ਅਮੈਲੀਆ ਪੰਜਾਬੀ ਰਿਪੋਰਟ


ਚੰਡੀਗੜ੍ਹ: ਪੰਜਾਬ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਪੁਰਾਣੇ ਸਮੇਂ ਦੀਆਂ ਫ਼ਿਲਮਾਂ `ਚ ਪੰਜਾਬ ਦਾ ਅਕਸ ਇੱਕ ਪ੍ਰਫੁਲਿਤ ਤੇ ਖੁਸ਼ਹਾਲ ਸੂਬੇ ਵਜੋਂ ਪੇਸ਼ ਕੀਤਾ ਜਾਂਦਾ ਸੀ। ਪਰ ਅੱਜ ਦੇ ਸਮੇਂ `ਚ ਬਾਲੀਵੁੱਡ `ਚ ਪੰਜਾਬ ਨੂੰ ਡਰੱਗ ਸਟੇਟ ਯਾਨਿ ਨਸ਼ਿਆਂ ਦੇ ਗੜ੍ਹ੍ ਵਜੋਂ ਦਿਖਾਇਆ ਜਾਣ ਲੱਗ ਪਿਆ ਹੈ।


ਇਸ ਤੋਂ ਪਹਿਲਾਂ `ਉੜਤਾ ਪੰਜਾਬ` ਫ਼ਿਲਮ `ਚ ਸੂਬੇ `ਚ ਨਸ਼ੇ ਦੀ ਸਮੱਸਿਆ ਨੂੰ ਊਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਇੱਕ ਵਾਰ ਫ਼ਿਰ ਤੋਂ ਜਾਨ੍ਹਵੀ ਕਪੂਰ ਦੀ ਫ਼ਿਲਮ `ਗੁਡਲੱਕ ਜੈਰੀ` ਵਿੱਚ ਪੰਜਾਬ ਨੂੰ ਡਰੱਗ ਸਟੇਟ ਵਜੋਂ ਦਿਖਾਇਆ ਗਿਆ ਹੈ।


ਇਸ `ਤੇ ਨੋਟਿਸ ਲੈਂਦਿਆਂ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਤੇ ਕਲਾਕਾਰਾਂ ਨੇ ਇਤਰਾਜ਼ ਜਤਾਇਆ ਹੈ। ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਇਸ ਬਾਰੇ ਸੋਸ਼ਲ ਮੀਡੀਆ `ਤੇ ਪੋਸਟਾਂ ਸ਼ੇਅਰ ਆਪਣਾ ਗੁੱਸਾ ਜ਼ਾਹਰ ਕੀਤਾ ਹੈ।


ਪੰਜਾਬੀ ਗਾਇਕ ਰਣਜੀਤ ਬਾਵਾ ਨੇ ਟਵਿੱਟਰ ਤੇ ਲਿਖਿਆ, "ਗੁਡਲੱਕ ਜੈਰੀ ਫ਼ਿਲਮ `ਚ ਇੱਕ ਵਾਰ ਫ਼ਿਰ ਪੰਜਾਬ ਨੂੰ ਚਿੱਟੇ (ਨਸ਼ਾ) ਦਾ ਗੜ੍ਹ ਦਿਖਾਇਆ ਗਿਆ ਹੈ। ਕੀ ਪੰਜਾਬ ਨੂੰ ਹੁਣ ਬਾਲੀਵੁੱਡ ਫ਼ਿਲਮਾਂ `ਚ ਡਰੱਗ ਸਟੇਟ ਹੀ ਦਿਖਾਓਗੇ?" ਅੱਗੇ ਬਾਵਾ ਨੇ ਹੈਸ਼ਟੈਟਗ #shame #target #state #bollywood ਦਾ ਇਸਤੇਮਾਲ ਕੀਤਾ ਹੈ। ਦੇਖੋ ਟਵੀਟ:






ਉੱਧਰ, ਗਾਇਕ ਜਸਬੀਰ ਜੱਸੀ ਨੇ ਵੀ ਗੁਡਲੱਕ ਜੈਰੀ ਫ਼ਿਲਮ `ਚ ਪੰਜਾਬ ਨੂੰ ਡਰੱਗ ਸਟੇਟ ਦਿਖਾਉਣ ਤੇ ਆਪਣੇ ਵਿਚਾਰ ਵਿਅਕਤ ਕੀਤੇ। ਉਨ੍ਹਾਂ ਨੇ ਬਾਵਾ ਦੇ ਟਵੀਟ `ਤੇ ਰੀਪਲਾਈ ਕਰਦਿਆਂ ਲਿਖਿਆ, ਬਾਲੀਵੁੱਡ ਹਮੇਸ਼ਾ ਤੋਂ ਪੰਜਾਬ ਨੂੰ ਫੋਕਾ ਤੇ ਵਿਚਾਰਾ ਸੂਬਾ ਦਿਖਾਉਂਦਾ ਆਇਆ ਹੈ। ਕਿਉਂਕਿ ਸਾਡੀਆਂ ਸਰਕਾਰਾਂ ਦੀ ਕੋਈ ਕਲਚਰ ਪਾਲਸੀ ਨਹੀਂ ਹੈਗੀ।ਤੂੰ ਸਹੀ ਕਿਹਾ ਰਣਜੀਤ ਬਾਵਾ।"






ਦੂਜੇ ਪਾਸੇ ਗਾਇਕਾਂ ਦੇ ਫ਼ੈਨਜ਼ ਇਨ੍ਹਾਂ ਦੇ ਇਸ ਵਿਚਾਰ ਨਾਲ ਇੱਤਫ਼ਾਕ ਨਹੀਂ ਰੱਖਦੇ। ਟਵਿਟਰ ਤੇ ਲੋਕ ਇਸ ਬਾਰੇ ਰਲੀਆਂ ਮਿਲੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਦੇਖੋ ਲੋਕਾਂ ਦੇ ਟਵੀਟ:


















ਕਾਬਿਲੇਗ਼ੌਰ ਹੈ ਕਿ ਨਸ਼ਾ ਪੰਜਾਬ ਦੀਆਂ ਜੜਾਂ `ਚ ਬੈਠਿਆ ਹੋਇਆ ਹੈ। ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ਼ ਮੁਹਿੰਮ ਵੀ ਚਲਾਈ ਹੋਈ ਹੈ। ਜਿਸ ਤਹਿਤ ਮਾਨ ਸਰਕਾਰ ਦਾ ਕਹਿਣੈ ਕਿ ਪੰਜਾਬ ਚੋਂ ਚਿੱਟੇ ਦਾ ਪੂਰੀ ਤਰ੍ਹਾਂ ਸਫ਼ਾਇਆ ਕੀਤਾ ਜਾਵੇਗਾ।