Entertainment News LIVE: ਕੰਗਨਾ ਰਣੌਤ ਨੂੰ ਲੱਗਿਆ ਝਟਕਾ, ਸਾਊਥ ਐਕਟਰ ਨੇ ਕੀਤਾ ਫਿਲਮ ਸੈਂਸਰ ਬੋਰਡ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 29 Sep 2023 03:51 PM
Entertainment News Live: ਸੋਨਮ ਬਾਜਵਾ ਦੀ ਲਾਲ ਸਾੜੀ 'ਚ ਖੂਬਸੂਰਤ ਤਸਵੀਰਾਂ ਹੋ ਰਹੀਆਂ ਵਾਇਰਲ, ਕੁੱਝ ਹੀ ਘੰਟਿਆਂ 'ਚ ਮਿਲੇ ਇੱਕ ਮਿਲੀਅਨ ਲਾਈਕ

ਸੋਨਮ ਬਾਜਵਾ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਸੋਨਮ ਬਾਜਵਾ ਨੇ ਲਾਲ ਰੰਗ ਦੀ ਸਾੜੀ 'ਚ ਆਪਣੀ ਬਿਲਕੁਲ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿ ਹੁਣ ਵਾਇਰਲ ਹੋ ਰਹੀਆਂ ਹਨ। ਕੁੱਝ ਘੰਟਿਆਂ 'ਚ ਸੋਨਮ ਦੀਆਂ ਤਸਵੀਰਾਂ ਨੂੰ 1 ਮਿਲੀਅਨ ਤੋਂ ਵੀ ਜ਼ਿਆਦਾ ਲਾਈਕਸ ਮਿਲੇ ਹਨ। ਇਹੀ ਨਹੀਂ ਫੈਨਜ਼ ਸੋਨਮ ਦੀਆਂ ਇਨ੍ਹਾਂ ਤਸਵੀਰਾਂ ਦੇ ਕਾਇਲ ਹੋ ਰਹੇ ਹਨ। ਉਹ ਕਮੈਂਟ ਕਰਕੇ ਅਦਾਕਾਰਾ ਦੀਆਂ ਤਸਵੀਰਾਂ 'ਤੇ ਪਿਆਰ ਦੀ ਬਰਸਾਤ ਕਰ ਰਹੇ ਹਨ। ਦੇਖੋ ਇਹ ਤਸਵੀਰਾਂ: 


Sonam Bajwa: ਸੋਨਮ ਬਾਜਵਾ ਦੀ ਲਾਲ ਸਾੜੀ 'ਚ ਖੂਬਸੂਰਤ ਤਸਵੀਰਾਂ ਹੋ ਰਹੀਆਂ ਵਾਇਰਲ, ਕੁੱਝ ਹੀ ਘੰਟਿਆਂ 'ਚ ਮਿਲੇ ਇੱਕ ਮਿਲੀਅਨ ਲਾਈਕ

Entertainment News Live Today: ਕਰਨ ਔਜਲਾ ਨੇ ਖਰੀਦੀ ਸ਼ਾਨਦਾਰ ਰੋਲਜ਼ ਰਾਇਸ ਕਾਰ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸ਼ੇਅਰ, ਫੈਨਜ਼ ਦੇ ਰਹੇ ਵਧਾਈ

ਕਰਨ ਔਜਲਾ ਫਿਰ ਤੋਂ ਸੁਰਖੀਆਂ 'ਚ ਹੈ। ਦਰਅਸਲ, ਹਾਲ ਹੀ 'ਚ ਕਰਨ ਔਜਲਾ ਨੇ ਸ਼ਾਨਦਾਰ ਰੌਲਜ਼ ਰਾਇਸ ਕਾਰ ਖਰੀਦੀ ਹੈ। ਇਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਕਰਨ ਦੀ ਇਸ ਰੌਲਜ਼ ਰਾਇਸ ਕਾਰ ਦੀ ਕੀਮਤ 3-4 ਕਰੋੜ ਹੋ ਸਕਦੀ ਹੈ।  


ਕਰਨ ਔਜਲਾ ਨੇ ਖਰੀਦੀ ਸ਼ਾਨਦਾਰ ਰੋਲਜ਼ ਰਾਇਸ ਕਾਰ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸ਼ੇਅਰ, ਫੈਨਜ਼ ਦੇ ਰਹੇ ਵਧਾਈ

Entertainment News Live: ਦਿਲਜੀਤ ਦੋਸਾਂਝ ਦੀ ਨਵੀਂ ਐਲਬਮ 'ਗੋਸਟ' ਹੋਈ ਰਿਲੀਜ਼, ਜਾਣੋ ਕਿੱਥੇ ਤੇ ਕਿਵੇਂ ਸੁਣ ਸਕਦੇ ਹੋ ਸਾਰੇ ਗਾਣੇ

ਦਲਿਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਦਿਲਜੀਤ ਪਿਛਲੇ ਲੰਬੇ ਸਮੇਂ ਤੋਂ ਆਪਣੀ ਐਲਬਮ 'ਗੋਸਟ' ਨੂੰ ਲੈਕੇ ਚਰਚਾ ਵਿੱਚ ਹਨ। ਹੁਣ ਦਿਲਜੀਤ ਨੇ ਫੈਨਜ਼ ਦਾ ਇੰਤਜ਼ਾਰ ਕਰਦਿਆਂ ਆਪਣੀ ਨਵੀਂ ਐਲਬਮ ਨੂੰ ਰਿਲੀਜ਼ ਕਰ ਦਿੱਤਾ ਹੈ। ਜੀ ਹਾਂ, ਬੀਤੇ ਦਿਨੀਂ ਐਲਬਮ ਦਾ ਪਹਿਲਾ ਗਾਣਾ ਰਿਲੀਜ਼ ਹੋਇਆ ਸੀ। ਹੁਣ ਦਿਲਜੀਤ ਦੀ ਐਲਬਮ ਦੇ ਸਾਰੇ ਗਾਣੇ ਰਿਲੀਜ਼ ਹੋ ਚੁੱਕੇ ਹਨ। 


Diljit Dosanjh: ਦਿਲਜੀਤ ਦੋਸਾਂਝ ਦੀ ਨਵੀਂ ਐਲਬਮ 'ਗੋਸਟ' ਹੋਈ ਰਿਲੀਜ਼, ਜਾਣੋ ਕਿੱਥੇ ਤੇ ਕਿਵੇਂ ਸੁਣ ਸਕਦੇ ਹੋ ਸਾਰੇ ਗਾਣੇ

Entertainment News: ਯੂਟਿਊਬਰ ਅਰਮਾਨ ਮਲਿਕ ਦੇ ਬੇਟੇ ਜ਼ੈਦ ਦੀ ਹਾਲਤ ਵਿਗੜੀ, ਦੂਜੀ ਪਤਨੀ ਕ੍ਰਿਿਤਿਕਾ ਮਲਿਕ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ ਵੀਡੀਓ

Kritika Malik: ਯੂਟਿਊਬਰ ਅਰਮਾਨ ਮਲਿਕ, ਜੋ ਦੋ ਵਾਰ ਵਿਆਹ ਕਰਕੇ ਸੁਰਖੀਆਂ ਵਿੱਚ ਹੈ, ਆਪਣੀ ਪੂਰੀ ਜੀਵਨ ਸ਼ੈਲੀ ਨੂੰ ਵਲੌਗਸ ਰਾਹੀਂ ਲੋਕਾਂ ਨਾਲ ਸਾਂਝਾ ਕਰਦਾ ਰਹਿੰਦਾ ਹੈ। ਅਰਮਾਨ ਮਲਿਕ ਨੂੰ ਵੀ ਲੋਕ ਬਹੁਤ ਪਸੰਦ ਕਰਦੇ ਹਨ। ਅਰਮਾਨ ਦੀਆਂ ਦੋ ਪਤਨੀਆਂ ਕ੍ਰਿਤਿਕਾ ਮਲਿਕ ਅਤੇ ਪਾਇਲ ਮਲਿਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀਆਂ ਹਨ।  ਤਾਜ਼ਾ ਵਲੌਗ 'ਚ ਦਿਖਾਇਆ ਗਿਆ ਹੈ ਕਿ ਜ਼ੈਦ ਦੀ ਸਿਹਤ ਅਚਾਨਕ ਵਿਗੜ ਗਈ ਹੈ, ਜਿਸ ਕਾਰਨ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਰੋ-ਰੋ ਕੇ ਕਾਫੀ ਪਰੇਸ਼ਾਨ ਹੋ ਗਈ ਹੈ। ਵਲੌਗ ਦੀ ਸ਼ੁਰੂਆਤ 'ਚ ਪਾਇਲ ਮਲਿਕ ਨੇ ਦੱਸਿਆ ਕਿ ਜ਼ੈਦ ਨੂੰ ਤੇਜ਼ ਬੁਖਾਰ ਹੈ ਅਤੇ ਉਹ ਸੌਂ ਨਹੀਂ ਰਿਹਾ ਹੈ। ਉਸ ਨੂੰ ਸਾਹ ਲੈਣ ਵਿੱਚ ਵੀ ਤਕਲੀਫ਼ ਹੋ ਰਹੀ ਹੈ। ਇਸ ਤੋਂ ਬਾਅਦ ਕ੍ਰਿਤਿਕਾ ਅਤੇ ਅਰਮਾਨ ਜ਼ੈਦ ਨੂੰ ਹਸਪਤਾਲ ਲੈ ਜਾਂਦੇ ਹਨ।     


Armaan Malik: ਯੂਟਿਊਬਰ ਅਰਮਾਨ ਮਲਿਕ ਦੇ ਬੇਟੇ ਜ਼ੈਦ ਦੀ ਹਾਲਤ ਵਿਗੜੀ, ਦੂਜੀ ਪਤਨੀ ਕ੍ਰਿਿਤਿਕਾ ਮਲਿਕ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ ਵੀਡੀਓ

Entertainment News Live; ਸਾਊਥ ਕਲਾਕਾਰਾਂ ਦੀ ਸਾਦਗੀ, ਫੈਨ ਦੀ ਸੜਕ ਹਾਦਸੇ 'ਚ ਮੌਤ ਹੋਈ ਤਾਂ ਘਰ ਪਹੁੰਚ ਗਏ ਸਾਊਥ ਸਟਾਰ ਸੂਰਿਆ, ਤਸਵੀਰਾਂ ਵਾਇਰਲ

Suriya Visited Fan House: ਸਾਊਥ ਦੇ ਸੁਪਰਸਟਾਰ ਅਭਿਨੇਤਾ ਸੂਰਿਆ ਨੇ ਹਾਲ ਹੀ ਵਿੱਚ ਆਪਣੇ ਇੱਕ ਪ੍ਰਸ਼ੰਸਕ ਨੂੰ ਉਨ੍ਹਾਂ ਦੇ ਘਰ ਜਾ ਕੇ ਅੰਤਿਮ ਸ਼ਰਧਾਂਜਲੀ ਦਿੱਤੀ। ਦਰਅਸਲ, ਉਨ੍ਹਾਂ ਦੇ ਇੱਕ ਪ੍ਰਸ਼ੰਸਕ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸੂਰਿਆ ਚੇਨਈ ਦੇ ਐਨਨੌਰ ਸਥਿਤ ਆਪਣੇ ਫੈਨ ਦੇ ਘਰ ਗਏ ਅਤੇ ਪਰਿਵਾਰ ਨੂੰ ਦਿਲਾਸਾ ਦਿੱਤਾ। ਅਦਾਕਾਰ ਨੇ ਪ੍ਰਸ਼ੰਸਕ ਨੂੰ ਉਨ੍ਹਾਂ ਦੀ ਤਸਵੀਰ ਅੱਗੇ ਹੱਥ ਜੋੜ ਕੇ ਸ਼ਰਧਾਂਜਲੀ ਦਿੱਤੀ।  


Suriya: ਸਾਊਥ ਕਲਾਕਾਰਾਂ ਦੀ ਸਾਦਗੀ, ਫੈਨ ਦੀ ਸੜਕ ਹਾਦਸੇ 'ਚ ਮੌਤ ਹੋਈ ਤਾਂ ਘਰ ਪਹੁੰਚ ਗਏ ਸਾਊਥ ਸਟਾਰ ਸੂਰਿਆ, ਤਸਵੀਰਾਂ ਵਾਇਰਲ

Entertainment News Live Today: ਕੰਗਨਾ ਰਣੌਤ ਨੂੰ ਵੱਡਾ ਝਟਕਾ, ਰਿਲੀਜ਼ ਦੇ ਪਹਿਲੇ ਹੀ ਦਿਨ ਫਿਲਮ 'ਚੰਦਰਮੁਖੀ 2' ਨੇ ਕੀਤੀ ਸਭ ਤੋਂ ਖਰਾਬ ਕਮਾਈ, ਜਾਣੋ ਕਲੈਕਸ਼ਨ

Chandramukhi 2 Box Office Collection Day 1: ਕੰਗਨਾ ਰਣੌਤ ਦੀ 'ਚੰਦਰਮੁਖੀ 2' ਕੱਲ੍ਹ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। 'ਚੰਦਰਮੁਖੀ 2' ਨੂੰ ਫੁਕਰੇ 3 ਅਤੇ ਦ ਵੈਕਸੀਨ ਵਾਰ ਨਾਲ ਟੱਕਰ ਲੈਣੀ ਪਈ। ਸ਼ਾਹਰੁਖ ਖਾਨ ਦੀ 'ਜਵਾਨ' ਅਤੇ 'ਗਦਰ 2' ਪਹਿਲਾਂ ਹੀ ਸਿਨੇਮਾਘਰਾਂ 'ਚ ਧੂਮ ਮਚਾ ਰਹੀਆਂ ਹਨ। ਅਜਿਹੇ 'ਚ ਦਰਸ਼ਕਾਂ ਕੋਲ ਕਈ ਵਿਕਲਪ ਹਨ। ਇਸ ਸਭ ਦੇ ਵਿਚਕਾਰ ਜੇਕਰ 'ਚੰਦਰਮੁਖੀ 2' ਦੀ ਗੱਲ ਕਰੀਏ ਤਾਂ ਦੱਖਣ 'ਚ ਰਾਘਵ ਲਾਰੇਂਸ ਦੀ 'ਚੰਦਰਮੁਖੀ 2' ਨੂੰ ਮਿਲੇ-ਜੁਲੇ ਰਿਵਿਊਜ਼ ਮਿਲੇ ਹਨ। ਇਹ ਫਿਲਮ ਹਿੱਟ ਹੌਰਰ-ਕਾਮੇਡੀ ਫਿਲਮ 'ਚੰਦਰਮੁਖੀ' ਦਾ ਸੀਕਵਲ ਹੈ, ਜਿਸ ਨੂੰ ਹਿੰਦੀ 'ਚ ਵੀ 'ਭੂਲ ਭੁਲਾਇਆ' ਨਾਂ ਨਾਲ ਬਣਾਇਆ ਗਿਆ ਸੀ। ਆਓ ਜਾਣਦੇ ਹਾਂ 'ਚੰਦਰਮੁਖੀ 2' ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ ਕਿੰਨੇ ਕਰੋੜ ਰੁਪਏ ਕਮਾਏ ਹਨ? 


Kangana Ranaut: ਕੰਗਨਾ ਰਣੌਤ ਨੂੰ ਵੱਡਾ ਝਟਕਾ, ਰਿਲੀਜ਼ ਦੇ ਪਹਿਲੇ ਹੀ ਦਿਨ ਫਿਲਮ 'ਚੰਦਰਮੁਖੀ 2' ਨੇ ਕੀਤੀ ਸਭ ਤੋਂ ਖਰਾਬ ਕਮਾਈ, ਜਾਣੋ ਕਲੈਕਸ਼ਨ

Entertainment News Live: ਈਸ਼ਾ ਦਿਓਲ ਨੇ ਸੌਤੇਲੇ ਭਰਾ ਬੌਬੀ ਦਿਓਲ 'ਤੇ ਲੁਟਾਇਆ ਖੂਬ ਪਿਆਰ, 'ਐਨੀਮਲ' ਦਾ ਟੀਜ਼ਰ ਦੇਖ ਕਹੀ ਇਹ ਗੱਲ

Esha Deol Post: ਪ੍ਰਸ਼ੰਸਕ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਰਣਬੀਰ ਦੇ ਜਨਮਦਿਨ 'ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਐਨੀਮਲ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਰਣਬੀਰ ਦੇ ਨਾਲ-ਨਾਲ ਰਸ਼ਮਿਕਾ ਮੰਡਾਨਾ, ਅਨਿਲ ਕਪੂਰ, ਤ੍ਰਿਪਤੀ ਡਿਮਰੀ ਅਤੇ ਬੌਬੀ ਦਿਓਲ 'ਐਨੀਮਲ' 'ਚ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਟੀਜ਼ਰ ਦੇ ਅੰਤ 'ਚ ਬੌਬੀ ਦਿਓਲ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਲੁੱਕ ਨੂੰ ਦੇਖਣ ਤੋਂ ਬਾਅਦ ਭੈਣ ਈਸ਼ਾ ਦਿਓਲ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ। ਟੀਜ਼ਰ 'ਚ ਬੌਬੀ ਦਿਓਲ ਦੀ ਮਾਮੂਲੀ ਜਿਹੀ ਝਲਕ ਦਿਖਾਈ ਗਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਪ੍ਰਭਾਵਿਤ ਹੋ ਗਿਆ ਹੈ।    


Esha Deol: ਈਸ਼ਾ ਦਿਓਲ ਨੇ ਸੌਤੇਲੇ ਭਰਾ ਬੌਬੀ ਦਿਓਲ 'ਤੇ ਲੁਟਾਇਆ ਖੂਬ ਪਿਆਰ, 'ਐਨੀਮਲ' ਦਾ ਟੀਜ਼ਰ ਦੇਖ ਕਹੀ ਇਹ ਗੱਲ

Entertainment News: ਸ਼ਾਹਰੁਖ ਖਾਨ ਦੀ 'ਜਵਾਨ' ਦੇ ਤੂਫਾਨ 'ਚ ਡਟ ਕੇ ਖੜੀ ਫਿਲਮ 'ਫੁਕਰੇ 3', ਪਹਿਲੇ ਹੀ ਦਿਨ ਸ਼ਾਨਦਾਰ ਕਮਾਈ, ਜਾਣੋ ਕਲੈਕਸ਼ਨ

Fukrey 3 Box Office Collection Day 1: ਫੁਕਰੇ ਫਰੈਂਚਾਇਜ਼ੀ ਦੀ ਤੀਜੀ ਕਿਸ਼ਤ 'ਫੁਕਰੇ 3' ਕੱਲ੍ਹ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਫਿਲਮ ਦੇ ਪਹਿਲੇ ਦੋ ਪ੍ਰੀਕਵਲ ਸੁਪਰ-ਡੁਪਰ ਹਿੱਟ ਸਨ ਅਤੇ ਪ੍ਰਸ਼ੰਸਕ ਇਸਦੇ ਤੀਜੇ ਭਾਗ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹੁਣ ਜਦੋਂ 'ਫੁਕਰੇ 3' ਸਿਨੇਮਾਘਰਾਂ ਵਿੱਚ ਪਹੁੰਚ ਗਈ ਹੈ, ਉਮੀਦ ਅਨੁਸਾਰ ਇਸ ਫਿਲਮ ਨੂੰ ਵੀ ਆਲੋਚਕਾਂ ਅਤੇ ਦਰਸ਼ਕਾਂ ਤੋਂ ਸ਼ਾਨਦਾਰ ਰਿਵਿਊਜ਼ ਮਿਲੇ ਹਨ। ਆਓ ਜਾਣਦੇ ਹਾਂ 'ਫੁਕਰੇ 3' ਨੇ ਰਿਲੀਜ਼ ਦੇ ਪਹਿਲੇ ਦਿਨ ਕਿੰਨੀ ਕਮਾਈ ਕੀਤੀ ਹੈ?   


Jawan: ਸ਼ਾਹਰੁਖ ਖਾਨ ਦੀ 'ਜਵਾਨ' ਦੇ ਤੂਫਾਨ 'ਚ ਡਟ ਕੇ ਖੜੀ ਫਿਲਮ 'ਫੁਕਰੇ 3', ਪਹਿਲੇ ਹੀ ਦਿਨ ਸ਼ਾਨਦਾਰ ਕਮਾਈ, ਜਾਣੋ ਕਲੈਕਸ਼ਨ

ਪਿਛੋਕੜ

Entertainment News Today Latest Updates 29 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:        


ਸਾਊਥ ਐਕਟਰ ਨੇ ਕੀਤਾ ਫਿਲਮ ਸੈਂਸਰ ਬੋਰਡ ਦਾ ਪਰਦਾਫਾਸ਼, ਦੱਸਿਆ ਕਿਵੇਂ ਫਿਲਮ ਰਿਲੀਜ਼ ਲਈ ਅਧਿਕਾਰੀ ਨੇ ਮੰਗੀ ਸੀ ਰਿਸ਼ਵਤ


Tamil Actor Vishal Talks On Corruption: ਅਭਿਨੇਤਾ ਵਿਸ਼ਾਲ ਦੱਖਣੀ ਇੰਡਸਟਰੀ ਵਿੱਚ ਆਪਣੇ ਦਮਦਾਰ ਐਕਸ਼ਨ ਲਈ ਜਾਣੇ ਜਾਂਦੇ ਹਨ। ਅਭਿਨੇਤਾ ਨੂੰ ਆਖਰੀ ਵਾਰ ਫਿਲਮ 'ਮਾਰਕ ਐਂਟਨੀ' 'ਚ ਦੇਖਿਆ ਗਿਆ ਸੀ। ਇਹ ਅਭਿਨੇਤਾ ਦੀ ਫਿਲਮ ਰਵੀਚੰਦਰਨ ਦੁਆਰਾ ਨਿਰਦੇਸ਼ਿਤ ਇੱਕ ਵਿਗਿਆਨਕ ਟਾਈਮ ਟਰੈਵਲ ਡਰਾਮਾ ਫਿਲਮ ਸੀ। ਹਾਲ ਹੀ 'ਚ ਵਿਸ਼ਾਲ ਨੇ ਆਪਣੇ ਨਾਲ ਹੋਏ ਭ੍ਰਿਸ਼ਟਾਚਾਰ ਦਾ ਖੁਲਾਸਾ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਹ ਸੁਣ ਕੇ ਹਰ ਕੋਈ ਹੈਰਾਨ ਹੈ। ਆਓ ਜਾਣਦੇ ਹਾਂ ਵੀਡੀਓ 'ਚ ਅਦਾਕਾਰ ਨੇ ਕੀ ਕਿਹਾ...


ਵਿਸ਼ਾਲ ਨੇ ਫਿਲਮ ਇੰਡਸਟਰੀ ਦੇ ਭ੍ਰਿਸ਼ਟਾਚਾਰ ਦਾ ਕੀਤਾ ਪਰਦਾਫਾਸ਼
ਵਿਸ਼ਾਲ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਜਿਸ 'ਚ ਉਹ ਫਿਲਮ ਇੰਡਸਟਰੀ 'ਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਦੇ ਨਜ਼ਰ ਆਏ। ਅਦਾਕਾਰ ਨੇ ਦੱਸਿਆ ਕਿ ਉਸ ਨੂੰ ਆਪਣੀ ਫਿਲਮ 'ਮਾਰਕ ਐਂਟਨੀ' ਨੂੰ ਹਿੰਦੀ 'ਚ ਰਿਲੀਜ਼ ਕਰਨ ਲਈ ਸੈਂਸਰ ਬੋਰਡ ਦੇ ਅਧਿਕਾਰੀ ਨੂੰ 6.5 ਲੱਖ ਰੁਪਏ ਅਦਾ ਕਰਨੇ ਪਏ। ਕਿਉਂਕਿ ਇਸ ਦੇ ਲਈ ਉਨ੍ਹਾਂ ਦਾ ਕਾਫੀ ਕੁਝ ਦਾਅ 'ਤੇ ਲੱਗਾ ਹੋਇਆ ਸੀ ਅਤੇ ਉਨ੍ਹਾਂ ਨੂੰ ਫਿਲਮ ਕਿਸੇ ਵੀ ਹਾਲ 'ਚ ਰਿਲੀਜ਼ ਕਰਨੀ ਸੀ।







ਵਿਸ਼ਾਲ ਨੇ ਵੀਡੀਓ 'ਚ ਪੀਐੱਮ ਮੋਦੀ ਨੂੰ ਇਹ ਕੀਤੀ ਬੇਨਤੀ
ਵੀਡੀਓ ਸ਼ੇਅਰ ਕਰਦੇ ਹੋਏ ਵਿਸ਼ਾਲ ਨੇ ਕੈਪਸ਼ਨ 'ਚ ਲਿਖਿਆ- 'ਸਿਲਵਰ ਸਕ੍ਰੀਨ 'ਤੇ ਭ੍ਰਿਸ਼ਟਾਚਾਰ ਨੂੰ ਦਿਖਾਉਣਾ ਠੀਕ ਹੈ। ਪਰ ਅਸਲ ਜ਼ਿੰਦਗੀ ਵਿੱਚ ਇਹ ਗਲਤ ਹੈ। ਖਾਸ ਕਰਕੇ ਸਰਕਾਰੀ ਦਫਤਰਾਂ ਵਿੱਚ ਅਤੇ #CBFC ਮੁੰਬਈ ਦਫਤਰ ਵਿੱਚ ਹੋਰ ਵੀ ਗਲਤ। ਇਸ ਲਈ ਮੈਂ ਇਸ ਮੁੱਦੇ ਨੂੰ ਮਹਾਰਾਸ਼ਟਰ ਦੇ ਮਾਣਯੋਗ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਮੇਰੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਧਿਆਨ ਵਿੱਚ ਲਿਆ ਰਿਹਾ ਹਾਂ। ਮੇਰੀ ਮਿਹਨਤ ਦੀ ਕਮਾਈ ਭਿ੍ਸ਼ਟਾਚਾਰ ਦੀ ਭੇਟ ਚੜ ਗਈ ਹੈ..ਇਸ ਲਈ ਮੈਂ ਤੁਹਾਡੇ ਤੋਂ ਉਮੀਦ ਕਰਦਾ ਹਾਂ ਕਿ ਹਮੇਸ਼ਾ ਵਾਂਗ ਸੱਚ ਦੀ ਜਿੱਤ ਹੋਵੇਗੀ..


ਵਿਸ਼ਾਲ ਦੀ ਇਹ ਫਿਲਮ 15 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਜਿਸ ਵਿੱਚ ਐਕਟਰ ਦੇ ਨਾਲ ਐਸਜੇ ਸੂਰਿਆ ਵੀ ਨਜ਼ਰ ਆ ਰਹੇ ਹਨ। ਫਿਲਮ ਨੇ ਹੁਣ ਤੱਕ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.