ਪੜਚੋਲ ਕਰੋ
Sonam Bajwa: ਸੋਨਮ ਬਾਜਵਾ ਦੀ ਹੌਟਨੇਸ ਜਾਂ ਨਿਮਰਤ ਖਹਿਰਾ ਦੀ ਸਾਦਗੀ, ਤੁਹਾਨੂੰ ਕਿਸਦਾ ਲੁੱਕ ਆਇਆ ਪਸੰਦ ?
Sonam Bajwa-Nimrat Khaira New Post: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਜਿੱਥੇ ਆਪਣੀ ਅਦਾਕਾਰੀ ਨਾਲ ਫੈਨਜ਼ ਨੂੰ ਦੀਵਾਨਾ ਬਣਾਉਂਦੀ ਹੈ, ਉੱਥੇ ਹੀ ਨਿਰਮਤ ਖਹਿਰਾ ਅਦਾਕਾਰੀ ਅਤੇ ਗਾਇਕੀ ਨਾਲ ਸਾਰਿਆਂ ਦੇ ਦਿਲਾਂ ਤੇ ਰਾਜ਼ ਕਰਦੀ ਹੈ।
Sonam Bajwa-Nimrat Khaira New Post
1/7

ਸੋਨਮ ਬਾਜਵਾ ਅਤੇ ਨਿਮਰਤ ਖਹਿਰਾ ਦੋਵਾਂ ਨੇ ਪੰਜਾਬੀ ਸਿਨੇਮਾ ਜਗਤ ਨੂੰ ਹਿੱਟ ਫਿਲਮਾਂ ਦਿੱਤੀਆਂ ਹਨ। ਦੋਵਾਂ ਨੂੰ ਚੌਹਣ ਵਾਲੇ ਪ੍ਰਸ਼ੰਸਕਾਂ ਦੀ ਕੋਈ ਘਾਟ ਨਹੀਂ ਹੈ।
2/7

ਦੱਸ ਦੇਈਏ ਕਿ ਹਾਲ ਹੀ ਵਿੱਚ ਦੋਵਾਂ ਅਦਾਕਾਰਾਵਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਵਿੱਚ ਸੋਨਮ ਹੌਟ ਅਤੇ ਨਿਮਰਤ ਸਾਦਗੀ ਭਰੇ ਅੰਦਾਜ਼ ਵਿੱਚ ਵਿਖਾਈ ਦੇ ਰਹੀ ਹੈ। ਤੁਸੀ ਵੀ ਮਾਰੋ ਇਨ੍ਹਾਂ ਦੀਆਂ ਤਸਵੀਰਾਂ ਉੱਪਰ ਇੱਕ ਨਜ਼ਰ...
3/7

ਨਿਮਰਤ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰਾਂ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਰੱਬ ਕਰੇ ਹੁਣ ਆਪਾਂ ਮਿਲ ਜਾਈਏ, ਛੇਤੀ ਕੋਈ ਰਾਹ ਨਿਕਲੇ... ਇਸ ਤੋਂ ਇਲਾਵਾ ਸੋਨਮ ਬਾਜਵਾ ਦੀਆਂ ਹੌਟ ਅਦਾਵਾਂ ਫੈਨਜ਼ ਨੂੰ ਦੀਵਾਨਾ ਬਣਾ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸੋਨਮ ਨੇ ਸ਼ੇਅਰ ਕਰ ਲਿਖਿਆ, She’s Busy …..
4/7

ਜਿੱਥੇ ਪ੍ਰਸ਼ੰਸਕ ਨਿਮਰਤ ਦੀ ਸਾਦਗੀ ਉੱਪਰ ਆਪਣਾ ਪਿਆਰ ਲੁੱਟਾ ਰਹੇ ਹਨ, ਉੱਥੇ ਹੀ ਸੋਨਮ ਦੀਆਂ ਕਾਤਿਲ ਅਦਾਵਾਂ ਪ੍ਰਸ਼ੰਸਕਾਂ ਨੂੰ ਕਾਇਲ ਕਰ ਰਹੀਆਂ ਹਨ।
5/7

ਨਿਮਰਤ ਅਤੇ ਸੋਨਮ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰ ਉਨ੍ਹਾਂ ਦੇ ਲੁੱਕ ਦੀ ਤਾਰੀਫ ਕੀਤੀ ਜਾ ਰਹੀ ਹੈ। ਨਿਮਰਤ ਦੀ ਤਾਰੀਫ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਗੁਲਾਬ ਵੀ ਫਿੱਕੇ ਨੇ ਨਿੰਮੋ ਦੇ ਮੂਹਰੇ... ਇਸ ਤੋਂ ਇਲਾਵਾ ਸੋਨਮ ਦੀ ਤਾਰੀਫ ਵਿੱਚ ਇੱਕ ਯੂਜ਼ਰ ਨੇ ਲਿਖਦੇ ਹੋਏ ਕਿਹਾ ਬੱਸ ਕਰੋ ਹਸੀਨ ਇਨਸਾਨ...
6/7

ਨਿਮਰਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਗਾਇਕਾ ਦੀ ਐਲਬਮ ਮਾਣਮੱਤੀ ਰਿਲੀਜ਼ ਹੋਈ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ।
7/7

ਇਸ ਤੋਂ ਇਲਾਵਾ ਸੋਨਮ ਬਾਜਵਾ ਦੀ ਗੱਲ ਕਰਿਏ ਤਾਂ ਉਹ ਬਹੁਤ ਜਲਦ ਫਿਲਮ ਰੰਨਾ 'ਚ ਧੰਨਾਂ ਵਿੱਚ ਵਿਖਾਈ ਦਵੇਗੀ। ਇਸ ਵਿੱਚ ਦਿਲਜੀਤ ਅਤੇ ਸ਼ਹਿਨਾਜ਼ ਗਿੱਲ ਨਾਲ ਉਹ ਸਕ੍ਰੀਨ ਸ਼ੇਅਰ ਕਰੇਗੀ।
Published at : 23 Oct 2023 11:58 AM (IST)
ਹੋਰ ਵੇਖੋ
Advertisement
Advertisement




















