Entertainment News: PM ਮੋਦੀ ਅਤੇ ਸ਼ਾਹਰੁਖ ਬਣਨਗੇ ਟੀਮ ਇੰਡੀਆ ਦੇ ਕੋਚ, ਮੂਸੇਵਾਲਾ ਦੀ ਦੂਜੀ ਬਰਸੀ ਮੌਕੇ ਦੇਸ਼- ਵਿਦੇਸ਼ 'ਚ ਹੋ ਰਹੇ ਸਮਾਗਮ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 29 May 2024 12:53 PM
Entertainment News: ਇਸ ਅਭਿਨੇਤਰੀ ਦੇ ਘਰ ਛਾਇਆ ਮਾਤਮ, ਪਿਤਾ ਦੇ ਦੇਹਾਂਤ ਨਾਲ ਟੁੱਟੀ ਆਮਿਰ ਖਾਨ ਦੀ ਰੀਲ ਲਾਈਫ ਧੀ

Zaira Wasim Father Passes Away: ਫਿਲਮ 'ਸੀਕ੍ਰੇਟ ਸੁਪਰਸਟਾਰ' ਅਤੇ 'ਦਿ ਸਕਾਈ ਇਜ਼ ਪਿੰਕ' ਤੋਂ ਇਲਾਵਾ ਆਮਿਰ ਖਾਨ ਦੀ ਫਿਲਮ 'ਦੰਗਲ' 'ਚ ਛੋਟੀ 'ਗੀਤਾ ਫੋਗਾਟ' ਦਾ ਕਿਰਦਾਰ ਨਿਭਾਉਣ ਵਾਲੀ ਜ਼ਾਇਰਾ ਵਸੀਮ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਅਭਿਨੇਤਰੀ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ, ਉਸਨੇ ਇੱਕ ਪੋਸਟ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਜ਼ਾਇਰਾ ਨੇ ਪ੍ਰਸ਼ੰਸਕਾਂ ਨੂੰ ਖਾਸ ਅਪੀਲ ਵੀ ਕੀਤੀ।

Read More: ਇਸ ਅਭਿਨੇਤਰੀ ਦੇ ਘਰ ਛਾਇਆ ਮਾਤਮ, ਪਿਤਾ ਦੇ ਦੇਹਾਂਤ ਨਾਲ ਟੁੱਟੀ ਆਮਿਰ ਖਾਨ ਦੀ ਰੀਲ ਲਾਈਫ ਧੀ

Entertainment News Today: Sidhu Moose Wala: ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ 'ਤੇ ਛਾਇਆ ਸੰਨਾਟਾ, ਜਾਣੋ ਬਲਕੌਰ ਸਿੰਘ ਫੈਨਜ਼ ਨੂੰ ਕਿਉਂ ਬੋਲੇ- 'ਪਿੰਡ ਨਾ ਆਉਣ'

Sidhu Moose wala Death Anniversary: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਰੀਬ ਦੋ ਸਾਲ ਬੀਤ ਚੁੱਕੇ ਹਨ। ਦੱਸ ਦੇਈਏ ਕਿ ਅੱਜ ਦੇ ਦਿਨ 29 ਮਈ 2022 ਨੂੰ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰ ਕੇ ਨੇੜੇ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੀ ਅੱਜ ਯਾਨੀ ਬੁੱਧਵਾਰ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਦੂਜੀ ਬਰਸੀ ਦੇ ਕਈ ਸਮਾਗਮ ਕਰਵਾਏ ਜਾ ਰਹੇ ਹਨ। ਪਰ ਪ੍ਰਸ਼ੰਸਕਾਂ ਨੂੰ ਜਾਣ ਕੇ ਹੈਰਾਨੀ ਅਤੇ ਦੁੱਖ ਹੋਏਗਾ ਕਿ ਇਸ ਵਾਰ ਮੂਸੇਵਾਲਾ ਦੀ ਯਾਦ ਵਿੱਚ ਕੋਈ ਪਿੰਡ ਮਾਨਸਾ ਵਿੱਚ ਕੋਈ ਵੱਡਾ ਸਮਾਗਮ ਨਹੀਂ ਕਰਵਾਇਆ ਜਾ ਰਿਹਾ ਹੈ। ਇਸਦੀ ਜਾਣਕਾਰੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਦਿੱਤੀ ਗਈ ਹੈ। 

Read More: Sidhu Moose Wala: ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ 'ਤੇ ਛਾਇਆ ਸੰਨਾਟਾ, ਜਾਣੋ ਬਲਕੌਰ ਸਿੰਘ ਫੈਨਜ਼ ਨੂੰ ਕਿਉਂ ਬੋਲੇ- 'ਪਿੰਡ ਨਾ ਆਉਣ'

Entertainment News: Sidhu Moose Wala: ਸਿੱਧੂ ਮੂਸੇਵਾਲਾ ਦੀ ਯਾਦ 'ਚ ਨਮ ਹੋਈਆਂ ਮਾਤਾ ਚਰਨ ਕੌਰ ਦੀਆਂ ਅੱਖਾਂ, ਬੋਲੇ- 'ਪੁੱਤ ਅੱਜ ਦਾ ਦਿਨ ਬਹੁਤ ਔਖਾ'

Sidhu Moose Wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਅੱਜ ਦੇਸ਼ ਅਤੇ ਵਿਦੇਸ਼ ਵਿੱਚ ਕਈ ਸਮਾਗਮ ਕਰਵਾਏ ਜਾ ਰਹੇ ਹਨ। ਇਸ ਮੌਕੇ ਮੂਸੇਵਾਲਾ ਦੇ ਪਰਿਵਾਰ ਦੇ ਨਾਲ-ਨਾਲ ਪ੍ਰਸ਼ੰਸਕ ਵੀ ਬੇਹੱਦ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ। ਮਾਤਾ ਚਰਨ ਕੌਰ ਵੱਲੋਂ ਆਪਣੇ ਪੁੱਤਰ ਨੂੰ ਅੱਜ ਯਾਨੀ 29 ਮਈ ਨੂੰ ਇੱਕ ਵਾਰ ਫਿਰ ਯਾਦ ਕਰਦਿਆਂ ਭਾਵੁਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਪੋਸਟ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਤੁਸੀ ਵੀ ਵੇਖੋ ਇਹ ਖਾਸ ਪੋਸਟ...



Read More: Sidhu Moose Wala: ਸਿੱਧੂ ਮੂਸੇਵਾਲਾ ਦੀ ਯਾਦ 'ਚ ਨਮ ਹੋਈਆਂ ਮਾਤਾ ਚਰਨ ਕੌਰ ਦੀਆਂ ਅੱਖਾਂ, ਬੋਲੇ- 'ਪੁੱਤ ਅੱਜ ਦਾ ਦਿਨ ਬਹੁਤ ਔਖਾ'

Entertainment News Today: Team India New Head Coach: PM ਮੋਦੀ ਅਤੇ ਸ਼ਾਹਰੁਖ ਨੇ ਟੀਮ ਇੰਡੀਆ ਦਾ ਕੋਚ ਬਣਨ ਲਈ ਕੀਤਾ ਅਪਲਾਈ? ਜਾਣੋ ਸੱਚਾਈ

Team India New Head Coach Application: ਆਈ.ਪੀ.ਐੱਲ. ਦਾ ਉਤਸ਼ਾਹ ਅਜੇ ਘਟਿਆ ਨਹੀਂ ਕਿ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਦੀ ਭਾਲ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ। ਦੱਸ ਦੇਈਏ ਕਿ ਭਾਰਤੀ ਟੀਮ ਟੀ-20 ਵਿਸ਼ਵ ਕੱਪ 2024 ਖੇਡਣ ਲਈ ਦੋ ਗਰੁੱਪਾਂ ਵਿੱਚ ਅਮਰੀਕਾ ਪਹੁੰਚੀ ਹੈ। ਪਰ ਟੀਮ ਇੰਡੀਆ ਦੇ ਅਗਲੇ ਮੁੱਖ ਕੋਚ ਨੂੰ ਲੈ ਕੇ ਭਾਰਤ 'ਚ ਕਾਫੀ ਚਰਚਾਵਾਂ ਚੱਲ ਰਹੀਆਂ ਹਨ।

Read More: Team India New Head Coach: PM ਮੋਦੀ ਅਤੇ ਸ਼ਾਹਰੁਖ ਨੇ ਟੀਮ ਇੰਡੀਆ ਦਾ ਕੋਚ ਬਣਨ ਲਈ ਕੀਤਾ ਅਪਲਾਈ? ਜਾਣੋ ਸੱਚਾਈ

Entertainment News: Diljit Dosanjh: ਦਿਲਜੀਤ ਦੋਸਾਂਝ ਨਾਲ ਸਕ੍ਰੀਨ ਸ਼ੇਅਰ ਕਰ ਰਹੀ 'ਚੁੰਮਿਆ ਵਾਲੀ ਭਾਬੀ', ਫਿਲਮ ਤੋਂ ਸਾਹਮਣੇ ਆਈ ਰਣਜੀਤ ਕੌਰ ਦੀ ਝਲਕ

Diljit Dosanjh Bhabi Ranjit Kaur: ਗਲੋਬਲ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਪ੍ਰਸ਼ੰਸਕਾਂ ਲਈ ਕੁਝ ਖਾਸ ਲੈ ਕੇ ਪੇਸ਼ ਹੋਣ ਵਾਲੇ ਹਨ। ਦੱਸ ਦੱਈਏ ਇਨ੍ਹੀਂ ਦਿਨੀਂ ਦਿਲਜੀਤ ਆਪਣੀ ਫਿਲਮ ਜੱਟ ਐਂਡ ਜੁਲੀਅਟ ਨੂੰ ਲੈ ਸੁਰਖੀਆਂ ਵਿੱਚ ਹਨ। ਇਸ ਫਿਲਮ ਵਿੱਚ ਅਦਾਕਾਰਾ ਨੀਰੂ ਬਾਜਵਾ ਉਨ੍ਹਾਂ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏਗੀ। ਹਾਲਾਂਕਿ ਇਸ ਫਿਲਮ ਵਿੱਚ ਪ੍ਰਸ਼ੰਸਕਾਂ ਨੂੰ ਹਾਸਿਆਂ ਦਾ ਪਿਟਾਰਾ ਵੇਖਣ ਨੂੰ ਮਿਲੇਗਾ। ਦਰਅਸਲ, ਇਸ ਫਿਲਮ ਵਿੱਚ ਚੁੰਮਿਆ ਵਾਲੀ ਭਾਬੀ ਰਣਜੀਤ ਕੌਰ ਵੀ ਨਜ਼ਰ ਆਏਗੀ। 

Read More: Diljit Dosanjh: ਦਿਲਜੀਤ ਦੋਸਾਂਝ ਨਾਲ ਸਕ੍ਰੀਨ ਸ਼ੇਅਰ ਕਰ ਰਹੀ 'ਚੁੰਮਿਆ ਵਾਲੀ ਭਾਬੀ', ਫਿਲਮ ਤੋਂ ਸਾਹਮਣੇ ਆਈ ਰਣਜੀਤ ਕੌਰ ਦੀ ਝਲਕ

ਪਿਛੋਕੜ

Entertainment News Live Today : ਆਈ.ਪੀ.ਐੱਲ. ਦਾ ਉਤਸ਼ਾਹ ਅਜੇ ਘਟਿਆ ਨਹੀਂ ਕਿ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਦੀ ਭਾਲ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ। ਦੱਸ ਦੇਈਏ ਕਿ ਭਾਰਤੀ ਟੀਮ ਟੀ-20 ਵਿਸ਼ਵ ਕੱਪ 2024 ਖੇਡਣ ਲਈ ਦੋ ਗਰੁੱਪਾਂ ਵਿੱਚ ਅਮਰੀਕਾ ਪਹੁੰਚੀ ਹੈ। ਪਰ ਟੀਮ ਇੰਡੀਆ ਦੇ ਅਗਲੇ ਮੁੱਖ ਕੋਚ ਨੂੰ ਲੈ ਕੇ ਭਾਰਤ 'ਚ ਕਾਫੀ ਚਰਚਾਵਾਂ ਚੱਲ ਰਹੀਆਂ ਹਨ।


ਇਸ ਸਮੇਂ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਮਹਾਨ ਖਿਡਾਰੀ ਰਾਹੁਲ ਦ੍ਰਾਵਿੜ ਹਨ। ਉਨ੍ਹਾਂ ਦਾ ਕਾਰਜਕਾਲ ਟੀ-20 ਵਿਸ਼ਵ ਕੱਪ 2024 ਨਾਲ ਖਤਮ ਹੋਵੇਗਾ। ਇਸ ਤੋਂ ਬਾਅਦ BCCI ਇਸ ਅਹੁਦੇ 'ਤੇ ਨਵੇਂ ਕੋਚ ਦੀ ਤਾਜਪੋਸ਼ੀ ਕਰੇਗਾ। ਹਾਲਾਂਕਿ ਮੁਸ਼ਕਿਲ ਇਹ ਹੈ ਕਿ ਟੀਮ ਇੰਡੀਆ ਦਾ ਨਵਾਂ ਕੋਚ ਕੌਣ ਹੋਵੇਗਾ, ਇਸ ਬਾਰੇ ਕੋਈ ਨਹੀਂ ਜਾਣਦਾ।


ਇਨ੍ਹਾਂ ਮਸ਼ਹੂਰ ਹਸਤੀਆਂ ਦੇ ਨਾਂ 'ਤੇ ਅਰਜ਼ੀਆਂ ਪ੍ਰਾਪਤ ਹੋਈਆਂ


ਕ੍ਰਿਕਟ ਜਗਤ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਭਵਿੱਖ 'ਚ ਟੀਮ ਇੰਡੀਆ ਦੀ ਕਮਾਨ ਕੌਣ ਸੰਭਾਲੇਗਾ। ਟੀਮ ਇੰਡੀਆ ਦੇ ਨਵੇਂ ਕੋਚ ਲਈ ਗੂਗਲ ਫਾਰਮ ਰਾਹੀਂ ਆਨਲਾਈਨ ਅਰਜ਼ੀਆਂ ਵੀ ਦਿੱਤੀਆਂ ਗਈਆਂ ਸਨ। ਇਸ ਅਹੁਦੇ ਲਈ 3 ਹਜ਼ਾਰ ਤੋਂ ਵੱਧ ਅਰਜ਼ੀਆਂ ਬੀਸੀਸੀਆਈ ਨੂੰ ਮਿਲੀਆਂ ਹਨ। ਬੀਸੀਸੀਆਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮਹਿੰਦਰ ਸਿੰਘ ਧੋਨੀ ਅਤੇ ਸ਼ਾਹਰੁਖ ਖਾਨ ਅਤੇ ਹੋਰ ਕਈ ਮਸ਼ਹੂਰ ਹਸਤੀਆਂ ਦੇ ਨਾਂ 'ਤੇ ਅਰਜ਼ੀਆਂ ਮਿਲੀਆਂ ਹਨ।


ਲੋਕਾਂ ਨੇ ਜਾਅਲੀ ਫਾਰਮ ਭਰੇ


ਬੀਸੀਸੀਆਈ ਨੂੰ ਲਗਭਗ 3400 ਅਰਜ਼ੀਆਂ ਮਿਲੀਆਂ ਹਨ। ਹਾਲਾਂਕਿ, ਇਹਨਾਂ ਵਿੱਚੋਂ ਬਹੁਤ ਸਾਰੀਆਂ ਅਰਜ਼ੀਆਂ ਫਰਜ਼ੀ ਹਨ। ਲੋਕਾਂ ਨੇ ਪੀਐਮ ਮੋਦੀ, ਅਮਿਤ ਸ਼ਾਹ, ਸ਼ਾਹਰੁਖ ਖਾਨ ਅਤੇ ਧੋਨੀ ਵਰਗੀਆਂ ਮਸ਼ਹੂਰ ਹਸਤੀਆਂ ਦੇ ਨਾਂ ਵੀ ਅਪਲਾਈ ਕੀਤਾ ਹੈ। ਇਨ੍ਹਾਂ ਫਰਜ਼ੀ ਐਪਲੀਕੇਸ਼ਨਾਂ ਦੀ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ।


ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ- 'ਪਿਛਲੇ ਸਾਲ ਵੀ ਬੀਸੀਸੀਆਈ ਨੂੰ ਅਜਿਹੀਆਂ ਹੀ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸ ਵਾਰ ਵੀ ਅਜਿਹਾ ਹੀ ਹੋਇਆ ਹੈ।'


ਅਰਜ਼ੀ ਦੀ ਆਖਰੀ ਮਿਤੀ ਖਤਮ ਹੋ ਗਈ


ਧਿਆਨ ਯੋਗ ਹੈ ਕਿ ਬੀਸੀਸੀਆਈ ਟੀਮ ਇੰਡੀਆ ਦੇ ਨਵੇਂ ਕੋਚ ਦੀ ਭਾਲ ਲੰਬੇ ਸਮੇਂ ਤੋਂ ਚੱਲ ਰਹੀ ਹੈ। ਬੀਸੀਸੀਆਈ ਨੇ ਕੋਚ ਦੇ ਅਹੁਦੇ ਲਈ ਅਪਲਾਈ ਕਰਨ ਦੀ ਆਖ਼ਰੀ ਤਰੀਕ 27 ਮਈ 2024 ਤੈਅ ਕੀਤੀ ਸੀ, ਜੋ ਖ਼ਤਮ ਹੋ ਗਈ ਹੈ। ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਕੋਚ ਕੌਣ ਹੋਵੇਗਾ।


ਗੌਤਮ ਗੰਭੀਰ ਇਸ ਦੌੜ ਵਿੱਚ ਸਭ ਤੋਂ ਅੱਗੇ 


ਟੀਮ ਇੰਡੀਆ ਦਾ ਨਵਾਂ ਕੋਚ ਬਣਨ ਲਈ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਕਈ ਸਾਬਕਾ ਕ੍ਰਿਕਟਰਾਂ ਦੇ ਨਾਂ ਸਾਹਮਣੇ ਆਏ ਸਨ। ਹਾਲਾਂਕਿ ਸਾਰਿਆਂ ਨੇ ਆਪਣੇ ਹੱਥ ਪਿੱਛੇ ਖਿੱਚ ਲਏ। ਹੁਣ ਲੋਕਾਂ ਦੀਆਂ ਨਜ਼ਰਾਂ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ 'ਤੇ ਟਿਕੀਆਂ ਹੋਈਆਂ ਹਨ। ਟੀਮ ਇੰਡੀਆ ਦੇ ਨਵੇਂ ਕੋਚ ਬਣਨ ਦੀ ਦੌੜ ਵਿੱਚ ਗੌਤਮ ਸਭ ਤੋਂ ਅੱਗੇ ਹਨ। ਹਾਲਾਂਕਿ ਇਸ ਮਾਮਲੇ 'ਤੇ ਉਨ੍ਹਾਂ ਦੀ ਤਰਫੋਂ ਕੋਈ ਬਿਆਨ ਨਹੀਂ ਆਇਆ ਹੈ ਪਰ ਮੈਂਟਰ ਹੋਣ ਦੇ ਨਾਤੇ ਹਾਲ ਹੀ 'ਚ ਕੇਕੇਆਰ ਨੂੰ ਤੀਜੀ ਵਾਰ ਆਈਪੀਐੱਲ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਬਾਅਦ ਕੋਚ ਦੇ ਅਹੁਦੇ ਲਈ ਉਨ੍ਹਾਂ ਦੇ ਨਾਂ ਨੂੰ ਹੋਰ ਹਵਾ ਮਿਲ ਰਹੀ ਹੈ।


- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.