![ABP Premium](https://cdn.abplive.com/imagebank/Premium-ad-Icon.png)
Kangana Ranaut Case: ਦੇਸ਼ ਦੇ ਨਾਲ-ਨਾਲ ਵਿਦੇਸ਼ 'ਚ ਗੂੰਜਿਆ ਕੁਲਵਿੰਦਰ ਕੌਰ ਦਾ 'ਥੱਪੜ', ਕੰਗਨਾ ਦੀ ਹਾਲਤ ਵੇਖ ਪੰਜਾਬੀਆਂ ਨੇ ਕੀਤੇ ਅਜਿਹੇ ਕਮੈਂਟ
Kangana Ranaut Slapped Case: ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਦੱਸ ਦੇਈਏ ਕਿ ਫਿਲਮਾਂ ਤੋਂ ਸਿਆਸਤ ਵਿੱਚ ਕਦਮ ਰੱਖਣ ਵਾਲੀ ਅਦਾਕਾਰਾ
![Kangana Ranaut Case: ਦੇਸ਼ ਦੇ ਨਾਲ-ਨਾਲ ਵਿਦੇਸ਼ 'ਚ ਗੂੰਜਿਆ ਕੁਲਵਿੰਦਰ ਕੌਰ ਦਾ 'ਥੱਪੜ', ਕੰਗਨਾ ਦੀ ਹਾਲਤ ਵੇਖ ਪੰਜਾਬੀਆਂ ਨੇ ਕੀਤੇ ਅਜਿਹੇ ਕਮੈਂਟ Kulwinder Kaur 'slap' echoed in the country as well as abroad, Punjabis made such comments after seeing Kangana's condition Kangana Ranaut Case: ਦੇਸ਼ ਦੇ ਨਾਲ-ਨਾਲ ਵਿਦੇਸ਼ 'ਚ ਗੂੰਜਿਆ ਕੁਲਵਿੰਦਰ ਕੌਰ ਦਾ 'ਥੱਪੜ', ਕੰਗਨਾ ਦੀ ਹਾਲਤ ਵੇਖ ਪੰਜਾਬੀਆਂ ਨੇ ਕੀਤੇ ਅਜਿਹੇ ਕਮੈਂਟ](https://feeds.abplive.com/onecms/images/uploaded-images/2024/06/08/345521cfca1f5b83830c1459afa4677c1717819061620709_original.jpg?impolicy=abp_cdn&imwidth=1200&height=675)
Kangana Ranaut Slapped Case: ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਦੱਸ ਦੇਈਏ ਕਿ ਫਿਲਮਾਂ ਤੋਂ ਸਿਆਸਤ ਵਿੱਚ ਕਦਮ ਰੱਖਣ ਵਾਲੀ ਅਦਾਕਾਰਾ ਇਨ੍ਹੀਂ ਦਿਨੀ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਬਣਨ ਦੇ ਨਾਲ-ਨਾਲ 'ਥੱਪੜ ਸਕੈਂਡਲ' ਨੂੰ ਲੈ ਚਰਚਾ ਬਟੋਰ ਰਹੀ ਹੈ। ਦਰਅਸਲ, ਕੰਗਨਾ ਰਣੌਤ ਸੰਸਦ ਮੈਂਬਰ ਬਣਦੇ ਹੀ ਵਿਵਾਦਾਂ ਵਿੱਚ ਆ ਗਈ ਸੀ। ਹਾਲ ਹੀ ਵਿੱਚ ਕੰਗਨਾ ਨਾਲ ਥੱਪੜ ਮਾਰਨ ਦੀ ਘਟਨਾ ਵਾਪਰੀ ਸੀ। ਜਿਸ ਤੋਂ ਬਾਅਦ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਤਹਿਲਕਾ ਮੱਚ ਗਿਆ। ਵਿਦੇਸ਼ ਬੈਠੇ ਪੰਜਾਬੀ ਵੀ ਇਸ ਉੱਪਰ ਖੁਸ਼ੀ ਜ਼ਾਹਿਰ ਕਰ ਰਹੇ ਹਨ।
ਰੋਸਟਰ ਕਰਨ ਦੱਤਾ ਨੇ ਸ਼ੇਅਰ ਕੀਤੀ ਪੋਸਟ
ਰੋਸਟਰ ਕਰਨ ਦੱਤਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਕੰਗਨਾ ਦਿਖਾਈ ਦੇ ਰਹੀ ਹੈ। ਇਸਦੇ ਨਾਲ ਹੀ ਬੈਕਗ੍ਰਾਊਂਡ ਵਿੱਚ ਪੰਜਾਬੀ ਗਾਇਕ ਮਨਮੋਹਨ ਵਾਰਿਸ ਦਾ ਗੀਤ ਕੰਨ ਉੱਪਰ ਵੱਜਿਆ ਲਫੈੜਾ ਯਾਦ ਆ ਗਿਆ ਚੱਲ ਰਿਹਾ ਹੈ। ਇਸ ਪੋਸਟ ਉੱਪਰ ਫੈਨਜ਼ ਵੀ ਹੱਸ-ਹੱਸ ਲੋਟ ਪੋਟ ਹੋ ਰਹੇ ਹਨ।
View this post on Instagram
Klolacouple ਨੇ ਦਿੱਤੀ ਪ੍ਰਤੀਕਿਰਿਆ
ਇਸ ਤੋਂ ਇਲਾਵਾ Klolacouple ਵੱਲੋਂ ਵੀ ਇਸ ਉੱਪਰ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਪੋਸਟ ਸ਼ੇਅਰ ਕਰਦੇ ਹੋਏ ਕੰਗਨਾ ਦੀ ਖੂਬ ਲੱਤ ਖਿੱਚੀ। ਇਸ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ।
View this post on Instagram
ਮਸ਼ਹੂਰ ਕਾਮੇਡੀਅਨ ਗੁਰਚੇਤ ਚਿਤਰਕਾਰ ਬੋਲੇ
ਇਸ ਉੱਪਰ ਮਸ਼ਹੂਰ ਕਾਮੇਡੀਅਨ ਗੁਰਚੇਤ ਚਿਤਰਕਾਰ ਵੱਲੋਂ ਵੀ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, ਵੱਜੀ ਜੋ ਚਪੇੜ ਤੈਨੂੰ ਯਾਦ ਰਹੂਗੀ, ਜਿੰਦਾਬਾਦ ਆ ਕਿਸਾਨੀ ਜਿੰਦਾਬਾਦ ਰਹੂਗੀ...
View this post on Instagram
ਇੰਦਰਜੀਤ ਸਿੰਘ ਨੇ ਬੋਲੇ...
ਇਸ ਤੋਂ ਇਲਾਵਾ ਹਰ ਮੁੱਦੇ ਉੱਪਰ ਵੀਡੀਓ ਸ਼ੇਅਰ ਕਰਨ ਵਾਲੇ ਇੰਦਰਜੀਤ ਸਿੰਘ ਵੱਲੋਂ ਵੀ ਕੰਗਨਾ ਨੂੰ ਲੈ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਰਾਹੀਂ ਉਹ ਸੀਆਈਐਸਐਫ ਮਹਿਲਾ ਜਵਾਨ ਕੁਲਵਿੰਦਰ ਕੌਰ ਦੀ ਨੌਕਰੀ ਨੂੰ ਲੈ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਦੱਸ ਦੇਈਏ ਕਿ ਪੰਜਾਬ ਤੋਂ ਇਲਾਵਾ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਵੱਲੋਂ ਇਸ ਉੱਪਰ ਖੁਸ਼ੀ ਜਤਾਈ ਜਾ ਰਹੀ ਹੈ। ਉਨ੍ਹਾਂ ਵੱਲੋਂ ਕੁਲਵਿੰਦਰ ਕੌਰ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)