Entertainment News LIVE: ਦਿਲਜੀਤ ਦੋਸਾਂਝ ਨਾਲ ਨਜ਼ਰ ਆਈ ਰਣਜੀਤ ਕੌਰ ਭਾਬੀ, ਐਸ਼ਵਰਿਆ ਅਤੇ ਅਭਿਸ਼ੇਕ ਦੇ ਵੱਖ ਹੋਣ ਦੀਆਂ ਖਬਰਾਂ ਤੇਜ਼ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 16 Dec 2023 06:57 PM
Entertainment News Live: ਤਲਾਕ ਦੀਆਂ ਖਬਰਾਂ ਵਿਚਾਲੇ ਅਭਿਸ਼ੇਕ ਤੇ ਸਹੁਰੇ ਅਮਿਤਾਭ ਬੱਚਨ ਨਾਲ ਰੱਜ ਕੇ ਨੱਚੀ ਐਸ਼ਵਰਿਆ ਰਾਏ, ਵੀਡੀਓ ਵਾਇਰਲ

Aishwarya Rai Abhishek Bachchan Video: ਪਿਛਲੇ ਕੁਝ ਸਮੇਂ ਤੋਂ ਐਸ਼ਵਰਿਆ ਰਾਏ ਬੱਚਨ ਦੇ ਆਪਣੇ ਪਤੀ ਅਭਿਸ਼ੇਕ ਨਾਲ ਝਗੜੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਪਰ ਹੁਣ ਇਸ ਜੋੜੇ ਨੇ ਆਪਣੀ ਬੇਟੀ ਆਰਾਧਿਆ ਦੇ ਸਾਲਾਨਾ ਸਮਾਰੋਹ 'ਚ ਇਕੱਠੇ ਸ਼ਾਮਲ ਹੋ ਕੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਵਿਚਾਲੇ ਸਭ ਕੁਝ ਠੀਕ ਹੈ। ਜਿੱਥੇ ਬੀਤੇ ਦਿਨੀਂ ਐਸ਼ਵਰਿਆ ਆਪਣੇ ਪਤੀ ਨਾਲ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਸਾਲਾਨਾ ਸਮਾਰੋਹ 'ਚ ਨਜ਼ਰ ਆਈ ਸੀ, ਉੱਥੇ ਹੀ ਹੁਣ ਅਦਾਕਾਰਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਉਹ ਆਪਣੇ ਪਤੀ ਅਤੇ ਸਹੁਰੇ ਅਮਿਤਾਭ ਬੱਚਨ ਨਾਲ ਖੂਬ ਡਾਂਸ ਕਰਦੀ ਨਜ਼ਰ ਆ ਰਹੀ ਹੈ।    


Aishwarya Rai: ਤਲਾਕ ਦੀਆਂ ਖਬਰਾਂ ਵਿਚਾਲੇ ਅਭਿਸ਼ੇਕ ਤੇ ਸਹੁਰੇ ਅਮਿਤਾਭ ਬੱਚਨ ਨਾਲ ਰੱਜ ਕੇ ਨੱਚੀ ਐਸ਼ਵਰਿਆ ਰਾਏ, ਵੀਡੀਓ ਵਾਇਰਲ

Entertainment News Live Today: 500 ਕਰੋੜ ਕਮਾਈ ਤੋਂ ਮਹਿਜ਼ ਇੰਨੀਂ ਦੂਰ ਹੈ ਰਣਬੀਰ ਕਪੂਰ ਦੀ 'ਐਨੀਮਲ', ਜਾਣੋ 16ਵੇਂ ਦਿਨ ਦਾ ਵਰਲਡ ਵਾਈਡ ਕਲੈਕਸ਼ਨ

Animal Box Office Collection Day 16: ਸੰਦੀਪ ਵੰਗਾ ਰੈੱਡੀ ਦੁਆਰਾ ਨਿਰਦੇਸ਼ਤ ਫਿਲਮ 'ਐਨੀਮਲ' ਦਾ ਜਾਦੂ ਬਾਕਸ ਆਫਿਸ 'ਤੇ ਸਾਫ ਦਿਖਾਈ ਦੇ ਰਿਹਾ ਹੈ। ਕਮਾਈ ਦੇ ਮਾਮਲੇ 'ਚ ਇਹ ਫਿਲਮ ਬਾਕਸ ਆਫਿਸ 'ਤੇ ਕਈ ਬਲਾਕਬਸਟਰ ਫਿਲਮਾਂ ਨੂੰ ਮਾਤ ਦੇ ਰਹੀ ਹੈ। ਵਿੱਕੀ ਕੌਸ਼ਲ ਦੀ 'ਸੈਮ ਬਹਾਦਰ' ਨਾਲ ਫਿਲਮ 'ਐਨੀਮਲ' 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਹਾਲਾਂਕਿ ਇਸ ਟਕਰਾਅ ਦਾ ਫਿਲਮ 'ਤੇ ਕੋਈ ਅਸਰ ਨਹੀਂ ਹੋਇਆ ਅਤੇ ਇਹ ਹਰ ਰੋਜ਼ ਕਰੋੜਾਂ ਦਾ ਕਾਰੋਬਾਰ ਕਰ ਰਹੀ ਹੈ। 


Animal: 500 ਕਰੋੜ ਕਮਾਈ ਤੋਂ ਮਹਿਜ਼ ਇੰਨੀਂ ਦੂਰ ਹੈ ਰਣਬੀਰ ਕਪੂਰ ਦੀ 'ਐਨੀਮਲ', ਜਾਣੋ 16ਵੇਂ ਦਿਨ ਦਾ ਵਰਲਡ ਵਾਈਡ ਕਲੈਕਸ਼ਨ

Entertainment News Live: ਅਸ ਤਲਪੜੇ ਦੀ ਹੁਣ ਕਿਵੇਂ ਹੈ ਹਾਲਤ? ਕਦੋਂ ਮਿਲੇਗੀ ਹਸਪਤਾਲ ਤੋਂ ਛੁੱਟੀ? ਪਰਿਵਾਰ ਨੇ ਦੱਸਿਆ ਐਕਟਰ ਦਾ ਹੈਲਥ ਅਪਡੇਟ

Shreyas Talpade Health Update: ਬਾਲੀਵੁੱਡ ਅਭਿਨੇਤਾ ਸ਼੍ਰੇਅਸ ਤਲਪੜੇ ਨੂੰ ਹਾਲ ਹੀ ਵਿੱਚ ਦਿਲ ਦਾ ਦੌਰਾ ਪਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਐਂਜੀਓਪਲਾਸਟੀ ਕੀਤੀ ਗਈ। ਉਦੋਂ ਤੋਂ ਹੀ ਅਭਿਨੇਤਾ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਹੁਣ ਸ਼੍ਰੇਅਸ ਦੀ ਸਿਹਤ ਨੂੰ ਲੈ ਕੇ ਇੱਕ ਅਪਡੇਟ ਆਇਆ ਹੈ। ਆਓ ਜਾਣਦੇ ਹਾਂ ਕਿ ਅਭਿਨੇਤਾ ਦੀ ਹਾਲਤ ਹੁਣ ਕਿਵੇਂ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਕਦੋਂ ਛੁੱਟੀ ਮਿਲ ਸਕਦੀ ਹੈ?  


Shreyas Talpade: ਸ਼੍ਰੇਅਸ ਤਲਪੜੇ ਦੀ ਹੁਣ ਕਿਵੇਂ ਹੈ ਹਾਲਤ? ਕਦੋਂ ਮਿਲੇਗੀ ਹਸਪਤਾਲ ਤੋਂ ਛੁੱਟੀ? ਪਰਿਵਾਰ ਨੇ ਦੱਸਿਆ ਐਕਟਰ ਦਾ ਹੈਲਥ ਅਪਡੇਟ

Entertainment News Live Today: ਕਿਵੇਂ ਹੋਈ ਸੀ 'ਫਰੈਂਡਜ਼' ਐਕਟਰ ਮੈਥਿਊ ਪੈਰੀ ਦੀ ਮੌਤ? ਪੋਸਟਮਾਰਟਮ ਰਿਪੋਰਟ 'ਚ ਹੋਇਆ ਹੈਰਾਨੀਜਨਕ ਖੁਲਾਸਾ

Matthew Perry Death Reason: ਬਹੁਤ ਮਸ਼ਹੂਰ ਸ਼ੋਅ 'ਫ੍ਰੈਂਡਜ਼' ਸਟਾਰ ਮੈਥਿਊ ਪੈਰੀ ਦੀ ਅਕਤੂਬਰ ਵਿੱਚ ਮੌਤ ਹੋਈ ਸੀ। ਉਨ੍ਹਾਂ ਦੇ ਅਚਾਨਕ ਦਿਹਾਂਤ ਨਾਲ ਪੂਰੀ ਦੁਨੀਆ ਹਾਲੇ ਤੱਕ ਸਦਮੇ 'ਚ ਹੈ। ਹੁਣ ਅਦਾਕਾਰ ਦੀ ਮੌਤ ਦਾ ਕਾਰਨ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਹੈ। ਅਸਲ 'ਚ ਮੈਥਿਊ ਦੀ ਮੌਤ ਦਾ ਅਸਲ ਕਾਰਨ ਉਨ੍ਹਾਂ ਦੀ ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਇਆ ਹੈ। 


Matthew Perry: ਕਿਵੇਂ ਹੋਈ ਸੀ 'ਫਰੈਂਡਜ਼' ਐਕਟਰ ਮੈਥਿਊ ਪੈਰੀ ਦੀ ਮੌਤ? ਪੋਸਟਮਾਰਟਮ ਰਿਪੋਰਟ 'ਚ ਹੋਇਆ ਹੈਰਾਨੀਜਨਕ ਖੁਲਾਸਾ

Entertainment News Live: ਸ਼ਾਹਰੁਖ ਖਾਨ ਦੀ 'ਡੰਕੀ' ਨੂੰ ਸੈਂਸਰ ਬੋਰਡ ਤੋਂ ਹਰੀ ਝੰਡੀ, ਇਸ ਸਰਟੀਫਿਕੇਟ ਨਾਲ ਹੋਵੇਗੀ ਰਿਲੀਜ਼, ਜਾਣੋ ਕਿੰਨੇ ਘੰਟੇ ਦੀ ਹੋਵੇਗੀ ਮੂਵੀ

Shah Rukh Khan Dunki: ਪ੍ਰਸ਼ੰਸਕ ਸੁਪਰਸਟਾਰ ਸ਼ਾਹਰੁਖ ਖਾਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਡੰਕੀ' ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ ਅਗਲੇ ਕੁਝ ਦਿਨਾਂ 'ਚ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਫਿਲਮ ਦੀ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਨਾਲ ਜੁੜੀ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ, ਜੋ ਕਿ ਫਿਲਮ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੇ ਪਾਸ ਕਰ ਦਿੱਤਾ ਹੈ।   


Shah Rukh Khan: ਸ਼ਾਹਰੁਖ ਖਾਨ ਦੀ 'ਡੰਕੀ' ਨੂੰ ਸੈਂਸਰ ਬੋਰਡ ਤੋਂ ਹਰੀ ਝੰਡੀ, ਇਸ ਸਰਟੀਫਿਕੇਟ ਨਾਲ ਹੋਵੇਗੀ ਰਿਲੀਜ਼, ਜਾਣੋ ਕਿੰਨੇ ਘੰਟੇ ਦੀ ਹੋਵੇਗੀ ਮੂਵੀ

Entertainment News Live Update : Indian Police Force Teaser: 'ਇੰਡੀਅਨ ਪੁਲਿਸ ਫੋਰਸ' ਦਾ ਟੀਜ਼ਰ ਰਿਲੀਜ਼, ਸਿਧਾਰਥ- ਸ਼ਿਲਪਾ ਦੀ ਕੈਮਿਸਟ੍ਰੀ ਨੇ ਜਿੱਤਿਆ ਦਿਲ

Indian Police Force Teaser Out: ਰੋਹਿਤ ਸ਼ੈੱਟੀ ਦੀ ਆਉਣ ਵਾਲੀ ਸੀਰੀਜ਼ 'ਇੰਡੀਅਨ ਪੁਲਿਸ ਫੋਰਸ' ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਂਦੇ ਹੋਏ ਰੋਹਿਤ ਸ਼ੈੱਟੀ ਨੇ ਆਖਰਕਾਰ ਅੱਜ ਆਪਣੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਸੀਰੀਜ਼ 'ਇੰਡੀਅਨ ਪੁਲਿਸ ਫੋਰਸ' ਦਾ ਐਕਸ਼ਨ ਪੈਕਡ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਟੀਜ਼ਰ ਬਹੁਤ ਹੀ ਸ਼ਾਨਦਾਰ ਹੈ।

Read More: Indian Police Force Teaser: 'ਇੰਡੀਅਨ ਪੁਲਿਸ ਫੋਰਸ' ਦਾ ਟੀਜ਼ਰ ਰਿਲੀਜ਼, ਸਿਧਾਰਥ- ਸ਼ਿਲਪਾ ਦੀ ਕੈਮਿਸਟ੍ਰੀ ਨੇ ਜਿੱਤਿਆ ਦਿਲ

Entertainment News Live: Pics: ਗਾਇਕ ਦੀ ਲਾਈਵ ਪਰਫਾਰਮੈਂਸ ਦੌਰਾਨ ਦਰਦਨਾਕ ਮੌਤ, ਤਸਵੀਰਾਂ ਵੇਖ ਕੰਬ ਜਾਏਗੀ ਰੂਹ

 Brazilian Singer Pedro Henrique Death: ਬ੍ਰਾਜ਼ੀਲ ਦੇ ਗਾਇਕ ਪੇਡਰੋ ਹੈਨਰੀਕ ਦਾ ਦੇਹਾਂਤ ਹੋ ਗਿਆ ਹੈ। 13 ਦਸੰਬਰ ਨੂੰ ਸਟੇਜ 'ਤੇ ਲਾਈਵ ਪਰਫਾਰਮੈਂਸ ਦਿੰਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ।

Read MOre: Pics: ਗਾਇਕ ਦੀ ਲਾਈਵ ਪਰਫਾਰਮੈਂਸ ਦੌਰਾਨ ਦਰਦਨਾਕ ਮੌਤ, ਤਸਵੀਰਾਂ ਵੇਖ ਕੰਬ ਜਾਏਗੀ ਰੂਹ

Aaradhya Bachchan: ਆਰਾਧਿਆ ਬੱਚਨ ਪਹਿਲੀ ਵਾਰ ਬਦਲੇ ਹੇਅਰ ਸਟਾਈਲ 'ਚ ਆਈ ਨਜ਼ਰ, ਯੂਜ਼ਰਸ ਬੋਲੇ- 'ਅੱਜ ਦਿਖਾਇਆ ਪੂਰਾ ਚਿਹਰਾ...'

Aishawarya Rai Bachchan Daughter Aaradhya Bachchan Video: ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਦੀ ਪਿਆਰੀ ਬੇਟੀ ਆਰਾਧਿਆ ਬੱਚਨ ਬਹੁਤ ਮਸ਼ਹੂਰ ਸਟਾਰ ਕਿਡ ਹੈ। ਆਰਾਧਿਆ ਅਕਸਰ ਆਪਣੀ ਮਾਂ ਐਸ਼ਵਰਿਆ ਨਾਲ ਪਬਲਿਕ ਇਵੈਂਟਸ ਅਤੇ ਏਅਰਪੋਰਟ 'ਤੇ ਨਜ਼ਰ ਆਉਂਦੀ ਹੈ। ਇਸ ਦੌਰਾਨ ਅਭਿਨੇਤਰੀ ਦੇ ਨਾਲ-ਨਾਲ ਉਨ੍ਹਾਂ ਦੀ ਬੇਟੀ ਨੂੰ ਵੀ ਇਕ ਸਮਾਨ ਲੁੱਕ ਵਿੱਚ ਦਿਖਣ ਲਈ ਟ੍ਰੋਲ ਕੀਤਾ ਜਾਂਦਾ ਹੈ ਪਰ ਬੀਤੀ ਸ਼ਾਮ ਆਪਣੇ ਸਕੂਲ ਫੰਕਸ਼ਨ 'ਚ ਆਰਾਧਿਆ ਬਿਲਕੁਲ ਵੱਖਰੀ ਨਜ਼ਰ ਆਈ।

Read More: Aaradhya Bachchan: ਆਰਾਧਿਆ ਬੱਚਨ ਪਹਿਲੀ ਵਾਰ ਬਦਲੇ ਹੇਅਰ ਸਟਾਈਲ 'ਚ ਆਈ ਨਜ਼ਰ, ਯੂਜ਼ਰਸ ਬੋਲੇ- 'ਅੱਜ ਦਿਖਾਇਆ ਪੂਰਾ ਚਿਹਰਾ...'

Entertainment News Live: Diljit Dosanjh: ਦਿਲਜੀਤ ਦੋਸਾਂਝ ਨਾਲ ਕਾਮੇਡੀ ਕਰਦੀ ਨਜ਼ਰ ਆਏਗੀ ਰਣਜੀਤ ਕੌਰ ਭਾਬੀ! ਸਾਹਮਣੇ ਆਈਆਂ ਮੁਲਾਕਾਤ ਦੀਆਂ ਤਸਵੀਰਾਂ

Diljit Dosanjh with Ranjit Kaur Bhabhi: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਪੰਜਾਬੀਆਂ ਵਿੱਚ ਵਾਹੋ-ਵਾਹੀ ਖੱਟਣ ਵਾਲੇ ਦਿਲਜੀਤ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਬਣ ਗਏ ਹਨ।

Read More: Diljit Dosanjh: ਦਿਲਜੀਤ ਦੋਸਾਂਝ ਨਾਲ ਕਾਮੇਡੀ ਕਰਦੀ ਨਜ਼ਰ ਆਏਗੀ ਰਣਜੀਤ ਕੌਰ ਭਾਬੀ! ਸਾਹਮਣੇ ਆਈਆਂ ਮੁਲਾਕਾਤ ਦੀਆਂ ਤਸਵੀਰਾਂ

Entertainment News Live Update : Anup Ghoshal Passes Away: ਅਨੂਪ ਘੋਸ਼ਾਲ ਦਾ 77 ਸਾਲ ਦੀ ਉਮਰ 'ਚ ਦੇਹਾਂਤ, 'ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ' ਗੀਤ ਨੂੰ ਦਿੱਤੀ ਸੀ ਆਵਾਜ਼

Anup Ghoshal Passes Away: ਮਸ਼ਹੂਰ ਗਾਇਕ ਅਤੇ ਸੰਗੀਤਕਾਰ ਅਨੂਪ ਘੋਸ਼ਾਲ ਦਾ ਸ਼ੁੱਕਰਵਾਰ ਨੂੰ ਦਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 77 ਸਾਲ ਸੀ। ਉਹ ਉਮਰ ਨਾਲ ਜੁੜੀਆਂ ਬਿਮਾਰੀਆਂ ਤੋਂ ਪੀੜਤ ਸਨ ਅਤੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਭਰਤੀ ਸਨ ਅਤੇ ਕੱਲ੍ਹ ਉਹ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਅਨੂਪ ਦੇ ਦੇਹਾਂਤ ਨਾਲ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਸੋਸ਼ਲ ਮੀਡੀਆ 'ਤੇ ਕਈ ਪ੍ਰਸ਼ੰਸਕ ਅਤੇ ਸੈਲੇਬਸ ਗਾਇਕ ਨੂੰ ਸ਼ਰਧਾਂਜਲੀ ਦੇ ਰਹੇ ਹਨ।

Read More: Anup Ghoshal Passes Away: ਅਨੂਪ ਘੋਸ਼ਾਲ ਦਾ 77 ਸਾਲ ਦੀ ਉਮਰ 'ਚ ਦੇਹਾਂਤ, 'ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ' ਗੀਤ ਨੂੰ ਦਿੱਤੀ ਸੀ ਆਵਾਜ਼

Entertainment News Live: Aishwarya Rai: ਕੀ ਐਸ਼ਵਰਿਆ ਰਾਏ ਪਤੀ ਅਭਿਸ਼ੇਕ ਬੱਚਨ ਤੋਂ ਹੋਏਗੀ ਵੱਖ ? ਅਫਵਾਹਾਂ ਵਿਚਾਲੇ ਇਹ ਵੀਡੀਓ ਵਾਇਰਲ

Aishwarya Rai With Bachchan Family: ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਆਪਣੇ ਵਿਆਹੁਤਾ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।

Read More: Aishwarya Rai: ਕੀ ਐਸ਼ਵਰਿਆ ਰਾਏ ਪਤੀ ਅਭਿਸ਼ੇਕ ਬੱਚਨ ਤੋਂ ਹੋਏਗੀ ਵੱਖ ? ਅਫਵਾਹਾਂ ਵਿਚਾਲੇ ਇਹ ਵੀਡੀਓ ਵਾਇਰਲ

Entertainment News Live Update : Preity Zinta Doppelganger: ਪ੍ਰੀਟੀ ਜ਼ਿੰਟਾ ਵਰਗੀ ਦਿਖਣ ਵਾਲੀ ਇਹ ਕੁੜੀ ਕੌਣ ? ਲੁੱਕ ਵੇਖ ਸੋਸ਼ਲ ਮੀਡੀਆ ਯੂਜ਼ਰਸ ਦੇ ਉੱਡੇ ਹੋਸ਼

Preity Zinta Doppelganger: ਬਾਲੀਵੁੱਡ 'ਚ ਅਭਿਨੇਤਾ ਅਤੇ ਅਭਿਨੇਤਰੀਆਂ ਦੇ ਹਮਸ਼ਕਲ ਅਕਸਰ ਦੇਖੇ ਗਏ ਹਨ। ਕੈਟਰੀਨਾ ਕੈਫ ਤੋਂ ਲੈ ਕੇ ਐਸ਼ਵਰਿਆ ਰਾਏ ਬੱਚਨ ਤੱਕ ਕਈ ਅਭਿਨੇਤਰੀਆਂ ਵਰਗੀਆਂ ਦਿਖਣ ਵਾਲੀਆਂ ਕੁੜੀਆਂ ਸੋਸ਼ਲ ਮੀਡੀਆ ਉੱਪਰ ਹਰ ਪਾਸੇ ਛਾਈਆਂ ਰਹਿੰਦੀਆਂ ਹਨ। ਸ਼ਾਹਰੁਖ ਖਾਨ ਵਰਗੇ ਦਿਖਣ ਵਾਲੇ ਇਬਰਾਹਿਮ ਨੂੰ ਤਾਂ ਹਰ ਕੋਈ ਜਾਣਦਾ ਹੈ ਪਰ ਕੀ ਤੁਸੀਂ ਉਸ ਅਭਿਨੇਤਰੀ ਨੂੰ ਮਿਲੇ ਹੋ ਜਿਸ ਨੇ ਕਿੰਗ ਖਾਨ ਨਾਲ ਕਲ ਹੋ ਨਾ ਹੋ 'ਚ ਕੰਮ ਕੀਤਾ ਸੀ? ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪ੍ਰੀਟੀ ਜ਼ਿੰਟਾ ਦੀ।

Read More: Preity Zinta Doppelganger: ਪ੍ਰੀਟੀ ਜ਼ਿੰਟਾ ਵਰਗੀ ਦਿਖਣ ਵਾਲੀ ਇਹ ਕੁੜੀ ਕੌਣ ? ਲੁੱਕ ਵੇਖ ਸੋਸ਼ਲ ਮੀਡੀਆ ਯੂਜ਼ਰਸ ਦੇ ਉੱਡੇ ਹੋਸ਼

Entertainment News Live: Ranjit Kaur Bhabhi: ਰਣਜੀਤ ਕੌਰ ਭਾਬੀ ਨਾਲ ਨਜ਼ਰ ਆਏ ਦਿਲਜੀਤ ਦੋਸਾਂਝ, ਕੀ ਸੋਸ਼ਲ ਮੀਡੀਆ ਹਸਤੀ ਨੂੰ ਕਿਸੇ ਫਿਲਮ 'ਚ ਮਿਲੇਗਾ ਮੌਕਾ ?

Diljit Dosanjh with Ranjit Kaur Bhabhi: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਪੰਜਾਬੀਆਂ ਵਿੱਚ ਵਾਹੋ-ਵਾਹੀ ਖੱਟਣ ਵਾਲੇ ਦਿਲਜੀਤ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਬਣ ਗਏ ਹਨ। ਇਸ ਤੋਂ ਬਾਅਦ ਹੀ ਦਿਲਜੀਤ ਲਗਾਤਾਰ ਰਿਕਾਰਡ ਤੇ ਰਿਕਾਰਡ ਬਣਾ ਰਹੇ ਹਨ। ਦੋਸਾਂਝਾਵਾਲਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ, ਜਿਸਨੇ ਆਪਣੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਅੱਜ ਉਹ ਹਰ ਕਿਸੇ ਦਾ ਪਸੰਦੀਦਾ ਸੁਪਰਸਟਾਰ ਹੈ। ਦੱਸ ਦੇਈਏ ਕਿ ਦਿਲਜੀਤ ਉਨ੍ਹਾਂ ਹਸਤੀਆਂ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਅਕਸਰ ਐਕਟਿਵ ਰਹਿੰਦੇ ਹਨ। ਇਸ ਵਿਚਾਲੇ ਦਿਲਜੀਤ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਰਣਜੀਤ ਕੌਰ ਭਾਬੀ ਨਾਲ ਵਿਖਾਈ ਦੇ ਰਹੇ ਹਨ। 

Read More: Ranjit Kaur Bhabhi: ਰਣਜੀਤ ਕੌਰ ਭਾਬੀ ਨਾਲ ਨਜ਼ਰ ਆਏ ਦਿਲਜੀਤ ਦੋਸਾਂਝ, ਕੀ ਸੋਸ਼ਲ ਮੀਡੀਆ ਹਸਤੀ ਨੂੰ ਕਿਸੇ ਫਿਲਮ 'ਚ ਮਿਲੇਗਾ ਮੌਕਾ ?

Entertainment News Live Today : Aishwarya Rai: ਐਸ਼ਵਰਿਆ ਨੇ ਪਤੀ ਅਭਿਸ਼ੇਕ ਤੋਂ ਵੱਖ ਹੋਣ ਦੀਆਂ ਖਬਰਾਂ 'ਤੇ ਲਗਾਇਆ ਵਿਰਾਮ, ਅਫਵਾਹਾਂ ਵਿਚਾਲੇ ਜੋੜਾ ਇੰਝ ਆਇਆ ਨਜ਼ਰ

Aishwarya Rai With Bachchan Family: ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਆਪਣੇ ਵਿਆਹੁਤਾ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਕਿਹਾ ਜਾ ਰਿਹਾ ਸੀ ਕਿ ਐਸ਼ਵਰਿਆ ਅਤੇ ਅਭਿਸ਼ੇਕ ਜਲਦੀ ਹੀ ਤਲਾਕ ਲੈਣ ਵਾਲੇ ਹਨ। ਵੱਖ ਹੋਣ ਦੀਆਂ ਅਫਵਾਹਾਂ ਦਰਮਿਆਨ ਐਸ਼ਵਰਿਆ ਰਾਏ ਹੁਣ ਪਤੀ ਅਭਿਸ਼ੇਕ ਅਤੇ ਸਹੁਰੇ ਅਮਿਤਾਭ ਬੱਚਨ ਨਾਲ ਨਜ਼ਰ ਆਈ ਹੈ। ਬੱਚਨ ਪਰਿਵਾਰ ਨਾਲ ਇੱਕ ਇਵੈਂਟ ਵਿੱਚ ਸ਼ਾਮਲ ਹੋਣ ਵਾਲੀ ਅਦਾਕਾਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਨੂੰ ਖਤਮ ਕਰ ਦਿੱਤਾ ਹੈ।

Read More: Aishwarya Rai: ਐਸ਼ਵਰਿਆ ਨੇ ਪਤੀ ਅਭਿਸ਼ੇਕ ਤੋਂ ਵੱਖ ਹੋਣ ਦੀਆਂ ਖਬਰਾਂ 'ਤੇ ਲਗਾਇਆ ਵਿਰਾਮ, ਅਫਵਾਹਾਂ ਵਿਚਾਲੇ ਜੋੜਾ ਇੰਝ ਆਇਆ ਨਜ਼ਰ

ਪਿਛੋਕੜ

Entertainment News Live Today: ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਆਪਣੇ ਵਿਆਹੁਤਾ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਕਿਹਾ ਜਾ ਰਿਹਾ ਸੀ ਕਿ ਐਸ਼ਵਰਿਆ ਅਤੇ ਅਭਿਸ਼ੇਕ ਜਲਦੀ ਹੀ ਤਲਾਕ ਲੈਣ ਵਾਲੇ ਹਨ। ਵੱਖ ਹੋਣ ਦੀਆਂ ਅਫਵਾਹਾਂ ਦਰਮਿਆਨ ਐਸ਼ਵਰਿਆ ਰਾਏ ਹੁਣ ਪਤੀ ਅਭਿਸ਼ੇਕ ਅਤੇ ਸਹੁਰੇ ਅਮਿਤਾਭ ਬੱਚਨ ਨਾਲ ਨਜ਼ਰ ਆਈ ਹੈ। ਬੱਚਨ ਪਰਿਵਾਰ ਨਾਲ ਇੱਕ ਇਵੈਂਟ ਵਿੱਚ ਸ਼ਾਮਲ ਹੋਣ ਵਾਲੀ ਅਦਾਕਾਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਨੂੰ ਖਤਮ ਕਰ ਦਿੱਤਾ ਹੈ।


ਦਰਅਸਲ, ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ, ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਪੋਤੀ ਅਗਤਿਆ ਨੰਦਾ ਨੇ ਧੀਰੂਭਾਈ ਇੰਟਰਨੈਸ਼ਨਲ ਸਕੂਲ ਦੇ ਸਾਲਾਨਾ ਸਮਾਰੋਹ 'ਚ ਸ਼ਿਰਕਤ ਕੀਤੀ। ਇਵੈਂਟ ਦੌਰਾਨ ਅਦਾਕਾਰਾ ਬਲੈਕ ਲੁੱਕ 'ਚ ਨਜ਼ਰ ਆਈ। ਐਸ਼ਵਰਿਆ ਬਲੈਕ ਸੂਟ ਦੇ ਨਾਲ ਗੋਲਡਨ ਬਾਰਡਰ ਨਾਲ ਮੇਲ ਖਾਂਦਾ ਬਨਾਰਸੀ ਦੁਪੱਟਾ ਪਹਿਨ ਕੇ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਉਸ ਨੇ ਸੋਨੇ ਦੇ ਗਹਿਣਿਆਂ ਨੂੰ ਪੇਅਰ ਕੀਤਾ ਅਤੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ।






ਐਸ਼ਵਰਿਆ ਨੇ ਭਾਣਜੇ ਤੇ ਲੁਟਾਇਆ ਪਿਆਰ 


ਸਾਹਮਣੇ ਆਈ ਵੀਡੀਓ 'ਚ ਐਸ਼ਵਰਿਆ ਨੂੰ ਪਤੀ ਅਭਿਸ਼ੇਕ ਬੱਚਨ ਨਾਲ ਗੱਲਾਂ ਕਰਦੇ ਅਤੇ ਹੱਸਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਹ ਆਪਣੇ ਸਹੁਰੇ ਅਮਿਤਾਭ ਨਾਲ ਵੀ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਅਭਿਨੇਤਰੀ ਅਮਿਤਾਭ ਬੱਚਨ ਦੇ ਦੋਹਤੇ ਅਗਤਸਿਆ ਨੰਦਾ ਦੀ ਗੱਲ੍ਹ ਫੜਦੀ ਨਜ਼ਰ ਆ ਰਹੀ ਹੈ ਜੋ ਇਵੈਂਟ 'ਚ ਆਈ ਸੀ।


ਬੇਟੀ ਦੀ ਪਰਫਾਰਮੈਂਸ ਰਿਕਾਰਡ ਕਰਦੀ ਨਜ਼ਰ ਆਈ ਅਭਿਨੇਤਰੀ   


ਐਸ਼ਵਰਿਆ ਦੀ ਪਿਆਰੀ ਆਰਾਧਿਆ ਵੀ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਸਾਲਾਨਾ ਸਮਾਰੋਹ 'ਚ ਪਰਫਾਰਮ ਕਰ ਚੁੱਕੀ ਹੈ। ਫੰਕਸ਼ਨ ਦੌਰਾਨ ਐਸ਼ਵਰਿਆ ਵੀ ਆਰਾਧਿਆ ਦੀ ਪਰਫਾਰਮੈਂਸ ਰਿਕਾਰਡ ਕਰਦੀ ਨਜ਼ਰ ਆਈ।


ਅਫਵਾਹਾਂ ਤੇ ਲਗਾਈ ਰੋਕ


ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੋਂ ਅਫਵਾਹਾਂ ਸਨ ਕਿ ਐਸ਼ਵਰਿਆ ਅਤੇ ਅਭਿਸ਼ੇਕ ਵਿਚਾਲੇ ਲੜਾਈ ਚੱਲ ਰਹੀ ਹੈ ਅਤੇ ਦੋਵੇਂ ਵੱਖ ਹੋਣ ਵਾਲੇ ਹਨ। ਪਰ ਹੁਣ ਐਸ਼ਵਰਿਆ ਨੂੰ ਬੱਚਨ ਪਰਿਵਾਰ ਨਾਲ ਦੇਖਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਜੋੜੇ ਵਿਚਾਲੇ ਸਭ ਕੁਝ ਠੀਕ ਚੱਲ ਰਿਹਾ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.