Entertainment News LIVE: ਅਕਸ਼ੈ ਕੁਮਾਰ ਨੂੰ ਮੈਟਰੋ 'ਚ ਘੁੰਮਦੇ ਵੇਖ ਫੈਨਜ਼ ਹੈਰਾਨ, ਯੁਵਰਾਜ ਹੰਸ ਦੇ ਨਾਂਅ ਨਾਲ ਜੁੜਿਆ ਮਜ਼ੇਦਾਰ ਕਿੱਸਾ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 13 Jan 2024 01:50 PM
Entertainment News LIVE Update: Video: ਰਕੁਲ ਪ੍ਰੀਤ ਸਿੰਘ-ਜੈਕੀ ਭਗਨਾਨੀ ਨੇ ਰਾਮ ਮੰਦਰ ਦੇ ਕੀਤੇ ਦਰਸ਼ਨ, ਜਾਣੋ 22 ਜਨਵਰੀ ਨੂੰ ਸਮਾਰੋਹ 'ਚ ਕਿਉਂ ਨਹੀਂ ਹੋਣਗੇ ਸ਼ਾਮਲ

Rakul-Jackky Viral Video: ਬਾਲੀਵੁੱਡ ਦੀ ਪਸੰਦੀਦਾ ਜੋੜੀ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ। ਚਰਚਾ ਹੈ ਕਿ ਬਾਲੀਵੁੱਡ ਦੀ ਇਹ ਖੂਬਸੂਰਤ ਜੋੜੀ ਜਲਦ ਹੀ ਵਿਆਹ ਕਰਨ ਜਾ ਰਹੀ ਹੈ। ਇਸ ਦੌਰਾਨ ਜੋੜੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Read More: Video: ਰਕੁਲ ਪ੍ਰੀਤ ਸਿੰਘ-ਜੈਕੀ ਭਗਨਾਨੀ ਨੇ ਰਾਮ ਮੰਦਰ ਦੇ ਕੀਤੇ ਦਰਸ਼ਨ, ਜਾਣੋ 22 ਜਨਵਰੀ ਨੂੰ ਸਮਾਰੋਹ 'ਚ ਕਿਉਂ ਨਹੀਂ ਹੋਣਗੇ ਸ਼ਾਮਲ 

Entertainment News LIVE: Shehnaaz Gill: ਲੋਹੜੀ ਮੌਕੇ ਸ਼ਹਿਨਾਜ਼ ਗਿੱਲ ਬਣੀ ਪੰਜਾਬੀ ਪਟੋਲਾ, ਪੰਜਾਬ ਦੀ 'ਕੈਟਰੀਨਾ ਕੈਫ' ਨੇ ਇੰਝ ਖਿੱਚਿਆ ਧਿਆਨ

Shehnaaz Gill Lohri look: ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਪੰਜਾਬੀ ਸੂਟ ਵਿੱਚ ਆਪਣਾ ਨਵਾਂ ਅਵਤਾਰ ਦਿਖਾਇਆ ਹੈ। ਅਭਿਨੇਤਰੀ ਨੇ ਨਿਓਨ ਰੰਗ ਦੇ ਸੂਟ ਵਿੱਚ ਪ੍ਰਸ਼ੰਸਕਾਂ ਦਾ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

Read More: Shehnaaz Gill: ਲੋਹੜੀ ਮੌਕੇ ਸ਼ਹਿਨਾਜ਼ ਗਿੱਲ ਬਣੀ ਪੰਜਾਬੀ ਪਟੋਲਾ, ਪੰਜਾਬ ਦੀ 'ਕੈਟਰੀਨਾ ਕੈਫ' ਨੇ ਇੰਝ ਖਿੱਚਿਆ ਧਿਆਨ

Entertainment News LIVE Update: Yuzvendra Chahal- Orry: ਓਰੀ ਨਾਲ ਨਜ਼ਰ ਆਏ ਯੁਜਵੇਂਦਰ ਚਾਹਲ, ਯੂਜ਼ਰਸ ਨੇ ਉਡਾਈ ਖਿੱਲੀ, ਬੋਲੇ- 'ਆ ਕਿਸ ਲਾਈਨ 'ਚ ਆ ਗਏ'

Yuzvendra Chahal With Orry: ਭਾਰਤੀ ਸਪਿਨਰ ਯੁਜਵੇਂਦਰ ਚਾਹਲ ਨੇ ਸੋਸ਼ਲ ਮੀਡੀਆ ਪ੍ਰਭਾਵਕ ਓਰੀ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਓਰੀ ਆਪਣੇ ਜਾਣੇ-ਪਛਾਣੇ ਅੰਦਾਜ਼ 'ਚ ਚਹਿਲ ਨਾਲ ਖਾਸ ਬੌਡਿੰਗ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੇ ਹਨ। ਚਾਹਲ ਨੇ ਇਸ ਤਸਵੀਰ ਦੇ ਨਾਲ ਮਜ਼ਾਕੀਆ ਕੈਪਸ਼ਨ ਦਿੱਤਾ ਹੈ। ਉਸ ਨੇ ਓਰੀ ਨੂੰ ਆਪਣਾ ਲੰਮੇ ਸਮੇਂ ਤੋਂ ਗੁਆਚਿਆ ਭਰਾ ਦੱਸਿਆ ਹੈ।

Read More: Yuzvendra Chahal- Orry: ਓਰੀ ਨਾਲ ਨਜ਼ਰ ਆਏ ਯੁਜਵੇਂਦਰ ਚਾਹਲ, ਯੂਜ਼ਰਸ ਨੇ ਉਡਾਈ ਖਿੱਲੀ, ਬੋਲੇ- 'ਆ ਕਿਸ ਲਾਈਨ 'ਚ ਆ ਗਏ'

Entertainment News LIVE: Archana Gautam: ਅਰਚਨਾ ਗੌਤਮ ਹਸਪਤਾਲ 'ਚ ਹੋਈ ਭਰਤੀ, ਆਪਣੀ ਹਾਲਤ ਦਾ ਇਸ ਚੀਜ਼ ਨੂੰ ਠਹਿਰਾਇਆ ਜ਼ਿੰਮੇਵਾਰ

Archana Gautam Hospitalized: ਬਿੱਗ ਬੌਸ 16 ਫੇਮ ਅਰਚਨਾ ਗੌਤਮ ਹਸਪਤਾਲ ਵਿੱਚ ਭਰਤੀ ਹੈ। ਅਦਾਕਾਰਾ ਨੇ ਕੁਝ ਤਸਵੀਰਾਂ ਦੇ ਨਾਲ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਇਹ ਖਬਰ ਸਾਂਝੀ ਕੀਤੀ ਹੈ। ਅਰਚਨਾ ਗੌਤਮ ਨੇ ਆਪਣੇ ਇੰਜੈਕਸ਼ਨ ਵਾਲੇ ਹੱਥ ਦੀ ਤਸਵੀਰ ਸਾਂਝੀ ਕਰਦਿਆਂ ਦੱਸਿਆ ਕਿ ਉਹ ਦਰਦ ਵਿੱਚ ਹੈ। ਉਨ੍ਹਾਂ ਕੈਪਸ਼ਨ 'ਚ ਲਿਖਿਆ, 'ਪਹਿਲੀ ਵਾਰ ਅਜਿਹਾ ਮਹਿਸੂਸ ਹੋਇਆ ਕਿ ਬਹੁਤ ਦਰਦ ਹੋਇਆ, ਬੁਰੀ ਨਜ਼ਰ ਕੀ ਤੋਂ ਕੀ ਕਰ ਦਿੰਦੀ ਹੈ? ਅਦਾਕਾਰਾ ਨੇ ਪੋਸਟ ਸ਼ੇਅਰ ਕਰਦੇ ਹੋਏ ਬੁਰੀ ਨਜ਼ਰ ਨੂੰ ਜ਼ਿੰਮੇਵਾਰ ਦੱਸਿਆ ਹੈ।

Read MOre: Archana Gautam: ਅਰਚਨਾ ਗੌਤਮ ਹਸਪਤਾਲ 'ਚ ਹੋਈ ਭਰਤੀ, ਆਪਣੀ ਹਾਲਤ ਦਾ ਇਸ ਚੀਜ਼ ਨੂੰ ਠਹਿਰਾਇਆ ਜ਼ਿੰਮੇਵਾਰ

Entertainment News LIVE Update: Sigham Again vs Pushpa 2: ਅਜੇ ਦੇਵਗਨ ਦੀ ਸਿੰਘਮ ਅਗੇਨ 'ਤੇ ਅੱਲੂ ਅਰਜੁਨ ਦੀ ਪੁਸ਼ਪਾ 2 ਵਿਚਾਲੇ ਹੋਏਗੀ ਟੱਕਰ, ਜਾਣੋ North 'ਤੇ ਕਿਵੇਂ ਭਾਰੀ ਪਏਗਾ South

Sigham Again vs Pushpa 2: ਸਾਲ 2024 ਮਜ਼ੇਦਾਰ ਹੋਣ ਵਾਲਾ ਹੈ ਕਿਉਂਕਿ ਇਸ ਸਾਲ ਕਈ ਵੱਡੀਆਂ ਫਿਲਮਾਂ ਦੇ ਸੀਕਵਲ ਰਿਲੀਜ਼ ਹੋਣਗੇ, ਜਿਵੇਂ ਕਿ ਸਿੰਘਮ ਅਗੇਨ, ਪੁਸ਼ਪਾ 2 ਦ ਰੂਲ, Stree 2 ਅਤੇ Bhool Bhulaiyaa 3। ਪਰ ਇਸ ਦੌਰਾਨ ਇੱਕ ਹੋਰ ਖਬਰ ਆਈ ਹੈ, ਜੋ ਕਿ ਕਾਫੀ ਰੋਮਾਂਚਕ ਹੈ। ਇਸ ਨਾਲ ਫਿਲਮ ਮੇਕਰਸ ਦੀ ਪਰੇਸ਼ਾਨੀ ਵੱਧਣ ਵਾਲੀ ਹੈ।

Read More: Sigham Again vs Pushpa 2: ਅਜੇ ਦੇਵਗਨ ਦੀ ਸਿੰਘਮ ਅਗੇਨ 'ਤੇ ਅੱਲੂ ਅਰਜੁਨ ਦੀ ਪੁਸ਼ਪਾ 2 ਵਿਚਾਲੇ ਹੋਏਗੀ ਟੱਕਰ, ਜਾਣੋ North 'ਤੇ ਕਿਵੇਂ ਭਾਰੀ ਪਏਗਾ South

Entertainment News LIVE: Lohri 2024: ਕਰਨ ਔਜਲਾ -ਸੁਖਨ ਵਰਮਾ ਅਤੇ ਲਾਡੀ ਚਾਹਲ ਸਣੇ ਵਿਆਹ ਤੋਂ ਬਾਅਦ ਪਹਿਲੀ ਲੋਹੜੀ ਮਨਾਉਣਗੇ ਇਹ ਪੰਜਾਬੀ ਜੋੜੇ

Punjabi Celebs First Lohri 2024 After Marriage: ਲੋਹੜੀ ਦਾ ਤਿਉਹਾਰ ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

Read More: Lohri 2024: ਕਰਨ ਔਜਲਾ -ਸੁਖਨ ਵਰਮਾ ਅਤੇ ਲਾਡੀ ਚਾਹਲ ਸਣੇ ਵਿਆਹ ਤੋਂ ਬਾਅਦ ਪਹਿਲੀ ਲੋਹੜੀ ਮਨਾਉਣਗੇ ਇਹ ਪੰਜਾਬੀ ਜੋੜੇ

Entertainment News LIVE Update: Lohri 2024: ਰਾਘਵ-ਪਰਿਣੀਤੀ ਤੋਂ ਲੈ ਕੇ ਕਿਆਰਾ-ਸਿਧਾਰਥ ਤੱਕ, ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਲੋਹੜੀ ਮਨਾਉਣਗੇ ਇਹ ਜੋੜੇ

Lohri 2024: ਅੱਜ ਅਸੀਂ ਤੁਹਾਡੇ ਲਈ ਬੀ-ਟਾਊਨ ਦੇ ਉਨ੍ਹਾਂ ਜੋੜਿਆਂ ਦੀ ਲਿਸਟ ਲੈ ਕੇ ਆਏ ਹਾਂ। ਜੋ ਅੱਜ ਯਾਨੀ ਕਿ 13 ਜਨਵਰੀ ਨੂੰ ਵਿਆਹ ਤੋਂ ਬਾਅਦ ਆਪਣੀ ਪਹਿਲੀ ਲੋਹੜੀ ਮਨਾਉਣ ਜਾ ਰਹੇ ਹਨ। ਦੇਖੋ ਇਸ ਸੂਚੀ ਵਿੱਚ ਕੌਣ-ਕੌਣ ਸ਼ਾਮਲ ਹੈ।

Read More: Lohri 2024: ਰਾਘਵ-ਪਰਿਣੀਤੀ ਤੋਂ ਲੈ ਕੇ ਕਿਆਰਾ-ਸਿਧਾਰਥ ਤੱਕ, ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਲੋਹੜੀ ਮਨਾਉਣਗੇ ਇਹ ਜੋੜੇ

Entertainment News LIVE: Akshay Kumar: ਅਕਸ਼ੈ ਕੁਮਾਰ ਨੇ ਮੈਟਰੋ 'ਚ ਚਿਹਰਾ ਲੁਕਾ ਆਮ ਆਦਮੀ ਵਾਂਗ ਕੀਤਾ ਸਫਰ, ਪ੍ਰਸ਼ੰਸਕਾਂ ਨੇ ਪਛਾਣ ਲਿਆ, ਫਿਰ...

Akshay Kumar Travel In Metro: ਬਾਲੀਵੁੱਡ ਦੇ ਕਈ ਸਿਤਾਰੇ ਅਜਿਹੇ ਹਨ ਜੋ ਕਈ ਵਾਰ ਆਮ ਲੋਕਾਂ ਵਾਂਗ ਇਕੱਲੇ ਸੜਕਾਂ 'ਤੇ ਨਿਕਲ ਜਾਂਦੇ ਹਨ। ਕਈ ਸਥਾਨਕ ਬਾਜ਼ਾਰ ਵਿੱਚ ਖਰੀਦਦਾਰੀ ਕਰਦੇ ਨਜ਼ਰ ਆਉਂਦੇ ਹਨ ਅਤੇ ਕਈ ਆਟੋ ਵਿੱਚ ਘੁੰਮਦੇ ਨਜ਼ਰ ਆਉਂਦੇ ਹਨ। ਇਸ ਵਾਰ ਵੀ ਇਕ ਸਟਾਰ ਨੇ ਕੁਝ ਅਜਿਹਾ ਹੀ ਕੀਤਾ ਹੈ। ਬਾਲੀਵੁੱਡ ਦੇ ਇਸ ਸੁਪਰਸਟਾਰ ਨੇ ਆਮ ਆਦਮੀ ਦੀ ਤਰ੍ਹਾਂ ਮੁੰਬਈ ਮੈਟਰੋ 'ਚ ਸਫਰ ਕੀਤਾ ਹੈ। ਇਸ ਦੌਰਾਨ ਉਸ ਨੇ ਆਪਣੇ ਚਿਹਰੇ 'ਤੇ ਮਾਸਕ ਵੀ ਪਾਇਆ ਹੋਇਆ ਸੀ। ਪਰ ਇਸ ਦੇ ਬਾਵਜੂਦ ਸੁਪਰਸਟਾਰ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਪਛਾਣ ਲਿਆ ਹੈ।

Read More: Akshay Kumar: ਅਕਸ਼ੈ ਕੁਮਾਰ ਨੇ ਮੈਟਰੋ 'ਚ ਚਿਹਰਾ ਲੁਕਾ ਆਮ ਆਦਮੀ ਵਾਂਗ ਕੀਤਾ ਸਫਰ, ਪ੍ਰਸ਼ੰਸਕਾਂ ਨੇ ਪਛਾਣ ਲਿਆ, ਫਿਰ...

ਪਿਛੋਕੜ

Entertainment News Live Today: ਬਾਲੀਵੁੱਡ ਦੇ ਕਈ ਸਿਤਾਰੇ ਅਜਿਹੇ ਹਨ ਜੋ ਕਈ ਵਾਰ ਆਮ ਲੋਕਾਂ ਵਾਂਗ ਇਕੱਲੇ ਸੜਕਾਂ 'ਤੇ ਨਿਕਲ ਜਾਂਦੇ ਹਨ। ਕਈ ਸਥਾਨਕ ਬਾਜ਼ਾਰ ਵਿੱਚ ਖਰੀਦਦਾਰੀ ਕਰਦੇ ਨਜ਼ਰ ਆਉਂਦੇ ਹਨ ਅਤੇ ਕਈ ਆਟੋ ਵਿੱਚ ਘੁੰਮਦੇ ਨਜ਼ਰ ਆਉਂਦੇ ਹਨ। ਇਸ ਵਾਰ ਵੀ ਇਕ ਸਟਾਰ ਨੇ ਕੁਝ ਅਜਿਹਾ ਹੀ ਕੀਤਾ ਹੈ। ਬਾਲੀਵੁੱਡ ਦੇ ਇਸ ਸੁਪਰਸਟਾਰ ਨੇ ਆਮ ਆਦਮੀ ਦੀ ਤਰ੍ਹਾਂ ਮੁੰਬਈ ਮੈਟਰੋ 'ਚ ਸਫਰ ਕੀਤਾ ਹੈ। ਇਸ ਦੌਰਾਨ ਉਸ ਨੇ ਆਪਣੇ ਚਿਹਰੇ 'ਤੇ ਮਾਸਕ ਵੀ ਪਾਇਆ ਹੋਇਆ ਸੀ। ਪਰ ਇਸ ਦੇ ਬਾਵਜੂਦ ਸੁਪਰਸਟਾਰ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਪਛਾਣ ਲਿਆ ਹੈ।


ਅਕਸ਼ੈ ਕੁਮਾਰ ਨੇ ਮੈਟਰੋ ਵਿੱਚ ਸਫਰ ਕੀਤਾ


ਇਹ ਸੁਪਰਸਟਾਰ ਕੋਈ ਹੋਰ ਨਹੀਂ ਬਲਕਿ ਬਾਲੀਵੁੱਡ ਦੇ ਖਿਲਾੜੀ ਯਾਨੀ ਅਕਸ਼ੈ ਕੁਮਾਰ ਹਨ। ਜੀ ਹਾਂ, ਅਕਸ਼ੈ ਨੇ ਹਾਲ ਹੀ 'ਚ ਮੈਟਰੋ 'ਚ ਸਫਰ ਕੀਤਾ ਹੈ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ, ਅਕਸ਼ੈ ਨੇ ਆਪਣੀ ਪਛਾਣ ਛੁਪਾਉਣ ਲਈ ਚਿਹਰੇ 'ਤੇ ਮਾਸਕ ਪਾਇਆ ਹੋਇਆ ਸੀ। ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਮੈਟਰੋ 'ਚ ਸਫਰ ਕਰਦੇ ਹੋਏ ਪਛਾਣ ਲਿਆ। ਇਸ ਦੌਰਾਨ ਕਈ ਲੋਕਾਂ ਨੇ ਉਸ ਦੀ ਵੀਡੀਓ ਵੀ ਬਣਾਈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।






ਵੀਡੀਓ 'ਚ ਅਕਸ਼ੈ ਕੁਮਾਰ ਮੈਟਰੋ ਦੀ ਸੀਟ 'ਤੇ ਬੈਠੇ ਨਜ਼ਰ ਆ ਰਹੇ ਹਨ। ਮਾਸਕ ਦੇ ਨਾਲ-ਨਾਲ ਉਸ ਨੇ ਸਿਰ 'ਤੇ ਟੋਪੀ ਵੀ ਪਾਈ ਹੋਈ ਹੈ। ਅਦਾਕਾਰ ਨੇ ਕਾਲੇ ਰੰਗ ਦਾ ਟਰੈਕ ਸੂਟ ਪਾਇਆ ਹੋਇਆ ਹੈ। ਉਨ੍ਹਾਂ ਨਾਲ ਨਿਰਦੇਸ਼ਕ ਵਿਜਾਨ ਵੀ ਨਜ਼ਰ ਆ ਰਹੇ ਹਨ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਵੀਡੀਓ ਦੇਖ ਕੇ ਪ੍ਰਸ਼ੰਸਕਾਂ ਨੇ ਵੀ ਉਸ ਨੂੰ ਪਛਾਣ ਲਿਆ। ਤੁਹਾਨੂੰ ਦੱਸ ਦੇਈਏ ਕਿ ਅਕਸ਼ੇ ਕੁਮਾਰ ਟ੍ਰੈਫਿਕ ਤੋਂ ਬਚਣ ਲਈ ਮੈਟਰੋ ਵਿੱਚ ਸਫਰ ਕਰਨ ਗਏ ਸਨ। ਇਸ ਤੋਂ ਪਹਿਲਾਂ ਵੀ ਉਹ ਆਪਣੀ ਫਿਲਮ ਸੈਲਫੀ ਦੇ ਪ੍ਰਮੋਸ਼ਨ ਲਈ ਮੈਟਰੋ 'ਚ ਸਫਰ ਕਰ ਚੁੱਕੇ ਹਨ।


ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਜਲਦ ਹੀ ਟਾਈਗਰ ਸ਼ਰਾਫ ਨਾਲ ਫਿਲਮ 'ਛੋਟੇ ਮੀਆਂ-ਬੜੇ ਮੀਆਂ' 'ਚ ਨਜ਼ਰ ਆਉਣਗੇ। ਇਹ ਫਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.