Entertainment News Live: ਪਰਿਣੀਤੀ ਚੋਪੜਾ-ਰਾਘਵ ਚੱਡਾ ਦੇ ਘਰ ਗੂੰਜਣਗੀਆਂ ਕਿਲਕਾਰੀਆਂ! ਨਿਮਰਤ ਖਹਿਰਾ ਨੂੰ ਕਿਸ ਨਾਲ ਹੋਇਆ ਪਿਆਰ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 02 Apr 2024 12:48 PM
Entertainment News Live Today: Punjabi Singer: ਪੰਜਾਬੀ ਗਾਇਕ ਦੇ ਘਰ ਬਾਹਰ ਚੱਲੀਆਂ ਗੋਲੀਆਂ; ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਹੋਏ ਫਾਇਰ

Fire outside punjabi singer's house: ਪੰਜਾਬੀ ਗਾਇਕ ਸਾਹਿਲ ਸ਼ਾਹ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਜਲੰਧਰ ਦੇ ਬੂਟਾ ਮੰਡੀ 'ਚ ਗਾਇਕ ਦੇ  ਘਰ 'ਤੇ ਕੁੱਝ ਬਦਮਾਸ਼ਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਾਹਿਲ ਨੂੰ ਕੁੱਝ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਵਿਦੇਸ਼ੀ ਨੰਬਰਾਂ ਤੋਂ ਫ਼ੋਨ ਕਰ ਗੈਂਗਸਟਰ ਉਸ 'ਤੇ ਅਪਣੇ ਨਾਲ ਕੰਮ ਕਰਨ ਲਈ ਦਬਾਅ ਪਾ ਰਹੇ ਹਨ। ਸਾਹਿਲ ਨੇ ਦਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਕਿਸੇ ਪ੍ਰੋਗਰਾਮ ਲਈ ਚੰਡੀਗੜ੍ਹ ਗਿਆ ਹੋਇਆ ਸੀ। ਹਾਲਾਂਕਿ ਜਦੋਂ ਉਹ ਘਰ ਪਰਤਿਆਂ ਤਾਂ ਉਸ ਨਾਲ ਅਜਿਹੀ ਘਟਨਾ ਵਾਪਰੀ। 

Read More: Punjabi Singer: ਪੰਜਾਬੀ ਗਾਇਕ ਦੇ ਘਰ ਬਾਹਰ ਚੱਲੀਆਂ ਗੋਲੀਆਂ; ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਹੋਏ ਫਾਇਰ

Entertainment News Live: Kapil Sharma: ਕੋਲਡ ਡਰਿੰਕ ਕੰਪਨੀ 'ਚ ਕੰਮ ਕਰਦਾ ਸੀ ਕਪਿਲ ਸ਼ਰਮਾ, ਜਾਣੋ ਕਿਵੇਂ ਬਣਿਆ ਕਾਮੇਡੀ ਦਾ ਬਾਦਸ਼ਾਹ ?

Birthday Special: ਜੇਕਰ ਮਿਹਨਤ ਪੂਰੀ ਲਗਨ ਨਾਲ ਕੀਤੀ ਜਾਵੇ ਤਾਂ ਸਫਲਤਾ ਪ੍ਰਾਪਤ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਅੱਜ ਅਸੀਂ ਅਜਿਹੇ ਹੀ ਇੱਕ ਸਟਾਰ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੇ ਇਸ ਨੂੰ ਸੱਚ ਸਾਬਤ ਕੀਤਾ ਹੈ।

Read More: Kapil Sharma: ਕੋਲਡ ਡਰਿੰਕ ਕੰਪਨੀ 'ਚ ਕੰਮ ਕਰਦਾ ਸੀ ਕਪਿਲ ਸ਼ਰਮਾ, ਜਾਣੋ ਕਿਵੇਂ ਬਣਿਆ ਕਾਮੇਡੀ ਦਾ ਬਾਦਸ਼ਾਹ ?

Entertainment News Live Today: Nimrat Khaira: ਨਿਮਰਤ ਖਹਿਰਾ ਨੂੰ ਕਿਸ ਨਾਲ ਹੋਇਆ ਪਿਆਰ ? ਤਸਵੀਰਾਂ ਸਾਂਝੀਆਂ ਕਰ ਲਗਾਏ ਰੋਮਾਂਟਿਕ Song

Nimrat Khaira Pics: ਪੰਜਾਬੀ ਅਦਾਕਾਰਾ ਅਤੇ ਗਾਇਕਾ ਨਿਮਰਤ ਖਹਿਰਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਨਿੰਮੋ ਬਣ ਫੈਨਜ਼ ਨੂੰ ਦੀਵਾਨਾ ਬਣਾਉਣ ਵਾਲੀ ਨਿਮਰਤ ਫੈਨਜ਼ ਵਿਚਾਲੇ ਅਕਸਰ ਐਕਟਿਵ ਰਹਿੰਦੀ ਹੈ।

Read More: Nimrat Khaira: ਨਿਮਰਤ ਖਹਿਰਾ ਨੂੰ ਕਿਸ ਨਾਲ ਹੋਇਆ ਪਿਆਰ ? ਤਸਵੀਰਾਂ ਸਾਂਝੀਆਂ ਕਰ ਲਗਾਏ ਰੋਮਾਂਟਿਕ Song

Entertainment News Live: Parineeti Chopra: ਪਰਿਣੀਤੀ ਚੋਪੜਾ ਦੀ ਪ੍ਰੈਗਨੈਂਸੀ ਨੂੰ ਲੈ ਚਰਚਾ ਤੇਜ਼, ਹੁਣ ਅਦਾਕਾਰਾ ਨੇ ਵੀਡੀਓ ਸਾਂਝੀ ਕਰ ਦੱਸਿਆ ਗਰਭਵਤੀ ਹੈ ਜਾਂ ਨਹੀਂ?

Parineeti Chopra: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਚਮਕੀਲਾ' ਲਈ ਕਈ ਇਵੈਂਟਸ 'ਚ ਸ਼ਾਮਲ ਹੋ ਰਹੀ ਹੈ। ਹਾਲ ਹੀ 'ਚ ਅਭਿਨੇਤਰੀ ਨੂੰ ਫਿਲਮ ਦੇ ਟ੍ਰੇਲਰ ਲਾਂਚ ਈਵੈਂਟ 'ਚ ਦੇਖਿਆ ਗਿਆ ਸੀ, ਜਿੱਥੇ ਉਸ ਨੇ ਕਾਲੇ ਰੰਗ ਦੀ ਕਫਤਾਨ ਡਰੈੱਸ ਪਾਈ ਹੋਈ ਸੀ। ਜਿੱਥੇ ਉਸ ਨੂੰ ਦੇਖਣ ਤੋਂ ਬਾਅਦ ਗਰਭਵਤੀ ਹੋਣ ਦੀਆਂ ਅਫਵਾਹਾਂ ਉੱਡਣ ਲੱਗੀਆਂ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਇਹ ਵੀ ਕਿਹਾ ਕਿ ਪਰਿਣੀਤੀ ਢਿੱਲੇ ਕੱਪੜਿਆਂ 'ਚ ਆਪਣੇ ਬੇਬੀ ਬੰਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ।

Read More: Parineeti Chopra: ਪਰਿਣੀਤੀ ਚੋਪੜਾ ਦੀ ਪ੍ਰੈਗਨੈਂਸੀ ਨੂੰ ਲੈ ਚਰਚਾ ਤੇਜ਼, ਹੁਣ ਅਦਾਕਾਰਾ ਨੇ ਵੀਡੀਓ ਸਾਂਝੀ ਕਰ ਦੱਸਿਆ ਗਰਭਵਤੀ ਹੈ ਜਾਂ ਨਹੀਂ?

Entertainment News Live Today: Parineeti Chopra: 12 ਸਾਲ ਦੇ ਬੱਚੇ 'ਤੇ ਖੂਬ ਪਿਆਰ ਲੁੱਟਾ ਰਹੀ ਪਰਿਣੀਤੀ ਚੋਪੜਾ, ਜਾਣੋ ਕਿਉਂ ਬੰਨ੍ਹੇ ਤਾਰੀਫਾਂ ਦੇ ਪੁੱਲ

Parineeti Promotes Delhi Boy Vada Paav: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਚਮਕੀਲਾ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਹ ਫਿਲਮ ਅਗਲੇ ਮਹੀਨੇ 12 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਪ੍ਰਸ਼ੰਸਕਾਂ ਨੂੰ ਫਿਲਮ ਨਾਲ ਜੁੜੇ ਕਿੱਸੇ ਸੁਣਾਉਂਦੀ ਰਹਿੰਦੀ ਹੈ। ਕਈ ਵਾਰ ਉਹ ਸ਼ੂਟ ਤੋਂ ਪਹਿਲਾਂ ਆਪਣਾ ਮੇਕਅੱਪ ਵੀਡੀਓ ਸ਼ੇਅਰ ਕਰਦੀ ਹੈ। ਕਈ ਵਾਰ ਉਹ ਫਿਲਮ ਨਾਲ ਜੁੜੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਫਿਲਮ ਲਈ ਉਤਸ਼ਾਹਿਤ ਕਰਦੀ ਰਹਿੰਦੀ ਹੈ। ਇਸ ਵਾਰ ਅਦਾਕਾਰਾ ਵੜਾ ਪਾਵ ਕਾਰਨ ਸੁਰਖੀਆਂ ਵਿੱਚ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਉਸਨੇ ਵਡਾ ਪਾਵ ਖੁਦ ਬਣਾਇਆ ਹੈ ਤਾਂ ਅਜਿਹਾ ਨਹੀਂ ਹੈ। ਅਦਾਕਾਰਾ ਨੇ ਆਪਣਾ ਵੀਡੀਓ ਸ਼ੇਅਰ ਕਰਕੇ 12 ਸਾਲ ਦੇ ਬੱਚੇ ਦੀ ਤਾਰੀਫ ਕੀਤੀ ਹੈ।

Read More: Parineeti Chopra: 12 ਸਾਲ ਦੇ ਬੱਚੇ 'ਤੇ ਖੂਬ ਪਿਆਰ ਲੁੱਟਾ ਰਹੀ ਪਰਿਣੀਤੀ ਚੋਪੜਾ, ਜਾਣੋ ਕਿਉਂ ਬੰਨ੍ਹੇ ਤਾਰੀਫਾਂ ਦੇ ਪੁੱਲ

Entertainment News Live: Honey Singh: ਰੈਪਰ ਹਨੀ ਸਿੰਘ ਦੀ ਇਹ ਸਲਾਹ ਖਰਾਬ ਕਰੇਗੀ ਫੈਨਜ਼ ਦੀ ਜ਼ਿੰਦਗੀ, ਯੂਜ਼ਰਸ ਨੇ ਲਗਾ ਦਿੱਤੀ ਕਲਾਸ

Honey Singh advice youth: ਮਸ਼ਹੂਰ ਰੈਪਰ ਹਨੀ ਸਿੰਘ ਨੇ ਕੁਝ ਸਮਾਂ ਪਹਿਲਾਂ ਹੀ ਵਾਪਸੀ ਕਰ ਲਈ ਹੈ। ਉਹ ਇੰਡਸਟਰੀ 'ਚ ਆਪਣੀ ਪੁਰਾਣੀ ਪਛਾਣ ਨੂੰ ਮੁੜ ਹਾਸਲ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਦੱਸ ਦੇਈਏ ਕਿ ਇਸ ਵਿਚਕਾਰ ਉਹ ਕਈ ਸਾਲਾਂ ਤੋਂ ਇੰਡਸਟਰੀ ਤੋਂ ਗਾਇਬ ਸੀ।

Read More: Honey Singh: ਰੈਪਰ ਹਨੀ ਸਿੰਘ ਦੀ ਇਹ ਸਲਾਹ ਖਰਾਬ ਕਰੇਗੀ ਫੈਨਜ਼ ਦੀ ਜ਼ਿੰਦਗੀ, ਯੂਜ਼ਰਸ ਨੇ ਲਗਾ ਦਿੱਤੀ ਕਲਾਸ

ਪਿਛੋਕੜ

Entertainment News Live Today : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਚਮਕੀਲਾ' ਲਈ ਕਈ ਇਵੈਂਟਸ 'ਚ ਸ਼ਾਮਲ ਹੋ ਰਹੀ ਹੈ। ਹਾਲ ਹੀ 'ਚ ਅਭਿਨੇਤਰੀ ਨੂੰ ਫਿਲਮ ਦੇ ਟ੍ਰੇਲਰ ਲਾਂਚ ਈਵੈਂਟ 'ਚ ਦੇਖਿਆ ਗਿਆ ਸੀ, ਜਿੱਥੇ ਉਸ ਨੇ ਕਾਲੇ ਰੰਗ ਦੀ ਕਫਤਾਨ ਡਰੈੱਸ ਪਾਈ ਹੋਈ ਸੀ। ਜਿੱਥੇ ਉਸ ਨੂੰ ਦੇਖਣ ਤੋਂ ਬਾਅਦ ਗਰਭਵਤੀ ਹੋਣ ਦੀਆਂ ਅਫਵਾਹਾਂ ਉੱਡਣ ਲੱਗੀਆਂ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਇਹ ਵੀ ਕਿਹਾ ਕਿ ਪਰਿਣੀਤੀ ਢਿੱਲੇ ਕੱਪੜਿਆਂ 'ਚ ਆਪਣੇ ਬੇਬੀ ਬੰਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ।


ਪਰਿਣੀਤੀ ਚੋਪੜਾ ਗਰਭਵਤੀ ਹੈ ਜਾਂ ਨਹੀਂ?


ਇਸ ਤੋਂ ਪਹਿਲਾਂ ਪਰਿਣੀਤੀ ਨੂੰ ਏਅਰਪੋਰਟ 'ਤੇ ਬਹੁਤ ਹੌਲੀ ਚੱਲਦੇ ਦੇਖਿਆ ਗਿਆ ਸੀ। ਅਭਿਨੇਤਰੀ ਦੀ ਲੁੱਕ ਅਤੇ ਉਸ ਦੇ ਵਿਵਹਾਰ ਨੂੰ ਦੇਖ ਕੇ ਪ੍ਰਸ਼ੰਸਕ ਹੁਣ ਅੰਦਾਜ਼ਾ ਲਗਾ ਰਹੇ ਸਨ ਕਿ ਉਹ ਗਰਭਵਤੀ ਹੈ। ਹੁਣ ਪ੍ਰੈਗਨੈਂਸੀ ਦੀਆਂ ਅਫਵਾਹਾਂ 'ਤੇ ਰੋਕ ਲਗਾਉਂਦੇ ਹੋਏ ਪਰਿਣੀਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਸ ਨੇ ਫਿਟਿੰਗ ਵਾਲੇ ਕੱਪੜੇ ਪਾਏ ਹੋਏ ਹਨ। ਇਸ 'ਚ ਸਫੇਦ ਰੰਗ ਦੀ ਡਰੈੱਸ ਪਹਿਨੀ ਅਦਾਕਾਰਾ ਨੇ ਲਿਖਿਆ- 'ਅੱਜ ਕੱਪੜੇ ਬਿਲਕੁਲ ਫਿੱਟ ਹਨ, ਕਿਉਂਕਿ ਜਦੋਂ ਮੈਂ ਕਫ਼ਤਾਨ ਡਰੈੱਸ ਪਹਿਨਦੀ ਹਾਂ...'।







ਇਸ ਤੋਂ ਬਾਅਦ ਵੀਡੀਓ 'ਚ ਅਦਾਕਾਰਾ ਦੇ ਗਰਭਵਤੀ ਹੋਣ ਦੀਆਂ ਅਫਵਾਹਾਂ ਸਾਹਮਣੇ ਆ ਰਹੀਆਂ ਹਨ। ਸ਼ੇਅਰ ਕੀਤੇ ਗਏ ਵੀਡੀਓ 'ਚ ਪਰਿਣੀਤੀ ਚੋਪੜਾ ਨੇ ਅਜਿਹਾ ਐਕਸਪ੍ਰੈਸ਼ਨ ਦਿੱਤਾ ਹੈ ਜਿਵੇਂ ਉਹ ਇਸ ਸਭ ਤੋਂ ਪਰੇਸ਼ਾਨ ਹੈ। ਵੀਡੀਓ ਦੇ ਕੈਪਸ਼ਨ 'ਚ ਅਦਾਕਾਰਾ ਨੇ ਲਿਖਿਆ- 'ਮੈਂ ਆਪਣੇ ਫਿੱਟ ਕੱਪੜਿਆਂ 'ਚ ਵਾਪਸ ਆ ਗਈ ਹਾਂ।'


ਗਰਭ ਅਵਸਥਾ ਦੀਆਂ ਅਫਵਾਹਾਂ 'ਚ ਕੋਈ ਸੱਚਾਈ ਨਹੀਂ


ਕੁਝ ਹਫਤੇ ਪਹਿਲਾਂ ਹੀ, ਅਦਾਕਾਰਾ ਨੇ ਇੱਕ ਇੰਟਰਵਿਊ ਵਿੱਚ ਗਰਭ ਅਵਸਥਾ ਦੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਸੀ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਸ ਨੇ ਕਿਹਾ, 'ਪ੍ਰੈਗਨੈਂਸੀ ਦੀਆਂ ਅਫਵਾਹਾਂ 'ਚ ਕੋਈ ਸੱਚਾਈ ਨਹੀਂ ਹੈ। ਫਿਲਹਾਲ ਉਹ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ। ਦੱਸ ਦੇਈਏ ਕਿ ਪਰਿਣੀਤੀ ਦੀ ਆਉਣ ਵਾਲੀ ਫਿਲਮ ਚਮਕੀਲਾ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ ਅਤੇ ਫਿਲਮ ਦਾ ਸੰਗੀਤ ਏਆਰ ਰਹਿਮਾਨ ਨੇ ਦਿੱਤਾ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.