Entertainment News: ਇਸ ਕ੍ਰਿਕਟਰ ਦੀ ਪਤਨੀ ਦੇ ਪਿਆਰ 'ਚ ਪਾਗਲ ਸੀ ਅਰਜੁਨ ਕਪੂਰ, ਸਲਮਾਨ ਨੂੰ ਮੂਸੇਵਾਲਾ ਵਾਂਗ ਮਾਰਨ ਦੀ ਹੋਈ ਸਾਜ਼ਿਸ਼ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 02 Jun 2024 12:49 PM
Entertainment News Today: Sanjay Dutt: ਨਸ਼ੇ 'ਚ ਬੁਰੀ ਤਰ੍ਹਾਂ ਡੁੱਬ ਗਏ ਸੀ ਸੰਜੇ ਦੱਤ, ਦੋ ਦਿਨ ਬਾਅਦ ਖੁੱਲ੍ਹੀਆਂ ਅੱਖਾਂ ਤਾ ਭੁੱਬਾ ਮਾਰ ਰੋਇਆ ਅਦਾਕਾਰ

Sanjay Dutt: ਬਾਲੀਵੁੱਡ ਇੰਡਸਟਰੀ ਵਿੱਚ ਕਈ ਅਦਾਕਾਰ ਅਜਿਹੇ ਹਨ ਜਿਨ੍ਹਾਂ ਦਾ ਕਰੀਅਰ ਨਸ਼ੇ ਦੀ ਬੁਰੀ ਆਦਤ ਕਾਰਨ ਬਰਬਾਦ ਹੋ ਗਿਆ। ਹਾਲਾਂਕਿ ਕਈਆਂ ਨੇ ਇਸ ਬੁਰੀ ਆਦਤ ਨੂੰ ਅਲਵਿਦਾ ਕਹਿ ਇੰਡਸਟਰੀ ਵਿੱਚ ਖੂਬ ਨਾਂਅ ਕਮਾਇਆ। ਉਨ੍ਹਾਂ ਵਿੱਚੋਂ ਇੱਕ ਸੰਜੇ ਦੱਸ ਹਨ। ਉਨ੍ਹਾਂ ਆਪਣੀ ਅਦਾਕਾਰੀ ਅਤੇ ਸਟਾਇਲ ਦੇ ਦਮ ਤੇ ਦੁਨੀਆ ਭਰ ਵਿੱਚ ਖੂਬ ਨਾਂਅ ਕਮਾਇਆ ਹੈ। ਪਰ ਇੱਕ ਸਮਾਂ ਅਜਿਹਾ ਸੀ ਜਦੋਂ ਉਹ ਨਸ਼ੇ ਵਿੱਚ ਪੂਰੀ ਤਰ੍ਹਾਂ ਡੁੱਬ ਗਏ ਸੀ। ਅੱਜ ਅਸੀ ਤੁਹਾਨੂੰ ਉਨ੍ਹਾਂ ਨਾਲ ਜੁੜੇ ਅਜਿਹੇ ਕਿੱਸੇ ਬਾਰੇ ਦੱਸਣ ਜਾ ਰਹੇ ਹਾਂ। 

Read More: Sanjay Dutt: ਨਸ਼ੇ 'ਚ ਬੁਰੀ ਤਰ੍ਹਾਂ ਡੁੱਬ ਗਏ ਸੀ ਸੰਜੇ ਦੱਤ, ਦੋ ਦਿਨ ਬਾਅਦ ਖੁੱਲ੍ਹੀਆਂ ਅੱਖਾਂ ਤਾ ਭੁੱਬਾ ਮਾਰ ਰੋਇਆ ਅਦਾਕਾਰ

Entertainment News: Seema Haider: ਸੀਮਾ ਹੈਦਰ ਨੂੰ ਸਚਿਨ ਨੇ ਦਿੱਤਾ ਧੋਖਾ, ਐਕਸ ਪ੍ਰੇਮਿਕਾ ਕਾਰਨ ਦੋਵਾਂ ਦੀ ਜ਼ਿੰਦਗੀ 'ਚ ਆਇਆ ਤੂਫਾਨ

Seema Sachin Video: ਪਾਕਿਸਤਾਨ ਦੀ ਮਹਿਲਾ ਸੀਮਾ ਹੈਦਰ ਨੂੰ ਲੈ ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਪਰ ਚਰਚਾ ਛਿੜ ਗਈ ਹੈ। ਦੱਸ ਦੇਈਏ ਕਿ ਸੀਮਾ ਅਤੇ ਸਚਿਨ ਦੀ ਜੋੜੀ ਆਏ ਦਿਨ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਸਚਿਨ ਮੀਣਾ ਦੇ ਪਿਆਰ ਵਿੱਚ ਪਾਗਲ ਸੀਮਾ ਹੈਦਰ ਆਪਣੇ ਚਾਰ ਬੱਚਿਆਂ ਨਾਲ ਭਾਰਤ ਆਈ ਸੀ। ਭਾਰਤ ਆਉਣ ਤੋਂ ਬਾਅਦ ਸੀਮਾ ਨੇ ਆਪਣਾ ਧਰਮ ਬਦਲ ਲਿਆ ਅਤੇ ਸਚਿਨ ਮੀਨਾ ਨਾਲ ਵਿਆਹ ਕਰ ਲਿਆ ਅਤੇ ਹੁਣ ਆਪਣੀ ਵਿਆਹੁਤਾ ਜ਼ਿੰਦਗੀ 'ਚ ਬਹੁਤ ਖੁਸ਼ ਹੈ।

Read More: Seema Haider: ਸੀਮਾ ਹੈਦਰ ਨੂੰ ਸਚਿਨ ਨੇ ਦਿੱਤਾ ਧੋਖਾ, ਐਕਸ ਪ੍ਰੇਮਿਕਾ ਕਾਰਨ ਦੋਵਾਂ ਦੀ ਜ਼ਿੰਦਗੀ 'ਚ ਆਇਆ ਤੂਫਾਨ

Entertainment News Today: Sunny Deol: ਸੰਨੀ ਦਿਓਲ 'ਤੇ ਧੋਖਾਧੜੀ ਦਾ ਦੋਸ਼, ਜਾਣੋ ਕਿਸ ਮਾਮਲੇ 'ਚ ਫਸਿਆ ਧਰਮਿੰਦਰ ਦਾ ਪੁੱਤਰ

Sunny Deol: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਲੈ ਅਜਿਹੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ,  ਫਿਲਮ ਨਿਰਮਾਤਾ ਸੌਰਵ ਗੁਪਤਾ ਨੇ ਸੰਨੀ ਦਿਓਲ ਖਿਲਾਫ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਕਾਰਨ ਸੁਪਰਸਟਾਰ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸੌਰਵ ਗੁਪਤਾ ਨੇ ਦੱਸਿਆ ਕਿ ਸਾਲ 2016 'ਚ ਸੰਨੀ ਨੇ ਪੈਸੇ ਲੈ ਕੇ ਵੀ ਉਨ੍ਹਾਂ ਦੀ ਫਿਲਮ ਦੀ ਸ਼ੂਟਿੰਗ ਨਹੀਂ ਕੀਤੀ ਅਤੇ ਨਾ ਹੀ ਅਦਾਕਾਰ ਨੇ ਉਸ ਦੇ ਪੈਸੇ ਵਾਪਸ ਕੀਤੇ। ਜਿਸ ਤੋਂ ਬਾਅਦ ਹਾਰ ਕੇ ਉਸ ਨੂੰ ਇਹ ਕਦਮ ਚੁੱਕਣਾ ਪਿਆ। 

Read More: Sunny Deol: ਸੰਨੀ ਦਿਓਲ 'ਤੇ ਧੋਖਾਧੜੀ ਦਾ ਦੋਸ਼, ਜਾਣੋ ਕਿਸ ਮਾਮਲੇ 'ਚ ਫਸਿਆ ਧਰਮਿੰਦਰ ਦਾ ਪੁੱਤਰ

Entertainment News: Arjun Kapoor: ਇਸ ਮਸ਼ਹੂਰ ਕ੍ਰਿਕਟਰ ਦੀ ਪਤਨੀ ਦੇ ਪਿਆਰ 'ਚ ਪਾਗਲ ਸੀ ਅਰਜੁਨ ਕਪੂਰ, ਅਦਾਕਾਰ ਨੇ ਕੀਤਾ ਹੈਰਾਨੀਜਨਕ ਖੁਲਾਸਾ

Arjun Kapoor: ਬਾਲੀਵੁੱਡ ਜਗਤ ਦੇ ਮਸ਼ਹੂਰ ਅਦਾਕਾਰ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਆਪਣੇ ਬ੍ਰੇਕਅਪ ਦੀਆਂ ਖਬਰਾਂ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਅਰਜੁਨ ਕਪੂਰ ਆਪਣੀ ਪ੍ਰੋਫੈਸ਼ਨਲ ਲਾਈਫ ਦੀ ਬਜਾਏ ਆਪਣੀ ਨਿੱਜੀ ਜ਼ਿੰਦਗੀ ਲਈ ਜ਼ਿਆਦਾ ਚਰਚਾ 'ਚ ਰਹਿੰਦੇ ਹਨ। ਮਲਾਇਕਾ ਤੋਂ ਪਹਿਲਾਂ ਅਰਜੁਨ ਕਪੂਰ ਦਾ ਨਾਂ ਬਾਲੀਵੁੱਡ ਦੀਆਂ ਕਈ ਖੂਬਸੂਰਤ ਹਸਤੀਆਂ ਨਾਲ ਜੁੜ ਚੁੱਕਾ ਹੈ। ਕੀ ਤੁਸੀਂ ਜਾਣਦੇ ਹੋ ਕਿ ਅਰਜੁਨ ਕਪੂਰ ਇਕ ਮਸ਼ਹੂਰ ਕ੍ਰਿਕਟਰ ਦੀ ਪਤਨੀ ਨੂੰ ਆਪਣਾ ਦਿਲ ਦੇ ਬੈਠਾ ਸੀ, ਪਰ ਕ੍ਰਿਕਟਰ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਨੇ ਕਦੇ ਵੀ ਅਰਜੁਨ ਕਪੂਰ ਨੂੰ ਪਿਆਰ ਨਹੀਂ ਕੀਤਾ।

Read More: Arjun Kapoor: ਇਸ ਮਸ਼ਹੂਰ ਕ੍ਰਿਕਟਰ ਦੀ ਪਤਨੀ ਦੇ ਪਿਆਰ 'ਚ ਪਾਗਲ ਸੀ ਅਰਜੁਨ ਕਪੂਰ, ਅਦਾਕਾਰ ਨੇ ਕੀਤਾ ਹੈਰਾਨੀਜਨਕ ਖੁਲਾਸਾ

ਪਿਛੋਕੜ

Entertainment News Live Today: ਬਾਲੀਵੁੱਡ ਜਗਤ ਦੇ ਮਸ਼ਹੂਰ ਅਦਾਕਾਰ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਆਪਣੇ ਬ੍ਰੇਕਅਪ ਦੀਆਂ ਖਬਰਾਂ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਅਰਜੁਨ ਕਪੂਰ ਆਪਣੀ ਪ੍ਰੋਫੈਸ਼ਨਲ ਲਾਈਫ ਦੀ ਬਜਾਏ ਆਪਣੀ ਨਿੱਜੀ ਜ਼ਿੰਦਗੀ ਲਈ ਜ਼ਿਆਦਾ ਚਰਚਾ 'ਚ ਰਹਿੰਦੇ ਹਨ। ਮਲਾਇਕਾ ਤੋਂ ਪਹਿਲਾਂ ਅਰਜੁਨ ਕਪੂਰ ਦਾ ਨਾਂ ਬਾਲੀਵੁੱਡ ਦੀਆਂ ਕਈ ਖੂਬਸੂਰਤ ਹਸਤੀਆਂ ਨਾਲ ਜੁੜ ਚੁੱਕਾ ਹੈ। ਕੀ ਤੁਸੀਂ ਜਾਣਦੇ ਹੋ ਕਿ ਅਰਜੁਨ ਕਪੂਰ ਇਕ ਮਸ਼ਹੂਰ ਕ੍ਰਿਕਟਰ ਦੀ ਪਤਨੀ ਨੂੰ ਆਪਣਾ ਦਿਲ ਦੇ ਬੈਠਾ ਸੀ, ਪਰ ਕ੍ਰਿਕਟਰ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਨੇ ਕਦੇ ਵੀ ਅਰਜੁਨ ਕਪੂਰ ਨੂੰ ਪਿਆਰ ਨਹੀਂ ਕੀਤਾ।


ਅਰਜੁਨ ਇਸ ਮਸ਼ਹੂਰ ਅਦਾਕਾਰਾ ਦੇ ਪਿਆਰ 'ਚ ਹੋਏ ਸੀ ਪਾਗਲ  


ਅਰਜੁਨ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਇਸ਼ਕਜ਼ਾਦੇ' ਨਾਲ ਕੀਤੀ ਸੀ। ਅਰਜੁਨ ਕਪੂਰ ਦਾ ਨਾਂ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਨਾਲ ਜੁੜ ਚੁੱਕਾ ਹੈ। ਇਨ੍ਹਾਂ 'ਚ ਮਸ਼ਹੂਰ ਅਦਾਕਾਰਾ ਅਤੇ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਦਾ ਨਾਂ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਅਰਜੁਨ ਕਪੂਰ ਅਤੇ ਅਨੁਸ਼ਕਾ ਸ਼ਰਮਾ ਦੀ ਕਾਫੀ ਗੂੜ੍ਹੀ ਦੋਸਤੀ ਸੀ ਅਤੇ ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਸੀ। ਬਹੁਤ ਘੱਟ ਲੋਕ ਜਾਣਦੇ ਸਨ ਕਿ ਇਸ ਦੌਰਾਨ ਅਰਜੁਨ ਕਪੂਰ ਨੂੰ ਅਨੁਸ਼ਕਾ ਸ਼ਰਮਾ ਨਾਲ ਪਿਆਰ ਹੋ ਗਿਆ ਸੀ।






 


ਅਰਜੁਨ ਕਪੂਰ ਅਨੁਸ਼ਕਾ ਨਾਲ ਵਿਆਹ ਕਰਨਾ ਚਾਹੁੰਦੇ ਸੀ


ਇੱਕ ਵਾਰ ਅਰਜੁਨ ਕਪੂਰ ਵਰੁਣ ਧਵਨ ਨਾਲ ਕਰਨ ਜੌਹਰ ਦੇ ਸ਼ੋਅ ਵਿੱਚ ਪਹੁੰਚੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਿਸ ਅਭਿਨੇਤਰੀ ਨਾਲ ਵਿਆਹ ਕਰਨਾ ਚਾਹੁੰਦੇ ਹਨ ਤਾਂ ਅਰਜੁਨ ਕਪੂਰ ਨੇ ਅਨੁਸ਼ਕਾ ਸ਼ਰਮਾ ਦਾ ਨਾਂ ਲਿਆ। ਫਿਰ ਵਰੁਣ ਕਹਿੰਦੇ ਹਨ ਕਿ ਤੁਸੀਂ ਹਮੇਸ਼ਾ ਅਨੁਸ਼ਕਾ ਦਾ ਨਾਂ ਲੈਂਦੇ ਹੋ, ਇਸ 'ਤੇ ਅਰਜੁਨ ਕਪੂਰ ਸ਼ਰਮਾਉਂਦੇ ਹਨ। ਇਕ ਵਾਰ ਰਣਬੀਰ ਕਪੂਰ ਨੇ ਵੀ ਅਰਜੁਨ ਕਪੂਰ ਦੇ ਸੀਕ੍ਰੇਟ ਪਿਆਰ ਦਾ ਖੁਲਾਸਾ ਕੀਤਾ ਸੀ, ਹਾਲਾਂਕਿ ਉਨ੍ਹਾਂ ਨੇ ਇਸ ਦੌਰਾਨ ਅਨੁਸ਼ਕਾ ਸ਼ਰਮਾ ਦਾ ਨਾਂ ਨਹੀਂ ਲਿਆ। ਪਰ ਉਸਨੇ ਕਿਹਾ ਕਿ ਉਸਨੂੰ ਆਪਣੇ ਦੋਸਤ ਨਾਲ ਹੀ ਪਿਆਰ ਹੋ ਗਿਆ ਸੀ।


- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.