Entertainment News LIVE: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨੇ ਭੜਕਾਈਆਂ ਸਿੱਖਾਂ ਦੀਆਂ ਭਾਵਨਾਵਾਂ, ਜਵਾਨ ਅਭਿਨੇਤਰੀ ਨਾਲ ਥਾਈਲੈਂਡ 'ਚ ਹਾਦਸਾ, ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
Ratna Pathak Reaction: ਰਤਨਾ ਸ਼ਾਹ ਪਾਠਕ ਇਨ੍ਹੀਂ ਦਿਨੀਂ ਆਪਣੀ ਫਿਲਮ 'ਧਕ-ਧਕ' ਨੂੰ ਲੈ ਕੇ ਸੁਰਖੀਆਂ 'ਚ ਹੈ।ਉਨ੍ਹਾਂ ਦੀ ਇਹ ਫਿਲਮ 13 ਅਕਤੂਬਰ ਨੂੰ ਰਿਲੀਜ਼ ਹੋਈ ਹੈ। ਫਿਲਮ ਨੂੰ ਕਾਫੀ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ। ਫਿਲਮ 'ਧਕ-ਧਕ' ਤਾਪਸੀ ਪੰਨੂ ਦੁਆਰਾ ਬਣਾਈ ਗਈ ਹੈ ਅਤੇ ਤਰੁਣ ਡੁਡੇਜਾ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ 'ਚ ਰਤਨਾ ਪਾਠਕ ਦੇ ਨਾਲ ਫਾਤਿਮਾ ਸਨਾ ਸ਼ੇਖ, ਸੰਜਨਾ ਸਾਂਘੀ ਅਤੇ ਦੀਆ ਮਿਰਜ਼ਾ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ।
Sonam Kapoor Husband Anand Ahuja Legal Notice To Youtuber: ਸੋਨਮ ਕਪੂਰ ਅਤੇ ਉਸਦੇ ਪਤੀ ਆਨੰਦ ਆਹੂਜਾ ਨੇ ਇੱਕ ਵੀਡੀਓ ਵਿੱਚ ਅਭਿਨੇਤਰੀ ਨੂੰ ਰੋਸਟ ਕਰਨ ਲਈ ਇੱਕ ਯੂਟਿਊਬਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਜੋੜੇ ਦਾ ਦੋਸ਼ ਹੈ ਕਿ ਯੂਟਿਊਬਰ ਨੇ ਸੋਨਮ ਕਪੂਰ ਅਤੇ ਉਸਦੇ ਬ੍ਰਾਂਡਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਕਾਇਮ ਰੱਖਣ ਲਈ ਅਭਿਨੇਤਰੀ ਅਤੇ ਉਸਦੇ ਪਤੀ ਨੇ ਸਖਤ ਮਿਹਨਤ ਕੀਤੀ ਹੈ।
Aaliyah Qureshi Witnessed Shooting Incident: ਸ਼ਾਹਰੁਖ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਜਵਾਨ' 'ਚ ਅਭਿਨੇਤਰੀਆਂ ਦੀ ਲੰਬੀ ਲਾਈਨ ਦੇਖੀ ਗਈ। ਇਸ 'ਚ ਇਕ ਨਾਂ ਆਲੀਆ ਕੁਰੈਸ਼ੀ ਦਾ ਹੈ, ਜਿਸ ਨੇ ਹਾਲ ਹੀ 'ਚ ਆਪਣੇ ਨਾਲ ਹੋਏ ਭਿਆਨਕ ਹਾਦਸੇ ਨੂੰ ਯਾਦ ਕਰਦੇ ਹੋਏ ਇਕ ਪੋਸਟ ਲਿਖੀ ਹੈ। ਅਭਿਨੇਤਰੀ ਨੇ ਦੱਸਿਆ ਹੈ ਕਿ ਕਿਵੇਂ ਉਸਨੇ ਥਾਈਲੈਂਡ ਵਿੱਚ ਇੱਕ 14 ਸਾਲ ਦੇ ਬੱਚੇ ਨੂੰ ਗੋਲੀਬਾਰੀ ਕਰਦੇ ਹੋਏ ਦੇਖਿਆ ਅਤੇ ਉਸਦੀ ਅੱਖਾਂ ਦੇ ਸਾਹਮਣੇ ਉਸ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ।
Rakhi Sawant Viral Video: ਰਾਖੀ ਸਾਵੰਤ ਦਾ ਨਾਂ ਡਰਾਮਾ ਕੁਈਨ ਐਵੇਂ ਹੀ ਨਹੀਂ ਹੈ। ਸ਼ਾਇਦ ਹੀ ਕੋਈ ਦਿਨ ਲੰਘਦਾ ਹੋਵੇ ਜਦੋਂ ਰਾਖੀ ਸਾਵੰਤ ਡਰਾਮਾ ਨਾ ਕਰਦੀ ਹੋਵੇ। ਉਸ ਦੀਆਂ ਵੀਡੀਓਜ਼ ਹਰ ਰੋਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪ੍ਰਸ਼ੰਸਕ ਵੀ ਉਸਦਾ ਡਰਾਮਾ ਦੇਖਣਾ ਪਸੰਦ ਕਰਦੇ ਹਨ। ਬਾਲੀਵੁੱਡ ਦੀ ਡਰਾਮਾ ਕੁਈਨ ਵਜੋਂ ਮਸ਼ਹੂਰ ਰਾਖੀ ਸਾਵੰਤ ਨੇ ਇੱਕ ਵਾਰ ਫਿਰ ਨਵਾਂ ਕਾਰਨਾਮਾ ਕੀਤਾ ਹੈ, ਜਿਸ ਕਾਰਨ ਉਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ।
Rakhi Sawant: ਰਾਖੀ ਸਾਵੰਤ ਦਾ ਨਵਾਂ ਡਰਾਮਾ, ਬੋਰੀ ਨਾਲ ਢਕਿਆ ਆਪਣਾ ਚਿਹਰਾ, ਲੋਕਾਂ ਨੇ ਕਿਹਾ- 'ਉਰਫੀ ਜਾਵੇਦ ਦੀ ਭੈਣ'
Tarak Mehta Ka Ooltah Chashma Controversy: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਪੂਰੇ ਦੇਸ਼ ਦਾ ਹਰਮਨਪਿਆਰਾ ਟੀਵੀ ਸ਼ੋਅ ਹੈ। ਇਹ ਸੀਰੀਅਲ ਪਿਛਲੇ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਲੋਕਾਂ ਦਾ ਮਨੋਰੰਜਨ ਕਰਦਾ ਆ ਰਿਹਾ ਹੈ। ਇਸ ਸੀਰੀਅਲ ਦਾ ਹਰ ਕਿਰਦਾਰ ਘਰ-ਘਰ 'ਚ ਮਸ਼ਹੂਰ ਹੈ। ਪਰ ਹੁਣ 'ਤਾਰਕ ਮਹਿਤ.....' ਨੂੰ ਲੈਕੇ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਹੈ। ਦਰਅਸਲ, ਸੀਰੀਅਲ ਦੇ ਇੱਕ ਐਪੀਸੋਡ 'ਚ ਸੀਨ ਦਿਖਾਇਆ ਗਿਆ ਹੈ, ਜਿਸ ਵਿੱਚ ਇੱਕ ਸਿੱਖ ਨੌਜਵਾਨ ਦੇ ਗਲ 'ਚ ਟਾਇਰ ਪਾਇਆ ਜਾ ਰਿਹਾ ਹੈ। ਇਸ ਸੀਨ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਤਾਂ ਭੜਕਾਈਆਂ ਹੀ, ਤੇ ਨਾਲ ਹੀ 1984 ਦੇ ਸਿੱਖ ਕਤਲੇਆਮ ਦੇ ਜ਼ਖਮਾਂ ਨੂੰ ਵੀ ਹਰਾ ਕਰ ਦਿੱਤਾ ਹੈ।
ਪਿਛੋਕੜ
Entertainment News Today Latest Updates14 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨੇ ਭੜਕਾਈਆਂ ਸਿੱਖਾਂ ਦੀਆਂ ਭਾਵਨਾਵਾਂ, ਸਿੱਖ ਦੇ ਗਲ 'ਚ ਟਾਇਰ ਪਾਉਣ ਦੇ ਸੀਨ 'ਤੇ ਵਿਵਾਦ
Tarak Mehta Ka Ooltah Chashma Controversy: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਪੂਰੇ ਦੇਸ਼ ਦਾ ਹਰਮਨਪਿਆਰਾ ਟੀਵੀ ਸ਼ੋਅ ਹੈ। ਇਹ ਸੀਰੀਅਲ ਪਿਛਲੇ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਲੋਕਾਂ ਦਾ ਮਨੋਰੰਜਨ ਕਰਦਾ ਆ ਰਿਹਾ ਹੈ। ਇਸ ਸੀਰੀਅਲ ਦਾ ਹਰ ਕਿਰਦਾਰ ਘਰ-ਘਰ 'ਚ ਮਸ਼ਹੂਰ ਹੈ। ਪਰ ਹੁਣ 'ਤਾਰਕ ਮਹਿਤ.....' ਨੂੰ ਲੈਕੇ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਹੈ।
ਦਰਅਸਲ, ਸੀਰੀਅਲ ਦੇ ਇੱਕ ਐਪੀਸੋਡ 'ਚ ਸੀਨ ਦਿਖਾਇਆ ਗਿਆ ਹੈ, ਜਿਸ ਵਿੱਚ ਇੱਕ ਸਿੱਖ ਨੌਜਵਾਨ ਦੇ ਗਲ 'ਚ ਟਾਇਰ ਪਾਇਆ ਜਾ ਰਿਹਾ ਹੈ। ਇਸ ਸੀਨ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਤਾਂ ਭੜਕਾਈਆਂ ਹੀ, ਤੇ ਨਾਲ ਹੀ 1984 ਦੇ ਸਿੱਖ ਕਤਲੇਆਮ ਦੇ ਜ਼ਖਮਾਂ ਨੂੰ ਵੀ ਹਰਾ ਕਰ ਦਿੱਤਾ ਹੈ।
ਹੁਣ ਇਸ ਸੀਨ 'ਤੇ ਸਿੱਖ ਜਥੇਬੰਦੀਆਂ ਇਤਰਾਜ਼ ਪ੍ਰਗਰ ਕਰ ਰਹੀਆਂ ਹਨ। ਜਥੇਬੰਦੀਆਂ ਦਾ ਕਹਿਣਾ ਹੈ ਕਿ ਸੀਰੀਅਲ 'ਚ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਸੀਨ ਫਿਲਮਾਇਆ ਗਿਆ ਤਾਂ ਕਿ ਸਿੱਖਾਂ ਨੂੰ '84 ਕਤਲੇਆਮ ਦੀ ਯਾਦ ਕਰਵਾਈ ਜਾ ਸਕੇ। ਕਿਉਂਕਿ ਫਿਲਮ ਇੰਡਸਟਰੀ ਹਮੇਸ਼ਾ ਤੋਂ ਹੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕਰਦੀ ਆਈ ਹੈ, ਇਸ ਲਈ ਸੀਰੀਅਲ 'ਚ ਇਸ ਤਰ੍ਹਾਂ ਦਾ ਸੀਨ ਦਿਖਾਇਆ ਜਾਣਾ ਕੋਈ ਵੱਡੀ ਗੱਲ ਨਹੀਂ।
ਇਸ ਦੇ ਨਾਲ ਨਾਲ ਸਿੱਖ ਜਥੇਬੰਦੀਆਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਇਹ ਸਭ ਕੁੱਝ ਜਾਣਬੁੱਝ ਕੇ ਸੋਚੀ ਸਮਝੀ ਗਈ ਸਾਜਸ਼ ਦੇ ਤਹਿਤ ਕੀਤਾ ਗਿਆ ਹੈ। ਵੱਖੋ-ਵੱਖ ਸਿੱਖ ਜਥੇਬੰਦੀਆਂ ਸੋਸ਼ਲ ਮੀਡੀਆ ;ਤੇ ਪੋਸਟਾਂ ਸ਼ੇਅਰ ਕਰ ਇਸ ਸੀਨ 'ਤੇ ਇਤਰਾਜ਼ ਪ੍ਰਗਟਾ ਰਹੀਆਂ ਹਨ ਅਤੇ ਸੀਰੀਅਲ ਤੋਂ ਇਸ ਸੀਨ ਨੂੰ ਹਟਵਾਉਣ ਦੀ ਮੰਗ ਕਰ ਰਹੀਆਂ ਹਨ।
ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਸਿੱਖ ਭਾਈਚਾਰੇ ਵੱਲੋਂ ਹੈਸ਼ਟੈਗ ਬਾਈਕਾਟ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਨਾਂ ਨਾਲ ਮੁਹਿੰਮ ਵੀ ਚਲਾਈ ਗਈ ਹੈ, ਜੋ ਕਿ ਹੁਣ ਵੱਖੋ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਰਹੀ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਸੀਨ ਵਿੱਚ ਸਿੱਖ ਵਿਅਕਤੀ ਦੇ ਗਲ 'ਚ ਹੀ ਟਾਇਰ ਕਿਉਂ ਪਾਇਆ ਗਿਆ ਹੈ? ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ। ਇਸ ਸੀਨ ਨੂੰ ਲੈਕੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ।
- - - - - - - - - Advertisement - - - - - - - - -