Entertainment News LIVE: ਜਾਹਨਵੀ ਕਪੂਰ ਦੀਆਂ ਬੁਆਏਫ੍ਰੈਂਡ ਨਾਲ ਤਸਵੀਰਾਂ ਵਾਇਰਲ, ਗਾਇਕ ਸ਼ੁਭ ਨੇ ਕੰਗਨਾ ਰਣੌਤ ਨੂੰ ਇੰਝ ਬਣਾਇਆ ਨਿਸ਼ਾਨਾ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 06 Jan 2024 08:36 PM
Entertainment News Live Today: ਹੋਰ ਵਧ ਸਕਦੀਆਂ ਹਨ ਸਤਵਿੰਦਰ ਬੁੱਗਾ ਦੀਆਂ ਮੁਸ਼ਕਲਾਂ, ਗਾਇਕ ਖਿਲਾਫ ਹਾਈ ਕੋਰਟ ਪਹੁੰਚਿਆ ਭਰਾ ਦਵਿੰਦਰ ਭੋਲਾ, ਕਿਹਾ

Satwinder Bugga Controversy: ਪੰਜਾਬੀ ਗਾਇਕ ਸਤਵਿੰਦਰ ਬੁੱਗਾ ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣਿਆ ਹੋਇਆ ਹੈ। ਗਾਇਕ 'ਤੇ ਇਲਜ਼ਾਮ ਹੈ ਕਿ ਉਸ ਨੇ ਆਪਣੀ ਭਰਜਾਈ ਦਾ ਕਤਲ ਕੀਤਾ ਹੈ। ਇਹ ਇਲਜ਼ਾਮ ਉਸ ਦੇ ਭਰਾ ਦਵਿੰਦਰ ਭੋਲਾ ਨੇ ਲਾਇਆ ਹੈ। 23 ਦਸੰਬਰ ਨੂੰ ਦਵਿੰਦਰ ਨੇ ਸੋਸ਼ਲ ਮੀਡੀਆ 'ਤੇ ਭਰਾ ਨਾਲ ਹੋਈ ਲੜਾਈ ਦਾ ਵੀਡੀਓ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਖਬਰ ਆਈ ਸੀ ਕਿ ਭੋਲੇ ਦੀ ਪਤਨੀ ਦੀ ਮੌਤ ਹੋ ਗਈ ਹੈ।  


Satwinder Bugga: ਹੋਰ ਵਧ ਸਕਦੀਆਂ ਹਨ ਸਤਵਿੰਦਰ ਬੁੱਗਾ ਦੀਆਂ ਮੁਸ਼ਕਲਾਂ, ਗਾਇਕ ਖਿਲਾਫ ਹਾਈ ਕੋਰਟ ਪਹੁੰਚਿਆ ਭਰਾ ਦਵਿੰਦਰ ਭੋਲਾ

Entertainment News Live: 'ਬਿੱਗ ਬੌਸ 17' ਦੇ ਕੰਟੈਸਟੈਂਟ ਨੇ ਸ਼ੋਅ 'ਤੇ ਲਾਏ ਗੰਭੀਰ ਇਲਜ਼ਾਮ, ਬਾਹਰ ਨਿਕਲਣ ਤੋਂ ਬਾਅਦ ਬੋਲਿਆ- 'ਮੈਨੂੰ ਟੌਰਚਰ ਕੀਤਾ ਗਿਆ...'

Anurag Dobhal Bigg Boss 17: ਬਿੱਗ ਬੌਸ 17 ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਸ਼ੋਅ ਆਪਣੇ ਫਾਈਨਲ ਦੇ ਨੇੜੇ ਹੈ। ਅਜਿਹੇ 'ਚ ਇਸ ਤੋਂ ਪਹਿਲਾਂ ਵੀ ਮਸ਼ਹੂਰ ਯੂਟਿਊਬਰ ਅਨੁਰਾਗ ਡੋਭਾਲ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ। ਅਨੁਰਾਗ ਨੂੰ ਪ੍ਰਸ਼ੰਸਕਾਂ ਦੀਆਂ ਵੋਟਾਂ ਦੇ ਆਧਾਰ 'ਤੇ ਨਹੀਂ, ਸਗੋਂ ਘਰ ਵਾਲਿਆਂ ਦੀਆਂ ਵੋਟਾਂ ਦੇ ਆਧਾਰ 'ਤੇ ਸ਼ੋਅ ਤੋਂ ਬਾਹਰ ਕੀਤਾ ਗਿਆ ਸੀ। ਉਦੋਂ ਤੋਂ ਹੀ ਅਨੁਰਾਗ ਬਿੱਗ ਬੌਸ ਮੇਕਰਸ ਤੋਂ ਨਾਰਾਜ਼ ਹਨ। ਇਸ ਦੌਰਾਨ ਬਾਬੂ ਭਈਆ ਨੇ ਇਕ ਵੀਡੀਓ ਸ਼ੇਅਰ ਕਰਕੇ ਬਿੱਗ ਬੌਸ 'ਤੇ ਗੰਭੀਰ ਦੋਸ਼ ਲਾਏ ਹਨ। 


Anurag Dobhal: 'ਬਿੱਗ ਬੌਸ 17' ਦੇ ਕੰਟੈਸਟੈਂਟ ਨੇ ਸ਼ੋਅ 'ਤੇ ਲਾਏ ਗੰਭੀਰ ਇਲਜ਼ਾਮ, ਬਾਹਰ ਨਿਕਲਣ ਤੋਂ ਬਾਅਦ ਬੋਲਿਆ- 'ਮੈਨੂੰ ਟੌਰਚਰ ਕੀਤਾ ਗਿਆ...'

Entertainment News Live Today: ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਦ ਲਾਸਟ ਵਿਸ਼' ਹੋਇਆ ਰਿਲੀਜ਼, ਗਾਣੇ 'ਚ ਮਾਂ ਚਰਨ ਕੌਰ ਵੀ ਆਈ ਨਜ਼ਰ

Sidhu Moose Wala New Song Out Now: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਡੇਢ ਸਾਲ ਦਾ ਸਮਾਂ ਹੋ ਚੁੱਕਿਆ ਹੈ, ਪਰ ਉਸ ਦਾ ਨਾਂ ਹਾਲੇ ਵੀ ਲਗਾਤਾਰ ਸੁਰਖੀਆਂ 'ਚ ਬਣਿਆਂ ਰਹਿੰਦਾ ਹੈ। ਸਿੱਧੂ ਦੇ ਫੈਨਜ਼ ਉਸ ਨੂੰ ਹੁਣ ਵੀ ਯਾਦ ਕਰਦੇ ਰਹਿੰਦੇ ਹਨ। ਹੁਣ ਸਿੱਧੂ ਮੂਸੇਵਾਲਾ ਦੀ ਮਿਊਜ਼ਿਕ ਕੰਪਨੀ 5911 ਰਿਕਾਰਡਜ਼ 'ਤੇ ਨਵਾਂ ਗਾਣਾ 'ਦ ਲਾਸਟ ਵਿਸ਼' () ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਸਿੱਧੂ ਦਾ ਵਰਚੂਅਲ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ ਯਾਨਿ ਕਿ ਇਸ ਵੀਡੀਓ 'ਚ ਤੁਸੀਂ ਮੂਸੇਵਾਲਾ ਨੂੰ ਵੀ ਦੇਖ ਸਕਦੇ ਹੋ। ਇਹੀ ਨਹੀਂ ਮੂਸੇਵਾਲਾ ਦੀ ਮਾਂ ਚਰਨ ਕੌਰ ਵੀ ਇਸ ਗਾਣੇ 'ਚ ਨਜ਼ਰ ਆਂਈ ਹੈ। ਇਸ ਗਾਣੇ ਦਾ ਐਲਾਨ 5911 ਰਿਕਾਰਡਜ਼ ਨੇ ਆਂਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੀਤਾ।  


Sidhu Moose Wala: ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਦ ਲਾਸਟ ਵਿਸ਼' ਹੋਇਆ ਰਿਲੀਜ਼, ਗਾਣੇ 'ਚ ਮਾਂ ਚਰਨ ਕੌਰ ਵੀ ਆਈ ਨਜ਼ਰ

Entertainment News Live: ਮਨਕੀਰਤ ਔਲਖ ਫਿਰ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਨਾਲ ਆਇਆ ਨਜ਼ਰ, ਲੋਕਾਂ ਨੇ ਰੱਜ ਕੇ ਕੀਤਾ ਟਰੋਲ, ਬੋਲੇ- 'ਆਪਣੀ ਪਤਨੀ ਨਾਲ ਧੋਖਾ ਕਰ ਰਿਹਾ'

Mankirt Aulakh Trolled Because Of Pranjal Dahiya: ਮਨਕੀਰਤ ਔਲਖ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਮਨਕੀਰਤ ਔਲਖ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਪਰਸਨਲ ਲਾਈਫ ਕਰਕੇ ਚਰਚਾ 'ਚ ਰਹਿੰਦਾ ਹੈ। ਹਾਲ ਹੀ 'ਚ ਮਨਕੀਰਤ ਦਾ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਨਾਲ ਗਾਣਾ 'ਕੋਕਾ' ਰਿਲੀਜ਼ ਹੋਇਆ ਸੀ, ਇਸ ਗਾਣੇ ਤੋਂ ਜ਼ਿਆਂਦਾ ਚਰਚਾ ਮਨਕੀਰਤ ਤੇ ਪ੍ਰਾਂਜਲ ਦੀ ਹੋਈ ਸੀ ਕਿ ਆਖਰ ਇਨ੍ਹਾਂ ਦੋਵੇਂ ਕਲਾਕਾਰਾਂ 'ਚ ਕੀ ਖਿਚੜੀ ਪੱਕ ਰਹੀ ਹੈ। 


Mankirt Aulakh: ਮਨਕੀਰਤ ਔਲਖ ਫਿਰ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਨਾਲ ਆਇਆ ਨਜ਼ਰ, ਲੋਕਾਂ ਨੇ ਰੱਜ ਕੇ ਕੀਤਾ ਟਰੋਲ, ਬੋਲੇ- 'ਆਪਣੀ ਪਤਨੀ ਨਾਲ ਧੋਖਾ ਕਰ ਰਿਹਾ'

Entertainment News Live Today: ਪਰੀਣਿਤੀ ਚੋਪੜਾ ਨੇ ਦਿਲਜੀਤ ਦੋਸਾਂਝ ਨੂੰ ਜਨਮਦਿਨ ਦੀ ਦਿੱਤੀ ਵਧਾਈ, ਬੋਲੀ- 'ਮੇਰਾ ਯਾਰਾ, ਮੇਰਾ ਪਿਆਰਾ, ਮੇਰਾ ਚਮਕੀਲਾ...'

Parineeti Chopra Wishes Diljit Dosanjh On His Birthday: ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਹਰ ਕੋਈ ਅਦਾਕਾਰ ਨੂੰ ਉਨ੍ਹਾਂ ਦੇ ਖਾਸ ਦਿਨ 'ਤੇ ਵਧਾਈ ਦੇ ਰਿਹਾ ਹੈ। ਉਨ੍ਹਾਂ ਦੇ ਜਨਮਦਿਨ 'ਤੇ ਅਦਾਕਾਰਾ ਪਰਿਣੀਤੀ ਚੋਪੜਾ ਨੇ ਵੀ ਅਦਾਕਾਰਾ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਇਕ ਖਾਸ ਫੋਟੋ ਪੋਸਟ ਕਰਕੇ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਪਿਆਰਾ ਕੈਪਸ਼ਨ ਵੀ ਲਿਖਿਆ ਹੈ।


Diljit Dosanjh: ਪਰੀਣਿਤੀ ਚੋਪੜਾ ਨੇ ਦਿਲਜੀਤ ਦੋਸਾਂਝ ਨੂੰ ਜਨਮਦਿਨ ਦੀ ਦਿੱਤੀ ਵਧਾਈ, ਬੋਲੀ- 'ਮੇਰਾ ਯਾਰਾ, ਮੇਰਾ ਪਿਆਰਾ, ਮੇਰਾ ਚਮਕੀਲਾ...'

Entertainment News Live: ਬੱਬੂ ਮਾਨ ਨੇ ਗੀਤ ਰਾਹੀਂ ਨਫਰਤ ਕਰਨ ਵਾਲਿਆਂ ਨੂੰ ਦਿੱਤਾ ਜਵਾਬ, ਬੋਲੇ- 'ਜਿਹਨੂੰ ਮੈਂ ਚੰਗਾ ਲੱਗਦਾ ਨੀ, ਉਹ ਮੇਰਾ ਜ਼ਿਕਰ ਨਾ ਕਰੇ...'

Babbu Maan Song Zikar Out Now: ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਹਨ। ਉਹ ਲਗਭਗ ਤਿੰਨ ਦਹਾਕਿਆਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਮਾਨ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਬੱਬੂ ਮਾਨ ਆਪਣੇ ਗਾਣਿਆਂ ਤੋਂ ਇਲਾਵਾ ਆਪਣੀ ਪਰਸਨਲ ਲਾਈਫ ਕਰਕੇ ਵੀ ਸੁਰਖੀਆਂ 'ਚ ਬਣੇ ਰਹਿੰਦੇ ਹਨ।   


Babbu Maan: ਬੱਬੂ ਮਾਨ ਨੇ ਗੀਤ ਰਾਹੀਂ ਨਫਰਤ ਕਰਨ ਵਾਲਿਆਂ ਨੂੰ ਦਿੱਤਾ ਜਵਾਬ, ਬੋਲੇ- 'ਜਿਹਨੂੰ ਮੈਂ ਚੰਗਾ ਲੱਗਦਾ ਨੀ, ਉਹ ਮੇਰਾ ਜ਼ਿਕਰ ਨਾ ਕਰੇ...'

Entertainment News Live Today: ਬਲਕੌਰ ਸਿੰਘ ਦੀ ਇਹ ਵੀਡੀਓ ਤੁਹਾਨੂੰ ਰੁਆ ਦੇਵੇਗੀ, ਮੂਸੇਵਾਲਾ ਦੇ ਬੁੱਤ ਦੇ ਗਲ ਲੱਗ ਬੋਲੇ- 'ਸਭ ਨੇ ਬਰਥਡੇ ਵਿਸ਼ ਕੀਤਾ, ਪਰ ਤੂੰ...'

Sidhu Moose Wala: ਸਿੱਧੂ ਮੂਸੇਵਾਲਾ ਨੂੰ ਉਸ ਦੀ ਮੌਤ ਤੋਂ ਡੇਢ ਸਾਲ ਬਾਅਦ ਅੱਜ ਵੀ ਉਸ ਦੇ ਚਾਹੁਣ ਵਾਲੇ ਨਮ ਅੱਖਾਂ ਦੇ ਨਾਲ ਯਾਦ ਕਰਦੇ ਹਨ। ਬੀਤੇ ਦਿਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਜਨਮਦਿਨ ਸੀ। ਇਸ ਮੌਕੇ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਤੇ ਨਾਲ ਹੀ ਮੂਸੇਵਾਲਾ ਨੂੰ ਯਾਦ ਕਰ ਰਹੇ ਸੀ। ਇਸ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਬਲਕੌਰ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜੋ ਕਿ ਹੁਣ ਕਾਫੀ ਵਾਇਰਲ ਹੋ ਰਹੀ ਹੈ। 


Sidhu Moose Wala: ਬਲਕੌਰ ਸਿੰਘ ਦੀ ਇਹ ਵੀਡੀਓ ਤੁਹਾਨੂੰ ਰੁਆ ਦੇਵੇਗੀ, ਮੂਸੇਵਾਲਾ ਦੇ ਬੁੱਤ ਦੇ ਗਲ ਲੱਗ ਬੋਲੇ- 'ਸਭ ਨੇ ਬਰਥਡੇ ਵਿਸ਼ ਕੀਤਾ, ਪਰ ਤੂੰ...'

Entertainment News Live: ਦਿਲਜੀਤ ਦੋਸਾਂਝ ਨੇ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਤੋਹਫਾ, ਨਵਾਂ ਗਾਣਾ 'Love Ya' ਕੀਤਾ ਰਿਲੀਜ਼, ਮੌਨੀ ਰਾਏ ਨਾਲ ਰੋਮਾਂਸ ਕਰਦੇ ਆਏ ਨਜ਼ਰ

Diljit Dosanjh New Song Love Ya Out Now: ਗਲੋਬਲ ਸਟਾਰ ਦਿਲਜੀਤ ਦੋਸਾਂਝ ਲਈ ਅੱਜ ਦਾ ਦਿਨ ਬੇਹੱਦ ਸਪੈਸ਼ਲ ਹੈ। ਦਿਲਜੀਤ ਦੋਸਾਂਝ ਅੱਜ ਯਾਨਿ 6 ਜਨਵਰੀ ਨੂੰ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਦਿਲਜੀਤ ਨੇ ਆਪਣੇ ਜਨਮਦਿਨ ਦੇ ਮੌਕੇ ਫੈਨਜ਼ ਨੂੰ ਬੇਹੱਦ ਖਾਸ ਤੋਹਫਾ ਦਿੱਤਾ ਹੈ। ਗਾਇਕ ਨੇ ਆਪਣਾ ਨਵਾਂ ਗਾਣਾ 'ਲਵ ਯਾ' ਰਿਲੀਜ਼ ਕਰ ਦਿੱਤਾ ਹੈ। ਇਹ ਗਾਣਾ ਬੇਹੱਦ ਰੋਮਾਂਟਿਕ ਹੈ। ਇਸ ਗਾਣੇ 'ਚ ਦੋਸਾਂਝਵਾਲਾ ਮਸ਼ਹੂਰ ਟੀਵੀ ਤੇ ਫਿਲਮ ਅਭਿਨੇਤਰੀ ਮੌਨੀ ਰਾਏ ਨਾਲ ਰੋਮਾਂਸ ਕਰਦੇ ਨਜ਼ਰ ਆ ਰਿਹਾ ਹੈ। ਇਸ ਗਾਣੇ ਨੂੰ ਖੂਬ ਪਿਆਰ ਮਿਲ ਰਿਹਾ ਹੈ। ਦਿਲਜੀਤ ਨੇ ਇਸ ਗਾਣੇ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਲਓ ਜੀ ਬਰਥਡੇਅ ਗਿਫਟ, ਲਵ ਯਾ। ਇਹ ਵੀ ਪੱਕਾ ਹੋ ਗਿਆ ਹੁਣ ਟਰਾਈ ਕਰੂੰਗਾ ਹਰ ਸਾਲ ਤੁਹਾਨੂੰ ਗਿਫਟ ਮਿਲਦਾ ਰਹੇ। ਜਦੋਂ ਤੱਕ ਰੱਬ ਨੇ ਚਾਹਿਆ। ਗਾਣੇ ਦਾ ਪੂਰਾ ਵੀਡੀਓ ਯੂਟਿਊਬ 'ਤੇ।'    


Diljit Dosanjh: ਦਿਲਜੀਤ ਦੋਸਾਂਝ ਨੇ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਤੋਹਫਾ, ਨਵਾਂ ਗਾਣਾ 'Love Ya' ਕੀਤਾ ਰਿਲੀਜ਼, ਮੌਨੀ ਰਾਏ ਨਾਲ ਰੋਮਾਂਸ ਕਰਦੇ ਆਏ ਨਜ਼ਰ

Entertainment News Live Today: ਮਸ਼ਹੂਰ ਹਾਲੀਵੁੱਡ ਐਕਟਰ ਦੀ ਪਲੇਨ ਕਰੈਸ਼ 'ਚ ਦਰਦਨਾਕ ਮੌਤ, ਦੋ ਧੀਆਂ ਨੇ ਵੀ ਹਾਦਸੇ 'ਚ ਗਵਾਈ ਜਾਨ

Christian Oliver Death: ਹਾਲੀਵੁੱਡ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਆ ਰਹੀ ਹੈ। ਦਰਅਸਲ, ਮਸ਼ਹੂਰ ਹਾਲੀਵੁੱਡ ਅਦਾਕਾਰ ਕ੍ਰਿਸਟੀਅਨ ਓਲੀਵਰ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਦੀ ਮੌਤ ਹੋ ਗਈ ਹੈ। ਸਥਾਨਕ ਪੁਲਿਸ ਦੀ ਰਿਪੋਰਟ ਦੇ ਅਨੁਸਾਰ, ਅਦਾਕਾਰ ਦਾ ਜਹਾਜ਼ ਟੇਕਆਫ ਤੋਂ ਤੁਰੰਤ ਬਾਅਦ ਕੈਰੇਬੀਅਨ ਸਾਗਰ ਵਿੱਚ ਕਰੈਸ਼ ਹੋ ਗਿਆ। ਰਾਇਲ ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਪੁਲਿਸ ਫੋਰਸ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇੱਕ ਨਿੱਜੀ ਸਿੰਗਲ ਇੰਜਣ ਵਾਲੇ ਜਹਾਜ਼ ਵਿੱਚ ਓਲੀਵਰ ਦੀ ਮੌਤ ਦੀ ਪੁਸ਼ਟੀ ਕੀਤੀ।      


Christian Oliver: ਮਸ਼ਹੂਰ ਹਾਲੀਵੁੱਡ ਐਕਟਰ ਦੀ ਪਲੇਨ ਕਰੈਸ਼ 'ਚ ਦਰਦਨਾਕ ਮੌਤ, ਦੋ ਧੀਆਂ ਨੇ ਵੀ ਹਾਦਸੇ 'ਚ ਗਵਾਈ ਜਾਨ

Entertainment News Live: 'ਪਠਾਨ' ਤੇ 'ਜਵਾਨ' ਤੋਂ ਬਾਅਦ 'ਡੰਕੀ' ਬਣੀ ਸ਼ਾਹਰੁਖ ਖਾਨ ਦੀ ਤੀਜੀ ਤੋਂ ਵੱਡੀ ਹਿੱਟ ਫਿਲਮ, ਦੁਨੀਆ ਭਰ 'ਚ ਕੀਤੀ ਇੰਨੀਂ ਕਮਾਈ

Dunki Box Office Collection Day 16: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਲਈ ਸਾਲ 2023 ਬਹੁਤ ਖੁਸ਼ਕਿਸਮਤ ਰਿਹਾ। ਅਭਿਨੇਤਾ ਦੀਆਂ ਤਿੰਨ ਬੈਕ ਟੂ ਬੈਕ ਫਿਲਮਾਂ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਅਤੇ ਮੇਕਰਸ ਨੂੰ ਵੀ ਅਮੀਰ ਬਣਾ ਦਿੱਤਾ। ਸ਼ਾਹਰੁਖ ਖਾਨ ਦੀਆਂ ਸਾਲ 2023 ਦੀਆਂ ਤਿੰਨ ਬਲਾਕਬਸਟਰ ਫਿਲਮਾਂ 'ਪਠਾਨ', 'ਜਵਾਨ' ਅਤੇ 'ਡੰਕੀ' ਹਨ। ਇਸ ਦੇ ਨਾਲ ਹੀ ਇਹ ਤਿੰਨੋਂ ਫਿਲਮਾਂ ਕਿੰਗ ਖਾਨ ਦੇ ਕਰੀਅਰ ਦੀਆਂ ਹੁਣ ਤੱਕ ਦੀਆਂ ਤਿੰਨ ਸਭ ਤੋਂ ਵੱਡੀਆਂ ਹਿੱਟ ਫਿਲਮਾਂ ਬਣ ਗਈਆਂ ਹਨ।  


Shah Rukh Khan: 'ਪਠਾਨ' ਤੇ 'ਜਵਾਨ' ਤੋਂ ਬਾਅਦ 'ਡੰਕੀ' ਬਣੀ ਸ਼ਾਹਰੁਖ ਖਾਨ ਦੀ ਤੀਜੀ ਤੋਂ ਵੱਡੀ ਹਿੱਟ ਫਿਲਮ, ਦੁਨੀਆ ਭਰ 'ਚ ਕੀਤੀ ਇੰਨੀਂ ਕਮਾਈ

Entertainment News LIVE Update: MC Stan- MS Dhoni: ਐਮਸੀ ਸਟੈਨ- ਐਮਐੱਸ ਧੋਨੀ ਅਗਲੇ ਪ੍ਰੋਜੈਕਟ ਲਈ ਹੋਏ ਇਕੱਠੇ, ਯੂਜਰ ਬੋਲੇ- 'ਕੀ ਮਜ਼ਬੂਰੀ ਸੀ ਧੋਨੀ ਸਰ'

MC Stan- MS Dhoni: 'BB 16' ਦੇ ਜੇਤੂ ਅਤੇ ਰੈਪਰ ਐਮਸੀ ਸਟੈਨ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਉਸਨੇ ਆਪਣੇ ਰੈਪ ਦੇ ਅੰਦਾਜ਼ ਨਾਲ ਨਾ ਸਿਰਫ ਪੰਜਾਬੀ, ਹਿੰਦੀ ਬਲਕਿ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੀ ਵੱਖਰੀ ਥਾਂ ਬਣਾਈ ਹੈ।

Read More: MC Stan- MS Dhoni: ਐਮਸੀ ਸਟੈਨ- ਐਮਐੱਸ ਧੋਨੀ ਅਗਲੇ ਪ੍ਰੋਜੈਕਟ ਲਈ ਹੋਏ ਇਕੱਠੇ, ਯੂਜਰ ਬੋਲੇ- 'ਕੀ ਮਜ਼ਬੂਰੀ ਸੀ ਧੋਨੀ ਸਰ'

Entertainment News LIVE: Singer Shubh: ਦਿਲਜੀਤ ਦੋਸਾਂਝ ਤੋਂ ਬਾਅਦ ਗਾਇਕ ਸ਼ੁਭ ਨੇ ਕੰਗਨਾ ਰਣੌਤ ਨਾਲ ਲਿਆ ਪੰਗਾ, ਫੈਨਜ਼ ਬੋਲੇ- ਸਵਾਦ ਆ ਗਿਆ...

Singer Shubh New EP Leo: ਪੰਜਾਬੀ ਗਾਇਕ ਸ਼ੁਭ ਆਪਣੀ ਨਵੀਂ ਈਪੀ ਲੀਓ ਦੇ ਚੱਲਦੇ ਇੱਕ ਵਾਰ ਫਿਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਸ਼ੁਭ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਿਆਰ ਮਿਲਦਾ ਹੈ। 

Read MOre: Singer Shubh: ਦਿਲਜੀਤ ਦੋਸਾਂਝ ਤੋਂ ਬਾਅਦ ਗਾਇਕ ਸ਼ੁਭ ਨੇ ਕੰਗਨਾ ਰਣੌਤ ਨਾਲ ਲਿਆ ਪੰਗਾ, ਫੈਨਜ਼ ਬੋਲੇ- ਸਵਾਦ ਆ ਗਿਆ...

Entertainment News LIVE Update: Singer Shubh: ਗਾਇਕ ਸ਼ੁਭ ਨੇ ਨਵੀਂ ਈਪੀ Leo 'ਚ ਕੰਗਨਾ ਰਣੌਤ 'ਤੇ ਕੱਸਿਆ ਤੰਜ, ਕਲਾਕਾਰ ਬੋਲਿਆ- 'ਭਾਲਦੀ ਏ ਫੇਮ ਤੇਰੀ ਮੂਵੀ ਨਾ ਚੱਲਦੀ'

Singer Shubh New EP Leo: ਪੰਜਾਬੀ ਗਾਇਕ ਸ਼ੁਭ ਆਪਣੀ ਨਵੀਂ ਈਪੀ ਲੀਓ ਦੇ ਚੱਲਦੇ ਇੱਕ ਵਾਰ ਫਿਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਸ਼ੁਭ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਿਆਰ ਮਿਲਦਾ ਹੈ। ਇਸ ਵਿਚਾਲੇ ਕਲਾਕਾਰ ਦੀ ਈਪੀ ਲੀਓ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਇਸ ਗੀਤ ਦੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਸ਼ੁਭ ਨੇ ਅਸਿੱਧੇ ਤੌਰ ਤੇ ਕੰਗਨਾ ਰਣੌਤ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। 

Read More: Singer Shubh: ਗਾਇਕ ਸ਼ੁਭ ਨੇ ਨਵੀਂ ਈਪੀ Leo 'ਚ ਕੰਗਨਾ ਰਣੌਤ 'ਤੇ ਕੱਸਿਆ ਤੰਜ, ਕਲਾਕਾਰ ਬੋਲਿਆ- 'ਭਾਲਦੀ ਏ ਫੇਮ ਤੇਰੀ ਮੂਵੀ ਨਾ ਚੱਲਦੀ'

Entertainment News LIVE: Diljit Dosanjh: ਦਿਲਜੀਤ ਦੋਸਾਂਝ ਨੇ ਦੁਨੀਆ ਭਰ 'ਚ ਕਮਾਇਆ ਖੂਬ ਨਾਂਅ, ਕੰਗਨਾ ਰਣੌਤ ਨਾਲ ਟੱਕਰ ਲੈਣ ਵਾਲੇ ਬਣੇ ਇਕਲੌਤੇ ਪੰਜਾਬੀ ਸਟਾਰ

Diljit Dosanjh Birthday: ਪੰਜਾਬ ਦੇ ਰੌਕਸਟਾਰ ਦਿਲਜੀਤ ਦੋਸਾਂਝ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੀ ਦੁਨੀਆ ਭਰ 'ਚ ਬਹੁਤ ਵੱਡੀ ਫੈਨ ਫਾਲੋਇੰਗ ਹੈ।

Read More: Diljit Dosanjh: ਦਿਲਜੀਤ ਦੋਸਾਂਝ ਨੇ ਦੁਨੀਆ ਭਰ 'ਚ ਕਮਾਇਆ ਖੂਬ ਨਾਂਅ, ਕੰਗਨਾ ਰਣੌਤ ਨਾਲ ਟੱਕਰ ਲੈਣ ਵਾਲੇ ਬਣੇ ਇਕਲੌਤੇ ਪੰਜਾਬੀ ਸਟਾਰ

Entertainment News LIVE Update: Diljit Dosanjh Birthday: ਦਿਲਜੀਤ ਦੋਸਾਂਝ ਅੱਜ ਮਨਾ ਰਹੇ ਜਨਮਦਿਨ, ਜਾਣੋ ਪੰਜਾਬੀ ਗਾਇਕ ਨੇ ਕੰਗਨਾ ਰਣੌਤ ਦੀ ਕਿਵੇਂ ਕਰਵਾਈ ਸੀ ਬੋਲਤੀ ਬੰਦ

Happy Birthday Diljit Dosanjh: ਪੰਜਾਬ ਦੇ ਰੌਕਸਟਾਰ ਦਿਲਜੀਤ ਦੋਸਾਂਝ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਗਾਇਕੀ ਦੇ ਨਾਲ-ਨਾਲ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਦਿਲਜੀਤ ਦੀ ਦੁਨੀਆ ਭਰ 'ਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਪੰਜਾਬ 'ਚ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕਰਨ ਦੇ ਨਾਲ-ਨਾਲ ਦਿਲਜੀਤ ਨੇ 2016 'ਚ 'ਉੜਤਾ ਪੰਜਾਬ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।

Read More: Diljit Dosanjh Birthday: ਦਿਲਜੀਤ ਦੋਸਾਂਝ ਅੱਜ ਮਨਾ ਰਹੇ ਜਨਮਦਿਨ, ਜਾਣੋ ਪੰਜਾਬੀ ਗਾਇਕ ਨੇ ਕੰਗਨਾ ਰਣੌਤ ਦੀ ਕਿਵੇਂ ਕਰਵਾਈ ਸੀ ਬੋਲਤੀ ਬੰਦ

Entertainment News LIVE: Janhvi Kapoor: ਸ਼੍ਰੀ ਦੇਵੀ ਦੀ ਧੀ ਜਾਹਨਵੀ ਕਪੂਰ ਦੀਆਂ ਬੁਆਏਫ੍ਰੈਂਡ ਸ਼ਿਖਰ ਪਹਾੜੀਆ ਨਾਲ ਤਸਵੀਰਾਂ ਵਾਇਰਲ, ਅਦਾਕਾਰਾ ਬੋਲੀ- 'ਹੁਣ ਸ਼ੁਰੂ ਹੋਇਆ 2024'

Janhvi Kapoor At Venkateswara Swami Temple: ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਜਾਹਨਵੀ ਸ਼ਿਖਰ ਪਹਾੜੀਆ ਨੂੰ ਡੇਟ ਕਰ ਰਹੀ ਹੈ। ਅਦਾਕਾਰਾ ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ 8' 'ਚ ਵੀ ਸ਼ਿਖਰ ਬਾਰੇ ਗੱਲ ਕਰਦੀ ਨਜ਼ਰ ਆਈ ਸੀ। ਲਿੰਕਅੱਪ ਦੀਆਂ ਖਬਰਾਂ ਵਿਚਕਾਰ, ਜਾਹਨਵੀ ਕਪੂਰ ਸ਼ਿਖਰ ਪਹਾੜੀਆ ਨਾਲ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦੇ ਦਰਸ਼ਨ ਕਰਨ ਪਹੁੰਚੀ ਸੀ। ਸ਼ਿਖਰ ਦੇ ਜਾਹਨਵੀ ਨਾਲ ਮੰਦਰ ਜਾਣ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

Read MOre: Janhvi Kapoor: ਸ਼੍ਰੀ ਦੇਵੀ ਦੀ ਧੀ ਜਾਹਨਵੀ ਕਪੂਰ ਦੀਆਂ ਬੁਆਏਫ੍ਰੈਂਡ ਸ਼ਿਖਰ ਪਹਾੜੀਆ ਨਾਲ ਤਸਵੀਰਾਂ ਵਾਇਰਲ, ਅਦਾਕਾਰਾ ਬੋਲੀ- 'ਹੁਣ ਸ਼ੁਰੂ ਹੋਇਆ 2024'

ਪਿਛੋਕੜ

Entertainment News Live Today:  ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਜਾਹਨਵੀ ਸ਼ਿਖਰ ਪਹਾੜੀਆ ਨੂੰ ਡੇਟ ਕਰ ਰਹੀ ਹੈ। ਅਦਾਕਾਰਾ ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ 8' 'ਚ ਵੀ ਸ਼ਿਖਰ ਬਾਰੇ ਗੱਲ ਕਰਦੀ ਨਜ਼ਰ ਆਈ ਸੀ। ਲਿੰਕਅੱਪ ਦੀਆਂ ਖਬਰਾਂ ਵਿਚਕਾਰ, ਜਾਹਨਵੀ ਕਪੂਰ ਸ਼ਿਖਰ ਪਹਾੜੀਆ ਨਾਲ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦੇ ਦਰਸ਼ਨ ਕਰਨ ਪਹੁੰਚੀ ਸੀ। ਸ਼ਿਖਰ ਦੇ ਜਾਹਨਵੀ ਨਾਲ ਮੰਦਰ ਜਾਣ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।


ਇਸ ਦੌਰਾਨ ਜਾਹਨਵੀ ਅਤੇ ਸ਼ਿਖਰ ਦੋਵੇਂ ਹੀ ਰਵਾਇਤੀ ਅਵਤਾਰ ਵਿੱਚ ਨਜ਼ਰ ਆਏ। ਜਾਹਨਵੀ ਨੇ ਗੋਲਡਨ ਕਲਰ ਦੀ ਸਾੜ੍ਹੀ ਪਹਿਨੀ ਸੀ। ਸ਼ਿਖਰ ਸਫੇਦ ਧੋਤੀ-ਕੁਰਤੇ 'ਚ ਨਜ਼ਰ ਆਏ। ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।


ਜਾਹਨਵੀ ਨੇ ਫੋਟੋਆਂ ਸ਼ੇਅਰ ਕੀਤੀਆਂ ਹਨ


ਜਾਹਨਵੀ ਕਪੂਰ ਨੇ ਵੀ ਆਪਣੇ ਲੁੱਕ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਫੋਟੋ ਸ਼ੇਅਰ ਕਰਦੇ ਹੋਏ ਜਾਹਨਵੀ ਨੇ ਲਿਖਿਆ- ਅਤੇ ਹੁਣ ਲੱਗਦਾ ਹੈ ਕਿ 2024 ਸ਼ੁਰੂ ਹੋ ਗਿਆ ਹੈ। ਅਦਾਕਾਰਾ ਦੀ ਪੋਸਟ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ।



ਓਰੀ ਨੇ ਟਿੱਪਣੀ ਕੀਤੀ


ਜਾਹਨਵੀ ਦੀ ਸਨਕਿਸਡ ਫੋਟੋ ਨੂੰ ਦੇਖ ਕੇ ਪ੍ਰਸ਼ੰਸਕ ਖੁਦ ਨੂੰ ਕੁਮੈਂਟ ਕਰਨ ਤੋਂ ਰੋਕ ਨਹੀਂ ਸਕੇ। ਜਾਹਨਵੀ ਦੇ ਦੋਸਤ ਓਰੀ ਨੇ ਲਿਖਿਆ- ਸਵੀਟਪਾਈ। ਜਦਕਿ ਇੱਕ ਪ੍ਰਸ਼ੰਸਕ ਨੇ ਲਿਖਿਆ- ਸਨਕਿਸਡ ਬਿਊਟੀ। ਜਾਹਨਵੀ ਦੇ ਦੋਸਤ ਵੈਸ਼ਨਵ ਪ੍ਰਵੀਨ ਨੇ ਲਿਖਿਆ- ਬਹੁਤ ਪਿਆਰੀ।






ਤੁਹਾਨੂੰ ਦੱਸ ਦੇਈਏ ਕਿ ਨਾ ਤਾਂ ਜਾਹਨਵੀ ਅਤੇ ਸ਼ਿਖਰ ਨੇ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਸ ਬਾਰੇ ਇਨਕਾਰ ਕੀਤਾ ਹੈ। ਹਾਲਾਂਕਿ ਦੋਵਾਂ ਨੂੰ ਅਕਸਰ ਇਕੱਠੇ ਸਪਾਟ ਕੀਤਾ ਗਿਆ ਹੈ। ਸ਼ਿਖਰ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦਾ ਪੋਤਾ ਹੈ। ਸ਼ਿਖਰ ਇਕ ਉਦਯੋਗਪਤੀ ਹੋਣ ਦੇ ਨਾਲ-ਨਾਲ ਪੋਲੋ ਖਿਡਾਰੀ ਵੀ ਹੈ।


ਕੌਫੀ ਵਿਦ ਕਰਨ ਵਿੱਚ ਕੀਤੀ ਗੱਲ 


ਜਾਹਨਵੀ ਕਪੂਰ ਹਾਲ ਹੀ 'ਚ ਕੌਫੀ ਵਿਦ ਕਰਨ 'ਚ ਗਈ ਸੀ। ਸ਼ਿਖਰ ਦੇ ਬਾਰੇ 'ਚ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ- ਮੈਂ ਕਹਿਣਾ ਚਾਹਾਂਗੀ ਕਿ ਉਹ ਸਿਰਫ ਮੇਰੇ ਨਾਲ ਹੀ ਨਹੀਂ ਸਗੋਂ ਖੁਸ਼ੀ, ਪਿਤਾ ਅਤੇ ਪਰਿਵਾਰ ਵਿੱਚ ਹਰ ਕਿਸੇ ਨਾਲ ਖੜੇ ਰਹੇ। ਉਹ ਸ਼ੁਰੂ ਤੋਂ ਹੀ ਦੋਸਤਾਂ ਵਾਂਗ ਇਕੱਠੇ ਰਹੇ ਹਨ। ਉਸ ਤਰੀਕੇ ਨਾਲ ਨਹੀਂ ਜਿਸ ਤਰ੍ਹਾਂ ਉਹ ਮੇਰੇ ਤੋਂ ਕਿਸੇ ਚੀਜ਼ ਦੀ ਉਮੀਦ ਕਰ ਰਹੇ ਹਨ ਜਾਂ ਧੱਕਾ ਕਰ ਰਹੇ ਹਨ। ਉਹ ਨਿਰਸਵਾਰਥ ਸਾਡੇ ਨਾਲ ਸੀ। ਮੈਂ ਉਸ ਵਰਗਾ ਇਨਸਾਨ ਕਦੇ ਨਹੀਂ ਦੇਖਿਆ।


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.