ਪੰਜਾਬੀ ਸਿੰਗਰ ਤੋਂ ਗੈਂਗਸਟਰ ਨੇ ਮੰਗੀ 10 ਲੱਖ ਦੀ ਫਿਰੌਤੀ, ਨਾ ਦੇਣ 'ਤੇ ਚਲਵਾਈਆਂ ਗੋਲੀਆਂ
ਪੰਜਾਬੀ ਸਿੰਗਰ ਪ੍ਰੇਮ ਢਿੱਲੋਂ ਨੂੰ ਗੈਂਗਸਟਰ ਪ੍ਰੀਤ ਅੰਮ੍ਰਿਤਸਰੀਆ ਵੱਲੋਂ 10 ਲੁੱਖ ਰੁਪਏ ਦੀ ਫਿਰੌਤੀ ਦੀ ਧਮਕੀ ਮਿਲੀ ਸੀ।
ਬਿਆਸ: ਪੰਜਾਬੀ ਸਿੰਗਰ ਪ੍ਰੇਮ ਢਿੱਲੋਂ ਨੂੰ ਗੈਂਗਸਟਰ ਪ੍ਰੀਤ ਅੰਮ੍ਰਿਤਸਰੀਆ ਵੱਲੋਂ 10 ਲੁੱਖ ਰੁਪਏ ਦੀ ਫਿਰੌਤੀ ਦੀ ਧਮਕੀ ਮਿਲੀ ਸੀ। ਇਸ ਮਗਰੋਂ ਜਦੋਂ ਗਾਇਕ ਨੇ ਪੈਸੇ ਨਹੀਂ ਦਿੱਤੇ ਤਾਂ ਗੈਂਗਸਟਰ ਨੇ ਸਿੰਗਰ ਦੇ ਪਿੱਤਰੀ ਪਿੰਡ ਦੋਲੋਨੰਗਲ ਸਥਿਤ ਉਸ ਦੇ ਘਰ ਤੇ ਗੋਲੀਆਂ ਚੱਲਵਾ ਦਿੱਤੀਆਂ।
ਥਾਣਾ ਬਿਆਸ ਦੀ ਪੁਲਿਸ ਨੇ ਸਿੰਗਰ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਢਿੱਲੋਂ ਦੀ ਸ਼ਿਕਾਇਤ ਤੇ ਗੈਂਗਸਟਰ ਪ੍ਰੀਤ ਅੰਮ੍ਰਿਤਸਰੀਆ ਤੇ ਕੁਝ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕੁਲਦੀਪ ਸਿੰਘ ਨੇ ਥਾਣਾ ਬਿਆਸ ਦੀ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਬੇਟਾ ਪ੍ਰੇਮ ਢਿੱਲੋਂ ਸਿੰਗਰ ਹੈ ਤੇ ਕੈਨੇਡਾ ਵਿੱਚ ਰਹਿ ਰਿਹਾ ਹੈ।
ਉਨ੍ਹਾਂ ਦੱਸਿਆ ਕਿ 2 ਜੁਲਾਈ ਨੂੰ ਪ੍ਰੀਤ ਨੇ 10 ਲੁੱਖ ਰੁਪਏ ਦੀ ਫਿਰੌਤੀ ਲਈ ਫੋਨ ਕੀਤਾ ਸੀ। ਢਿੱਲੋਂ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਨਾ ਹੀ ਕੋਈ ਫਿਰੌਤੀ ਦਿੱਤੀ। ਇਸ ਤੋਂ ਬਾਅਦ ਲੁਧਿਆਣਾ ਨੰਬਰ ਦੀ ਸਵਿਫਟ ਕਾਰ ਉਨ੍ਹਾਂ ਦੇ ਘਰ ਦੇ ਬਾਹਰ ਆਈ ਤੇ ਫਾਈਰਿੰਗ ਕਰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਲੁਕ ਕੇ ਜਾਨ ਬਚਾਈ ਹੈ। ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :