ਸਲਮਾਨ ਖਾਨ ਦਾ ਮਸ਼ਹੂਰ ਰਿਐਲਿਟੀ ਸ਼ੋਅ ਬਿਗ ਬੌਸ ਸੀਜ਼ਨ 14 ਅੱਜ ਰਾਤ 9 ਵਜੇ ਤੋਂ ਸ਼ੁਰੂ ਹੋਵੇਗਾ। ਅੱਜ ਸ਼ੋਅ ਦਾ ਸ਼ਾਨਦਾਰ ਪ੍ਰੀਮੀਅਰ ਹੈ, ਇਸ ਲਈ ਹੁਣ ਅਸੀਂ ਤੁਹਾਨੂੰ ਦਸਾਂਗੇ ਕਿ ਤੁਸੀਂ ਇਸ ਸ਼ੋਅ ਨੂੰ ਕਦੋਂ ਅਤੇ ਕਿੱਥੇ ਦੇਖ ਸਕਦੇ ਹੋ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਸਲਮਾਨ ਖਾਨ ਸ਼ੋਅ ਹੋਸਟ ਕਰਨਗੇ। ਇਸ ਵਾਰ ਬਿੱਗ ਬੌਸ 14 ਵਿੱਚ ਦਰਸ਼ਕਾਂ ਨੂੰ ਬਹੁਤ ਸਾਰੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ। ਬਿੱਗ ਬੌਸ 14 ਰੋਜ਼ਾਨਾ 10.30 ਵਜੇ ਕਲਰਸ ਚੈਨਲ 'ਤੇ ਟੈਲੀਕਾਸਟ ਹੋਵੇਗਾ ਅਤੇ ਵੀਕੈਂਡ 'ਤੇ ਰਾਤ 9 ਵਜੇ ਵੇਖਿਆ ਜਾ ਸਕਦਾ ਹੈ।
ਇਸ ਸਾਲ ਬਿੱਗ ਬੌਸ -14 'ਚ ਸਿਰਫ 15 ਕੰਟੈਸਟੰਟ ਘਰ 'ਚ ਐਂਟਰੀ ਕਰਨਗੇ, ਜਿਨ੍ਹਾਂ 'ਚੋਂ 11 ਕੰਟੈਸਟੰਟ ਨੂੰ ਐਕਸ ਕੰਟੈਸਟੰਟਸ ਦੇ ਨਾਲ ਪਹਿਲੇ ਦਿਨ ਬਿੱਗ ਬੌਸ ਦੇ ਘਰ ਭੇਜਿਆ ਜਾਵੇਗਾ। ਇਸ ਤੋਂ ਬਾਅਦ ਬਾਕੀ 4 ਕੰਟੈਸਟੰਟਸ ਨੂੰ ਇਕ ਜਾਂ ਦੋ ਹਫ਼ਤਿਆਂ ਬਾਅਦ ਅੰਦਰ ਜਾਣ ਦਿੱਤਾ ਜਾਵੇਗਾ। ਹਰ ਕਿਸੇ ਦੀ ਅਚਾਨਕ ਐਂਟਰੀ ਹੋਵੇਗੀ, ਇਸਦੇ ਲਈ ਕਈ ਤਰ੍ਹਾਂ ਦੇ ਟਵਿਸਟ ਅਤੇ ਟਰਨਸ ਦਾ ਪਲੇਨ ਕੀਤਾ ਗਿਆ ਹੈ।
ਬਿੱਗ ਬੌਸ 14 ਨੂੰ ਵੂਟ ਐਪ 'ਤੇ ਵੀ ਦੇਖਿਆ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਵੂਟ ਸਿਲੈਕਟ ਦੀ ਸਬਸਕ੍ਰਿਪਸ਼ਨ ਲੈਣੀ ਪਏਗੀ। ਇਸ ਦੇ ਨਾਲ ਹੀ, ਟੈਲੀਕਾਸਟ ਤੋਂ ਅਗਲੇ ਦਿਨ ਐਪੀਸੋਡ ਵੂਟ ਤੇ ਮੁਫਤ ਵਿੱਚ ਵੇਖਿਆ ਜਾ ਸਕਦਾ ਹੈ। ਤੁਸੀਂ ਸ਼ੋਅ ਦੇ ਅਨਕੱਟ ਅਤੇ ਅਨਸੀਨ ਵੀਡੀਓ ਵੀ ਦੇਖ ਸਕਦੇ ਹੋ। ਇਸ ਸੀਜ਼ਨ ਵਿੱਚ ਸ਼ੋਅ ਦੇ ਕੰਟੈਸਟੰਟਸ ਨੂੰ ਸਪਾ, ਥੀਏਟਰ, ਖਰੀਦਦਾਰੀ ਅਤੇ ਬਾਹਰ ਦਾ ਖਾਣਾ ਵਰਗੀਆਂ ਚੀਜ਼ਾਂ ਸਮੇਤ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।