Entertainment Live: ਆਲੀਆ ਭੱਟ ਦੀ ਮਾਂ ਨੂੰ ਡਰੱਗ ਮਾਮਲੇ 'ਚ ਫਸਾਉਣ ਦੀ ਧਮਕੀ, ਜੈਨੀ ਜੌਹਲ ਨੇ ਕਿਸਦੇ ਨਾਂਅ ਦਾ ਪਾਇਆ ਚੂੜਾ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੂੰ ਲੈ ਕੇ ਇਕ ਖਬਰ ਸਾਹਮਣੇ ਆ ਰਹੀ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਹੈ। ਸੋਨੀ ਰਾਜ਼ਦਾਨ ਨੇ

ਰੁਪਿੰਦਰ ਕੌਰ ਸੱਭਰਵਾਲ Last Updated: 19 May 2024 02:21 PM
Entertainment Live Today: Hollywood Actress: ਹਾਲੀਵੁੱਡ ਅਦਾਕਾਰਾ ਨੇ ਅਪਣਾਇਆ ਹਿੰਦੂ ਧਰਮ, ਇਸ ਬਾਬੇ ਦੀ ਫੋਟੋ ਦੇਖ ਜਾਗਿਆ ਵਿਸ਼ਵਾਸ਼

Julia Roberts Follows Hinduism: ਦੁਨੀਆ ਦੇ ਕਈ ਦੇਸ਼ਾਂ ਵਿੱਚ ਸਾਡੇ ਭਾਰਤੀ ਸੰਸਕ੍ਰਿਤੀ ਨੂੰ ਸਰਾਹਿਆ ਜਾਂਦਾ ਹੈ। ਸਾਰੇ ਵਿਦੇਸ਼ੀ ਵੀ ਇਸ ਨੂੰ ਫਾਲੋ ਕਰਦੇ ਹਨ। ਅਜਿਹਾ ਹੀ ਹਾਲ ਹਾਲੀਵੁੱਡ ਅਦਾਕਾਰਾ ਦਾ ਵੀ ਹੈ, ਜੋ ਸਾਡੇ ਦੇਸ਼ ਦੇ ਇੱਕ ਬਾਬੇ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸਨੇ ਹਿੰਦੂ ਧਰਮ ਨੂੰ ਅਪਣਾ ਲਿਆ। ਇਹ ਹਾਲੀਵੁੱਡ ਅਦਾਕਾਰਾ ਮੰਦਰ ਜਾ ਕੇ ਜਾਪ ਵੀ ਕਰਦੀ ਹੈ।

Read More: Hollywood Actress: ਹਾਲੀਵੁੱਡ ਅਦਾਕਾਰਾ ਨੇ ਅਪਣਾਇਆ ਹਿੰਦੂ ਧਰਮ, ਇਸ ਬਾਬੇ ਦੀ ਫੋਟੋ ਦੇਖ ਜਾਗਿਆ ਵਿਸ਼ਵਾਸ਼

Entertainment Live: Diljit Dosanjh: ਦਿਲਜੀਤ ਦੋਸਾਂਝ ਨੂੰ ਵੱਡਾ ਝਟਕਾ! ਫਿਲਮ 'ਰੰਨਾਂ 'ਚ ਧੰਨਾ' ਹੋਈ Cancel, ਸਾਹਮਣੇ ਆਈ ਹੈਰਾਨੀਜਨਕ ਵਜ੍ਹਾ

Diljit Dosanjh: ਗਲੋਬਲ ਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਦੁਨੀਆ ਭਰ ਵਿੱਚ ਵਾਹੋ-ਵਾਹੀ ਖੱਟਣ ਵਾਲਾ ਕਲਾਕਾਰ ਦੀ ਫਿਲਮ  'ਰੰਨਾਂ 'ਚ ਧੰਨਾ' ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ, ਪਰ ਇਸ ਨੂੰ ਹੁਣ ਰੱਦ ਕਰ ਦਿੱਤਾ ਹੈ। ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਸ ਫਿਲਮ ਨੂੰ ਨਹੀਂ ਬਣਾਇਆ ਜਾਏਗਾ। ਆਖਿਰ ਅਜਿਹਾ ਕਿਉਂ ਹੋਇਆ ਇਸ ਬਾਰੇ ਪੰਜਾਬੀ ਫਿਲਮ ਨਿਰਦੇਸ਼ਕ ਅਮਰਜੀਤ ਸਿੰਘ ਸਰਾਓ ਨੇ ਵੱਡਾ ਖੁਲਾਸਾ ਕੀਤਾ ਹੈ।


Entertainment Live Today: Jenny Johal: ਜੈਨੀ ਜੌਹਲ ਨੇ ਕਿਸਦੇ ਨਾਂਅ ਦਾ ਪਾਇਆ ਚੂੜਾ ? ਪੰਜਾਬੀ ਗਾਇਕਾ ਦੀਆਂ ਤਸਵੀਰਾਂ ਵਾਇਰਲ

Jenny Johal: ਪੰਜਾਬੀ ਗਾਇਕਾ ਜੈਨੀ ਜੌਹਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਗਾਇਕਾ ਦਾ ਬ੍ਰਾਈਡਲ ਲੁੱਕ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Read More: Jenny Johal: ਜੈਨੀ ਜੌਹਲ ਨੇ ਕਿਸਦੇ ਨਾਂਅ ਦਾ ਪਾਇਆ ਚੂੜਾ ? ਪੰਜਾਬੀ ਗਾਇਕਾ ਦੀਆਂ ਤਸਵੀਰਾਂ ਵਾਇਰਲ

Entertainment Live: Gurucharan Singh Sodhi ਦੀ ਵਾਪਸੀ 'ਤੇ ਕੋ-ਸਟਾਰ ਨੇ ਦਿੱਤੀ ਪ੍ਰਤੀਕਿਰਿਆ, ਬੋਲੀ- 'ਰੂਹਾਨੀਅਤ ਤੁਹਾਨੂੰ ਬੁਲਾਉਂਦੀ...'

Gurucharan Singh: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਨਜ਼ਰ ਆਏ ਗੁਰਚਰਨ ਸਿੰਘ ਸੋਢੀ 22 ਅਪ੍ਰੈਲ ਨੂੰ ਮੁੰਬਈ ਤੋਂ ਦਿੱਲੀ ਲਈ ਰਵਾਨਾ ਹੋਏ ਸੀ। ਪਰ ਉਹ ਕਦੇ ਮੁੰਬਈ ਨਹੀਂ ਪਹੁੰਚੇ, ਇਸ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਗੁਰਚਰਨ ਦੇ ਮਾਤਾ ਅਤੇ ਪਿਤਾ, ਦੋਸਤ ਅਤੇ ਪ੍ਰਸ਼ੰਸਕ ਸਾਰੇ ਤਣਾਅ ਵਿੱਚ ਸਨ। ਹਾਲਾਂਕਿ ਹੁਣ ਉਹ ਵਾਪਸ ਆ ਗਏ ਹਨ। ਅਦਾਕਾਰ ਨੇ ਦੱਸਿਆ ਕਿ ਉਹ ਅਧਿਆਤਮਿਕ ਯਾਤਰਾ 'ਤੇ ਗਏ ਸੀ। ਦੱਸ ਦੇਈਏ ਕਿ ਗੁਰਚਰਨ 17 ਮਈ ਨੂੰ ਘਰ ਪਰਤੇ ਹਨ।


Entertainment Live Today: Shah Rukh Khan: ਸ਼ਾਹਰੁਖ ਖਾਨ-ਕਰਨ ਜੌਹਰ ਵਿਚਾਲੇ 'ਸਮਲਿੰਗੀ ਸਬੰਧ' ਹੋਣ ਨੂੰ ਲੈ ਛਿੜੀ ਚਰਚਾ, ਵਾਇਰਲ ਵੀਡੀਓ ਨੇ ਮਚਾਇਆ ਤਹਿਲਕਾ

Shahrukh Khan-Karan Johar: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਫਿਲਮਾਂ ਦੇ ਨਾਲ-ਨਾਲ ਆਪਣੀ ਦੋਸਤੀ ਲਈ ਵੀ ਇੰਡਸਟਰੀ 'ਚ ਕਾਫੀ ਮਸ਼ਹੂਰ ਹਨ। ਉਨ੍ਹਾਂ ਦੀ ਦੋਸਤੀ ਦੇ ਫਿਲਮ ਨਿਰਦੇਸ਼ਕ ਕਰਨ ਜੌਹਰ ਨਾਲ ਅਕਸਰ ਕਿੱਸੇ ਸੁਣਨ ਨੂੰ ਮਿਲਦੇ ਹਨ। ਉਹ  ਪਿਛਲੇ ਕਈ ਸਾਲਾਂ ਤੋਂ ਆਪਣੀ ਦੋਸਤੀ ਨਿਭਾਉਂਦੇ ਹੋਏ ਆ ਰਹੇ ਹਨ। ਹਾਲਾਂਕਿ ਹੁਣ ਲੱਗਦਾ ਹੈ ਕਿ ਇਸ ਦੋਸਤੀ 'ਚ ਦਰਾਰ ਆਉਣ ਲੱਗ ਪਈ ਹੈ। ਬੇਸ਼ੱਕ ਸ਼ਾਹਰੁਖ ਅਤੇ ਕਰਨ ਦੇ ਪ੍ਰਸ਼ੰਸਕਾਂ ਨੂੰ ਇਹ ਖਬਰ ਪੜ੍ਹ ਕੇ ਝਟਕਾ ਲੱਗ ਸਕਦਾ ਹੈ। ਇਹ ਦੋਵੇਂ ਪੇਸ਼ੇਵਰ ਅਤੇ ਨਿੱਜੀ ਤੌਰ 'ਤੇ ਕਈ ਸਾਲਾਂ ਤੋਂ ਚੰਗੇ ਦੋਸਤ ਹਨ, ਜਾਂ ਅਸੀਂ ਕਹਿ ਸਕਦੇ ਹਾਂ ਕਿ ਦੋਵੇਂ ਇਕ ਦੂਜੇ ਲਈ ਪਰਿਵਾਰ ਵਾਂਗ ਹਨ।


Entertainment Live: Soni Razdan: ਸੋਨੀ ਰਾਜ਼ਦਾਨ ਨੂੰ ਡਰੱਗ ਮਾਮਲੇ 'ਚ ਫਸਾਉਣ ਦੀ ਧਮਕੀ, ਆਲੀਆ ਦੀ ਮਾਂ ਨੇ ਕੀਤਾ ਹੈਰਾਨੀਜਨਕ ਖੁਲਾਸਾ

Soni Razdan : ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੂੰ ਲੈ ਕੇ ਇਕ ਖਬਰ ਸਾਹਮਣੇ ਆ ਰਹੀ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਹੈ। ਸੋਨੀ ਰਾਜ਼ਦਾਨ ਨੇ ਆਪਣੀ ਤਾਜ਼ਾ ਇੰਸਟਾਗ੍ਰਾਮ ਪੋਸਟ ਵਿੱਚ ਦੱਸਿਆ ਹੈ ਕਿ ਉਸ ਨੂੰ ਡਰੱਗਜ਼ ਦੇ ਮਾਮਲੇ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਉਸ ਨੂੰ ਇੱਕ ਕਾਲ ਆਈ ਸੀ ਅਤੇ ਉਸ ਤੋਂ ਉਨ੍ਹਾਂ ਦਾ ਆਧਾਰ ਨੰਬਰ ਮੰਗਿਆ ਜਾ ਰਿਹਾ ਸੀ। ਅਭਿਨੇਤਰੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਧੋਖਾ ਦੇਣ ਅਤੇ ਗਲਤ ਮਾਮਲੇ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਪਿਛੋਕੜ

Entertainment News Live Today : ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੂੰ ਲੈ ਕੇ ਇਕ ਖਬਰ ਸਾਹਮਣੇ ਆ ਰਹੀ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਹੈ। ਸੋਨੀ ਰਾਜ਼ਦਾਨ ਨੇ ਆਪਣੀ ਤਾਜ਼ਾ ਇੰਸਟਾਗ੍ਰਾਮ ਪੋਸਟ ਵਿੱਚ ਦੱਸਿਆ ਹੈ ਕਿ ਉਸ ਨੂੰ ਡਰੱਗਜ਼ ਦੇ ਮਾਮਲੇ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਉਸ ਨੂੰ ਇੱਕ ਕਾਲ ਆਈ ਸੀ ਅਤੇ ਉਸ ਤੋਂ ਉਨ੍ਹਾਂ ਦਾ ਆਧਾਰ ਨੰਬਰ ਮੰਗਿਆ ਜਾ ਰਿਹਾ ਸੀ। ਅਭਿਨੇਤਰੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਧੋਖਾ ਦੇਣ ਅਤੇ ਗਲਤ ਮਾਮਲੇ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਸੋਨੀ ਰਾਜ਼ਦਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਵਾਰ ਉਨ੍ਹਾਂ ਨੇ ਮੁੰਬਈ ਪੁਲਿਸ ਨੂੰ ਟੈਗ ਕਰਕੇ ਆਪਣੇ ਨਾਲ ਹੋਏ ਇੱਕ ਘੁਟਾਲੇ ਬਾਰੇ ਦੱਸਿਆ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਹੈ।


ਸੋਨੀ ਰਾਜ਼ਦਾਨ ਨੇ ਇੰਸਟਾਗ੍ਰਾਮ ਪੋਸਟ 'ਤੇ ਕੀ ਲਿਖਿਆ?


ਸੋਨੀ ਰਾਜ਼ਦਾਨ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਲਿਖਿਆ, 'ਇਹ ਬਹੁਤ ਆਸਾਨ ਹੈ ਜਦੋਂ ਕੰਨਫਿਊਜ਼ ਹੋਣ ਲਈ ਤੁਹਾਨੂੰ ਇੱਕ ਕਾਲ ਆਉਂਦਾ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਮੇਰੇ ਅਸਲ ਕਾਲ ਹਨ। ਮੇਰਾ ਭਰੋਸਾ ਕਰੋ, ਮੈਂਨੂੰ ਲੱਗਿਆ ਸੀ ਕਿ ਇਹ ਇੱਕ ਅਸਲੀ ਕਾਲ ਹੈ।  


'ਜਦੋਂ ਮੈਂ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਅਜਿਹੀ ਕਾਲ ਨੂੰ ਨਜ਼ਰਅੰਦਾਜ਼ ਕਰੋ। ਪਰ ਅਜਿਹੀਆਂ ਫ਼ੋਨ ਕਾਲਾਂ ਲੋਕਾਂ ਨੂੰ ਸੱਚੀਆਂ ਲੱਗ ਸਕਦੀਆਂ ਹਨ ਅਤੇ ਉਹ ਕਿਸੇ ਗਲਤ ਘਪਲੇ ਵਿੱਚ ਫਸ ਸਕਦੇ ਹਨ... ਅਤੇ ਇਹ ਇੱਕ ਵੱਡੀ ਗਲਤੀ ਹੈ। ਅਜਿਹੇ ਘੁਟਾਲਿਆਂ ਤੋਂ ਸੁਚੇਤ ਰਹੋ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੰਬਈ ਪੁਲਿਸ ਨੂੰ ਵੀ ਟੈਗ ਕੀਤਾ।


ਦੂਜੀ ਪੋਸਟ 'ਚ ਲਿਖਿਆ ਹੈ, 'ਫਿਰ ਉਹ ਤੁਹਾਡੇ ਤੋਂ ਤੁਹਾਡਾ ਆਧਾਰ ਕਾਰਡ ਨੰਬਰ ਮੰਗਣਗੇ। ਮੈਨੂੰ ਵੀ ਅਜਿਹਾ ਹੀ ਇੱਕ ਕਾਲ ਆਇਆ, ਉਨ੍ਹਾਂ ਨੇ ਮੇਰੇ ਤੋਂ ਪੈਸੇ ਮੰਗੇ। ਮੁੱਖ ਗੱਲ ਇਹ ਹੈ ਕਿ ਤੁਹਾਨੂੰ ਅਜਿਹੀਆਂ ਕਾਲਾਂ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਅਤੇ ਉਨ੍ਹਾਂ ਨੂੰ ਸੁਣਨਾ ਨਹੀਂ ਚਾਹੀਦਾ। ਮੇਰੀ ਜਾਣਕਾਰੀ ਅਨੁਸਾਰ, ਕੋਈ ਉਨ੍ਹਾਂ ਦੀਆਂ ਗੱਲਾਂ ਲਈ ਆਇਆ ਅਤੇ ਬਹੁਤ ਸਾਰਾ ਪੈਸਾ ਦੇਣਾ ਪਿਆ। ਹੁਣ ਉਹ ਲੋਕ ਚਿੰਤਤ ਹਨ। ਮੈਂ ਇਹ ਪੋਸਟ ਇਸ ਲਈ ਕਰ ਰਹੀ ਹਾਂ ਤਾਂ ਜੋ ਇਹ ਸਭ ਕਿਸੇ ਨਾਲ ਨਾ ਹੋਵੇ।


ਤੀਜੀ ਪੋਸਟ 'ਚ ਉਨ੍ਹਾਂ ਨੇ ਲਿਖਿਆ, 'ਖੁਸ਼ਕਿਸਮਤੀ ਨਾਲ ਮੈਂ ਉਨ੍ਹਾਂ ਲੋਕਾਂ ਦੀਆਂ ਗੱਲਾਂ ਦਾ ਸ਼ਿਕਾਰ ਨਹੀਂ ਹੋਈ, ਉਹ ਮੇਰਾ ਆਧਾਰ ਕਾਰਡ ਨੰਬਰ ਵੀ ਮੰਗ ਰਹੇ ਸਨ। ਉਮੀਦ ਸੀ ਕਿ ਹੁਣ ਉਨ੍ਹਾਂ ਦੀਆਂ ਕਾਲਾਂ ਵਾਪਸ ਨਹੀਂ ਆਉਣਗੀਆਂ, ਪਰ ਅਜਿਹੀ ਘਟਨਾ ਨੇ ਮੈਨੂੰ ਡਰਾ ਦਿੱਤਾ। ਜੇਕਰ ਤੁਹਾਨੂੰ ਅਜਿਹੇ ਕਿਸੇ ਵੀ ਨੰਬਰ ਤੋਂ ਕਾਲ ਆਉਂਦੀ ਹੈ, ਤਾਂ ਤੁਰੰਤ ਉਸ ਨੂੰ ਸੇਵ ਕਰੋ ਅਤੇ ਪੁਲਿਸ ਕੋਲ ਜਾਓ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.