ਪੜਚੋਲ ਕਰੋ
Pics: ਗਾਇਕ ਦੀ ਲਾਈਵ ਪਰਫਾਰਮੈਂਸ ਦੌਰਾਨ ਦਰਦਨਾਕ ਮੌਤ, ਤਸਵੀਰਾਂ ਵੇਖ ਕੰਬ ਜਾਏਗੀ ਰੂਹ
Brazilian Singer Pedro Henrique Death: ਬ੍ਰਾਜ਼ੀਲ ਦੇ ਗਾਇਕ ਪੇਡਰੋ ਹੈਨਰੀਕ ਦਾ ਦੇਹਾਂਤ ਹੋ ਗਿਆ ਹੈ। 13 ਦਸੰਬਰ ਨੂੰ ਸਟੇਜ 'ਤੇ ਲਾਈਵ ਪਰਫਾਰਮੈਂਸ ਦਿੰਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ।
Brazilian Singer Pedro Henrique Death
1/6

ਦੱਸਿਆ ਜਾ ਰਿਹਾ ਹੈ ਕਿ ਗਾਇਕ ਦੀ ਅਚਾਨਕ ਸਟੇਜ 'ਤੇ ਡਿੱਗ ਕੇ ਮੌਤ ਹੋ ਗਈ। ਉਹ 30 ਸਾਲਾਂ ਦਾ ਸੀ। ਪੇਡਰੋ ਹੈਨਰੀਕ ਦੇ ਪ੍ਰਸ਼ੰਸਕ ਅਤੇ ਪਰਿਵਾਰ ਉਸ ਦੀ ਮੌਤ ਤੋਂ ਸਦਮੇ ਵਿੱਚ ਹਨ। ਹੈਨਰੀਕ ਦੀ ਮੌਤ ਤੋਂ ਬਾਅਦ, ਉਸਦੇ ਰਿਕਾਰਡ ਲੇਬਲ ਟੋਡਾ ਮਿਊਜ਼ਿਕ ਨੇ ਪੁਰਤਗਾਲੀ ਵਿੱਚ ਇੰਸਟਾਗ੍ਰਾਮ 'ਤੇ ਇੱਕ ਬਿਆਨ ਜਾਰੀ ਕੀਤਾ, "ਪੇਡਰੋ ਇੱਕ ਹੈਪੀ ਨੌਜਵਾਨ ਸੀ, ਹਰ ਇੱਕ ਦਾ ਦੋਸਤ ਸੀ।"
2/6

ਦੱਸਿਆ ਜਾ ਰਿਹਾ ਹੈ ਕਿ ਹੈਨਰੀਕ ਇਕ ਧਾਰਮਿਕ ਪ੍ਰੋਗਰਾਮ 'ਚ ਆਪਣਾ ਹਿੱਟ ਗੀਤ 'ਵੈ ਸੈਰ ਤਾਓ ਲਿੰਡੋ' ਗਾ ਰਿਹਾ ਸੀ, ਜਿਸ ਨੂੰ ਉੱਤਰ-ਪੂਰਬੀ ਬ੍ਰਾਜ਼ੀਲ ਦੇ ਸ਼ਹਿਰ ਫੇਰਾ ਡੀ ਸੈਂਟਾਨਾ ਦੇ ਇਕ ਕੰਸਰਟ ਹਾਲ ਤੋਂ ਆਨਲਾਈਨ ਟੈਲੀਕਾਸਟ ਕੀਤਾ ਗਿਆ ਸੀ, ਉਸੇ ਦੌਰਾਨ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਕਮਜ਼ੋਰ ਦਿਲ ਵਾਲੇ ਵਾਇਰਲ ਵੀਡੀਓ ਨਾ ਦੇਖਣ।
Published at : 16 Dec 2023 12:16 PM (IST)
ਹੋਰ ਵੇਖੋ





















