Entertainment News LIVE: ਰਾਮ ਮੰਦਰ ਉਦਘਾਟਨ ਦੇ ਇਤਿਹਾਸਕ ਪਲ ਦਾ ਗਵਾਹ ਬਣਨਗੇ ਇਹ ਸਿਤਾਰੇ, ਸੋਨਮ ਬਾਜਵਾ ਦੀ ਸਾਦਗੀ ਨੇ ਫੈਨਜ਼ ਬਣਾਏ ਦੀਵਾਨੇ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 22 Jan 2024 02:03 PM
Entertainment News LIVE: Hema Malini: ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਹੇਮਾ ਮਾਲਿਨੀ ਨੇ ਮਾਂ ਸੀਤਾ ਬਣ ਕੀਤਾ ਪਰਫਾਰਮ, ਰਾਮ ਅਵਤਾਰ 'ਚ ਨਜ਼ਰ ਆਇਆ ਇਹ ਸ਼ਖਸ

Ram Mandir Inauguration: ਰਾਮ ਮੰਦਰ ਦੇ ਉਦਘਾਟਨ 'ਚ ਸ਼ਾਮਲ ਹੋਣ ਲਈ ਫਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਅਯੁੱਧਿਆ ਪਹੁੰਚ ਗਈਆਂ ਹਨ। ਆਲੀਆ ਭੱਟ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਅਯੁੱਧਿਆ ਪਹੁੰਚ ਚੁੱਕੇ ਹਨ। ਅਭਿਨੇਤਰੀ ਹੇਮਾ ਮਾਲਿਨੀ ਨੇ 17 ਜਨਵਰੀ ਨੂੰ ਰਾਮਾਇਣ 'ਤੇ ਆਧਾਰਿਤ ਨਾਚ ਪੇਸ਼ ਕੀਤਾ। ਇਸ ਪ੍ਰੋਗਰਾਮ 'ਚ ਹੇਮਾ ਮਾਂ ਸੀਤਾ ਦੀ ਭੂਮਿਕਾ 'ਚ ਨਜ਼ਰ ਆਈ। ਹੇਮਾ ਨਾਲ ਟੀਵੀ ਐਕਟਰ ਵਿਸ਼ਾਲ ਨਾਇਕ ਵੀ ਨਜ਼ਰ ਆਏ। ਵਿਸ਼ਾਲ ਨਾਇਕ ਰਾਮ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਏ ਸਨ। ਅਜਿਹੇ 'ਚ ਆਓ ਜਾਣਦੇ ਹਾਂ ਕੌਣ ਹਨ ਅਭਿਨੇਤਾ ਵਿਸ਼ਾਲ ਨਾਇਕ।

Read More: Hema Malini: ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਹੇਮਾ ਮਾਲਿਨੀ ਨੇ ਮਾਂ ਸੀਤਾ ਬਣ ਕੀਤਾ ਪਰਫਾਰਮ, ਰਾਮ ਅਵਤਾਰ 'ਚ ਨਜ਼ਰ ਆਇਆ ਇਹ ਸ਼ਖਸ

Entertainment News LIVE Today: Akshay Kumar: ਰਾਮ ਲੱਲਾ ਦੇ ਬੁਲਾਵੇ ਤੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਏ ਅਕਸ਼ੈ ਕੁਮਾਰ, ਜਾਣੋ ਅਯੁੱਧਿਆ ਨਾ ਜਾਣ ਦੀ ਵਜ੍ਹਾ ?

Liquor drink in winter: ਸਰਦੀਆਂ ਵਿੱਚ ਠੰਢ ਤੋਂ ਬਚਣ ਲਈ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਰਾਬ ਪੀਣ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਤੇ ਇਸ ਤਰ੍ਹਾਂ ਠੰਢ ਤੋਂ ਬਚਾਅ ਹੁੰਦਾ ਹੈ। ਸ਼ਾਇਦ ਇਹੀ ਸੋਚ ਹੈ ਕਿ ਗਰਮੀਆਂ ਦੇ ਮੁਕਾਬਲੇ ਸਰਦੀਆਂ ਵਿੱਚ ਜ਼ਿਆਦਾ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਹੈ ਪਰ ਮਾਹਿਰਾਂ ਅਨੁਸਾਰ ਸ਼ਰਾਬ ਪੀਣ ਨਾਲ ਸਰੀਰ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ ਤੇ ਦਿਲ ਦੇ ਦੌਰੇ ਦਾ ਖ਼ਤਰਾ ਵੀ ਵਧ ਜਾਂਦਾ ਹੈ।

Read More: Akshay Kumar: ਰਾਮ ਲੱਲਾ ਦੇ ਬੁਲਾਵੇ ਤੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਏ ਅਕਸ਼ੈ ਕੁਮਾਰ, ਜਾਣੋ ਅਯੁੱਧਿਆ ਨਾ ਜਾਣ ਦੀ ਵਜ੍ਹਾ ? 

Entertainment News LIVE: Ram Mandir Pran Partishtha: ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਹਿੱਸਾ ਬਣਨ ਨਿਕਲੇ ਰਣਬੀਰ-ਆਲੀਆ, ਧੋਤੀ-ਕੁੜਤੇ 'ਚ ਨਜ਼ਰ ਆਇਆ ਅਦਾਕਾਰ

Ram Mandir Pran Pratishtha: ਅੱਜ ਯਾਨੀ 22 ਜਨਵਰੀ ਨੂੰ ਅਯੁੱਧਿਆ 'ਚ ਰਾਮ ਮੰਦਰ ਦੀ ਪੂਜਾ ਅਰਚਨਾ ਦਾ ਸ਼ਾਨਦਾਰ ਸਮਾਗਮ ਹੋਣ ਜਾ ਰਿਹਾ ਹੈ। ਇਸ ਇਤਿਹਾਸਕ ਸਮਾਗਮ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਹਿੱਸਾ ਲੈਣ ਜਾ ਰਹੀਆਂ ਹਨ।

Read More: Ram Mandir Pran Partishtha: ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਹਿੱਸਾ ਬਣਨ ਨਿਕਲੇ ਰਣਬੀਰ-ਆਲੀਆ, ਧੋਤੀ-ਕੁੜਤੇ 'ਚ ਨਜ਼ਰ ਆਇਆ ਅਦਾਕਾਰ

Entertainment News LIVE Today: Bunty Bains: ਬੰਟੀ ਬੈਂਸ ਅੱਜ ਮਨਾ ਰਹੇ ਪਤਨੀ ਦਾ ਜਨਮਦਿਨ, ਅਮਨਪ੍ਰੀਤ ਲਈ ਬੋਲੇ ਇਹ ਰੋਮਾਂਟਿਕ ਸ਼ਬਦ

Bunty Bains on Wife Amanpreet Birthday: ਪਾਲੀਵੁੱਡ ਦੇ ਮਲਟੀ ਟੈਲੇਂਟਡ ਗੀਤਕਾਰ, ਲੇਖਕ, ਨਿਰਮਾਤਾ-ਨਿਰਦੇਸ਼ਕ ਬੰਟੀ ਬੈਂਸ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ।

Read More: Bunty Bains: ਬੰਟੀ ਬੈਂਸ ਅੱਜ ਮਨਾ ਰਹੇ ਪਤਨੀ ਦਾ ਜਨਮਦਿਨ, ਅਮਨਪ੍ਰੀਤ ਲਈ ਬੋਲੇ ਇਹ ਰੋਮਾਂਟਿਕ ਸ਼ਬਦ

Entertainment News LIVE: Sonam Bajwa: ਸੋਨਮ ਬਾਜਵਾ ਦੀ ਸਾਦਗੀ ਫੈਨਜ਼ ਨੂੰ ਬਣਾ ਰਹੀ ਦੀਵਾਨਾ, ਤਸਵੀਰਾਂ ਵੇਖ ਦਿਸ਼ਾ ਪਟਾਨੀ ਬੋਲੀ- "ਸੋਹਣੀ ਕੁੜੀ"

Sonam Bajwa New Instagram Post: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਆਪਣੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਦੀ ਸ਼ੂਟਿੰਗ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ।

Read MOre: Sonam Bajwa: ਸੋਨਮ ਬਾਜਵਾ ਦੀ ਸਾਦਗੀ ਫੈਨਜ਼ ਨੂੰ ਬਣਾ ਰਹੀ ਦੀਵਾਨਾ, ਤਸਵੀਰਾਂ ਵੇਖ ਦਿਸ਼ਾ ਪਟਾਨੀ ਬੋਲੀ- "ਸੋਹਣੀ ਕੁੜੀ"

Entertainment News LIVE Today: Ram Mandir Inauguration: ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ 'ਚ ਸ਼ਾਮਲ ਹੋਣ ਪੁੱਜੇ ਇਹ ਸਿਤਾਰੇ, ਅੱਜ ਇਸ ਇਤਿਹਾਸਕ ਪਲ ਦਾ ਬਣਨਗੇ ਗਵਾਹ

Ram Mandir Inauguration: ਸੋਮਵਾਰ ਨੂੰ ਅਯੁੱਧਿਆ ਸ਼ਹਿਰ 'ਚ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ। ਇਸ ਦਿਨ ਰਾਮ ਲਾਲਾ ਦੇ ਪ੍ਰਾਣ ਪ੍ਰਤੀਸ਼ਠਾ  ਵੀ ਕੀਤੀ ਜਾਏਗੀ। ਇਹ ਦਿਨ ਸਾਰੇ ਦੇਸ਼ ਵਾਸੀਆਂ ਲਈ ਇਤਿਹਾਸਕ ਦਿਨ ਹੋਣ ਜਾ ਰਿਹਾ ਹੈ। ਇਸ ਦਿਨ ਦਾ ਸਾਲਾਂ ਤੋਂ ਇੰਤਜ਼ਾਰ ਸੀ ਜੋ 22 ਜਨਵਰੀ ਨੂੰ ਪੂਰਾ ਹੋਣ ਜਾ ਰਿਹਾ ਹੈ। ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਵੀ ਇਸ ਇਤਿਹਾਸਕ ਪਲ ਨੂੰ ਦੇਖਣ ਲਈ ਉਤਾਵਲੇ ਹਨ। ਬਾਲੀਵੁੱਡ ਤੋਂ ਲੈ ਕੇ ਸਾਊਥ ਦੇ ਸਿਤਾਰਿਆਂ ਨੂੰ ਪ੍ਰਾਣ ਪ੍ਰਤਿਸ਼ਠਾ ਲਈ ਸੱਦਾ ਪੱਤਰ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਕਈ ਮਸ਼ਹੂਰ ਹਸਤੀਆਂ ਅੱਜ ਯਾਨੀ 21 ਜਨਵਰੀ ਨੂੰ ਰਾਮ ਨਗਰੀ ਪਹੁੰਚ ਚੁੱਕੀਆਂ ਹਨ।

Read More: Ram Mandir Inauguration: ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ 'ਚ ਸ਼ਾਮਲ ਹੋਣ ਪੁੱਜੇ ਇਹ ਸਿਤਾਰੇ, ਅੱਜ ਇਸ ਇਤਿਹਾਸਕ ਪਲ ਦਾ ਬਣਨਗੇ ਗਵਾਹ

Entertainment News LIVE: Bigg Boss 17: ਵਿੱਕੀ ਨੇ ਅੰਕਿਤਾ ਨਾਲ ਵਿਆਹ ਨੂੰ ਕਿਹਾ 'ਨਿਵੇਸ਼', ਹੁਣ ਸਲਮਾਨ ਨੇ ਪੂਰੇ ਜੈਨ ਪਰਿਵਾਰ ਦੀ ਮੀਡੀਆ ਸਾਹਮਣੇ ਲਗਾਈ ਕਲਾਸ

Bigg Boss 17: ਬਿੱਗ ਬੌਸ 17 ਸੀਜ਼ਨ ਦੇ ਆਖਰੀ ਹਫਤੇ ਪਹੁੰਚ ਗਿਆ ਹੈ। ਸੀਜ਼ਨ ਦਾ ਇਸ ਵਾਰ ਦਾ ਫਾਈਨਲ 28 ਜਨਵਰੀ ਨੂੰ ਤੈਅ ਹੈ। ਇਸ ਦੌਰਾਨ, ਵੀਕੈਂਡ ਕਾ ਵਾਰ ਦੇ ਹਾਲ ਹੀ ਦੇ ਐਪੀਸੋਡ ਵਿੱਚ ਕਈ ਦਿਲਚਸਪ ਕਿੱਸੇ ਸਾਹਮਣੇ ਆਏ। ਅੰਕਿਤਾ ਅਤੇ ਵਿੱਕੀ ਜੈਨ ਦੇ ਰਿਸ਼ਤੇ ਨੂੰ ਲੈ ਕੇ ਇਕ ਵਾਰ ਫਿਰ ਤੋਂ ਸਭ ਤੋਂ ਜ਼ਿਆਦਾ ਚਰਚਾ ਦਾ ਮੁੱਦਾ ਰਿਹਾ। ਸ਼ੋਅ 'ਚ ਕੁਝ ਹਫਤੇ ਪਹਿਲਾਂ ਵਿੱਕੀ ਨੇ ਅੰਕਿਤਾ ਲੋਖੰਡੇ ਨਾਲ ਆਪਣੇ ਵਿਆਹ ਨੂੰ ਨਿਵੇਸ਼ ਕਿਹਾ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਲੜਾਈ ਅਤੇ ਝਗੜਾ ਹੋ ਗਿਆ।

Read More: Bigg Boss 17: ਵਿੱਕੀ ਨੇ ਅੰਕਿਤਾ ਨਾਲ ਵਿਆਹ ਨੂੰ ਕਿਹਾ 'ਨਿਵੇਸ਼', ਹੁਣ ਸਲਮਾਨ ਨੇ ਪੂਰੇ ਜੈਨ ਪਰਿਵਾਰ ਦੀ ਮੀਡੀਆ ਸਾਹਮਣੇ ਲਗਾਈ ਕਲਾਸ

Entertainment News LIVE Today: Jass Manak: ਗਾਇਕ ਜੱਸ ਮਾਣਕ ਇੱਕ ਸਾਲ ਬਾਅਦ ਵਾਪਸੀ ਲਈ ਤਿਆਰ, ਖੁਲਾਸਾ ਕਰ ਦੱਸਿਆ ਕਿਉਂ ਲਿਆ Break ?

Jass Manak Comeback: ਪੰਜਾਬੀ ਗਾਇਕ ਜੱਸ ਮਾਣਕ (Jass Manak) ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਉਨ੍ਹਾਂ ਆਪਣੀ ਗਾਇਕੀ ਅਤੇ ਸਟਾਈਲਿਸ਼ ਅੰਦਾਜ਼ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਆਪਣੇ ਸਿੰਗਲ ਟ੍ਰੈਕ ਦੇ ਨਾਲ-ਨਾਲ ਜੱਸ ਮਾਣਕ ਵੱਲੋਂ ਕਈ ਫਿਲਮਾਂ ਦੇ ਗੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਗਈ। ਹਾਲਾਂਕਿ ਇਸ ਵਿਚਾਲੇ ਗਾਇਕ ਇੱਕ ਸਾਲ ਕਿੱਥੇ ਗਾਇਬ ਰਿਹਾ, ਇਹ ਜਾਣਨ ਲਈ ਪ੍ਰਸ਼ੰਸਕ ਬੇਹੱਦ ਉਤਸੁਕ ਸੀ। ਦੱਸ ਦੇਈਏ ਕਿ ਕਰੀਬ ਇੱਕ ਸਾਲ ਬਾਅਦ ਕਲਾਕਾਰ ਵਾਪਸੀ ਲਈ ਤਿਆਰ ਹੈ। 

Read More: Jass Manak: ਗਾਇਕ ਜੱਸ ਮਾਣਕ ਇੱਕ ਸਾਲ ਬਾਅਦ ਵਾਪਸੀ ਲਈ ਤਿਆਰ, ਖੁਲਾਸਾ ਕਰ ਦੱਸਿਆ ਕਿਉਂ ਲਿਆ Break ?

Entertainment News LIVE: Fighter Advance Booking: ਫਾਈਟਰ ਨੇ ਰਿਲੀਜ਼ ਤੋਂ ਪਹਿਲਾਂ ਕਮਾਏ ਇੰਨੇ ਕਰੋੜ, ਰਿਤਿਕ-ਦੀਪਿਕਾ ਦੀ ਜੋੜੀ 'ਤੇ ਖੂਬ ਪੈਸਾ ਬਰਸਾ ਰਹੇ ਫੈਨਜ਼

Fighter Advance Booking: ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਸਟਾਰਰ ਫਿਲਮ 'ਫਾਈਟਰ' ਕੁਝ ਹੀ ਦਿਨਾਂ 'ਚ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕ ਸਿਧਾਰਥ ਆਨੰਦ ਦੀ ਇਸ ਐਕਸ਼ਨ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦਾ ਅੰਦਾਜ਼ਾ ਫਿਲਮ ਦੀ ਐਡਵਾਂਸ ਬੁਕਿੰਗ ਤੋਂ ਲਗਾਇਆ ਜਾ ਸਕਦਾ ਹੈ।

Read More: Fighter Advance Booking: ਫਾਈਟਰ ਨੇ ਰਿਲੀਜ਼ ਤੋਂ ਪਹਿਲਾਂ ਕਮਾਏ ਇੰਨੇ ਕਰੋੜ, ਰਿਤਿਕ-ਦੀਪਿਕਾ ਦੀ ਜੋੜੀ 'ਤੇ ਖੂਬ ਪੈਸਾ ਬਰਸਾ ਰਹੇ ਫੈਨਜ਼ 

ਪਿਛੋਕੜ

Ram Mandir Inauguration: ਸੋਮਵਾਰ ਨੂੰ ਅਯੁੱਧਿਆ ਸ਼ਹਿਰ 'ਚ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ। ਇਸ ਦਿਨ ਰਾਮ ਲਾਲਾ ਦੇ ਪ੍ਰਾਣ ਪ੍ਰਤੀਸ਼ਠਾ  ਵੀ ਕੀਤੀ ਜਾਏਗੀ। ਇਹ ਦਿਨ ਸਾਰੇ ਦੇਸ਼ ਵਾਸੀਆਂ ਲਈ ਇਤਿਹਾਸਕ ਦਿਨ ਹੋਣ ਜਾ ਰਿਹਾ ਹੈ। ਇਸ ਦਿਨ ਦਾ ਸਾਲਾਂ ਤੋਂ ਇੰਤਜ਼ਾਰ ਸੀ ਜੋ 22 ਜਨਵਰੀ ਨੂੰ ਪੂਰਾ ਹੋਣ ਜਾ ਰਿਹਾ ਹੈ। ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਵੀ ਇਸ ਇਤਿਹਾਸਕ ਪਲ ਨੂੰ ਦੇਖਣ ਲਈ ਉਤਾਵਲੇ ਹਨ। ਬਾਲੀਵੁੱਡ ਤੋਂ ਲੈ ਕੇ ਸਾਊਥ ਦੇ ਸਿਤਾਰਿਆਂ ਨੂੰ ਪ੍ਰਾਣ ਪ੍ਰਤਿਸ਼ਠਾ ਲਈ ਸੱਦਾ ਪੱਤਰ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਕਈ ਮਸ਼ਹੂਰ ਹਸਤੀਆਂ ਅੱਜ ਯਾਨੀ 21 ਜਨਵਰੀ ਨੂੰ ਰਾਮ ਨਗਰੀ ਪਹੁੰਚ ਚੁੱਕੀਆਂ ਹਨ।


ਇਹ ਸਿਤਾਰੇ ਅੱਜ ਅਯੁੱਧਿਆ ਲਈ ਰਵਾਨਾ ਹੋਏ


ਵਿਵੇਕ ਓਬਰਾਏ ਮਧੁਰ ਭੰਡਾਰਕਰ ਅਯੁੱਧਿਆ ਪਹੁੰਚੇ ਹਨ। ਅਯੁੱਧਿਆ ਪਹੁੰਚਣ ਤੋਂ ਪਹਿਲਾਂ ਦੋਵਾਂ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਸੀ ਜੋ ਵਾਇਰਲ ਹੋ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ ਜਿਸ 'ਚ ਉਹ ਸ਼੍ਰੀ ਰਾਮ ਦਾ ਗੁਣਗਾਨ ਕਰਦੇ ਨਜ਼ਰ ਆ ਰਹੇ ਹਨ।


ਇਸ ਤੋਂ ਇਲਾਵਾ ਅਨੁਪਮ ਖੇਰ ਵੀ ਅਯੁੱਧਿਆ ਪਹੁੰਚੇ ਹਨ। ਅਦਾਕਾਰ ਨੇ ਅਯੁੱਧਿਆ ਜਾਣ ਤੋਂ ਪਹਿਲਾਂ ਇੱਕ ਇਮੋਸ਼ਨਲ ਵੀਡੀਓ ਸ਼ੇਅਰ ਕੀਤਾ ਸੀ, ਜਿਸ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।


ਇਸ ਦੌਰਾਨ ਰਜਨੀਕਾਂਤ ਅਤੇ ਧਨੁਸ਼ ਵੀ ਅਯੁੱਧਿਆ ਲਈ ਰਵਾਨਾ ਹੋਏ। ਦੋਵਾਂ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਦੋਵੇਂ ਸਿਤਾਰੇ ਵੱਖ-ਵੱਖ ਏਅਰਪੋਰਟ ਦੇ ਅੰਦਰ ਜਾਂਦੇ ਹੋਏ ਨਜ਼ਰ ਆ ਰਹੇ ਹਨ।


ਕੰਗਨਾ ਰਣੌਤ ਸ਼ਨੀਵਾਰ ਨੂੰ ਅਯੁੱਧਿਆ ਪਹੁੰਚੀ


ਇਸ ਦੇ ਨਾਲ ਹੀ ਕੰਗਨਾ ਰਣੌਤ ਪਿਛਲੇ ਦਿਨੀਂ ਹੀ ਅਯੁੱਧਿਆ ਸ਼ਹਿਰ ਲਈ ਰਵਾਨਾ ਹੋਈ ਸੀ। ਅਦਾਕਾਰਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਕੰਗਨਾ ਰਾਮ ਲਾਲਾ ਦੇ ਦਰਸ਼ਨ ਕਰਨ ਲਈ ਕਾਫੀ ਉਤਸ਼ਾਹਿਤ ਨਜ਼ਰ ਆਈ। ਪਾਪਰਾਜ਼ੀ ਨਾਲ ਗੱਲ ਕਰਦੇ ਹੋਏ ਅਦਾਕਾਰਾ ਨੇ ਕਿਹਾ ਸੀ, 'ਇਹ ਮੇਰੀ ਚੰਗੀ ਕਿਸਮਤ ਹੈ ਕਿ ਭਗਵਾਨ ਰਾਮ ਨੇ ਸਾਨੂੰ ਉਨ੍ਹਾਂ ਦੇ ਦਰਸ਼ਨ ਕਰਨ ਦੀ ਸੂਝ ਦਿੱਤੀ ਹੈ।'


ਟੀਵੀ ਦੇ ਰਾਮ, ਸੀਤਾ ਅਤੇ ਲਕਸ਼ਮਣ ਪਹਿਲਾਂ ਹੀ ਅਯੁੱਧਿਆ ਵਿੱਚ ਮੌਜੂਦ 


ਇਨ੍ਹਾਂ ਸਿਤਾਰਿਆਂ ਤੋਂ ਇਲਾਵਾ ਟੀਵੀ ਸੀਰੀਅਲ ਰਾਮਾਇਣ ਦੇ ਰਾਮ, ਸੀਤਾ ਅਤੇ ਲਕਸ਼ਮਣ ਯਾਨੀ ਦੀਪਿਕਾ ਚਿਖਲੀਆ, ਅਰੁਣ ਗੋਵਿਲ ਅਤੇ ਸੁਨੀਲ ਲਹਿਰੀ ਪਹਿਲਾਂ ਹੀ ਅਯੁੱਧਿਆ 'ਚ ਮੌਜੂਦ ਹਨ। ਰਾਮ ਲਾਲਾ ਦੇ ਸ਼ਹਿਰ ਤੋਂ ਉਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ।


ਇਹ ਸਿਤਾਰੇ ਵੀ ਸ਼ਾਮਲ ਹੋਣਗੇ


ਦੱਸ ਦੇਈਏ ਕਿ ਇਨ੍ਹਾਂ ਸਿਤਾਰਿਆਂ ਤੋਂ ਇਲਾਵਾ ਕਈ ਹੋਰ ਸਿਤਾਰੇ ਵੀ ਰਾਮ ਮੰਦਰ ਦੇ ਇਸ ਸ਼ਾਨਦਾਰ ਸਮਾਰੋਹ 'ਚ ਹਿੱਸਾ ਲੈਣ ਜਾ ਰਹੇ ਹਨ। ਜਿਸ ਦੀ ਪੁਸ਼ਟੀ ਹੋਈ ਸੂਚੀ ਸਾਹਮਣੇ ਆਈ ਹੈ। ਇਸ ਲਿਸਟ 'ਚ ਅਮਿਤਾਭ ਬੱਚਨ, ਮਾਧੁਰੀ ਦੀਕਸ਼ਿਤ, ਆਯੁਸ਼ਮਾਨ ਖੁਰਾਨਾ, ਵਿੱਕੀ ਕੌਸ਼ਲ, ਕੈਟਰੀਨਾ ਕੈਫ, ਰਣਬੀਰ ਕਪੂਰ, ਆਲੀਆ ਭੱਟ, ਚਿਰੰਜੀਵੀ, ਰਜਨੀਕਾਂਤ, ਰਿਸ਼ਭ ਸ਼ੈਟੀ, ਧਨੁਸ਼ ਅਤੇ ਪ੍ਰਭਾਸ ਵਰਗੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਹਨ। ਇਹ ਸਾਰੇ ਸਿਤਾਰੇ ਇਸ ਇਤਿਹਾਸਕ ਪਲ ਦੇ ਗਵਾਹ ਬਣਨ ਜਾ ਰਹੇ ਹਨ।


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.