Entertainment News LIVE: ਹਨੀ ਸਿੰਘ ਨਾਲ ਆਪਣੇ ਵਿਵਾਦ ਤੇ ਖੁੱਲ ਕੇ ਬੋਲੇ ਬਾਦਸ਼ਾਹ, ਸੁਖਨ ਵਰਮਾ ਦਾ ਵੈਡਿੰਗ ਰਿਸੈਪਸ਼ਨ ਬਣਿਆ ਖਿੱਚ ਦਾ ਕੇਂਦਰ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
Mankirt Aulakh With Sanjay Dutt: ਪੰਜਾਬੀ ਗਾਇਕ ਤੇ ਅਦਾਕਾਰ ਮਨਕੀਰਤ ਔਲਖ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਆਪਣੀ ਸ਼ਾਨਦਾਰ ਆਵਾਜ਼ ਨਾਲ ਸਜੇ ਕਈ ਸੁਪਰਹਿੱਟ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਮਨਕੀਰਤ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਬਟੋਰ ਚੁੱਕੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਦੀ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਯੂਜ਼ਰਸ ਵੱਲੋਂ ਮਨਕੀਰਤ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ।
Read More: Mankirt Aulakh: ਮਨਕੀਰਤ ਔਲਖ ਨਾਲ ਸੰਜੇ ਦੱਤ ਦੀ ਤਸਵੀਰ ਵਾਇਰਲ, ਯੂਜ਼ਰਸ ਨੇ ਗਾਇਕ ਖਿਲਾਫ ਕੀਤੇ ਅਜਿਹੇ ਕਮੈਂਟ
Junior Mehmood Battling From Cancer: ਬ੍ਰਹਮਚਾਰੀ ਫੇਮ ਐਕਟਰ ਜੂਨੀਅਰ ਮਹਿਮੂਦ ਇਨ੍ਹੀਂ ਦਿਨੀਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਹ ਕੈਂਸਰ ਦੀ ਚੌਥੀ ਸਟੇਜ ਵਿੱਚ ਹਨ। ਜੂਨੀਅਰ ਮਹਿਮੂਦ ਪਿਛਲੇ ਦੋ ਮਹੀਨਿਆਂ ਤੋਂ ਬਿਮਾਰ ਸਨ। ਇਸ ਦੌਰਾਨ ਅਚਾਨਕ ਉਨ੍ਹਾਂ ਦਾ ਭਾਰ ਘਟਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਟੈਸਟ ਕਰਵਾਇਆ ਗਿਆ ਅਤੇ ਨਵੰਬਰ 'ਚ ਹੀ ਉਨ੍ਹਾਂ ਦੀ ਬੀਮਾਰੀ ਦਾ ਪਤਾ ਲੱਗਾ। ਇਹ ਜਾਣਕਾਰੀ ਉਨ੍ਹਾਂ ਦੇ ਕਰੀਬੀ ਦੋਸਤ ਸਲਾਮ ਕਾਜ਼ੀ ਨੇ ਦਿੱਤੀ ਹੈ।
Read More: Junior Mehmood: ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਜੂਨੀਅਰ ਮਹਿਮੂਦ! ਇਸ ਭਿਆਨਕ ਬੀਮਾਰੀ ਨੇ ਬਣਾਇਆ ਸ਼ਿਕਾਰ
Ajay Devgn Injured During Singham Again Shooting: ਅਜੇ ਦੇਵਗਨ ਬਾਲੀਵੁੱਡ ਦੇ ਸਭ ਤੋਂ ਪ੍ਰਤਿਭਾਸ਼ਾਲੀ ਕਲਾਕਾਰਾਂ ਵਿੱਚੋਂ ਇੱਕ ਹਨ। ਫਿਲਹਾਲ ਅਜੇ ਆਪਣੀ ਆਉਣ ਵਾਲੀ ਫਿਲਮ 'ਸਿੰਘਮ ਅਗੇਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ ਵਿੱਚ, ਅਦਾਕਾਰ ਨੇ ਪ੍ਰਸ਼ੰਸਕਾਂ ਨੂੰ ਫਿਲਮ ਵਿੱਚ ਆਪਣੇ ਐਕਸ਼ਨ ਨਾਲ ਭਰਪੂਰ ਅਵਤਾਰ ਦੀ ਝਲਕ ਦਿਖਾਈ। ਇਸ ਸਭ ਦੇ ਵਿਚਕਾਰ ਅਜੇ ਦੇਵਗਨ ਨਾਲ ਜੁੜੀ ਵੱਡੀ ਖਬਰ ਆ ਰਹੀ ਹੈ। ਦਰਅਸਲ, ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਇੱਕ ਸੀਨ ਦੀ ਸ਼ੂਟਿੰਗ ਦੌਰਾਨ ਅਦਾਕਾਰ ਜ਼ਖਮੀ ਹੋ ਗਿਆ।
Read More: Ajay Devgn: ਅਜੇ ਦੇਵਗਨ ਐਕਸ਼ਨ ਸੀਨ ਦੀ ਸ਼ੂਟਿੰਗ ਕਰਦੇ ਹੋਏ ਜ਼ਖਮੀ, ਅੱਖ 'ਤੇ ਲੱਗੀ ਡੂੰਘੀ ਸੱਟ, ਜਾਣੋ ਅਦਾਕਾਰ ਦਾ ਹਾਲ
Jelly Manjeetpuri On maujan bhulniyan nahi jo bapu de sir te kariyan: ਪੰਜਾਬੀ ਗਾਇਕ ਜੈਲੀ ਮਨਜੀਤਪੁਰੀ ਸੰਗੀਤ ਜਗਤ ਵਿੱਚ ਆਪਣੇ ਹਿੱਟ ਗੀਤਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਕਈ ਸ਼ਾਨਦਾਰ ਗੀਤ ਬੱਚਿਆਂ ਅਤੇ ਮਾਪਿਆਂ ਵਿਚਾਲੇ ਪਿਆਰ ਨੂੰ ਦਰਸਾਉਂਦੇ ਹਨ। ਹਾਲ ਹੀ ਵਿੱਚ ਗੀਤਕਾਰ ਜੈਲੀ ਮਨਜੀਤਪੁਰੀ (Jelly Manjitpuri) ਨੇ ਆਪਣੇ ਬਾਪੂ ਜੀ ਦੀ ਯਾਦ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਸ਼ੇਅਰ ਕੀਤਾ ਹੈ, ਜਿਸਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ ਹੈ। ਦਰਅਸਲ, ਉਨ੍ਹਾਂ ਆਪਣੇ ਗੀਤ ‘ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ‘ਤੇ ਕਰੀਆਂ’ ਨਾਲ ਜੁੜਿਆ ਭਾਵੁਕ ਕਰ ਦੇਣ ਵਾਲਾ ਇੱਕ ਕਿੱਸਾ ਸ਼ੇਅਰ ਕੀਤਾ ਹੈ।
Read More: Jelly Manjeetpuri: ‘ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ‘ਤੇ ਕਰੀਆਂ’ ਗੀਤ ਨਾਲ ਜੁੜਿਆ ਭਾਵੁਕ ਕਿੱਸਾ, ਜੈਲੀ ਮਨਜੀਤਪੁਰੀ ਨੇ ਇਸ ਲਈ ਲਿਖਿਆ ਇਹ ਗਾਣਾ
Sukhan Verma Wedding Reception: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਆਪਣੇ ਵਿਆਹ ਦੀਆਂ ਖਬਰਾਂ ਦੇ ਚੱਲਦੇ ਲਗਾਤਾਰ ਸੁਰਖੀਆਂ ਵਿੱਚ ਰਿਹਾ।
Dharmendra On Bobby Deol Animal: ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸ਼ਿਤ 'ਐਨੀਮਲ' ਬਾਕਸ ਆਫਿਸ 'ਤੇ ਤਹਿਲਕਾ ਮਚਾ ਰਹੀ ਹੈ। ਇਹ ਫਿਲਮ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਰਣਬੀਰ ਕਪੂਰ-ਬੌਬੀ ਦਿਓਲ ਸਟਾਰਰ ਇਸ ਫਿਲਮ ਨੇ ਰਿਲੀਜ਼ ਦੇ ਸਿਰਫ ਤਿੰਨ ਦਿਨਾਂ 'ਚ ਹੀ ਬਾਕਸ ਆਫਿਸ 'ਤੇ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ 'ਚ ਜਿੱਥੇ ਰਣਬੀਰ ਦੀ ਐਕਟਿੰਗ ਦੀ ਕਾਫੀ ਤਾਰੀਫ ਹੋ ਰਹੀ ਹੈ, ਉਥੇ ਹੀ ਬੌਬੀ ਦਿਓਲ ਨੂੰ ਵੀ ਫਿਲਮ 'ਚ ਆਪਣੇ ਖਤਰਨਾਕ ਕਿਰਦਾਰ ਲਈ ਕਾਫੀ ਤਾਰੀਫ ਮਿਲ ਰਹੀ ਹੈ। ਹੁਣ ਬੌਬੀ ਦਿਓਲ ਦੇ ਪਿਤਾ ਅਤੇ ਦਿੱਗਜ ਅਭਿਨੇਤਾ ਧਰਮਿੰਦਰ ਦਿਓਲ ਨੇ ਵੀ 'ਐਨੀਮਲ' 'ਚ ਆਪਣੇ ਬੇਟੇ ਦੀ ਅਦਾਕਾਰੀ 'ਤੇ ਮਾਣ ਮਹਿਸੂਸ ਕਰਦੇ ਹੋਏ ਅਦਾਕਾਰ ਦੀ ਤਾਰੀਫ ਕੀਤੀ ਹੈ।
Read More: 'Animal' 'ਚ ਬੌਬੀ ਦਿਓਲ ਦੀ ਅਦਾਕਾਰੀ ਨੇ ਧਰਮਿੰਦਰ ਦਾ ਜਿੱਤਿਆ ਦਿਲ, ਪਿਤਾ ਨੇ ਬੇਟੇ ਦੀ ਇਨ੍ਹਾਂ ਸ਼ਬਦਾਂ 'ਚ ਕੀਤੀ ਤਾਰੀਫ਼
Rapper Badshah On Honey Singh: ਇੱਕ ਸਮਾਂ ਸੀ ਜਦੋਂ ਪੰਜਾਬੀ ਸੰਗੀਤ ਜਗਤ ਵਿੱਚ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਅਤੇ ਬਾਦਸ਼ਾਹ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਸੀ। ਉਨ੍ਹਾਂ ਨੇ ਮਿਲ ਕੇ ਮਾਫੀਆ ਮੁੰਡੀਰ ਨਾਂ ਦਾ ਬੈਂਡ ਬਣਾਇਆ ਸੀ, ਜੋ ਕਾਫੀ ਮਸ਼ਹੂਰ ਹੋਇਆ। ਇਸ ਬੈਂਡ ਨੇ 'ਖੋਲ ਬੋਤਲ', 'ਬੇਗਾਨੀ ਨਾਰ ਬੁਰੀ' ਅਤੇ 'ਦਿੱਲੀ ਕੇ ਦੀਵਾਨੇ' ਵਰਗੇ ਕਈ ਹਿੱਟ ਗੀਤ ਦਿੱਤੇ। ਫਿਰ ਸਾਲ 2012 ਵਿੱਚ ਇਹ ਬੈਂਡ ਟੁੱਟ ਗਿਆ। ਜਿਸ ਤੋਂ ਬਾਅਦ ਦੋਹਾਂ ਦੀ ਦੋਸਤੀ 'ਚ ਦਰਾਰ ਆ ਗਈ। ਹਾਲ ਹੀ ਵਿੱਚ ਇੱਕ ਰੈਪਰ ਬਾਦਸ਼ਾਹ ਨੇ ਇੱਕ ਵਾਰ ਫਿਰ ਯੋ ਯੋ ਹਨੀ ਸਿੰਘ ਨਾਲ ਆਪਣੀ ਦੋਸਤੀ ਵਿੱਚ ਆਈ ਦਰਾਰ ਨੂੰ ਲੈ ਖੁੱਲ੍ਹ ਕੇ ਗੱਲ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਬਾਦਸ਼ਾਹ ਨੇ ਹਨੀ ਸਿੰਘ ਖਿਲਾਫ ਇੱਕ ਗੀਤ ਵੀ ਕੱਢ ਦਿੱਤਾ, ਜੋ ਖੂਬ ਸੁਰਖੀਆਂ ਵਿੱਚ ਰਿਹਾ। ਹੁਣ ਹਾਲ ਹੀ ਵਿੱਚ ਆਪ ਕੀ ਅਦਾਲਤ ਦਾ ਹਿੱਸਾ ਬਣੇ ਬਾਦਸ਼ਾਹ ਨੇ ਫਿਰ ਤੋਂ ਹਨੀ ਨਾਲ ਆਪਣੀ ਤਕਰਾਰ ਬਾਰੇ ਗੱਲ ਕੀਤੀ ਹੈ।
Read More: Rapper Badshah: ਰੈਪਰ ਬਾਦਸ਼ਾਹ ਨੇ ਪਹਿਲੀ ਵਾਰ ਹਨੀ ਸਿੰਘ ਨੂੰ ਲੈ ਖੁੱਲ੍ਹ ਕੇ ਕੀਤੀ ਗੱਲ, ਜਾਣੋ ਕਿਉਂ ਆਈ ਦੋਸਤੀ 'ਚ ਦਰਾਰ ?
Animal Worldwide Box Office Collection: ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਦਾ ਖੁਮਾਰ ਦੇਸ਼ 'ਚ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਬੈਠੇ ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਹ ਫਿਲਮ ਗਲੋਬਲ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਸ ਦੇ ਨਾਲ ਹੀ ਰਣਬੀਰ ਕਪੂਰ ਦੀ ਇਹ ਫਿਲਮ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਨੰਬਰ 1 ਫਿਲਮ ਬਣ ਕੇ ਉਭਰੀ ਹੈ। ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਤ, ਇਸ ਫਿਲਮ ਨੇ ਆਪਣੇ ਤਿੰਨ ਦਿਨਾਂ ਪ੍ਰਦਰਸ਼ਨ ਦੌਰਾਨ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਲਗਭਗ US$ 40.50 ਮਿਲੀਅਨ (340 ਕਰੋੜ ਰੁਪਏ) ਇਕੱਠੇ ਕਰਕੇ ਇਤਿਹਾਸ ਰਚਿਆ ਹੈ। ਇਸ ਨਾਲ 'ਐਨੀਮਲ' ਨੇ ਕਈ ਫਿਲਮਾਂ ਨੂੰ ਪਛਾੜ ਦਿੱਤਾ ਹੈ।
Read More: Animal Worldwide Collection: 'ਐਨੀਮਲ' ਨੇ International ਫ਼ਿਲਮਾਂ ਦਾ ਤੋੜਿਆ ਰਿਕਾਰਡ, ਗਲੋਬਲ ਬਾਕਸ ਆਫਿਸ 'ਤੇ ਰਣਬੀਰ ਕਪੂਰ ਦੀ ਫਿਲਮ ਨੇ ਹਾਸਿਲ ਕੀਤਾ ਨੰਬਰ 1 ਸਥਾਨ
Sukhan Verma Wedding Reception: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਆਪਣੇ ਵਿਆਹ ਦੀਆਂ ਖਬਰਾਂ ਦੇ ਚੱਲਦੇ ਲਗਾਤਾਰ ਸੁਰਖੀਆਂ ਵਿੱਚ ਰਿਹਾ।
Read More: Sukhan Verma: ਸੁਖਨ ਵਰਮਾ-ਤਰਨ ਕੌਰ ਦਾ ਵੈਡਿੰਗ ਰਿਸੈਪਸ਼ਨ ਬਣਿਆ ਖਿੱਚ ਦਾ ਕੇਂਦਰ, Inside ਤਸਵੀਰਾਂ 'ਚ ਪਰਮੀਸ਼ ਦਾ ਵੇਖੋ ਅੰਦਾਜ਼
Sukhan Verma Wedding Reception: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਆਪਣੇ ਵਿਆਹ ਦੀਆਂ ਖਬਰਾਂ ਦੇ ਚੱਲਦੇ ਲਗਾਤਾਰ ਸੁਰਖੀਆਂ ਵਿੱਚ ਰਿਹਾ। ਦੱਸ ਦੇਈਏ ਕਿ ਸੁਖਨ ਵਰਮਾ 2 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ। ਇਸ ਵਿਚਾਲੇ ਸੁਖਨ ਵਰਮਾ ਅਤੇ ਉਨ੍ਹਾਂ ਦੀ ਪਤਨੀ ਤਰਨ ਕੌਰ ਦੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਇਸਦੇ ਨਾਲ ਹੀ ਹੁਣ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਵਿਆਹ ਦਾ ਇੱਕ ਇਨਸਾਈਡ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
Read More: Sukhan Verma: ਸੁਖਨ ਵਰਮਾ-ਤਰਨ ਕੌਰ ਦੇ ਵੈਡਿੰਗ ਰਿਸੈਪਸ਼ਨ ਦੀਆਂ ਤਸਵੀਰਾਂ ਵਾਇਰਲ, ਖੂਬਸੂਰਤ ਜੋੜੇ ਨੇ ਖਿੱਚਿਆ ਧਿਆਨ
ਪਿਛੋਕੜ
Entertainment News Live: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਆਪਣੇ ਵਿਆਹ ਦੀਆਂ ਖਬਰਾਂ ਦੇ ਚੱਲਦੇ ਲਗਾਤਾਰ ਸੁਰਖੀਆਂ ਵਿੱਚ ਰਿਹਾ। ਦੱਸ ਦੇਈਏ ਕਿ ਸੁਖਨ ਵਰਮਾ 2 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ। ਇਸ ਵਿਚਾਲੇ ਸੁਖਨ ਵਰਮਾ ਅਤੇ ਉਨ੍ਹਾਂ ਦੀ ਪਤਨੀ ਤਰਨ ਕੌਰ ਦੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਇਸਦੇ ਨਾਲ ਹੀ ਹੁਣ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਵਿਆਹ ਦਾ ਇੱਕ ਇਨਸਾਈਡ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਇਸ ਤੋਂ ਇਲਾਵਾ ਦੱਸ ਦੇਈਏ ਕਿ ਸੁਖਨ ਵਰਮਾ ਦੇ ਵਿਆਹ ਤੋਂ ਬਾਅਦ ਰਿਸੈਪਸ਼ਨ ਦੇ ਇਨਸਾਈਡ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵੈਡਿੰਗ ਰਿਸੈਪਸ਼ਨ ਮੌਕੇ ਖੂਬਸੂਰਤ ਜੋੜੇ ਦਾ ਲੁੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਤੁਸੀ ਵੀ ਵੇਖੋ ਇਹ ਵੀਡੀਓ...
ਪਰਮੀਸ਼ ਵਰਮਾ ਨੇ ਸੁਖਨ ਦੇ ਵਿਆਹ ਨਾਲ ਜੁੜੀਆ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕਰਦੇ ਹੋਏ ਲਿਖਿਆ, ਵਿਆਹ ਦਾ ਸੀਜ਼ਨ ਚਾਲੂ - ਡਾਈਟਿੰਗ ਬੰਦ... ਮੁਬਾਰਕਾਂ 🔐 ਸੁਖਨ ਤੇ ਤਰਨ ❤️...
ਫਿਲਹਾਲ ਪਰਮੀਸ਼ ਵਰਮਾ ਵੀ ਆਪਣੇ ਭਰਾ ਦੇ ਵਿਆਹ ਵਿੱਚ ਡੈਸ਼ਿੰਗ ਅੰਦਾਜ਼ ਵਿੱਚ ਵਿਖਾਈ ਦਿੱਤੇ। ਉਨ੍ਹਾਂ ਦਾ ਲੁੱਕ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਿਹਾ ਹੈ। ਦੱਸ ਦੇਈਏ ਕਿ ਪਰਮੀਸ਼ ਨੇ ਆਪਣੇ ਛੋਟੇ ਭਰਾ ਨੂੰ ਹਲਦੀ ਲਗਾਉਂਦੇ ਹੋਏ ਵੀਡੀਓ ਸ਼ੇਅਰ ਕੀਤਾ ਸੀ। ਖਾਸ ਗੱਲ ਇਹ ਹੈ ਕਿ ਇਸ ਨੂੰ ਕੈਪਸ਼ਨ ਦਿੰਦੇ ਹੋਏ ਪਰਮੀਸ਼ ਨੇ ਲਿਖਿਆ, ਵਾਹਿਗੂਰੁ ਮੇਹਰ ਕਰੇ... ਲਵ ਯੂ ਸੁਖਨ... ਵਧਾਈਆਂ... ਵੇਲਕਮ ਹੌਮ ਤਰਨ... 🙏🏻
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
- - - - - - - - - Advertisement - - - - - - - - -