Entertainment News LIVE: ਸ਼ਾਹਰੁਖ ਦੀ ਪਤਨੀ ਗੌਰੀ ਖਾਨ ਨੇ ਖੋਲ੍ਹਿਆ ਪਹਿਲਾ ਰੈਸਟੋਰੈਂਟ, ਮੈਂਡੀ ਤੱਖਰ ਦੇ ਵਿਆਹ ਦੀਆਂ ਤਸਵੀਰਾਂ ਹੋਈਆਂ ਵਾਇਰਲ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 14 Feb 2024 12:40 PM
Entertainment News LIVE : Resham Singh Anmol: ਰੇਸ਼ਮ ਸਿੰਘ ਅਨਮੋਲ ਨੇ ਕਿਸਾਨਾ ਦੇ ਹੱਕ 'ਚ ਬੁਲੰਦ ਕੀਤੀ ਆਵਾਜ਼, ਬੋਲੇ- ਤੇਰੀ ਹਿੱਕ 'ਤੇ ਨੱਚੇਗਾ ਪੰਜਾਬ ਦਿੱਲੀਏ ..

Resham Singh Anmol Farmer Protest 2.0: ਦਿੱਲੀ ਜਾਣ ਲਈ ਪੰਜਾਬ ਦੇ ਹਜ਼ਾਰਾਂ ਕਿਸਾਨ ਹਰਿਆਣਾ ਦੀਆਂ ਹੱਦਾਂ ਉੱਪਰ ਡਟੇ ਹੋਏ ਹਨ। ਪੰਜਾਬ ਦੀਆਂ ਹੋਰ ਕਿਸਾਨ ਜਥੇਬੰਦੀਆਂ ਵੀ ਇਸ ਸੰਘਰਸ਼ ਦਾ ਹਿੱਸਾ ਬਣੀਆਂ ਹਨ। ਇਸ ਦੌਰਾਨ ਕੁਝ ਪੰਜਾਬੀ ਕਲਾਕਾਰ ਵੀ ਕਿਸਾਨਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਹਰ ਪਾਸੇ ਸੁਰਖੀਆਂ ਬਟੋਰ ਰਹੇ ਹਨ। ਖਾਸ ਗੱਲ ਇਹ ਹੈ ਕਿ ਪੰਜਾਬੀ ਗਾਇਕ ਰੇਸ਼ਮ ਅਨਮੋਲ ਖੁਦ ਇਸ ਪ੍ਰਦਰਸ਼ਨ ਦਾ ਹਿੱਸਾ ਬਣੇ ਹੋਏ ਹਨ। ਉਨ੍ਹਾਂ ਦੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਗੀਤ Farmer Protest 2.0 ਰਿਲੀਜ਼ ਕੀਤਾ ਹੈ। 
Read More: Resham Singh Anmol: ਰੇਸ਼ਮ ਸਿੰਘ ਅਨਮੋਲ ਨੇ ਕਿਸਾਨਾ ਦੇ ਹੱਕ 'ਚ ਬੁਲੰਦ ਕੀਤੀ ਆਵਾਜ਼, ਬੋਲੇ- ਤੇਰੀ ਹਿੱਕ 'ਤੇ ਨੱਚੇਗਾ ਪੰਜਾਬ ਦਿੱਲੀਏ ..

Entertainment News LIVE Today: Gauri Khan: ਗੌਰੀ ਖਾਨ ਨੇ ਖੋਲ੍ਹਿਆ ਆਪਣਾ ਪਹਿਲਾ ਰੈਸਟੋਰੈਂਟ 'Torii', ਸ਼ਾਹਰੁਖ ਦੀ ਪਤਨੀ ਨੇ ਦਿਖਾਈ ਸ਼ਾਨਦਾਰ ਝਲਕ

Gauri Khan First Restaurant : ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਸਭ ਤੋਂ ਮਸ਼ਹੂਰ ਸੈਲੀਬ੍ਰਿਟੀ ਪਤਨੀਆਂ ਵਿੱਚੋਂ ਇੱਕ ਹੈ। ਉਹ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ।

Read More: Gauri Khan: ਗੌਰੀ ਖਾਨ ਨੇ ਖੋਲ੍ਹਿਆ ਆਪਣਾ ਪਹਿਲਾ ਰੈਸਟੋਰੈਂਟ 'Torii', ਸ਼ਾਹਰੁਖ ਦੀ ਪਤਨੀ ਨੇ ਦਿਖਾਈ ਸ਼ਾਨਦਾਰ ਝਲਕ

Entertainment News LIVE: Valentine Day 2024: ਵੈਲੇਨਟਾਈਨ ਡੇ 'ਤੇ ਕਰਨ ਨੇ ਬਿਪਾਸ਼ਾ ਨੂੰ ਦਿੱਤਾ ਸਰਪ੍ਰਾਈਜ਼, ਰਾਜ ਕੁੰਦਰਾ ਨੇ ਸ਼ਿਲਪਾ 'ਤੇ ਇੰਝ ਬਰਸਾਇਆ ਪਿਆਰ

Valentine Day 2024: ਅੱਜ ਦੁਨੀਆਂ ਭਰ ਵਿੱਚ ਪਿਆਰ ਦਾ ਖਾਸ ਦਿਨ ਵੈਲੇਨਟਾਈਨ ਡੇ ਮਨਾਇਆ ਜਾ ਰਿਹਾ ਹੈ। ਕੁਝ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ ਤਾਂ ਕੁਝ ਆਪਣੀ ਲਵ ਲਾਈਫ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ। ਇਸ ਸਭ ਦੇ ਵਿਚਕਾਰ, ਬਾਲੀਵੁੱਡ ਸੈਲੇਬਸ ਵੀ ਵੈਲੇਨਟਾਈਨ ਡੇ 'ਤੇ ਆਪਣੇ ਖਾਸ ਲਈ ਸੋਸ਼ਲ ਮੀਡੀਆ 'ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਰਹੇ ਹਨ। ਬਿਪਾਸ਼ਾ ਬਸੂ ਅਤੇ ਕਰਨ ਸਿੰਘ ਗਰੋਵਰ ਦੇ ਨਾਲ, ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਆਪਣੇ ਇੰਸਟਾ 'ਤੇ ਇੱਕ ਦੂਜੇ ਲਈ ਰੋਮਾਂਟਿਕ ਸੰਦੇਸ਼ ਸਾਂਝੇ ਕੀਤੇ ਹਨ।

Read MOre: Valentine Day 2024: ਵੈਲੇਨਟਾਈਨ ਡੇ 'ਤੇ ਕਰਨ ਨੇ ਬਿਪਾਸ਼ਾ ਨੂੰ ਦਿੱਤਾ ਸਰਪ੍ਰਾਈਜ਼, ਰਾਜ ਕੁੰਦਰਾ ਨੇ ਸ਼ਿਲਪਾ 'ਤੇ ਇੰਝ ਬਰਸਾਇਆ ਪਿਆਰ

Entertainment News LIVE Today: Mandy Takhar: ਮੈਂਡੀ ਤੱਖਰ ਦੇ ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਾਦੇ ਲੁੱਕ 'ਚ ਦਿਖਾਈ ਦਿੱਤੀ ਪੰਜਾਬੀ ਅਦਾਕਾਰਾ

Mandy Takhar First Wedding Pics: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਸ਼ੇਖਰ ਕੌਸ਼ਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਉਸ ਦੇ ਵਿਆਹ ਫੰਕਸ਼ਨ ਨਾਲ ਜੁੜੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Read More: Mandy Takhar: ਮੈਂਡੀ ਤੱਖਰ ਦੇ ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਾਦੇ ਲੁੱਕ 'ਚ ਦਿਖਾਈ ਦਿੱਤੀ ਪੰਜਾਬੀ ਅਦਾਕਾਰਾ

Entertainment News LIVE: Dalljiet Kaur: ਤਲਾਕ ਦੀਆਂ ਖਬਰਾਂ ਵਿਚਾਲੇ ਦਲਜੀਤ ਕੌਰ ਦੇ ਪਤੀ ਨੇ ਚੁੱਕਿਆ ਇਹ ਕਦਮ, ਜਾਣੋ ਦੂਜੀ ਵਾਰ ਵਿਆਹੁਤਾ ਰਿਸ਼ਤੇ 'ਚ ਕਿਉਂ ਆਈ ਦਰਾਰ ?

Dalljiet Kaur- Nikhil Patel Divorce: ਟੀਵੀ ਅਦਾਕਾਰਾ ਦਲਜੀਤ ਕੌਰ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਖਬਰਾਂ ਹਨ ਕਿ ਅਦਾਕਾਰਾ ਆਪਣੇ ਪਤੀ ਨਿਖਿਲ ਪਟੇਲ ਤੋਂ ਵੱਖ ਹੋਣ ਜਾ ਰਹੀ ਹੈ। ਇਸ ਜੋੜੇ ਦੇ ਵਿਆਹ ਨੂੰ ਇੱਕ ਸਾਲ ਵੀ ਪੂਰਾ ਨਹੀਂ ਹੋਇਆ ਹੈ ਪਰ ਦੋਵਾਂ ਵਿਚਾਲੇ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਹਨ ਅਤੇ ਹੁਣ ਦੋਵੇਂ ਤਲਾਕ ਲੈ ਸਕਦੇ ਹਨ। ਪਰ ਇਸ ਦੌਰਾਨ ਨਿਖਿਲ ਪਟੇਲ ਨੇ ਸਖ਼ਤ ਸਵਾਲ ਉਠਾਇਆ ਹੈ।

Read More: Dalljiet Kaur: ਤਲਾਕ ਦੀਆਂ ਖਬਰਾਂ ਵਿਚਾਲੇ ਦਲਜੀਤ ਕੌਰ ਦੇ ਪਤੀ ਨੇ ਚੁੱਕਿਆ ਇਹ ਕਦਮ, ਜਾਣੋ ਦੂਜੀ ਵਾਰ ਵਿਆਹੁਤਾ ਰਿਸ਼ਤੇ 'ਚ ਕਿਉਂ ਆਈ ਦਰਾਰ ?

Entertainment News LIVE Today: Kartik Aaryan: ਕਾਰਤਿਕ ਆਰੀਅਨ 'ਰੂਹ ਬਾਬਾ' ਬਣ ਪਰਦੇ 'ਤੇ ਫਿਰ ਕਰੇਗਾ ਵਾਪਸੀ, ਅਦਾਕਾਰ ਨੇ ਦੱਸਿਆ 'ਆ ਰਹੀ ਅਸਲੀ ਮੰਜੁਲਿਕਾ'

Bhool Bhulaiyaa 3 Release Date: ਬਾਲੀਵੁੱਡ ਦੀ ਮਸ਼ਹੂਰ ਹਾਰਰ-ਕਾਮੇਡੀ ਫਿਲਮ 'ਭੂਲ ਭੁਲਈਆ' ਦੇ ਤੀਜੇ ਭਾਗ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਸਾਲ 2022 ਵਿੱਚ, ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਸਟਾਰਰ ਫਿਲਮ ਭੂਲ ਭੁਲਈਆ 2 ਸੁਪਰਹਿੱਟ ਰਹੀ ਅਤੇ ਸਾਲ 2023 ਵਿੱਚ, 'ਭੂਲ ਭੁਲਈਆ 3' ਦਾ ਐਲਾਨ ਕੀਤਾ ਗਿਆ। ਹੁਣ ਕਾਰਤਿਕ ਆਰੀਅਨ ਨੇ ਫਿਲਮ ਦੇ ਤੀਜੇ ਐਡੀਸ਼ਨ ਦੀ ਰਿਲੀਜ਼ ਡੇਟ ਬਾਰੇ ਦੱਸਿਆ ਹੈ ਅਤੇ ਫਿਲਮ ਵਿੱਚ ਵਿਦਿਆ ਬਾਲਨ ਦੀ ਐਂਟਰੀ ਬਾਰੇ ਵੀ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ।

Read MOre: Kartik Aaryan: ਕਾਰਤਿਕ ਆਰੀਅਨ 'ਰੂਹ ਬਾਬਾ' ਬਣ ਪਰਦੇ 'ਤੇ ਫਿਰ ਕਰੇਗਾ ਵਾਪਸੀ, ਅਦਾਕਾਰ ਨੇ ਦੱਸਿਆ 'ਆ ਰਹੀ ਅਸਲੀ ਮੰਜੁਲਿਕਾ' 

Entertainment News LIVE: Mandy Takhar: ''ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ…'' ਮੈਂਡੀ ਤੱਖਰ ਨੂੰ ਚੜ੍ਹਿਆ ਖੁਮਾਰ, ਆਪਣੇ ਵਿਆਹ 'ਚ ਲਗਾਈਆਂ ਰੌਣਕਾਂ

Mandy Takhar Jaggo Night: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਇਸ ਵਿਚਾਲੇ ਪੰਜਾਬੀ ਅਦਾਕਾਰਾ ਦੇ ਵਿਆਹ ਫੰਕਸ਼ਨ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਛਾਏ ਹੋਏ ਹਨ।

Read More: Mandy Takhar: ''ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ…'' ਮੈਂਡੀ ਤੱਖਰ ਨੂੰ ਚੜ੍ਹਿਆ ਖੁਮਾਰ, ਆਪਣੇ ਵਿਆਹ 'ਚ ਲਗਾਈਆਂ ਰੌਣਕਾਂ

ਪਿਛੋਕੜ

Entertainment News Live Today :  ਟੀਵੀ ਅਦਾਕਾਰਾ ਦਲਜੀਤ ਕੌਰ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਖਬਰਾਂ ਹਨ ਕਿ ਅਦਾਕਾਰਾ ਆਪਣੇ ਪਤੀ ਨਿਖਿਲ ਪਟੇਲ ਤੋਂ ਵੱਖ ਹੋਣ ਜਾ ਰਹੀ ਹੈ। ਇਸ ਜੋੜੇ ਦੇ ਵਿਆਹ ਨੂੰ ਇੱਕ ਸਾਲ ਵੀ ਪੂਰਾ ਨਹੀਂ ਹੋਇਆ ਹੈ ਪਰ ਦੋਵਾਂ ਵਿਚਾਲੇ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਹਨ ਅਤੇ ਹੁਣ ਦੋਵੇਂ ਤਲਾਕ ਲੈ ਸਕਦੇ ਹਨ। ਪਰ ਇਸ ਦੌਰਾਨ ਨਿਖਿਲ ਪਟੇਲ ਨੇ ਸਖ਼ਤ ਸਵਾਲ ਉਠਾਇਆ ਹੈ।


ਨਿਖਿਲ ਨੇ ਚੁੱਕਿਆ ਇਹ ਕਦਮ


ਤਲਾਕ ਦੀਆਂ ਖਬਰਾਂ ਵਿਚਾਲੇ ਨਿਖਿਲ ਪਟੇਲ ਨੇ ਕੁਝ ਅਜਿਹਾ ਕਰ ਦਿੱਤਾ ਹੈ, ਜਿਸ ਤੋਂ ਲੱਗਦਾ ਹੈ ਕਿ ਦਲਜੀਤ ਨਾਲ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਦਰਅਸਲ ਨਿਖਿਲ ਪਟੇਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਦਲਜੀਤ ਨਾਲ ਆਪਣੀਆਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ।


ਦਲਜੀਤ ਕੌਰ ਨੇ ਨਿਖਿਲ ਨਾਲ ਫੋਟੋਆਂ ਕੀਤੀਆਂ ਡਿਲੀਟ  


ਨਿਖਿਲ ਤੋਂ ਪਹਿਲਾਂ ਦਲਜੀਤ ਕੌਰ ਨੇ ਵੀ ਨਿਖਿਲ ਨਾਲ ਆਪਣੀਆਂ ਸਾਰੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹਟਾ ਦਿੱਤੀਆਂ ਸਨ। ਉਸ ਨੇ ਆਪਣੇ ਨਾਂ ਤੋਂ ਆਪਣੇ ਪਤੀ ਦਾ ਸਰਨੇਮ ਵੀ ਹਟਾ ਦਿੱਤਾ ਹੈ। ਉਹ ਕੁਝ ਦਿਨ ਪਹਿਲਾਂ ਆਪਣੇ ਬੇਟੇ ਜੇਡੇਨ ਨਾਲ ਭਾਰਤ ਪਰਤੀ ਸੀ ਅਤੇ ਅਜੇ ਵੀ ਇੱਥੇ ਹੈ। ਅਦਾਕਾਰਾ ਅਜੇ ਕੀਨੀਆ ਵਾਪਸ ਨਹੀਂ ਆਈ ਹੈ। ਇਸ ਸਭ ਤੋਂ ਬਾਅਦ ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਤੇਜ਼ ਹੋਣ ਲੱਗੀਆਂ ਹਨ।


ਅਦਾਕਾਰਾ ਦੀ ਟੀਮ ਨੇ ਇੱਕ ਬਿਆਨ ਜਾਰੀ ਕੀਤਾ 


ਤਲਾਕ ਦੀਆਂ ਖਬਰਾਂ ਦਰਮਿਆਨ ਦਲਜੀਤ ਕੌਰ ਦੀ ਟੀਮ ਨੇ ਬਿਆਨ ਜਾਰੀ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਇਸ ਬਿਆਨ 'ਚ ਕਿਹਾ ਗਿਆ ਹੈ ਕਿ ਸ਼ੁਰੂ 'ਚ ਜੋੜੇ ਵਿਚਾਲੇ ਸਭ ਕੁਝ ਠੀਕ ਸੀ। ਪਰ ਕੁਝ ਸਮੇਂ ਬਾਅਦ ਹੀ ਦੋਵਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਅਜਿਹੇ 'ਚ ਹੁਣ ਦੋਹਾਂ ਨੂੰ ਲੱਗਦਾ ਹੈ ਕਿ ਉਹ ਇਕ-ਦੂਜੇ ਲਈ ਨਹੀਂ ਬਣੇ ਹਨ। ਜੇਕਰ ਕੁਝ ਦਿਨਾਂ ਤੱਕ ਦੋਹਾਂ ਵਿਚਾਲੇ ਇਸ ਤਰ੍ਹਾਂ ਦੀ ਪਰੇਸ਼ਾਨੀ ਬਣੀ ਰਹੀ ਤਾਂ ਦਲਜੀਤ ਅਤੇ ਨਿਖਿਲ ਜਲਦ ਹੀ ਵੱਖ ਹੋ ਸਕਦੇ ਹਨ।


ਜੋੜੇ ਦਾ ਵਿਆਹ 2023 ਵਿੱਚ ਹੋਇਆ 


ਦੱਸ ਦੇਈਏ ਕਿ ਦਲਜੀਤ ਕੌਰ ਦਾ ਦੂਜਾ ਵਿਆਹ ਬਿਜ਼ਨੈੱਸਮੈਨ ਨਿਖਿਲ ਪਟੇਲ ਨਾਲ 18 ਮਾਰਚ 2023 ਨੂੰ ਹੋਇਆ ਸੀ। ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਦਲਜੀਤ ਨੇ ਵੀ ਆਪਣੇ ਵਿਆਹ ਵਿੱਚ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ। ਵਿਆਹ ਤੋਂ ਬਾਅਦ ਉਹ ਆਪਣੇ ਬੇਟੇ ਨਿਖਿਲ ਨਾਲ ਕੀਨੀਆ ਸ਼ਿਫਟ ਹੋ ਗਈ। ਕੀਨੀਆ ਜਾਣ ਤੋਂ ਬਾਅਦ ਦਲਜੀਤ ਅਕਸਰ ਆਪਣੇ ਪਰਿਵਾਰ ਨਾਲ ਬਿਤਾਏ ਪਲਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹਨ।


ਨਿਖਿਲ ਪਟੇਲ ਤੋਂ ਪਹਿਲਾਂ ਦਲਜੀਤ ਕੌਰ ਦਾ ਵਿਆਹ ਸ਼ਾਲਿਨ ਭਨੋਟ ਨਾਲ ਹੋਇਆ ਸੀ। ਪਰ ਕੁਝ ਸਾਲਾਂ ਬਾਅਦ ਦੋਹਾਂ ਦਾ ਤਲਾਕ ਹੋ ਗਿਆ। ਤਲਾਕ ਦੇ ਸਮੇਂ ਅਦਾਕਾਰਾ ਨੇ ਸ਼ਾਲਿਨ 'ਤੇ ਕਈ ਗੰਭੀਰ ਦੋਸ਼ ਲਗਾਏ ਸਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.