![ABP Premium](https://cdn.abplive.com/imagebank/Premium-ad-Icon.png)
Karan Aujla: ਕਰਨ ਔਜਲਾ ਕੈਨੇਡਾ ਛੱਡ ਦੁਬਈ ਹੋਏ ਸ਼ਿਫਟ? ਗਾਇਕ ਨੇ ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ, ਜਾਣੋ ਕਿਉਂ ਲਿਆ ਫੈਸਲਾ?
Karan Aujla Video: ਕਰਨ ਔਜਲਾ ਨੇ ਹਾਲ ਹੀ 'ਚ ਕੈਨੇਡਾ ਤੋਂ ਦੁਬਈ ਸ਼ਿਫਟ ਹੋ ਗਿਆ ਹੈ। ਇਸ ਬਾਰੇ ਹਾਲ ਹੀ 'ਚ ਗਾਇਕ ਨੇ ਲਾਈਵ ਹੋ ਕੇ ਫੈਨਜ਼ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਕਰਨ ਨੇ ਲਾਈਵ ਵੀਡੀਓ 'ਚ ਦੱਸਿਆ ਸੀ।
![Karan Aujla: ਕਰਨ ਔਜਲਾ ਕੈਨੇਡਾ ਛੱਡ ਦੁਬਈ ਹੋਏ ਸ਼ਿਫਟ? ਗਾਇਕ ਨੇ ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ, ਜਾਣੋ ਕਿਉਂ ਲਿਆ ਫੈਸਲਾ? karan aujla officially moved to dubai from canada says it is big but necessary decision for him Karan Aujla: ਕਰਨ ਔਜਲਾ ਕੈਨੇਡਾ ਛੱਡ ਦੁਬਈ ਹੋਏ ਸ਼ਿਫਟ? ਗਾਇਕ ਨੇ ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ, ਜਾਣੋ ਕਿਉਂ ਲਿਆ ਫੈਸਲਾ?](https://feeds.abplive.com/onecms/images/uploaded-images/2023/11/10/2f38a6dfe03d00917232fca27ebecbc61699594637946469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Karan Aujla Shifted To Dubai: ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਛੋਟੀ ਜਿਹੀ ਉਮਰ ਵਿੱਚ ਹੀ ਗਾਇਕ ਨੇ ਆਪਣੇ ਲਈ ਕਾਫੀ ਵੱਡਾ ਨਾਮ ਤੇ ਸ਼ੋਹਰਤ ਕਮਾ ਲਿਆ ਹੈ। ਇਸ ਦੇ ਨਾਲ ਨਾਲ ਕਰਨ ਔਜਲਾ ਆਪਣੀ ਪਰਸਨਲ ਲਾਈਫ ਕਰਕੇ ਵੀ ਸੁਰਖੀਆਂ 'ਚ ਰਹਿੰਦਾ ਹੈ। ਹਾਲ ਹੀ 'ਚ ਕਰਨ ਔਜਲਾ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।
ਕਰਨ ਔਜਲਾ ਨੇ ਹਾਲ ਹੀ 'ਚ ਕੈਨੇਡਾ ਤੋਂ ਦੁਬਈ ਸ਼ਿਫਟ ਹੋ ਗਿਆ ਹੈ। ਇਸ ਬਾਰੇ ਹਾਲ ਹੀ 'ਚ ਗਾਇਕ ਨੇ ਲਾਈਵ ਹੋ ਕੇ ਫੈਨਜ਼ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਕਰਨ ਨੇ ਲਾਈਵ ਵੀਡੀਓ 'ਚ ਦੱਸਿਆ ਸੀ ਕਿ ਉਹ ਜਲਦ ਹੀ ਕੈਨੇਡਾ ਛੱਡ ਦੇਵੇਗਾ ਅਤੇ ਦੁਬਈ ਸ਼ਿਫਟ ਹੋ ਜਾਵੇਗਾ। ਇਹ ਉਸ ਦੇ ਲਈ ਵੱਡਾ, ਪਰ ਅਹਿਮ ਫੈਸਲਾ ਹੈ।
ਇਹ ਹੈ ਕੈਨੇਡਾ ਛੱਡਣ ਦੀ ਵਜ੍ਹਾ?
ਦੱਸ ਦਈਏ ਕਿ ਇੰਨੀਂ ਦਿਨੀਂ ਕੈਨੇਡਾ 'ਚ ਗੈਂਗਸਟਰ ਸਰਗਰਮ ਹਨ। ਇਸ ਲਈ ਔਜਲਾ ਉੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਸੀ। ਰਿਹਾਇਸ਼ ਦੇ ਲਿਹਾਜ਼ ਨਾਲ ਦੁਬਈ ਇੱਕ ਬਹੁਤ ਹੀ ਸੁਰੱਖਿਅਤ ਜਗ੍ਹਾ ਹੈ। ਇੱਥੇ ਅਪਰਾਧੀ ਗਤੀਵਿਧੀਆਂ ਵੀ ਨਾ ਦੇ ਬਰਾਬਰ ਹੁੰਦੀਆਂ ਹਨ। ਇਸ ਲਈ ਕਰਨ ਔਜਲਾ ਨੇ ਦੁਬਈ ਸ਼ਿਫਟ ਹੋਣ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰਨ ਔਜਲਾ ਕੈਨੇਡਾ ਦੇ ਬ੍ਰਿਿਟਸ਼ ਕੋਲੰਬੀਆ 'ਚ ਰਹਿੰਦਾ ਸੀ।
View this post on Instagram
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਨੇ ਹਾਲ ਹੀ 'ਚ ਵਿਆਹ ਕਰਵਾਇਆ ਸੀ। ਉਸ ਨੇ ਆਪਣੇ ਲੰਬੇ ਸਮੇਂ ਦੀ ਗਰਲਫਰੈਂਡ ਪਲਕ ਨਾਲ ਮਾਰਚ 2023 'ਚ ਵਿਆਹ ਕੀਤਾ ਸੀ। ਕਰਨ ਆਪਣੇ ਪਰਿਵਾਰ ਸਣੇ ਕੈਨੇਡਾ ਹੀ ਰਹਿ ਰਿਹਾ ਸੀ, ਪਰ ਸਕਿਉਰਟੀ ਕਾਰਨਾਂ ਕਰਕੇ ਉਸ ਨੇ ਹੁਣ ਦੁਬਈ 'ਚ ਘਰ ਸ਼ਿਫਟ ਕਰ ਲਿਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਆਪਣੀ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਕਾਫੀ ਸੁਰਖੀਆਂ 'ਚ ਰਿਹਾ ਹੈ। ਉਸ ਦੀ ਐਲਬਮ ਨੂੰ ਪੂਰੀ ਦੁਨੀਆ 'ਚ ਜ਼ਬਰਦਸਤ ਹੁੰਗਾਰਾ ਮਿਲਿਆ ਹੈ।
ਇਹ ਵੀ ਪੜ੍ਹੋ: ਅਨੁਸ਼ਕਾ ਸ਼ਰਮਾ ਦੀ ਪ੍ਰੈਗਨੈਂਸੀ ਹੋਈ ਕਨਫਰਮ, ਵਾਇਰਲ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਅਦਾਕਾਰਾ ਦਾ ਬੇਬੀ ਬੰਪ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)