Entertainment News Live: ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ ਹਾਸਲ ਕਰੋ ਸਿਰਫ ਇੱਕ ਕਲਿੱਕ ਨਾਲ, ਜਾਣੋ ਅੱਜ ਦੀਆਂ ਤਾਜ਼ਾ ਅਪਡੇਟਸ

Entertainment News Today Live: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ABP Sanjha Last Updated: 04 Aug 2023 10:30 AM
Entertainment News Live: ਐਕਟਿੰਗ ਛੱਡਣ ਤੋਂ ਬਾਅਦ ਇਹ ਟੀਵੀ ਅਭਿਨੇਤਰੀ ਬਣੀ ਕਾਰੋਬਾਰੀ, 2 ਸਾਲਾਂ 'ਚ ਖੜੀ ਕਰ ਦਿੱਤੀ 820 ਕਰੋੜ ਦੀ ਕੰਪਨੀ

ਆਸ਼ਕਾ ਗੋਰਾਡੀਆ ਨੂੰ ਆਖਰੀ ਵਾਰ ਟੀਵੀ 'ਤੇ ਸਾਲ 2019 'ਚ ਦੇਖਿਆ ਗਿਆ ਸੀ। ਉਸਨੇ ਅਧਿਕਾਰਤ ਤੌਰ 'ਤੇ ਸਾਲ 2021 ਵਿੱਚ ਅਦਾਕਾਰੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉੱਥੇ ਰਹਿੰਦਿਆਂ, ਉਸਨੇ 2019 ਵਿੱਚ ਆਪਣੇ ਕਾਰੋਬਾਰੀ ਉੱਦਮ 'ਤੇ ਕੰਮ ਕਰਨਾ ਸ਼ੁਰੂ ਕੀਤਾ। ਸਾਲ 2020 ਵਿੱਚ, ਆਸ਼ਕਾ ਨੇ ਆਪਣਾ ਮੇਕਅੱਪ ਅਤੇ ਬਿਊਟੀ ਬ੍ਰਾਂਡ, ਰੇਨੀ ਕਾਸਮੈਟਿਕਸ ਲਾਂਚ ਕੀਤਾ। ਉੱਦਮੀ ਬਣੀ ਅਦਾਕਾਰਾ ਨੇ ਆਪਣੇ ਕਾਲਜ ਦੇ ਦੋਸਤਾਂ ਪ੍ਰਿਯਾਂਕ ਸ਼ਾਹ ਅਤੇ ਆਸ਼ੂਤੋਸ਼ ਵਲਾਨੀ ਨਾਲ ਹੱਥ ਮਿਲਾਇਆ ਅਤੇ ਇਕੱਠੇ ਮਿਲ ਕੇ ਰੇਨੀ ਕਾਸਮੈਟਿਕਸ ਕੰਪਨੀ ਲੌਂਚ ਕੀਤੀ।


ਦੋ ਸਾਲਾਂ ਵਿੱਚ ਆਸ਼ਕਾ ਨੇ ਬਣਾ ਲਈ ਕਰੋੜਾਂ ਦੀ ਕੰਪਨੀ
ਕਾਰੋਬਾਰ ਸ਼ੁਰੂ ਕਰਨ ਦੇ ਦੋ ਸਾਲਾਂ ਦੇ ਅੰਦਰ, ਉਸਦਾ ਕਾਸਮੈਟਿਕ ਬ੍ਰਾਂਡ, ਰੇਨੀ ਕਾਸਮੈਟਿਕਸ 820 ਕਰੋੜ ਰੁਪਏ ਦੀ ਕੰਪਨੀ ਬਣ ਗਈ ਹੈ। ਹਾਲਾਂਕਿ, ਕਾਸਮੈਟਿਕ ਬ੍ਰਾਂਡ ਬਣਾਉਣ ਵਿੱਚ ਆਸ਼ਕਾ ਦੇ ਕਾਰੋਬਾਰੀ ਭਾਈਵਾਲਾਂ ਪ੍ਰਿਯਾਂਕ ਸ਼ਾਹ ਅਤੇ ਆਸ਼ੂਤੋਸ਼ ਵਲਾਨੀ ਦੀ ਬਣਾਉਣ ਦੀ ਕਾਸਮੈਟਿਕਸ ਸਪੈਸ਼ਲਟੀ ਨੇ ਵੀ ਉਨ੍ਹਾਂ ਦੀ ਕੰਪਨੀ ਦੀ ਸਫਲਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ।


ਕਈ ਰਿਪੋਰਟਾਂ ਦੇ ਅਨੁਸਾਰ, ਰੇਨੀ ਕਾਸਮੈਟਿਕਸ ਕੋਲ ਇਸਦੀ ਸਾਈਟ 'ਤੇ ਸੂਚੀਬੱਧ ਲਗਭਗ 200 ਉਤਪਾਦ ਹਨ ਅਤੇ ਇਹ ਐਮਾਜ਼ਾਨ, ਨਾਇਕਾ, ਫਲਿੱਪਕਾਰਟ ਅਤੇ ਮਿੰਤਰਾ ਵਰਗੀਆਂ ਕੰਪਨੀਆਂ ਨਾਲ ਵੀ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ, ਰੇਨੀ ਕਾਸਮੈਟਿਕਸ ਦੇ ਪੂਰੇ ਭਾਰਤ ਵਿੱਚ 650 ਸਟੋਰ ਹਨ, ਜੋ ਸਪੱਸ਼ਟ ਤੌਰ 'ਤੇ ਦੱਸਦੇ ਹਨ ਕਿ ਇਹ ਕਾਸਮੈਟਿਕ ਬ੍ਰਾਂਡ ਕਿਵੇਂ ਵਧ ਰਿਹਾ ਹੈ।

Entertainment News Live: ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਨੇ ਕਿਸ਼ੋਰ ਕੁਮਾਰ ਦੇ ਗਾਣਿਆਂ 'ਤੇ ਲਾ ਦਿੱਤੀ ਸੀ ਰੋਕ, ਬਗ਼ਾਵਤ 'ਤੇ ਉੱਤਰ ਆਇਆ ਸੀ ਗਾਇਕ

Kishore Kumar Birth Anniversary: ਕਿਸ਼ੋਰ ਕੁਮਾਰ ਦਾ ਅੱਜ ਯਾਨਿ 4 ਅਗਸਤ ਨੂੰ ਕਿਸ਼ੋਰ ਕੁਮਾਰ ਦਾ 94ਵਾਂ ਜਨਮਦਿਨ ਹੈ। ਇਹ ਤਾਂ ਸਭ ਜਾਣਦੇ ਹਨ ਕਿ ਕਿਸ਼ੋਰ ਕੁਮਾਰ ਮਸਤਮੌਲਾ ਟਾਈਪ ਦੇ ਇਨਸਾਨ ਸਨ। ਉਨ੍ਹਾਂ ਦੇ ਗਾਣਿਆਂ 'ਚ ਵੀ ਇਸ ਦਾ ਸਬੂਤ ਮਿਲਦਾ ਹੈ। ਉਨ੍ਹਾਂ ਦੇ ਗਾਏ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਇਸ ਦੇ ਨਾਲ ਨਾਲ ਕਿਸ਼ੋਰ ਕੁਮਾਰ ਕਾਫੀ ਜ਼ਿੱਦੀ ਵੀ ਸਨ। ਕਿਸ਼ੋਰ ਦਾ ਨਾਲ ਜੁੜਿਆ ਇੱਕ ਅਜਿਹਾ ਹੀ ਕਿੱਸਾ ਤੁਹਾਨੂੰ ਦੱਸਣ ਜਾ ਰਹੇ ਹਾਂ, ਜਦੋਂ ਇੰਦਰਾ ਗਾਂਧੀ ਦੀ ਗੱਲ ਨਾ ਮੰਨਣ 'ਤੇ ਉਨ੍ਹਾਂ ਨੇ ਕਿਸ਼ੋਰ ਕੁਮਾਰ ਦੇ ਗੀਤਾਂ 'ਤੇ ਬੈਨ ਲਗਾ ਦਿੱਤਾ ਸੀ।


25 ਜੂਨ 1975 ਦੇ ਇਤਿਹਾਸ ;ਚ ਸਭ ਤੋਂ ਕਾਲਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਦੇਸ਼ ਵਿੱਚ 21 ਮਹੀਨਿਆਂ ਲਈ ਐਮਰਜੈਂਸੀ ਲਗਾਈ ਗਈ ਸੀ, ਜਿਸ ਦੇ ਤਹਿਤ ਸਾਰੇ ਨਾਗਰਿਕ ਅਧਿਕਾਰਾਂ (ਹਿਊਮਨ ਰਾਈਟਸ) ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਪ੍ਰੈੱਸ 'ਤੇ ਸੈਂਸਰਸ਼ਿਪ ਲਾਗੂ ਕੀਤੀ ਗਈ, ਸਰਕਾਰ ਜੋ ਚਾਹੁੰਦੀ ਸੀ, ਉਹੀ ਖਬਰਾਂ ਅਖਬਾਰਾਂ 'ਚ ਛਪਦੀਆਂ ਸੀ। ਰੇਡੀਓ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਹੀ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਸੀ। ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਸੀ। ਬਾਲੀਵੁੱਡ ਵੀ ਇਸ ਤੋਂ ਅਛੂਤਾ ਨਹੀਂ ਰਿਹਾ, ਅਜਿਹੇ 'ਚ ਗਾਇਕ-ਅਦਾਕਾਰ ਕਿਸ਼ੋਰ ਕੁਮਾਰ ਦਾ ਨਾਂ ਵੀ ਸਰਕਾਰ ਦੀ ਮਨਮਾਨੀ ਦਾ ਵਿਰੋਧ ਕਰਨ ਵਾਲਿਆਂ ਦੀ ਸੂਚੀ 'ਚ ਸੀ ਅਤੇ ਉਨ੍ਹਾਂ ਨੂੰ ਇਸ ਦੀ ਕੀਮਤ ਵੀ ਚੁਕਾਉਣੀ ਪਈ ਸੀ।


ਕਾਂਗਰਸ ਸਰਕਾਰ ਚਾਹੁੰਦੀ ਸੀ ਕਿ ਕਿਸ਼ੋਰ ਕੁਮਾਰ ਨੀਤੀਆਂ ਦੀ ਪ੍ਰਸ਼ੰਸਾ ਕਰੇ
ਕਾਂਗਰਸ ਚਾਹੁੰਦੀ ਸੀ ਕਿ ਕਿਸ਼ੋਰ ਕੁਮਾਰ ਉਸ ਦੀਆਂ ਨੀਤੀਆਂ ਦੀ ਰੇਡੀਓ, ਟੀਵੀ ਹਰ ਜਗ੍ਹਾ 'ਤੇ ਪ੍ਰਸ਼ੰਸਾ ਕਰੇ। ਜਦੋਂ ਇਹ ਪ੍ਰਸਤਾਵ ਕਿਸ਼ੋਰ ਕੁਮਾਰ ਕੋਲ ਪਹੁੰਚਿਆ ਤਾਂ ਉਹ ਸਰਕਾਰ 'ਤੇ ਭੜਕ ਗਏ ਅਤੇ ਕਿਹਾ ਕਿ ਉਹ ਸਰਕਾਰ ਦੀ ਚਮਚਾਗਿਰੀ ਕਦੇ ਨਹੀਂ ਕਰਨਗੇ। ਇਹ ਗੱਲ ਜਦੋਂ ਇੰਦਰਾ ਗਾਂਧੀ ਤੱਕ ਪਹੁੰਚੀ ਤਾਂ ਉਹ ਬੁਰੀ ਤਰ੍ਹਾਂ ਭੜਕ ਗਈ।






 

ਇੰਦਰਾ ਗਾਂਧੀ ਨੇ ਸੁਣਾਇਆ ਸੀ ਇਹ ਫਰਮਾਨ
ਇੰਦਰਾ ਗਾਂਧੀ ਨੇ ਐਮਰਜੈਂਸੀ ਖਤਮ ਹੋਣ ਤੱਕ ਦੂਰਦਰਸ਼ਨ ਤੇ ਰੇਡੀਓ ਤੋਂ ਕਿਸ਼ੋਰ ਕੁਮਾਰ ਦੇ ਗਾਣੇ ਚੱਲਣੇ ਰੁਕਵਾ ਦਿੱਤੇ ਸੀ। ਐਮਰਜੈਂਸੀ 3 ਮਈ 1976 ਤੱਕ ਚੱਲਣੀ ਸੀ ਅਤੇ ਇੰਨੀਂ ਦੇਰ ਤੱਕ ਲੋਕ ਕਿਸ਼ੋਰ ਦਾ ਦੇ ਗਾਣੇ ਨਹੀਂ ਸੁਣ ਸਕਦੇ ਸੀ। ਇਸ ਸਭ ਦੇ ਬਾਵਜੂਦ ਕਿਸ਼ੋਰ ਕੁਮਾਰ ਆਪਣੇ ਸਟੈਂਡ ਤੋਂ ਟੱਸ ਤੋਂ ਮੱਸ ਨਹੀਂ ਹੋਏ।



Entertainment News Live: ਪੰਜਾਬੀ ਸਿਨੇਮਾ ਦੇ ਇਤਿਹਾਸ ਚ ਪਹਿਲੀ ਵਾਰ ਸਿਨੇਮਾਘਰ 'ਚ ਰਿਲੀਜ਼ ਹੋਵੇਗਾ 'ਮਸਤਾਨੇ' ਫਿਲਮ ਦਾ ਟ੍ਰੇਲਰ

ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ ਤਰਸੇਮ-ਸਿੰਮੀ ਦੀ ਫਿਲਮ 'ਮਸਤਾਨੇ'। ਇਹ ਇੱਕ ਇਤਿਹਾਸਕ ਫਿਲਮ ਹੈ, ਜਿਸ ਦਾ ਦਰਸ਼ਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦਾ ਟਰੇਲਰ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫਿਲਮ ਦੇ ਟਰੇਲਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤਾ ਜਾਵੇਗਾ। ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਕਿਸੇ ਪੰਜਾਬੀ ਫਿਲਮ ਦਾ ਟਰੇਲਰ ਸਿਨੇਮਾਘਰਾਂ 'ਚ ਰਿਲੀਜ਼ ਹੋਵੇ।






Bhupinder Gill: ਭੁਪਿੰਦਰ ਗਿੱਲ ਨੇ ਸੁਰਿੰਦਰ ਛਿੰਦਾ ਨਾਲ ਸਾਂਝੀ ਕੀਤੀ ਪੁਰਾਣੀ ਯਾਦ, ਮਰਹੂਮ ਗਾਇਕ ਲਈ ਲਿਖੇ ਖਾਸ ਸ਼ਬਦ

Bhupinder Gill On Surinder Shinda: ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਹੁਣ ਆਪਣੇ ਪਰਿਵਾਰ ਅਤੇ ਪ੍ਰਸ਼ੰਸਕਾਂ ਵਿਚਾਲੇ ਨਹੀਂ ਹਨ। ਪਰ ਉਨ੍ਹਾਂ ਦੀਆਂ ਯਾਦਾਂ ਉਨ੍ਹਾਂ ਦੇ ਕਰੀਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੀਆਂ। ਪੰਜਾਬੀ ਸੰਗੀਤ ਜਗਤ ਨਾਲ ਜੁੜੇ ਸਿਤਾਰੇ ਮਰਹੂਮ ਗਾਇਕ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਭੁਪਿੰਦਰ ਗਿੱਲ ਵੱਲੋਂ ਵੀ ਆਪਣੀ ਇੱਕ ਖਾਸ ਅਤੇ ਪੁਰਾਣੀ ਯਾਦ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਦੇਖ ਤੁਸੀ ਵੀ ਭਾਵੁਕ ਹੋ ਜਾਵੋਗੇ। 



Sapna Choudhary Transformation: ਸਪਨਾ ਚੌਧਰੀ ਨੇ ਮੋਟਾਪੇ ਤੋਂ ਇੰਝ ਪਾਇਆ ਨਿਜਾਤ, ਸ਼ੀਸ਼ੇ 'ਚ ਖੁਦ ਨੂੰ ਦੇਖ ਲੱਗ ਜਾਂਦੀ ਸੀ ਰੋਣ

Sapna Choudhary Transformation: ਡਾਂਸਰ ਅਤੇ ਬਾਲੀਵੁੱਡ ਅਦਾਕਾਰਾ ਸਪਨਾ ਚੌਧਰੀ ਦਾ ਹਰ ਕੋਈ ਦੀਵਾਨਾ ਹੈ। ਫੈਨਜ਼ ਹਮੇਸ਼ਾ ਹੀ ਅਦਾਕਾਰਾ 'ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆਉਂਦੇ ਹਨ। ਸਪਨਾ ਚੌਧਰੀ ਨੇ ਬਿੱਗ ਬੌਸ 11 ਵਿੱਚ ਜਾ ਕੇ ਦੇਸ਼ ਭਰ ਵਿੱਚ ਪ੍ਰਸਿੱਧੀ ਹਾਸਲ ਕੀਤੀ। ਅਦਾਕਾਰਾ ਭਾਵੇਂ ਥੋੜ੍ਹੇ ਸਮੇਂ ਲਈ ਹੀ ਇਸ ਰਿਐਲਿਟੀ ਸ਼ੋਅ ਦਾ ਹਿੱਸਾ ਰਹੀ ਸੀ ਪਰ ਇਸ ਸ਼ੋਅ ਵਿੱਚ ਉਸ ਨੇ ਥੋੜ੍ਹੇ ਸਮੇਂ ਵਿੱਚ ਹੀ ਕਾਫੀ ਸੁਰਖੀਆਂ ਬਟੋਰੀਆਂ। ਲੋਕਾਂ ਨੇ ਇਸ ਸ਼ੋਅ 'ਚ ਖਾਸ ਤੌਰ 'ਤੇ ਉਸ ਦੇ ਇੰਡਿਅਨ ਲੁੱਕ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਅੱਜ ਇਸ ਲੇਖ ਵਿੱਚ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਕਿਵੇਂ ਸਪਨਾ ਚੌਧਰੀ ਨੇ ਗਰਭ ਅਵਸਥਾ ਤੋਂ ਬਾਅਦ ਭਾਰ ਘਟਾ ਕੇ ਆਪਣਾ ਬਦਲਾਅ ਕੀਤਾ।





Govinda: ਗੋਵਿੰਦਾ ਨੇ ਪਹਿਲਾਂ ਹਿੰਦੂਆਂ ਨੂੰ ਪਾਈਆਂ ਲਾਹਨਤਾਂ, ਫਿਰ ਟ੍ਰੋਲ ਹੋਣ ਤੋਂ ਬਾਅਦ ਟਵੀਟ ਕੀਤਾ ਡਿਲੀਟ, ਜਾਣੋ ਮਾਮਲਾ

Govinda Deleted His Nuh Violence Tweet: ਹਰਿਆਣਾ 'ਚ ਇਨ੍ਹੀਂ ਦਿਨੀਂ ਦੰਗੇ ਹੋ ਰਹੇ ਹਨ, ਜਿਸ 'ਤੇ ਕਈ ਫਿਲਮੀ ਸਿਤਾਰੇ ਟਵੀਟ ਕਰ ਰਹੇ ਹਨ। ਇਸ ਲਿਸਟ 'ਚ ਗੋਵਿੰਦਾ ਦਾ ਨਾਂ ਵੀ ਸ਼ਾਮਲ ਹੈ। ਗੋਵਿੰਦਾ ਨੇ ਮੁਸਲਮਾਨਾਂ ਦੀ ਦੁਕਾਨ ਨੂੰ ਸਾੜਨ 'ਤੇ ਹਿੰਦੂਆਂ ਦਾ ਰੱਜ ਕੇ ਵਿਰੋਧ ਕੀਤਾ। ਹਾਲਾਂਕਿ ਇਸ ਤੋਂ ਬਾਅਦ ਗੋਵਿੰਦਾ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਦਾ ਗੋਵਿੰਦਾ 'ਤੇ ਕਾਫੀ ਅਸਰ ਪਿਆ, ਐਕਟਰ ਨੇ ਤੁਰੰਤ ਆਪਣੇ ਟਵਿਟਰ ਹੈਂਡਲ ਦਾ ਨਾਂ ਬਦਲ ਲਿਆ। ਜਦੋਂ ਇਸ ਦਾ ਜ਼ਿਆਦਾ ਅਸਰ ਨਾ ਹੋਇਆ ਤਾਂ ਉਸ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ ਅਤੇ ਹੈਂਡਲ ਦਾ ਨਾਂ ਵੀ ਬਦਲ ਦਿੱਤਾ ਪਰ ਉਦੋਂ ਤੱਕ ਉਨ੍ਹਾਂ ਦੇ ਟਵੀਟ ਦਾ ਸਕ੍ਰੀਨਸ਼ਾਟ ਵਾਇਰਲ ਹੋ ਗਿਆ ਸੀ। ਇਸ ਤੋਂ ਬਾਅਦ ਗੋਵਿੰਦਾ ਨੇ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ। ਹੁਣ ਉਨ੍ਹਾਂ ਨੇ ਆਪਣੀ ਪੋਸਟ ਵੀ ਡਿਲੀਟ ਕਰ ਦਿੱਤੀ ਹੈ।



Naresh Kathuria: ਨਰੇਸ਼ ਕਥੂਰੀਆ ਫ਼ਿਲਮ 'ਡਰੀਮ ਗਰਲ 2' ਦੀ ਟੀਮ ਤੋਂ ਹੋਏ ਨਿਰਾਸ਼, ਜਾਣੋ ਕਿਉਂ ਭੇਜਿਆ ਕਾਨੂੰਨੀ ਨੋਟਿਸ

Naresh Kathuria On Dream Girl 2 Team: ਪੰਜਾਬੀ ਅਦਾਕਾਰ ਨਰੇਸ਼ ਕਥੂਰੀਆ ਦੇ ਨਾਂਅ ਤੋਂ ਤੁਸੀ ਬਖੂਬੀ ਜਾਣੂ ਹੋਵੋਗੇ। ਉਨ੍ਹਾਂ ਆਪਣੇ ਹਰ ਤਰ੍ਹਾਂ ਦੇ ਕਿਰਦਾਰ ਅਤੇ ਦਿਲ ਜਿੱਤਣ ਵਾਲੀ ਕਾਮੇਡੀ ਦੇ ਨਾਲ ਪ੍ਰਸ਼ੰਸਕਾਂ ਦਾ ਮਨ ਮੋਹਿਆ ਹੈ। ਇਸ ਵਿਚਾਲੇ ਕਲਾਕਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਹਾਲ ਹੀ ਵਿੱਚ ਨਰੇਸ਼ ਕਥੂਰੀਆ ਵੱਲੋਂ ਫਿਲਮ 'ਡਰੀਮ ਗਰਲ 2' ਦੀ ਟੀਮ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਦੱਸ ਦੇਈਏ ਕਿ ਪੰਜਾਬੀ ਅਦਾਕਾਰ ਅਤੇ ਫਿਲਮ ਰਾਈਟਰ ਨਰੇਸ਼ ਕਥੂਰੀਆ ਨੇ ਇਹ ਨੋਟਿਸ ਟਰੇਲਰ 'ਚ ਕ੍ਰੈਡਿਟ ਨਾ ਦੇਣ ਦੇ ਚਲਦਿਆਂ ਭੇਜਿਆ ਹੈ।

Kamaal Rashid Khan: ਮੁਸਲਿਮ ਕਮਾਲ ਰਾਸ਼ਿਦ ਦਾ ਵਿਵਾਦਿਤ ਬਿਆਨ, ਭਾਰਤ ਦੇ ਮੁਸਲਮਾਨ ਪਰਿਵਾਰ ਨੂੰ ਬਚਾਉਣ ਲਈ ਬਣਨ ਹਿੰਦੂ...

KRK Tweet On Hindu-Muslims: ਬਾਲੀਵੁੱਡ 'ਚ ਆਪਣੇ ਆਪ ਨੂੰ ਆਲੋਚਕ ਕਹਾਉਣ ਵਾਲੇ ਕਮਾਲ ਰਾਸ਼ਿਦ ਖਾਨ ਆਪਣੇ ਫਿਲਮੀ ਰਿਵਿਊ ਅਤੇ ਬੇਬਾਕ ਅੰਦਾਜ਼ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਅਕਸਰ ਉਨ੍ਹਾਂ ਨੂੰ ਆਪਣੇ ਬਿਆਨਾਂ ਲਈ ਟ੍ਰੋਲ ਵੀ ਕੀਤਾ ਜਾਂਦਾ ਹੈ ਪਰ ਕੇਆਰਕੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਹਾਲ ਹੀ ਵਿੱਚ, ਕਮਾਲ ਰਾਸ਼ਿਦ ਖਾਨ ਉਰਫ ਕੇਆਰਕੇ ਨੇ ਖੁਦ ਇੱਕ ਮੁਸਲਮਾਨ ਹੋਣ ਦੇ ਨਾਤੇ ਆਪਣੇ ਟਵੀਟ ਰਾਹੀਂ ਮੁਸਲਮਾਨਾਂ ਨੂੰ ਧਰਮ ਪਰਿਵਰਤਨ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮੁਸਲਮਾਨ ਸੁਰੱਖਿਅਤ ਨਹੀਂ ਹਨ। ਇੱਕ ਹੋਰ ਆਲੋਚਕ ਉਮਰ ਸੰਧੂ ਨੇ ਵੀ ਅਜਿਹਾ ਹੀ ਟਵੀਟ ਕੀਤਾ ਹੈ।






 

Uorfi Javed: ਉਰਫੀ ਜਾਵੇਦ ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਯੂਜ਼ਰਸ ਬੋਲੇ- ਕਲਯੁੱਗ 'ਚ ਕੀ-ਕੀ ਦੇਖਣਾ...

Uorfi Javed New Look: ਉਰਫੀ ਜਾਵੇਦ ਆਪਣੇ ਅਤਰੰਗੇ ਫੈਸ਼ਨ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਰ ਰੋਜ਼ ਉਹ ਕੋਈ ਨਾ ਕੋਈ ਲੁੱਕ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਦੀ ਚਰਚਾ ਹੁੰਦੀ ਰਹਿੰਦੀ ਹੈ। ਹਾਲਾਂਕਿ ਕਈ ਵਾਰ ਉਹ ਟ੍ਰੋਲਿੰਗ ਦਾ ਸ਼ਿਕਾਰ ਵੀ ਹੋ ਜਾਂਦੀ ਹੈ। ਉਹ ਆਪਣੀ ਦਿੱਖ ਨਾਲ ਪ੍ਰਯੋਗ ਕਰਨਾ ਪਸੰਦ ਕਰਦੀ ਹੈ। ਹਾਲ ਹੀ 'ਚ ਅਭਿਨੇਤਰੀ ਨੇ ਅਜਿਹਾ ਲੁੱਕ ਸ਼ੇਅਰ ਕੀਤਾ ਹੈ ਜੋ ਕੁਝ ਹੀ ਸਮੇਂ 'ਚ ਵਾਇਰਲ ਹੋ ਗਿਆ ਹੈ। ਉਸ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਹਾਲਾਂਕਿ ਇਨ੍ਹਾਂ ਤਸਵੀਰਾਂ 'ਚ ਉਸ ਦੇ ਨਾਲ ਨਜ਼ਰ ਆ ਰਹੀ ਲੜਕੀ ਯੂਜ਼ਰਸ ਦੀ ਨਜ਼ਰ 'ਚ ਆ ਗਈ ਹੈ। ਪ੍ਰਸ਼ੰਸਕਾਂ ਨੂੰ ਉਸ ਦਾ ਲੁੱਕ ਕਾਫੀ ਪਸੰਦ ਆਇਆ।






 

American Show Big Brother: ਅਮਰੀਕੀ ਸ਼ੋਅ ‘ਬਿੱਗ ਬ੍ਰਦਰ’ ’ਚ ਪਹਿਲੀ ਵਾਰ ਸਿੱਖ ਕੰਨਟੇਸਟੇਂਟ ਦੀ ਐਂਟਰੀ, ਜਾਣੋ ਜਗ ਬੈਂਸ ਕੌਣ ?

ਜਾਣਕਾਰੀ ਲਈ ਦੱਸ ਦੇਈਏ ਕਿ ਮੁਕਾਬਲੇਬਾਜ਼ ਜਗ ਬੈਂਸ ਹੈ ਓਮਾਕ, ਵਾਸ਼ਿੰਗਨਟ ਦਾ ਰਹਿਣ ਵਾਲਾ ਹੈ। ਜਗ ਬੈਂਸ ਪੇਸ਼ੇ ਵਜੋਂ 25 ਸਾਲਾਂ ਦਾ ਇਕ ਟਰੱਕ ਕਾਰੋਬਾਰੀ ਹੈ। ਇਹ ਸ਼ੋਅ ਸੀ. ਬੀ. ਐੱਸ. ਟੀ. ਵੀ. ਤੇ ਪੈਰਾਮਾਊਂਟ ਪਲੱਸ ’ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਸ ਸ਼ੋਅ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ ਕਿਉਂਕਿ ਇਸ ਵਿੱਚ ਪਹਿਲੀ ਵਾਰ ਤੁਹਾਨੂੰ ਇੱਕ ਸਿੱਖ ਕੰਨਟੇਸਟੇਂਟ ਆਪਣਾ ਜਲਵਾ ਦਿਖਾਉਂਦਾ ਹੋਇਆ ਨਜ਼ਰ ਆਵੇਗਾ। ਦੱਸ ਦੇਈਏ ਕਿ ਜਗ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇਸ ਸ਼ੋਅ ਦਾ ਹਿੱਸਾ ਬਣਨ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਉਸ ਵੱਲੋਂ ਇੱਕ ਲੰਬਾ ਚੋੜਾ ਪੋਸਟ ਸਾਂਝਾ ਕਰ ਇਸਦੀ ਜਾਣਕਾਰੀ ਦਿੱਤੀ ਗਈ ਹੈ। ਇਸ ਉੱਪਰ ਉਸ ਨੂੰ ਆਪਣੇ ਕਰੀਬੀਆਂ ਅਤੇ ਸੋਸ਼ਲ ਮੀਡੀਆ ਯੂਜ਼ਰਸ ਵੱਲ਼ੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।





 

Rana Ranbir: ਰਾਣਾ ਰਣਬੀਰ ਦੀ ਧੀ ਸੀਰਤ ਨੇ ਸ਼ੇਅਰ ਕੀਤੀ ਰਿਸੈਪਸ਼ਨ ਦੀ ਖਾਸ ਝਲਕ, ਇੰਝ ਖੁਸ਼ੀਆਂ 'ਚ ਰੰਗਿਆ ਪਰਿਵਾਰ

Rana Ranbir Daughter Seerat Rana: ਪੰਜਾਬੀ ਕਲਾਕਾਰ ਰਾਣਾ ਰਣਬੀਰ ਦੀ ਧੀ ਸੀਰਤ ਰਾਣਾ ਵਿਆਹ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਐਕਟਿਵ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸਕਾਂ ਨਾਲ ਲਗਾਤਾਰ ਸਾਂਝੇ ਕਰ ਰਹੀ ਹੈ। ਜੋ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਇਸ ਵਿਚਾਲੇ ਸੀਰਤ ਵੱਲੋਂ ਲੰਬੇ ਸਮੇਂ ਬਾਅਦ ਆਪਣੇ ਵਿਆਹ ਦੀ ਰਿਸੈਪਸ਼ਨ ਦਾ ਸ਼ਾਨਦਾਰ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀ ਵੀ ਵੇਖੋ ਇਹ ਵੀਡੀਓ...







Entertainment News Live: ਦਿਲਜੀਤ ਦੋਸਾਂਝ ਦੀ ਇਸ ਆਦਤ ਤੋਂ ਪਰਿਵਾਰ ਸੀ ਬੇਹੱਦ ਪਰੇਸ਼ਾਨ, ਬਚਪਨ 'ਚ ਇਸ ਆਦਤ ਕਰਕੇ ਪੈਂਦੀ ਸੀ ਖੂਬ ਕੁੱਟ

ਦਿਲਜੀਤ ਦੀਆਂ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆ ਹਨ। ਦਿਲਜੀਤ ਦੀ ਇੱਕ ਵੀਡੀਓ ਇੰਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿਸ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਦਿਲਜੀਤ ਬਚਪਨ 'ਚ ਕਾਫੀ ਜ਼ਿਆਦਾ ਸ਼ਰਾਰਤੀ ਸਨ। ਉਨ੍ਹਾਂ ਦੀ ਇੱਕ ਸ਼ਰਾਰਤ ਤਾਂ ਅਜਿਹੀ ਸੀ, ਜਿਸ ਤੋਂ ਉਨ੍ਹਾਂ ਦਾ ਪਰਿਵਾਰ ਕਾਫੀ ਦੁਖੀ ਰਹਿੰਦਾ ਸੀ। ਇਹ ਆਦਤ ਸੀ ਕੰਧਾਂ 'ਤੇ ਲਿਖਣ ਦੀ। ਜੀ ਹਾਂ, ਬਚਪਨ 'ਚ ਕਈ ਬੱਚਿਆਂ ਨੂੰ ਕੰਧਾਂ 'ਤੇ ਲਿਖਣ ਦੀ ਆਦਤ ਹੁੰਦੀ ਹੈ। ਦਿਲਜੀਤ ਨੂੰ ਵੀ ਇਹੀ ਆਦਤ ਸੀ ਉਨ੍ਹਾਂ ਦੀ ਇਸ ਆਦਤ ਨੇ ਪਰਿਵਾਰ ਨੂੰ ਪਰੇਸ਼ਾਨ ਕਰਕੇ ਰੱਖਿਆ ਹੋਇਆ ਸੀ। ਇੱਥੋਂ ਕਿ ਉਨ੍ਹਾਂ ਨੂੰ ਕਈ ਵਾਰ ਕੁੱਟ ਵੀ ਪੈ ਜਾਂਦੀ ਸੀ। 






Entertainment News Live: 'OMG 2' ਦਾ ਧਮਾਕੇਦਾਰ ਟਰੇਲਰ ਹੋਇਆ ਰਿਲੀਜ਼, ਸ਼ਿਵਦੂਤ ਬਣੇ ਅਕਸ਼ੇ ਕੁਮਾਰ ਤੇ ਪੰਕਜ ਤ੍ਰਿਪਾਠੀ ਦੀ ਜੋੜੀ ਨੇ ਕੀਤਾ ਕਮਾਲ

'OMG 2' ਦਾ ਟ੍ਰੇਲਰ ਕਮਾਲ ਦਾ ਹੈ। ਫਿਲਮ 'ਚ ਅਕਸ਼ੇ ਕੁਮਾਰ ਦੇ ਸ਼ਿਵ ਅਵਤਾਰ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਫਿਲਮ 'ਚ ਸ਼ਰਧਾਲੂ ਬਣੇ ਪੰਕਜ ਤ੍ਰਿਪਾਠੀ ਸ਼ਰਨ ਮੁਦਗਲ ਦੀ ਭੂਮਿਕਾ 'ਚ ਹਨ। ਸ਼ਰਨ ਮੁਦਗਲ ਦੀ ਭਗਵਾਨ 'ਚ ਆਸਥਾ ਨੂੰ ਦੇਖ ਕੇ ਲੋਕ 'ਹਰ ਹਰ ਮਹਾਦੇਵ' ਦਾ ਜਾਪ ਕਰ ਰਹੇ ਹਨ। ਫਿਲਮ 'ਚ ਯਾਮੀ ਗੌਤਮ ਨੇ ਵਕੀਲ ਦਾ ਕਿਰਦਾਰ ਨਿਭਾਇਆ ਹੈ। ਟਰੇਲਰ ਨੂੰ ਦੇਖ ਕੇ ਸਮਝ ਆ ਰਿਹਾ ਹੈ ਕਿ ਇਸ ਵਾਰ ਫਿਲਮ 'ਚ ਦੇਸ਼ ਦੀ ਸਿੱਖਿਆ ਪ੍ਰਣਾਲੀ 'ਤੇ ਸਵਾਲ ਉਠਾਏ ਗਏ ਹਨ।






Entertainment News Live: ਯੂਟਿਊਬਰ ਅਰਮਾਨ ਮਲਿਕ ਤੇ ਕ੍ਰਿਤਿਕਾ ਦੇ ਬੇਟੇ ਜ਼ੈਦ ਨੂੰ ਹੋਈ ਇਹ ਗੰਭੀਰ ਬੀਮਾਰੀ, ਕਰਨਾ ਪਿਆ ਅਪਰੇਸ਼ਨ

ਅਰਮਾਨ ਮਲਿਕ ਸੋਸ਼ਲ ਮੀਡੀਆ 'ਤੇ ਬਹੁਤ ਮਸ਼ਹੂਰ ਯੂਟਿਊਬਰ ਹੈ। ਉਹ ਅਕਸਰ ਆਪਣੀ ਜ਼ਿੰਦਗੀ ਦੀ ਹਰ ਅਪਡੇਟ ਆਪਣੇ ਪ੍ਰਸ਼ੰਸਕਾਂ ਨਾਲ ਵੀਡੀਓਜ਼ ਰਾਹੀਂ ਸਾਂਝਾ ਕਰਦਾ ਹੈ। ਅਰਮਾਨ ਆਪਣੀਆਂ ਦੋ ਪਤਨੀਆਂ ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦਾ ਹੈ। ਹਾਲ ਹੀ 'ਚ ਉਸ ਦੀਆਂ ਦੋਵੇਂ ਪਤਨੀਆਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ। ਇਕ ਬੇਟੇ ਦੀ ਮਾਂ ਪਾਇਲ ਮਲਿਕ ਪਹਿਲਾਂ ਹੀ ਜੁੜਵਾ ਬੱਚਿਆਂ ਨੂੰ ਜਨਮ ਦੇ ਚੁੱਕੀ ਹੈ, ਜਦਕਿ ਕ੍ਰਿਤਿਕਾ ਮਲਿਕ ਇਕ ਪਿਆਰੇ ਬੇਟੇ ਜ਼ੈਦ ਦੀ ਮਾਂ ਬਣ ਗਈ ਹੈ। ਹਾਲਾਂਕਿ ਜਦੋਂ ਤੋਂ ਅਰਮਾਨ ਮਲਿਕ ਦੇ ਤਿੰਨ ਬੱਚਿਆਂ ਦਾ ਜਨਮ ਹੋਇਆ ਹੈ, ਉਸ ਦੇ ਨਵ-ਜੰਮੇ ਬੱਚੇ ਲਗਾਤਾਰ ਬਿਮਾਰ ਹਨ। ਹੁਣ ਲੇਟੈਸਟ ਵਲੌਗ 'ਚ ਅਰਮਾਨ ਮਲਿਕ ਨੇ ਦੱਸਿਆ ਹੈ ਕਿ ਉਸ ਦਾ ਅਤੇ ਕ੍ਰਿਤਿਕਾ ਮਲਿਕ ਦੇ ਬੇਟੇ ਜ਼ੈਦ ਦਾ ਆਪਰੇਸ਼ਨ ਹੋਇਆ ਹੈ। 

ENT News Today Live: 'ਦ ਕੇਰਲਾ ਸਟੋਰੀ' ਅਦਾਕਾਰਾ ਅਦਾ ਸ਼ਰਮਾ ਦੀ ਸਿਹਤ ਵਿਗੜੀ, ਇਸ ਬੀਮਾਰੀ ਕਰਕੇ ਹਸਪਤਾਲ ਹੋਈ ਭਰਤੀ

ਦਿ ਕੇਰਲ ਸਟੋਰੀ' ਫੇਮ ਅਦਾਕਾਰਾ ਅਦਾ ਸ਼ਰਮਾ ਨੂੰ ਐਮਰਜੈਂਸੀ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੂੰ ਡਾਇਰੀਆ ਅਤੇ ਫੂਡ ਪੋਇਜ਼ਨਿੰਗ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਾਉਣਾ ਪਿਆ। ਅਦਾ ਸ਼ਰਮਾ ਆਪਣੀ ਸੀਰੀਜ਼ ਦੇ ਪ੍ਰਮੋਸ਼ਨ ਲਈ ਜਾ ਰਹੀ ਸੀ ਅਤੇ ਇਸੇ ਦੌਰਾਨ ਉਸ ਦੀ ਸਿਹਤ ਵਿਗੜ ਗਈ। ਅਦਾ ਸ਼ਰਮਾ ਦੇ ਨਜ਼ਦੀਕੀ ਸੂਤਰ ਨੇ ਆਈਏਐਨਐਸ ਨੂੰ ਦੱਸਿਆ ਕਿ ਉਹ ਗੰਭੀਰ ਤਣਾਅ ਅਤੇ ਦਸਤ ਤੋਂ ਪੀੜਤ ਹੈ ਅਤੇ ਇਸ ਸਮੇਂ ਡਾਕਟਰਾਂ ਦੀ ਨਿਗਰਾਨੀ ਹੇਠ ਹੈ।

Entertainment News Today Live: ਰਣਵੀਰ-ਆਲੀਆ ਦੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਹੌਲੀ ਰਫਤਾਰ ਨਾਲ ਵਧ ਰਹੀ ਅੱਗੇ, 6ਵੇਂ ਦਿਨ ਹੋਈ ਇੰਨੀਂ ਕਮਾਈ

'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਰੋਮਾਂਟਿਕ ਜੋੜੀ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਇਸ ਤੋਂ ਪਹਿਲਾਂ ਇਹ ਸਿਤਾਰੇ 'ਗਲੀ ਬੁਆਏ' 'ਚ ਵੀ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਹੀ 'ਰੌਕੀ ਤੇ ਰਾਣੀ ਦੀ ਲਵ ਸਟੋਰੀ' 'ਚ ਕਰਨ ਜੌਹਰ ਦਾ ਜਾਦੂ ਇਕ ਵਾਰ ਫਿਰ ਤੋਂ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਨੂੰ ਆਲੋਚਕਾਂ ਅਤੇ ਸੋਸ਼ਲ ਮੀਡੀਆ ਤੋਂ ਵੀ ਸਕਾਰਾਤਮਕ ਸਮੀਖਿਆਵਾਂ ਮਿਲੀਆਂ। ਹਾਲਾਂਕਿ, ਸ਼ਾਨਦਾਰ ਓਪਨਿੰਗ ਵੀਕੈਂਡ ਤੋਂ ਬਾਅਦ, ਫਿਲਮ ਦੀ ਕਮਾਈ ਹੁਣ ਹਫਤੇ ਦੇ ਦਿਨਾਂ ਵਿੱਚ ਘਟਦੀ ਦਿਖਾਈ ਦੇ ਰਹੀ ਹੈ। 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੇ ਸੋਮਵਾਰ ਨੂੰ ਜਿੱਥੇ 7.02 ਕਰੋੜ ਦਾ ਕਾਰੋਬਾਰ ਕੀਤਾ, ਉੱਥੇ ਹੀ ਮੰਗਲਵਾਰ ਨੂੰ ਫਿਲਮ ਨੇ 7.30 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਰਿਲੀਜ਼ ਦੇ 6ਵੇਂ ਦਿਨ ਦੀ ਕਮਾਈ ਦੇ ਅੰਕੜੇ ਵੀ ਆ ਗਏ ਹਨ। ਸਕਨੀਲਕ ਦੀ ਰਿਪੋਰਟ ਮੁਤਾਬਕ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੇ ਆਪਣੀ ਰਿਲੀਜ਼ ਦੇ ਛੇਵੇਂ ਦਿਨ ਯਾਨੀ ਬੁੱਧਵਾਰ ਨੂੰ 6.90 ਕਰੋੜ ਦੀ ਕਮਾਈ ਕਰ ਲਈ ਹੈ। ਇਸ ਨਾਲ ਫਿਲਮ ਦਾ ਕੁਲ ਕਲੈਕਸ਼ਨ 67.12 ਕਰੋੜ ਰੁਪਏ ਹੋ ਗਿਆ ਹੈ।

Entertainment News Live: ਸਟੈਫਲੋਨ ਡੌਨ ਨੇ ਗੁਰਜੋਤ ਦੀ ਮੌਤ 'ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾ, ਰੈਪਰ ਨੇ ਤਸਵੀਰਾਂ ਕੀਤੀਆਂ ਸ਼ੇਅਰ

ਹਾਲ ਹੀ 'ਚ ਗੁਰਜੋਤ ਨਾਮ ਦੇ ਇੱਕ ਛੋਟੇ ਬੱਚੇ ਦੀ ਮੌਤ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਛੋਟੇ ਬੱਚੇ ਦੀ ਮੌਤ ਕਿਡਨੀਆਂ ਫੇਲ੍ਹ ਹੋਣ ਕਰਕੇ ਹੋਈ ਹੈ। ਇਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ। ਇਸ ਦੇ ਇਲਾਜ ਦਾ ਖਰਚਾ ਸਟੈਫਲੋਨ ਡੌਨ ਹੀ ਚੁੱਕ ਰਹੀ ਸੀ। ਇਸ ਦੇ ਨਾਲ ਨਾਲ ਉਹ ਇਸ ਬੱਚੇ ਦਾ ਹਾਲ ਚਾਲ ਵੀਡੀਓ ਕਾਲ ਰਾਹੀਂ ਵੀ ਪੁੱਛਦੀ ਰਹਿੰਦੀ ਹੁੰਦੀ ਸੀ। ਇਹੀ ਨਹੀਂ ਇਸ ਬੱਚੇ ਲਈ ਪਾਕਿਸਤਾਨ 'ਚ ਵੀ ਸੋਗ ਮਨਾਇਆ ਜਾ ਰਿਹਾ ਹੈ। 


ਸਟੈਫਲੋਨ ਡੌਨ ਨੇ ਗੁਰਜੋਤ ਨਾਲ ਤਸਵੀਰਾਂ ਸ਼ੇਅਰ ਕਰਦਿਆਂ ਪੋਸਟ ਲਿਖੀ, 'ਚੈਨ ਨਾਲ ਸੌਂ ਮੇਰੇ ਬੱਚੇ ਗੁਰਜੋਤ'। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਉਸ ਨੇ ਹੱਥ ਜੋੜਨ ਵਾਲੀ, ਉਦਾਸ ਚਿਹਰੇ ਤੇ ਟੁੱਟੇ ਦਿਲ ਦੀ ਇਮੋਜੀ ਵੀ ਬਣਾਈ। ਉਸ ਨੂੰ ਗੁਰਜੋਤ ਦੀ ਮੌਤ ਦਾ ਡੂੰਘਾ ਸਦਮਾ ਲੱਗਿਆ ਹੈ। ਉਹ ਅਕਸਰ ਗੁਰਜੋਤ ਨਾਲ ਵੀਡੀਓ ਕਾਲ 'ਤੇ ਗੱਲ ਕਰਦੀ ਰਹਿੰਦੀ ਹੁੰਦੀ ਸੀ। ਦੇਖੋ ਸਟੈਫਲੋਨ ਡੌਨ ਦੀ ਇਹ ਪੋਸਟ:







ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਗਰੀਬ ਤੇ ਬੇਸਹਾਰਾ ਲੋਕਾਂ ਲਈ ਮਸੀਹਾ ਹੈ। ਉਸ ਦੀ ਐਨਜੀਓ ਗਰਮਜੋਸ਼ੀ ਤੇ ਨਿਰਸੁਆਰਥ ਭਾਵਨਾ ਨਾਲ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰ ਰਹੀ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਪਿਛੋਕੜ

Entertainment News Today Latest Updates: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


ਜਦੋਂ ਹੈਰੋਈਨ ਸੁੰਘ ਕੇ 2 ਦਿਨਾਂ ਤੱਕ ਸੁੱਤੇ ਰਹੇ ਸੀ ਸੰਜੇ ਦੱਤ, ਪਰਿਵਾਰ ਨੇ ਸਮਝ ਲਿਆ ਸੀ 'ਮ੍ਰਿਤ', ਅੱਖ ਖੁੱਲ੍ਹੀ ਤਾਂ...


Sanjay Dutt Drug Addiction: ਸੰਜੇ ਦੱਤ ਨਸ਼ੇ ਦੀ ਲਤ ਦਾ ਸ਼ਿਕਾਰ ਰਹੇ ਹਨ ਅਤੇ ਇਸ ਲਤ ਨੇ ਉਨ੍ਹਾਂ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ ਸੀ, ਇਹ ਪੂਰੀ ਦੁਨੀਆ ਜਾਣਦੀ ਹੈ।। ਦੁਨੀਆ ਨੂੰ ਉਨ੍ਹਾਂ ਦੀ ਪਰਸਨਲ ਲਾਈਫ ਦੇ ਸੰਘਰਸ਼ਾਂ ਬਾਰੇ ਵੀ ਪਤਾ ਹੈ। ਉਨ੍ਹਾਂ ਨੇ ਆਪਣੀ ਮਾਂ ਨਰਗਿਸ ਨੂੰ ਗੁਆ ਦਿੱਤਾ, ਉਨ੍ਹਾਂ ਦੀ ਪਹਿਲੀ ਪਤਨੀ ਦੀ ਮੌਤ ਅਤੇ ਉਨ੍ਹਾਂ ਦੀ ਦੂਜੀ ਪਤਨੀ ਤੋਂ ਤਲਾਕ ਨੇ ਉਨ੍ਹਾਂ ਨੂੰ ਤੋੜ ਦਿੱਤਾ। ਇਸ ਦੇ ਨਾਲ ਹੀ ਅਦਾਕਾਰ ਨੇ ਆਪਣੀ ਜ਼ਿੰਦਗੀ ਦੇ ਕੁਝ ਸਾਲ ਜੇਲ੍ਹ ਵਿੱਚ ਵੀ ਬਿਤਾਏ। 


ਸੰਜੇ ਹਮੇਸ਼ਾ ਹੀ ਨਸ਼ੇ ਦੇ ਖਿਲਾਫ ਆਪਣੀ ਲੜਾਈ ਨੂੰ ਲੈ ਕੇ ਕਾਫੀ ਬੋਲਦੇ ਰਹੇ ਹਨ। ਉਹ ਅਕਸਰ ਇਸ 'ਤੇ ਖੁੱਲ੍ਹ ਕੇ ਗੱਲ ਕਰਦੇ ਹਨ। ਹੁਣ ਉਨ੍ਹਾਂ ਦੀ ਬੇਟੀ ਤ੍ਰਿਸ਼ਾਲਾ ਦੱਤ ਨੇ ਆਪਣੇ ਪਿਤਾ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਸੰਜੇ ਦੱਤ ਨੇ ਉਨ੍ਹਾਂ ਨਾਲ ਇੱਕ ਪੁਰਾਣੀ ਕਹਾਣੀ ਸਾਂਝੀ ਕੀਤੀ ਹੈ। ਉਹ ਦੱਸਦੇ ਹਨ ਕਿ ਇੱਕ ਵਾਰ ਉਨ੍ਹਾਂਨੇ ਹੈਰੋਇਨ ਪੀਤੀ ਅਤੇ ਦੋ ਦਿਨ ਲਗਾਤਾਰ ਸੌਂਦੇ ਰਹੇ।


ਦੋ ਦਿਨਾਂ ਬਾਅਦ ਨੀਂਦ ਤੋਂ ਜਾਗਿਆ ਅਦਾਕਾਰ
ਇਹ ਵੀਡੀਓ 2006 ਦਾ ਹੈ ਜਦੋਂ ਸੰਜੇ ਦੱਤ ਅਦਾਕਾਰਾ ਸਿਮੀ ਗਰੇਵਾਲ ਦੇ ਸ਼ੋਅ 'ਰੌਂਡੇਵੂ ਵਿਦ ਸਿੰਮੀ ਗਰੇਵਾਲ' ਵਿੱਚ ਪਹੁੰਚੇ ਸੀ। ਇਸ ਦੌਰਾਨ ਸੰਜੇ ਨੇ ਆਪਣੇ ਨਸ਼ੇ ਅਤੇ ਪਰਿਵਾਰਕ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ ਸੀ। ਵੀਡੀਓ 'ਚ ਸੰਜੇ ਦੱਤ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠੇ ਤਾਂ ਉਨ੍ਹਾਂ ਨੂੰ ਬਹੁਤ ਭੁੱਖ ਲੱਗ ਰਹੀ ਸੀ। ਉਨ੍ਹਾਂ ਨੇ ਆਪਣੇ ਨੌਕਰ ਨੂੰ ਉਨ੍ਹਾਂ ਦੇ ਲਈ ਕੁਝ ਬਣਾਉਣ ਲਈ ਕਿਹਾ। ਉਸ ਸਮੇਂ ਉਹ ਰੋਣ ਲੱਗ ਪਿਆ। ਜਦੋਂ ਸੰਜੇ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਨੌਕਰ ਨੇ ਦੱਸਿਆ ਕਿ ਸੰਜੇ ਦੋ ਦਿਨਾਂ ਬਾਅਦ ਨੀਂਦ ਤੋਂ ਜਾਗਿਆ ਹੈ।








- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.