Entertainment News Live: ਮਨੋਰੰਜਨ ਜਗਤ 'ਚ ਅੱਜ ਕੀ ਹੈ ਖਾਸ, ਜਾਨਣ ਲਈ ਜੁੜੋ ABP ਸਾਂਝਾ ਦੇ ਲਾਈਵ ਬਲੌਗ ਨਾਲ, ਪਾਓ ਹਰ ਪਲ ਦੀ ਅਪਡੇਟ

Entertainment News Today 5 Aug: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ABP Sanjha Last Updated: 05 Aug 2023 02:46 PM
Mankirt Aulakh: ਮਨਕੀਰਤ ਔਲਖ ਕਿਸ ਗੱਲ ਤੋਂ ਹੋਏ ਪਰੇਸ਼ਾਨ, ਬੋਲੇ- ਸੱਚ ਦੱਸਾਂ ਇਸ ਦੁਨੀਆ 'ਚ ਹੁਣ ਜਿਉਣ ਦਾ ਜੀ ਨਹੀਂ ਕਰਦਾ...

Mankirt Aulakh Emotional Note: ਪੰਜਾਬੀ ਗਾਇਕ ਮਨਕੀਰਤ ਔਲਖ ਸੰਗੀਤ ਜਗਤ ਦੇ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ ਜੋ ਆਪਣੀ ਨਿੱਜੀ ਜਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹੇ। ਦੱਸ ਦੇਈਏ ਕਿ ਆਪਣੇ ਗੀਤਾਂ ਰਾਹੀ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਉਣ ਵਾਲੇ ਮਨਕੀਰਤ ਔਲਖ ਵੱਲੋਂ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਗਈ ਹੈ। ਇਸ ਪੋਸਟ ਵਿੱਚ ਉਨ੍ਹਾਂ ਆਪਣਾ ਦਰਦ ਬਿਆਨ ਕੀਤਾ ਹੈ। ਆਖਿਰ ਮਨਕੀਰਤ ਔਲਖ ਕਿਸ ਗੱਲ ਤੋਂ ਪਰੇਸ਼ਾਨ ਹਨ, ਤੁਸੀ ਵੀ ਵੇਖੋ ਗਾਇਕ ਦੀ ਇਹ ਪੋਸਟ...






 

Sri Harmandir Sahib: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੰਨੀ ਦਿਓਲ, ਫਿਲਮ ਗਦਰ-2 ਦੀ ਕਾਮਯਾਬੀ ਲਈ ਕੀਤੀ ਅਰਦਾਸ

Sunny Deol Reach Golden Temple: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਮੋਸਟ ਅਵੇਟਿਡ ਫਿਲਮ 'ਗਦਰ 2' ਲਗਾਤਾਰ ਚਰਚਾ ਵਿੱਚ ਬਣੀ ਹੋਈ ਹੈ। ਫਿਲਮ ਵਿੱਚ ਇੱਕ ਵਾਰ ਫਿਰ ਤੋਂ ਸੰਨੀ ਦਿਓਲ ਅਤੇ ਅਤੇ ਅਮੀਸ਼ਾ ਪਟੇਲ ਦੀ ਲਵ ਕੈਮਿਸਟ੍ਰੀ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਂਦੇ ਹੋਏ ਦਿਖਾਈ ਦੇਵੇਗੀ। ਇਸ ਵਿਚਾਲੇ ਸਟਾਰ ਕਾਸਟ ਲਗਾਤਾਰ ਫਿਲਮ ਪ੍ਰਮੋਸ਼ਨ ਵਿੱਚ ਵਿਅਸਤ ਚੱਲ ਰਹੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਫਿਲਮ ਦੀ ਪ੍ਰਮੋਸ਼ਨ ਦੇ ਚੱਲਦੇ ਸੰਨੀ ਦਿਓਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਜਿਸ ਦੀਆਂ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ।

Neeru Bajwa: 'ਬੂਹੇ ਬਾਰੀਆਂ' ਤੋਂ ਨੀਰੂ ਬਾਜਵਾ ਦੀ ਪਹਿਲੀ ਝਲਕ ਆਈ ਸਾਹਮਣੇ, ਦਬੰਗ ਪੁਲਿਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਵੇਗੀ ਨੀਰੂ

ਨੀਰੂ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਨੀਰੂ ਦੀ ਫਿਲਮ 'ਬੂਹੇ ਬਾਰੀਆਂ' 15 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਦਾਕਾਰਾ ਨੇ ਹਾਲ ਹੀ 'ਚ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ। ਹੁਣ ਨੀਰੂ ਬਾਜਵਾ ਨੇ ਫਿਲਮ ਦਾ ਅਧਿਕਾਰਤ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ 'ਚ ਨੀਰੂ ਦੇ ਕਿਰਦਾਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਫਿਲਮ 'ਚ ਨੀਰੂ ਬਾਜਵਾ ਪੁਲਿਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਫਿਲਮ ਦੇ ਪੋਸਟਰ 'ਚ ਮਹਿਲਾਵਾਂ ਹੀ ਨਜ਼ਰ ਆ ਰਹੀਆਂ ਹਨ, ਇਸ ਦਾ ਮਤਲਬ ਇਹ ਹੈ ਕਿ ਨੀਰੂ ਦੀ ਇਹ ਫਿਲਮ ਵੀ ਮਹਿਲਾਵਾਂ 'ਤੇ ਕੇਂਦਰਿਤ ਹੋਣ ਵਾਲੀ ਹੈ। ਦੇਖੋ ਇਹ ਪੋਸਟਰ:






TMKOC: ਸ਼ੈਲੇਸ਼ ਲੋਢਾ ਨੇ 'ਤਾਰਕ ਮਹਿਤਾ' ਦੇ ਨਿਰਮਾਤਾ ਅਸਿਤ ਮੋਦੀ ਖਿਲਾਫ ਜਿੱਤਿਆ ਕੇ, ਐਕਟਰ ਬੋਲੇ- 'ਸੱਚਾਈ ਦੀ ਜਿੱਤ ਹੋਈ'

ਰਿਪੋਰਟ ਦੇ ਅਨੁਸਾਰ, ਤਾਰਕ ਮਹਿਤਾ ਸ਼ੋਅ ਦੇ ਨਿਰਮਾਤਾਵਾਂ ਦੇ ਖਿਲਾਫ ਸ਼ੈਲੇਸ਼ ਲੋਢਾ ਦੁਆਰਾ ਦਾਇਰ ਮਕੱਦਮੇ ਦਾ ਫੈਸਲਾ ਇਸ ਸਾਲ ਦੇ ਸ਼ੁਰੂ ਵਿੱਚ ਮਈ ਵਿੱਚ ਆਇਆ ਸੀ। ਇਸ ਦੇ ਨਾਲ ਨਾਲ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ 'ਸਮਝੌਤੇ ਦੀਆਂ ਸ਼ਰਤਾਂ ਅਨੁਸਾਰ, ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਦੁਆਰਾ ਸ਼ੈਲੇਸ਼ ਨੂੰ ਡਿਮਾਂਡ ਡਰਾਫਟ ਰਾਹੀਂ 1,05,84,000/- ਯਾਨਿ ਇੱਕ ਕਰੋੜ ਰੁਪਏ ਦੀ ਰਕਮ ਅਦਾ ਕੀਤੀ ਜਾ ਰਹੀ ਹੈ।'

Entertainment News Live: ਸਾਊਥ ਸਟਾਰ ਰਸ਼ਮੀਕਾ ਮੰਦਾਨਾ ਨੇ ਚੋਰੀ ਚੁਪਕੇ ਕਰ ਲਿਆ ਹੈ ਵਿਆਹ? ਅਦਾਕਾਰਾ ਦੇ ਪਤੀ ਦਾ ਨਾਮ ਸੁਣ ਹੋ ਜਾਓਗੇ ਹੈਰਾਨ

Rashmika Mandanna Marriage: ਰਸ਼ਮੀਕਾ ਮੰਡਾਨਾ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀ ਹਰ ਚੀਜ਼ 'ਤੇ ਖਾਸ ਨਜ਼ਰ ਰੱਖਦੇ ਹਨ। ਨੈਸ਼ਨਲ ਕ੍ਰਸ਼ ਮੰਨੀ ਜਾਣ ਵਾਲੀ ਰਸ਼ਮੀਕਾ ਅਕਸਰ ਆਪਣੀ ਡੇਟਿੰਗ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਅਭਿਨੇਤਰੀ ਦਾ ਨਾਂ ਦੱਖਣ ਦੇ ਅਭਿਨੇਤਾ ਵਿਜੇ ਦੇਵਰਕੋਂਡਾ ਨਾਲ ਜੁੜਦਾ ਰਹਿੰਦਾ ਹੈ। ਉਨ੍ਹਾਂ ਦੇ ਡੇਟਿੰਗ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਰਸ਼ਮੀਕਾ ਨੇ ਗੁਪਤ ਤਰੀਕੇ ਨਾਲ ਕਿਸੇ ਨਾਲ ਵਿਆਹ ਕਰ ਲਿਆ ਹੈ ਅਤੇ ਉਹ ਵਿਜੇ ਦੇਵਰਕੋਂਡਾ ਬਿਲਕੁਲ ਨਹੀਂ ਹੈ। ਅਭਿਨੇਤਰੀ ਨੇ ਜਿਸ ਨਾਮ ਦਾ ਖੁਲਾਸਾ ਕੀਤਾ ਹੈ, ਉਹ ਜਾਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਓਗੇ।


ਰਸ਼ਮੀਕਾ ਮੰਡਾਨਾ ਨੇ ਗੁਪਤ ਵਿਆਹ ਕਰਵਾਇਆ!
ਹਾਲ ਹੀ 'ਚ ਸ਼ਰਵਨ ਸ਼ਾਹ ਦੇ ਇੰਟਰਵਿਊ ਦੌਰਾਨ ਜਦੋਂ ਰਸ਼ਮਿਕਾ ਤੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਪੁੱਛਿਆ ਗਿਆ ਤਾਂ ਅਦਾਕਾਰਾ ਨੇ ਜਵਾਬ ਦਿੱਤਾ ਕਿ ਉਹ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ। ਰਸ਼ਮੀਕਾ ਦੀ ਇਸ ਪ੍ਰਤੀਕਿਰਿਆ ਤੋਂ ਉੱਥੇ ਬੈਠੇ ਸਾਰੇ ਲੋਕ ਹੈਰਾਨ ਰਹਿ ਗਏ। ਉਸਦੇ ਜਵਾਬ ਨੇ ਸਭ ਨੂੰ ਹੈਰਾਨ ਕਰ ਦਿੱਤਾ। ਤਾਂ ਅਭਿਨੇਤਰੀ ਨੇ ਜਵਾਬ ਦਿੱਤਾ ਕਿ ਉਸਨੇ ਐਨੀਮੇ ਦੇ ਕਿਰਦਾਰ 'ਨਾਰੂਟੋ' ਨਾਲ ਗੁਪਤ ਵਿਆਹ ਕੀਤਾ ਹੈ। ਅਦਾਕਾਰਾ ਦੀ ਇਹ ਗੱਲ ਸੁਣ ਕੇ ਸਾਰੇ ਹੱਸ ਪਏ।

Entertainment News Live: ਅਦਾਕਾਰ ਰਣਬੀਰ ਕਪੂਰ ਨੂੰ ਇਹ ਗੰਭੀਰ ਤੇ ਦੁਰਲੱਭ ਬੀਮਾਰੀ, ਦੋਸਤ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

Ranbir Kapoor has been a rare condition: ਰਣਬੀਰ ਕਪੂਰ ਬਾਲੀਵੁੱਡ ਦੇ ਸਭ ਤੋਂ ਪਿਆਰੇ ਅਦਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ। ਜਿੱਥੇ ਕੁੜੀਆਂ ਉਸ ਦੇ ਚਾਕਲੇਟੀ ਲੁੱਕ ਤੋਂ ਆਕਰਸ਼ਿਤ ਹੁੰਦੀਆਂ ਹਨ, ਉੱਥੇ ਹੀ ਲੋਕ ਉਸ ਦੀ ਐਕਟਿੰਗ ਦੇ ਵੀ ਦੀਵਾਨੇ ਹੁੰਦੇ ਹਨ। ਉਸ ਨਾਲ ਜੁੜੀਆਂ ਅਜਿਹੀਆਂ ਕਈ ਕਹਾਣੀਆਂ ਹਨ, ਜਿਨ੍ਹਾਂ ਨੂੰ ਲੋਕ ਜਾਣਨ ਵਿਚ ਦਿਲਚਸਪੀ ਰੱਖਦੇ ਹਨ। ਹਾਲਾਂਕਿ, ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਬਚਪਨ ਤੋਂ ਹੀ ਸਿਹਤ ਦੀ ਸਮੱਸਿਆ ਨਾਲ ਜੂਝ ਰਹੇ ਹਨ, ਜਿਸ ਕਾਰਨ ਉਹ ਬਹੁਤ ਤੇਜ਼ੀ ਨਾਲ ਖਾਂਦੇ ਅਤੇ ਬੋਲਦੇ ਹਨ। 


ਰਣਬੀਰ ਬਚਪਨ ਤੋਂ ਹੀ ਨੱਕ ਦੀ ਬੀਮਾਰੀ ਤੋਂ ਹੈ ਪੀੜਤ
ਰਣਬੀਰ ਕਪੂਰ ਨੂੰ ਬਚਪਨ ਤੋਂ ਹੀ ਨੇਜ਼ਲ ਸੈਪਟਮ ਯਾਨਿ ਨੱਕ ਦੀ ਕੋਈ ਸਮੱਸਿਆ ਹੈ। ਜਿਸ ਕਾਰਨ ਉਸ ਦੇ ਨੱਕ ਦੀ ਹੱਡੀ ਥੋੜ੍ਹੀ ਟੇਢੀ ਹੋ ਗਈ ਹੈ। ਹਾਲਾਂਕਿ ਰਣਬੀਰ ਆਪਣੀ ਸਰਜਰੀ ਨਹੀਂ ਕਰਵਾਉਣਾ ਚਾਹੁੰਦੇ ਹਨ। ਸਾਲ 2009 'ਚ ਰਣਬੀਰ ਨੂੰ ਇਕ ਫਿਲਮ ਲਈ ਸਿੱਧੀ ਨੱਕ ਦਿਖਾਉਣੀ ਸੀ, ਜਿਸ ਲਈ ਨਿਰਦੇਸ਼ਕ ਨੇ ਉਨ੍ਹਾਂ ਨੂੰ ਸਰਜਰੀ ਕਰਵਾਉਣ ਦੀ ਬੇਨਤੀ ਵੀ ਕੀਤੀ ਸੀ। ਹਾਲਾਂਕਿ, ਰਣਬੀਰ ਫਿਰ ਵੀ ਸਹਿਮਤ ਨਹੀਂ ਹੋਏ ਅਤੇ ਸਰਜਰੀ ਤੋਂ ਸਾਫ਼ ਇਨਕਾਰ ਕਰ ਦਿੱਤਾ।


ਇੰਡੀਆ ਫੋਰਮ ਦੀ ਰਿਪੋਰਟ ਮੁਤਾਬਕ ਰਣਬੀਰ ਦੇ ਇਕ ਕਰੀਬੀ ਦੋਸਤ ਨੇ ਕਿਹਾ, "ਰਣਬੀਰ ਨੂੰ ਬਚਪਨ ਤੋਂ ਹੀ ਨੇਜ਼ਲ ਸੈਪਟਮ ਹੈ। ਈਐਨਟੀ ਡਾਕਟਰਾਂ ਨੇ ਉਸ ਨੂੰ ਸੇਪਟੋਪਲਾਸਟੀ ਕਰਵਾਉਣ ਦੀ ਸਲਾਹ ਦਿੱਤੀ ਹੈ, ਪਰ ਰਣਬੀਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰਣਬੀਰ ਹਮੇਸ਼ਾ ਤੋਂ ਬਹੁਤ ਜ਼ਿੱਦੀ ਰਿਹਾ ਹੈ, ਜੇ ਇੱਕ ਵਾਰ ਉਹ ਕਿਸੇ ਚੀਜ਼ ਨੂੰ ਮਨਾ ਕਰ ਦੇਵੇ ਤਾਂ ਉਹ ਫਿਰ ਉਹੀ ਕਰਦਾ ਹੈ।"


ਬਦਲੇ ਹੋਏ ਨੱਕ ਦੀ ਥਾਂ ਟੇਢੀ ਨੱਕ ਤੋਂ ਹੀ ਖੁਸ਼ ਹੈ ਰਣਬੀਰ
ਰਣਬੀਰ ਦੇ ਦੋਸਤ ਨੇ ਅੱਗੇ ਕਿਹਾ, "ਜ਼ਾਹਿਰ ਤੌਰ 'ਤੇ, ਇੱਥੋਂ ਤੱਕ ਕਿ ਉਸ ਦੇ ਮਾਤਾ-ਪਿਤਾ (ਰਿਸ਼ੀ ਕਪੂਰ-ਨੀਤੂ ਕਪੂਰ) ਨੇ ਵੀ ਉਸ ਨੂੰ ਆਪਣੀ ਨੱਕ ਦੀ ਮਾਮੂਲੀ ਸਰਜਰੀ ਕਰਵਾਉਣ ਲਈ ਕਈ ਵਾਰ ਬੇਨਤੀ ਕੀਤੀ ਸੀ ਅਤੇ ਆਖਰਕਾਰ ਉਨ੍ਹਾਂ ਨੇ ਹਾਰ ਮੰਨ ਲਈ। ਰਣਬੀਰ ਦਾ ਕਹਿਣਾ ਹੈ ਕਿ ਉਹ ਸਰਜਰੀ ਤੋਂ ਨਹੀਂ ਡਰਦਾ, ਪਰ ਉਹ ਨਹੀਂ ਚਾਹੁੰਦਾ ਕਿ ਉਸ ਦੇ ਨੱਕ ਦਾ ਆਕਾਰ ਬਦਲ ਜਾਵੇ। ਉਸ ਨੇ ਇੱਕ ਵਾਰ ਮੈਨੂੰ ਕਿਹਾ ਸੀ ਕਿ 'ਨਵੀਂ ਨੱਕ ਦੀ ਬਜਾਏ ਮੈਂ ਟੇਢੀ ਨੱਕ ਨਾਲ ਰਹਿਣਾ ਹੀ ਪਸੰਦ ਕਰਾਂਗਾ।' 


ਦੱਸ ਦਈਏ ਕਿ ਨੇਜ਼ਲ ਸੈਪਟਮ ਨੱਕ ਨਾਲ ਜੁੜੀ ਇੱਕ ਸਿਹਤ ਸਮੱਸਿਆ ਹੈ। ਜਿਸ ਵਿੱਚ ਨੱਕ ਦੀ ਹੱਡੀ ਬਚਪਨ ਤੋਂ ਹੀ ਟੇਢੀ ਰਹਿੰਦੀ ਹੈ। ਜਿਸ ਕਾਰਨ ਵਿਅਕਤੀ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

Entertainment News Live: ਕੀ ਤੁਸੀਂ ਦੇਖਿਆ ਧਰਮਿੰਦਰ ਤੇ ਸ਼ਬਾਨਾ ਆਜ਼ਮੀ ਦਾ ਕਿਸ ਸੀਨ, ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਵੀਡੀਓ

Dharmendra Shabana Azmi Kissing Scene: ਆਲੀਆ ਭੱਟ-ਰਣਵੀਰ ਸਿੰਘ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਆਖਰਕਾਰ 28 ਜੁਲਾਈ ਨੂੰ ਰਿਲੀਜ਼ ਹੋ ਗਈ ਹੈ। ਫਿਲਮ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਪਰ ਫਿਲਮ 'ਚ ਸਾਰੀ ਲਾਈਮਲਾਈਟ ਧਰਮਿੰਦਰ ਤੇ ਸ਼ਬਾਨਾ ਆਜ਼ਮੀ ਦਾ ਕਿਿਸੰਗ ਸੀਨ ਲੁੱਟ ਕੇ ਲੈ ਗਿਆ। ਦੇਸ਼ ਭਰ ਵਿੱਚ ਧਰਮਿੰਦਰ-ਸ਼ਬਾਨਾ ਦੇ ਇਸ ਸੀਨ ਦੀ ਜ਼ਬਰਦਸਤ ਚਰਚਾ ਹੈ। 


ਸੋਸ਼ਲ ਮੀਡੀਆ 'ਤੇ ਇਸ ਸੀਨ ਦਾ ਵੀਡੀਓ ਕਲਿੱਪ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ਇਸ ਸੀਨ ਨੂੰ ਕਈ ਲੋਕਾਂ ਨੇ ਖੂਬ ਪਸੰਦ ਕੀਤਾ ਹੈ, ਜਦਕਿ ਕੁੱਝ ਲੋਕ ਇਸ ਦੀ ਪੁਰਜ਼ੋਰ ਨਿੰਦਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ 87 ਦੀ ਉਮਰ ;ਚ ਧਰਮਿੰਦਰ ਨੂੰ ਸਕ੍ਰੀਨ 'ਤੇ ਥੋੜਾ ਸਭਿੱਅਕ ਨਜ਼ਰ ਆਉਣਾ ਚਾਹੀਦਾ ਸੀ। ਜਦਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ। 


ਇਸ ਫਿਲਮ 'ਚ ਧਰਮਿੰਦਰ-ਸ਼ਬਾਨਾ ਦਾ ਇਹ ਕਿਸ ਸੀਨ 2-3 ਸਕਿੰਟ ਦਾ ਹੈ। ਫਿਲਮ 'ਚ ਧਰਮਿੰਦਰ ਰਣਵੀਰ ਦੇ ਦਾਦਾ ਜੀ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੀ ਯਾਦਦਾਸ਼ਤ ਖੋਹ ਚੁੱਕੀ ਹੈ ਅਤੇ ਉਨ੍ਹਾਂ ਨੂੰ ਬੱਸ ਸਿਰਫ ਆਪਣੀ ਪ੍ਰੇਮਿਕਾ ਸ਼ਬਾਨਾ ਆਜ਼ਮੀ ਦਾ ਨਾਮ ਹੀ ਯਾਦ ਹੈ। ਆਖਰ ਆਲੀਆ ਤੇ ਰਣਵੀਰ ਦੀ ਕੋਸ਼ਿਸ਼ਾਂ ਨਾਲ ਜਦੋਂ ਧਰਮਿੰਦਰ-ਸ਼ਬਾਨਾ ਮਿਲਦੇ ਹਨ ਤਾਂ ਇੱਕ ਦੂਜੇ ਲਈ ਆਪਣੀਆਂ ਭਾਵਨਾਵਾਂ ਨੂੰ ਲੁਕਾ ਨਹੀਂ ਪਾਉਂਦੇ ਅਤੇ ਕਿਸ ਕਰ ਬੈਠਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ਤੁਸੀਂ ਵੀ ਦੇਖੋ ਇਹ ਵੀਡੀਓ:






ਪਿਛੋਕੜ

Entertainment News Today Latest Updates 5 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


ਰਾਕੇਸ਼ ਰੋਸ਼ਨ ਨੂੰ 'ਕ੍ਰਿਸ਼ 4' ਬਣਾਉਣ 'ਚ ਲੱਗ ਰਿਹਾ ਡਰ, ਬੋਲੇ- 'ਅੱਜ ਕੱਲ੍ਹ ਦੇ ਬੱਚੇ ਹਾਲੀਵੁੱਡ ਸੁਪਰਹੀਰੋ ਜ਼ਿਆਦਾ ਪਸੰਦ ਕਰਦੇ'


Rakesh Roshan Krish 4: ਪ੍ਰਸ਼ੰਸਕ ਰਿਤਿਕ ਰੋਸ਼ਨ ਦੀ ਬਲਾਕਬਸਟਰ ਫਿਲਮ 'ਕੋਈ ਮਿਲ ਗਿਆ' ਦੇ ਚੌਥੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ 20 ਸਾਲ ਪੂਰੇ ਹੋਣ 'ਤੇ 'ਕੋਈ ਮਿਲ ਗਿਆ' ਸਿਨੇਮਾਘਰਾਂ 'ਚ ਮੁੜ ਰਿਲੀਜ਼ ਹੋ ਰਹੀ ਹੈ। ਮੇਕਰਸ ਨੇ ਇਸ ਫਿਲਮ ਨੂੰ 4 ਅਗਸਤ ਯਾਨੀ ਅੱਜ ਸਿਨੇਮਾਘਰਾਂ 'ਚ ਰੀਲੀਜ਼ ਕਰਨ ਦੀ ਗੱਲ ਕੀਤੀ ਹੈ। ਇਸ ਦੌਰਾਨ ਇਸ ਦੇ ਅਗਲੇ ਭਾਗ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਹੁਣ ਵੱਡੀ ਖਬਰ ਸਾਹਮਣੇ ਆਈ ਹੈ। ਰਾਕੇਸ਼ ਰੋਸ਼ਨ ਨੇ ਫਿਲਮ ਦੇ ਮੇਕਿੰਗ ਨਾਲ ਜੁੜੀਆਂ ਕਈ ਵੱਡੀਆਂ ਗੱਲਾਂ ਦੱਸੀਆਂ। 


'ਕ੍ਰਿਸ਼ 4' ਵੱਡੀ ਫਿਲਮ ਹੈ ਤੇ ਦੁਨੀਆ ਛੋਟੀ ਹੋ ​​ਗਈ ਹੈ'
ਇੰਡੀਆ ਟੂਡੇ ਨਾਲ ਗੱਲਬਾਤ ਦੌਰਾਨ ਜਦੋਂ ਰਾਕੇਸ਼ ਰੋਸ਼ਨ ਨੂੰ 'ਕ੍ਰਿਸ਼ 4' ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ, 'ਹੁਣ ਵੀ ਦਰਸ਼ਕ ਸਿਨੇਮਾਘਰਾਂ 'ਚ ਫਿਲਮ ਦੇਖਣ ਨਹੀਂ ਜਾ ਰਹੇ ਹਨ। ਇਸ ਲਈ ਮੈਂ ਸੋਚਿਆ ਕਿ 'ਕ੍ਰਿਸ਼ 4' ਬਹੁਤ ਵੱਡੀ ਫਿਲਮ ਹੈ ਅਤੇ ਦੁਨੀਆ ਛੋਟੀ ਹੋ ​​ਗਈ ਹੈ। ਅੱਜਕਲ ਬੱਚੇ ਹਾਲੀਵੁੱਡ ਦੇ ਸੁਪਰਹੀਰੋਜ਼ ਦੀਆਂ ਫਿਲਮਾਂ ਦੇਖ ਰਹੇ ਹਨ। ਜੋ ਕਿ 500-600 ਮਿਲੀਅਨ ਡਾਲਰ ਦੇ ਬਜਟ ਵਿੱਚ ਬਣਦੀਆਂ ਹਨ। ਜਦੋਂ ਕਿ ਸਾਡੇ ਕੋਲ 'ਕ੍ਰਿਸ਼ 4' ਬਣਾਉਣ ਲਈ ਸਾਡੇ ਕੋਲ 200-300 ਕਰੋੜ ਹਨ।


'ਕ੍ਰਿਸ਼-4' ਦੀ ਸ਼ੂਟਿੰਗ ਕਦੋਂ ਸ਼ੁਰੂ ਹੋ ਰਹੀ ਹੈ?
ਇਸ 'ਤੇ ਗੱਲ ਕਰਦੇ ਹੋਏ ਰਾਕੇਸ਼ ਰੋਸ਼ਨ ਨੇ ਅੱਗੇ ਕਿਹਾ, 'ਇਸ ਲਈ ਅਸੀਂ 10 ਦੀ ਬਜਾਏ 4 ਐਕਸ਼ਨ ਸੀਨ ਰੱਖਾਂਗੇ। ਪਰ, ਐਕਸ਼ਨ ਸੀਨਜ਼ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਕਰਾਂਗੇ। ਫਿਲਹਾਲ ਅਸੀਂ ਦੇਖ ਰਹੇ ਹਾਂ ਕਿ ਬਜਟ ਅਤੇ ਹੋਰ ਸਭ ਕੁਝ ਕਿਵੇਂ ਪ੍ਰਬੰਧਿਤ ਕੀਤਾ ਜਾ ਸਕਦਾ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ 'ਕ੍ਰਿਸ਼ 4' ਨਹੀਂ ਬਣੇਗੀ। ਅਸੀਂ ਬਿਲਕੁਲ ਫਿਲਮ ਬਣਾਵਾਂਗੇ। ਅਸੀਂ 'ਕ੍ਰਿਸ਼ 4' 'ਤੇ ਕੰਮ ਕਰਨ ਲਈ ਤਿਆਰ ਹਾਂ, ਪਰ ਅੱਜ ਦੀ ਸਥਿਤੀ ਨੂੰ ਦੇਖਦੇ ਹੋਏ ਜਿੱਥੇ ਫਿਲਮਾਂ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀਆਂ ਹਨ। ਅਸੀਂ ਕ੍ਰਿਸ਼ 4 'ਤੇ ਤੁਰੰਤ ਕੰਮ ਸ਼ੁਰੂ ਨਹੀਂ ਕਰਾਂਗੇ। ਇੱਕ ਸਾਲ ਲਈ ਨਹੀਂ। ਸ਼ਾਇਦ ਉਸ ਤੋਂ ਬਾਅਦ ।"

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.