ਪੜਚੋਲ ਕਰੋ

Alia Bhatt: ਆਲੀਆ ਭੱਟ ਆਪਣੇ ਵਿਆਹ ਦੀ ਸਾੜੀ ਪਹਿਨ ਕੇ ਕਿਉਂ ਲੈਣ ਗਈ ਸੀ ਨੈਸ਼ਨਲ ਐਵਾਰਡ, ਅਦਾਕਾਰਾ ਨੇ ਕੀਤਾ ਖੁਲਾਸਾ

National Award 2023: ਆਲੀਆ ਭੱਟ ਨੂੰ ਕੱਲ੍ਹ ਨੈਸ਼ਨਲ ਫਿਲਮ ਐਵਾਰਡ ਮਿਲਿਆ ਹੈ। ਇਸ ਇਵੈਂਟ ਦੌਰਾਨ ਅਦਾਕਾਰਾ ਆਪਣੇ ਵਿਆਹ ਦੀ ਸਾੜੀ ਪਹਿਨੇ ਨਜ਼ਰ ਆਈ। ਅਦਾਕਾਰਾ ਨੇ ਹੁਣ ਇਸ ਦਾ ਕਾਰਨ ਦੱਸਿਆ ਹੈ।

Alia Bhatt At National Award: ਆਲੀਆ ਭੱਟ ਇਨ੍ਹੀਂ ਦਿਨੀਂ ਖੁਸ਼ੀਆਂ ਦੇ ਸੱਤਵੇਂ ਅਸਮਾਨ 'ਤੇ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਐਵਾਰਡ ਮਿਲਿਆ ਹੈ। ਦਰਅਸਲ, ਕੱਲ੍ਹ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਲੀਆ ਭੱਟ ਨੂੰ ਫਿਲਮ 'ਗੰਗੂਬਾਈ ਕਾਠੀਆਵਾੜੀ' (2022) ਵਿੱਚ ਉਨ੍ਹਾਂ ਦੀ ਅਦਾਕਾਰੀ ਲਈ ਸਰਬੋਤਮ ਅਭਿਨੇਤਰੀ ਦੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ: ਸਾਊਥ ਸਟਾਰ ਥਲਪਤੀ ਵਿਜੇ ਦੀ ਫਿਲਮ 'ਲੀਓ' ਦੀ ਰਿਲੀਜ਼ 'ਤੇ ਕੋਰਟ ਨੇ ਲਾਈ ਰੋਕ, ਜਾਣੋ ਕੀ ਹੈ ਪੂਰਾ ਮਾਮਲਾ

ਆਪਣੇ ਵੱਡੇ ਦਿਨ 'ਤੇ, ਅਭਿਨੇਤਰੀ ਆਪਣੇ ਸਭ ਤੋਂ ਵੱਡੇ ਚੀਅਰਲੀਡਰ ਯਾਨੀ ਪਤੀ ਰਣਬੀਰ ਕਪੂਰ ਦੇ ਨਾਲ ਸਮਾਗਮ ਵਿੱਚ ਸ਼ਾਮਲ ਹੋਈ। ਹਾਲਾਂਕਿ ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਆਲੀਆ ਦੇ ਪਹਿਰਾਵੇ 'ਤੇ ਟਿਕੀਆਂ ਹੋਈਆਂ ਸਨ, ਕਿਉਂਕਿ ਉਸ ਨੇ ਨੈਸ਼ਨਲ ਐਵਾਰਡ ਹਾਸਲ ਕਰਨ ਲਈ ਆਪਣੇ ਵਿਆਹ ਦੀ ਸਾੜੀ ਨੂੰ ਪਹਿਨਿਆ ਸੀ। ਹੁਣ ਆਲੀਆ ਨੇ ਨੈਸ਼ਨਲ ਅਵਾਰਡ ਪ੍ਰਾਪਤ ਕਰਦੇ ਸਮੇਂ ਆਪਣੇ ਵਿਆਹ ਦੀ ਡਰੈੱਸ ਨੂੰ ਪਹਿਨਣ ਦਾ ਕਾਰਨ ਦੱਸਿਆ ਹੈ।

View this post on Instagram
 
A post shared by Instant Bollywood (@instantbollywood)

ਆਲੀਆ ਨੇ ਨੈਸ਼ਨਲ ਐਵਾਰਡ ਫੰਕਸ਼ਨ 'ਚ ਆਪਣੇ ਵਿਆਹ ਦੀ ਸਾੜੀ ਨੂੰ ਪਹਿਨਣ ਦਾ ਕਾਰਨ ਦੱਸਿਆ
ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਆਈਜੀ ਸਟੋਰੀ ਪੋਸਟ ਕੀਤੀ ਹੈ। ਉਸ ਨੇ ਨੈਸ਼ਨਲ ਐਵਾਰਡ ਫੰਕਸ਼ਨ ਤੋਂ ਆਪਣੇ ਲੁੱਕ ਦੀ ਇਕ ਝਲਕ ਸਾਂਝੀ ਕੀਤੀ ਹੈ। ਤਸਵੀਰ ਵਿੱਚ, ਉਹ ਉਹੀ ਸਬਿਆਸਾਚੀ ਸਾੜੀ ਵਿੱਚ ਨਜ਼ਰ ਆ ਰਹੀ ਹੈ ਜੋ ਉਸਨੇ ਆਪਣੇ ਵਿਆਹ ਵਿੱਚ ਪਹਿਨੀ ਸੀ। ਅਭਿਨੇਤਰੀ ਨੇ ਇਸ ਨੂੰ ਕੁੰਦਨ ਚੋਕਰ ਨੈੱਕਲੇਸ ਅਤੇ ਮੈਚਿੰਗ ਈਅਰਿੰਗਸ ਨਾਲ ਸਟਾਈਲ ਕੀਤਾ। ਤਸਵੀਰ ਦੇ ਨਾਲ ਹੀ ਆਲੀਆ ਨੇ ਅਵਾਰਡਸ 'ਚ ਆਪਣੇ ਵਿਆਹ ਦੀ ਸਾੜੀ ਨੂੰ ਦੁਹਰਾਉਣ ਦਾ ਕਾਰਨ ਦੱਸਦੇ ਹੋਏ ਲਿਖਿਆ, "ਇੱਕ ਖਾਸ ਦਿਨ ਇੱਕ ਖਾਸ ਪਹਿਰਾਵੇ ਦੀ ਮੰਗ ਕਰਦਾ ਹੈ। ਅਤੇ ਕਈ ਵਾਰ, ਉਹ ਪਹਿਰਾਵਾ ਪਹਿਲਾਂ ਹੀ ਤੁਹਾਡੇ ਕੋਲ ਮੌਜੂਦ ਹੁੰਦਾ ਹੈ। ਇੱਕ ਵਾਰ ਜੋ ਖਾਸ ਹੁੰਦਾ ਹੈ, ਉਹ ਫਿਰ ਤੋਂ ਖਾਸ ਹੋ ਸਕਦਾ ਹੈ ਅਤੇ ਉਸ ਨੂੰ ਦੁਬਾਰਾ ਰਿਪੀਟ ਕੀਤਾ ਜਾ ਸਕਦਾ ਹੈ। ਰੀਵੀਅਰ, ਰੀਯੂਜ਼, ਰਿਪੀਟ।" ਆਲੀਆ ਦੀ ਇਸ ਸੋਚ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ।

Alia Bhatt: ਆਲੀਆ ਭੱਟ ਆਪਣੇ ਵਿਆਹ ਦੀ ਸਾੜੀ ਪਹਿਨ ਕੇ ਕਿਉਂ ਲੈਣ ਗਈ ਸੀ ਨੈਸ਼ਨਲ ਐਵਾਰਡ, ਅਦਾਕਾਰਾ ਨੇ ਕੀਤਾ ਖੁਲਾਸਾ

Alia Bhatt: ਆਲੀਆ ਭੱਟ ਆਪਣੇ ਵਿਆਹ ਦੀ ਸਾੜੀ ਪਹਿਨ ਕੇ ਕਿਉਂ ਲੈਣ ਗਈ ਸੀ ਨੈਸ਼ਨਲ ਐਵਾਰਡ, ਅਦਾਕਾਰਾ ਨੇ ਕੀਤਾ ਖੁਲਾਸਾ

Alia Bhatt: ਆਲੀਆ ਭੱਟ ਆਪਣੇ ਵਿਆਹ ਦੀ ਸਾੜੀ ਪਹਿਨ ਕੇ ਕਿਉਂ ਲੈਣ ਗਈ ਸੀ ਨੈਸ਼ਨਲ ਐਵਾਰਡ, ਅਦਾਕਾਰਾ ਨੇ ਕੀਤਾ ਖੁਲਾਸਾ

ਆਲੀਆ ਨੇ ਨੈਸ਼ਨਲ ਐਵਾਰਡਜ਼ ਦੌਰਾਨ ਆਪਣੇ ਪਤੀ ਨਾਲ ਇਕ ਤਸਵੀਰ ਕੀਤੀ ਸ਼ੇਅਰ
ਆਲੀਆ ਭੱਟ ਨੇ ਸੋਸ਼ਲ ਮੀਡੀਆ 'ਤੇ ਆਪਣੇ ਨੈਸ਼ਨਲ ਐਵਾਰਡ ਫੰਕਸ਼ਨ ਦੀਆਂ ਝਲਕੀਆਂ ਵੀ ਸ਼ੇਅਰ ਕੀਤੀਆਂ ਹਨ। ਐਵਾਰਡ ਲਈ ਆਪਣੇ ਪਤੀ ਰਣਬੀਰ ਨਾਲ ਪੋਜ਼ ਦਿੰਦੇ ਹੋਏ ਉਹ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਉਹ ਆਪਣੀ ਤਿਆਰ ਹੋਣ ਵਾਲੀਆਂ ਤਸਵੀਰਾਂ ਵੀ ਦਿਖਾਉਂਦੀ ਨਜ਼ਰ ਆਈ। ਇਸ ਦੇ ਨਾਲ ਨਾਲ ਉਸ ਨੇ ਲਿਿਖਿਆ, 'ਇੱਕ ਤਸਵੀਰ, ਇੱਕ ਪਲ, ਜੀਵਨ ਭਰ ਲਈ ਇੱਕ ਯਾਦ।'

View this post on Instagram
 
A post shared by Alia Bhatt 💛 (@aliaabhatt)

ਆਲੀਆ ਨੂੰ ਐਵਾਰਡ ਮਿਲਣ 'ਤੇ ਖੁਸ਼ ਹੋਏ ਰਣਬੀਰ ਕਪੂਰ
ਆਲੀਆ ਦੇ ਨਾਲ-ਨਾਲ ਉਨ੍ਹਾਂ ਦੇ ਪਤੀ ਰਣਬੀਰ ਕਪੂਰ ਵੀ ਆਪਣੀ ਪਿਆਰੀ ਪਤਨੀ ਦੀ ਇਸ ਉਪਲੱਬਧੀ ਤੋਂ ਕਾਫੀ ਖੁਸ਼ ਹਨ। ਸੋਸ਼ਲ ਮੀਡੀਆ 'ਤੇ ਅਜਿਹੇ ਕਈ ਵੀਡੀਓ ਵਾਇਰਲ ਹੋ ਰਹੇ ਹਨ, ਜਿਸ 'ਚ ਰਣਬੀਰ ਕਪੂਰ ਦਾ ਚਿਹਰਾ ਖੁਸ਼ੀ ਨਾਲ ਭਰਿਆ ਹੋਇਆ ਹੈ। ਇਸ ਦੇ ਨਾਲ ਹੀ ਰਣਬੀਰ ਉਸ ਪਲ ਨੂੰ ਕੈਪਚਰ ਕਰਦੇ ਨਜ਼ਰ ਆਏ ਜਦੋਂ ਆਲੀਆ ਨੂੰ ਰਾਸ਼ਟਰਪਤੀ ਆਪਣੇ ਫੋਨ 'ਤੇ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕਰ ਰਹੇ ਸਨ।

Alia Bhatt: ਆਲੀਆ ਭੱਟ ਆਪਣੇ ਵਿਆਹ ਦੀ ਸਾੜੀ ਪਹਿਨ ਕੇ ਕਿਉਂ ਲੈਣ ਗਈ ਸੀ ਨੈਸ਼ਨਲ ਐਵਾਰਡ, ਅਦਾਕਾਰਾ ਨੇ ਕੀਤਾ ਖੁਲਾਸਾ

ਸੱਸ ਨੀਤੂ ਸਿੰਘ ਨੇ ਵੀ ਆਲੀਆ ਨੂੰ ਨੈਸ਼ਨਲ ਐਵਾਰਡ ਮਿਲਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਬਹੁਤ ਮਾਣ ਮਹਿਸੂਸ ਕਰ ਰਹੀ ਹੈ। ਨੀਤੂ ਨੇ ਆਲੀਆ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਅਤੇ ਇਹ ਵੀ ਲਿਖਿਆ, "ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ... ਰੱਬ ਤੁਹਾਨੂੰ ਖੁਸ਼ ਰੱਖੇ।" 

ਇਹ ਵੀ ਪੜ੍ਹੋ: ਅਭਿਨੇਤਰੀ ਜ਼ੀਨਤ ਅਮਾਨ ਦਾ ਹੈਰਾਨ ਕਰਨ ਵਾਲਾ ਖੁਲਾਸਾ, ਬੋਲੀ- 'ਮੈਂ ਉਧਾਰ 'ਤੇ ਕੱਪੜੇ ਤੇ ਲੋਨ 'ਤੇ ਗਹਿਣੇ ਖਰੀਦਦੀ ਹਾਂ..'

ਟਾਪ ਹੈਡਲਾਈਨ

Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Punjabi Singer Marriage Trouble: ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
E20 ਪੈਟਰੋਲ 'ਤੇ ਮੁੜ ਬੋਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ, ਕਿਹਾ- ਸ਼ੁੱਧ ਪੈਟਰੋਲ ਸਸਤਾ ਕਰੋ
E20 ਪੈਟਰੋਲ 'ਤੇ ਮੁੜ ਬੋਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ, ਕਿਹਾ- ਸ਼ੁੱਧ ਪੈਟਰੋਲ ਸਸਤਾ ਕਰੋ
Nikita Rawal Video : ਅਦਾਕਾਰਾ ਨਿਕਿਤਾ ਰਾਵਲ ਨੂੰ  ਨੂੰ ਫੈਨ ਨੇ ਜ਼ਬਰਦਸਤੀ ਕੀਤਾ KISS, ਵਾਇਰਲ ਹੋਇਆ ਵੀਡੀਓ 
Nikita Rawal Video : ਅਦਾਕਾਰਾ ਨਿਕਿਤਾ ਰਾਵਲ ਨੂੰ  ਨੂੰ ਫੈਨ ਨੇ ਜ਼ਬਰਦਸਤੀ ਕੀਤਾ KISS, ਵਾਇਰਲ ਹੋਇਆ ਵੀਡੀਓ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Update : ਪੰਜਾਬ-ਚੰਡੀਗੜ੍ਹ 'ਚ ਮੌਸਮ ਨੇ ਲਈ ਕਰਵਟ, ਮੀਂਹ ਦਾ ਅਲਰਟ,   ਅਗਲੇ 7 ਦਿਨ ਮੀਂਹ ਦੀ ਸੰਭਾਵਨਾ   
Punjab Weather Update : ਪੰਜਾਬ-ਚੰਡੀਗੜ੍ਹ 'ਚ ਮੌਸਮ ਨੇ ਲਈ ਕਰਵਟ, ਮੀਂਹ ਦਾ ਅਲਰਟ,   ਅਗਲੇ 7 ਦਿਨ ਮੀਂਹ ਦੀ ਸੰਭਾਵਨਾ   
Punjab News: ਪੰਜਾਬ ਤੋਂ ਵੱਡੀ ਖਬਰ, ਤਹਿਸੀਲ ਕੰਪਲੈਕਸ 'ਚ ਚੱਲੀ ਗੋਲੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਜਾਣੋ ਕਿਵੇਂ...
ਪੰਜਾਬ ਤੋਂ ਵੱਡੀ ਖਬਰ, ਤਹਿਸੀਲ ਕੰਪਲੈਕਸ 'ਚ ਚੱਲੀ ਗੋਲੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਜਾਣੋ ਕਿਵੇਂ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Police Transfers: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, IPS-DSP ਅਫਸਰਾਂ ਸਣੇ 54 ਮੁਲਾਜ਼ਮਾਂ ਦੇ ਤਬਾਦਲੇ, CM ਦੇ ਸੁਰੱਖਿਆ ਅਹੁਦੇ ਤੋਂ ਹਟਾਇਆ ਗਿਆ ਇਹ ਅਫਸਰ; ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, IPS-DSP ਅਫਸਰਾਂ ਸਣੇ 54 ਮੁਲਾਜ਼ਮਾਂ ਦੇ ਤਬਾਦਲੇ, CM ਦੇ ਸੁਰੱਖਿਆ ਅਹੁਦੇ ਤੋਂ ਹਟਾਇਆ ਗਿਆ ਇਹ ਅਫਸਰ; ਵੇਖੋ ਲਿਸਟ...
ਚੰਡੀਗੜ੍ਹ ਦੇ 4 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 15 ਅਗਸਤ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ; ਮੱਚੀ ਸਨਸਨੀ
ਚੰਡੀਗੜ੍ਹ ਦੇ 4 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 15 ਅਗਸਤ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ; ਮੱਚੀ ਸਨਸਨੀ
Punjabi Singer Marriage Trouble: ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ
Embed widget