Entertainment News LIVE: ਸੋਨੇ ਨਾਲ ਲੱਦੀ ਨਜ਼ਰ ਆਈ ਰਣਦੀਪ ਹੁੱਡਾ ਦੀ ਪਤਨੀ, ਮੱਝ- ਝੋਟਾ ਕਹਿਣ ਵਾਲਿਆਂ ਤੇ ਭੜਕੀ ਸਿਮਰਨ ਧਾਂਦਲੀ ਸਣੇ ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ....

ਰੁਪਿੰਦਰ ਕੌਰ ਸੱਭਰਵਾਲ Last Updated: 30 Nov 2023 01:44 PM
Entertainment News LIVE Update: Bobby Deol: ਇਸ ਅਦਾਕਾਰਾ ਨੂੰ ਪਾਗਲਪਨ ਦੀ ਹੱਦ ਤੱਕ ਚਾਹੁੰਦੇ ਸੀ ਬੌਬੀ ਦਿਓਲ, ਪੁੱਤਰ ਦੇ ਪਿਆਰ ਲਈ ਧਰਮਿੰਦਰ ਕਿਉਂ ਬਣਿਆ ਖਲਨਾਇਕ; ਜਾਣੋ

Bobby Deol First Love: ਬਾਲੀਵੁੱਡ ਅਦਾਕਾਰ ਬੌਬੀ ਦਿਓਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਫਿਲਮੀ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ, ਬੌਬੀ ਨੇ ਆਪਣੇ ਦਮ 'ਤੇ ਅਦਾਕਾਰੀ ਦੀ ਦੁਨੀਆ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਫਿਲਮੀ ਦੁਨੀਆਂ 'ਚ ਡੈਬਿਊ ਕਰਨ ਲਈ ਭਾਵੇਂ ਉਨ੍ਹਾਂ ਨੇ ਆਪਣੇ ਪਿਤਾ ਧਰਮਿੰਦਰ ਦੀ ਮਦਦ ਲਈ, ਪਰ ਉਹ ਆਪਣੀ ਮਿਹਨਤ ਸਦਕਾ ਹੀ ਸਫਲ ਅਦਾਕਾਰਾਂ ਦੀ ਸੂਚੀ 'ਚ ਸ਼ਾਮਿਲ ਹੋ ਸਕੇ। ਪਰ ਅੱਜ ਅਸੀ ਤੁਹਾਨੂੰ ਬੌਬੀ ਦਿਓਲ ਦੀ ਨਿੱਜੀ ਜ਼ਿੰਦਗੀ ਬਾਰੇ ਇੱਕ ਅਜਿਹੀ ਗੱਲ ਦੱਸਣ ਜਾ ਰਹੇ ਹਾਂ, ਜਿਸ ਨੂੰ ਜਾਣਨ ਤੋਂ ਬਾਅਦ ਤੁਸੀ ਹੈਰਾਨ ਰਹਿ ਜਾਓਗੇ। 

Read More: Bobby Deol: ਇਸ ਅਦਾਕਾਰਾ ਨੂੰ ਪਾਗਲਪਨ ਦੀ ਹੱਦ ਤੱਕ ਚਾਹੁੰਦੇ ਸੀ ਬੌਬੀ ਦਿਓਲ, ਪੁੱਤਰ ਦੇ ਪਿਆਰ ਲਈ ਧਰਮਿੰਦਰ ਕਿਉਂ ਬਣਿਆ ਖਲਨਾਇਕ; ਜਾਣੋ

Entertainment News LIVE: Sam Bahadur: ਸੈਮ ਬਹਾਦੁਰ ਦੀ ਸਕ੍ਰੀਨਿੰਗ 'ਤੇ ਪੁੱਜੀ ਸਦਾਬਹਾਰ ਅਦਾਕਾਰਾ ਰੇਖਾ, ਕਾਂਜੀਵਰਮ ਸਾੜੀ 'ਚ ਇੰਝ ਲੁੱਟੀ ਮਹਿਫ਼ਲ

Sam Bahadur: ਵਿੱਕੀ ਕੌਸ਼ਲ ਦੀ ਫਿਲਮ ਸੈਮ ਬਹਾਦੁਰ ਦੀ ਸਕ੍ਰੀਨਿੰਗ ਮੁੰਬਈ 'ਚ ਰੱਖੀ ਗਈ। ਇਸ ਮੌਕੇ 'ਤੇ ਮਸ਼ਹੂਰ ਅਦਾਕਾਰਾ ਰੇਖਾ ਵੀ ਰਵਾਇਤੀ ਲੁੱਕ 'ਚ ਪਹੁੰਚੀ। ਅਦਾਕਾਰਾ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।

Read More: Sam Bahadur: ਸੈਮ ਬਹਾਦੁਰ ਦੀ ਸਕ੍ਰੀਨਿੰਗ 'ਤੇ ਪੁੱਜੀ ਸਦਾਬਹਾਰ ਅਦਾਕਾਰਾ ਰੇਖਾ, ਕਾਂਜੀਵਰਮ ਸਾੜੀ 'ਚ ਇੰਝ ਲੁੱਟੀ ਮਹਿਫ਼ਲ

Entertainment News LIVE Update: Sukhan Verma: ਸੁਖਨ ਵਰਮਾ ਦਾ ਤਰਨ ਨਾਲ ਰੋਮਾਂਟਿਕ ਅੰਦਾਜ਼ ਵਾਇਰਲ, ਫੈਨਜ਼ ਤਸਵੀਰਾਂ ਤੇ ਹਾਰੇ ਦਿਲ

Sukhan Verma Wedding Card Out: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਇਨ੍ਹੀਂ ਦਿਨੀਂ ਆਪਣੇ ਭਰਾ ਸੁਖਨ ਵਰਮਾ ਦੇ ਵਿਆਹ ਦੇ ਫੰਕਸ਼ਨ ਵਿੱਚ ਰੁੱਝੇ ਹੋਏ ਹਨ।

Read More: Sukhan Verma: ਸੁਖਨ ਵਰਮਾ ਦਾ ਤਰਨ ਨਾਲ ਰੋਮਾਂਟਿਕ ਅੰਦਾਜ਼ ਵਾਇਰਲ, ਫੈਨਜ਼ ਤਸਵੀਰਾਂ ਤੇ ਹਾਰੇ ਦਿਲ

Entertainment News LIVE: Kapil Sharma Slams IndiGo: ਇੰਡੀਗੋ ਏਅਰਲਾਈਨਜ਼ 'ਤੇ ਬੁਰੀ ਤਰ੍ਹਾਂ ਭੜਕੇ ਕਪਿਲ ਸ਼ਰਮਾ, ਅੱਗ ਬਬੂਲਾ ਹੋ ਬੋਲੇ- 'ਤੁਹਾਨੂੰ ਸ਼ਰਮ ਆਉਣੀ ਚਾਹੀਦੀ...'

Kapil Sharma Slams IndiGo: ਕਾਮੇਡੀਅਨ ਕਪਿਲ ਸ਼ਰਮਾ ਦੀ ਬੁੱਧਵਾਰ ਰਾਤ ਦੀ ਫਲਾਈਟ ਲੇਟ ਹੋ ਗਈ, ਜਿਸ ਤੋਂ ਬਾਅਦ ਉਹ ਇੰਡੀਗੋ ਏਅਰਲਾਈਨਜ਼ 'ਤੇ ਗੁੱਸੇ 'ਚ ਨਜ਼ਰ ਆਏ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਹ ਲਗਭਗ ਇਕ ਘੰਟੇ ਤੋਂ ਹੋਰ ਯਾਤਰੀਆਂ ਨਾਲ ਟਰਾਂਜ਼ਿਟ ਬੱਸ ਵਿਚ ਫਸਿਆ ਰਿਹਾ ਅਤੇ ਉਸ ਨੂੰ ਫਲਾਈਟ ਸਬੰਧੀ ਕੋਈ ਅਪਡੇਟ ਨਹੀਂ ਦਿੱਤੀ ਗਈ। ਕਪਿਲ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਇਹ ਦੱਸਿਆ ਗਿਆ ਸੀ ਕਿ ਪਾਇਲਟ ਟ੍ਰੈਫਿਕ 'ਚ ਫਸਿਆ ਹੋਇਆ ਹੈ।

Read More: Kapil Sharma Slams IndiGo: ਇੰਡੀਗੋ ਏਅਰਲਾਈਨਜ਼ 'ਤੇ ਬੁਰੀ ਤਰ੍ਹਾਂ ਭੜਕੇ ਕਪਿਲ ਸ਼ਰਮਾ, ਅੱਗ ਬਬੂਲਾ ਹੋ ਬੋਲੇ- 'ਤੁਹਾਨੂੰ ਸ਼ਰਮ ਆਉਣੀ ਚਾਹੀਦੀ...'

Entertainment News LIVE Update: Sam Bahadur First Review: ਵਿੱਕੀ ਕੌਸ਼ਲ ਸਟਾਰਰ 'ਸੈਮ ਬਹਾਦਰ' ਦਾ ਪਹਿਲਾ ਰਿਵਿਊ OUT, ਟਿਕਟ ਬੁੱਕ ਕਰਵਾਉਣ ਤੋਂ ਪਹਿਲਾਂ ਜਾਣੋ ਫਿਲਮ ਬਾਰੇ ਖਾਸ

Sam Bahadur First Review Out: ਵਿੱਕੀ ਕੌਸ਼ਲ ਇੱਕ ਵਾਰ ਫਿਰ 'ਸੈਮ ਬਹਾਦਰ' ਨਾਲ ਵੱਡੇ ਪਰਦੇ 'ਤੇ ਹਲਚਲ ਮਚਾਉਣ ਆ ਰਹੇ ਹਨ। ਇਹ ਫਿਲਮ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਹੈ ਅਤੇ ਇਹ ਦੇਸ਼ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੀ ਬਾਇਓਪਿਕ ਹੈ। ਸੈਮ ਬਹਾਦਰ ਵਿੱਚ ਵਿੱਕੀ ਕੌਸ਼ਲ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦੀ ਸਕਰੀਨਿੰਗ ਬੁੱਧਵਾਰ ਰਾਤ ਨੂੰ ਰੱਖੀ ਗਈ, ਜਿਸ 'ਚ ਵਿੱਕੀ ਕੌਸ਼ਲ ਦੇ ਭਰਾ ਸੰਨੀ ਕੌਸ਼ਲ ਨੇ ਵੀ ਸ਼ਿਰਕਤ ਕੀਤੀ। ਹੁਣ ਸੰਨੀ ਕੌਸ਼ਲ ਨੇ ਆਪਣੇ ਬਿਗ ਬ੍ਰਦਰ ਫਿਲਮ ਦਾ ਰਿਵਿਊ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਵਿੱਕੀ ਕੌਸ਼ਲ ਸਟਾਰਰ ਫਿਲਮ ਦੀ ਐਕਟਿੰਗ ਦੀ ਤਾਰੀਫ ਕੀਤੀ ਹੈ।

Read More: Sam Bahadur First Review: ਵਿੱਕੀ ਕੌਸ਼ਲ ਸਟਾਰਰ 'ਸੈਮ ਬਹਾਦਰ' ਦਾ ਪਹਿਲਾ ਰਿਵਿਊ OUT, ਟਿਕਟ ਬੁੱਕ ਕਰਵਾਉਣ ਤੋਂ ਪਹਿਲਾਂ ਜਾਣੋ ਫਿਲਮ ਬਾਰੇ ਖਾਸ

Entertainment News LIVE: Randeep Hooda Wedding Video: ਰਣਦੀਪ ਹੁੱਡਾ ਦੇ ਵਿਆਹ ਦਾ ਪਹਿਲਾ ਵੀਡੀਓ ਆਇਆ ਸਾਹਮਣੇ, ਗਹਿਣੀਆਂ ਨਾਲ ਲੱਦੀ ਨਜ਼ਰ ਆਈ ਪਤਨੀ

Randeep Hooda Wedding Video: ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ (Randeep Hooda) ਅੱਜ ਯਾਨੀ 29 ਨਵੰਬਰ ਨੂੰ ਆਪਣੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਹਾਂ ਦਾ ਵਿਆਹ ਇੰਫਾਲ 'ਚ ਮਨੀਪੁਰੀ ਰੀਤੀ-ਰਿਵਾਜਾਂ ਨਾਲ ਹੋਇਆ। ਜਿਸ ਦੀਆਂ ਕੁਝ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਵੀਡੀਓ 'ਚ ਅਭਿਨੇਤਾ ਚਿੱਟੇ ਕੁੜਤੇ ਦੇ ਨਾਲ ਧੋਤੀ ਪਹਿਨੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਦੁਲਹਨ ਦੇ ਰੂਪ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

Read More: Randeep Hooda Wedding Video: ਰਣਦੀਪ ਹੁੱਡਾ ਦੇ ਵਿਆਹ ਦਾ ਪਹਿਲਾ ਵੀਡੀਓ ਆਇਆ ਸਾਹਮਣੇ, ਗਹਿਣੀਆਂ ਨਾਲ ਲੱਦੀ ਨਜ਼ਰ ਆਈ ਪਤਨੀ

Entertainment News LIVE Update: Simran Kaur Dhadli: ਮੱਝ- ਝੋਟਾ ਅਤੇ ਗੈਂਡਾ ਕਹਿਣ ਵਾਲਿਆਂ 'ਤੇ ਭੜਕੀ ਸਿਮਰਨ ਕੌਰ ਧਾਂਦਲੀ, ਬੋਲੀ- ਇਹੋ ਜਿਹੇ ਛੋਟੀ ਸੋਚ ਵਾਲਿਆਂ ਨਾਲ...

Simran Kaur Dhadli on Body Shaming: ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਸਿਮਰਨ ਕੌਰ ਧਾਂਦਲੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਅਜੋਕੇ ਸਮੇਂ ਵਿੱਚ ਪੁਰਾਣੇ ਅਤੇ ਹੋਰ ਮੁੱਦਿਆਂ ਨਾਲ ਜੁੜੇ ਗੀਤਾਂ ਨਾਲ ਸੁਰਖੀਆਂ ਵਿੱਚ ਰਹਿੰਦੀ ਹੈ।

Read More: Simran Kaur Dhadli: ਮੱਝ- ਝੋਟਾ ਅਤੇ ਗੈਂਡਾ ਕਹਿਣ ਵਾਲਿਆਂ 'ਤੇ ਭੜਕੀ ਸਿਮਰਨ ਕੌਰ ਧਾਂਦਲੀ, ਬੋਲੀ- ਇਹੋ ਜਿਹੇ ਛੋਟੀ ਸੋਚ ਵਾਲਿਆਂ ਨਾਲ...

Entertainment News LIVE: Sukhan Verma: ਸੁਖਨ ਵਰਮਾ ਨੇ ਹੋਣ ਵਾਲੀ ਪਤਨੀ ਤਰਨ ਨਾਲ ਰੋਮਾਂਟਿਕ ਵੀਡੀਓ ਕੀਤਾ ਸ਼ੇਅਰ, ਵਿਆਹ ਦੇ ਕਾਰਡ ਦੀ ਵਿਖਾਈ ਝਲਕ

Sukhan Verma Wedding Card Out: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਇਨ੍ਹੀਂ ਦਿਨੀਂ ਆਪਣੇ ਭਰਾ ਸੁਖਨ ਵਰਮਾ ਦੇ ਵਿਆਹ ਦੇ ਫੰਕਸ਼ਨ ਵਿੱਚ ਰੁੱਝੇ ਹੋਏ ਹਨ। ਪਰਮੀਸ਼ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਪਰ ਇਸ ਵਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਸੁਖਨ ਵਰਮਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਇਸ ਵਿਚਾਲੇ ਸੁਖਨ ਦੇ ਹਲਦੀ ਸਮਾਗਮ ਤੋਂ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੇ ਹਨ। ਇਸ ਵਿਚਾਲੇ ਸੁਖਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜੋ ਕਿ ਹਲਦੀ ਸਮਾਗਮ ਦਾ ਹੈ। 

Read More: Sukhan Verma: ਸੁਖਨ ਵਰਮਾ ਨੇ ਹੋਣ ਵਾਲੀ ਪਤਨੀ ਤਰਨ ਨਾਲ ਰੋਮਾਂਟਿਕ ਵੀਡੀਓ ਕੀਤਾ ਸ਼ੇਅਰ, ਵਿਆਹ ਦੇ ਕਾਰਡ ਦੀ ਵਿਖਾਈ ਝਲਕ

Entertainment News LIVE Update: Simiran Kaur Dhadli: ਸਿਮਰਨ ਕੌਰ ਧਾਂਦਲੀ 'Body Shaming' ਦੀ ਹੋਈ ਸ਼ਿਕਾਰ, ਗਾਇਕਾ ਨੇ ਮੱਝ- ਝੋਟਾ ਕਹਿਣ ਵਾਲਿਆਂ ਨੂੰ ਇੰਝ ਲਗਾਈ ਫਟਕਾਰ

Simiran Kaur Dhadli on Body Shaming: ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਸਿਮਰਨ ਕੌਰ ਧਾਂਦਲੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਸਿਮਰਨ ਅਜੋਕੇ ਸਮੇਂ ਵਿੱਚ ਪੁਰਾਣੇ ਅਤੇ ਹੋਰ ਮੁੱਦਿਆਂ ਨਾਲ ਜੁੜੇ ਗੀਤਾਂ ਨੂੰ ਗਾ ਸੁਰਖੀਆਂ ਵਿੱਚ ਰਹਿੰਦੀ ਹੈ। ਸਿਮਰਨ ਕੌਰ 'ਰਿਐਲਿਟੀ ਚੈਕ', 'ਪੁਠੀ ਮੱਤ' ਅਤੇ 'ਨੋਟਾਂ ਵਾਲੀ ਧੌਂਸ' ਵਿੱਚ ਦਮਦਾਰ ਬੋਲਾਂ ਅਤੇ ਗਾਇਕੀ ਨਾਲ ਇਹ ਪ੍ਰਸਿੱਧੀ ਵੱਲ ਵਧੀ, ਇਸ ਤੋਂ ਬਾਅਦ ਉਸਨੇ ਪੰਜਾਬੀਆਂ ਵਿੱਚ ਖੂਬ ਨਾਂਅ ਕਮਾਇਆ। ਹਾਲ ਹੀ ਵਿੱਚ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਗਾਇਕਾ ਬਾੱਡੀ ਸ਼ੈਮਿੰਗ ਕਰਨ ਵਾਲਿਆਂ ਨੂੰ ਲਤਾੜ ਲਗਾਉਂਦੇ ਹੋਏ ਵਿਖਾਈ ਦੇ ਰਹੀ ਹੈ। ਇਸ ਵੀਡੀਓ ਕੀ ਸਿਮਰਨ ਧਾਂਦਲੀ ਨੇ ਕੀ ਕਿਹਾ ਤੁਸੀ ਵੀ ਸੁਣੋ...

Read More: Simiran Kaur Dhadli: ਸਿਮਰਨ ਕੌਰ ਧਾਂਦਲੀ 'Body Shaming' ਦੀ ਹੋਈ ਸ਼ਿਕਾਰ, ਗਾਇਕਾ ਨੇ ਮੱਝ- ਝੋਟਾ ਕਹਿਣ ਵਾਲਿਆਂ ਨੂੰ ਇੰਝ ਲਗਾਈ ਫਟਕਾਰ

Entertainment News LIVE: Rubina Dilaik: ਰੁਬੀਨਾ ਦਿਲੈਕ ਨੇ ਜੁੜਵਾਂ ਬੱਚਿਆਂ ਲਈ ਅਜਿਹਾ ਕਮਰਾ ਕੀਤਾ ਤਿਆਰ! ਅਦਾਕਾਰਾ ਨੇ ਫੈਨਜ਼ ਨੂੰ ਦਿਖਾਈ ਝਲਕ

Rubina Dilaik: ਮਸ਼ਹੂਰ ਟੀਵੀ ਅਦਾਕਾਰਾ ਰੁਬੀਨਾ ਦਿਲੈਕ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਆਨੰਦ ਲੈ ਰਹੀ ਹੈ। ਅਦਾਕਾਰਾ ਪ੍ਰਸ਼ੰਸਕਾਂ ਨਾਲ ਆਪਣੇ ਤਾਜ਼ਾ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਰੁਬੀਨਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਹੋਣ ਵਾਲੇ ਬੱਚੇ ਦਾ ਸਵਾਗਤ ਕਰਨ ਲਈ ਕਮਰਾ ਦਿਖਾ ਰਹੀ ਹੈ।

Read More: Rubina Dilaik: ਰੁਬੀਨਾ ਦਿਲੈਕ ਨੇ ਜੁੜਵਾਂ ਬੱਚਿਆਂ ਲਈ ਅਜਿਹਾ ਕਮਰਾ ਕੀਤਾ ਤਿਆਰ! ਅਦਾਕਾਰਾ ਨੇ ਫੈਨਜ਼ ਨੂੰ ਦਿਖਾਈ ਝਲਕ  

ਪਿਛੋਕੜ

Entertainment News Live Today: ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਸਿਮਰਨ ਕੌਰ ਧਾਂਦਲੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਸਿਮਰਨ ਅਜੋਕੇ ਸਮੇਂ ਵਿੱਚ ਪੁਰਾਣੇ ਅਤੇ ਹੋਰ ਮੁੱਦਿਆਂ ਨਾਲ ਜੁੜੇ ਗੀਤਾਂ ਨੂੰ ਗਾ ਸੁਰਖੀਆਂ ਵਿੱਚ ਰਹਿੰਦੀ ਹੈ। ਸਿਮਰਨ ਕੌਰ 'ਰਿਐਲਿਟੀ ਚੈਕ', 'ਪੁਠੀ ਮੱਤ' ਅਤੇ 'ਨੋਟਾਂ ਵਾਲੀ ਧੌਂਸ' ਵਿੱਚ ਦਮਦਾਰ ਬੋਲਾਂ ਅਤੇ ਗਾਇਕੀ ਨਾਲ ਇਹ ਪ੍ਰਸਿੱਧੀ ਵੱਲ ਵਧੀ, ਇਸ ਤੋਂ ਬਾਅਦ ਉਸਨੇ ਪੰਜਾਬੀਆਂ ਵਿੱਚ ਖੂਬ ਨਾਂਅ ਕਮਾਇਆ। ਹਾਲ ਹੀ ਵਿੱਚ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਗਾਇਕਾ ਬਾੱਡੀ ਸ਼ੈਮਿੰਗ ਕਰਨ ਵਾਲਿਆਂ ਨੂੰ ਲਤਾੜ ਲਗਾਉਂਦੇ ਹੋਏ ਵਿਖਾਈ ਦੇ ਰਹੀ ਹੈ। ਇਸ ਵੀਡੀਓ ਕੀ ਸਿਮਰਨ ਧਾਂਦਲੀ ਨੇ ਕੀ ਕਿਹਾ ਤੁਸੀ ਵੀ ਸੁਣੋ...


ਗਾਇਕਾ ਨੇ ਵੀਡੀਓ ਸ਼ੇਅਰ ਕਰ ਕਿਹਾ ਜਿਹੜੀ ਕਤੀੜ ਹੁੰਦੀ ਹੈ, ਇਨ੍ਹਾਂ ਨਾਲ ਨਾ ਖੈਬੜੋ...


ਮੇਰੀਆਂ ਵੀਡੀਓਜ਼ ਥੱਲੇ ਜਿਹੜੇ ਲੋਕ ਇਹ ਕਮੈਂਟ ਕਰਦੇ ਆ ਮੱਝ, ਭੈਂਸ, ਗੈਂਡਾ ਝੋਟਾ ਅਤੇ ਹਾਥੀ ਜੋ ਵੀ ਹੈ ਇੱਦਾਂ ਦੀਆਂ ਚੀਜ਼ਾ ਜਿਹੜੇ ਲੋਕ ਬੋਲਦੇ ਨੇ... ਕੁਝ ਲੋਕ ਨੇ ਜੋ ਮੇਰੇ ਪਿੱਛੇ ਉਨ੍ਹਾਂ ਲੋਕਾਂ ਨਾਲ ਖੈਬੜਨ ਲੱਗ ਜਾਂਦੇ ਆ... ਪਲੀਜ਼ ਨਾ ਖੈਬੜੋ ਜੋ ਬੋਲਦੇ ਉਨ੍ਹਾਂ ਨੂੰ ਬੋਲਣ ਦਿਓ... ਆਪਾਂ ਨੂੰ ਇੱਕ ਰੱਤੀ ਦਾ ਵੀ ਫਰਕ ਨਹੀਂ ਪੈਂਦਾ ਤੇ ਨਾ ਹੀ ਉਨ੍ਹਾਂ ਦੇ ਕਹਿਣ ਨਾਲ ਇੱਕ ਇੰਚ ਵੀ ਕੁਝ ਘੱਟਣ ਲੱਗਿਆ। ਗੁੱਸਾ ਕਰਨ ਦੀ ਕੋਈ ਲੋੜ ਨਹੀਂ, ਮੱਝ, ਭੈਂਸ, ਝੋਟਾ ਇਨ੍ਹਾਂ ਸਾਰਿਆਂ ਵਿੱਚ ਬਹੁਤ ਜ਼ੋਰ ਹੈ। ਵਾਹਾ ਜ਼ੋਰ ਹੈ ਕੋਈ ਮਾੜੀ ਚੀਜ਼ ਨਹੀਂ। ਗੁੱਸਾ ਨਾ ਕਰਿਆ ਕਰੋ ਤੇ ਆਪਾਂ ਤਾਂ ਉਹੀ ਕਰਨਾ ਜੋ ਕਰ ਰਹੇ ਹਾਂ। ਇਨ੍ਹਾਂ ਨੂੰ ਭੌਕਣ ਦਿਓ ਕਮੈਂਟ ਕਰਨ ਦਿਓ...ਇਸਦਾ ਫਾਇਦਾ ਆਪਾ ਨੂੰ ਹੀ ਆ.. ਤੁਸੀ ਬੱਸ ਗਾਣਿਆ ਦਾ ਆਨੰਦ ਮਾਣੋ,ਸਵਾਦ ਲਵੋ... ਪਲੀਜ਼ ਮੇਰੇ ਕਰਕੇ ਨਾ ਲੜੋ ਕਮੈਂਟਾ ਵਿੱਚ...ਖਾਸ ਕਰ ਉਹ ਲੋਕ ਜੋ ਕਿਸੇ ਕੁੜੀ ਦੇ ਸਰੀਰ ਤੋਂ ਉੱਪਰ ਕੁਝ ਸੋਚ ਹੀ ਨਹੀਂ ਸਕਦੇ। ਇਹ ਮੋਟੀ ਆ ਇਹ ਪਤਲੀ ਆ ਇਹ ਸੋਹਣੀ ਆ ਇਹ ਕਾਲੀ ਆ...ਇਹੋ ਜਿਹੇ ਛੋਟੀ ਸੋਚ ਵਾਲਿਆਂ ਨਾਲ ਤੁਸੀ ਖੈਬੜੋ ਨਾਂ... ਵੇਖੋ ਗਾਇਕਾ ਦਾ ਇਹ ਵੀਡੀਓ ਜੋ oopstvpunjabi ਉੱਪਰ ਸ਼ੇਅਰ ਕੀਤਾ ਗਿਆ ਹੈ।





 


ਦੱਸ ਦੇਈਏ ਕਿ ਸਿਮਰਨ ਕੌਰ ਧਾਂਦਲੀ ਨੂੰ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਸਟਾਰਰ ਫਿਲਮ ਜੋੜੀ ਵਿੱਚ ਤਿੰਨ ਗੀਤ ਗਾਉਣ ਦਾ ਮੌਕਾ ਮਿਲਿਆ ਸੀ। ਜਿਸ ਤੋਂ ਬਾਅਦ ਗਾਇਕਾ ਨੇ ਖੂਬ ਵਾਹੋ-ਵਾਹੀ ਲੁੱਟੀ। ਫਿਲਹਾਲ ਉਹ ਆਪਣੇ ਲੋਕ ਗੀਤਾਂ ਨਾਲ ਪੰਜਾਬੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.