Entertainment News LIVE: ਐਲਵਿਸ਼ ਯਾਦਵ ਦਾ 'ਜ਼ਹਿਰੀਲਾ ਕਾਂਡ', ਨਕਲੀ ਪੁਲਿਸ ਬੁਲਾਉਣ ਦੇ ਚੱਕਰ 'ਚ ਅਸਲੀ ਪੁਲਿਸ ਅੜਿੱਕੇ ਆਈ ਉਰਫੀ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ABP Sanjha Last Updated: 04 Nov 2023 02:39 PM
Entertainment News Live Today: ਜਸਵਿੰਦਰ ਭੱਲਾ ਨੂੰ 63 ਦੀ ਉਮਰ 'ਚ ਫਿਰ ਹੋਇਆ ਪਿਆਰ, ਪੋਸਟ ਸ਼ੇਅਰ ਕਰ ਬੋਲੇ- 'ਜਦੋਂ ਵੀ ਫੋਨ ਕਰਦਾਂ ਮੈਨੂੰ ਕਹਿੰਦੀ...'

Jaswinder Bhalla Funny Post: ਜਸਵਿੰਦਰ ਭੱਲਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣ ਰਹੀ ਹੈ। ਜਸਵਿੰਦਰ ਭੱਲਾ ਦੀ ਇਸ ਪੋਸਟ ਨੇ ਸਭ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ। ਜਸਵਿੰਦਰ ਭੱਲਾ ਨੇ ਆਪਣੀ ਪੋਸਟ ;ਚ ਕਿਹਾ ਹੈ ਕਿ ਉਨ੍ਹਾਂ ਨੂੰ ਪਿਆਰ ਹੋ ਗਿਆ ਹੈ। ਉਨ੍ਹਾਂ ਨੇ ਲਿਿਖਿਆ, 'ਮੋਹੱਬਤ ਹੁਈ ਬੀ ਤੋ ਕਿਸ ਉਮਰ ਮੇਂ ਜਨਾਬ, ਫੋਨ ਕਰਤਾ ਹੂੰ ਤੋ ਕਹਿਤੀ ਹੈ ਕਿ ਬਹੂ ਪਾਸ ਬੈਠੀ ਹੈ...'। ਦੇਖੋ ਇਹ ਪੋਸਟ: 


Jaswinder Bhalla: ਜਸਵਿੰਦਰ ਭੱਲਾ ਨੂੰ 63 ਦੀ ਉਮਰ 'ਚ ਫਿਰ ਹੋਇਆ ਪਿਆਰ, ਪੋਸਟ ਸ਼ੇਅਰ ਕਰ ਬੋਲੇ- 'ਜਦੋਂ ਵੀ ਫੋਨ ਕਰਦਾਂ ਮੈਨੂੰ ਕਹਿੰਦੀ...'

Entertainment News Live: ਨੀਰੂ ਬਾਜਵਾ ਮਨਾ ਰਹੀ ਵਿਆਹ ਦੀ 8ਵੀਂ ਵਰ੍ਹੇਗੰਢ, ਪਤੀ ਹੈਰੀ ਨੂੰ ਰੋਮਾਂਟਿਕ ਅੰਦਾਜ਼ 'ਚ ਦਿੱਤੀ ਵਧਾਈ, ਫੋਟੋਆਂ ਕੀਤੀਆਂ ਸ਼ੇਅਰ

Neeru Bajwa Marriage Anniversary: ਨੀਰੂ ਬਾਜਵਾ ਅੱਜ ਯਾਨਿ 4 ਨਵੰਬਰ ਨੂੰ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਅਦਾਕਾਰਾ ਨੇ ਆਪਣੇ ਪਤੀ ਹੈਰੀ ਜਵੰਧਾ ਦੇ ਨਾਲ ਕੁੱਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਦੇ ਨਾਲ ਨਾਲ ਸੈਲੇਬਸ ਦਾ ਵੀ ਭਰਪੂਰ ਪਿਆਰ ਮਿਲ ਰਿਹਾ ਹੈ। ਫੋਟੋਆਂ ਤੋਂ ਵੀ ਜ਼ਿਆਦਾ ਕੈਪਸ਼ਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਨੀਰੂ ਨੇ ਆਪਣੇ ਪਤੀ ਨਾਲ ਰੋਮਾਂਟਿਕ ਫੋਟੋਆਂ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਮੈਨੂੰ ਪਤਾ ਹੈ, ਤੁਸੀਂ ਅੱਜ ਦਾ ਦਿਨ ਭੱੁਲ ਗਏ। ਮੈਨੂੰ ਤੁਹਾਨੂੰ ਹੈੱਪੀ ਐਨੀਵਰਸਰੀ ਕਹਿੰਦਿਆਂ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਨੂੰ ਉਮੀਦ ਹੈ ਕਿ ਐਨੀਵਰਸਰੀ ਭੁੱਲਣ ਦੇ ਬਦਲੇ ਤੁਸੀਂ ਮੇਰੇ ਲਈ ਕੋਈ ਵਧੀਆ ਗਿਫਟ ਜ਼ਰੂਰ ਖਰੀਦ ਕੇ ਲਿਆਓਗੇ। ਹੈਰੀ ਹੁਣ ਡਰਾਮਾ ਨਾ ਕਰਨਾ ਕਿ ਤੁਸੀਂ ਮੈਰਿਜ ਐਨੀਵਰਸਰੀ ਨਹੀਂ ਭੁੱਲੇ।' ਦੇਖੋ ਨੀਰੂ ਦੀ ਇਹ ਪੋਸਟ: 


Neeru Bajwa: ਨੀਰੂ ਬਾਜਵਾ ਮਨਾ ਰਹੀ ਵਿਆਹ ਦੀ 8ਵੀਂ ਵਰ੍ਹੇਗੰਢ, ਪਤੀ ਹੈਰੀ ਨੂੰ ਰੋਮਾਂਟਿਕ ਅੰਦਾਜ਼ 'ਚ ਦਿੱਤੀ ਵਧਾਈ, ਫੋਟੋਆਂ ਕੀਤੀਆਂ ਸ਼ੇਅਰ

Entertainment News Live Today: ਸਲਮਾਨ ਖਾਨ 'ਤੇ ਲੱਗੇ 'ਬਿੱਗ ਬੌਸ 17' 'ਚ ਪੱਖਪਾਤ ਦੇ ਇਲਜ਼ਾਮ, ਪ੍ਰਿਯੰਕਾ ਚੋਪੜਾ ਦੀ ਭੈਣ ਮੰਨਾਰਾ ਦਾ ਕੀਤਾ ਸਪੋਰਟ, ਭੜਕੇ ਲੋਕ

Bigg Boss 17: ਸਲਮਾਨ ਖਾਨ ਦੇ ਵਿਵਾਦਿਤ ਸ਼ੋਅ 'ਬਿੱਗ ਬੌਸ 17' ਦਾ ਚੌਥਾ ਹਫ਼ਤਾ ਸ਼ੁਰੂ ਹੋ ਗਿਆ ਹੈ। ਸ਼ੋਅ 'ਚ ਹੁਣ ਤੱਕ ਕਈ ਝਗੜੇ ਦੇਖਣ ਨੂੰ ਮਿਲ ਚੁੱਕੇ ਹਨ। ਖਾਨਜ਼ਾਦੀ ਅਤੇ ਮਨਾਰਾ ਚੋਪੜਾ ਦੇ ਵਿੱਚ ਜਿੱਥੇ ਸ਼ੁਰੂ ਵਿੱਚ ਦੋਸਤੀ ਸੀ, ਹੁਣ ਦੋਨਾਂ ਵਿੱਚ ਦੁਸ਼ਮਣੀ ਵੀ ਸ਼ੁਰੂ ਹੋ ਗਈ ਹੈ। ਪਿਛਲੇ ਐਪੀਸੋਡ 'ਚ ਖਾਨਜ਼ਾਦੀ ਅਤੇ ਮਨਾਰਾ ਵਿਚਾਲੇ ਜ਼ਬਰਦਸਤ ਲੜਾਈ ਦੇਖਣ ਨੂੰ ਮਿਲੀ ਸੀ।  


Salman Khan: ਸਲਮਾਨ ਖਾਨ 'ਤੇ ਲੱਗੇ 'ਬਿੱਗ ਬੌਸ 17' 'ਚ ਪੱਖਪਾਤ ਦੇ ਇਲਜ਼ਾਮ, ਪ੍ਰਿਯੰਕਾ ਚੋਪੜਾ ਦੀ ਭੈਣ ਮੰਨਾਰਾ ਦਾ ਕੀਤਾ ਸਪੋਰਟ, ਭੜਕੇ ਲੋਕ

Entertainment News Live: 90 ਦੇ ਦਹਾਕਿਆਂ ਦੀ ਇਸ ਖੂਬਸੂਰਤ ਅਭਿਨੇਤਰੀ ਨਾਲ ਹੁੰਦੇ-ਹੁੰਦੇ ਰਹਿ ਗਿਆ ਸੀ ਅਜੇ ਦੇਵਗਨ ਦਾ ਵਿਆਹ, ਕਾਜੋਲ ਬਣੀ ਸੀ ਵਜ੍ਹਾ

Ajay Devgn Kajol Love Story: ਅਜੈ ਦੇਵਗਨ ਅਤੇ ਕਾਜੋਲ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਜੋੜੀ ਵਿੱਚੋਂ ਇੱਕ ਹਨ। ਦੋਵਾਂ ਦੇ ਵਿਆਹ ਨੂੰ 20 ਸਾਲ ਤੋਂ ਵੱਧ ਹੋ ਚੁੱਕੇ ਹਨ। ਅਜੇ ਅਤੇ ਕਾਜੋਲ ਨੇ ਵਿਆਹ ਤੋਂ ਪਹਿਲਾਂ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ। ਉਸ ਸਮੇਂ ਕਰਿਸ਼ਮਾ ਕਪੂਰ ਦਾ ਵੀ ਜ਼ਬਰਦਸਤ ਸਟਾਰਡਮ ਸੀ। ਕਿਹਾ ਜਾਂਦਾ ਹੈ ਕਿ ਕਾਜੋਲ ਤੋਂ ਪਹਿਲਾਂ ਅਜੈ ਦੇਵਗਨ ਨੂੰ ਕਰਿਸ਼ਮਾ ਕਪੂਰ ਨਾਲ ਪਿਆਰ ਸੀ ਅਤੇ ਦੋਵਾਂ ਨੇ ਵਿਆਹ ਕਰਨ ਦਾ ਮਨ ਬਣਾ ਲਿਆ ਸੀ ਪਰ ਇਸ ਦੌਰਾਨ ਕਾਜੋਲ ਦੀ ਐਂਟਰੀ ਨੇ ਸਾਰਾ ਖੇਡ ਵਿਗਾੜ ਦਿੱਤਾ।    


Ajay Devgan: 90 ਦੇ ਦਹਾਕਿਆਂ ਦੀ ਇਸ ਖੂਬਸੂਰਤ ਅਭਿਨੇਤਰੀ ਨਾਲ ਹੁੰਦੇ-ਹੁੰਦੇ ਰਹਿ ਗਿਆ ਸੀ ਅਜੇ ਦੇਵਗਨ ਦਾ ਵਿਆਹ, ਕਾਜੋਲ ਬਣੀ ਸੀ ਵਜ੍ਹਾ

Entertainment News Live Today: ਸ਼ਾਹਰੁਖ ਖਾਨ ਦੀ 'ਡੰਕੀ' ਦੇ ਟੀਜ਼ਰ 'ਚ ਵੱਡੀ ਗਲਤੀ, ਲੋਕਾਂ ਨੇ ਰੱਜ ਕੇ ਲਾਈ ਕਲਾਸ, ਬੋਲੇ- 'ਇੰਨੀਂ ਵੱਡੀ ਫਿਲਮ ਤੇ....'

Dunki Drop 1 Mistake: ਸ਼ਾਹਰੁਖ ਖਾਨ ਦਾ 58ਵਾਂ ਜਨਮਦਿਨ ਹਰ ਪੱਖੋਂ ਸ਼ਾਨਦਾਰ ਰਿਹਾ। ਇਸ ਖਾਸ ਦਿਨ 'ਤੇ ਪੀ ਕਿੰਗ ਖਾਨ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦਿੱਤਾ ਹੈ। 2 ਨਵੰਬਰ ਨੂੰ ਸ਼ਾਹਰੁਖ ਖਾਨ ਦੀ ਬਹੁ-ਪ੍ਰਤੀਤ ਫਿਲਮ ਡੰਕੀ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਡੰਕੀ ਦਾ ਟੀਜ਼ਰ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਸੀ।    


Shah Rukh Khan: ਸ਼ਾਹਰੁਖ ਖਾਨ ਦੀ 'ਡੰਕੀ' ਦੇ ਟੀਜ਼ਰ 'ਚ ਵੱਡੀ ਗਲਤੀ, ਲੋਕਾਂ ਨੇ ਰੱਜ ਕੇ ਲਾਈ ਕਲਾਸ, ਬੋਲੇ- 'ਇੰਨੀਂ ਵੱਡੀ ਫਿਲਮ ਤੇ....' 

Entertainment News Live: ਆਮਿਰ ਖਾਨ ਦੀ ਧੀ ਈਰਾ ਖਾਨ ਦੇ ਪ੍ਰੀ ਵੈਡਿੰਗ ਫੰਕਸ਼ਨ ਹੋਏ ਸ਼ੁਰੂ, ਮਹਾਰਾਸ਼ਟਰੀ ਲੁੱਕ 'ਚ ਨਜ਼ਰ ਆਈ ਐਕਟਰ ਦੀ ਬੇਟੀ

Aamir Khan Daughter Ira Pre Wedding Functions: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਬੇਟੀ ਇਰਾ ਖਾਨ ਜਲਦ ਹੀ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਰ ਨਾਲ ਵਿਆਹ ਕਰਨ ਜਾ ਰਹੀ ਹੈ। ਇਹ ਜੋੜਾ ਅਗਲੇ ਸਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ। ਫਿਲਹਾਲ ਆਮਿਰ ਖਾਨ ਦੀ ਬੇਟੀ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਹਨ। ਕੱਲ੍ਹ, ਈਰਾ ਖਾਨ ਅਤੇ ਨੂਪੁਰ ਦੇ ਵਿਆਹ ਸਮਾਗਮ ਦੀ ਸ਼ੁਰੂਆਤ ਕੈਲਵਨ ਸਮਾਰੋਹ ਨਾਲ ਹੋਈ। ਇਸ ਜੋੜੇ ਨੇ ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।  


Aamir Khan: ਆਮਿਰ ਖਾਨ ਦੀ ਧੀ ਈਰਾ ਖਾਨ ਦੇ ਪ੍ਰੀ ਵੈਡਿੰਗ ਫੰਕਸ਼ਨ ਹੋਏ ਸ਼ੁਰੂ, ਮਹਾਰਾਸ਼ਟਰੀ ਲੁੱਕ 'ਚ ਨਜ਼ਰ ਆਈ ਐਕਟਰ ਦੀ ਬੇਟੀ

Entertainment News Live Today: ਟੀਵੀ ਦੀ ਇਸ ਮਸ਼ਹੂਰ ਅਦਾਕਾਰਾ ਦਾ ਹੋਣ ਜਾ ਰਿਹਾ ਤਲਾਕ, ਵਿਆਹ ਤੋਂ 11 ਸਾਲਾਂ ਬਾਅਦ ਪਤੀ ਤੋਂ ਹੋਈ ਅਲੱਗ

Kanika-Ankur: ਅਭਿਨੇਤਾ ਕਰਨ ਵੀਰ ਮਹਿਰਾ ਅਤੇ ਪਤਨੀ ਨਿਧੀ ਸੇਠ ਦੇ ਵੱਖ ਹੋਣ ਦੀ ਖ਼ਬਰ ਨੂੰ ਕੁਝ ਦਿਨ ਹੋਏ ਹਨ ਅਤੇ ਹੁਣ ਟੀਵੀ ਦਾ ਇੱਕ ਹੋਰ ਪਾਵਰ ਜੋੜਾ ਵੱਖ ਹੋਣ ਲਈ ਤਿਆਰ ਹੈ। ਟੀਵੀ ਸੀਰੀਅਲ 'ਦੀਆ ਔਰ ਬਾਤੀ ਹਮ' ਦੀ ਅਦਾਕਾਰਾ ਕਨਿਕਾ ਮਹੇਸ਼ਵਰੀ ਕਥਿਤ ਤੌਰ 'ਤੇ ਵਿਆਹ ਦੇ 11 ਸਾਲ ਬਾਅਦ ਆਪਣੇ ਪਤੀ ਅੰਕੁਰ ਘਈ ਨੂੰ ਤਲਾਕ ਦੇਣ ਜਾ ਰਹੀ ਹੈ। 


Kanika Maheshwari: ਟੀਵੀ ਦੀ ਇਸ ਮਸ਼ਹੂਰ ਅਦਾਕਾਰਾ ਦਾ ਹੋਣ ਜਾ ਰਿਹਾ ਤਲਾਕ, ਵਿਆਹ ਤੋਂ 11 ਸਾਲਾਂ ਬਾਅਦ ਪਤੀ ਤੋਂ ਹੋਈ ਅਲੱਗ

Entertainment News Live: ਉਰਫੀ ਜਾਵੇਦ ਨੂੰ ਨਕਲੀ ਅਰੈਸਟ ਵੀਡੀਓ ਬਣਾਉਣਾ ਪਿਆ ਮਹਿੰਗਾ, ਮੁੰਬਈ ਪੁਲਿਸ ਨੇ ਲਿਆ ਐਕਸ਼ਨ, ਮਾਮਲਾ ਦਰਜ

Uorfi Javed Fake Arrest Video Case: ਉਰਫੀ ਜਾਵੇਦ ਅਕਸਰ ਆਪਣੀ ਡਰੈਸਿੰਗ ਅਤੇ ਫੈਸ਼ਨ ਸੈਂਸ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ 'ਚ ਅਭਿਨੇਤਰੀ ਨੇ ਆਪਣੀ ਇਕ ਫਰਜ਼ੀ ਗ੍ਰਿਫਤਾਰੀ ਦੀ ਵੀਡੀਓ ਬਣਾਈ ਸੀ, ਜਿਸ 'ਚ ਉਸ ਨੂੰ ਅਜੀਬੋ-ਗਰੀਬ ਅਤੇ ਛੋਟੇ ਕੱਪੜਿਆਂ 'ਚ ਪੁਲਿਸ ਵਲੋਂ ਗ੍ਰਿਫਤਾਰ ਕਰਕੇ ਥਾਣੇ ਲਿਜਾਂਦੇ ਦੇਖਿਆ ਗਿਆ ਸੀ। ਹੁਣ ਮੁੰਬਈ ਪੁਲਿਸ ਨੇ ਇਸ ਵੀਡੀਓ 'ਤੇ ਕਾਰਵਾਈ ਕਰਦੇ ਹੋਏ ਉਰਫੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।   


Uorfi Javed: ਉਰਫੀ ਜਾਵੇਦ ਨੂੰ ਨਕਲੀ ਅਰੈਸਟ ਵੀਡੀਓ ਬਣਾਉਣਾ ਪਿਆ ਮਹਿੰਗਾ, ਮੁੰਬਈ ਪੁਲਿਸ ਨੇ ਲਿਆ ਐਕਸ਼ਨ, ਮਾਮਲਾ ਦਰਜ

Entertainment News Live Today: ਐਲਵਿਸ਼ ਯਾਦਵ ਦਾ 'ਜ਼ਹਿਰੀਲਾ ਕਾਂਡ'...ਇੱਕ ਫੋਨ ਨੇ ਹਿਲਾਇਆ ਯੂਟਿਊਬਰ ਦਾ 'ਸਿਸਟਮ', ਜਾਣੋ ਕਿਵੇਂ ਵਿਛਾਇਆ ਗਿਆ ਜਾਲ

Elvish Yadav Case: ਬਿੱਗ ਬੌਸ OTT 2 ਵਿਜੇਤਾ ਅਤੇ ਯੂਟਿਊਬਰ ਐਲਵਿਸ਼ ਯਾਦਵ 'ਤੇ ਰੇਵ ਪਾਰਟੀਆਂ ਵਿੱਚ ਸੱਪ ਦਾ ਜ਼ਹਿਰ ਵੇਚਣ ਅਤੇ ਸੱਪਾਂ ਦੀ ਤਸਕਰੀ ਕਰਨ ਦਾ ਦੋਸ਼ ਹੈ। ਇਸ ਮਾਮਲੇ ਨੂੰ ਲੈ ਕੇ ਨੋਇਡਾ ਦੇ ਸੈਕਟਰ 49 ਥਾਣੇ ਵਿੱਚ ਉਸਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਐਲਵਿਸ਼ ਤੋਂ ਇਲਾਵਾ ਇਸ ਮਾਮਲੇ 'ਚ 5 ਹੋਰ ਲੋਕਾਂ ਦੇ ਨਾਂ ਵੀ ਸ਼ਾਮਲ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਾਰਾ ਮਾਮਲਾ ਕਿਵੇਂ ਸਾਹਮਣੇ ਆਇਆ? 


Elvish Yadav: ਐਲਵਿਸ਼ ਯਾਦਵ ਦਾ 'ਜ਼ਹਿਰੀਲਾ ਕਾਂਡ'...ਇੱਕ ਫੋਨ ਨੇ ਹਿਲਾਇਆ ਯੂਟਿਊਬਰ ਦਾ 'ਸਿਸਟਮ', ਜਾਣੋ ਕਿਵੇਂ ਵਿਛਾਇਆ ਗਿਆ ਜਾਲ

Entertainment News Live: 'ਮੇਰੀ ਬੇਟੀ ਦੀ ਜ਼ਿੰਦਗੀ ਤੋਂ ਚਲਾ ਕਿਉਂ ਨਹੀਂ ਜਾਂਦਾ', ਜਾਣੋ ਹੇਮਾ ਮਾਲਿਨੀ ਦੇ ਪਿਤਾ ਨੇ ਧਰਮਿੰਦਰ ਨੂੰ ਕਿਉਂ ਕਹੀ ਇਹ ਗੱਲ

Dharmendra Hema Malini Love Story: ਜਦੋਂ ਵੀ ਬਾਲੀਵੁੱਡ ਇੰਡਸਟਰੀ ਵਿੱਚ ਮਸ਼ਹੂਰ ਪ੍ਰੇਮ ਕਹਾਣੀਆਂ ਦੀ ਚਰਚਾ ਹੁੰਦੀ ਹੈ, ਹੇਮਾ ਮਾਲਿਨੀ ਅਤੇ ਧਰਮਿੰਦਰ ਦਾ ਨਾਮ ਜ਼ਰੂਰ ਆਉਂਦਾ ਹੈ। ਦੋਵਾਂ ਦੀ ਲਵ ਸਟੋਰੀ ਕਿਸੇ ਡਰਾਮਾ ਫਿਲਮ ਤੋਂ ਘੱਟ ਨਹੀਂ ਹੈ। ਹੇਮਾ ਮਾਲਿਨੀ ਨੇ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ ਧਰਮਿੰਦਰ ਨੂੰ ਆਪਣਾ ਪਤੀ ਬਣਾਇਆ ਸੀ। ਉਸਦੇ ਪਿਤਾ ਵੀਐਚਐਸ ਰਾਮਾਨੁਜਮ ਚੱਕਰਵਰਤੀ ਅਤੇ ਮਾਂ ਜਯਾ ਚੱਕਰਵਰਤੀ ਰਿਸ਼ਤੇ ਦੇ ਵਿਰੁੱਧ ਸਨ, ਅਤੇ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਧੀ ਹੇਮਾ ਵਿਆਹੇ ਹੋਏ ਧਰਮਿੰਦਰ ਨਾਲ ਵਿਆਹ ਕਰੇ। ਇੱਕ ਵਾਰ ਹੇਮਾ ਮਾਲਿਨੀ ਦੇ ਪਿਤਾ ਨੇ ਧਰਮਿੰਦਰ ਦੀ ਖੂਬ ਕਲਾਸ ਵੀ ਲਾਈ ਸੀ। 


Dharmendra: 'ਮੇਰੀ ਬੇਟੀ ਦੀ ਜ਼ਿੰਦਗੀ ਤੋਂ ਚਲਾ ਕਿਉਂ ਨਹੀਂ ਜਾਂਦਾ', ਜਾਣੋ ਹੇਮਾ ਮਾਲਿਨੀ ਦੇ ਪਿਤਾ ਨੇ ਧਰਮਿੰਦਰ ਨੂੰ ਕਿਉਂ ਕਹੀ ਇਹ ਗੱਲ

ਪਿਛੋਕੜ

Entertainment News Today Latest Updates 4 November: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


ਐਲਵਿਸ਼ ਯਾਦਵ ਦਾ 'ਜ਼ਹਿਰੀਲਾ ਕਾਂਡ'...ਇੱਕ ਫੋਨ ਨੇ ਹਿਲਾਇਆ ਯੂਟਿਊਬਰ ਦਾ 'ਸਿਸਟਮ', ਜਾਣੋ ਕਿਵੇਂ ਵਿਛਾਇਆ ਗਿਆ ਜਾਲ


Elvish Yadav Case: ਬਿੱਗ ਬੌਸ OTT 2 ਵਿਜੇਤਾ ਅਤੇ ਯੂਟਿਊਬਰ ਐਲਵਿਸ਼ ਯਾਦਵ 'ਤੇ ਰੇਵ ਪਾਰਟੀਆਂ ਵਿੱਚ ਸੱਪ ਦਾ ਜ਼ਹਿਰ ਵੇਚਣ ਅਤੇ ਸੱਪਾਂ ਦੀ ਤਸਕਰੀ ਕਰਨ ਦਾ ਦੋਸ਼ ਹੈ। ਇਸ ਮਾਮਲੇ ਨੂੰ ਲੈ ਕੇ ਨੋਇਡਾ ਦੇ ਸੈਕਟਰ 49 ਥਾਣੇ ਵਿੱਚ ਉਸਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਐਲਵਿਸ਼ ਤੋਂ ਇਲਾਵਾ ਇਸ ਮਾਮਲੇ 'ਚ 5 ਹੋਰ ਲੋਕਾਂ ਦੇ ਨਾਂ ਵੀ ਸ਼ਾਮਲ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਾਰਾ ਮਾਮਲਾ ਕਿਵੇਂ ਸਾਹਮਣੇ ਆਇਆ?


ਉੱਤਰ ਪ੍ਰਦੇਸ਼ ਦੀ ਨੋਇਡਾ ਪੁਲਿਸ ਅਨੁਸਾਰ ਉਨ੍ਹਾਂ ਨੂੰ ਇੱਕ ਰੇਵ ਪਾਰਟੀ ਦੀ ਖ਼ਬਰ ਮਿਲੀ ਸੀ, ਜਿਸ ਵਿੱਚ ਲੋਕਾਂ ਜ਼ਹਿਰੀਲੇ ਸੱਪਾਂ ਦੇ ਜ਼ਹਿਰ ਨਾਲ ਨਸ਼ਾ ਕਰਦੇ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ 9 ਸੱਪ ਬਰਾਮਦ ਕੀਤੇ। ਜਿਸ ਤੋਂ ਬਾਅਦ ਇਸ ਮਾਮਲੇ 'ਚ ਐਲਵਿਸ਼ ਯਾਦਵ ਦਾ ਨਾਂ ਸਾਹਮਣੇ ਆਇਆ ਸੀ। ਯੂਟਿਊਬਰ 'ਤੇ ਰੇਵ ਪਾਰਟੀਆਂ 'ਚ ਸੱਪ ਦੇ ਜ਼ਹਿਰ ਦੀ ਸਪਲਾਈ ਕਰਨ ਅਤੇ ਬਦਲੇ 'ਚ ਭਾਰੀ ਰਕਮ ਵਸੂਲਣ ਦਾ ਦੋਸ਼ ਹੈ।


NGO ਨੇ ਸ਼ਿਕਾਇਤ ਦਰਜ ਕਰਵਾਈ
NGO PFA ਸੰਗਠਨ ਦੇ ਪਸ਼ੂ ਕਲਿਆਣ ਅਧਿਕਾਰੀ ਗੌਰਵ ਗੁਪਤਾ ਨੇ ਇਸ ਮਾਮਲੇ ਸਬੰਧੀ ਨੋਇਡਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਲਵਿਸ਼ ਯਾਦਵ ਦੀਆਂ ਰੇਵ ਪਾਰਟੀਆਂ ਵਿੱਚ ਵਿਦੇਸ਼ੀ ਕੁੜੀਆਂ ਬੁਲਾ ਕੇ ਸੱਪ ਦੇ ਜ਼ਹਿਰ ਦਾ ਨਸ਼ਾ ਕਰਦੀਆਂ ਹਨ। ਇਸ ਦੀ ਪੁਸ਼ਟੀ ਕਰਨ ਲਈ, ਐਨਜੀਓ ਦੇ ਇੱਕ ਮੁਖਬਰ ਨੇ ਐਲਵਿਸ਼ ਯਾਦਵ ਨਾਲ ਗੱਲ ਕੀਤੀ ਅਤੇ ਉਸਨੂੰ ਨੋਇਡਾ ਵਿੱਚ ਰੇਵ ਪਾਰਟੀ ਲਈ ਸੱਪ ਅਤੇ ਕੋਬਰਾ ਜ਼ਹਿਰ ਦੀ ਸਪਲਾਈ ਕਰਨ ਲਈ ਕਿਹਾ।


ਇਸ ਤਰ੍ਹਾਂ ਐਲਵਿਸ਼ ਨੂੰ ਫਸਾਉਣ ਲਈ ਵਿਛਾਇਆ ਗਿਆ ਸੀ ਜਾਲ
ਸੱਪ ਦੇ ਜ਼ਹਿਰ 'ਤੇ ਸੌਦਾ ਹੋਣ 'ਤੇ ਐਲਵਿਸ਼ ਯਾਦਵ ਨੇ ਸੂਚਨਾ ਦੇਣ ਵਾਲੇ ਨੂੰ ਆਪਣੇ ਏਜੰਟ ਦਾ ਮੋਬਾਈਲ ਨੰਬਰ ਦਿੱਤਾ ਅਤੇ ਉਸ ਨੂੰ ਆਪਣਾ ਹਵਾਲਾ ਦੇਣ ਲਈ ਵੀ ਕਿਹਾ। ਜਿਸ ਤੋਂ ਬਾਅਦ ਮੁਖਬਰ ਨੇ ਅਜਿਹਾ ਹੀ ਕੀਤਾ। ਐਲਵਿਸ਼ ਦਾ ਨਾਂ ਸੁਣ ਕੇ ਏਜੰਟ ਨੇ ਭਰੋਸਾ ਦਿੱਤਾ ਕਿ ਉਹ ਸੱਪਾਂ ਨੂੰ ਲੈ ਕੇ ਸੇਵਰੋਨ ਬੈਂਕੁਏਟ ਹਾਲ, ਨੋਇਡਾ 51 ਪਹੁੰਚ ਜਾਵੇਗਾ। ਜਦੋਂ ਏਜੰਟ ਆਪਣੇ ਸਾਥੀਆਂ ਨਾਲ ਸੇਵਰਨ ਬੈਂਕੁਏਟ ਹਾਲ ਪਹੁੰਚਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਸੱਪਾਂ ਸਮੇਤ ਰੰਗੇ ਹੱਥੀਂ ਫੜ ਲਿਆ ਅਤੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।


ਐਲਵਿਸ਼ ਵਿਰੁੱਧ ਇਨ੍ਹਾਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਕੇਸ
ਸੱਪ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਲੋਕਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਐਲਵਿਸ਼ ਯਾਦਵ ਦੇ ਨਿਰਦੇਸ਼ਾਂ 'ਤੇ ਹੀ ਰੇਵ ਪਾਰਟੀਆਂ 'ਚ ਸੱਪ ਅਤੇ ਸੱਪ ਦਾ ਜ਼ਹਿਰ ਸਪਲਾਈ ਕਰਦੇ ਸਨ। ਦੱਸ ਦਈਏ ਕਿ ਇਸ ਮਾਮਲੇ 'ਚ ਐਲਵਿਸ਼ ਯਾਦਵ ਦੇ ਖਿਲਾਫ ਵਾਈਲਡ ਲਾਈਫ (ਸੁਰੱਖਿਆ) ਐਕਟ 1972 ਦੀ ਧਾਰਾ 9, 39, 48 ਏ, 49, 50, 51 ਅਤੇ ਇੰਡੀਅਨ ਪੀਨਲ ਕੋਡ 1860 ਦੀ ਧਾਰਾ 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। .


ਕਿੰਨੀ ਹੋ ਸਕਦੀ ਹੈ ਸਜ਼ਾ?
ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜੇਕਰ ਇਲਵਿਸ਼ ਯਾਦਵ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਆਈਪੀਸੀ ਦੀ ਧਾਰਾ 120 ਦੇ ਤਹਿਤ 6 ਮਹੀਨੇ ਦੀ ਕੈਦ ਜਾਂ ਜੁਰਮਾਨਾ ਅਤੇ ਜੰਗਲੀ ਜੀਵ ਸੁਰੱਖਿਆ ਕਾਨੂੰਨ ਦੀਆਂ ਧਾਰਾਵਾਂ ਤਹਿਤ 3 ਸਾਲ ਦੀ ਕੈਦ ਅਤੇ 10,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.