Diljit Dosanjh: ਦਿਲਜੀਤ ਦੋਸਾਂਝ ਨਾਲ ਸਕ੍ਰੀਨ ਸ਼ੇਅਰ ਕਰ ਰਹੀ 'ਚੁੰਮਿਆ ਵਾਲੀ ਭਾਬੀ', ਫਿਲਮ ਤੋਂ ਸਾਹਮਣੇ ਆਈ ਰਣਜੀਤ ਕੌਰ ਦੀ ਝਲਕ
Diljit Dosanjh Bhabi Ranjit Kaur: ਗਲੋਬਲ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਪ੍ਰਸ਼ੰਸਕਾਂ ਲਈ ਕੁਝ ਖਾਸ ਲੈ ਕੇ ਪੇਸ਼ ਹੋਣ ਵਾਲੇ ਹਨ। ਦੱਸ ਦੱਈਏ ਇਨ੍ਹੀਂ ਦਿਨੀਂ ਦਿਲਜੀਤ ਆਪਣੀ ਫਿਲਮ ਜੱਟ ਐਂਡ ਜੁਲੀਅਟ
Diljit Dosanjh Bhabi Ranjit Kaur: ਗਲੋਬਲ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਪ੍ਰਸ਼ੰਸਕਾਂ ਲਈ ਕੁਝ ਖਾਸ ਲੈ ਕੇ ਪੇਸ਼ ਹੋਣ ਵਾਲੇ ਹਨ। ਦੱਸ ਦੱਈਏ ਇਨ੍ਹੀਂ ਦਿਨੀਂ ਦਿਲਜੀਤ ਆਪਣੀ ਫਿਲਮ ਜੱਟ ਐਂਡ ਜੁਲੀਅਟ ਨੂੰ ਲੈ ਸੁਰਖੀਆਂ ਵਿੱਚ ਹਨ। ਇਸ ਫਿਲਮ ਵਿੱਚ ਅਦਾਕਾਰਾ ਨੀਰੂ ਬਾਜਵਾ ਉਨ੍ਹਾਂ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏਗੀ। ਹਾਲਾਂਕਿ ਇਸ ਫਿਲਮ ਵਿੱਚ ਪ੍ਰਸ਼ੰਸਕਾਂ ਨੂੰ ਹਾਸਿਆਂ ਦਾ ਪਿਟਾਰਾ ਵੇਖਣ ਨੂੰ ਮਿਲੇਗਾ। ਦਰਅਸਲ, ਇਸ ਫਿਲਮ ਵਿੱਚ ਚੁੰਮਿਆ ਵਾਲੀ ਭਾਬੀ ਰਣਜੀਤ ਕੌਰ ਵੀ ਨਜ਼ਰ ਆਏਗੀ।
ਜੀ ਹਾਂ, ਦਿਲਜੀਤ ਦੋਸਾਂਝ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਓਏ ਸ਼ੋਟੂ ਪੰਜਾਬ ਪੁਲਿਸ ਭੰਗੜਾ ਵੀ ਪਾਉਂਦੀ ਆ ਓਏ...ਵੀਡੀਓ ਆ ਗਈ ਯੂਟਿਊਬ ਤੇ... ਚੱਕੋ ਚੁੰਮਾ ਪਤਾ ਨਈ ਵੀਰਵਾਰ ਆ ਕੀ ਜੂੰਮਾ...Fateh Singh & Pooja are BACK...
View this post on Instagram
ਦੱਸ ਦੇਈਏ ਕਿ ਹਾਲ ਹੀ ਵਿੱਚ ਦਿਲਜੀਤ ਦੀ ਫਿਲਮ ਦਾ ਗੀਤ Tu Juliet Jatt Di ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਜੇਕਰ ਇਸ ਗੀਤ ਦੀ ਗੱਲ ਕਰਿਏ ਤਾਂ ਇਸ ਦੀ ਸ਼ੁਰੂਆਤ ਵਿੱਚ ਤੁਹਾਨੂੰ ਭਾਬੀ ਰਣਜੀਤ ਕੌਰ ਨਜ਼ਰ ਆਏਗੀ। ਜਿਸ ਤੋਂ ਪ੍ਰਸ਼ੰਸਕਾਂ ਨੇ ਇਹ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਭਾਬੀ ਵੀ ਇਸ ਫਿਲਮ ਵਿੱਚ ਦਰਸ਼ਕਾਂ ਨੂੰ ਹਸਾਉਂਦੀ ਹੋਈ ਨਜ਼ਰ ਆਏਗੀ।
ਚੁੰਮਿਆਂ ਵਾਲੀ ਭਾਬੀ ਤੇ ਫੈਨਜ਼ ਦੀ ਪ੍ਰਤੀਕਿਰਿਆ...
ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਬੀ ਦੀ ਅਚਾਨਕ ਐਂਟਰੀ ਕਦੇ ਸੋਚਿਆ ਨਹੀਂ ਸੀ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਮਜ਼ਾਕ ਨੂੰ ਪਾਸੇ ਰੱਖੋ, ਪਰ ਰਣਜੀਤ ਕੌਰ ਭਾਬੀ ਨੂੰ ਇੰਨੀ ਵੱਡੀ ਹਿੱਟ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਸੈਲਿਊਟ ਹੈ ਤੁਹਾਨੂੰ ਸਰ, ਤੁਸੀ ਹੀਰਾ ਹੋ...