Entertainment News LIVE: ਪੰਜਵੇਂ ਦਿਨ ਵੀ ਛਾਇਆ ਰਿਹਾ Animal ਦਾ ਜਾਦੂ, ਦਿਲਜੀਤ ਦੋਸਾਂਝ ਕੋਲੋਂ ਫੈਨ ਨੇ ਮੰਗਿਆ iPhone ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 06 Dec 2023 12:53 PM
Entertainment News LIVE Update: Yo Yo Honey Singh: ਯੋ-ਯੋ ਹਨੀ ਸਿੰਘ ਖਿਲਾਫ ਦਰਜ FIR ਨੂੰ ਲੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਾਇਆ ਇਹ ਫੈਸਲਾ

10-year-old ‘obscene song’ FIR-quashing Plea: ਪੰਜਾਬੀ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸ ਵਿਚਾਲੇ ਰੈਪਰ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬ ਸਰਕਾਰ ਨੇ ਰੈਪਰ ਨੂੰ ਵੱਡੀ ਰਾਹਤ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ‘ਮੈਂ ਹੂੰ ਬਲਾਤਕਾਰੀ’ ਗੀਤ ਲਈ ਸੂਬੇ ਦੇ ਨਵਾਂਸ਼ਹਿਰ ‘ਚ ਯੋ-ਯੋ ਹਨੀ ਸਿੰਘ ਖਿਲਾਫ ਐੱਫ.ਆਈ.ਆਰ. ਰੱਦ ਕਰ ਦਿੱਤੀ ਜਾਏਗੀ। ਪੰਜਾਬ ਸਰਕਾਰ ਨੇ ਇਸ ਸਬੰਧੀ ਕੈਂਸਲੇਸ਼ਨ ਰਿਪੋਰਟ ਵੀ ਤਿਆਰ ਕਰ ਲਈ ਹੈ, ਜਿਸ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਹਨੀ ਸਿੰਘ ਖਿਲਾਫ ਦਰਜ ਐੱਫਆਈਆਰ ਰੱਦ ਕਰਵਾਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।

Read More: Yo Yo Honey Singh: ਯੋ-ਯੋ ਹਨੀ ਸਿੰਘ ਖਿਲਾਫ ਦਰਜ FIR ਨੂੰ ਲੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਾਇਆ ਇਹ ਫੈਸਲਾ

Entertainment News LIVE: Bigg Boss 17: ਵਿੱਕੀ ਜੈਨ ਨੇ ਪਤਨੀ ਅੰਕਿਤਾ ਲੋਖੰਡੇ ਨਾਲ ਖੇਡੀ ਵੱਡੀ ਚਾਲ, ਇਸ ਕੰਨਟੇਸਟੇਂਟ ਨੂੰ ਬਚਾਉਣ ਲਈ ਕੀਤਾ ਅਜਿਹਾ ਕੰਮ

Bigg Boss 17 Promo: 'ਬਿੱਗ ਬੌਸ 17' ਆਏ ਦਿਨ ਹੋਰ ਵੀ ਦਿਲਚਸਪ ਹੁੰਦਾ ਜਾ ਰਿਹਾ ਹੈ। ਬਿੱਗ ਬੌਸ ਸ਼ੋਅ 'ਚ ਇਕ ਤੋਂ ਬਾਅਦ ਇਕ ਟਵਿਸਟ ਲੈ ਕੇ ਆ ਰਹੇ ਹਨ, ਜਿਸ ਨੂੰ ਦੇਖ ਕੇ ਨਾ ਸਿਰਫ ਮੈਂਬਰ ਸਗੋਂ ਦਰਸ਼ਕ ਵੀ ਦੀਵਾਨੇ ਹੋ ਰਹੇ ਹਨ। ਸ਼ੋਅ ਦੇ ਆਉਣ ਵਾਲੇ ਐਪੀਸੋਡ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਟਵਿਸਟ ਆਉਣ ਵਾਲਾ ਹੈ, ਜਿਸ ਦੀ ਇਕ ਝਲਕ ਪ੍ਰੋਮੋ 'ਚ ਦੇਖਣ ਨੂੰ ਮਿਲੀ ਹੈ।

Read More: Bigg Boss 17: ਵਿੱਕੀ ਜੈਨ ਨੇ ਪਤਨੀ ਅੰਕਿਤਾ ਲੋਖੰਡੇ ਨਾਲ ਖੇਡੀ ਵੱਡੀ ਚਾਲ, ਇਸ ਕੰਨਟੇਸਟੇਂਟ ਨੂੰ ਬਚਾਉਣ ਲਈ ਕੀਤਾ ਅਜਿਹਾ ਕੰਮ 

Entertainment News LIVE Update: Bharti Singh: ਭਾਰਤੀ ਸਿੰਘ ਨੇ 4 ਮਹੀਨੇ ਪਰਿਵਾਰ ਤੋਂ ਛੁਪਾਈ ਸੀ ਪ੍ਰੈਗਨੈਂਸੀ, ਕਾਮੇਡੀਅਨ ਦੀ ਮਾਂ ਨੇ ਪਤਾ ਚੱਲਣ ਤੇ ਦਿੱਤਾ ਅਜਿਹਾ ਰਿਐਕਸ਼ਨ

Bharti Singh News: ਅਭਿਨੇਤਰੀ ਰੁਬੀਨਾ ਦਿਲੈਕ ਆਪਣੇ ਪ੍ਰੈਗਨੈਂਸੀ ਦੌਰ ਦਾ ਕਾਫੀ ਆਨੰਦ ਲੈ ਰਹੀ ਹੈ। ਉਹ ਲਗਾਤਾਰ ਮੈਟਰਨਿਟੀ ਫੋਟੋਸ਼ੂਟ ਸ਼ੇਅਰ ਕਰ ਰਹੀ ਹੈ। ਉਹ ਜੁੜਵਾਂ ਬੱਚਿਆਂ ਨੂੰ ਜਨਮ ਦੇਣ ਜਾ ਰਹੀ ਹੈ। ਹਾਲ ਹੀ 'ਚ ਰੁਬੀਨਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਸ਼ੋਅ 'ਕਿਸੀ ਨੇ ਬਤਾਇਆ ਨਹੀਂ' 'ਚ ਦਿੱਤੀ। ਹੁਣ ਸ਼ੋਅ ਦਾ ਦੂਜਾ ਐਪੀਸੋਡ ਆ ਗਿਆ ਹੈ। ਇਸ ਸ਼ੋਅ 'ਚ ਭਾਰਤੀ ਸਿੰਘ ਮਹਿਮਾਨ ਵਜੋਂ ਪਹੁੰਚੇ ਸਨ। ਭਾਰਤੀ ਨੇ ਰੂਬੀਨਾ ਨਾਲ ਆਪਣੀ ਗਰਭ ਅਵਸਥਾ ਦੀ ਯਾਤਰਾ ਸਾਂਝੀ ਕੀਤੀ। ਭਾਰਤੀ ਨੇ ਇਹ ਵੀ ਦੱਸਿਆ ਕਿ ਉਸ ਨੇ ਗਰਭ ਅਵਸਥਾ ਦੀ ਖਬਰ ਕੁਝ ਸਮੇਂ ਤੋਂ ਆਪਣੇ ਪਰਿਵਾਰ ਤੋਂ ਲੁਕਾਈ ਹੋਈ ਸੀ।

Read More: Bharti Singh: ਭਾਰਤੀ ਸਿੰਘ ਨੇ 4 ਮਹੀਨੇ ਪਰਿਵਾਰ ਤੋਂ ਛੁਪਾਈ ਸੀ ਪ੍ਰੈਗਨੈਂਸੀ, ਕਾਮੇਡੀਅਨ ਦੀ ਮਾਂ ਨੇ ਪਤਾ ਚੱਲਣ ਤੇ ਦਿੱਤਾ ਅਜਿਹਾ ਰਿਐਕਸ਼ਨ

Entertainment News LIVE: Jaya Bachchan: ਜਯਾ ਬੱਚਨ ਨੇ ਗੁੱਸੇ 'ਚ ਆ ਪਾਪਰਾਜ਼ੀ ਨੂੰ ਕਰਵਾਇਆ ਚੁੱਪ, ਲੋਕ ਵੀਡੀਓ ਵੇਖੋ ਬੋਲੇ- 'ਕਿੰਨੀ ਹੰਕਾਰੀ ਔਰਤ'

The Archies: ਮੰਗਲਵਾਰ ਸ਼ਾਮ ਨੂੰ ਮੁੰਬਈ 'ਚ ਫਿਲਮ 'ਦਿ ਆਰਚੀਜ਼' ਦਾ ਪ੍ਰੀਮੀਅਰ ਆਯੋਜਿਤ ਕੀਤਾ ਗਿਆ। ਇਸ ਫਿਲਮ ਤੋਂ ਅਮਿਤਾਭ ਬੱਚਨ ਦੀ ਦੋਹਤੀ ਅਗਸਤਿਆ ਨੰਦਾ, ਸ਼ਾਹਰੁਖ ਖਾਨ ਦੀ ਪਿਆਰੀ ਬੇਟੀ ਸੁਹਾਨਾ ਖਾਨ ਅਤੇ ਮਰਹੂਮ ਅਭਿਨੇਤਰੀ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਛੋਟੀ ਬੇਟੀ ਖੁਸ਼ੀ ਕਪੂਰ ਡੈਬਿਊ ਕਰ ਰਹੀਆਂ ਹਨ। ਅਜਿਹੇ 'ਚ ਅਮਿਤਾਭ ਬੱਚਨ ਅਗਸਤਿਆ ਨੰਦਾ ਨੂੰ ਸਪੋਰਟ ਕਰਨ ਲਈ ਆਪਣੇ ਪੂਰੇ ਪਰਿਵਾਰ ਨਾਲ ਈਵੈਂਟ 'ਚ ਪਹੁੰਚੇ ਸਨ। ਸ਼ਾਹਰੁਖ ਖਾਨ ਨੇ ਵੀ ਸੁਹਾਨਾ ਖਾਨ ਦੇ ਬਿਗ ਡੇ 'ਤੇ ਵਿਦ ਫੈਮਿਲੀ ਪ੍ਰੀਮੀਅਰ 'ਚ ਸ਼ਿਰਕਤ ਕੀਤੀ।

Read MOre: Jaya Bachchan: ਜਯਾ ਬੱਚਨ ਨੇ ਗੁੱਸੇ 'ਚ ਆ ਪਾਪਰਾਜ਼ੀ ਨੂੰ ਕਰਵਾਇਆ ਚੁੱਪ, ਲੋਕ ਵੀਡੀਓ ਵੇਖੋ ਬੋਲੇ- 'ਕਿੰਨੀ ਹੰਕਾਰੀ ਔਰਤ'

Entertainment News LIVE Update: Farah Khan: ਫਿਲਮ ਨਿਰਦੇਸ਼ਕ ਫਰਾਹ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਛੋਲੇ ਭਟੂਰੇ ਸਣੇ ਲੱਸੀ ਦਾ ਚੱਖਿਆ ਸਵਾਦ

Farah Khan visited Amritsar: ਫਿਲਮ ਨਿਰਦੇਸ਼ਕ ਅਤੇ ਲੇਖਕ ਫਰਾਹ ਖਾਨ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ। ਮੰਗਲਵਾਰ ਨੂੰ ਬਾਲੀਵੁੱਡ ਦੀ ਮਸ਼ਹੂਰ ਨਿਰਦੇਸ਼ਕ ਅੰਮ੍ਰਿਤਸਰ ਪੁੱਜੀ। ਇੱਥੇ ਉਨ੍ਹਾਂ ਨੇ ਫਿਲਮ ਨਿਰਮਾਤਾ ਮੁਕੇਸ਼ ਛਾਬੜਾ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਿਆ। ਫਰਾਹ ਖਾਨ ਨੇ ਆਪਣੀ ਅੰਮ੍ਰਿਤਸਰ ਯਾਤਰਾ ਦੀ ਸ਼ੁਰੂਆਤ ਛੋਲੇ ਭਟੂਰੇ ਅਤੇ ਲੱਸੀ ਨਾਲ ਕੀਤੀ। 

Read More: Farah Khan: ਫਿਲਮ ਨਿਰਦੇਸ਼ਕ ਫਰਾਹ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਛੋਲੇ ਭਟੂਰੇ ਸਣੇ ਲੱਸੀ ਦਾ ਚੱਖਿਆ ਸਵਾਦ

Entertainment News LIVE: Animal Box Office Collection Day 5: ਬਾਕਸ ਆਫਿਸ 'ਤੇ ਪੰਜਵੇਂ ਦਿਨ ਵੀ ਛਾਇਆ ਰਿਹਾ Animal ਦਾ ਜਾਦੂ, ਰਣਬੀਰ ਕਪੂਰ ਦੀ ਫਿਲਮ ਦੀ ਕਮਾਈ 280 ਕਰੋੜ ਤੋਂ ਪਾਰ, ਜਾਣੋ ਕਲੈਕਸ਼ਨ

Animal Box Office Collection Day 5: ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਬਾਕਸ ਆਫਿਸ 'ਤੇ ਧਮਾਲਾਂ ਮਚਾ ਰਹੀ ਹੈ। ਫਿਲਮ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਸ਼ਾਨਦਾਰ ਕਮਾਈ ਕਰ ਰਹੀ ਹੈ ਅਤੇ ਕਈ ਹੋਰ ਫਿਲਮਾਂ ਨੂੰ ਵੀ ਮਾਤ ਦੇ ਰਹੀ ਹੈ। ਇੱਥੋਂ ਤੱਕ ਕਿ ਇਹ ਫ਼ਿਲਮ ਕੰਮਕਾਜੀ ਦਿਨਾਂ 'ਤੇ ਚੰਗੀ ਕਮਾਈ ਕਰ ਰਹੀ ਹੈ। ਸੋਮਵਾਰ ਨੂੰ ਰਣਬੀਰ ਕਪੂਰ ਦੀ ਫਿਲਮ ਨੇ 'ਜਵਾਨ' ਅਤੇ 'ਗਦਰ 2' ਦੇ ਰਿਕਾਰਡ ਵੀ ਤੋੜ ਦਿੱਤੇ। ਆਓ ਜਾਣਦੇ ਹਾਂ 'ਐਨੀਮਲ' ਨੇ ਆਪਣੀ ਰਿਲੀਜ਼ ਦੇ ਪੰਜਵੇਂ ਦਿਨ ਭਾਵ ਮੰਗਲਵਾਰ ਨੂੰ ਕਿੰਨਾ ਕਲੈਕਸ਼ਨ ਕੀਤਾ ਹੈ?

Read More: Animal Box Office Collection Day 5: ਬਾਕਸ ਆਫਿਸ 'ਤੇ ਪੰਜਵੇਂ ਦਿਨ ਵੀ ਛਾਇਆ ਰਿਹਾ Animal ਦਾ ਜਾਦੂ, ਰਣਬੀਰ ਕਪੂਰ ਦੀ ਫਿਲਮ ਦੀ ਕਮਾਈ 280 ਕਰੋੜ ਤੋਂ ਪਾਰ, ਜਾਣੋ ਕਲੈਕਸ਼ਨ

ਪਿਛੋਕੜ

Entertainment News Live Today: ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਬਾਕਸ ਆਫਿਸ 'ਤੇ ਧਮਾਲਾਂ ਮਚਾ ਰਹੀ ਹੈ। ਫਿਲਮ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਸ਼ਾਨਦਾਰ ਕਮਾਈ ਕਰ ਰਹੀ ਹੈ ਅਤੇ ਕਈ ਹੋਰ ਫਿਲਮਾਂ ਨੂੰ ਵੀ ਮਾਤ ਦੇ ਰਹੀ ਹੈ। ਇੱਥੋਂ ਤੱਕ ਕਿ ਇਹ ਫ਼ਿਲਮ ਕੰਮਕਾਜੀ ਦਿਨਾਂ 'ਤੇ ਚੰਗੀ ਕਮਾਈ ਕਰ ਰਹੀ ਹੈ। ਸੋਮਵਾਰ ਨੂੰ ਰਣਬੀਰ ਕਪੂਰ ਦੀ ਫਿਲਮ ਨੇ 'ਜਵਾਨ' ਅਤੇ 'ਗਦਰ 2' ਦੇ ਰਿਕਾਰਡ ਵੀ ਤੋੜ ਦਿੱਤੇ। ਆਓ ਜਾਣਦੇ ਹਾਂ 'ਐਨੀਮਲ' ਨੇ ਆਪਣੀ ਰਿਲੀਜ਼ ਦੇ ਪੰਜਵੇਂ ਦਿਨ ਭਾਵ ਮੰਗਲਵਾਰ ਨੂੰ ਕਿੰਨਾ ਕਲੈਕਸ਼ਨ ਕੀਤਾ ਹੈ?


'ਐਨੀਮਲ' ਨੇ ਆਪਣੀ ਰਿਲੀਜ਼ ਦੇ ਪੰਜਵੇਂ ਦਿਨ ਕਿੰਨੀ ਕਮਾਈ ਕੀਤੀ?
'ਐਨੀਮਲ' ਦਾ ਕ੍ਰੇਜ਼ ਦਰਸ਼ਕਾਂ ਦੇ ਸਿਰਾਂ 'ਤੇ ਚੜ੍ਹ ਰਿਹਾ ਹੈ। ਫਿਲਮ ਦੇਖਣ ਲਈ ਸਿਨੇਮਾਘਰਾਂ 'ਚ ਭਾਰੀ ਭੀੜ ਇਕੱਠੀ ਹੋ ਰਹੀ ਹੈ। ਫਿਲਮ ਨੇ 63 ਕਰੋੜ ਰੁਪਏ ਤੋਂ ਜ਼ਿਆਦਾ ਦੇ ਕਲੈਕਸ਼ਨ ਦੇ ਨਾਲ ਜ਼ਬਰਦਸਤ ਸ਼ੁਰੂਆਤ ਕੀਤੀ ਸੀ ਅਤੇ ਓਪਨਿੰਗ ਵੀਕੈਂਡ 'ਤੇ ਫਿਲਮ ਨੇ 200 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਲੈਕਸ਼ਨ ਕੀਤਾ ਸੀ। ਫਿਲਮ ਕੰਮਕਾਜੀ ਦਿਨਾਂ 'ਤੇ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਸੋਮਵਾਰ ਨੂੰ 'ਐਨੀਮਲ' ਨੇ 43.46 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਅਤੇ ਹੁਣ ਫਿਲਮ ਦੇ ਰਿਲੀਜ਼ ਦੇ ਪੰਜਵੇਂ ਦਿਨ ਦੇ ਸ਼ੁਰੂਆਤੀ ਅੰਕੜੇ ਆ ਗਏ ਹਨ।



ਸੈਕਨਿਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਐਨੀਮਲ' ਨੇ ਆਪਣੀ ਰਿਲੀਜ਼ ਦੇ ਪੰਜਵੇਂ ਦਿਨ ਯਾਨੀ ਮੰਗਲਵਾਰ ਨੂੰ 38.25 ਕਰੋੜ ਰੁਪਏ ਇਕੱਠੇ ਕੀਤੇ ਹਨ।
ਇਸ ਦੇ ਨਾਲ ਹੀ ਫਿਲਮ ਦੀ ਪੰਜ ਦਿਨਾਂ ਵਿੱਚ ਕੁੱਲ ਕਮਾਈ 283.74 ਕਰੋੜ ਰੁਪਏ ਹੋ ਗਈ ਹੈ।
ਫਿਲਮ ਨੇ ਦੁਨੀਆ ਭਰ 'ਚ 425 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।
'ਐਨੀਮਲ' 300 ਕਰੋੜ ਰੁਪਏ ਦੇ ਬਿਲਕੁਲ ਨੇੜੇ ਪਹੁੰਚ ਗਈ ਹੈ



'ਐਨੀਮਲ' ਨੇ ਆਪਣੀ ਰਿਲੀਜ਼ ਦੇ ਪੰਜਵੇਂ ਦਿਨ 280 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ। ਫਿਲਮ ਹੁਣ 300 ਕਰੋੜ ਦੇ ਅੰਕੜੇ ਦੇ ਬਹੁਤ ਨੇੜੇ ਪਹੁੰਚ ਗਈ ਹੈ। ਜਿਸ ਰਫਤਾਰ ਨਾਲ ਰਣਬੀਰ ਕਪੂਰ ਦੀ ਫਿਲਮ ਬਾਕਸ ਆਫਿਸ 'ਤੇ ਕਮਾਈ ਕਰ ਰਹੀ ਹੈ, ਉਸ ਨੂੰ ਦੇਖਦੇ ਹੋਏ ਫਿਲਮ ਦੇ ਛੇਵੇਂ ਦਿਨ 300 ਕਰੋੜ ਰੁਪਏ ਦਾ ਕਲੈਕਸ਼ਨ ਪਾਰ ਕਰਨ ਦੀ ਪੂਰੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਹ ਫਿਲਮ ਕਈ ਫਿਲਮਾਂ ਦੇ ਰਿਕਾਰਡ ਤੋੜਨ ਲਈ ਵੀ ਤਿਆਰ ਹੈ। ਹੁਣ ਦੇਖਣਾ ਇਹ ਹੈ ਕਿ 'ਐਨੀਮਲ' ਵੀਕੈਂਡ ਤੱਕ ਆਪਣੇ ਕਲੈਕਸ਼ਨ 'ਚ ਕਿੰਨੇ ਕਰੋੜ ਦਾ ਵਾਧਾ ਕਰ ਪਾਉਂਦੀ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.