Entertainment News Live: ਨੀਰੂ ਬਾਜਵਾ ਮਨਾ ਰਹੀ 43ਵਾਂ ਜਨਮਦਿਨ, ਆਯੁਸ਼ਮਾਨ ਖੁਰਾਣਾ ਸਾਹਮਣੇ ਨਿਕਲਿਆ ਸੰਨੀ ਦਿਓਲ ਦਾ ਦਮ, ਇਹ ਹਨ ਮਨੋਰੰਜਨ ਦੀਆਂ ਵੱਡੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Punjabi Singer Kaka Movie White Punjabi Release Date: ਪੰਜਾਬੀ ਗਾਇਕ ਕਾਕਾ ਇਨ੍ਹੀਂ ਦਿਨੀਂ ਆਪਣੀ ਪਹਿਲੀ ਪੰਜਾਬੀ ਫਿਲਮ ਵਾਈਟ ਪੰਜਾਬ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ-ਨਾਲ ਕਾਕਾ ਆਪਣੇ ਗੀਤਾਂ ਨਾਲੋਂ ਜ਼ਿਆਦਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਰਹਿੰਦਾ ਹੈ। ਦੱਸ ਦੇਈਏ ਕਿ ਕਾਕਾ ਦੀ ਪਹਿਲੀ ਪੰਜਾਬੀ ਫਿਲਮ ਵਾਈਟ ਪੰਜਾਬ ਦੀ ਰਿਲੀਜ਼ ਡੇਟ ਆਊਟ ਹੋ ਗਈ ਹੈ। ਇਸਦੇ ਨਾਲ ਹੀ ਕਲਾਕਾਰ ਨੇ ਆਪਣਾ ਲੁੱਕ ਵੀ ਰਿਵੀਲ ਕੀਤਾ ਹੈ।
Bharti Singh Second Pregnancy: ਭਾਰਤੀ ਸਿੰਘ ਨੇ ਆਪਣੇ ਵਲੌਗ ਨੂੰ ਸ਼ੁਰੂ ਕਰਦੇ ਹੋਏ ਦੱਸਿਆ ਕਿ ਗੋਲਾ ਲਗਾਤਾਰ ਪਤਲਾ ਹੁੰਦਾ ਜਾ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਅੱਜ ਉਨ੍ਹਾਂ ਦੇ ਘਰ ਮਹਿਮਾਨ ਆਉਣ ਵਾਲੇ ਹਨ। ਜਿਸ ਬਾਰੇ ਭਾਰਤੀ ਸਿੰਘ ਨੂੰ ਵੀ ਨਹੀਂ ਪਤਾ। ਅੱਗੇ, ਭਾਰਤੀ ਨੂੰ ਪਤਾ ਲੱਗਾ ਕਿ ਹਰਸ਼ ਇੱਕ ਛੋਟਾ ਕਤੂਰਾ ਲਿਆਇਆ ਹੈ। ਇਸ ਤੋਂ ਬਾਅਦ ਭਾਰਤੀ ਪੱਪੀ (ਕਤੂਰੇ) ਦੀ ਆਰਤੀ ਕਰਦੀ ਹੈ ਅਤੇ ਉਸ ਨੂੰ ਦੇਖ ਕੇ ਭਾਵੁਕ ਹੋ ਜਾਂਦੀ ਹੈ।
Shah Rukh Khan Mannat: ਬਾਲੀਵੁੱਡ ਦੇ ਕਿੰਗ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਦਰਅਸਲ, ਇੱਕ ਸੰਗਠਨ ਨੇ ਸ਼ਾਹਰੁਖ ਖਾਨ 'ਤੇ ਆਨਲਾਈਨ ਜੂਏ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾ ਕੇ ਵਿਰੋਧ ਕਰਨ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਅਨਟਚ ਇੰਡੀਆ ਫਾਊਂਡੇਸ਼ਨ ਵੱਲੋਂ ਵਿਰੋਧ ਕਰਨ ਲਈ ਲੋਕ ਪਹੁੰਚਣ ਵਾਲੇ ਸੀ, ਪਰ ਪੁਲਿਸ ਨੇ ਪ੍ਰਬੰਧ ਵਧਾ ਦਿੱਤਾ। ਸ਼ਾਹਰੁਖ ਨੇ ਇਨ੍ਹਾਂ ਸਾਰੀਆਂ ਐਪਸ ਦੇ ਵਿਗਿਆਪਨ ਕੀਤੇ ਹਨ, ਜਿਸ ਕਾਰਨ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ।
Hema Malini On Dharmendra Liplock: ਜਿੱਥੇ ਧਰਮਿੰਦਰ ਦੇ ਕਿਸਿੰਗ ਸੀਨ ਅੱਜ ਵੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਉੱਥੇ ਹੀ ਹੁਣ ਹੇਮਾ ਮਾਲਿਨੀ ਨੇ 74 ਸਾਲ ਦੀ ਉਮਰ 'ਚ ਵੀ ਅਜਿਹਾ ਹੀ ਸੀਨ ਸਕ੍ਰੀਨ 'ਤੇ ਕਰਨ ਦੀ ਗੱਲ ਕਹੀ ਹੈ। ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੂੰ ਰਿਲੀਜ਼ ਹੋਏ ਕਾਫੀ ਸਮਾਂ ਹੋ ਗਿਆ ਹੈ, ਪਰ ਇਸ ਫਿਲਮ 'ਚ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਦੇ ਕਿਸਿੰਗ ਸੀਨ ਦੀ ਚਰਚਾ ਹਾਲੇ ਵੀ ਬਣੀ ਹੋਈ ਹੈ। ਧਰਮਿੰਦਰ ਨੇ 87 ਸਾਲ ਦੀ ਉਮਰ 'ਚ ਸ਼ਬਾਨਾ ਆਜ਼ਮੀ ਨਾਲ ਇਹ ਸੀਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
Read More: Hema Malini: ਧਰਮਿੰਦਰ ਤੇ ਸ਼ਬਾਨਾ ਆਜ਼ਮੀ ਦੇ ਕਿਸਿੰਗ ਸੀਨ 'ਤੇ ਬੋਲੀ ਹੇਮਾ ਮਾਲਿਨੀ, ਕਿਹਾ- 'ਮੈਂ ਵੀ ਫਿਲਮ 'ਚ ਕਿੱਸ ਕਰਾਂਗੀ ਜੇ...'
Parineeti Chopra Raghav chadha at Mahakaleshwar Temple: ਅਦਾਕਾਰਾ ਪਰਿਣੀਤੀ ਚੋਪੜਾ ਆਪਣੇ ਮੰਗੇਤਰ ਰਾਘਵ ਚੱਢਾ ਨਾਲ ਬਾਬਾ ਮਹਾਕਾਲ ਦੇ ਦਰਬਾਰ 'ਚ ਪੁੱਜੀ। ਜਿੱਥੇ ਉਨ੍ਹਾਂ ਬਾਬਾ ਮਹਾਕਾਲ ਦਾ ਆਸ਼ੀਰਵਾਦ ਲੈ ਨੰਦੀ ਹਾਲ ਤੋਂ ਭਗਵਾਨ ਦੀ ਪੂਜਾ ਕੀਤੀ ਅਤੇ ਮੱਥਾ ਟੇਕਿਆ। ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਵਾਇਰਲ ਭਿਯਾਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇਸਦਾ ਵੀਡੀਓ ਸ਼ੇਅਰ ਕੀਤਾ ਹੈ। ਜੋ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Read More: Mahakaleshwar Temple: ਪਰਿਣੀਤੀ ਚੋਪੜਾ ਮੰਗੇਤਰ ਰਾਘਵ ਚੱਢਾ ਨਾਲ ਪੁੱਜੀ ਮਹਾਕਾਲੇਸ਼ਵਰ ਮੰਦਰ, ਵੇਖੋ ਵਾਇਰਲ ਵੀਡੀਓ
Hema Malini On Sunny Deol: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ 'ਗਦਰ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਸੰਨੀ ਨੇ ਇੱਕ ਦਹਾਕੇ ਬਾਅਦ ਵੱਡੇ ਪਰਦੇ 'ਤੇ ਵਾਪਸੀ ਕੀਤੀ ਹੈ। ਉਨ੍ਹਾਂ ਦੀ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਜ਼ਬਰਦਸਤ ਕ੍ਰੇਜ਼ ਸੀ। ਜਿੱਥੇ ਲੋਕ ਟਰੈਕਟਰ ਟਰਾਲੀ ਲੈ ਕੇ ਉਸਦੀ ਫਿਲਮ ਦੇਖਣ ਲਈ ਪੁੱਜੇ। ਇਸ ਦੇ ਨਾਲ ਹੀ ਇਹ ਫਿਲਮ ਇੱਕ ਹੋਰ ਪੱਖੋਂ ਵੀ ਖਾਸ ਹੈ। ਦਰਅਸਲ, ਇਸ ਫਿਲਮ ਤੋਂ ਬਾਅਦ ਹੀ ਧਰਮਿੰਦਰ ਦੇ ਦੋਵੇਂ ਪਰਿਵਾਰ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਇਕੱਠੇ ਨਜ਼ਰ ਆਏ। ਹੁਣ ਹੇਮਾ ਮਾਲਿਨੀ ਨੇ ਗਦਰ 2 ਦੀ ਸਫਲਤਾ 'ਤੇ ਪ੍ਰਤੀਕਿਰਿਆ ਦਿੱਤੀ ਹੈ। ਨਾਲ ਹੀ ਉਸਨੇ ਦੱਸਿਆ ਕਿ ਉਹ ਸੰਨੀ ਦਿਓਲ ਨੂੰ ਕੀ ਸਲਾਹ ਦਿੰਦੀ ਸੀ।
Read More: Gadar 2: 'ਗਦਰ 2' ਦੀ ਸਫਲਤਾ ਨੇ ਮਚਾਈ ਧਮਾਲ, ਹੇਮਾ ਮਾਲਿਨੀ ਦੀ ਇਸ ਸਲਾਹ ਨੇ ਬਦਲੀ ਸੰਨੀ ਦਿਓਲ ਦੀ ਕਿਸਮਤ
Rubina Bajwa on Neeru Bajwa Birthday: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਪੰਜਾਬੀ ਫਿਲਮਾਂ ਦੇ ਨਾਲ-ਨਾਲ ਕਈ ਟੀਵੀ ਸੀਰੀਅਲਸ ਵਿੱਚ ਵੀ ਦਿਖਾਈ ਦੇ ਚੁੱਕੀ ਹੈ। ਦੱਸ ਦੇਈਏ ਕਿ ਪੰਜਾਬੀ ਸਿਨੇਮਾ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਾਉਣ ਵਾਲੀ ਨੀਰੂ ਬਾਜਵਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਫਿਲਮ ਇੰਡਸਟਰੀ ਨਾਲ ਜੁੜੇ ਸਿਤਾਰੇ ਅਦਾਕਾਰਾ ਨੂੰ ਪੋਸਟ ਸਾਂਝੀ ਕਰ ਲਗਾਤਾਰ ਵਧਾਈ ਦੇ ਰਹੇ ਹਨ। ਇਸ ਵਿਚਾਲੇ ਭੈਣ ਰੁਬੀਨਾ ਨੇ ਨੀਰੂ ਨੂੰ ਬੇਹੱਦ ਖਾਸ ਅਤੇ ਮਜ਼ੇਦਾਰ ਤਰੀਕੇ ਨਾਲ ਪੁਰਾਣੀਆਂ ਯਾਦਾਂ ਦੀ ਝਲਕ ਦਿਖਾਉਂਦੇ ਹੋਏ ਵਿਸ਼ ਕੀਤਾ ਹੈ।
Read More: Neeru Bajwa: ਨੀਰੂ ਬਾਜਵਾ ਅੱਜ ਮਨਾ ਰਹੀ ਆਪਣਾ ਜਨਮਦਿਨ, ਭੈਣ ਰੁਬੀਨਾ ਨੇ ਖੂਬਸੂਰਤ ਯਾਦਾਂ ਸ਼ੇਅਰ ਕਰ ਕੀਤਾ Wish
Arjun Kapoor Malaika Arora Breakup: ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੀ ਜੋੜੀ ਲਗਾਤਾਰ ਸੁਰਖੀਆਂ ਬਟੋਰਦੀ ਰਹਿੰਦੀ ਹੈ। ਦੋਵੇਂ ਜਿੱਥੇ ਵੀ ਜਾਂਦੇ ਸਨ ਇਕੱਠੇ ਨਜ਼ਰ ਆਉਂਦੇ ਸਨ। ਹੁਣ ਇਸ ਜੋੜੀ ਨੂੰ ਪਸੰਦ ਕਰਨ ਵਾਲੇ ਪ੍ਰਸ਼ੰਸਕ ਵੀ ਇਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਤੋਂ ਪਰੇਸ਼ਾਨ ਹਨ। ਇਸ ਦੌਰਾਨ, ਮਲਾਇਕਾ ਹਾਲ ਹੀ ਵਿੱਚ ਇਸ ਬ੍ਰੇਕਅੱਪ ਦੀ ਪੁਸ਼ਟੀ ਕਰਨ ਲਈ ਮੀਡੀਆ ਦੇ ਸਾਹਮਣੇ ਆਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਅਜਿਹਾ ਕੀਤਾ ਹੈ ਕਿ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਬ੍ਰੇਕਅੱਪ ਦੀ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ।
Read More: Malaika-Arjun Breakup: ਮਲਾਇਕਾ ਅਰੋੜਾ ਦਾ ਅਰਜੁਨ ਕਪੂਰ ਨਾਲ ਹੋਇਆ ਬ੍ਰੇਕਅੱਪ! ਜਾਣੋ ਵਾਇਰਲ ਖਬਰਾਂ ਦਾ ਅਸਲ ਸੱਚ
Cheta Singh Song Palki Sahib Out Now: ਪੰਜਾਬੀ ਸਿਨੇਮਾ ਦੇ ਧਾਕੜ ਐਕਟਰ ਪ੍ਰਿੰਸ ਕੰਵਲਜੀਤ ਸਿੰਘ ਅਕਸਰ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹ ਜ਼ਿਆਦਾਤਰ ਪੰਜਾਬੀ ਫਿਲਮਾਂ 'ਚ ਵਿਲੇਨ ਦਾ ਕਿਰਦਾਰ ਨਿਭਾਉਂਦੇ ਹਨ, ਪਰ ਫਿਲਮ 'ਚੇਤਾ ਸਿੰਘ' 'ਚ ਉਨ੍ਹਾਂ ਦਾ ਬਿਲਕੁਲ ਵੱਖਰਾ ਕਿਰਦਾਰ ਸਾਹਮਣੇ ਆਵੇਗਾ। ਇਸ ਫਿਲਮ 'ਚ ਐਕਟਰ ਪੌਜ਼ਟਿਵ ਕਿਰਦਾਰ 'ਚ ਨਜ਼ਰ ਆਉਣ ਵਾਲਾ ਹੈ। ਉਨ੍ਹਾਂ ਦੇ ਨਾਲ ਪੰਜਾਬੀ ਮਾਡਲ ਤੇ ਅਦਾਕਾਰਾ ਜਪਜੀ ਖਹਿਰਾ ਵੀ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ।
Read More: ਪ੍ਰਿੰਸ ਕੰਵਲਜੀਤ ਸਿੰਘ ਦੀ ਫਿਲਮ 'ਚੇਤਾ ਸਿੰਘ' ਦਾ ਗਾਣਾ 'ਪਾਲਕੀ ਸਾਹਿਬ' ਨਛੱਤਰ ਗਿੱਲ ਦੀ ਆਵਾਜ਼ 'ਚ ਰਿਲੀਜ਼, ਇੱਥੇ ਦੇਖੋ
Parineeti Chopra-Raghav Chadha Wedding: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ। ਜੋੜੇ ਨੇ 13 ਮਈ ਨੂੰ ਨਵੀਂ ਦਿੱਲੀ ਵਿੱਚ ਇੱਕ-ਦੂਜੇ ਨਾਲ ਮੰਗਣੀ ਕੀਤੀ ਸੀ। ਇਹ ਜੋੜਾ ਅਗਲੇ ਮਹੀਨੇ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਹੁਣ ਹਾਲ ਹੀ 'ਚ ਵਿਆਹ ਤੋਂ ਪਹਿਲਾਂ ਪਰਿਣੀਤੀ ਚੋਪੜਾ ਨੇ ਆਪਣੀ ਲਵ ਸਟੋਰੀ ਬਾਰੇ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਦੱਸਿਆ ਕਿ ਇਹ ਉਸ ਦੇ ਮਾਤਾ-ਪਿਤਾ ਪਵਨ ਚੋਪੜਾ ਅਤੇ ਰੀਨਾ ਚੋਪੜਾ ਤੋਂ ਪ੍ਰੇਰਿਤ ਹੈ।
ਅਕਸ਼ੇ ਕੁਮਾਰ ਦੀ ''ਓ ਮਾਈ ਗੌਡ 2' ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਸੀ। ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਸੰਨੀ ਦਿਓਲ ਦੀ 'ਗਦਰ 2' ਨਾਲ ਟੱਕਰ ਦੇ ਬਾਵਜੂਦ, 'OMG 2' ਨੇ ਵੀ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਇਸ ਫਿਲਮ ਨੇ 120 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। 'OMG 2' 'ਚ ਅਕਸ਼ੇ ਕੁਮਾਰ, ਪਾਕਜ ਤ੍ਰਿਪਾਠੀ ਅਤੇ ਯਾਮੀ ਗੌਤਮ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਵਿਵਾਦਾਂ 'ਚ ਘਿਰ ਗਈ ਸੀ। ਫਿਲਮ ਸੈਕਸ ਐਜੂਕੇਸ਼ਨ ਦੇ ਵਿਸ਼ੇ 'ਤੇ ਆਧਾਰਿਤ ਹੈ। ਬਾਅਦ ਵਿੱਚ ਇਸ ਨੂੰ ਸੈਂਸਰ ਬੋਰਡ ਤੋਂ 27 ਕੱਟਾਂ ਦੇ ਨਾਲ 'ਏ-ਐਡਲਟਸ ਓਨਲੀ' ਸਰਟੀਫਿਕੇਟ ਮਿਲਿਆ। ਦਿਲਚਸਪ ਗੱਲ ਇਹ ਹੈ ਕਿ ਅਕਸ਼ੇ ਕੁਮਾਰ ਦੀ ਇਹ ਪਹਿਲੀ ਫਿਲਮ ਹੈ, ਜਿਸ ਨੂੰ 12 ਸਾਲਾਂ 'ਚ ਏ ਸਰਟੀਫਿਕੇਟ ਮਿਲਿਆ ਹੈ। ਅਤੇ ਹੁਣ ਖਬਰ ਆ ਰਹੀ ਹੈ ਕਿ. 'OMG 2' OTT 'ਤੇ ਰਿਲੀਜ਼ ਹੋਵੇਗੀ ਅਤੇ ਉਹ ਵੀ ਬਿਨਾਂ ਕਿਸੇ ਕੱਟ ਦੇ।
'OMG 2' ਦੀ OTT ਰਿਲੀਜ਼ ਬਾਰੇ ਅਮਿਤ ਰਾਏ ਨੇ ਕੀ ਕਿਹਾ?
ਪੀਟੀਆਈ ਨੂੰ ਦਿੱਤੇ ਇੱਕ ਨਵੇਂ ਇੰਟਰਵਿਊ ਵਿੱਚ, 'ਓਐਮਜੀ 2' ਦੇ ਨਿਰਦੇਸ਼ਕ ਅਮਿਤ ਰਾਏ ਨੇ ਕਿਹਾ ਕਿ ਉਹ ਏ ਸਰਟੀਫਿਕੇਟ ਤੋਂ ਦੁਖੀ ਹਨ। ਉਸਨੇ ਪੁਸ਼ਟੀ ਕੀਤੀ ਕਿ ਫਿਲਮ ਬਿਨਾਂ ਕਿਸੇ ਕੱਟ ਦੇ OTT 'ਤੇ ਉਪਲਬਧ ਹੋਵੇਗੀ। ਅਮਿਤ ਨੇ ਕਿਹਾ, "ਸਾਡਾ ਦਿਲ ਟੁੱਟ ਗਿਆ ਸੀ ਕਿਉਂਕਿ ਅਸੀਂ ਫਿਲਮ ਹਰ ਕਿਸੇ ਲਈ ਦੇਖਣ ਲਈ ਬਣਾਈ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਅਸੀਂ ਉਨ੍ਹਾਂ ਨੂੰ U/A ਸਰਟੀਫਿਕੇਟ ਦੇਣ ਦੀ ਬੇਨਤੀ ਕੀਤੀ, ਪਰ ਉਹ ਸਹਿਮਤ ਨਹੀਂ ਹੋਏ। ਅਸੀਂ ਆਖਰੀ ਦਮ ਤੱਕ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ... ਪਰ ਫਿਰ ਉਹ ਕੁਝ ਦੂਰ ਚਲੇ ਗਏ, ਅਸੀਂ ਕੁਝ ਦੂਰ ਚਲੇ ਗਏ। ਫਿਲਮ ਸੋਧ ਦੇ ਨਾਲ ਰਿਲੀਜ਼ ਕੀਤੀ ਗਈ...''
'OMG 2' ਜਲਦ ਹੀ OTT 'ਤੇ ਰਿਲੀਜ਼ ਹੋਵੇਗੀ
ਇਹ ਪੁੱਛੇ ਜਾਣ 'ਤੇ ਕਿ ਕੀ 'OMG 2' ਦੀ OTT ਰਿਲੀਜ਼ ਬਿਨਾਂ ਕਿਸੇ ਕੱਟ ਦੇ ਰਿਲੀਜ਼ ਹੋਵੇਗੀ, ਅਮਿਤ ਨੇ ਕਿਹਾ, "ਅਸੀਂ ਖੁਸ਼ ਹਾਂ ਕਿ ਲੋਕਾਂ ਨੇ ਫਿਲਮ ਨੂੰ ਪਸੰਦ ਕੀਤਾ। ਫਿਲਮ ਦਾ ਇਰਾਦਾ ਸ਼ੁੱਧ ਸੀ। ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਕਿ ਇਹ ਅਸ਼ਲੀਲ ਨਹੀਂ ਲੱਗਦੀ। ਅਸੀਂ ਹਕੀਕਤ ਬਾਰੇ ਗੱਲ ਕਰਦੇ ਹਾਂ, ਪਰ ਇੱਕ ਮਿੱਠੇ ਅਤੇ ਹਾਸੇ-ਮਜ਼ਾਕ ਨਾਲ।" ਉਸ ਨੇ ਅੱਗੇ ਕਿਹਾ, "ਹੁਣ ਇਹ ਫਿਲਮ ਬਿਨਾਂ ਕਿਸੇ ਸੋਧ ਅਤੇ ਕੱਟ ਸੀਨ ਦੇ OTT ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਵੇਗੀ।"
'ਓ ਮਾਈ ਗੌਡ 2' 'ਚ ਸ਼ਿਵਦੂਤ ਦੇ ਰੂਪ 'ਚ ਨਜ਼ਰ ਆਏ ਅਕਸ਼ੈ ਕੁਮਾਰ
ਅਮਿਤ ਰਾਏ ਦੁਆਰਾ ਨਿਰਦੇਸ਼ਿਤ, ਇਸ ਫਿਲਮ ਵਿੱਚ ਅਕਸ਼ੈ ਕੁਮਾਰ ਭਗਵਾਨ ਸ਼ਿਵ ਦੇ ਦੂਤ ਦੇ ਰੂਪ ਵਿੱਚ ਕੰਮ ਕਰਦੇ ਹਨ। 'OMG 2' ਵਿੱਚ ਯਾਮੀ ਗੌਤਮ, ਪੰਕਜ ਤ੍ਰਿਪਾਠੀ ਅਤੇ ਰਾਮਾਇਣ ਫੇਮ ਅਰੁਣ ਗੋਵਿਲ ਵੀ ਹਨ। ਕਾਮੇਡੀ-ਡਰਾਮਾ 2012 ਦੀ ਹਿੱਟ ਫਿਲਮ 'OMG - Oh My God!' ਦਾ ਸੀਕਵਲ ਹੈ। ਫਿਲਮ ਦਾ ਨਿਰਮਾਣ ਕੇਪ ਆਫ ਗੁੱਡ ਫਿਲਮਜ਼, ਅਸ਼ਵਿਨ ਵਰਦੇ, ਵਿਪੁਲ ਡੀ ਸ਼ਾਹ ਅਤੇ ਰਾਜੇਸ਼ ਬਹਿਲ ਦੁਆਰਾ ਕੀਤਾ ਗਿਆ ਹੈ। ਫਿਲਮ ਦੇ ਰਚਨਾਤਮਕ ਨਿਰਮਾਤਾ ਡਾ: ਚੰਦਰਪ੍ਰਕਾਸ਼ ਦਿਵੇਦੀ ਹਨ। ਫਿਲਮ ਦੀ ਸਿਨੇਮੈਟੋਗ੍ਰਾਫੀ ਅਮਲੇਂਦੂ ਚੌਧਰੀ ਨੇ ਕੀਤੀ
ਉੱਘੇ ਗੀਤਕਾਰ ਦੇਵ ਕੋਹਲੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਉਹ 81 ਸਾਲ ਦੇ ਸਨ। ਦੇਵ ਕੋਹਲੀ ਨੂੰ ਵੀ ਉਮਰ ਸੰਬੰਧੀ ਬੀਮਾਰੀਆਂ ਕਾਰਨ ਦੋ-ਤਿੰਨ ਮਹੀਨਿਆਂ ਤੋਂ ਅੰਧੇਰੀ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਾਰਾ ਇਲਾਜ ਕਰਵਾਉਣ ਤੋਂ ਬਾਅਦ ਵੀ ਉਨ੍ਹਾਂ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ ਅਤੇ ਬਾਅਦ ਵਿਚ ਡਾਕਟਰਾਂ ਨੇ ਜਵਾਬ ਦੇ ਦਿੱਤਾ। ਕਰੀਬ 10 ਦਿਨ ਪਹਿਲਾਂ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਸੀ। ਇਸ ਉੱਘੇ ਗੀਤਕਾਰ ਦਾ ਅੱਜ ਤੜਕੇ 4 ਵਜੇ ਮੌਤ ਹੋ ਗਈ। ਦੇਵ ਕੋਹਲੀ ਦੀ ਮੌਤ ਕਾਰਨ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਦੇਵ ਕੋਹਲੀ ਨੇ 100 ਤੋਂ ਵੱਧ ਫਿਲਮਾਂ ਲਈ ਲਿਖੇ ਸੈਂਕੜੇ ਗੀਤ
ਦੇਵ ਕੋਹਲੀ ਨੇ 'ਲਾਲ ਪੱਥਰ', 'ਮੈਂਨੇ ਪਿਆਰ ਕੀਆ', 'ਹਮ ਆਪਕੇ ਹੈਂ ਕੌਨ', 'ਬਾਜ਼ੀਗਰ', 'ਜੁੜਵਾ 2', 'ਮੁਸਾਫਿਰ', 'ਇਸ਼ਕ', 'ਸ਼ੂਟਆਊਟ ਐਟ ਲੋਖੰਡਵਾਲਾ', 'ਟੈਕਸੀ ਨੰ.911' 'ਚ ਕੰਮ ਕੀਤਾ ਹੈ। ਉਨ੍ਹਾਂ ਨੇ 100 ਤੋਂ ਵੱਧ ਫਿਲਮਾਂ 'ਚ ਸ਼ਾਨਦਾਰ ਗਾਣੇ ਦਿੱਤੇ ਹਨ। ਦੇਵ ਕੋਹਲੀ ਨੇ ਸਲਮਾਨ ਖਾਨ ਦੀ ਬਲਾਕਬਸਟਰ ਫਿਲਮ ਮੈਂਨੇ ਪਿਆਰ ਕੀਆ ਲਈ 'ਕਬੂਤਰ ਜਾ ਜਾ', 'ਆਜਾ ਸ਼ਾਮ ਹੋਨੇ ਆਈ', ਆਤੇ ਜਾਤੇ ਹਸਤੇ ਗਾਤੇ, ਕਹੇ ਤੋ ਸਜਨਾ ਵਰਗੇ ਸੁਪਰਹਿੱਟ ਗੀਤ ਲਿਖੇ।
ਇਨ੍ਹਾਂ ਤੋਂ ਇਲਾਵਾ 'ਗਾਤਾ ਹੂੰ ਮੈਂ' (ਲਾਲ ਪੱਥਰ) 'ਮਾਇ ਨੀ ਮਾਇ' (ਹਮ ਆਪਕੇ ਹੈ ਕੌਨ), 'ਯੇ ਕਲੀ ਕਾਲੀ ਆਂਖੇਂ' (ਬਾਜ਼ੀਗਰ), 'ਚਲਤੀ ਹੈ ਕਿਆ ਨੌਂ ਸੇ ਬਾਰਹ' (ਜੁੜਵਾਂ 2), 'ਓ ਸਾਕੀ। ਸਾਕੀ' (ਮੁਸਾਫਿਰ) ਵੀ ਦੇਵ ਕੋਹਲੀ ਦੁਆਰਾ ਲਿਖੇ ਗਏ ਸਨ। ਦੇਵ ਕੋਹਲੀ ਨੇ ਆਪਣੇ ਕਰੀਅਰ ਵਿੱਚ ਰਾਮ ਲਕਸ਼ਮਣ ਤੋਂ ਲੈ ਕੇ ਅਨੂੰ ਮਲਿਕ, ਆਨੰਦ ਮਿਲਿੰਦ, ਆਨੰਦ ਰਾਜ ਆਨੰਦ ਤੱਕ ਕਈ ਵੱਡੇ ਸੰਗੀਤਕਾਰਾਂ ਨਾਲ ਕੰਮ ਕੀਤਾ ਸੀ।
ਦੇਵ ਕੋਹਲੀ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ
ਦੇਵ ਕੋਹਲੀ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਦੇਹ ਨੂੰ ਦੁਪਹਿਰ 2 ਵਜੇ ਤੋਂ ਮੁੰਬਈ ਸਥਿਤ ਉਨ੍ਹਾਂ ਦੇ ਲੋਖੰਡਵਾਲਾ ਸਥਿਤ ਘਰ 'ਚ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕਵੀ ਅਤੇ ਗੀਤਕਾਰ ਦੇਵ ਕੋਹਲੀ ਦੀ ਉਨ੍ਹਾਂ ਦੇ ਘਰ 'ਚ ਮੌਤ ਹੋ ਗਈ ਹੈ, ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
Sunny Deol Film Gadar 2: ਸੰਨੀ ਦਿਓਲ ਦੀ ਫਿਲਮ 'ਗਦਰ 2' ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਹੈ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਨੇ ਇੱਕ ਵਾਰ ਫਿਰ ਪੁਰਾਣੀਆਂ ਯਾਦਾਂ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨਾਲ ਭਰਪੂਰ ਫਿਲਮ ਦੇ ਕੇ ਲੋਕਾਂ ਨੂੰ ਸਿਨੇਮਾਘਰਾਂ ਤੱਕ ਖਿੱਚਿਆ। ਪਹਿਲੇ ਦਿਨ ਤੋਂ, 'ਗਦਰ 2' ਜ਼ਬਰਦਸਤ ਨੋਟ ਛਾਪ ਰਹੀ ਹੈ।
ਗਦਰ 2 ਦੀ ਰਿਲੀਜ਼ ਤੋਂ ਬਾਅਦ ਸੰਨੀ ਦਿਓਲ ਰੋ ਪਏ ਸਨ
10 ਦਿਨਾਂ ਵਿੱਚ 'ਗਦਰ 2' ਨੇ 400 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਹਾਲਾਂਕਿ ਸੰਨੀ ਦਿਓਲ ਸਟਾਰਰ ਫਿਲਮ ਨੂੰ ਲੈ ਕੇ ਕਾਫੀ ਚਰਚਾ ਸੀ, ਪਰ ਰਿਲੀਜ਼ ਤੋਂ ਬਾਅਦ ਇਸ ਨੇ ਜੋ ਤਬਾਹੀ ਮਚਾਈ, ਉਹ ਉਮੀਦਾਂ ਤੋਂ ਪਰੇ ਸੀ। ਹਾਲ ਹੀ 'ਚ ਹੁਣ ਅਨਿਲ ਸ਼ਰਮਾ ਨੇ ਸ਼ੇਅਰ ਕੀਤਾ ਹੈ ਕਿ ਫਿਲਮ ਰਿਲੀਜ਼ ਹੋਣ ਤੋਂ ਬਾਅਦ ਸੰਨੀ ਦਿਓਲ ਰੋ ਪਏ ਸੀ।
ਇੱਕ ਇੰਟਰਵਿਊ ਦੇ ਦੌਰਾਨ, ਅਨਿਲ ਸ਼ਰਮਾ ਨੇ ਖੁਲਾਸਾ ਕੀਤਾ ਕਿ ਉਸਨੇ ਸੰਨੀ ਦਿਓਲ ਨੂੰ ਬੁਲਾਇਆ ਜੋ ਪਹਿਲਾਂ ਹੀ ਸਿਨੇਮਾਘਰਾਂ ਵਿੱਚ 'ਗਦਰ 2' ਦਾ ਆਨੰਦ ਲੈ ਰਹੇ ਦਰਸ਼ਕਾਂ ਦੇ ਵੀਡੀਓ ਦੇਖ ਰਿਹਾ ਸੀ। ਸੰਨੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਵੇਰੇ 6 ਵਜੇ ਹੀ ਉੱਠ ਗਿਆ ਸੀ ਅਤੇ ਵੀਡੀਓ ਵੀ ਦੇਖ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਸੰਨੀ ਦਿਓਲ ਭਾਵੁਕ ਹੋ ਗਏ ਅਤੇ ਫੋਨ 'ਤੇ ਰੋਣ ਲੱਗੇ।
ਡਾਇਰੈਕਟਰ ਅਨਿਲ ਸ਼ਰਮਾ ਨੇ ਖੁਲਾਸਾ ਕੀਤਾ
ਸੰਨੀ ਦਿਓਲ ਦੇ ਰੋਣ ਦੀ ਗੱਲ ਸੁਣ ਕੇ ਡਾਇਰੈਕਟਰ ਅਨਿਲ ਸ਼ਰਮਾ ਹੈਰਾਨ ਰਹਿ ਗਏ ਕਿਉਂਕਿ ਉਨ੍ਹਾਂ ਨੇ ਸੰਨੀ ਨੂੰ ਪਹਿਲੀ ਵਾਰ ਰੋਂਦੇ ਸੁਣਿਆ ਸੀ। ਸੰਨੀ ਦਿਓਲ ਦੇ ਰੋਣ ਦੀ ਆਵਾਜ਼ ਸੁਣ ਕੇ ਅਨਿਲ ਅਤੇ ਉਨ੍ਹਾਂ ਦੀ ਪਤਨੀ ਦੀਆਂ ਵੀ ਅੱਖਾਂ 'ਚ ਹੰਝੂ ਆ ਗਏ।
ਦੱਸ ਦੇਈਏ ਕਿ 'ਗਦਰ 2' ਨੇ ਚੌਦਵੇਂ ਦਿਨ 8.40 ਕਰੋੜ ਦੀ ਕਮਾਈ ਕੀਤੀ ਸੀ। ਇਹ ਕਲੈਕਸ਼ਨ ਪੰਦਰਾਂਵੇਂ ਦਿਨ ਹੋਰ ਡਿੱਗ ਗਿਆ ਹੈ। ਸਕਨੀਲਕ ਦੀ ਰਿਪੋਰਟ ਮੁਤਾਬਕ 'ਗਦਰ 2' ਨੇ 15ਵੇਂ ਦਿਨ 6 ਕਰੋੜ ਦੀ ਕਮਾਈ ਕੀਤੀ ਹੈ। ਜਿਸ ਤੋਂ ਬਾਅਦ ਫਿਲਮ ਦਾ ਕੁਲ ਕਲੈਕਸ਼ਨ 425.10 ਕਰੋੜ ਹੋ ਗਿਆ ਹੈ।
Arjun Kapoor Malaika Arora Breakup: ਬਾਲੀਵੁੱਡ ਸਟਾਰ ਜੋੜਾ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਹਾਂ ਨੇ ਆਪਣੀ ਲਵ ਲਾਈਫ ਦੀ ਸ਼ੁਰੂਆਤ 'ਚ ਇਸ ਰਿਸ਼ਤੇ ਨੂੰ ਛੁਪਾਇਆ ਸੀ, ਪਰ ਬਾਅਦ 'ਚ ਖੁੱਲ੍ਹ ਕੇ ਇਕ-ਦੂਜੇ ਨਾਲ ਆਪਣੇ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਅਤੇ ਇਕੱਠੇ ਨਜ਼ਰ ਆਏ। ਕੁਝ ਸਮਾਂ ਪਹਿਲਾਂ ਅਰਜੁਨ ਕਪੂਰ ਦੀ ਜਨਮਦਿਨ ਪਾਰਟੀ 'ਚ ਮਲਾਇਕਾ ਦੇ ਡਾਂਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ ਪਰ ਹਾਲ ਹੀ 'ਚ ਜਦੋਂ ਉਨ੍ਹਾਂ ਦੇ ਬ੍ਰੇਕਅੱਪ ਦੀ ਖਬਰ ਸਾਹਮਣੇ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਝਟਕਾ ਲੱਗਾ। ਹਾਲਾਂਕਿ ਜੋੜੇ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਮਲਾਇਕਾ ਅਰੋੜਾ ਦਾ ਖਾਸ ਸੰਦੇਸ਼ ਲਿਖਿਆ ਸਵੈਟਸ਼ਰਟ ਇਸ ਵੱਲ ਇਸ਼ਾਰਾ ਕਰ ਰਿਹਾ ਹੈ।
ਮਲਾਇਕਾ ਦੀ ਸਵੈਟ ਸ਼ਰਟ 'ਤੇ ਕੀ ਹੈ ਸੰਦੇਸ਼?
ਮਲਾਇਕਾ ਅਰੋੜਾ ਨੂੰ ਹਾਲ ਹੀ 'ਚ ਮੁੰਬਈ 'ਚ ਘਰ ਤੋਂ ਬਾਹਰ ਨਿਕਲਦੇ ਹੋਏ ਪਾਪਰਾਜ਼ੀ ਕੈਮਰਿਆਂ ਨੇ ਕੈਦ ਕੀਤਾ ਸੀ। ਇਸ ਦੌਰਾਨ ਉਸ ਨੇ ਚਿੱਟੇ ਰੰਗ ਦੀ ਸਵੈਟ-ਸ਼ਰਟ ਅਤੇ ਉਸੇ ਰੰਗ ਦਾ ਪਜਾਮਾ ਪਾਇਆ ਹੋਇਆ ਸੀ। ਉਨ੍ਹਾਂ ਦੀ ਸਵੈਟ ਸ਼ਰਟ 'ਤੇ ਇਕ ਸੰਦੇਸ਼ ਲਿਖਿਆ ਹੋਇਆ ਸੀ, ਜਿਸ ਨੂੰ ਪੜ੍ਹ ਕੇ ਲੋਕ ਹੈਰਾਨ ਰਹਿ ਗਏ। ਅਸਲ 'ਚ ਉਸ ਦੀ ਸਵੈਟ-ਸ਼ਰਟ 'ਤੇ ਲਿਖਿਆ ਹੋਇਆ ਸੀ, 'ਚਲੋ ਵੱਖ ਹੋ ਜਾਈਏ' (Let's Fall Apart)। ਇਸ ਦੇ ਨਾਲ ਹੀ ਇਸ 'ਤੇ ਇਕ ਸਮਾਈਲੀ ਵੀ ਬਣੀ ਹੋਈ ਸੀ। ਇਸ ਸੰਦੇਸ਼ ਨੂੰ ਪੜ੍ਹ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ। ਕਿਤੇ ਮਲਾਇਕਾ ਇਸ ਮੈਸੇਜ ਰਾਹੀਂ ਅਰਜੁਨ ਅਤੇ ਉਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਦੀ ਪੁਸ਼ਟੀ ਤਾਂ ਨਹੀਂ ਕਰ ਰਹੀ ਹੈ।
ਬ੍ਰੇਕਅੱਪ ਦੀ ਅਫਵਾਹ ਕਿਵੇਂ ਸ਼ੁਰੂ ਹੋਈ?
ਅਰਜੁਨ ਕਪੂਰ ਨੇ ਪਿਛਲੇ ਦਿਨੀਂ ਆਪਣੇ ਇੰਸਟਾ ਅਕਾਊਂਟ 'ਤੇ ਛੁੱਟੀਆਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਅਰਜੁਨ ਇਕੱਲੇ ਨਜ਼ਰ ਆ ਰਹੇ ਸਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪ੍ਰੇਮਿਕਾ ਮਲਾਇਕਾ ਨੇ ਵੀ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਦੇ ਨਾਲ ਹੀ ਅਰਜੁਨ ਕਪੂਰ ਨਾਲ ਹਰ ਜਗ੍ਹਾ ਨਜ਼ਰ ਆਉਣ ਵਾਲੀ ਮਲਾਇਕਾ ਵੀ ਮੁੰਬਈ 'ਚ ਏ.ਪੀ.ਢਿਲੋਂ ਵਲੋਂ ਆਯੋਜਿਤ ਇਕ ਈਵੈਂਟ 'ਚ ਇਕੱਲੀ ਪਹੁੰਚੀ। ਜਿਸ ਤੋਂ ਬਾਅਦ ਉਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ। ਇਸ ਤੋਂ ਇਲਾਵਾ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰਾ ਨੇ ਅਰਜੁਨ ਕਪੂਰ ਤੇ ਉਸ ਦੇ ਫੈਮਿਲੀ ਮੈਂਬਰਾਂ ਨੂੰ ਸੋਸ਼ਲ ਮੀਡੀਆ ਤੋਂ ਅਨਫਾਲੋ ਕਰ ਦਿੱਤਾ ਹੈ।
ਅਰਜੁਨ ਕਪੂਰ ਨੂੰ ਮਿਲੀ ਨਵੀਂ ਪ੍ਰੇਮਿਕਾ?
ਇਸ ਦੌਰਾਨ, ਅਰਜੁਨ ਕਪੂਰ ਸੋਸ਼ਲ ਮੀਡੀਆ ਪ੍ਰਭਾਵਕ (ਇਨਫਲੂਐਂਸਰ) ਕੁਸ਼ਾ ਕਪਿਲਾ ਨੂੰ ਡੇਟ ਕਰਨ ਦੀਆਂ ਖਬਰਾਂ ਸਨ। ਹਾਲਾਂਕਿ, ਕੁਸ਼ਾ ਕਪਿਲਾ ਨੇ ਆਪਣੀ ਪ੍ਰਤੀਕਿਰਿਆ ਦੇ ਨਾਲ ਇਨ੍ਹਾਂ ਖਬਰਾਂ 'ਤੇ ਰੋਕ ਲਗਾ ਦਿੱਤੀ। ਕੁਸ਼ਾ ਨੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਆਪਣੇ ਬਾਰੇ ਰੋਜ਼ਾਨਾ ਇੰਨੀ ਬਕਵਾਸ ਪੜ੍ਹਨ ਤੋਂ ਬਾਅਦ, ਮੈਨੂੰ ਆਪਣੀ ਰਸਮੀ ਜਾਣ-ਪਛਾਣ ਕਰਵਾਉਣੀ ਪਵੇਗੀ। ਹਰ ਵਾਰ ਜਦੋਂ ਮੈਂ ਮੇਰੇ ਬਾਰੇ ਕੋਈ ਬਕਵਾਸ ਪੜ੍ਹਦੀ ਹਾਂ, ਮੈਂ ਬੱਸ ਪ੍ਰਾਰਥਨਾ ਕਰਦੀ ਹਾਂ ਕਿ ਮੇਰੀ ਮੰਮੀ ਇਹ ਸਭ ਨਾ ਪੜ੍ਹੇ।
Neeru Bajwa Amit Sadh: ਨੀਰੂ ਬਾਜਵਾ ਪਾਲੀਵੁੱਡ ਦੀ ਟੌਪ ਅਭਿਨੇਤਰੀ ਹੈ। ਉਹ ਅੱਜ ਯਾਨਿ 26 ਅਗਸਤ ਨੂੰ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 26 ਅਗਸਤ 1980 ਨੂੰ ਕੈਨੇਡਾ `ਚ ਹੋਇਆ। ਨੀਰੂ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਫ਼ਿਲਮ `ਮੈਂ ਸੋਲ੍ਹਾਂ ਬਰਸ ਕੀ` ਤੋਂ ਕੀਤੀ ਸੀ। ਇਹ ਫ਼ਿਲਮ ਦੇਵ ਆਨੰਦ ਨੇ ਪ੍ਰੋਡਿਊਸ ਕੀਤੀ ਸੀ। ਨੀਰੂ ਨੂੰ ਬਾਲੀਵੁੱਡ `ਚ ਜ਼ਿਆਦਾ ਸਫ਼ਲਤਾ ਨਹੀਂ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਟੀਵੀ ਦੀ ਦੁਨੀਆ ਦਾ ਰੁਖ ਕੀਤਾ। ਇੱਥੇ ਉਹ ਇਕ ਸਫ਼ਲ ਅਭਿਨੇਤਰੀ ਦੇ ਤੌਰ ਤੇ ਸਥਾਪਿਤ ਹੋ ਗਈ।
ਟੀਵੀ ਐਕਟਰ ਅਮਿਤ ਸਾਧ ਨਾਲ ਪਿਆਰ
ਨੀਰੂ ਬਾਜਵਾ ਦਾ ਵਿਆਹ ਹੈਰੀ ਜਵੰਧਾ ਨਾਲ ਹੋਇਆ ਹੈ। ਇਹ ਜੋੜਾ 2015 `ਚ ਵਿਆਹ ਦੇ ਬੰਧਨ `ਚ ਬੱਝਿਆ ਸੀ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਹੈਰੀ ਤੋਂ ਪਹਿਲਾਂ ਨੀਰੂ ਪ੍ਰਸਿੱਧ ਟੀਵੀ ਐਕਟਰ ਅਮਿਤ ਸਾਧ ਨੂੰ ਡੇਟ ਕਰ ਰਹੀ ਸੀ।
ਜੀ ਹਾਂ, ਇਹ ਕੋਈ ਟਾਈਮ ਪਾਸ ਰਿਸ਼ਤਾ ਨਹੀਂ ਸੀ। ਦੋਵੇਂ ਇੱਕ ਦੂਜੇ 'ਤੇ ਜਾਨ ਛਿੜਕਦੇ ਸੀ। ਇੱਕ ਇੰਟਰਵਿਊ `ਚ ਅਮਿਤ ਸਾਧ ਨੇ ਦੱਸਿਆ ਕਿ ਨੀਰੂ ਉਨ੍ਹਾਂ ਦੀ ਜਾਨ ਸੀ। ਉਹ ਨੀਰੂ ਦੇ ਬਿਨਾਂ ਇੱਕ ਪਲ ਵੀ ਨਹੀਂ ਬਿਤਾ ਸਕਦੇ ਸੀ। ਜਦੋਂ ਨੀਰੂ ਉਨ੍ਹਾਂ ਨੂੰ ਛੱਡ ਕੇ ਗਈ ਤਾਂ ਅਮਿਤ ਇਸ ਬ੍ਰੇਕਅਪ ਨੂੰ ਸੰਭਾਲ ਨਹੀਂ ਸਕੇ। ਉਹ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ ਅਤੇ ਦੇਸ਼ ਛੱਡ ਕੇ ਚਲੇ ਗਏ।
ਕਿਉਂ ਹੋਇਆ ਸੀ ਬ੍ਰੇਕਅਪ?
ਰਿਪੋਰਟਾਂ ਮੁਤਾਬਕ ਅਮਿਤ ਤੇ ਨੀਰੂ ਦਾ ਰਿਸ਼ਤਾ ਬੇਹੱਦ ਡੂੰਘਾ ਸੀ। ਇਹ ਰਿਸ਼ਤਾ ਕਰੀਬ 8 ਸਾਲਾਂ ਤੱਕ ਚੱਲਿਆ। ਦੋਵੇਂ ਟੀਵੀ ਇੰਡਸਟਰੀ ਦੇ ਬੈਸਟ ਕੱਪਲ ਕਹੇ ਜਾਂਦੇ ਸੀ। ਇੱਥੋਂ ਤੱਕ ਕਿ ਇਨ੍ਹਾਂ ਦਾ ਰਿਸ਼ਤਾ ਇਨ੍ਹਾਂ ਦੇ ਫ਼ੈਨਜ਼ ਲਈ ਵੀ ਇੱਕ ਆਦਰਸ਼ ਸੀ। ਹਰ ਕੋਈ ਕਹਿੰਦਾ ਸੀ ਕਿ ਰਿਸ਼ਤਾ ਤਾਂ ਅਮਿਤ ਤੇ ਨੀਰੂ ਵਰਗਾ ਹੋਣਾ ਚਾਹੀਦਾ ਹੈ। ਫ਼ਿਰ ਇਨ੍ਹਾਂ ਦੋਵਾਂ ਦਾ ਬ੍ਰੇਕਅਪ ਕਿਉਂ ਹੋਇਆ?
8 ਸਾਲ ਦੇ ਖੂਬਸੂਰਤ ਰਿਸ਼ਤੇ `ਚ ਰਹਿਣ ਤੋਂ ਬਾਅਦ ਨੀਰੂ ਤੇ ਅਮਿਤ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ। ਵਿਆਹ ਦੀ ਗੱਲ ਦੋਵਾਂ ਦੇ ਪਰਿਵਾਰਾਂ ਤੱਕ ਪਹੁੰਚੀ। ਪਰ ਕਿਹਾ ਜਾਂਦਾ ਹੈ ਕਿ ਨੀਰੂ ਦੇ ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਉਸ ਦੌਰਾਨ ਨੀਰੂ ਨੇ ਅਮਿਤ ਨਾਲ ਬੋਲਣਾ ਚਾਲ ਵੀ ਘੱਟ ਕਰ ਦਿਤਾ ਸੀ। ਇਸ ਤੋਂ ਬਾਅਦ ਅਮਿਤ ਨੂੰ ਬਿੱਗ ਬੌਸ ਸੀਜ਼ਨ 1 ਤੋਂ ਕਾਲ ਆਈ। ਉਨ੍ਹਾਂ ਨੇ ਉਸ ਸ਼ੋਅ `ਚ ਭਾਗ ਲਿਆ। ਮਗਰੋਂ ਨੀਰੂ ਨੇ ਬ੍ਰੇਕਅਪ ਦਾ ਐਲਾਨ ਕਰ ਦਿਤਾ। ਇਸ ਬ੍ਰੇਕਅਪ ਬਾਰੇ ਪਤਾ ਲੱਗਣ ਤੇ ਅਮਿਤ ਸ਼ੋਅ `ਤੇ ਹੀ ਫੁੱਟ ਫੁੱਟ ਕੇ ਰੋਣ ਲੱਗ ਪਏ ਸੀ।
ਇਸ ਤੋਂ ਬਾਅਦ ਨੀਰੂ ਨੇ ਪਾਲੀਵੁੱਡ ਦਾ ਰੁਖ ਕਰ ਲਿਆ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 2015 `ਚ ਅਦਾਕਾਰਾ ਨੇ ਹੈਰੀ ਜਵੰਧਾ ਨਾਲ ਵਿਆਹ ਕਰ ਲਿਆ। ਇਸ ਜੋੜੇ ਦੀਆਂ ਤਿੰਨ ਧੀਆਂ ਹਨ। ਨੀਰੂ ਅੱਜ ਆਪਣੀ ਵਿਆਹੁਤਾ ਜ਼ਿੰਦਗੀ `ਚ ਖੁਸ਼ ਹੈ।
Gadar 2 Vs OMG 2 Box Office Collection Day 15: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਪੀਰੀਅਡ ਐਕਸ਼ਨ ਡਰਾਮਾ 'ਗਦਰ 2' ਅਤੇ ਅਕਸ਼ੈ ਕੁਮਾਰ, ਪੰਕਜ ਤ੍ਰਿਪਾਠੀ ਅਤੇ ਯਾਮੀ ਗੌਤਮ ਦੀ ਕਾਮੇਡੀ-ਡਰਾਮਾ ਫਿਲਮ 'ਓਐਮਜੀ 2' ਭਾਰਤੀ ਸਕੂਲਾਂ ਵਿੱਚ ਸੈਕਸ ਸਿੱਖਿਆ 'ਤੇ ਆਧਾਰਿਤ ਹੈ। ਤੀਜੇ ਹਫ਼ਤੇ ਵਿੱਚ. ਇਨ੍ਹਾਂ ਦੋਵਾਂ ਫਿਲਮਾਂ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ ਹੈ। 'ਗਦਰ 2' ਨੇ ਜਿੱਥੇ ਬਾਕਸ ਆਫਿਸ 'ਤੇ 400 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ, ਉਥੇ ਹੀ 'OMG 2' ਨੇ ਵੀ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਹਾਲਾਂਕਿ ਤੀਜੇ ਹਫਤੇ 'ਚ ਇਨ੍ਹਾਂ ਦੋਹਾਂ ਫਿਲਮਾਂ ਦੇ ਕਲੈਕਸ਼ਨ ਦੀ ਰਫਤਾਰ ਮੱਠੀ ਪੈ ਗਈ ਹੈ। ਆਓ ਜਾਣਦੇ ਹਾਂ 'OMG 2' ਅਤੇ 'ਗਦਰ 2' ਨੇ ਰਿਲੀਜ਼ ਦੇ 15ਵੇਂ ਦਿਨ ਕਿੰਨੇ ਕਰੋੜ ਦਾ ਕਾਰੋਬਾਰ ਕੀਤਾ ਹੈ।
'ਗਦਰ 2' ਨੇ 15ਵੇਂ ਦਿਨ ਕਿੰਨੀ ਕਮਾਈ ਕੀਤੀ?
'ਗਦਰ 2' ਨੇ ਬਾਕਸ ਆਫਿਸ 'ਤੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਸੰਨੀ ਦਿਓਲ ਦੀ ਇਸ ਫਿਲਮ ਦਾ ਕਰੇਜ਼ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਿਆ। 2001 ਵਿੱਚ ਆਈ ਫਿਲਮ ਗਦਰ ਏਕ ਪ੍ਰੇਮ ਕਥਾ ਦਾ ਸੀਕਵਲ ਗਦਰ 2 ਨੇ ਰਿਲੀਜ਼ ਹੁੰਦੇ ਹੀ ਸਿਨੇਮਾਘਰਾਂ ਵਿੱਚ ਹੰਗਾਮਾ ਮਚਾ ਦਿੱਤਾ ਸੀ। ਫਿਲਮ ਨੂੰ ਦੇਖਣ ਲਈ ਦਰਸ਼ਕ ਵੱਡੀ ਗਿਣਤੀ 'ਚ ਆਏ ਅਤੇ ਇਸ ਨੇ ਕਾਫੀ ਨੋਟ ਵੀ ਛਾਪੇ। ਹਾਲਾਂਕਿ ਤੀਜੇ ਹਫ਼ਤੇ 'ਗਦਰ 2' ਦੀ ਰਫ਼ਤਾਰ ਹੌਲੀ ਹੋ ਗਈ ਹੈ ਅਤੇ ਇਸ ਦੀ ਕਲੈਕਸ਼ਨ 'ਚ ਕਮੀ ਆ ਰਹੀ ਹੈ। ਇਸ ਦੇ ਨਾਲ ਹੀ ਫਿਲਮ ਰਿਲੀਜ਼ ਦੇ 15ਵੇਂ ਦਿਨ ਯਾਨੀ ਤੀਜੇ ਸ਼ੁੱਕਰਵਾਰ ਦੇ ਸ਼ੁਰੂਆਤੀ ਅੰਕੜੇ ਆ ਗਏ ਹਨ।
ਰਿਪੋਰਟ ਦੇ ਅਨੁਸਾਰ, 'ਗਦਰ 2' ਨੇ ਆਪਣੀ ਰਿਲੀਜ਼ ਦੇ 15ਵੇਂ ਦਿਨ ਯਾਨੀ ਤੀਜੇ ਸ਼ੁੱਕਰਵਾਰ ਨੂੰ 6.70 ਕਰੋੜ ਦਾ ਕਾਰੋਬਾਰ ਕੀਤਾ ਹੈ।
ਇਸ ਨਾਲ 'ਗਦਰ 2' ਦੀ 15 ਦਿਨਾਂ ਦੀ ਕੁੱਲ ਕਮਾਈ ਹੁਣ 425.80 ਕਰੋੜ ਰੁਪਏ ਹੋ ਗਈ ਹੈ।
'OMG 2' ਨੇ 15ਵੇਂ ਦਿਨ ਕਿੰਨੀ ਕਮਾਈ ਕੀਤੀ ਹੈ?
'OMG 2' 'ਚ ਅਕਸ਼ੇ ਕੁਮਾਰ ਸ਼ਿਵਦੂਤ ਦੇ ਰੂਪ 'ਚ ਨਜ਼ਰ ਆ ਚੁੱਕੇ ਹਨ। ਇਹ ਫਿਲਮ ਭਾਰਤ ਵਿੱਚ ਸਕੂਲ ਵਿੱਚ ਸੈਕਸ ਸਿੱਖਿਆ 'ਤੇ ਆਧਾਰਿਤ ਹੈ। ਇਸ ਫਿਲਮ ਨੂੰ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਨੂੰ A ਸਰਟੀਫਿਕੇਟ ਵੀ ਮਿਲਿਆ ਅਤੇ ਇਸ ਫਿਲਮ ਦੀ ਟੱਕਰ ਸੰਨੀ ਦਿਓਲ ਦੀ ਗਦਰ 2 ਨਾਲ ਹੋਈ। ਇਸ ਦੇ ਬਾਵਜੂਦ 'OMG 2' ਨੇ ਬਾਕਸ ਆਫਿਸ 'ਤੇ ਚੰਗਾ ਕਲੈਕਸ਼ਨ ਕੀਤਾ। ਫਿਲਮ ਨੇ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਹਾਲਾਂਕਿ ਤੀਜੇ ਹਫਤੇ 'ਚ ਬਾਕਸ ਆਫਿਸ 'ਤੇ 'OMG 2' ਦੀ ਹਾਲਤ ਪਤਲੀ ਹੋ ਗਈ ਹੈ। ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਦੇ 15ਵੇਂ ਦਿਨ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ।
ਰਿਪੋਰਟ ਦੇ ਅਨੁਸਾਰ, 'OMG 2' ਨੇ ਆਪਣੀ ਰਿਲੀਜ਼ ਦੇ 15ਵੇਂ ਦਿਨ ਸਿਰਫ 1.80 ਕਰੋੜ ਰੁਪਏ ਇਕੱਠੇ ਕੀਤੇ ਹਨ।
ਇਸ ਨਾਲ 'OMG 2' ਦੀ 15 ਦਿਨਾਂ ਦੀ ਕੁੱਲ ਕਮਾਈ ਹੁਣ 128.22 ਕਰੋੜ ਰੁਪਏ ਹੋ ਗਈ ਹੈ।
'ਡ੍ਰੀਮ ਗਰਲ 2' ਨੇ 'ਓਐਮਜੀ 2' ਅਤੇ 'ਗਦਰ 2' ਨੂੰ ਤਬਾਹ ਕਰ ਦਿੱਤਾ
ਤੁਹਾਨੂੰ ਦੱਸ ਦੇਈਏ ਕਿ ਆਯੁਸ਼ਮਾਨ ਖੁਰਾਨਾ ਦੀ ਕਾਮੇਡੀ ਡਰਾਮਾ ਫਿਲਮ 'ਡਰੀਮ ਗਰਲ 2' ਬੀਤੇ ਦਿਨ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਹ ਫਿਲਮ ਵੀ ਸੀਕਵਲ ਹੈ ਅਤੇ ਇਸ ਦਾ ਪਹਿਲਾ ਭਾਗ ਵੀ ਸੁਪਰ-ਡੁਪਰ ਹਿੱਟ ਰਿਹਾ ਸੀ। ਦੂਜੇ ਪਾਸੇ, 'ਡਰੀਮ ਗਰਲ 2' ਨੂੰ ਪਹਿਲੇ ਦਿਨ ਹੀ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ, ਜਿਸ ਕਾਰਨ 'ਓਐਮਜੀ 2' ਅਤੇ 'ਗਦਰ 2' ਦੀ ਕਮਾਈ ਵੀ ਪ੍ਰਭਾਵਿਤ ਹੋਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਵੀਕੈਂਡ 'ਤੇ 'ਡ੍ਰੀਮ ਗਰਲ 2' ਦੇ ਸਾਹਮਣੇ 'OMG 2' ਅਤੇ 'ਗਦਰ 2' ਕਿੰਨੀ ਕਮਾਈ ਕਰ ਸਕਦੇ ਹਨ।
ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਪਿਛਲੇ ਤਕਰੀਬਨ ਡੇਢ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਪੰਜਾਬੀ ਸਿਨੇਮਾ ਨਾਲ ਜੁੜੀ ਹੈ। ਅੱਜ ਯਾਨਿ 26 ਅਗਸਤ ਨੂੰ ਨੀਰੂ ਬਾਜਵਾ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਨੀਰੂ ਦੇ ਜਨਮਦਿਨ ਦੇ ਤੁਹਾਨੂੰ ਉਨ੍ਹਾਂ ਦੇ ਨਾਲ ਜੁੜੀਆਂ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ।
ਨੀਰੂ ਦਾ ਜਨਮ 26 ਅਗਸਤ 1980 ਨੂੰ ਕੈਨੇਡਾ 'ਚ ਹੋਇਆ ਸੀ। ਨੀਰੂ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੀ ਫਿਲਮ 'ਮੈਂ ਸੋਲ੍ਹਾ ਬਰਸ ਕੀ' ਤੋਂ ਕੀਤੀ ਸੀ। ਪਰ ਇਹ ਫਿਲਮ ਬੁਰੀ ਤਰ੍ਹਾਂ ਫਲੌਪ ਰਹੀ ਸੀ। ਇਸ ਤੋਂ ਬਾਅਦ ਨੀਰੂ ਨੇ ਟੀਵੀ ਦੀ ਦੁਨੀਆ 'ਚ ਕਦਮ ਰੱਖਿਆ। ਇੱਥੇ ਅਦਾਕਾਰਾ ਨੂੰ ਮਿਲੀ ਜੁਲੀ ਸਫਲਤਾ ਮਿਲੀ। ਨੀਰੂ ਨੇ ਆਪਣੇ ਟੀਵੀ ਕਰੀਅਰ ਦੀ ਸ਼ੁਰੂਆਤ 'ਅਸਤਿਤਵਾ - ਏਕ ਪ੍ਰੇਮ ਕੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਜੀਤ, ਗਨ ਐਂਡ ਰੋਜ਼ਜ਼, ਹਰੀ ਮਿਰਚ ਲਾਲ ਮਿਰਚ ਵਰਗੇ ਸੀਰੀਅਲਾਂ 'ਚ ਨਜ਼ਰ ਆਈ।
ਭਾਰਤ ਤੇ ਕੈਨੇਡਾ `ਚ ਆਲੀਸ਼ਾਨ ਘਰ
ਨੀਰੂ ਬਾਜਵਾ ਦਾ ਇੰਡੀਆ `ਚ ਆਲੀਸ਼ਾਨ ਘਰ ਹੈ, ਪਰ ੳੇੁਹ ਆਪਣੇ ਪਰਿਵਾਰ ਨਾਲ ਕੈਨੇਡਾ `ਚ ਸੈਟਲ ਹੈ। ਕੈਨੇਡਾ `ਚ ਨੀਰੂ ਦਾ ਆਲੀਸ਼ਾਨ ਬੰਗਲਾ ਹੈ, ਜਿਸ ਦੀ ਕੀਮਤ ਕਰੋੜਾਂ `ਚ ਹੈ।
ਮਹਿੰਗੀਆਂ ਕਾਰਾਂ ਦੀ ਸ਼ੌਕੀਨ
ਨੀਰੂ ਬਾਜਵਾ ਨੂੰ ਮਹਿੰਗੀਆਂ ਕਾਰਾਂ ਦਾ ਕਾਫ਼ੀ ਸ਼ੌਕ ਹੈ। ਉਨ੍ਹਾਂ ਦੇ ਕਾਰ ਕਲੈਕਸ਼ਨ `ਚ ਮਰਸਡੀਜ਼, ਬੈਐਮਡਬਲਿਊ, ਰੇਂਜ ਰੋਵਰ ਵਰਗੀਆਂ ਜ਼ਬਰਦਸਤ ਕਾਰਾਂ ਹਨ।
150 ਕਰੋੜ ਜਾਇਦਾਦ ਦੀ ਮਾਲਕਣ
ਨੀਰੂ ਬਾਜਵਾ ਦੀ ਨੈੱਟ ਵਰਥ ਯਾਨਿ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇੱਕ ਰਿਪੋਰਟ ਦੇ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 20 ਮਿਲੀਅਨ ਡਾਲਰ ਯਾਨਿ 150 ਕਰੋੜ ਤੋਂ ਵੀ ਵੱਧ ਹੈ। ਰਿਪੋਰਟ ਦੇ ਮੁਤਾਬਕ ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਦਾਕਾਰਾ ਹੈ। ਉਹ ਇੱਕ ਫ਼ਿਲਮ ਕਰਨ ਲਈ 70 ਲੱਖ ਫ਼ੀਸ ਚਾਰਜ ਕਰਦੀ ਹੈ।
ਪਿਛੋਕੜ
Entertainment News Today Latest Updates 26 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਨੀਰੂ ਬਾਜਵਾ ਮਨਾ ਰਹੀ 43ਵਾਂ ਜਨਮਦਿਨ, ਪੰਜਾਬੀ ਇੰਡਸਟਰੀ ਦੀ ਸਭ ਤੋਂ ਅਮੀਰ ਅਦਾਕਾਰਾ, 150 ਕਰੋੜ ਜਾਇਦਾਦ ਦੀ ਹੈ ਮਾਲਕਣ
ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਪਿਛਲੇ ਤਕਰੀਬਨ ਡੇਢ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਪੰਜਾਬੀ ਸਿਨੇਮਾ ਨਾਲ ਜੁੜੀ ਹੈ। ਅੱਜ ਯਾਨਿ 26 ਅਗਸਤ ਨੂੰ ਨੀਰੂ ਬਾਜਵਾ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਨੀਰੂ ਦੇ ਜਨਮਦਿਨ ਦੇ ਤੁਹਾਨੂੰ ਉਨ੍ਹਾਂ ਦੇ ਨਾਲ ਜੁੜੀਆਂ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ। ਨੀਰੂ ਦਾ ਜਨਮ 26 ਅਗਸਤ 1980 ਨੂੰ ਕੈਨੇਡਾ 'ਚ ਹੋਇਆ ਸੀ। ਨੀਰੂ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੀ ਫਿਲਮ 'ਮੈਂ ਸੋਲ੍ਹਾ ਬਰਸ ਕੀ' ਤੋਂ ਕੀਤੀ ਸੀ। ਪਰ ਇਹ ਫਿਲਮ ਬੁਰੀ ਤਰ੍ਹਾਂ ਫਲੌਪ ਰਹੀ ਸੀ। ਇਸ ਤੋਂ ਬਾਅਦ ਨੀਰੂ ਨੇ ਟੀਵੀ ਦੀ ਦੁਨੀਆ 'ਚ ਕਦਮ ਰੱਖਿਆ। ਇੱਥੇ ਅਦਾਕਾਰਾ ਨੂੰ ਮਿਲੀ ਜੁਲੀ ਸਫਲਤਾ ਮਿਲੀ। ਨੀਰੂ ਨੇ ਆਪਣੇ ਟੀਵੀ ਕਰੀਅਰ ਦੀ ਸ਼ੁਰੂਆਤ 'ਅਸਤਿਤਵਾ - ਏਕ ਪ੍ਰੇਮ ਕੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਜੀਤ, ਗਨ ਐਂਡ ਰੋਜ਼ਜ਼, ਹਰੀ ਮਿਰਚ ਲਾਲ ਮਿਰਚ ਵਰਗੇ ਸੀਰੀਅਲਾਂ 'ਚ ਨਜ਼ਰ ਆਈ।
ਭਾਰਤ ਤੇ ਕੈਨੇਡਾ `ਚ ਆਲੀਸ਼ਾਨ ਘਰ
ਨੀਰੂ ਬਾਜਵਾ ਦਾ ਇੰਡੀਆ `ਚ ਆਲੀਸ਼ਾਨ ਘਰ ਹੈ, ਪਰ ੳੇੁਹ ਆਪਣੇ ਪਰਿਵਾਰ ਨਾਲ ਕੈਨੇਡਾ `ਚ ਸੈਟਲ ਹੈ। ਕੈਨੇਡਾ `ਚ ਨੀਰੂ ਦਾ ਆਲੀਸ਼ਾਨ ਬੰਗਲਾ ਹੈ, ਜਿਸ ਦੀ ਕੀਮਤ ਕਰੋੜਾਂ `ਚ ਹੈ।
ਮਹਿੰਗੀਆਂ ਕਾਰਾਂ ਦੀ ਸ਼ੌਕੀਨ
ਨੀਰੂ ਬਾਜਵਾ ਨੂੰ ਮਹਿੰਗੀਆਂ ਕਾਰਾਂ ਦਾ ਕਾਫ਼ੀ ਸ਼ੌਕ ਹੈ। ਉਨ੍ਹਾਂ ਦੇ ਕਾਰ ਕਲੈਕਸ਼ਨ `ਚ ਮਰਸਡੀਜ਼, ਬੈਐਮਡਬਲਿਊ, ਰੇਂਜ ਰੋਵਰ ਵਰਗੀਆਂ ਜ਼ਬਰਦਸਤ ਕਾਰਾਂ ਹਨ।
150 ਕਰੋੜ ਜਾਇਦਾਦ ਦੀ ਮਾਲਕਣ
ਨੀਰੂ ਬਾਜਵਾ ਦੀ ਨੈੱਟ ਵਰਥ ਯਾਨਿ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇੱਕ ਰਿਪੋਰਟ ਦੇ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 20 ਮਿਲੀਅਨ ਡਾਲਰ ਯਾਨਿ 150 ਕਰੋੜ ਤੋਂ ਵੀ ਵੱਧ ਹੈ। ਰਿਪੋਰਟ ਦੇ ਮੁਤਾਬਕ ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਦਾਕਾਰਾ ਹੈ। ਉਹ ਇੱਕ ਫ਼ਿਲਮ ਕਰਨ ਲਈ 70 ਲੱਖ ਫ਼ੀਸ ਚਾਰਜ ਕਰਦੀ ਹੈ।
- - - - - - - - - Advertisement - - - - - - - - -