Neeru Bajwa: ਨੀਰੂ ਬਾਜਵਾ ਅੱਜ ਮਨਾ ਰਹੀ ਆਪਣਾ ਜਨਮਦਿਨ, ਭੈਣ ਰੁਬੀਨਾ ਨੇ ਖੂਬਸੂਰਤ ਯਾਦਾਂ ਸ਼ੇਅਰ ਕਰ ਕੀਤਾ Wish
Rubina Bajwa on Neeru Bajwa Birthday: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਪੰਜਾਬੀ ਫਿਲਮਾਂ ਦੇ ਨਾਲ-ਨਾਲ ਕਈ ਟੀਵੀ ਸੀਰੀਅਲਸ ਵਿੱਚ ਵੀ ਦਿਖਾਈ ਦੇ ਚੁੱਕੀ ਹੈ।
Rubina Bajwa on Neeru Bajwa Birthday: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਪੰਜਾਬੀ ਫਿਲਮਾਂ ਦੇ ਨਾਲ-ਨਾਲ ਕਈ ਟੀਵੀ ਸੀਰੀਅਲਸ ਵਿੱਚ ਵੀ ਦਿਖਾਈ ਦੇ ਚੁੱਕੀ ਹੈ। ਦੱਸ ਦੇਈਏ ਕਿ ਪੰਜਾਬੀ ਸਿਨੇਮਾ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਾਉਣ ਵਾਲੀ ਨੀਰੂ ਬਾਜਵਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਫਿਲਮ ਇੰਡਸਟਰੀ ਨਾਲ ਜੁੜੇ ਸਿਤਾਰੇ ਅਦਾਕਾਰਾ ਨੂੰ ਪੋਸਟ ਸਾਂਝੀ ਕਰ ਲਗਾਤਾਰ ਵਧਾਈ ਦੇ ਰਹੇ ਹਨ। ਇਸ ਵਿਚਾਲੇ ਭੈਣ ਰੁਬੀਨਾ ਨੇ ਨੀਰੂ ਨੂੰ ਬੇਹੱਦ ਖਾਸ ਅਤੇ ਮਜ਼ੇਦਾਰ ਤਰੀਕੇ ਨਾਲ ਪੁਰਾਣੀਆਂ ਯਾਦਾਂ ਦੀ ਝਲਕ ਦਿਖਾਉਂਦੇ ਹੋਏ ਵਿਸ਼ ਕੀਤਾ ਹੈ।
ਦਰਅਸਲ, ਅਦਾਕਾਰਾ ਰੁਬੀਨਾ ਬਾਜਵਾ ਨੇ ਆਪਣੀ ਭੈਣ ਨੀਰੂ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ, ਜਨਮਦਿਨ ਮੁਬਾਰਕ @neerubajwa ਮੈਂ ਤੁਹਾਨੂੰ ਪਿਆਰ ਕਰਦੀ ਹਾਂ ♾#seyousoon😈😂 …. 🥂... ਸਾਡੇ ਪਸੰਦੀਦਾ ਸੰਗੀਤ 'ਤੇ ਯਾਦਾਂ ਬਣਾਉਣ ਲਈ, ਇੱਕ-ਦੂਜੇ ਨਾਲ ਸਭ ਤੋਂ ਵਧੀਆ ਭੋਜਨ ਖਾਣਾ, ਸ਼ੈਂਪੇਨ ਲੰਚ, ਫੈਸ਼ਨ ਲਈ ਪਿਆਰ, ਇਕੱਠੇ ਸੂਰਜ ਦੇ ਹੇਠਾਂ ਬੈਠਣਾ...☀️… ਤੁਹਾਡਾ ਜਨਮਦਿਨ ਬਹੁਤ ਮਜ਼ੇਦਾਰ ਹੋਵੇ। ਦੱਸ ਦੇਈਏ ਕਿ ਰੁਬੀਨਾ ਨੇ ਆਪਣੀ ਭੈਣ ਨੀਰੂ ਨਾਲ ਬੇਹੱਦ ਦਿਲਚਸਪ ਯਾਦਾਂ ਨਾਲ ਭਰਿਆ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਉਨ੍ਹਾਂ ਨਾਲ ਹਰ ਪਲ ਦਾ ਆਨੰਦ ਮਾਣਦੇ ਹੋਏ ਦਿਖਾਈ ਦੇ ਰਹੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਜਾਣਕਾਰੀ ਲਈ ਦੱਸ ਦੇਈਏ ਕਿ 26 ਅਗਸਤ ਨੂੰ ਨੀਰੂ ਬਾਜਵਾ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਬਹੁਤ ਜਲਦ ਨੀਰੂ ਭੈਣ ਰੁਬੀਨਾ ਨਾਲ ਪਰਦੇ ਉੱਪਰ ਇੱਕ ਖਾਸ ਅਤੇ ਵੱਖਰਾ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਵੇਗੀ। ਦਰਅਸਲ, ਪਹਿਲੀ ਵਾਰ ਦੋਵੇਂ ਭੈਣਾਂ ਇੱਕੋਂ ਫਿਲਮ ਵਿੱਚ ਇਕੱਠੇ ਕੰਮ ਕਰਦੇ ਹੋਏ ਨਜ਼ਰ ਆਉਣਗੀਆਂ। ਦੱਸ ਦੇਈਏ ਕਿ ਫਿਲਮ ਬੂਹੇ ਬਾਰੀਆਂ ਰਾਹੀਂ ਦੋਵੇਂ ਜਲਵਾ ਦਿਖਾਉਣ ਲਈ ਤਿਆਰ ਹਨ, ਇਹ ਫਿਲਮ 15 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।