Entertainment News LIVE: ਹਾਨੀਆ ਆਮਿਰ ਦੀ ਪਾਲੀਵੁੱਡ 'ਚ ਐਂਟਰੀ! ਅਭਿਸ਼ੇਕ ਬੱਚਨ ਦੀ ਐਸ਼ਵਰਿਆ ਨਾਲ ਇਸ ਗੱਲ ਤੇ ਹੁੰਦੀ ਲੜਾਈ ਸਣੇ ਮਨੋਰੰਜਨ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 05 Dec 2023 01:50 PM
Entertainment News Live: Hania Aamir: ਹਾਨੀਆ ਆਮਿਰ ਪਾਲੀਵੁੱਡ 'ਚ ਐਂਟਰੀ ਲਈ ਤਿਆਰ! ਕਰਨ ਔਜਲਾ 'ਤੇ ਰੈਪਰ ਬਾਦਸ਼ਾਹ ਨਾਲ ਇੰਝ ਆਈ ਨਜ਼ਰ

Hania Aamir Entry in Pollywood: ਪਾਕਿਸਤਾਨ ਦੀ ਖੂਬਸੂਰਤ ਅਦਾਕਾਰਾ ਹਾਨੀਆ ਆਮਿਰ ਦੇ ਨਾਂਅ ਤੋਂ ਤੁਸੀ ਲੋਕ ਬਖੂਬੀ ਜਾਣੂ ਹੋਵੋਗੇ। ਉਸ ਨੂੰ ਪਸੰਦ ਕਰਨ ਵਾਲੇ ਫੈਨਜ਼ ਸਿਰਫ਼ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ ਭਾਰਤ ਵਿੱਚ ਮੌਜੂ਼ਦ ਹਨ।

Read More: Hania Aamir: ਹਾਨੀਆ ਆਮਿਰ ਪਾਲੀਵੁੱਡ 'ਚ ਐਂਟਰੀ ਲਈ ਤਿਆਰ! ਕਰਨ ਔਜਲਾ 'ਤੇ ਰੈਪਰ ਬਾਦਸ਼ਾਹ ਨਾਲ ਇੰਝ ਆਈ ਨਜ਼ਰ

Entertainment News Live Today: Yo Yo Honey Singh: ਯੋ-ਯੋ ਹਨੀ ਸਿੰਘ ਖਿਲਾਫ ਦਰਜ FIR ਨੂੰ ਲੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਾਇਆ ਇਹ ਫੈਸਲਾ

10-year-old ‘obscene song’ FIR-quashing Plea: ਪੰਜਾਬੀ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸ ਵਿਚਾਲੇ ਰੈਪਰ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬ ਸਰਕਾਰ ਨੇ ਰੈਪਰ ਨੂੰ ਵੱਡੀ ਰਾਹਤ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ‘ਮੈਂ ਹੂੰ ਬਲਾਤਕਾਰੀ’ ਗੀਤ ਲਈ ਸੂਬੇ ਦੇ ਨਵਾਂਸ਼ਹਿਰ ‘ਚ ਯੋ-ਯੋ ਹਨੀ ਸਿੰਘ ਖਿਲਾਫ ਐੱਫ.ਆਈ.ਆਰ. ਰੱਦ ਕਰ ਦਿੱਤੀ ਜਾਏਗੀ। ਪੰਜਾਬ ਸਰਕਾਰ ਨੇ ਇਸ ਸਬੰਧੀ ਕੈਂਸਲੇਸ਼ਨ ਰਿਪੋਰਟ ਵੀ ਤਿਆਰ ਕਰ ਲਈ ਹੈ, ਜਿਸ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਹਨੀ ਸਿੰਘ ਖਿਲਾਫ ਦਰਜ ਐੱਫਆਈਆਰ ਰੱਦ ਕਰਵਾਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।

Read More: Yo Yo Honey Singh: ਯੋ-ਯੋ ਹਨੀ ਸਿੰਘ ਖਿਲਾਫ ਦਰਜ FIR ਨੂੰ ਲੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਾਇਆ ਇਹ ਫੈਸਲਾ

Entertainment News Live: Dinesh Phadnis Demise: CID ਫੇਮ ਦਿਨੇਸ਼ ਫਡਨੀਸ ਦਾ ਹੋਇਆ ਦੇਹਾਂਤ, 57 ਸਾਲ ਦੀ ਉਮਰ 'ਚ ਤੋੜਿਆ ਦਮ

Dinesh Phadnis Passed Away: ਸੋਨੀ ਟੀਵੀ ਦੇ ਮਸ਼ਹੂਰ ਕ੍ਰਾਈਮ ਸ਼ੋਅ 'ਸੀਆਈਡੀ' ਵਿੱਚ ਸੀਆਈਡੀ ਅਧਿਕਾਰੀ ਫਰੈਡਰਿਕਸ ਦਾ ਕਿਰਦਾਰ ਨਿਭਾਉਣ ਵਾਲੇ ਦਿਨੇਸ਼ ਫਡਨੀਸ ਨੇ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਕਾਂਦੀਵਾਲੀ ਦੇ ਤੁੰਗਾ ਹਸਪਤਾਲ ਵਿੱਚ 12.08 ਵਜੇ ਆਖਰੀ ਸਾਹ ਲਿਆ। 57 ਸਾਲ ਦੇ ਦਿਨੇਸ਼ ਫਡਨਿਸ ਦੀ ਮੌਤ ਮਲਟੀਪਲ ਆਰਗੇਨ ਫੈਲ ਹੋਣ ਕਾਰਨ ਹੋਈ। 

Read More: Dinesh Phadnis Demise: CID ਫੇਮ ਦਿਨੇਸ਼ ਫਡਨੀਸ ਦਾ ਹੋਇਆ ਦੇਹਾਂਤ, 57 ਸਾਲ ਦੀ ਉਮਰ 'ਚ ਤੋੜਿਆ ਦਮ

Entertainment News Live Today: Dunki Trailer Out: 'ਡੰਕੀ' ਦਾ ਜ਼ਬਰਦਸਤ ਟ੍ਰੇਲਰ ਰਿਲੀਜ਼, ਜਾਣੋ ਦੋਸਤਾਂ ਨਾਲ ਕਿੱਥੇ ਨਿਕਲੇ ਸ਼ਾਹਰੁਖ ਖਾਨ

Dunki Trailer Out: ਟੀਜ਼ਰ ਅਤੇ ਦੋ ਗੀਤਾਂ ਦੇ ਰਿਲੀਜ਼ ਹੋਣ ਤੋਂ ਬਾਅਦ ਆਖਰਕਾਰ ਸ਼ਾਹਰੁਖ ਖਾਨ ਦੀ ਮੋਸਟ ਅਵੇਟਿਡ ਫਿਲਮ 'ਡੰਕੀ' ਦਾ ਜ਼ਬਰਦਸਤ ਟ੍ਰੇਲਰ ਮੰਗਲਵਾਰ ਨੂੰ ਡ੍ਰੌਪ 4 ਦੇ ਰੂਪ 'ਚ ਰਿਲੀਜ਼ ਹੋ ਗਿਆ। ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਂਦੇ ਹੋਏ, ਮੇਕਰਸ ਨੇ ਆਖਰਕਾਰ ਅੱਜ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ ਜੋ ਇਮੋਸ਼ਨ ਅਤੇ ਡਰਾਮੇ ਦੀ ਰੋਲਰ ਕੋਸਟਰ ਰਾਈਡ ਵਾਂਗ ਹੈ।

Read More: Dunki Trailer Out: 'ਡੰਕੀ' ਦਾ ਜ਼ਬਰਦਸਤ ਟ੍ਰੇਲਰ ਰਿਲੀਜ਼, ਜਾਣੋ ਦੋਸਤਾਂ ਨਾਲ ਕਿੱਥੇ ਨਿਕਲੇ ਸ਼ਾਹਰੁਖ ਖਾਨ

Entertainment News Live: Bigg Boss 17: ਵਿੱਕੀ ਜੈਨ ਦੀ ਇਸ ਗੱਲ ਤੋਂ ਭੜਕੀ ਅੰਕਿਤਾ ਲੋਖੰਡੇ, ਪਤੀ-ਪਤਨੀ 'ਚ ਫਿਰ ਭੱਖਿਆ ਵਿਵਾਦ

Bigg Boss 17: ਬਿੱਗ ਬੌਸ ਦੇ ਸੀਜ਼ਨ 17 ਵਿੱਚ 'ਪਵਿੱਤਰ ਰਿਸ਼ਤਾ' ਅਦਾਕਾਰਾ ਅੰਕਿਤਾ ਲੋਖੰਡੇ ਅਤੇ ਉਸ ਦੇ ਪਤੀ ਵਿੱਕੀ ਜੈਨ ਵੀ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਇਹ ਜੋੜਾ ਰਿਐਲਿਟੀ ਸ਼ੋਅ ਦੇ ਅੰਦਰ ਹਮੇਸ਼ਾ ਇਕ ਦੂਜੇ ਨਾਲ ਲੜਦੇ ਹੀ ਨਜ਼ਰ ਆਉਂਦਾ ਹੈ। ਦੋਵਾਂ ਵਿਚਾਲੇ ਇੰਨੇ ਜ਼ਿਆਦਾ ਝਗੜੇ ਹੁੰਦੇ ਹਨ ਕਿ ਹਰ ਕੋਈ ਇਨ੍ਹਾਂ ਦੇ ਅਜਿਹੇ ਰਿਸ਼ਤੇ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਇਸ ਸਭ ਦੇ ਵਿਚਕਾਰ ਕੁਝ ਸਮਾਂ ਪਹਿਲਾਂ ਵਿੱਕੀ ਜੈਨ ਨੇ ਅੰਕਿਤਾ ਨਾਲ ਆਪਣੇ ਵਿਆਹ ਨੂੰ ਨਿਵੇਸ਼ ਕਿਹਾ ਸੀ। ਤਾਜ਼ਾ ਐਪੀਸੋਡ 'ਚ ਅੰਕਿਤਾ ਇਸ ਮਾਮਲੇ ਨੂੰ ਲੈ ਕੇ ਆਪਣੇ ਪਤੀ ਵਿੱਕੀ ਜੈਨ 'ਤੇ ਗੁੱਸੇ 'ਚ ਨਜ਼ਰ ਆ ਰਹੀ ਹੈ।

Read More: Bigg Boss 17: ਵਿੱਕੀ ਜੈਨ ਦੀ ਇਸ ਗੱਲ ਤੋਂ ਭੜਕੀ ਅੰਕਿਤਾ ਲੋਖੰਡੇ, ਪਤੀ-ਪਤਨੀ 'ਚ ਫਿਰ ਭੱਖਿਆ ਵਿਵਾਦ

Entertainment News Live Today: Video: 'ਕੋਈ ਸ਼ਹਿਰੀ ਬਾਬੂ' ਗੀਤ 'ਤੇ ਮੁਮਤਾਜ਼ ਤੇ ਆਸ਼ਾ ਭੌਂਸਲੇ ਨੇ ਕੀਤਾ ਜ਼ਬਰਦਸਤ ਡਾਂਸ, ਯੂ਼ਜ਼ਰਸ ਬੋਲੇ- 'Old Is Gold'

Mumtaz Dances With Asha Bhosle: ਹਿੰਦੀ ਸਿਨੇਮਾ ਦੀਆਂ ਦਿੱਗਜ ਕਲਾਕਾਰ ਮੁਮਤਾਜ਼ ਅਤੇ ਆਸ਼ਾ ਭੌਂਸਲੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ। ਇਸ ਵਾਇਰਲ ਵੀਡੀਓ 'ਚ ਦਿੱਗਜ ਅਭਿਨੇਤਰੀਆਂ ਮੁਮਤਾਜ਼ ਅਤੇ ਆਸ਼ਾ ਭੌਂਸਲੇ 70 ਦੇ ਦਹਾਕੇ ਦੇ ਸੁਪਰਹਿੱਟ ਗੀਤ 'ਕੋਈ ਸ਼ਹਿਰੀ ਬਾਬੂ' 'ਤੇ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ।

Read More: Video: 'ਕੋਈ ਸ਼ਹਿਰੀ ਬਾਬੂ' ਗੀਤ 'ਤੇ ਮੁਮਤਾਜ਼ ਤੇ ਆਸ਼ਾ ਭੌਂਸਲੇ ਨੇ ਕੀਤਾ ਜ਼ਬਰਦਸਤ ਡਾਂਸ, ਯੂ਼ਜ਼ਰਸ ਬੋਲੇ- 'Old Is Gold'

Entertainment News Live: Abhishek Bachchan: ਅਭਿਸ਼ੇਕ ਬੱਚਨ ਨਾਲ ਹਰ ਰੋਜ਼ ਲੜਦੀ ਐਸ਼ਵਰਿਆ ਰਾਏ! ਅਦਾਕਾਰਾ ਨੇ ਖੁਦ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

Abhishek Bachchan-Aishwarya Rai Fights: ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੇ ਪਾਵਰ ਕਪਲਸ ਵਿੱਚੋਂ ਇੱਕ ਹਨ। ਇਸ ਜੋੜੇ ਦਾ ਵਿਆਹ 20 ਅਪ੍ਰੈਲ 2007 ਨੂੰ ਹੋਇਆ ਸੀ। ਭਾਵੇਂ ਉਨ੍ਹਾਂ ਦੇ 16 ਸਾਲਾਂ ਦੇ ਵਿਆਹੁਤਾ ਜੀਵਨ ਵਿੱਚ ਕਈ ਉਤਰਾਅ-ਚੜ੍ਹਾਅ ਆਏ ਪਰ ਦੋਵਾਂ ਨੇ ਕਦੇ ਵੀ ਇਸ ਨੂੰ ਪ੍ਰਗਟ ਨਹੀਂ ਹੋਣ ਦਿੱਤਾ। ਦਰਅਸਲ ਐਸ਼ਵਰਿਆ ਅਤੇ ਅਭਿਸ਼ੇਕ ਆਪਣੀ ਵਿਆਹੁਤਾ ਅਤੇ ਨਿੱਜੀ ਜ਼ਿੰਦਗੀ ਨੂੰ ਕਾਫੀ ਪ੍ਰਾਈਵੇਟ ਰੱਖਦੇ ਹਨ।

Read More: Abhishek Bachchan: ਅਭਿਸ਼ੇਕ ਬੱਚਨ ਨਾਲ ਹਰ ਰੋਜ਼ ਲੜਦੀ ਐਸ਼ਵਰਿਆ ਰਾਏ! ਅਦਾਕਾਰਾ ਨੇ ਖੁਦ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ  

Entertainment News Live Today : Hania Aamir: ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਪਾਲੀਵੁੱਡ 'ਚ ਐਂਟਰੀ! ਕੀ ਕਰਨ ਔਜਲਾ 'ਤੇ ਰੈਪਰ ਬਾਦਸ਼ਾਹ ਕਰਨਗੇ ਲਾਂਚ

Hania Aamir Entry in Pollywood: ਪਾਕਿਸਤਾਨ ਦੀ ਖੂਬਸੂਰਤ ਅਦਾਕਾਰਾ ਹਾਨੀਆ ਆਮਿਰ ਦੇ ਨਾਂਅ ਤੋਂ ਤੁਸੀ ਲੋਕ ਬਖੂਬੀ ਜਾਣੂ ਹੋਵੋਗੇ। ਉਸ ਨੂੰ ਪਸੰਦ ਕਰਨ ਵਾਲੇ ਫੈਨਜ਼ ਸਿਰਫ਼ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ ਭਾਰਤ ਵਿੱਚ ਮੌਜੂ਼ਦ ਹਨ। ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰੇ ਹਾਨੀਆ ਆਮਿਰ ਨੂੰ ਇੰਸਟਾਗ੍ਰਾਮ ਉੱਪਰ ਫਾਲੋ ਵੀ ਕਰਦੇ ਹਨ। ਜਿਸ ਵਿੱਚ ਪੰਜਾਬੀ ਗਾਇਕ ਐਮੀ ਵਿਰਕ, ਹਿਮਾਸ਼ੀ ਖੁਰਾਣਾ, ਤਾਨੀਆ, ਸਵੀਤਾਜ ਬਰਾੜ, ਅਰਮਾਨ ਬੇਦਿਲ ਅਤੇ ਪੰਜਾਬੀ ਸੰਗੀਤਕਾਰ ਜਾਨੀ ਵੀ ਉਸਨੂੰ ਸ਼ਾਮਿਲ ਹਨ। ਇਸ ਵਿਚਾਲੇ ਹਾਨੀਆ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਦਿਲ ਦੀ ਧੜਕਣ ਵਧਾ ਦਿੱਤੀ ਹੈ। 

Read More: Hania Aamir: ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਪਾਲੀਵੁੱਡ 'ਚ ਐਂਟਰੀ! ਕੀ ਕਰਨ ਔਜਲਾ 'ਤੇ ਰੈਪਰ ਬਾਦਸ਼ਾਹ ਕਰਨਗੇ ਲਾਂਚ

ਪਿਛੋਕੜ

Entertainment News LIVE Update: ਪਾਕਿਸਤਾਨ ਦੀ ਖੂਬਸੂਰਤ ਅਦਾਕਾਰਾ ਹਾਨੀਆ ਆਮਿਰ ਦੇ ਨਾਂਅ ਤੋਂ ਤੁਸੀ ਲੋਕ ਬਖੂਬੀ ਜਾਣੂ ਹੋਵੋਗੇ। ਉਸ ਨੂੰ ਪਸੰਦ ਕਰਨ ਵਾਲੇ ਫੈਨਜ਼ ਸਿਰਫ਼ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ ਭਾਰਤ ਵਿੱਚ ਮੌਜੂ਼ਦ ਹਨ। ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰੇ ਹਾਨੀਆ ਆਮਿਰ ਨੂੰ ਇੰਸਟਾਗ੍ਰਾਮ ਉੱਪਰ ਫਾਲੋ ਵੀ ਕਰਦੇ ਹਨ। ਜਿਸ ਵਿੱਚ ਪੰਜਾਬੀ ਗਾਇਕ ਐਮੀ ਵਿਰਕ, ਹਿਮਾਸ਼ੀ ਖੁਰਾਣਾ, ਤਾਨੀਆ, ਸਵੀਤਾਜ ਬਰਾੜ, ਅਰਮਾਨ ਬੇਦਿਲ ਅਤੇ ਪੰਜਾਬੀ ਸੰਗੀਤਕਾਰ ਜਾਨੀ ਵੀ ਉਸਨੂੰ ਸ਼ਾਮਿਲ ਹਨ। ਇਸ ਵਿਚਾਲੇ ਹਾਨੀਆ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਦਿਲ ਦੀ ਧੜਕਣ ਵਧਾ ਦਿੱਤੀ ਹੈ। 


ਦਰਅਸਲ, ਸੋਸ਼ਲ ਮੀਡੀਆ ਉੱਪਰ ਹਾਨੀਆ ਆਮਿਰ ਦੀ ਪੰਜਾਬੀ ਗਾਇਕ ਕਰਨ ਔਜਲਾ ਅਤੇ ਬਾਦਸ਼ਾਹ ਨਾਲ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਵੇਖ ਜਿੱਥੇ ਪ੍ਰਸ਼ੰਸਕ ਹੈਰਾਨ ਹਨ, ਉੱਥੇ ਹੀ ਖੁਸ਼ ਵੀ ਹਨ। ਇਨ੍ਹਾਂ ਸਿਤਾਰਿਆਂ ਨੂੰ ਇਕੱਠਿਆਂ ਵੇਖ ਪ੍ਰਸ਼ੰਸਕ ਇਹ ਕਿਆਸ ਲਗਾ ਰਹੇ ਹਨ, ਕਿ ਹਾਨੀਆ ਆਮਿਰ ਨੂੰ ਪੰਜਾਬੀ ਗੀਤ ਵਿੱਚ ਕਰਨ ਔਜਲਾ ਅਤੇ ਰੈਪਰ ਬਾਦਸ਼ਾਹ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ ਇਨ੍ਹਾਂ ਵੱਲੋਂ ਇਸ ਗੱਲ ਦੀ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।





ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਾਨੀਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਰੈਪਰ ਬਾਦਸ਼ਾਹ ਨਾਲ ਆਪਣੀਆ ਮਸਤੀ ਭਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਹੁਣ ਪ੍ਰਸ਼ੰਸਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ, ਕਿ ਉਹ ਕਦੋਂ ਆਪਣੇ ਪ੍ਰੋਜੈਕਟ ਨੂੰ ਰਿਵੀਲ ਕਰਨਗੇ। 


ਵਰਕਫਰੰਟ ਦੀ ਗੱਲ ਕਰਿਏ ਤਾਂ ਹਾਨੀਆ ਆਮਿਰ ਪਾਕਿਸਤਾਨ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਜਿਸ ਨੇ ਆਪਣੀ ਅਦਾਕਾਰੀ ਦੇ ਨਾਲ-ਨਾਲ ਨਾ ਸਿਰਫ ਪਾਕਿਸਤਾਨ ਸਗੋਂ ਪੰਜਾਬ ਵਿੱਚ ਬੈਠੇ ਪੰਜਾਬੀਆਂ ਦਾ ਵੀ ਦਿਲ ਜਿੱਤੀਆ ਹੈ। ਉਸ ਨੇ ਕਈ ਸੀਰਿਅਲਸ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਇਸ ਤੋਂ ਇਲਾਵਾ ਹਾਨੀਆ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.