Entertainment News LIVE: ਦੁਰਗਾ ਪੂਜਾ ਪੰਡਾਲ 'ਚ ਪੁੱਜੇ ਇਹ ਸਿਤਾਰੇ, ਦਿਲਜੀਤ ਦੋਸਾਂਝ ਨੇ ਕੀਤੀ ਅਸ਼ਟਮੀ ਪੂਜਾ ਸਣੇ ਪੜ੍ਹੋ ਮਨੋਰੰਜਨ ਜਗਤ ਦੀਆਂ ਖਾਸ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ਰੁਪਿੰਦਰ ਕੌਰ ਸੱਭਰਵਾਲ Last Updated: 23 Oct 2023 02:04 PM
Entertainment News Live Today: Tiger 3 Song Out: ਅਰਿਜੀਤ ਸਿੰਘ ਦੀ ਆਵਾਜ਼ 'ਚ ਰਿਲੀਜ਼ ਹੋਇਆ 'ਟਾਈਗਰ 3' ਦਾ ਪਹਿਲਾ ਗੀਤ 'ਲੇਕੇ ਪ੍ਰਭੂ ਕਾ ਨਾਮ', ਸਲਮਾਨ-ਕੈਟਰੀਨਾ ਨੇ ਜਿੱਤਿਆ ਦਿਲ

Tiger 3 Song  Leke Prabhu Ka Naam Out: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਟਾਈਗਰ 3' ਸਾਲ 2023 ਦੀਆਂ ਸਭ ਤੋਂ ਵੱਡੀਆਂ ਫਿਲਮਾਂ ਵਿੱਚੋਂ ਇੱਕ ਹੈ। ਹਾਲ ਹੀ 'ਚ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ ਅਤੇ ਹੁਣ ਲੋਕ ਇਸ ਫਿਲਮ ਨੂੰ ਦੇਖਣ ਦਾ ਇੰਤਜ਼ਾਰ ਨਹੀਂ ਕਰ ਪਾ ਰਹੇ। ਹੁਣ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਂਦੇ ਹੋਏ ਫਿਲਮ ਦਾ ਨਵਾਂ ਗੀਤ 'ਲੇਕੇ ਪ੍ਰਭੁ ਕਾ ਨਾਮ' ਵੀ ਰਿਲੀਜ਼ ਕੀਤਾ ਗਿਆ ਹੈ, ਜੋ ਕਾਫੀ ਸ਼ਾਨਦਾਰ ਹੈ।

Read More: Tiger 3 Song Out: ਅਰਿਜੀਤ ਸਿੰਘ ਦੀ ਆਵਾਜ਼ 'ਚ ਰਿਲੀਜ਼ ਹੋਇਆ 'ਟਾਈਗਰ 3' ਦਾ ਪਹਿਲਾ ਗੀਤ 'ਲੇਕੇ ਪ੍ਰਭੂ ਕਾ ਨਾਮ', ਸਲਮਾਨ-ਕੈਟਰੀਨਾ ਨੇ ਜਿੱਤਿਆ ਦਿਲ 

Entertainment News Live: Sonam Bajwa: ਸੋਨਮ ਬਾਜਵਾ ਦੀ ਹੌਟਨੇਸ ਜਾਂ ਨਿਮਰਤ ਖਹਿਰਾ ਦੀ ਸਾਦਗੀ, ਤੁਹਾਨੂੰ ਕਿਸਦਾ ਲੁੱਕ ਆਇਆ ਪਸੰਦ ?

Sonam Bajwa-Nimrat Khaira New Post: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਜਿੱਥੇ ਆਪਣੀ ਅਦਾਕਾਰੀ ਨਾਲ ਫੈਨਜ਼ ਨੂੰ ਦੀਵਾਨਾ ਬਣਾਉਂਦੀ ਹੈ, ਉੱਥੇ ਹੀ ਨਿਰਮਤ ਖਹਿਰਾ ਅਦਾਕਾਰੀ ਅਤੇ ਗਾਇਕੀ ਨਾਲ ਸਾਰਿਆਂ ਦੇ ਦਿਲਾਂ ਤੇ ਰਾਜ਼ ਕਰਦੀ ਹੈ।

Read More: Sonam Bajwa: ਸੋਨਮ ਬਾਜਵਾ ਦੀ ਹੌਟਨੇਸ ਜਾਂ ਨਿਮਰਤ ਖਹਿਰਾ ਦੀ ਸਾਦਗੀ, ਤੁਹਾਨੂੰ ਕਿਸਦਾ ਲੁੱਕ ਆਇਆ ਪਸੰਦ ?

Entertainment News Live Today: Prabhas Birthday: ਪ੍ਰਭਾਸ ਅੱਜ ਮਨਾ ਰਿਹਾ ਜਨਮਦਿਨ, 6000 ਕੁੜੀਆਂ ਦਾ ਦਿਲ ਤੋੜਨ ਵਾਲੇ ਬਾਹੂਬਲੀ ਦੀ ਇਸ ਸ਼ਖਸ਼ ਨੇ ਬਦਲੀ ਕਿਸਮਤ

Prabhas Unknown Facts: ਆਪਣੀ ਦਮਦਾਰ ਆਵਾਜ਼ ਅਤੇ ਸ਼ਾਨਦਾਰ ਸ਼ਖਸੀਅਤ ਨਾਲ ਫਿਲਮ ਦੇ ਡਾਇਲਾਗਸ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਵਾਲੇ ਸਾਉਥ ਸਟਾਰ ਪ੍ਰਭਾਸ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ।

Read More: Prabhas Birthday: ਪ੍ਰਭਾਸ ਅੱਜ ਮਨਾ ਰਿਹਾ ਜਨਮਦਿਨ, 6000 ਕੁੜੀਆਂ ਦਾ ਦਿਲ ਤੋੜਨ ਵਾਲੇ ਬਾਹੂਬਲੀ ਦੀ ਇਸ ਸ਼ਖਸ਼ ਨੇ ਬਦਲੀ ਕਿਸਮਤ

Entertainment News Live: Yaariyan 2 Box Office Collection: 'ਯਾਰੀਆਂ 2' ਦਾ ਬਾਕਸ ਆਫਿਸ 'ਤੇ ਹੋਇਆ ਬੁਰਾ ਹਾਲ, ਵਿਵਾਦਾਂ ਤੋਂ ਬਾਅਦ ਵੀ ਨਹੀਂ ਚੱਲ ਸਕੀ ਫਿਲਮ

Yaariyan 2 Box Office Collection Day 3: ਦਿਵਿਆ ਖੋਸਲਾ ਕੁਮਾਰ ਅਤੇ ਮੀਜ਼ਾਨ ਜਾਫਰੀ ਸਟਾਰਰ ਫਿਲਮ 'ਯਾਰੀਆਂ 2' 20 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਫਿਲਮ ਦਾ ਬਾਕਸ ਆਫਿਸ 'ਤੇ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਹੈ। ਫਿਲਮ ਦੀ ਓਪਨਿੰਗ ਜਿੱਥੇ ਠੰਢੀ ਰਹੀ, ਉੱਥੇ ਹੀ ਵੀਕੈਂਡ 'ਤੇ ਵੀ ਫਿਲਮ ਦੀ ਕਮਾਈ ਨੇ ਨਿਰਾਸ਼ ਕੀਤਾ ਹੈ। ਆਓ ਜਾਣਦੇ ਹਾਂ 'ਯਾਰੀਆਂ 2' ਨੇ ਆਪਣੀ ਰਿਲੀਜ਼ ਦੇ ਤੀਜੇ ਦਿਨ ਯਾਨੀ ਐਤਵਾਰ ਨੂੰ ਕਿੰਨਾ ਕਲੈਕਸ਼ਨ ਕੀਤਾ ਹੈ।

Read More: Yaariyan 2 Box Office Collection: 'ਯਾਰੀਆਂ 2' ਦਾ ਬਾਕਸ ਆਫਿਸ 'ਤੇ ਹੋਇਆ ਬੁਰਾ ਹਾਲ, ਵਿਵਾਦਾਂ ਤੋਂ ਬਾਅਦ ਵੀ ਨਹੀਂ ਚੱਲ ਸਕੀ ਫਿਲਮ 

Entertainment News Live Today: Inderjit Nikku: ਗਾਇਕ ਇੰਦਰਜੀਤ ਨਿੱਕੂ ਨੇ ਬਾਗੇਸ਼ਵਰ ਧਰਿੰਦਰ ਕ੍ਰਿਸ਼ਨ ਸ਼ਾਸਤਰੀ ਦੇ ਸਿਰ 'ਤੇ ਬੰਨ੍ਹੀ ਪੱਗ, ਵਾਇਰਲ ਹੋਇਆ ਵੀਡੀਓ

Inderjit Nikku ties Turban on Bageshwar Dham baba: ਬਾਬਾ ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਕ੍ਰਿਸ਼ਨ ਸ਼ਾਸ਼ਤਰੀ ਜੋ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਬਾਬਾ ਧੀਰੇਂਦਰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ ਅਤੇ ਨਤਮਸਤਕ ਹੋਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸੁੰਦਰ ਰੁਮਾਲਾ ਸਾਹਿਬ ਭੇਟ ਕੀਤਾ। ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੀ ਉਨ੍ਹਾਂ ਨਾਲ ਨਜ਼ਰ ਆਏ। ਇਸ ਵਿਚਾਲੇ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਪੰਜਾਬੀ ਗਾਇਕ ਬਾਬਾ ਧੀਰੇਂਦਰ ਕ੍ਰਿਸ਼ਨ ਸ਼ਾਸ਼ਤਰੀ ਦੇ ਪੱਗ ਬੰਨ੍ਹਦੇ ਹੋਏ ਨਜ਼ਰ ਆ ਰਹੇ ਹਨ। 

Read More: Inderjit Nikku: ਗਾਇਕ ਇੰਦਰਜੀਤ ਨਿੱਕੂ ਨੇ ਬਾਗੇਸ਼ਵਰ ਧਰਿੰਦਰ ਕ੍ਰਿਸ਼ਨ ਸ਼ਾਸਤਰੀ ਦੇ ਸਿਰ 'ਤੇ ਬੰਨ੍ਹੀ ਪੱਗ, ਵਾਇਰਲ ਹੋਇਆ ਵੀਡੀਓ

Entertainment News Live: Durga Puja 2023: ਦੁਰਗਾ ਅਸ਼ਟਮੀ 'ਤੇ ਪੂਜਾ ਪੰਡਾਲ ਪੁੱਜੀ ਜਯਾ ਬੱਚਨ, ਕਾਜੋਲ ਨਾਲ ਇੰਝ ਜਮਾਏ ਰੰਗ

Durga puja 2023: ਇਸ ਸਮੇਂ ਹਰ ਪਾਸੇ ਦੁਰਗਾ ਪੂਜਾ ਦਾ ਉਤਸ਼ਾਹ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਲੀਵੁੱਡ ਸਿਤਾਰੇ ਇਸ ਫੈਸਟੀਵਲ 'ਚ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਅੱਜ ਦੁਰਗਾ ਅਸ਼ਟਮੀ ਦੇ ਖਾਸ ਮੌਕੇ 'ਤੇ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਜਯਾ ਬੱਚਨ ਵੀ ਪੂਜਾ ਪੰਡਾਲ 'ਚ ਨਜ਼ਰ ਆਈ।

Read More: Durga Puja 2023: ਦੁਰਗਾ ਅਸ਼ਟਮੀ 'ਤੇ ਪੂਜਾ ਪੰਡਾਲ ਪੁੱਜੀ ਜਯਾ ਬੱਚਨ, ਕਾਜੋਲ ਨਾਲ ਇੰਝ ਜਮਾਏ ਰੰਗ

Entertainment News Live Today: Diljit Dosanjh: ਦਿਲਜੀਤ ਦੋਸਾਂਝ ਨੇ ਕੀਤੀ ਅਸ਼ਟਮੀ ਪੂਜਾ, ਪੰਜਾਬੀ ਗਾਇਕ ਨੇ ਦੇਵੀ ਮਾਂ ਤੋਂ ਇੰਝ ਲਿਆ ਆਸ਼ੀਰਵਾਦ

Diljit Dosanjh on Ashtami Puja: ਨਵਰਾਤਰੀ ਦੇ ਨੌਂ ਦਿਨ ਦੇਵੀ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਨੂੰ ਮਹਾਸ਼ਟਮੀ ਜਾਂ ਦੁਰਗਾ ਅਸ਼ਟਮੀ ਕਿਹਾ ਜਾਂਦਾ ਹੈ। ਇਨ੍ਹਾਂ ਨੌ ਦਿਨਾਂ ਦੀ ਧੂਮ ਦੁਨੀਆ ਭਰ ਵਿੱਚ ਵੇਖਣ ਨੂੰ ਮਿਲੀ। ਆਮ ਜਨਤਾ ਦੇ ਨਾਲ-ਨਾਲ ਫਿਲਮ ਜਗਤ ਨਾਲ ਜੁੜੇ ਸਿਤਾਰੇ ਵੀ ਇਸਦਾ ਹਿੱਸਾ ਬਣੇ। ਖਾਸ ਗੱਲ ਇਹ ਹੈ ਕਿ ਸਿਨੇਮਾ ਜਗਤ ਦੇ ਸਿਤਾਰਿਆਂ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਸ਼ਾਮਿਲ ਹੋ ਗਏ ਹਨ। ਦਰਅਸਲ, ਕਲਾਕਾਰ ਵੱਲੋਂ ਵੀ ਬੇਹੱਦ ਖਾਸ ਤਰੀਕੇ ਨਾਲ ਅਸ਼ਟਮੀ ਪੂਜਾ ਕੀਤੀ ਗਈ। ਜਿਸਦੀ ਪੋਸਟ ਦਿਲਜੀਤ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕੀਤੀ ਗਈ ਹੈ। 

Read More: Diljit Dosanjh: ਦਿਲਜੀਤ ਦੋਸਾਂਝ ਨੇ ਕੀਤੀ ਅਸ਼ਟਮੀ ਪੂਜਾ, ਪੰਜਾਬੀ ਗਾਇਕ ਨੇ ਦੇਵੀ ਮਾਂ ਤੋਂ ਇੰਝ ਲਿਆ ਆਸ਼ੀਰਵਾਦ

Entertainment News Live: Watch: ਦੁਰਗਾ ਪੂਜਾ ਪੰਡਾਲ 'ਚ ਖਾਣਾ ਖਾਂਦੇ ਨਜ਼ਰ ਆਏ ਰਾਣੀ ਮੁਖਰਜੀ-ਕਿਆਰਾ ਅਡਵਾਨੀ, ਵੀਡੀਓ ਵਾਇਰਲ

Kiara-Rani Durga Puja Video: ਦੇਸ਼ ਭਰ 'ਚ ਇਨ੍ਹੀਂ ਦਿਨੀਂ ਨਵਰਾਤਰੀ ਤਿਉਹਾਰ ਦਾ ਜਸ਼ਨ ਦੇਖਣ ਨੂੰ ਮਿਲ ਰਿਹਾ ਹੈ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸੈਲੇਬਸ ਵੀ ਇਸ ਨਵਰਾਤਰੀ ਦਾ ਤਿਉਹਾਰ ਮਨਾ ਰਹੇ ਹਨ। ਇੱਥੋਂ ਤੱਕ ਕਿ ਰਾਣੀ ਮੁਖਰਜੀ, ਕਾਜੋਲ, ਸੁਸ਼ਮਿਤਾ ਸੇਨ ਅਤੇ ਕਿਆਰਾ ਅਡਵਾਨੀ ਵੀ ਦੁਰਗਾ ਪੂਜਾ ਪੰਡਾਲ ਵਿੱਚ ਪਹੁੰਚ ਰਹੀਆਂ ਹਨ। ਜਿਸ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਰਾਣੀ ਮੁਖਰਜੀ ਅਤੇ ਕਿਆਰਾ ਅਡਵਾਨੀ ਇਕੱਠੇ ਨਜ਼ਰ ਆ ਰਹੇ ਹਨ।

Read More: Watch: ਦੁਰਗਾ ਪੂਜਾ ਪੰਡਾਲ 'ਚ ਖਾਣਾ ਖਾਂਦੇ ਨਜ਼ਰ ਆਏ ਰਾਣੀ ਮੁਖਰਜੀ-ਕਿਆਰਾ ਅਡਵਾਨੀ, ਵੀਡੀਓ ਵਾਇਰਲ

ਪਿਛੋਕੜ

Kiara-Rani Durga Puja Video: ਦੇਸ਼ ਭਰ 'ਚ ਇਨ੍ਹੀਂ ਦਿਨੀਂ ਨਵਰਾਤਰੀ ਤਿਉਹਾਰ ਦਾ ਜਸ਼ਨ ਦੇਖਣ ਨੂੰ ਮਿਲ ਰਿਹਾ ਹੈ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸੈਲੇਬਸ ਵੀ ਇਸ ਨਵਰਾਤਰੀ ਦਾ ਤਿਉਹਾਰ ਮਨਾ ਰਹੇ ਹਨ। ਇੱਥੋਂ ਤੱਕ ਕਿ ਰਾਣੀ ਮੁਖਰਜੀ, ਕਾਜੋਲ, ਸੁਸ਼ਮਿਤਾ ਸੇਨ ਅਤੇ ਕਿਆਰਾ ਅਡਵਾਨੀ ਵੀ ਦੁਰਗਾ ਪੂਜਾ ਪੰਡਾਲ ਵਿੱਚ ਪਹੁੰਚ ਰਹੀਆਂ ਹਨ। ਜਿਸ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਰਾਣੀ ਮੁਖਰਜੀ ਅਤੇ ਕਿਆਰਾ ਅਡਵਾਨੀ ਇਕੱਠੇ ਨਜ਼ਰ ਆ ਰਹੇ ਹਨ।


ਰਾਣੀ-ਕਿਆਰਾ ਨੂੰ ਦੁਰਗਾ ਪੂਜਾ ਪੰਡਾਲ 'ਚ ਇਕੱਠੇ ਖਾਣਾ ਖਾਂਦੇ ਦੇਖਿਆ ਗਿਆ


ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਰਾਣੀ ਮੁਖਰਜੀ ਅਤੇ ਕਿਆਰਾ ਅਡਵਾਨੀ ਪੂਜਾ ਪੰਡਾਲ 'ਚ ਇਕੱਠੇ ਖਾਣਾ ਖਾਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਵੇਂ ਇੱਕ ਦੂਜੇ ਨਾਲ ਮਜ਼ਾਕ ਕਰਦੇ ਵੀ ਨਜ਼ਰ ਆ ਰਹੇ ਹਨ। ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਰਾਣੀ ਗੋਲਡਨ ਕਲਰ ਦੀ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਕਿਆਰਾ ਅਡਵਾਨੀ ਮੱਥੇ 'ਤੇ ਬਿੰਦੀ ਦੇ ਨਾਲ ਪੀਲੇ ਰੰਗ ਦੇ ਸੂਟ 'ਚ ਬੇਹੱਦ ਪਿਆਰੀ ਲੱਗ ਰਹੀ ਹੈ।






 


ਵਿਆਹ ਤੋਂ ਬਾਅਦ ਕਿਆਰਾ ਦੀ ਪਹਿਲੀ ਦੁਰਗਾ ਪੂਜਾ


ਦੱਸ ਦੇਈਏ ਕਿ ਕਿਆਰਾ ਅਡਵਾਨੀ ਦੇ ਵਿਆਹ ਤੋਂ ਬਾਅਦ ਇਹ ਪਹਿਲੀ ਨਵਰਾਤਰੀ ਹੈ। ਇਹੀ ਕਾਰਨ ਹੈ ਕਿ ਇਹ ਦੁਰਗਾ ਪੂਜਾ ਅਭਿਨੇਤਰੀ ਲਈ ਬਹੁਤ ਖਾਸ ਹੈ। ਹਾਲਾਂਕਿ, ਅਭਿਨੇਤਰੀ ਆਪਣੇ ਪਤੀ ਸਿਧਾਰਥ ਮਲਹੋਤਰਾ ਦੇ ਬਿਨਾਂ ਦੁਰਗਾ ਪੂਜਾ ਪੰਡਾਲ ਵਿੱਚ ਨਜ਼ਰ ਆਈ। ਧਿਆਨ ਯੋਗ ਹੈ ਕਿ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦਾ ਵਿਆਹ ਇਸ ਸਾਲ 7 ਫਰਵਰੀ ਨੂੰ ਹੋਇਆ ਸੀ।


ਕਿਆਰਾ-ਰਾਣੀ ਦਾ ਵਰਕਫਰੰਟ


ਵਰਕ ਫਰੰਟ ਦੀ ਗੱਲ ਕਰੀਏ ਤਾਂ ਕਿਆਰਾ ਅਡਵਾਨੀ ਨੂੰ ਆਖਰੀ ਵਾਰ ਸੱਤਿਆਪ੍ਰੇਮ ਕੀ ਕਥਾ ਵਿੱਚ ਦੇਖਿਆ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਕਾਰਤਿਕ ਆਰੀਅਨ ਨਜ਼ਰ ਆਏ ਸਨ। ਇਹ ਫਿਲਮ ਇਸ ਸਾਲ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ। ਦੋਵਾਂ ਦੀ ਜੋੜੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਇਸ ਦੇ ਨਾਲ ਹੀ ਰਾਣੀ ਮੁਖਰਜੀ ਨੂੰ ਇਸ ਸਾਲ ਫਿਲਮ ਮਿਸੇਜ਼ ਚੈਟਰਜੀ ਵੇਅਰ ਨਾਰਵੇ ਵਿੱਚ ਵੀ ਦੇਖਿਆ ਗਿਆ ਸੀ। ਇਹ ਫਿਲਮ 17 ਮਾਰਚ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.