Entertainment Live: ਦੇਸ਼ ਦੇ ਨਾਲ-ਨਾਲ ਵਿਦੇਸ਼ 'ਚ ਗੂੰਜਿਆ ਕੁਲਵਿੰਦਰ ਕੌਰ ਦਾ ਥੱਪੜ, ਕੰਗਨਾ ਰਣੌਤ ਦੇ ਹੱਕ ਅਤੇ ਵਿਰੋਧ 'ਚ ਉਤਰੇ ਇਹ ਸਿਤਾਰੇ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 08 Jun 2024 12:54 PM
Entertainment Live Today: kangana Ranaut: ਕੰਗਨਾ ਰਣੌਤ ਦੇ 'ਥੱਪੜ ਸਕੈਂਡਲ' ਨੂੰ ਲੈ ਖਤਮ ਨਹੀਂ ਹੋਈ ਚਰਚਾ, ਅਦਾਕਾਰਾ ਬੋਲੀ- ਨਫ਼ਰਤ ਤੋਂ ਖੁਦ ਨੂੰ ਮੁਕਤ ਕਰੋ...

kangana Ranaut: ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸੰਸਦ ਕੰਗਨਾ ਰਣੌਤ ਦਾ 'ਥੱਪੜ ਸਕੈਂਡਲ' ਨੂੰ ਲੈ ਲਗਾਤਾਰ ਵਿਵਾਦ ਦੀ ਸਥਿਤੀ ਬਣੀ ਹੋਈ ਹੈ। ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਦੂਜੀ ਵਾਰ ਅਦਾਕਾਰਾ ਨੇ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ। ਜਿਸ ਰਾਹੀਂ ਉਸ ਵੱਲੋਂ ਲੋਕਾਂ ਨੂੰ ਇੱਕ ਸੁਝਾਅ ਦਿੱਤਾ ਗਿਆ ਹੈ। 

Read More: kangana Ranaut: ਕੰਗਨਾ ਰਣੌਤ ਦੇ 'ਥੱਪੜ ਸਕੈਂਡਲ' ਨੂੰ ਲੈ ਖਤਮ ਨਹੀਂ ਹੋਈ ਚਰਚਾ, ਅਦਾਕਾਰਾ ਬੋਲੀ- ਨਫ਼ਰਤ ਤੋਂ ਖੁਦ ਨੂੰ ਮੁਕਤ ਕਰੋ... 

Entertainment Live: Kangana Ranaut: ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਖਿਲਾਫ ਬੋਲੇ ਇਹ ਫਿਲਮੀ ਸਿਤਾਰੇ, ਮੀਕਾ ਸਿੰਘ-ਉਰਫੀ ਨੇ ਦਿੱਤੀ ਨਸੀਹਤ

Mika Singh on Kangana Ranaut Slapped Case: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਲੋਕ ਸਭਾ ਚੋਣਾਂ 'ਚ ਵੱਡੀ ਜਿੱਤ ਹਾਸਿਲ ਕਰਨ ਤੋਂ ਬਾਅਦ ਦਿੱਲੀ ਲਈ ਰਵਾਨਾ ਹੋਈ ਸੀ। ਇਸ ਦੌਰਾਨ ਚੰਡੀਗੜ੍ਹ ਏਅਰਪੋਰਟ 'ਤੇ ਉਸ ਨਾਲ ਅਜੀਬ ਹਾਦਸਾ ਵਾਪਰਿਆ। ਏਅਰਪੋਰਟ 'ਤੇ ਤਾਇਨਾਤ ਸੀਆਈਐਸਐਫ ਦੀ ਮਹਿਲਾ ਸੁਰੱਖਿਆ ਜਵਾਨ ਨੇ ਅਦਾਕਾਰਾ ਨੂੰ ਥੱਪੜ ਮਾਰਿਆ ਅਤੇ ਇਸ ਦਾ ਕਾਰਨ ਕਿਸਾਨ ਅੰਦੋਲਨ ਦੌਰਾਨ ਅਦਾਕਾਰਾ ਵੱਲੋਂ ਦਿੱਤਾ ਗਿਆ ਪੁਰਾਣਾ ਬਿਆਨ ਦੱਸਿਆ। ਇਸ ਮਾਮਲੇ ਨੂੰ ਲੈ ਜਿੱਥੇ ਕਈ ਲੋਕਾਂ ਵੱਲੋਂ ਖੁਸ਼ੀ ਜਤਾਈ ਜਾ ਰਹੀ ਹੈ, ਉਸ ਦੇ ਨਾਲ ਹੀ ਕਈ ਸਿਤਾਰਿਆਂ ਵੱਲੋਂ ਨਿੰਦਾ ਵੀ ਕੀਤੀ ਜਾ ਰਹੀ ਹੈ। 


Entertainment Live Today: Diljit Dosanjh: ਦਿਲਜੀਤ ਦੋਸਾਂਝ ਨੇ 100-100 ਵਾਲੇ ਬਿਆਨ 'ਤੇ ਕੰਗਨਾ ਰਣੌਤ ਦੀ ਬੋਲਤੀ ਕਰਵਾਈ ਸੀ ਬੰਦ, ਜਾਣੋ ਚਾਰ ਸਾਲ ਪਹਿਲਾ ਕਿਵੇਂ ਘੇਰਿਆ ?

Diljit Dosanjh On Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸਦੀ ਵਜ੍ਹਾ ਉਨ੍ਹਾਂ ਦੀ ਕੋਈ ਫਿਲਮ ਨਹੀਂ ਸਗੋਂ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਜਾਣਾ ਅਤੇ ਸੀਆਈਐਸਐਫ ਮਹਿਲਾ ਜਵਾਨ ਕੁਲਵਿੰਦਰ ਕੌਰ ਵੱਲੋਂ 'ਥੱਪੜ' ਮਾਰਿਆ ਜਾਣਾ ਹੈ। ਦੱਸ ਦੇਈਏ ਕਿ ਕੰਗਨਾ ਨੂੰ 'ਥੱਪੜ' ਮਾਰੇ ਜਾਣ ਦੀ ਵਜ੍ਹਾ ਤਿੰਨ ਸਾਲ ਪਹਿਲਾਂ ਅਦਾਕਾਰਾ ਵੱਲੋਂ ਦਿੱਤਾ ਗਿਆ ਬਿਆਨ ਸੀ। ਜੋ ਕਿ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਹਾਲਾਂਕਿ ਕੁਲਵਿੰਦਰ ਕੌਰ ਤੋਂ ਪਹਿਲਾਂ ਦਿਲਜੀਤ ਦੋਸਾਂਝ ਵੱਲੋਂ ਵੀ ਕੰਗਨਾ ਦੀ ਇਸੇ ਬਿਆਨ ਉੱਪਰ ਬੋਲਤੀ ਬੰਦ ਕੀਤੀ ਗਈ ਸੀ। ਆਖਿਰ ਕੀ ਸੀ ਉਹ ਬਿਆਨ ਇਸ ਖਬਰ ਰਾਹੀ ਵਿਸਤਾਰ ਨਾਲ ਪੜ੍ਹੋ...

Read More: Diljit Dosanjh: ਦਿਲਜੀਤ ਦੋਸਾਂਝ ਨੇ 100-100 ਵਾਲੇ ਬਿਆਨ 'ਤੇ ਕੰਗਨਾ ਰਣੌਤ ਦੀ ਬੋਲਤੀ ਕਰਵਾਈ ਸੀ ਬੰਦ, ਜਾਣੋ ਚਾਰ ਸਾਲ ਪਹਿਲਾ ਕਿਵੇਂ ਘੇਰਿਆ ?

Entertainment Live: Kangana Ranaut Case: ਦੇਸ਼ ਦੇ ਨਾਲ-ਨਾਲ ਵਿਦੇਸ਼ 'ਚ ਗੂੰਜਿਆ ਕੁਲਵਿੰਦਰ ਕੌਰ ਦਾ 'ਥੱਪੜ', ਕੰਗਨਾ ਦੀ ਹਾਲਤ ਵੇਖ ਪੰਜਾਬੀਆਂ ਨੇ ਕੀਤੇ ਅਜਿਹੇ ਕਮੈਂਟ

Kangana Ranaut Slapped Case: ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਦੱਸ ਦੇਈਏ ਕਿ ਫਿਲਮਾਂ ਤੋਂ ਸਿਆਸਤ ਵਿੱਚ ਕਦਮ ਰੱਖਣ ਵਾਲੀ ਅਦਾਕਾਰਾ ਇਨ੍ਹੀਂ ਦਿਨੀ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਬਣਨ ਦੇ ਨਾਲ-ਨਾਲ 'ਥੱਪੜ ਸਕੈਂਡਲ' ਨੂੰ ਲੈ ਚਰਚਾ ਬਟੋਰ ਰਹੀ ਹੈ। ਦਰਅਸਲ, ਕੰਗਨਾ ਰਣੌਤ ਸੰਸਦ ਮੈਂਬਰ ਬਣਦੇ ਹੀ ਵਿਵਾਦਾਂ ਵਿੱਚ ਆ ਗਈ ਸੀ। ਹਾਲ ਹੀ ਵਿੱਚ ਕੰਗਨਾ ਨਾਲ ਥੱਪੜ ਮਾਰਨ ਦੀ ਘਟਨਾ ਵਾਪਰੀ ਸੀ। ਜਿਸ ਤੋਂ ਬਾਅਦ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਤਹਿਲਕਾ ਮੱਚ ਗਿਆ। ਵਿਦੇਸ਼ ਬੈਠੇ ਪੰਜਾਬੀ ਵੀ ਇਸ ਉੱਪਰ ਖੁਸ਼ੀ ਜ਼ਾਹਿਰ ਕਰ ਰਹੇ ਹਨ।

Read More: Kangana Ranaut Case: ਦੇਸ਼ ਦੇ ਨਾਲ-ਨਾਲ ਵਿਦੇਸ਼ 'ਚ ਗੂੰਜਿਆ ਕੁਲਵਿੰਦਰ ਕੌਰ ਦਾ 'ਥੱਪੜ', ਕੰਗਨਾ ਦੀ ਹਾਲਤ ਵੇਖ ਪੰਜਾਬੀਆਂ ਨੇ ਕੀਤੇ ਅਜਿਹੇ ਕਮੈਂਟ

Entertainment Live Today: Kangana Ranaut: 'ਥੱਪੜ ਸਕੈਂਡਲ' ਤੋਂ ਬਾਅਦ ਰਿਪੋਰਟਰ ਨਾਲ ਹੋਈ ਕੰਗਨਾ ਰਣੌਤ ਦੀ ਬਹਿਸ, ਅਦਾਕਾਰਾ ਨੇ ਵਗਾਹ ਮਾਰਿਆ ਮਾਇਕ

Kangana Ranaut: ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਦੱਸ ਦੇਈਏ ਕਿ ਫਿਲਮਾਂ ਤੋਂ ਸਿਆਸਤ ਵਿੱਚ ਕਦਮ ਰੱਖਣ ਵਾਲੀ ਅਦਾਕਾਰਾ ਇਨ੍ਹੀਂ ਦਿਨੀ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਬਣਨ ਦੇ ਨਾਲ-ਨਾਲ 'ਥੱਪੜ ਸਕੈਂਡਲ' ਨੂੰ ਲੈ ਚਰਚਾ ਬਟੋਰ ਰਹੀ ਹੈ। ਦਰਅਸਲ, ਕੰਗਨਾ ਰਣੌਤ ਸੰਸਦ ਮੈਂਬਰ ਬਣਦੇ ਹੀ ਵਿਵਾਦਾਂ ਵਿੱਚ ਆ ਗਈ ਸੀ। ਹਾਲ ਹੀ ਵਿੱਚ ਕੰਗਨਾ ਨਾਲ ਥੱਪੜ ਮਾਰਨ ਦੀ ਘਟਨਾ ਵਾਪਰੀ ਸੀ। ਜਿਸ ਤੋਂ ਬਾਅਦ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਤਹਿਲਕਾ ਮੱਚ ਗਿਆ। 


Entertainment Live: Kangana Ranaut: 'ਥੱਪੜ ਸਕੈਂਡਲ' ਤੋਂ ਬਾਅਦ ਸ਼ਾਂਤ ਨਹੀਂ ਹੋਇਆ ਕੰਗਨਾ ਰਣੌਤ ਦਾ ਗੁੱਸਾ, ਹੁਣ ਬਾਲੀਵੁੱਡ 'ਤੇ ਸਾਧਿਆ ਨਿਸ਼ਾਨਾ, ਬੋਲੀ...

Kangana Ranaut On Bollywood: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਨਾਂ ਨਾਲ ਇਕ ਨਵੀਂ ਪਛਾਣ ਜੁੜ ਗਈ ਹੈ। ਹੁਣ ਉਹ ਭਾਰਤੀ ਜਨਤਾ ਪਾਰਟੀ ਤੋਂ ਸੰਸਦ ਮੈਂਬਰ ਬਣ ਗਈ ਹੈ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਹਾਲਾਂਕਿ ਇਸ ਖੁਸ਼ਖਬਰੀ ਦੇ ਵਿਚਕਾਰ ਅਦਾਕਾਰਾ ਦਾ 'ਥੱਪੜ ਸਕੈਂਡਲ' ਕਾਫੀ ਚਰਚਾ 'ਚ ਹੈ।

Read More: Kangana Ranaut: 'ਥੱਪੜ ਸਕੈਂਡਲ' ਤੋਂ ਬਾਅਦ ਸ਼ਾਂਤ ਨਹੀਂ ਹੋਇਆ ਕੰਗਨਾ ਰਣੌਤ ਦਾ ਗੁੱਸਾ, ਹੁਣ ਬਾਲੀਵੁੱਡ 'ਤੇ ਸਾਧਿਆ ਨਿਸ਼ਾਨਾ, ਬੋਲੀ...

ਪਿਛੋਕੜ

Entertainment News Live Today :  ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਦੱਸ ਦੇਈਏ ਕਿ ਫਿਲਮਾਂ ਤੋਂ ਸਿਆਸਤ ਵਿੱਚ ਕਦਮ ਰੱਖਣ ਵਾਲੀ ਅਦਾਕਾਰਾ ਇਨ੍ਹੀਂ ਦਿਨੀ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਬਣਨ ਦੇ ਨਾਲ-ਨਾਲ 'ਥੱਪੜ ਸਕੈਂਡਲ' ਨੂੰ ਲੈ ਚਰਚਾ ਬਟੋਰ ਰਹੀ ਹੈ। ਦਰਅਸਲ, ਕੰਗਨਾ ਰਣੌਤ ਸੰਸਦ ਮੈਂਬਰ ਬਣਦੇ ਹੀ ਵਿਵਾਦਾਂ ਵਿੱਚ ਆ ਗਈ ਸੀ। ਹਾਲ ਹੀ ਵਿੱਚ ਕੰਗਨਾ ਨਾਲ ਥੱਪੜ ਮਾਰਨ ਦੀ ਘਟਨਾ ਵਾਪਰੀ ਸੀ। ਜਿਸ ਤੋਂ ਬਾਅਦ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਤਹਿਲਕਾ ਮੱਚ ਗਿਆ। 


ਦੱਸ ਦੇਈਏ ਕਿ ਚੰਡੀਗੜ੍ਹ ਏਅਰਪੋਰਟ 'ਤੇ ਮਹਿਲਾ ਗਾਰਡ ਨੇ ਅਦਾਕਾਰਾ ਨੂੰ ਥੱਪੜ ਮਾਰ ਦਿੱਤਾ। ਹਾਲਾਂਕਿ ਤੁਰੰਤ ਕਾਰਵਾਈ ਕਰਦੇ ਹੋਏ ਸੀਆਈਐਸਐਫ ਮਹਿਲਾ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ। ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਸੰਸਦ ਭਵਨ ਪਹੁੰਚ ਗਈ ਹੈ। ਜਿਸ ਦੌਰਾਨ ਕੰਗਨਾ ਰਣੌਤ ਕਾਫੀ ਗੁੱਸੇ 'ਚ ਨਜ਼ਰ ਆਈ ਅਤੇ ਉੱਥੇ ਪਹੁੰਚਦੇ ਹੀ ਉਨ੍ਹਾਂ ਦੀ ਰਿਪੋਰਟਰ ਨਾਲ ਬਹਿਸ ਹੋ ਗਈ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


ਕੰਗਨਾ ਰਣੌਤ ਸੰਸਦ ਭਵਨ ਪਹੁੰਚੀ


ਥੱਪੜ ਸਕੈਂਡਲ ਦੀ ਘਟਨਾ ਤੋਂ ਬਾਅਦ ਜਦੋਂ ਨਵੀਂ ਚੁਣੀ ਗਈ ਸੰਸਦ ਕੰਗਨਾ ਰਣੌਤ ਸਵੇਰੇ ਸੰਸਦ ਪਹੁੰਚੀ ਤਾਂ ਰਿਪੋਰਟਰ ਨਾਲ ਉਨ੍ਹਾਂ ਦੀ ਤਕਰਾਰ ਹੋ ਗਈ। ਇਸ ਦੌਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਅਭਿਨੇਤਰੀ ਕਾਫੀ ਗੁੱਸੇ 'ਚ ਨਜ਼ਰ ਆ ਰਹੀ ਹੈ। ਕੰਗਨਾ ਰਣੌਤ ਨੂੰ ਗੁੱਸੇ ਨਾਲ ਇਕ ਰਿਪੋਰਟਰ ਦਾ ਮਾਈਕ ਹਟਾਉਂਦੇ ਦੇਖਿਆ ਗਿਆ, ਜਿਸ 'ਤੇ ਰਿਪੋਰਟਰ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ, "1 ਮਿੰਟ ਮੈਡਮ, ਤੁਸੀਂ ਕੀ ਕਰ ਰਹੇ ਹੋ, ਮੈਂ ਸਵਾਲ ਪੁੱਛ ਰਹੀ ਹਾਂ।" ਦੱਸ ਦੇਈਏ ਕਿ ਕੰਗਨਾ ਰਣੌਤ NDA ਸੰਸਦੀ ਦਲ ਦੀ ਬੈਠਕ ਲਈ ਸੰਸਦ ਪਹੁੰਚੀ ਸੀ।


 


ਇਸ ਕਾਰਨ ਮਹਿਲਾ ਗਾਰਡ ਨੇ ਮੈਨੂੰ ਥੱਪੜ ਮਾਰ ਦਿੱਤਾ


ਦਿੱਲੀ ਜਾਂਦੇ ਸਮੇਂ CISF ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਚੰਡੀਗੜ੍ਹ ਏਅਰਪੋਰਟ 'ਤੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕਾਂਸਟੇਬਲ ਕਿਸਾਨ ਅੰਦੋਲਨ ਦੌਰਾਨ ਅਦਾਕਾਰਾ ਦੇ ਬਿਆਨ ਤੋਂ ਨਾਰਾਜ਼ ਸੀ। ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਨੇ ਕੁਲਵਿੰਦਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ, ਜਿਸ ਤੋਂ ਬਾਅਦ ਮਹਿਲਾ ਗਾਰਡ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਜਾਂਚ ਦੇ ਹੁਕਮ ਵੀ ਦਿੱਤੇ ਗਏ।






- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.