ਮੁੰਬਈ: ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਹੋਏ 72 ਸਾਲ ਹੋ ਗਏ ਹਨ। ਇਸ ਦੇ ਨਾਲ ਹੀ ਹੁਣ ਤਕ ਦੀ ਭਾਰਤੀ ਸਿਨੇਮਾ ‘ਚ ਸਭ ਤੋਂ ਵੱਡੀ ਬਲੌਕਬਸਟਰ ਫ਼ਿਲਮ ‘ਸ਼ੋਲੇ’ ਨੂੰ ਵੀ ਰਿਲੀਜ਼ ਹੋਏ 43 ਸਾਲ ਹੋ ਗਏ ਹਨ। ਜੀ ਹਾਂ, 15 ਅਗਸਤ 1975 ‘ਚ ਫ਼ਿਲਮ ‘ਸ਼ੋਲੇ’ ਰਿਲੀਜ਼ ਹੋਈ ਸੀ ਜਿਸ ਨੇ ਨਾ ਸਿਰਫ ਸਟਾਰਸ ਦੀ ਸਗੋਂ ਡਾਇਰੈਕਟਰ ਰਮੇਸ਼ ਸ਼ਿੱਪੀ ਦੀ ਵੀ ਜਿੰਦਗੀ ਬਦਲ ਦਿੱਤੀ ਸੀ।



‘ਸ਼ੋਲੇ’ ਨੇ ਇੰਡੀਅਨ ਸਿਨੇਮਾ ਨੂੰ ਦਿੱਤੀਆਂ ਬੇਮਿਸਾਲ ਯਾਦਾਂ ਜਿਵੇਂ ਜੈ-ਵੀਰੂ ਦੀ ਦੋਸਤੀ, ਬਸੰਤੀ ਤੇ ਧਨੀ ਦੀ ਕਮਾਲ ਦੀ ਬੌਂਡਿੰਗ, ਰਾਮਗੜ੍ਹ ਪਿੰਡ ਤੇ ਕਮਾਲ ਦੇ ਡਾਇਲੌਗਸ। ਫ਼ਿਲਮ ਉਦੋਂ ਕਰੀਬ 2 ਕਰੋੜ ਦੀ ਲਾਗਤ ਨਾਲ ਬਣੀ ਸੀ। ਫ਼ਿਲਮ ਦਾ ਇੱਕ ਸੀਨ ਜਿੱਥੇ ਅਮਿਤਾਭ ਮਾਊਥ ਆਰਗਨ ਵਜਾ ਰਹੇ ਹੁੰਦੇ ਨੇ ਤੇ ਜਯਾ ਲਾਲਟਨ ਜਲਾ ਰਹੀ ਹੁੰਦੀ ਹੈ, ਸ਼ੂਟ ਕਰਨ ਲਈ ਤਿੰਨ ਸਾਲ ਲੱਗੇ ਸੀ। ਇਸ ਦਾ ਕਾਰਨ ਇਹ ਸੀ ਕਿ ਰਮੇਸ਼ ਨੂੰ ਆਪਣੀ ਪਸੰਦ ਦੀ ਲਾਈਟਿੰਗ ਨਹੀਂ ਮਿਲ ਰਹੀ ਸੀ ਜਿਸ ਤਰ੍ਹਾਂ ਦੀ ਲਾਈਟ ਨਾਲ ਉਹ ਸੀਨ ਨੂੰ ਸ਼ੂਟ ਕਰਨਾ ਚਾਹੁੰਦੇ ਸੀ।



ਇਸ ਫ਼ਿਲਮ ਦੇ 43 ਸਾਲ ਰਿਲੀਜ਼ ਹੋਣ ਦੀ ਖੁਸ਼ੀ ‘ਚ ਫ਼ਿਲਮ ਦੀ ਜੈ-ਵੀਰੂ ਦੀ ਜੋੜੀ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਨਾਲ ਸ਼ੇਅਰ ਕੀਤਾ ਹੈ। ਅਮਿਤਾਭ- ਧਰਮਿੰਦਰ ਦੇ ਨਾਲ-ਨਾਲ ਫ਼ਿਲਮ ‘ਚ ਡਾਕੂ ਦਾ ਰੋਲ ਅਮਜ਼ਦ ਖ਼ਾਨ ਨੇ ਕੀਤਾ ਸੀ ਜਿਸ ਨੂੰ ਬਾਅਦ ‘ਚ ਸਭ ਸੱਚ ਹੀ ਡਾਕੂ ਸਮਝਣ ਲੱਗ ਗਏ ਸੀ। ਇਹ ਰੋਲ ਪਹਿਲਾਂ ਡੈਨੀ ਡੇਂਜੋਂਗਪਾ ਨੂੰ ਆਫਰ ਹੋਇਆ ਸੀ ਪਰ ਆਵਾਜ਼ ਕਰਕੇ ਇਹ ਰੋਲ ਅਮਜ਼ਦ ਖ਼ਾਨ ਨੂੰ ਮਿਲ ਗਿਆ।





ਜੇਕਰ ਪਿੰਡ ਰਾਮਗੜ੍ਹ ਦੀ ਗੱਲ ਕਰੀਏ ਤਾਂ ਅੱਜ ਵੀ ਇਹ ਪਿੰਡ ਹੈ ਜਿਸ ਨੂੰ ਦੇਖਣ ਲੋਕ ਆਉਂਦੇ ਹਨ। ਫ਼ਿਲਮ ਇੰਡੀਆ ‘ਚ 1975 ‘ਚ ਰਿਲੀਜ਼ ਹੋਈ ਪਰ ਪਾਕਿਸਤਾਨ ‘ਚ ਫ਼ਿਲਮ 40 ਸਾਲ ਬਾਅਦ 2002 ‘ਚ ਰਿਲੀਜ਼ ਹੋਈ ਸੀ। ਇਸ ਨੇ ਪਾਕਿ ‘ਚ ਪਹਿਲੇ ਹਫਤੇ 28 ਲੱਖ ਦਾ ਬਿਜਨੈੱਸ ਕੀਤਾ ਸੀ। ਇੰਨੇ ਸਾਲ ਬਾਅਦ ਵੀ ਸ਼ੋਲੇ ਦਾ ਜਾਦੂ ਘੱਟ ਨਹੀਂ ਹੋਇਆ।