ਅਦਾਕਾਰ ਆਯੂਸ਼ਮਾਨ ਖੁਰਾਣਾ ਆਪਣੇ ਅਗਲੇ ਪ੍ਰੋਜੈਕਟਸ ਦੀ ਸ਼ੂਟਿੰਗ 'ਚ ਕਾਫੀ ਰੁਝੇ ਹੋਏ ਹਨ। ਪਿੱਛਲੇ ਕੁਝ ਸਾਲ ਤੋਂ ਆਯੂਸ਼ਮਾਨ ਨੇ ਫ਼ਿਲਮਾਂ ਰਾਹੀਂ ਕਾਫੀ ਫੇਮ ਹਾਸਿਲ ਕੀਤਾ ਹੈ। ਇਸ ਲਈ ਅਦਾਕਾਰ ਦੇ ਫੈਨਸ ਨੂੰ ਉਨ੍ਹਾਂ ਦੀ ਆਉਣ ਵਾਲੀ ਫ਼ਿਲਮਾਂ ਦਾ ਕਾਫੀ ਇੰਤਜ਼ਾਰ ਰਹਿੰਦਾ ਹੈ। ਆਯੂਸ਼ਮਾਨ ਖੁਰਾਣਾ ਦੀ ਆਉਣ ਵਾਲੀ ਫ਼ਿਲਮਾਂ 'ਚ 'DoctorG' ਕਾਫੀ ਮਜ਼ੇਦਾਰ ਹੋਣ ਵਾਲੀ ਹੈ। ਇਸ ਕਾਮੇਡੀ ਫਿਲਮ 'ਚ ਅਦਾਕਾਰ ਡਾਕਟਰ ਦੇ ਕਿਰਦਾਰ 'ਚ ਨਜ਼ਰ ਆਉਣਗੇ।
ਆਯੂਸ਼ਮਾਨ ਖੁਰਾਣਾ ਦਾ ਫਿਲਮ ਤੋਂ ਲੁੱਕ ਵੀ ਸਾਹਮਣੇ ਆਇਆ ਹੈ। ਜਿਸ 'ਚ ਐਕਟਰ ਨੇ ਡਾਕਟਰ ਦਾ ਰੂਪ ਧਾਰਿਆ ਹੋਇਆ ਹੈ। ਫਿਲਮ ਦਾ ਸ਼ੂਟ ਲਗਭਗ ਪੂਰਾ ਹੋ ਚੁਕਾ ਹੈ। ਇਸ ਤੋਂ ਇਲਾਵਾ ਫਿਲਮ 'ਚ ਰਕੁਲ ਪ੍ਰੀਤ ਸਿੰਘ ਤੇ ਸ਼ਿਫਾਲੀ ਸ਼ਾਹ ਦਾ ਵੀ ਅਹਿਮ ਕਿਰਦਾਰ ਹੈ। ਆਯੂਸ਼ਮਾਨ ਦੀ ਇਹ ਫਿਲਮ OTT 'ਤੇ ਰਿਲੀਜ਼ ਹੋ ਸਕਦੀ ਹੈ। ਜੇਕਰ ਸਿਨੇਮਾ ਨਾ ਖੁਲੇ ਤਾ ਮੇਕਰਸ ਫਿਲਮ ਨੂੰ ਡਿਜੀਟਲ ਪਲੇਟਫਾਰਮ 'ਤੇ ਹੀ ਰਿਲੀਜ਼ ਕਰਨਗੇ।
ਫ਼ਿਲਮ 'DoctorG' ਰਾਹੀਂ ਆਯੂਸ਼ਮਾਨ ਖੁਰਾਣਾ ਤੇ ਰਕੁਲ ਪ੍ਰੀਤ ਸਿੰਘ ਪਹਿਲੀ ਵਾਰ ਓਨ ਸਕਰੀਨ ਕੰਮ ਕਰਨ ਜਾ ਰਹੇ ਹਨ। ਦੋਵਾਂ ਨੇ ਇਸ ਤੋਂ ਪਹਿਲਾ ਕਦੀ ਕੰਮ ਨਹੀਂ ਕੀਤਾ ਸੀ। ਆਯੂਸ਼ਮਾਨ ਖੁਰਾਣਾ ਵੱਖਰੇ ਕੰਟੇਂਟ ਲਈ ਜਾਣੇ ਜਾਂਦੇ ਹਨ। 'DoctorG' ਵੀ ਦਰਸ਼ਕਾਂ ਨੂੰ ਵੱਖਰਾ ਸਿਨੇਮਾ ਦਿਖਾਉਣ ਦੀ ਕੋਸ਼ਿਸ਼ ਕਰੇਗੀ।