Karan Aujla: ਕਰਨ ਔਜਲਾ ਨੇ ਖਰੀਦੀ ਸ਼ਾਨਦਾਰ ਰੋਲਜ਼ ਰਾਇਸ ਕਾਰ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸ਼ੇਅਰ, ਫੈਨਜ਼ ਦੇ ਰਹੇ ਵਧਾਈ
Karan Aujla Buys Rolld Royce: ਕਰਨ ਔਜਲਾ ਨੇ ਸ਼ਾਨਦਾਰ ਰੌਲਜ਼ ਰਾਇਸ ਕਾਰ ਖਰੀਦੀ ਹੈ। ਇਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
Karan Aujla New Car: ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇੰਨੀਂ ਦਿਨੀਂ ਕਰਨ ਔਜਲਾ ਆਪਣੀ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਸੁਰਖੀਆਂ 'ਚ ਹੈ। ਇਹ ਐਲਬਮ ਰਿਲੀਜ਼ ਦੇ ਇੱਕ ਮਹੀਨੇ ਬਾਅਦ ਵੀ ਗਲੋਬਲ ਚਾਰਟਸ 'ਤੇ ਟੌਪ 'ਤੇ ਕਾਬਿਜ਼ ਹੈ।
ਇਹ ਵੀ ਪੜ੍ਹੋ: ਨੀਰੂ ਬਾਜਵਾ ਦੀਆਂ ਕਾਤਲ ਅਦਾਵਾਂ ਦੇ ਕਾਇਲ ਹੋਏ ਫੈਨਜ਼, ਤਸਵੀਰਾਂ ਦੇਖ ਤੁਸੀਂ ਵੀ ਕਹੋਗੇ 'ਵਾਹ'
ਇਸ ਦਰਮਿਆਨ ਕਰਨ ਔਜਲਾ ਫਿਰ ਤੋਂ ਸੁਰਖੀਆਂ 'ਚ ਹੈ। ਦਰਅਸਲ, ਹਾਲ ਹੀ 'ਚ ਕਰਨ ਔਜਲਾ ਨੇ ਸ਼ਾਨਦਾਰ ਰੌਲਜ਼ ਰਾਇਸ ਕਾਰ ਖਰੀਦੀ ਹੈ। ਇਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਕਰਨ ਦੀ ਇਸ ਰੌਲਜ਼ ਰਾਇਸ ਕਾਰ ਦੀ ਕੀਮਤ 3-4 ਕਰੋੜ ਹੋ ਸਕਦੀ ਹੈ।
ਨਵੀਂ ਕਾਰ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਕਰਨ ਨੇ ਕੈਪਸ਼ਨ ਲਿਖੀ, 'ਪਿੰਡ ਸਾਈਕਲ ਮਸਾਂ ਜੁੜਦੀ ਸੀ। ਦੂਜੀ ਸਲਾਈਡ 1 ਸਾਲ ਪਹਿਲਾਂ ਦੀ ਆ। ਜਦੋਂ ਮੈਂ ਆਪਣੀ ਪਹਿਲੀ ਰੌਲਜ਼ ਰਾਇਸ ਖਰੀਦੀ ਸੀ। ਉਦੋਂ ਮੈਂ ਫੋਟੋ ਜਾਂ ਪੋਸਟ ਨਹੀਂ ਪਾਈ ਕਿਉਂਕਿ ਮੈਨੂੰ ਸਹੀ ਨਹੀਂ ਸੀ ਲੱਗਿਆ। ਤੇ ਪਹਿਲੀ ਫੋਟੋ ਅੱਜ ਦੀ ਆ ਜਦੋਂ ਮੈਂ ਦੂਜੀ ਰੌਲਜ਼ ਰਾਇਸ ਲਈ ਤੇ ਸੋਚਿਆ ਅੱਜ ਸਾਰਿਆਂ ਨਾਲ ਸ਼ੇਅਰ ਕਰਦਾ। ਪਿੰਡ ਸਾਈਕਲ ਮਸਾਂ ਈ ਜੁੜਿਆ ਸੀ। ਤੇ ਅੱਜ ਤੁਹਾਡੇ ਸਾਰਿਆਂ ਕਰਕੇ ਮੇਰੇ ਮਾਂ ਪਿਓ, ਮੇਰੀ ਕਲਮ, ਮੇਹਨਤ ਤੇ ਉਸ ਸੱਚੇ ਪਰਮਾਤਮਾ ਕਰਕੇ ਇੰਨਾਂ ਜੋਗਾ ਹੋਇਆ। ਮੇਰਾ ਇਹ ਪੋਸਟ ਪਾਉਣ ਦਾ ਰੀਜ਼ਨ ਕੋਈ ਫਲੈਕਸ ਜਾਂ ਫੁਕਰੀ ਮਾਰਨਾ ਨਹੀਂ ਹੈ। ਮੈਂ ਬੱਸ ਇਹਹ ਦੱਸਣਾ ਚਾਹੁੰਦਾ ਹਾਂ ਕਿ ਜ਼ਿੰਦਗੀ ਕਮਾਲ ਦੀ ਗੇਮ ਆ। ਜਦੋਂ 9 ਸਾਲ ਦਾ ਇਕੱਲਾ ਰਹਿ ਗਿਆ ਸੀ, ਬਹੁਤ ਦਿਲ ਟੁੱਟ ਗਿਆ ਸੀ ਕਿ ਬੇਬੇ ਬਾਪੂ ਚਲੇ ਗਏ। ਮਨ ਬਹੁਤ ਉਦਾਸ ਹੋ ਗਿਆ ਸੀ। ਪਰ ਪਰਮਾਤਮਾ ਤੇ ਯਕੀਨ ਸੀ ਨਾਲੇ ਆਪਣੇ ਆਪ ਤੇ। ਇੱਦਾਂ ਹੀ ਹੋਰ ਮੇਰੇ ਵਰਗੇ ਬਹੁਤ ਮੇਰੇ ਭਰਾ/ਭੈਣ ਜੇ ਕਿਸੇ ਵੀ ਪ੍ਰੋਬਲਮ 'ਚੋਂ ਲੰਘ ਰਹੇ ਹੋ ਕਦੇ ਵੀ ਆਪਣੇ ਆਪ 'ਤੇ ਭਰੋਸਾ ਨਾ ਛੱਡਿਓ। ਰੱਬ ਸੁਣਦਾ ਬਾਈ ਸੁਣਾਉਣ ਵਾਲਾ ਚਾਹੀਦਾ।' ਦੇਖੋ ਇਹ ਤਸਵੀਰਾਂ:
View this post on Instagram
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ 9 ਸਾਲ ਦੀ ਉਮਰ 'ਚ ਅਨਾਥ ਹੋ ਗਿਆ ਸੀ। ਇਸ ਤੋਂ ਬਾਅਦ ਉਸ ਦਾ ਚਾਚਾ ਉਸ ਨੂੰ ਕੈਨੇਡਾ ਲੈ ਗਿਆ ਅਤੇ ਉਸ ਦੀਆਂ ਭੈਣਾਂ ਨੇ ਉਸ ਦੀ ਪਰਵਰਿਸ਼ ਕੀਤੀ। ਅੱਜ ਕਰਨ ਜਿਸ ਮੁਕਾਮ 'ਤੇ ਹੈ ਉਹ ਸਭ ਨੂੰ ਨਜ਼ਰ ਆ ਰਿਹਾ ਹੈ। ਪੂਰੀ ਦੁਨੀਆ 'ਚ ਕਰਨ ਔਜਲਾ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' 18 ਅਗਸਤ ਨੂੰ ਰਿਲੀਜ਼ ਹੋਈ ਸੀ। ਇਸ ਐਲਬਮ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।