Jass Manak: ਗਾਇਕ ਜੱਸ ਮਾਣਕ ਇੱਕ ਸਾਲ ਬਾਅਦ ਵਾਪਸੀ ਲਈ ਤਿਆਰ, ਖੁਲਾਸਾ ਕਰ ਦੱਸਿਆ ਕਿਉਂ ਲਿਆ Break ?
Jass Manak Comeback: ਪੰਜਾਬੀ ਗਾਇਕ ਜੱਸ ਮਾਣਕ (Jass Manak) ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਉਨ੍ਹਾਂ ਆਪਣੀ ਗਾਇਕੀ ਅਤੇ ਸਟਾਈਲਿਸ਼ ਅੰਦਾਜ਼ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਆਪਣੇ ਸਿੰਗਲ ਟ੍ਰੈਕ ਦੇ ਨਾਲ-ਨਾਲ
Jass Manak Comeback: ਪੰਜਾਬੀ ਗਾਇਕ ਜੱਸ ਮਾਣਕ (Jass Manak) ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਉਨ੍ਹਾਂ ਆਪਣੀ ਗਾਇਕੀ ਅਤੇ ਸਟਾਈਲਿਸ਼ ਅੰਦਾਜ਼ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਆਪਣੇ ਸਿੰਗਲ ਟ੍ਰੈਕ ਦੇ ਨਾਲ-ਨਾਲ ਜੱਸ ਮਾਣਕ ਵੱਲੋਂ ਕਈ ਫਿਲਮਾਂ ਦੇ ਗੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਗਈ। ਹਾਲਾਂਕਿ ਇਸ ਵਿਚਾਲੇ ਗਾਇਕ ਇੱਕ ਸਾਲ ਕਿੱਥੇ ਗਾਇਬ ਰਿਹਾ, ਇਹ ਜਾਣਨ ਲਈ ਪ੍ਰਸ਼ੰਸਕ ਬੇਹੱਦ ਉਤਸੁਕ ਸੀ। ਦੱਸ ਦੇਈਏ ਕਿ ਕਰੀਬ ਇੱਕ ਸਾਲ ਬਾਅਦ ਕਲਾਕਾਰ ਵਾਪਸੀ ਲਈ ਤਿਆਰ ਹੈ।
ਦਰਅਸਲ, ਪੰਜਾਬੀ ਗਾਇਕ ਦਾ Sirf Panjabiyat ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਪੰਜਾਬੀ ਗਾਇਕ ਜੱਸ ਮਾਣਕ ਸੰਗੀਤ ਜਗਤ ਤੋਂ ਇੱਕ ਸਾਲ ਦੂਰ ਰਹਿਣ ਦਾ ਕਾਰਨ ਦੱਸਦੇ ਹੋਏ ਵਿਖਾਈ ਦੇ ਰਹੇ ਹਨ। ਇਸ ਵਿੱਚ ਗਾਇਕ ਇਹ ਕਹਿੰਦੇ ਹੋਏ ਵਿਖਾਈ ਦੇ ਰਿਹਾ ਹੈ ਕਿ ਤੁਹਾਡੇ ਸਾਰਿਆਂ ਦਾ ਸਵਾਲ ਹੋਣਾ ਆ ਕਿ ਜੱਸ ਕਿੱਥੇ ਆ, ਗਾਣੇ ਨਹੀਂ ਆ ਰਹੇ, ਮਿਊਜ਼ਿਕ ਛੱਡਤਾ ਇੱਦਾਂ ਦਾ ਕੁਝ ਵੀ ਨਹੀਂ ਆ। ਪਹਿਲਾਂ ਤਾਂ ਸਾਰਿਆ ਦਾ ਧੰਨਵਾਦ...ਕਿ ਮੇਰੇ ਲਈ ਇੰਨਾ ਸਬਰ ਰੱਖਣ ਲਈ, ਅੱਜ ਕੱਲ੍ਹ ਦੀ ਵਿਅਸਤ ਲਾਈਫ ਵਿੱਚ ਕਿਸੇ ਕੋਲ ਸਮਾ ਨਹੀਂ ਆ... ਮੈਂ ਬਹੁਤ ਖੁਸ਼ਕਿਸਮਤ ਆ ਕਿ ਮੇਰੀ ਫੈਨ ਆਰਮੀ ਨੇ ਮੈਨੂੰ ਸਹਿਯੋਗ ਦਿੱਤਾ। ਫਿਲਹਾਲ ਇੱਕ ਸਾਲ ਬਾਅਦ ਮੈਂ ਵਾਪਸੀ ਲਈ ਤਿਆਰ ਹਾਂ, ਜਿਸ ਚੀਜ਼ ਲਈ ਮੈਂ ਬ੍ਰੈਕ ਲਈ ਸੀ, ਸਾਊਂਡ ਐਕਸਪ੍ਰਲੋਰ ਕਰਨ ਲਈ, ਉਹ ਚੀਜ਼ ਹੁਣ ਕੰਮਪਲੀਟ ਆ। ਮੈਨੂੰ ਆਸ ਹੈ ਕਿ ਜੋ ਮੈਂ ਮਿਊਜ਼ਿਕ ਬਣਾਇਆ ਤੁਹਾਨੂੰ ਸਾਰੀਆਂ ਨੂੰ ਪਸੰਦ ਆਉ।
View this post on Instagram
ਕਾਬਿਲੇਗੌਰ ਹੈ ਕਿ ਜੱਸ ਮਾਣਕ ਕਰੀਬ ਇੱਕ ਸਾਲ ਬਾਅਦ ਪੰਜਾਬੀ ਸੰਗੀਤ ਜਗਤ ਵਿੱਚ ਵਾਪਸੀ ਲਈ ਤਿਆਰ ਹਨ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਆਪਣੇ ਨਵੇਂ ਗੀਤ Love & Lies ਦਾ ਪੋਸਟਰ ਸ਼ੇਅਰ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਕੈਪਸ਼ਨ ਵਿੱਚ ਗੀਤ ਰਿਲੀਜ਼ ਹੋਣ ਦੇ ਤਰੀਕ ਵੀ ਸਾਂਝੀ ਕੀਤੀ ਹੈ। ਇਹ ਗੀਤ 25.01.24 ਨੂੰ ਰਿਲੀਜ਼ ਹੋਏਗਾ, ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।