(Source: ECI/ABP News/ABP Majha)
Vishal: ਸਾਊਥ ਐਕਟਰ ਨੇ ਕੀਤਾ ਫਿਲਮ ਸੈਂਸਰ ਬੋਰਡ ਦਾ ਪਰਦਾਫਾਸ਼, ਦੱਸਿਆ ਕਿਵੇਂ ਫਿਲਮ ਰਿਲੀਜ਼ ਲਈ ਅਧਿਕਾਰੀ ਨੇ ਮੰਗੀ ਸੀ ਰਿਸ਼ਵਤ
Vishal Instagram Video: ਤਮਿਲ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਵਿਸ਼ਾਲ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਅਭਿਨੇਤਾ ਫਿਲਮ ਇੰਡਸਟਰੀ 'ਚ ਚੱਲ ਰਹੇ ਭ੍ਰਿਸ਼ਟਾਚਾਰ ਦੀ ਗੱਲ ਕਰ ਰਹੇ ਹਨ।
Tamil Actor Vishal Talks On Corruption: ਅਭਿਨੇਤਾ ਵਿਸ਼ਾਲ ਦੱਖਣੀ ਇੰਡਸਟਰੀ ਵਿੱਚ ਆਪਣੇ ਦਮਦਾਰ ਐਕਸ਼ਨ ਲਈ ਜਾਣੇ ਜਾਂਦੇ ਹਨ। ਅਭਿਨੇਤਾ ਨੂੰ ਆਖਰੀ ਵਾਰ ਫਿਲਮ 'ਮਾਰਕ ਐਂਟਨੀ' 'ਚ ਦੇਖਿਆ ਗਿਆ ਸੀ। ਇਹ ਅਭਿਨੇਤਾ ਦੀ ਫਿਲਮ ਰਵੀਚੰਦਰਨ ਦੁਆਰਾ ਨਿਰਦੇਸ਼ਿਤ ਇੱਕ ਵਿਗਿਆਨਕ ਟਾਈਮ ਟਰੈਵਲ ਡਰਾਮਾ ਫਿਲਮ ਸੀ। ਹਾਲ ਹੀ 'ਚ ਵਿਸ਼ਾਲ ਨੇ ਆਪਣੇ ਨਾਲ ਹੋਏ ਭ੍ਰਿਸ਼ਟਾਚਾਰ ਦਾ ਖੁਲਾਸਾ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਹ ਸੁਣ ਕੇ ਹਰ ਕੋਈ ਹੈਰਾਨ ਹੈ। ਆਓ ਜਾਣਦੇ ਹਾਂ ਵੀਡੀਓ 'ਚ ਅਦਾਕਾਰ ਨੇ ਕੀ ਕਿਹਾ...
ਵਿਸ਼ਾਲ ਨੇ ਫਿਲਮ ਇੰਡਸਟਰੀ ਦੇ ਭ੍ਰਿਸ਼ਟਾਚਾਰ ਦਾ ਕੀਤਾ ਪਰਦਾਫਾਸ਼
ਵਿਸ਼ਾਲ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਜਿਸ 'ਚ ਉਹ ਫਿਲਮ ਇੰਡਸਟਰੀ 'ਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਦੇ ਨਜ਼ਰ ਆਏ। ਅਦਾਕਾਰ ਨੇ ਦੱਸਿਆ ਕਿ ਉਸ ਨੂੰ ਆਪਣੀ ਫਿਲਮ 'ਮਾਰਕ ਐਂਟਨੀ' ਨੂੰ ਹਿੰਦੀ 'ਚ ਰਿਲੀਜ਼ ਕਰਨ ਲਈ ਸੈਂਸਰ ਬੋਰਡ ਦੇ ਅਧਿਕਾਰੀ ਨੂੰ 6.5 ਲੱਖ ਰੁਪਏ ਅਦਾ ਕਰਨੇ ਪਏ। ਕਿਉਂਕਿ ਇਸ ਦੇ ਲਈ ਉਨ੍ਹਾਂ ਦਾ ਕਾਫੀ ਕੁਝ ਦਾਅ 'ਤੇ ਲੱਗਾ ਹੋਇਆ ਸੀ ਅਤੇ ਉਨ੍ਹਾਂ ਨੂੰ ਫਿਲਮ ਕਿਸੇ ਵੀ ਹਾਲ 'ਚ ਰਿਲੀਜ਼ ਕਰਨੀ ਸੀ।
View this post on Instagram
ਵਿਸ਼ਾਲ ਨੇ ਵੀਡੀਓ 'ਚ ਪੀਐੱਮ ਮੋਦੀ ਨੂੰ ਇਹ ਕੀਤੀ ਬੇਨਤੀ
ਵੀਡੀਓ ਸ਼ੇਅਰ ਕਰਦੇ ਹੋਏ ਵਿਸ਼ਾਲ ਨੇ ਕੈਪਸ਼ਨ 'ਚ ਲਿਖਿਆ- 'ਸਿਲਵਰ ਸਕ੍ਰੀਨ 'ਤੇ ਭ੍ਰਿਸ਼ਟਾਚਾਰ ਨੂੰ ਦਿਖਾਉਣਾ ਠੀਕ ਹੈ। ਪਰ ਅਸਲ ਜ਼ਿੰਦਗੀ ਵਿੱਚ ਇਹ ਗਲਤ ਹੈ। ਖਾਸ ਕਰਕੇ ਸਰਕਾਰੀ ਦਫਤਰਾਂ ਵਿੱਚ ਅਤੇ #CBFC ਮੁੰਬਈ ਦਫਤਰ ਵਿੱਚ ਹੋਰ ਵੀ ਗਲਤ। ਇਸ ਲਈ ਮੈਂ ਇਸ ਮੁੱਦੇ ਨੂੰ ਮਹਾਰਾਸ਼ਟਰ ਦੇ ਮਾਣਯੋਗ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਮੇਰੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਧਿਆਨ ਵਿੱਚ ਲਿਆ ਰਿਹਾ ਹਾਂ। ਮੇਰੀ ਮਿਹਨਤ ਦੀ ਕਮਾਈ ਭਿ੍ਸ਼ਟਾਚਾਰ ਦੀ ਭੇਟ ਚੜ ਗਈ ਹੈ..ਇਸ ਲਈ ਮੈਂ ਤੁਹਾਡੇ ਤੋਂ ਉਮੀਦ ਕਰਦਾ ਹਾਂ ਕਿ ਹਮੇਸ਼ਾ ਵਾਂਗ ਸੱਚ ਦੀ ਜਿੱਤ ਹੋਵੇਗੀ..
ਵਿਸ਼ਾਲ ਦੀ ਇਹ ਫਿਲਮ 15 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਜਿਸ ਵਿੱਚ ਐਕਟਰ ਦੇ ਨਾਲ ਐਸਜੇ ਸੂਰਿਆ ਵੀ ਨਜ਼ਰ ਆ ਰਹੇ ਹਨ। ਫਿਲਮ ਨੇ ਹੁਣ ਤੱਕ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ।