ਪੜਚੋਲ ਕਰੋ
Mandy Takhar: ''ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ…'' ਮੈਂਡੀ ਤੱਖਰ ਨੂੰ ਚੜ੍ਹਿਆ ਖੁਮਾਰ, ਆਪਣੇ ਵਿਆਹ 'ਚ ਲਗਾਈਆਂ ਰੌਣਕਾਂ
Mandy Takhar Jaggo Night: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਇਸ ਵਿਚਾਲੇ ਪੰਜਾਬੀ ਅਦਾਕਾਰਾ ਦੇ ਵਿਆਹ ਫੰਕਸ਼ਨ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਛਾਏ ਹੋਏ ਹਨ।

Mandy Takhar Jaggo Night Pics
1/7

ਦੱਸ ਦੇਈਏ ਕਿ ਹਲਦੀ ਅਤੇ ਮਹਿੰਦੀ ਰਸਮ ਤੋਂ ਬਾਅਦ ਅਦਾਕਾਰਾ ਦੀ ਜਾਗੋ ਨਾਈਟ ਦੀਆਂ ਕਈ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।
2/7

ਖਾਸ ਗੱਲ ਇਹ ਹੈ ਕਿ ਲਾੜੀ ਨੇ ਲਾੜੇ ਸ਼ਿਖਰ ਨਾਲ ਮਿਲ ਆਪਣੀ ਜਾਗੋ ਨਾਈਟ ਵਿੱਚ ਖੂਬ ਧਮਾਲ ਮਚਾਈ। ਤੁਸੀ ਵੀ ਵੇਖੋ ਪੰਜਾਬੀ ਸਿਤਾਰਿਆਂ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ...
3/7

ਦੱਸ ਦੇਈਏ ਕਿ ਇਸ ਵੀਡੀਓ ਨੂੰ ਪੰਜਾਬੀ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ।
4/7

ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕਲਾਕਾਰ ਨੇ ਆਪਣੇ ਨੱਚਦਿਆਂ ਦਾ ਵੀਡੀਓ ਸ਼ੇਅਰ ਕਰ ਮੈਂਡੀ ਨੂੰ ਵਧਾਈ ਦਿੱਤੀ ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਅਦਾਕਾਰਾ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ।
5/7

ਜਾਣਕਾਰੀ ਲਈ ਦੱਸ ਦੇਈਏ ਕਿ ਮੈਂਡੀ ਦੇ ਵਿਆਹ ਫੰਕਸ਼ਨਾਂ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਤਮਾਮ ਮਸ਼ਹੂਰ ਸਿਤਾਰੇ ਪੁੱਜੇ। ਜਿਸ ਵਿੱਚ ਕਰਮਜੀਤ ਅਨਮੋਲ, ਹਰਸਿਮਰਨ, ਨਿਸ਼ਾ ਬਾਨੋ ਸਣੇ ਹੋਰ ਵੀ ਕਈ ਸਿਤਾਰਿਆਂ ਦੇ ਵੀਡੀਓ ਸਾਹਮਣੇ ਆਏ ਹਨ। ਵੇਖੋ ਇਹ ਵੀਡੀਓ...
6/7

ਦੱਸ ਦਈਏ ਕਿ ਹਾਲ ਹੀ 'ਚ ਮੈਂਡੀ ਦੇ ਹਲਦੀ ਰਸਮ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਛਾਈ ਰਹੀ ਸੀ। ਉਸ ਦੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹਲਦੀ ਰਸਮ 'ਚ ਮੈਂਡੀ ਪਿਓਰ ਪੰਜਾਬੀ ਲੁੱਕ 'ਚ ਨਜ਼ਰ ਆਈ ਸੀ।
7/7

ਇਸ ਤੋਂ ਬਾਅਦ ਅਦਾਕਾਰਾ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸੀ। ਉਸ ਦਾ ਪਤੀ ਸ਼ਿਖਰ ਉਸ ਦੇ ਪੈਰੀਂ ਝਾਂਜਰਾਂ ਪਹਿਨਾਉਂਦਾ ਨਜ਼ਰ ਆਇਆ ਸੀ। ਇਸ ਵੀਡੀਓ ਨੂੰ ਅਦਾਕਾਰਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ ਸੀ।
Published at : 13 Feb 2024 09:47 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਪਰਾਧ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
