Diljit Dosanjh: ਦਿਲਜੀਤ ਦੋਸਾਂਝ ਨੂੰ ਵੱਡਾ ਝਟਕਾ! ਫਿਲਮ 'ਰੰਨਾਂ 'ਚ ਧੰਨਾ' ਹੋਈ Cancel, ਸਾਹਮਣੇ ਆਈ ਹੈਰਾਨੀਜਨਕ ਵਜ੍ਹਾ
Diljit Dosanjh: ਗਲੋਬਲ ਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਦੁਨੀਆ ਭਰ ਵਿੱਚ ਵਾਹੋ-ਵਾਹੀ ਖੱਟਣ ਵਾਲਾ ਕਲਾਕਾਰ ਦੀ ਫਿਲਮ 'ਰੰਨਾਂ 'ਚ ਧੰਨਾ' ਨੂੰ ਲੈ ਬੁਰੀ
Diljit Dosanjh: ਗਲੋਬਲ ਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਦੁਨੀਆ ਭਰ ਵਿੱਚ ਵਾਹੋ-ਵਾਹੀ ਖੱਟਣ ਵਾਲਾ ਕਲਾਕਾਰ ਦੀ ਫਿਲਮ 'ਰੰਨਾਂ 'ਚ ਧੰਨਾ' ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ, ਪਰ ਇਸ ਨੂੰ ਹੁਣ ਰੱਦ ਕਰ ਦਿੱਤਾ ਹੈ। ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਸ ਫਿਲਮ ਨੂੰ ਨਹੀਂ ਬਣਾਇਆ ਜਾਏਗਾ। ਆਖਿਰ ਅਜਿਹਾ ਕਿਉਂ ਹੋਇਆ ਇਸ ਬਾਰੇ ਪੰਜਾਬੀ ਫਿਲਮ ਨਿਰਦੇਸ਼ਕ ਅਮਰਜੀਤ ਸਿੰਘ ਸਰਾਓ ਨੇ ਵੱਡਾ ਖੁਲਾਸਾ ਕੀਤਾ ਹੈ।
ਫਿਲਮ ਨਿਰਦੇਸ਼ਕ ਨੇ ਦੱਸੀ ਵਜ੍ਹਾ
ਦਰਅਸਲ, ਉਨ੍ਹਾਂ ਪੋਸਟ ਸ਼ੇਅਰ ਕਰ ਲਿਖਿਆ, ਮੈਂ ਇੱਕ ਪੋਸਟ ਪਾਈ ਸੀ ਕੱਲ੍ਹ ਪਰਸੋਂ...ਕੀ 'ਰੰਨਾਂ 'ਚ ਧੰਨਾ' ਅਸੀ ਨਹੀਂ ਬਣਾ ਰਹੇ...ਉਸਦਾ ਬਸ ਇਹੀ ਮਤਲਬ ਸੀ ਕਿ ਅਸੀ ਕੁਝ 3 ਮਹੀਨੇ ਪਹਿਲਾਂ ਫੈਸਲਾ ਕਰ ਲਿਆ ਸੀ ਕਿ ਫਿਲਮ ਨਹੀਂ ਕਰਦੇ...ਤੁਹਾਡੇ ਮੈਸੇਜ ਆਉਂਦੇ ਰਹਿੰਦੇ ਮੈਂ ਬਸ ਅਪਡੇਟ ਹੀ ਦਿੱਤੀ ਸੀ। ਇਸ ਤੋ ਬਿਨਾਂ ਪੋਸਟ ਦਾ ਕੋਈ ਮਤਲਬ ਨਹੀਂ ਸੀ। ਜ਼ਾਹਿਰ ਹੈ, ਜੇਕਰ ਪ੍ਰੋਜੈਕਟ ਨਾ ਹੋਵੇ ਤਾਂ ਮਹਿਸੂਸ ਹੁੰਦਾ ਹੈ, ਪਰ ਅਸੀ ਸਮਝਦੇ ਹਾਂ ਕਿ ਕਈ ਵਾਰ ਚੀਜ਼ਾ ਕੰਮ ਨਹੀਂ ਕਰਦੀਆਂ। ਮੈਂ ਅੱਜ ਇਹ ਤਾਂ ਲਿਖਿਆ ਕਿਉਂ ਗੱਲ ਗਲਤ ਪਾਸੇ ਵੱਲ ਤੁਰ ਪਈ ਹੈ। ਜੇਕਰ ਮੈਨੂੰ ਇੰਡਸਟਰੀ ਵਿੱਚ ਕਿਸੇ ਨਾਲ ਗੁੱਸਾ ਹੋਏਗਾ ਤਾਂ ਮੈਂ ਫੋਨ ਕਰ ਲਵਾਂਗਾ ਇੰਨਾ ਕ ਤਾਂ ਸਾਡਾ ਆਪਸ ਵਿੱਚ ਚੱਲਦਾ ਰਹਿੰਦਾ ਹੈ। ਮੈਂ ਇਹ ਸੋਸ਼ਲ ਮੀਡੀਆ ਤੇ ਨਹੀਂ ਪਾਉਂਗਾ ਜੇਕਰ ਗੱਲ ਸੋਸ਼ਲ ਮੀਡੀਆ ਤੇ ਨਈ ਹੈਗੀ...ਇਹ ਸਿਰਫ ਅਪਡੇਟ ਸੀ, ਜੋ ਤੁਸੀ ਰੋਜ਼ ਪੁੱਛ ਰਹੇ ਸੀ.. ਇੱਥੇ ਵੇਖੋ ਨਿਰਦੇਸ਼ਕ ਵੱਲੋਂ ਸ਼ੇਅਰ ਕੀਤੀਆਂ ਹੋਰ ਪੋਸਟਾਂ...
ਸਭ ਤੋਂ ਵੱਡੀ ਅਤੇ ਹੈਰਾਨੀਜਨਕ ਵਜ੍ਹਾ
ਦੱਸ ਦੇਈਏ ਕਿ ਮਲਟੀ-ਸਟਾਰਰ ਫਿਲਮ ਵਿੱਚ ਦਿਲਜੀਤ ਦੁਸਾਂਝ ਤੋਂ ਇਲਾਵਾ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਵਰਗੇ ਸਟਾਰ ਸ਼ਾਮਿਲ ਸੀ। ਜਿੰਨ੍ਹਾਂ ਦੀ ਸ਼ਾਨਦਾਰ ਮੌਜੂਦਗੀ ਨਾਲ ਸਜਾਈ ਜਾਣ ਵਾਲੀ ਇਸ ਫਿਲਮ ਦੇ ਨਾਂਅ ਬਣਨ ਦਾ ਕਾਰਨ ਇਸ ਦੀ ਨਿਰਮਾਣ ਦੇਰੀ ਨੂੰ ਮੰਨਿਆ ਜਾ ਰਿਹਾ ਹੈ, ਹਾਲਾਂਕਿ ਇਸ ਫਿਲਮ ਸੰਬੰਧੀ ਸਾਹਮਣੇ ਆਈ ਕੁਝ ਹੋਰ ਜਾਣਕਾਰੀ ਅਨੁਸਾਰ ਅਸਲ ਵਿੱਚ ਨਿਰਮਾਣ ਦੇਰੀ ਦੇ ਨਾਲ-ਨਾਲ ਸਭ ਤੋਂ ਜੋ ਵੱਡਾ ਅਤੇ ਅਹਿਮ ਕਾਰਨ ਰਿਹਾ, ਉਹ ਸੀ ਇਸੇ ਸਬਜੈਕਟ ਅਧਾਰਿਤ ਅਤੇ ਮੁਹਾਂਦਰੇ ਦੇ ਇਰਦ-ਗਿਰਦ ਜੁੜੀਆਂ ਦੋ ਹੋਰ ਵੱਡੀਆਂ ਫਿਲਮਾਂ ਦਾ ਰਿਲੀਜ਼ ਹੋ ਜਾਣਾ।
ਜਿਸ ਕਾਰਨ ਉਕਤ ਫਿਲਮ ਨਿਰਮਾਣ ਤੋਂ ਪਹਿਲਾਂ ਹੀ ਨਾ ਬਣਾਉਣ ਦਾ ਫੈਸਲਾ ਲੈਣਾ ਪਿਆ, ਜਿਸ ਉਪਰੰਤ ਦਿਲਜੀਤ ਦੋਸਾਂਝ ਦੀ ਇਹ ਪਹਿਲੀ ਅਜਿਹੀ ਫਿਲਮ ਹੋਵੇਗੀ, ਜੋ ਨਹੀਂ ਬਣੇਗੀ।