰ ਹਨ। ਟਾਈਗਰ 3 ਦਾ ਸ਼ੋਰ ਪਟਾਕਿਆਂ ਦੇ ਸ਼ੋਰ ਤੋਂ ਜ਼ਿਆਦਾ ਉੱਚਾ ਹੋਣ ਵਾਲਾ ਹੈ। ਪ੍ਰਸ਼ੰਸਕ ਉਨ੍ਹਾਂ ਦੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਸਲਮਾਨ ਦੀ ਇਹ ਫਿਲਮ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਾਫੀ ਯਾਦਗਾਰ ਸਾਬਤ ਹੋਣ ਵਾਲੀ ਹੈ। ਫਿਲਮ ਦੀ ਐਡਵਾਂਸ ਬੁਕਿੰਗ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ।
ਪਿਛੋਕੜ
Entertainment News Today Latest Updates 10 November: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਸਲਮਾਨ ਖਾਨ ਦੀ 'ਟਾਈਗਰ 3' ਰਿਲੀਜ਼ ਦੇ ਪਹਿਲੇ ਹਫਤੇ ਹੀ ਕਮਾਏਗੀ ਇੰਨੇਂ ਕਰੋੜ, ਅੰਕੜੇ ਸੁਣ ਉੱਡ ਜਾਣਗੇ ਹੋਸ਼
Tiger 3 Release Date: ਇਸ ਵਾਰ ਸਲਮਾਨ ਖਾਨ ਦੀਵਾਲੀ 'ਤੇ ਹਲਚਲ ਮਚਾਉਣ ਲਈ ਤਿਆਰ ਹਨ। ਟਾਈਗਰ 3 ਦਾ ਸ਼ੋਰ ਪਟਾਕਿਆਂ ਦੇ ਸ਼ੋਰ ਤੋਂ ਜ਼ਿਆਦਾ ਉੱਚਾ ਹੋਣ ਵਾਲਾ ਹੈ। ਪ੍ਰਸ਼ੰਸਕ ਉਨ੍ਹਾਂ ਦੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਸਲਮਾਨ ਦੀ ਇਹ ਫਿਲਮ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਾਫੀ ਯਾਦਗਾਰ ਸਾਬਤ ਹੋਣ ਵਾਲੀ ਹੈ। ਫਿਲਮ ਦੀ ਐਡਵਾਂਸ ਬੁਕਿੰਗ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ।
ਸਲਮਾਨ ਖਾਨ ਦੀ 'ਟਾਈਗਰ 3' ਪਹਿਲੇ ਹਫਤੇ 'ਚ ਕਮਾਏਗੀ ਇੰਨੇ ਕਰੋੜ!
ਐਡਵਾਂਸ ਬੁਕਿੰਗ 'ਚ ਸਾਹਮਣੇ ਆਏ ਟਾਈਗਰ 3 ਦੇ ਅੰਕੜਿਆਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ ਸਿਨੇਮਾਘਰਾਂ 'ਚ ਹਲਚਲ ਮਚਾਉਣ ਵਾਲੀ ਹੈ। ਹੁਣ ਫਿਲਮ ਆਲੋਚਕ ਸੁਮਿਤ ਕਡੇਲ ਨੇ ਫਿਲਮ ਦੇ ਪਹਿਲੇ 8 ਦਿਨਾਂ ਦੇ ਬਾਕਸ ਆਫਿਸ ਕਲੈਕਸ਼ਨ ਦਾ ਅੰਦਾਜ਼ਾ ਲਗਾਇਆ ਹੈ।
ਅੰਕੜੇ ਸੁਣ ਕੇ ਰਹਿ ਜਾਓਗੇ ਹੈਰਾਨ
ਸੁਮਿਤ ਕਡੇਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਟਾਈਗਰ 3 ਬਾਰੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿੱਥੇ ਉਨ੍ਹਾਂ ਨੇ ਫਿਲਮ ਦੀ ਪਹਿਲੇ ਹਫਤੇ ਦੀ ਕਮਾਈ ਦੱਸੀ ਹੈ। ਸੁਮਿਤ ਕਡੇਲ ਮੁਤਾਬਕ ਟਾਈਗਰ 3 ਆਪਣੀ ਰਿਲੀਜ਼ ਦੇ ਪਹਿਲੇ 8 ਦਿਨਾਂ 'ਚ 300-360 ਕਰੋੜ ਰੁਪਏ ਕਮਾ ਸਕਦੀ ਹੈ। ਜੇਕਰ ਉਸ ਦਾ ਹਿਸਾਬ ਸਹੀ ਰਿਹਾ ਤਾਂ ਇਹ ਸਲਮਾਨ ਖਾਨ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਵੀ ਸਾਬਤ ਹੋ ਸਕਦੀ ਹੈ।
ਬਹੁਤ ਸਾਰੀਆਂ ਟਿਕਟਾਂ ਦੀ ਹੋਈ ਵਿੱਕਰੀ
ਫਿਲਮ ਆਪਣੀ ਐਡਵਾਂਸ ਬੁਕਿੰਗ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਬਾਕਸ ਆਫਿਸ 'ਤੇ ਰਿਕਾਰਡ ਤੋੜਨ ਲਈ ਤਿਆਰ ਹੈ। ਸੈਕਨਿਲਕ ਮੁਤਾਬਕ 'ਟਾਈਗਰ 3' ਨੇ ਆਪਣੀ ਐਡਵਾਂਸ ਬੁਕਿੰਗ 'ਚ ਹੁਣ ਤੱਕ 3.63 ਲੱਖ ਟਿਕਟਾਂ ਵੇਚੀਆਂ ਹਨ ਅਤੇ ਇਸ ਨਾਲ ਫਿਲਮ ਨੇ ਕਰੀਬ 10 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਟਾਈਗਰ 3 ਨੂੰ ਲੈ ਕੇ ਸਲਮਾਨ ਖਾਨ ਦੇ ਪ੍ਰਸ਼ੰਸਕਾਂ 'ਚ ਕਾਫੀ ਕ੍ਰੇਜ਼ ਹੈ।
- - - - - - - - - Advertisement - - - - - - - - -