Entertainment News LIVE: ਬਿੱਗ ਬੌਸ 'ਚ ਪਤੀ ਵਿੱਕੀ ਤੋਂ ਪਰੇਸ਼ਾਨ ਹੋਈ ਅੰਕਿਤਾ ਲੋਖੰਡੇ, ਦਿਲਜੀਤ ਨੇ ਫੈਨ ਨੂੰ ਗਿਫਟ ਕੀਤੀ ਲੱਖਾਂ ਦੀ ਜੈਕੇਟ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 18 Oct 2023 08:33 PM
Entertainment News Live Today: Nimrat Khaira: ਨਿਮਰਤ ਖਹਿਰਾ ਦੀ ਐਲਬਮ ਮਾਣਮੱਤੀ 'ਚੋਂ ਗੀਤ ਸੁਹਾਗਣ ਦਾ ਵੀਡੀਓ ਰਿਲੀਜ਼, ਗਾਇਕਾ ਦੀ ਸਾਦਗੀ ਨੇ ਜਿੱਤਿਆ ਦਿਲ

Song Suhagan Video Release: ਪੰਜਾਬੀ ਗਾਇਕ ਨਿਮਰਤ ਖਹਿਰਾ ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ ਮਾਣਮੱਤੀ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਇਸ ਐਲਬਮ ਰਾਹੀਂ ਗਾਇਕਾ ਨੇ ਪੰਜਾਬ ਦੇ ਸੱਭਿਆਚਾਰ ਨੂੰ ਖੂਬਸੂਰਤ ਗੀਤਾਂ ਰਾਹੀਂ ਸ਼ਬਦਾਂ ਵਿੱਚ ਪਿਰੋਇਆ ਹੈ। ਦੱਸ ਦੇਈਏ ਕਿ ਨਿਮਰਤ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। ਐਲਬਮ ਮਾਣਮੱਤੀ ਦੇ ਗੀਤ ਦਾਦੀਆ ਨਾਨੀਆਂ ਦਾ ਵੀਡੀਓ ਰਿਲੀਜ਼ ਕੀਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਹੁਣ ਐਲਬਮ ਦੇ ਦੂਜੇ ਗੀਤ ਸੁਹਾਗਣ ਦਾ ਵੀਡੀਓ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਵਿੱਚ ਨਿਮਰਤ ਸਣੇ ਵੀਡੀਓ ਵਿੱਚ ਨਜ਼ਰ ਆਉਣ ਵਾਲੇ ਹਰ ਕਿਰਦਾਰ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਤੁਸੀ ਵੀ ਵੇਖੋ ਇਸ ਗੀਤ ਦਾ ਵੀਡੀਓ...

Read More: Nimrat Khaira: ਨਿਮਰਤ ਖਹਿਰਾ ਦੀ ਐਲਬਮ ਮਾਣਮੱਤੀ 'ਚੋਂ ਗੀਤ ਸੁਹਾਗਣ ਦਾ ਵੀਡੀਓ ਰਿਲੀਜ਼, ਗਾਇਕਾ ਦੀ ਸਾਦਗੀ ਨੇ ਜਿੱਤਿਆ ਦਿਲ

Entertainment News Live: Allu Arjun: ਸੁਪਰਸਟਾਰ ਅੱਲੂ ਅਰਜੁਨ ਦਾ ਹੈਦਰਾਬਾਦ 'ਚ ਧਮਾਕੇਦਾਰ ਸਵਾਗਤ, ਫੈਨਜ਼ ਨੇ ਇੰਝ ਮਨਾਇਆ ਜਸ਼ਨ

National Film Awards: ਮੇਗਾਸਟਾਰ ਅੱਲੂ ਅਰਜੁਨ ਇਨ੍ਹੀਂ ਦਿਨੀਂ ਬੁਲੰਦੀਆਂ 'ਤੇ ਹਨ। ਸਾਉਥ ਸਟਾਰ ਨੂੰ ਬਲੌਕਬਸਟਰ ਫਿਲਮ 'ਪੁਸ਼ਪਾ 1: ਦ ਰਾਈਜ਼' 'ਚ ਆਪਣੀ ਦਮਦਾਰ ਅਦਾਕਾਰੀ ਕਾਰਨ ਦੱਖਣੀ ਸੁਰਸਟਾਰ ਨੂੰ ਹਰ ਪਾਸੇ ਪਛਾਣ ਮਿਲੀ। ਫਿਲਮ ਵਿੱਚ ਮਸ਼ਹੂਰ ਪੁਸ਼ਪਾ ਰਾਜ ਦੇ ਕਿਰਦਾਰ ਵਿੱਚ ਅਭਿਨੇਤਾ ਦੇ ਦਮਦਾਰ ਪ੍ਰਦਰਸ਼ਨ ਦੀ ਦੁਨੀਆ ਭਰ ਦੇ ਪ੍ਰਸ਼ੰਸਕਾਂ ਅਤੇ ਲੋਕਾਂ ਦੁਆਰਾ ਬਹੁਤ ਸ਼ਲਾਘਾ ਕੀਤੀ ਗਈ ਹੈ। ਇਸ ਪ੍ਰਦਰਸ਼ਨ ਦੀ ਬਦੌਲਤ ਅੱਲੂ ਅਰਜੁਨ ਨੇ ਨੈਸ਼ਨਲ ਐਵਾਰਡ ਵੀ ਜਿੱਤਿਆ ਹੈ।

Read More: Allu Arjun: ਸੁਪਰਸਟਾਰ ਅੱਲੂ ਅਰਜੁਨ ਦਾ ਹੈਦਰਾਬਾਦ 'ਚ ਧਮਾਕੇਦਾਰ ਸਵਾਗਤ, ਫੈਨਜ਼ ਨੇ ਇੰਝ ਮਨਾਇਆ ਜਸ਼ਨ

Entertainment News Live: MS Dhoni: ਮਹਿੰਦਰ ਸਿੰਘ ਧੋਨੀ ਨੇ ਅਮਿਤਾਭ ਬੱਚਨ ਨਾਲ ਕੀਤੀ ਮੁਲਾਕਾਤ, ਕੀ ਕਿਸੇ ਖਾਸ ਪ੍ਰੋਜੈਕਟ 'ਤੇ ਕਰ ਰਹੇ ਕੰਮ ?

Amitabh Bachchan & MS Dhoni: ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨਾਲ ਮੁਲਾਕਾਤ ਕੀਤੀ। ਮਹਿੰਦਰ ਸਿੰਘ ਧੋਨੀ ਅਤੇ ਅਮਿਤਾਭ ਬੱਚਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੋਵਾਂ ਦਿੱਗਜਾਂ ਦੀ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਤਸਵੀਰ 'ਚ ਮਹਿੰਦਰ ਸਿੰਘ ਧੋਨੀ ਜੀਨਸ ਅਤੇ ਟੀ-ਸ਼ਰਟ 'ਚ ਨਜ਼ਰ ਆ ਰਹੇ ਹਨ। ਅਮਿਤਾਭ ਬੱਚਨ ਅਤੇ ਮਹਿੰਦਰ ਸਿੰਘ ਧੋਨੀ ਤੋਂ ਇਲਾਵਾ ਇੱਕ ਹੋਰ ਵਿਅਕਤੀ ਵਿਚਕਾਰ ਨਜ਼ਰ ਆ ਰਿਹਾ ਹੈ।

Read More: MS Dhoni: ਮਹਿੰਦਰ ਸਿੰਘ ਧੋਨੀ ਨੇ ਅਮਿਤਾਭ ਬੱਚਨ ਨਾਲ ਕੀਤੀ ਮੁਲਾਕਾਤ, ਕੀ ਕਿਸੇ ਖਾਸ ਪ੍ਰੋਜੈਕਟ 'ਤੇ ਕਰ ਰਹੇ ਕੰਮ ?

Entertainment News Live Today: UT 69 ਦੇ ਟ੍ਰੇਲਰ ਲਾਂਚ ਈਵੈਂਟ 'ਤੇ ਭਾਵੁਕ ਹੋਏ ਰਾਜ ਕੁੰਦਰਾ, ਰੋਂਦੇ ਹੋਏ ਬੋਲੇ- ਜੋ ਬੋਲਣਾ ਮੈਨੂੰ ਬੋਲੋ, ਮੇਰੀ ਪਤਨੀ ਅਤੇ ਬੱਚਿਆਂ ਨੂੰ...

UT 69 Trailer Out: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਜਲਦ ਹੀ ਫਿਲਮ 'ਯੂਟੀ 69' (ਅੰਡਰ ਟ੍ਰਾਇਲ 69) 'ਚ ਨਜ਼ਰ ਆਉਣਗੇ। ਇਹ ਫਿਲਮ ਰਾਜ ਦੇ ਜੀਵਨ ਦੇ ਉਸ ਦੌਰ 'ਤੇ ਬਣੀ ਹੈ, ਜਦੋਂ ਉਸ ਨੇ ਜੇਲ੍ਹ ਵਿੱਚ ਦਿਨ ਕੱਟੇ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ ਦੇ ਇਵੈਂਟ 'ਚ ਰਾਜ ਪਹਿਲੀ ਵਾਰ ਕਾਫੀ ਭਾਵੁਕ ਹੁੰਦੇ ਨਜ਼ਰ ਆਏ।

Read More: UT 69 ਦੇ ਟ੍ਰੇਲਰ ਲਾਂਚ ਈਵੈਂਟ 'ਤੇ ਭਾਵੁਕ ਹੋਏ ਰਾਜ ਕੁੰਦਰਾ, ਰੋਂਦੇ ਹੋਏ ਬੋਲੇ- ਜੋ ਬੋਲਣਾ ਮੈਨੂੰ ਬੋਲੋ, ਮੇਰੀ ਪਤਨੀ ਅਤੇ ਬੱਚਿਆਂ ਨੂੰ...

Entertainment News Live: UT 69 Trailer Out: ਰਾਜ ਕੁੰਦਰਾ ਨੇ ਜੇਲ੍ਹ 'ਚ ਗੁਜ਼ਾਰੀ ਜ਼ਿੰਦਗੀ ਨੂੰ ਪਰਦੇ ਤੇ ਕੀਤਾ ਪੇਸ਼, UT 69 ਦੇ ਟ੍ਰੇਲਰ 'ਚ ਵੇਖੋ ਪੁਲਿਸ ਤੇ ਲੋਕਾਂ ਵੱਲੋਂ ਕੀਤਾ ਸਲੂਕ

UT 69 Trailer Out: ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਜੀਵਨ ਅਤੇ ਇਸ ਨਾਲ ਜੁੜੀਆਂ ਅਹਿਮ ਘਟਨਾਵਾਂ 'ਤੇ ਆਧਾਰਿਤ ਫਿਲਮ ਯੂਟੀ 69 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਰਾਜ ਕੁੰਦਰਾ ਖੁਦ ਨਿਭਾਅ ਰਹੇ ਹਨ। ਏਏ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਸ਼ਾਹਨਵਾਜ਼ ਅਲੀ ਨੇ ਕੀਤਾ ਹੈ। 'UT 69' 3 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Read More: UT 69 Trailer Out: ਰਾਜ ਕੁੰਦਰਾ ਨੇ ਜੇਲ੍ਹ 'ਚ ਗੁਜ਼ਾਰੀ ਜ਼ਿੰਦਗੀ ਨੂੰ ਪਰਦੇ ਤੇ ਕੀਤਾ ਪੇਸ਼,  UT 69 ਦੇ ਟ੍ਰੇਲਰ 'ਚ ਵੇਖੋ ਪੁਲਿਸ ਤੇ ਲੋਕਾਂ ਵੱਲੋਂ ਕੀਤਾ ਸਲੂਕ

Entertainment News Live Today: Allu Arjun: ਅੱਲੂ ਅਰਜੁਨ ਨੂੰ ਰਾਸ਼ਟਰੀ ਫਿਲਮ ਅਵਾਰਡ ਮਿਲਣ ਤੋਂ ਬਾਅਦ ਪਤਨੀ ਸਨੇਹਾ ਹੋਈ ਗਦਗਦ, ਅਦਾਕਾਰ ਦੀ ਸਫਲਤਾ ਤੇ ਇੰਝ ਜਤਾਈ ਖੁਸ਼ੀ

Allu Arjun Win 69th National Film Award: ਬੈਸਟ ਅਭਿਨੇਤਾ ਦਾ 69ਵਾਂ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣ ਤੋਂ ਬਾਅਦ ਅੱਲੂ ਅਰਜੁਨ ਇਸ ਸਮੇਂ ਸੱਤਵੇਂ ਆਸਮਾਨ  'ਤੇ ਹਨ। ਤੇਲਗੂ ਸੁਪਰਸਟਾਰ ਨੂੰ ਕੱਲ੍ਹ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਸਰਵੋਤਮ ਅਦਾਕਾਰ ਲਈ ਰਜਤ ਕਮਲ ਹਾਸਿਲ ਹੋਇਆ ਸੀ।

Read More: Allu Arjun: ਅੱਲੂ ਅਰਜੁਨ ਨੂੰ ਰਾਸ਼ਟਰੀ ਫਿਲਮ ਅਵਾਰਡ ਮਿਲਣ ਤੋਂ ਬਾਅਦ ਪਤਨੀ ਸਨੇਹਾ ਹੋਈ ਗਦਗਦ, ਅਦਾਕਾਰ ਦੀ ਸਫਲਤਾ ਤੇ ਇੰਝ ਜਤਾਈ ਖੁਸ਼ੀ 

Entertainment News Live: Sippy Gill: ਸਿੱਪੀ ਗਿੱਲ ਖਿਲਾਫ FIR ਦਰਜ, ਪੰਜਾਬੀ ਗਾਇਕ 'ਤੇ ਕੁੱਟਮਾਰ ਕਰਨ ਦੇ ਲੱਗੇ ਦੋਸ਼

FIR Against Sippy Gill: ਪੰਜਾਬੀ ਗਾਇਕ ਸਿੱਪੀ ਗਿੱਲ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਨਾ ਸਿਰਫ਼ ਗੀਤਾਂ ਵਿੱਚ ਬਲਕਿ ਅਦਾਕਾਰੀ ਦੇ ਖੇਤਰ ਵਿੱਚ ਵੀ ਆਪਣਾ ਜਲਵਾ ਦਿਖਾਇਆ ਹੈ। ਇਸ ਵਿਚਾਲੇ ਕਲਾਕਾਰ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ਼ ਮੋਹਾਲੀ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਹੈ। ਆਖਿਰ ਕੀ ਹੈ ਪੂਰਾ ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖਬਰ...

Read More: Sippy Gill: ਸਿੱਪੀ ਗਿੱਲ ਖਿਲਾਫ FIR ਦਰਜ, ਪੰਜਾਬੀ ਗਾਇਕ 'ਤੇ ਕੁੱਟਮਾਰ ਕਰਨ ਦੇ ਲੱਗੇ ਦੋਸ਼

Entertainment News Live Today: Parmish Verma: ਪਰਮੀਸ਼ ਵਰਮਾ ਅੱਜ ਮਨਾ ਰਹੇ ਵਿਆਹ ਦੀ ਵਰ੍ਹੇਗੰਢ, ਪਤਨੀ ਗੀਤ ਗਰੇਵਾਲ ਲਈ ਇੰਝ ਰੋਮਾਂਟਿਕ ਹੋਇਆ ਪੰਜਾਬੀ ਕਲਾਕਾਰ

Parmish Verma Wedding Anniversary: ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਅੱਜ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾ ਰਹੇ ਹਨ। ਇਸ ਖਾਸ ਮੌਕੇ ਪੰਜਾਬੀ ਕਲਾਕਾਰ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਵੱਲੋਂ ਰੋਮਾਂਟਿਕ ਤਰੀਕੇ ਨਾਲ ਪਤਨੀ ਗੀਤ ਗਰੇਵਾਲ ਨੂੰ ਵਿਆਹ ਦੀ ਵਧਾਈ ਦਿੱਤੀ ਗਈ ਹੈ। ਇਸ ਵੀਡੀਓ ਵਿੱਚ ਪਰਮੀਸ਼ ਅਤੇ ਗੀਤ ਦੇ ਖਾਸ ਪਲਾਂ ਦੀ ਝਲਕ ਵੇਖਣ ਨੂੰ ਮਿਲ ਰਹੀ ਹੈ। ਦੋਵਾਂ ਦਾ ਇਹ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਦੀਵਾਨਾ ਬਣਾ ਰਿਹਾ ਹੈ, ਤੁਸੀ ਵੀ ਵੇਖੋ ਕਲਾਕਾਰ ਦਾ ਇਹ ਪਿਆਰ ਭਰਿਆ ਵੀਡੀਓ...

Read More: Parmish Verma: ਪਰਮੀਸ਼ ਵਰਮਾ ਅੱਜ ਮਨਾ ਰਹੇ ਵਿਆਹ ਦੀ ਵਰ੍ਹੇਗੰਢ, ਪਤਨੀ ਗੀਤ ਗਰੇਵਾਲ ਲਈ ਇੰਝ ਰੋਮਾਂਟਿਕ ਹੋਇਆ ਪੰਜਾਬੀ ਕਲਾਕਾਰ

Entertainment News Live: Anushka Sharma: ਦੂਜੇ ਬੱਚੇ ਦੇ ਜਨਮ ਤੋਂ ਬਾਅਦ ਐਕਟਿੰਗ ਛੱਡ ਦੇਵੇਗੀ ਅਨੁਸ਼ਕਾ ਸ਼ਰਮਾ ? ਵਾਇਰਲ ਵੀਡੀਓ ਨੇ ਵਧਾਈ ਫੈਨਜ਼ ਦੀ ਚਿੰਤਾ

Anushka Sharma To Quit Acting: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਖਬਰਾਂ ਦੀ ਮੰਨੀਏ ਤਾਂ ਅਦਾਕਾਰਾ ਜਲਦ ਹੀ ਦੂਜੀ ਵਾਰ ਮਾਂ ਬਣਨ ਵਾਲੀ ਹੈ। ਅਨੁਸ਼ਕਾ ਅਤੇ ਵਿਰਾਟ ਨੇ ਹੁਣ ਤੱਕ ਦੂਜੀ ਪ੍ਰੈਗਨੈਂਸੀ ਨੂੰ ਲੈ ਕੇ ਚੁੱਪੀ ਸਾਧੀ ਹੋਈ ਹੈ, ਉਨ੍ਹਾਂ ਨੇ ਨਾ ਤਾਂ ਹਾਂ ਕਿਹਾ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ। ਅਨੁਸ਼ਕਾ ਦੀ ਪ੍ਰੈਗਨੈਂਸੀ ਦੀ ਖਬਰ ਦੇ ਵਿਚਕਾਰ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹ ਬੱਚੇ ਪੈਦਾ ਕਰਨ ਤੋਂ ਬਾਅਦ ਕੰਮ ਨਹੀਂ ਕਰੇਗੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਹੈ ਕਿ ਕਿਤੇ ਉਨ੍ਹਾਂ ਦੀ ਪਸੰਦੀਦਾ ਅਨੁਸ਼ਕਾ ਅਦਾਕਾਰੀ ਦੀ ਦੁਨੀਆ ਨੂੰ ਅਲਵਿਦਾ ਨਾ ਕਹਿ ਦੇਵੇ। 

Read More: Anushka Sharma: ਦੂਜੇ ਬੱਚੇ ਦੇ ਜਨਮ ਤੋਂ ਬਾਅਦ ਐਕਟਿੰਗ ਛੱਡ ਦੇਵੇਗੀ ਅਨੁਸ਼ਕਾ ਸ਼ਰਮਾ ? ਵਾਇਰਲ ਵੀਡੀਓ ਨੇ ਵਧਾਈ ਫੈਨਜ਼ ਦੀ ਚਿੰਤਾ

Entertainment News Live Today: ਸਾਊਥ ਸਟਾਰ ਕੁੰਦਰਾ ਜੌਨੀ ਦਾ ਦੇਹਾਂਤ, 71 ਸਾਲ ਦੀ ਉਮਰ 'ਚ ਹਾਰਟ ਅਟੈਕ ਨਾਲ ਹੋਈ ਮੌਤ

Malayalam Actor Kundara Johny Death: ਮਲਿਆਲਮ ਫਿਲਮਾਂ ਵਿੱਚ ਨਕਾਰਾਤਮਕ ਕਿਰਦਾਰਾਂ ਲਈ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਕੁੰਦਰਾ ਜੌਨੀ ਦੀ ਮੰਗਲਵਾਰ ਨੂੰ ਕੇਰਲ ਦੇ ਕੋਲਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਉਹ 71 ਸਾਲ ਦੇ ਸਨ। 1991 'ਚ ਆਈ ਫਿਲਮ 'ਗੌਡਫਾਦਰ' 'ਚ ਕੰਮ ਕਰਨ ਵਾਲੇ ਅਭਿਨੇਤਾ ਦੇ ਅੰਤਿਮ ਸੰਸਕਾਰ ਬਾਰੇ ਹੋਰ ਜਾਣਕਾਰੀ ਅਜੇ ਆਉਣੀ ਬਾਕੀ ਹੈ।   


Kundra Johny: ਸਾਊਥ ਸਟਾਰ ਕੁੰਦਰਾ ਜੌਨੀ ਦਾ ਦੇਹਾਂਤ, 71 ਸਾਲ ਦੀ ਉਮਰ 'ਚ ਹਾਰਟ ਅਟੈਕ ਨਾਲ ਹੋਈ ਮੌਤ

Entertainment News Live Today: ਸਾਊਥ ਸਟਾਰ ਕੁੰਦਰਾ ਜੌਨੀ ਦਾ ਦੇਹਾਂਤ, 71 ਸਾਲ ਦੀ ਉਮਰ 'ਚ ਹਾਰਟ ਅਟੈਕ ਨਾਲ ਹੋਈ ਮੌਤ

Malayalam Actor Kundara Johny Death: ਮਲਿਆਲਮ ਫਿਲਮਾਂ ਵਿੱਚ ਨਕਾਰਾਤਮਕ ਕਿਰਦਾਰਾਂ ਲਈ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਕੁੰਦਰਾ ਜੌਨੀ ਦੀ ਮੰਗਲਵਾਰ ਨੂੰ ਕੇਰਲ ਦੇ ਕੋਲਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਉਹ 71 ਸਾਲ ਦੇ ਸਨ। 1991 'ਚ ਆਈ ਫਿਲਮ 'ਗੌਡਫਾਦਰ' 'ਚ ਕੰਮ ਕਰਨ ਵਾਲੇ ਅਭਿਨੇਤਾ ਦੇ ਅੰਤਿਮ ਸੰਸਕਾਰ ਬਾਰੇ ਹੋਰ ਜਾਣਕਾਰੀ ਅਜੇ ਆਉਣੀ ਬਾਕੀ ਹੈ।   


Kundra Johny: ਸਾਊਥ ਸਟਾਰ ਕੁੰਦਰਾ ਜੌਨੀ ਦਾ ਦੇਹਾਂਤ, 71 ਸਾਲ ਦੀ ਉਮਰ 'ਚ ਹਾਰਟ ਅਟੈਕ ਨਾਲ ਹੋਈ ਮੌਤ

Entertainment News Live: 'ਗਦਰ 2' ਸੁਪਰਹਿੱਟ ਹੁੰਦੇ ਹੀ ਚਮਕੀ ਸੰਨੀ ਦਿਓਲ ਦੀ ਕਿਸਮਤ, ਤਾਰਾ ਸਿੰਘ ਦੇ ਹੱਥ ਲੱਗੀਆਂ 6 ਵੱਡੀਆਂ ਫਿਲਮਾਂ

Sunny Deol Upcoming Movies: ਦਿੱਗਜ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਗਦਰ 2' ਦੀ ਸਫਲਤਾ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। 22 ਸਾਲ ਪਹਿਲਾਂ ਜਦੋਂ 'ਗਦਰ' ਰਿਲੀਜ਼ ਹੋਈ ਸੀ ਤਾਂ ਇਸ ਨੇ ਬਾਕਸ ਆਫਿਸ 'ਤੇ ਖੂਬ ਧਮਾਲ ਮਚਾਇਆ ਸੀ ਅਤੇ ਹੁਣ ਇਸ ਦਾ ਦੂਜਾ ਭਾਗ 'ਗਦਰ 2' ਵੀ ਕਾਮਯਾਬੀ ਹਾਸਲ ਕਰਦਾ ਨਜ਼ਰ ਆ ਰਿਹਾ ਹੈ। 'ਗਦਰ' ਵਾਂਗ 'ਗਦਰ 2' 'ਤੇ ਵੀ ਲੋਕਾਂ ਨੇ ਪਿਆਰ ਦੀ ਵਰਖਾ ਕੀਤੀ। 


Gadar 2: 'ਗਦਰ 2' ਸੁਪਰਹਿੱਟ ਹੁੰਦੇ ਹੀ ਚਮਕੀ ਸੰਨੀ ਦਿਓਲ ਦੀ ਕਿਸਮਤ, ਤਾਰਾ ਸਿੰਘ ਦੇ ਹੱਥ ਲੱਗੀਆਂ 6 ਵੱਡੀਆਂ ਫਿਲਮਾਂ

Entertainment News Live Today: ਆਲੀਆ ਭੱਟ ਆਪਣੇ ਵਿਆਹ ਦੀ ਸਾੜੀ ਪਹਿਨ ਕੇ ਕਿਉਂ ਲੈਣ ਗਈ ਸੀ ਨੈਸ਼ਨਲ ਐਵਾਰਡ, ਅਦਾਕਾਰਾ ਨੇ ਕੀਤਾ ਖੁਲਾਸਾ

Alia Bhatt At National Award: ਆਲੀਆ ਭੱਟ ਇਨ੍ਹੀਂ ਦਿਨੀਂ ਖੁਸ਼ੀਆਂ ਦੇ ਸੱਤਵੇਂ ਅਸਮਾਨ 'ਤੇ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਐਵਾਰਡ ਮਿਲਿਆ ਹੈ। ਦਰਅਸਲ, ਕੱਲ੍ਹ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਲੀਆ ਭੱਟ ਨੂੰ ਫਿਲਮ 'ਗੰਗੂਬਾਈ ਕਾਠੀਆਵਾੜੀ' (2022) ਵਿੱਚ ਉਨ੍ਹਾਂ ਦੀ ਅਦਾਕਾਰੀ ਲਈ ਸਰਬੋਤਮ ਅਭਿਨੇਤਰੀ ਦੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। 


Alia Bhatt: ਆਲੀਆ ਭੱਟ ਆਪਣੇ ਵਿਆਹ ਦੀ ਸਾੜੀ ਪਹਿਨ ਕੇ ਕਿਉਂ ਲੈਣ ਗਈ ਸੀ ਨੈਸ਼ਨਲ ਐਵਾਰਡ, ਅਦਾਕਾਰਾ ਨੇ ਕੀਤਾ ਖੁਲਾਸਾ

Entertainment News Live: ਸਾਊਥ ਸਟਾਰ ਥਲਪਤੀ ਵਿਜੇ ਦੀ ਫਿਲਮ 'ਲੀਓ' ਦੀ ਰਿਲੀਜ਼ 'ਤੇ ਕੋਰਟ ਨੇ ਲਾਈ ਰੋਕ, ਜਾਣੋ ਕੀ ਹੈ ਪੂਰਾ ਮਾਮਲਾ

Leo Release Stalled: ਥਲਪਥੀ ਵਿਜੇ ਦੀ ਫਿਲਮ 'ਲੀਓ' ਨੂੰ ਲੈ ਕੇ ਕਾਫੀ ਚਰਚਾ ਹੈ। ਪ੍ਰਸ਼ੰਸਕ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਇਸ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਨੂੰ ਦੇਖਣ ਲਈ ਸਾਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦਰਅਸਲ, ਇਕ ਰਿਪੋਰਟ ਮੁਤਾਬਕ ਫਿਲਮ ਦੀ ਰਿਲੀਜ਼ 'ਤੇ 20 ਅਕਤੂਬਰ ਤੱਕ ਰੋਕ ਲਗਾ ਦਿੱਤੀ ਗਈ ਹੈ। 


Thalapathy Vijay: ਸਾਊਥ ਸਟਾਰ ਥਲਪਤੀ ਵਿਜੇ ਦੀ ਫਿਲਮ 'ਲੀਓ' ਦੀ ਰਿਲੀਜ਼ 'ਤੇ ਕੋਰਟ ਨੇ ਲਾਈ ਰੋਕ, ਜਾਣੋ ਕੀ ਹੈ ਪੂਰਾ ਮਾਮਲਾ

Entertainment News Live Today: ਅਭਿਨੇਤਰੀ ਜ਼ੀਨਤ ਅਮਾਨ ਦਾ ਹੈਰਾਨ ਕਰਨ ਵਾਲਾ ਖੁਲਾਸਾ, ਬੋਲੀ- 'ਮੈਂ ਉਧਾਰ 'ਤੇ ਕੱਪੜੇ ਤੇ ਲੋਨ 'ਤੇ ਗਹਿਣੇ ਖਰੀਦਦੀ ਹਾਂ..'

Zeenat Aman Post: ਜਦੋਂ ਤੋਂ ਮਸ਼ਹੂਰ ਅਦਾਕਾਰਾ ਜ਼ੀਨਤ ਅਮਾਨ ਨੇ ਇੰਸਟਾਗ੍ਰਾਮ 'ਤੇ ਆਪਣਾ ਡੈਬਿਊ ਕੀਤਾ ਹੈ, ਉਦੋਂ ਤੋਂ ਉਹ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਹੈ। ਉਹ ਫੈਨਜ਼ ਨੂੰ ਆਪਣੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਦਿੰਦੀ ਰਹਿੰਦੀ ਹੈ। ਜ਼ੀਨਤ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਵਿਆਹ ਦੀਆਂ ਪਾਰਟੀਆਂ ਵਿੱਚ ਪਹਿਨਣ ਲਈ ਕੱਪੜੇ ਉਧਾਰ ਲੈਂਦੀ ਹੈ। ਜ਼ੀਨਤ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਨੌਜਵਾਨਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਕੱਪੜੇ ਖਰੀਦਣ ਵੇਲੇ ਬੋਲੋੜੇ ਦਬਾਅ ਹੇਠ ਨਾ ਆਉਣ। 


Zeenat Aman: ਅਭਿਨੇਤਰੀ ਜ਼ੀਨਤ ਅਮਾਨ ਦਾ ਹੈਰਾਨ ਕਰਨ ਵਾਲਾ ਖੁਲਾਸਾ, ਬੋਲੀ- 'ਮੈਂ ਉਧਾਰ 'ਤੇ ਕੱਪੜੇ ਤੇ ਲੋਨ 'ਤੇ ਗਹਿਣੇ ਖਰੀਦਦੀ ਹਾਂ..'

Entertainment News Live: ਕਰਨ ਜੌਹਰ ਨੂੰ ਮਿਲਿਆ ਨੈਸ਼ਨਲ ਐਵਾਰਡ ਤਾਂ ਵਿਵੇਕ ਅਗਨੀਹੋਤਰੀ ਨੇ ਬਣਾਇਆ ਮੂੰਹ? ਵੀਡੀਓ ਹੋਇਆ ਵਾਇਰਲ

Vivek Agnigotri Video: ਮੰਗਲਵਾਰ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਾਲੀਵੁੱਡ ਹਸਤੀਆਂ ਨੂੰ ਨੈਸ਼ਨਲ ਫਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੀ ਫਿਲਮ ਸ਼ੇਰਸ਼ਾਹ ਨੂੰ ਸਪੈਸ਼ਲ ਜਿਊਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਨੂੰ ਲੈਣ ਲਈ ਫਿਲਮਕਾਰ ਕਰਨ ਜੌਹਰ ਪਹੁੰਚੇ ਸਨ। ਕਰਨ ਦਾ ਐਵਾਰਡ ਲੈਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਵਿਵੇਕ ਅਗਨੀਹੋਤਰੀ ਮੂੰਹ ਬਣਾਉਂਦੇ ਨਜ਼ਰ ਆ ਰਹੇ ਹਨ, ਜਦੋਂ ਕਰਨ ਜੌਹਰ ਐਵਾਰਡ ਲੈਣ ਲਈ ਸਟੇਜ 'ਤੇ ਜਾਂਦੇ ਹਨ। ਇਸ ਵੀਡੀਓ 'ਚ ਵਿਵੇਕ ਦੇ ਐਕਸਪ੍ਰੈਸ਼ਨ ਦੇਖਣ ਯੋਗ ਹਨ। 


Karan Johar: ਕਰਨ ਜੌਹਰ ਨੂੰ ਮਿਲਿਆ ਨੈਸ਼ਨਲ ਐਵਾਰਡ ਤਾਂ ਵਿਵੇਕ ਅਗਨੀਹੋਤਰੀ ਨੇ ਬਣਾਇਆ ਮੂੰਹ? ਵੀਡੀਓ ਹੋਇਆ ਵਾਇਰਲ 

Entertainment News Live Today: ਬਿੱਗ ਬੌਸ ਦੇ ਘਰ 'ਚ ਅੰਕਿਤਾ ਲੋਖੰਡੇ ਦੀ ਪਤੀ ਵਿੱਕੀ ਜੈਨ ਨਾਲ ਹੋਈ ਕਹਾਸੁਣੀ, ਗੁੱਸੇ 'ਚ ਬੋਲੀ- 'ਉਹ ਅੱਜ ਜਿੱਥੇ ਹੈ, ਕਿਉਂਕਿ....'

Bigg Boss 17 Update: ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਟੀਵੀ ਇੰਡਸਟਰੀ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਹੁਣ ਜਦੋਂ ਉਸਨੇ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 17 ਵਿੱਚ ਹਿੱਸਾ ਲਿਆ ਹੈ, ਉਸਦੇ ਪ੍ਰਸ਼ੰਸਕਾਂ ਨੂੰ ਯਕੀਨ ਸੀ ਕਿ ਉਹ ਸ਼ੋਅ ਵਿੱਚ ਵੀ ਉਨ੍ਹਾਂ ਦਾ ਰੋਮਾਂਸ ਦੇਖਣ ਨੂੰ ਮਿਲਣਗੇ। ਹਾਲਾਂਕਿ, ਕੁਝ ਵੱਖਰਾ ਹੋ ਰਿਹਾ ਹੈ ਕਿਉਂਕਿ ਤਾਜ਼ਾ ਐਪੀਸੋਡ ਵਿੱਚ, ਅੰਕਿਤਾ ਨੂੰ ਆਪਣੇ ਪਤੀ ਵਿੱਕੀ ਤੋਂ ਪਰੇਸ਼ਾਨ ਹੁੰਦੇ ਦੇਖਿਆ ਜਾ ਸਕਦਾ ,ਹੈ ਕਿਉਂਕਿ ਉਹ ਘਰ ਦੇ ਦੂਜੇ ਮੈਂਬਰਾਂ ਨਾਲ ਰੁੱਝਿਆ ਹੋਇਆ ਹੈ ਅਤੇ ਆਪਣੀ ਪਤਨੀ ਨੂੰ ਸਮਾਂ ਨਹੀਂ ਦੇ ਰਿਹਾ ਹੈ। 


Ankita Lokhande: ਬਿੱਗ ਬੌਸ ਦੇ ਘਰ 'ਚ ਅੰਕਿਤਾ ਲੋਖੰਡੇ ਦੀ ਪਤੀ ਵਿੱਕੀ ਜੈਨ ਨਾਲ ਹੋਈ ਕਹਾਸੁਣੀ, ਗੁੱਸੇ 'ਚ ਬੋਲੀ- 'ਉਹ ਅੱਜ ਜਿੱਥੇ ਹੈ, ਕਿਉਂਕਿ....'

Entertainment News Live: ਦਿਲਜੀਤ ਦੋਸਾਂਝ ਨੇ ਲਾਈਵ ਸ਼ੋਅ 'ਚ ਫੈਨ 'ਤੇ ਲੁਟਾਇਆ ਪਿਆਰ, ਲੱਖਾਂ ਦੀ ਜੈਕਟ ਵੀ ਕੀਤੀ ਗਿਫਟ, ਫੈਨਜ਼ ਬੋਲੇ- 'ਡਾਊਨ ਟੂ ਅਰਥ'

Diljit Dosanjh Video: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਨ੍ਹਾਂ ਦੀ ਪੂਰੀ ਦੁਨੀਆ ਵਿੱਚ ਜ਼ਬਰਦਸਤ ਫੈਨ ਫਾਲੋਇੰਗ ਹੈ। ਦਿਲਜੀਤ ਦੇ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਉਹ ਗਲੋਬਲ ਆਈਕਨ ਬਣ ਗਏ ਹਨ। ਇਸ ਦੇ ਨਾਲ ਨਾਲ ਦਿਲਜੀਤ ਕਿਸੇ ਨਾ ਕਿਸੇ ਵਜ੍ਹਾ ਕਰਕੇ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ।  ਹਾਲ ਹੀ 'ਚ ਦਿਲਜੀਤ ਦਾ ਆਸਟਰੇਲੀਆ ਦੇ ਮੇਲਬੋਰਨ ਵਿਖੇ ਸ਼ੋਅ ਹਾਊਸਫੁੱਲ ਰਿਹਾ ਸੀ। ਦਿਲਜੀਤ ਦੇ ਕੰਸਰਟ ਲਈ ਸਾਰੀਆਂ ਟਿਕਟਾਂ ਵਿਕੀਆਂ, ਇਹ ਰਿਕਾਰਡ ਬਣਾਉਣ ਵਾਲੇ ਦਿਲਜੀਤ ਪਹਿਲੇ ਭਾਰਤੀ ਤੇ ਪੰਜਾਬੀ ਕਲਾਕਾਰ ਬਣੇ। ਹੁਣ ਦਿਲਜੀਤ ਦੇ ਨਿਊ ਜ਼ੀਲੈਂਡ ਸ਼ੋਅ ਤੋਂ ਇੱਕ ਵੀਡੀਓ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦਿਲਜੀਤ ਦੋਸਾਂਝ ਨੂੰ ਸਟੇਜ 'ਤੇ ਪਰਫਾਰਮ ਕਰਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਦੇ ਕੋਲ ਇੱਕ ਫੈਨ ਪਹੁੰਚਿਆ ਤਾਂ ਦਿਲਜੀਤ ਨੇ ਬੜੇ ਪਿਆਰ ਤੇ ਰਿਸਪੈਕਟ ਦੇ ਨਾਲ ਉਸ ਨੂੰ ਟ੍ਰੀਟ ਕੀਤਾ ਅਤੇ ਇਹੀ ਨਹੀਂ ਦੋਸਾਂਝਵਾਲਾ ਆਪਣੇ ਫੈਨ 'ਤੇ ਰੱਜ ਕੇ ਪਿਆਰ ਲੁਟਾਉਂਦਾ ਹੋਇਆ ਨਜ਼ਰ ਆਇਆ। 


Diljit Dosanjh: ਦਿਲਜੀਤ ਦੋਸਾਂਝ ਨੇ ਲਾਈਵ ਸ਼ੋਅ 'ਚ ਫੈਨ 'ਤੇ ਲੁਟਾਇਆ ਪਿਆਰ, ਲੱਖਾਂ ਦੀ ਜੈਕਟ ਵੀ ਕੀਤੀ ਗਿਫਟ, ਫੈਨਜ਼ ਬੋਲੇ- 'ਡਾਊਨ ਟੂ ਅਰਥ'

ਪਿਛੋਕੜ

Entertainment News Today Latest Updates18 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


ਦਿਲਜੀਤ ਦੋਸਾਂਝ ਨੇ ਲਾਈਵ ਸ਼ੋਅ 'ਚ ਫੈਨ 'ਤੇ ਲੁਟਾਇਆ ਪਿਆਰ, ਲੱਖਾਂ ਦੀ ਜੈਕਟ ਵੀ ਕੀਤੀ ਗਿਫਟ, ਫੈਨਜ਼ ਬੋਲੇ- 'ਡਾਊਨ ਟੂ ਅਰਥ'


Diljit Dosanjh Video: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਨ੍ਹਾਂ ਦੀ ਪੂਰੀ ਦੁਨੀਆ ਵਿੱਚ ਜ਼ਬਰਦਸਤ ਫੈਨ ਫਾਲੋਇੰਗ ਹੈ। ਦਿਲਜੀਤ ਦੇ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਉਹ ਗਲੋਬਲ ਆਈਕਨ ਬਣ ਗਏ ਹਨ। ਇਸ ਦੇ ਨਾਲ ਨਾਲ ਦਿਲਜੀਤ ਕਿਸੇ ਨਾ ਕਿਸੇ ਵਜ੍ਹਾ ਕਰਕੇ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। 


ਹਾਲ ਹੀ 'ਚ ਦਿਲਜੀਤ ਦਾ ਆਸਟਰੇਲੀਆ ਦੇ ਮੇਲਬੋਰਨ ਵਿਖੇ ਸ਼ੋਅ ਹਾਊਸਫੁੱਲ ਰਿਹਾ ਸੀ। ਦਿਲਜੀਤ ਦੇ ਕੰਸਰਟ ਲਈ ਸਾਰੀਆਂ ਟਿਕਟਾਂ ਵਿਕੀਆਂ, ਇਹ ਰਿਕਾਰਡ ਬਣਾਉਣ ਵਾਲੇ ਦਿਲਜੀਤ ਪਹਿਲੇ ਭਾਰਤੀ ਤੇ ਪੰਜਾਬੀ ਕਲਾਕਾਰ ਬਣੇ। ਹੁਣ ਦਿਲਜੀਤ ਦੇ ਨਿਊ ਜ਼ੀਲੈਂਡ ਸ਼ੋਅ ਤੋਂ ਇੱਕ ਵੀਡੀਓ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦਿਲਜੀਤ ਦੋਸਾਂਝ ਨੂੰ ਸਟੇਜ 'ਤੇ ਪਰਫਾਰਮ ਕਰਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਦੇ ਕੋਲ ਇੱਕ ਫੈਨ ਪਹੁੰਚਿਆ ਤਾਂ ਦਿਲਜੀਤ ਨੇ ਬੜੇ ਪਿਆਰ ਤੇ ਰਿਸਪੈਕਟ ਦੇ ਨਾਲ ਉਸ ਨੂੰ ਟ੍ਰੀਟ ਕੀਤਾ ਅਤੇ ਇਹੀ ਨਹੀਂ ਦੋਸਾਂਝਵਾਲਾ ਆਪਣੇ ਫੈਨ 'ਤੇ ਰੱਜ ਕੇ ਪਿਆਰ ਲੁਟਾਉਂਦਾ ਹੋਇਆ ਨਜ਼ਰ ਆਇਆ। ਇਸ ਦੌਰਾਨ ਦਿਲਜੀਤ ਨੇ ਆਪਣੀ ਲੱਖਾਂ ਦੀ ਕੀਮਤ ਦੀ ਬਰਾਂਡਿਡ ਜੈਕੇਟ ਵੀ ਉਸ ਫੈਨ ਨੂੰ ਗਿਫਟ ਕਰ ਦਿੱਤੀ। ਦਿਲਜੀਤ ਦਾ ਇਹ ਡਾਊਨ ਟੂ ਅਰਥ ਸੁਭਾਅ ਫੈਨਜ਼ ਦਾ ਖੂਬ ਦਿਲ ਜਿੱਤ ਰਿਹਾ ਹੈ। ਦੇਖੋ ਇਹ ਵੀਡੀਓ:







ਇਸ ਦੇ ਨਾਲ ਨਾਲ ਦਿਲਜੀਤ ਨੇ ਖੁਦ ਵੀ ਆਪਣੇ ਨਿਊ ਜ਼ੀਲੈਂਡ ਸ਼ੋਅ ਦੀਆਂ ਕੁੱਝ ਝਲਕੀਆਂ ਸੋਸ਼ਲ ਮੀਡੀਆ ;ਤੇ ਸ਼ੇਅਰ ਕਤਿੀਆਂ ਹਨ। ਜਿਸ ਵਿੱਚ ਉਹ ਆਪਣੇ ਫੈਨ ਨੂੰ ਪਿਆਰ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਫੋਟੋਆਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਿਆਰ ਮਿਲ ਰਿਹਾ ਹੈ।


ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੇ 'ਬੋਰਨ ਟੂ ਸ਼ਾਈਨ' ਵਰਲਡ ਟੂਰ ਨੂੰ ਲੈਕੇ ਸੁਰਖੀਆਂ 'ਚ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੀ ਐਲਬਮ 'ਗੋਸਟ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਦੇ ਨਾਲ; ਨਾਲ ਦਿਲਜੀਤ ਜਲਦ ਹੀ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੇ ਨਾਲ ਫਿਲਮ 'ਰੰਨਾਂ 'ਚ ਧੰਨਾਂ' ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.